GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1377
Display Settings
Translations
ਅਸੁਰ​ਸੈਨ​ਕੂਟਾ​ਦਰਹਾਲਾ​॥੨੫੬॥​
(ਜਿਸ ਨਾਲ ਸਾਰੀ) ਦੈਂਤ ਸੈਨਾ ਨੂੰ ਬੁਰੀ ਤਰ੍ਹਾਂ ਮਾਰ ਕੁਟ ਦਿੱਤਾ ॥੨੫੬॥
असुर सैन कूटा दरहाला ॥२५६॥
ਜਛ​ਅਤਸ੍ਰ​ਤਬ​ਅਸੁਰ​ਚਲਾਯੋ​॥​
ਤਦ ਦੈਂਤਾਂ ਨੇ ਜਛ (ਯਕਸ਼) ਅਸਤ੍ਰ ਚਲਾਇਆ,
जछ अतस्र तब असुर चलायो ॥
ਗੰਧ੍ਰਬਾਸਤ੍ਰ​ਲੈ​ਕਾਲ​ਬਗਾਯੋ​॥​
ਤਾਂ ਕਾਲ ਨੇ ਗੰਧਰਬ ਅਸਤ੍ਰ ਵਗਾ ਮਾਰਿਆ।
गंध्रबासत्र लै काल बगायो ॥
ਤੇ​ਦੋਊ​ਆਪੁ​ਬੀਰ​ਲਰਿ​ਮਰੇ​॥​
ਉਹ ਦੋਵੇਂ ਵੀਰ (ਅਸਤ੍ਰ) ਆਪਸ ਵਿਚ ਲੜ ਮਰੇ
ते दोऊ आपु बीर लरि मरे ॥
ਟੁਕ​ਟੁਕ​ਹ੍ਵੈ​ਭੂ​ਪਰ​ਪੁਨਿ​ਝਰੇ​॥੨੫੭॥​
ਅਤੇ ਟੋਟੇ ਟੋਟੇ ਹੋ ਕੇ ਫਿਰ ਧਰਤੀ ਉਤੇ ਡਿਗ ਪਏ ॥੨੫੭॥
टुक टुक ह्वै भू पर पुनि झरे ॥२५७॥
ਚਾਰਣਾਸਤ੍ਰ​ਜਬ​ਅਸੁਰ​ਸੰਧਾਨਾ​॥​
ਜਦ ਦੈਂਤਾਂ ਨੇ ਚਾਰਣ ਅਸਤ੍ਰ ਛਡਿਆ,
चारणासत्र जब असुर संधाना ॥
ਚਾਰਣ​ਉਪਜ​ਠਾਢ​ਭੈ​ਨਾਨਾ​॥​
(ਤਦ) ਅਨੇਕ ਚਾਰਣ ਪੈਦਾ ਹੋ ਕੇ ਡਟ ਗਏ।
चारण उपज ठाढ भै नाना ॥
ਸਿਧ​ਅਸਤ੍ਰ​ਅਸਿਧੁਜ​ਤਬ​ਛੋਰਾ​॥​
ਤਦ ਅਸਿਧੁਜ (ਮਹਾ ਕਾਲ) ਨੇ 'ਸਿਧ' ਅਸਤ੍ਰ ਛਡਿਆ,
सिध असत्र असिधुज तब छोरा ॥
ਤਾ​ਤੇ​ਮੁਖ​ਸਤ੍ਰਨ​ਕੋ​ਤੋਰਾ​॥੨੫੮॥​
ਜਿਸ ਨਾਲ ਵੈਰੀਆਂ ਦਾ ਮੂੰਹ ਭੰਨ ਦਿੱਤਾ ॥੨੫੮॥
ता ते मुख सत्रन को तोरा ॥२५८॥
ਉਰਗ​ਅਸਤ੍ਰ​ਲੈ​ਅਸੁਰ​ਪ੍ਰਹਾਰਾ​॥​
ਦੈਂਤਾਂ ਨੇ ਉਰਗ ਅਸਤ੍ਰ ਲੈ ਕੇ ਚਲਾਇਆ,
उरग असत्र लै असुर प्रहारा ॥
ਤਾ​ਤੇ​ਉਪਜੇ​ਸਰਪ​ਅਪਾਰਾ​॥​
ਜਿਸ ਤੋਂ ਬੇਸ਼ੁਮਾਰ ਸੱਪ ਪੈਦਾ ਹੋ ਗਏ।
ता ते उपजे सरप अपारा ॥
ਖਗਪਤਿ​ਅਸਤ੍ਰ​ਤਜਾ​ਤਬ​ਕਾਲਾ​॥​
ਤਦ ਕਾਲ ਨੇ ਖਗਪਤਿ (ਗਰੁੜ) ਅਸਤ੍ਰ ਛਡਿਆ,
खगपति असत्र तजा तब काला ॥
ਭਛਿ​ਗਏ​ਨਾਗਨ​ਦਰਹਾਲਾ​॥੨੫੯॥​
(ਉਸ ਨੇ) ਤੁਰਤ ਸੱਪਾਂ ਨੂੰ ਖਾ ਲਿਆ ॥੨੫੯॥
भछि गए नागन दरहाला ॥२५९॥
ਬਿਛੂ​ਅਸਤ੍ਰ​ਦਾਨਵਹਿ​ਚਲਾਯੋ​॥​
(ਤਦ) ਦੈਂਤਾਂ ਨੇ ਬਿਛੂ ਅਸਤ੍ਰ ਨੂੰ ਚਲਾਇਆ,
बिछू असत्र दानवहि चलायो ॥
ਬਹੁ​ਬਿਛੂਯਨ​ਤਾ​ਤੇ​ਉਪਜਾਯੋ​॥​
ਜਿਸ ਤੋਂ ਬਹੁਤ ਬਿਛੂ ਪੈਦਾ ਹੋ ਗਏ।
बहु बिछूयन ता ते उपजायो ॥
ਲਸਿਟਕਾ​ਸਤ੍ਰ​ਅਸਿਧੁਜ​ਤਬ​ਛੋਰਾ​॥​
ਤਦ ਅਸਿਧੁਜ (ਮਹਾ ਕਾਲ) ਨੇ ਲਸ਼ਟਿਕਾ ਅਸਤ੍ਰ ਛਡਿਆ,
लसिटका सत्र असिधुज तब छोरा ॥
ਸਭ​ਹੀ​ਡਾਕ​ਅਠੂਹਨ​ਤੋਰਾ​॥੨੬੦॥​
(ਜਿਸ ਨਾਲ) ਸਾਰਿਆਂ ਬਿਛੂਆਂ (ਅਠੂਹਿਆਂ) ਦੇ ਡੰਗ ਤੋੜ ਸੁਟੇ ॥੨੬੦॥
सभ ही डाक अठूहन तोरा ॥२६०॥
ਸਸਤ੍ਰ​ਅਸਤ੍ਰ​ਅਸ​ਅਸੁਰ​ਚਲਾਏ​॥​
ਦੈਂਤਾਂ ਨੇ ਇਸ ਤਰ੍ਹਾਂ ਦੇ ਅਸਤ੍ਰ ਸ਼ਸਤ੍ਰ ਚਲਾਏ,
ससत्र असत्र अस असुर चलाए ॥
ਖੜਗ​ਕੇਤੁ​ਪਰ​ਕਛੁ​ਨ​ਬਸਾਏ​॥​
ਪਰ ਖੜਗ ਕੇਤੁ (ਮਹਾ ਕਾਲ) ਉਤੇ (ਉਨ੍ਹਾਂ ਦਾ) ਕੁਝ ਵੀ ਵਸ ਨਾ ਚਲਿਆ।
खड़ग केतु पर कछु न बसाए ॥
ਅਸਤ੍ਰਨ​ਸਾਥ​ਅਸਤ੍ਰੁ​ਬਹੁ​ਛਏ​॥​
ਅਸਤ੍ਰਾਂ ਨਾਲ ਬਹੁਤ ਅਸਤ੍ਰ ਆ ਕੇ ਵਜੇ,
असत्रन साथ असत्रु बहु छए ॥
ਜਾ​ਕੌ​ਲਗੇ​ਲੀਨ​ਤੇ​ਭਏ​॥੨੬੧॥​
ਜਿਸ ਨੂੰ ਲਗੇ, ਉਸੇ ਵਿਚ ਲੀਨ ਹੋ ਗਏ ॥੨੬੧॥
जा कौ लगे लीन ते भए ॥२६१॥
ਲੀਨ​ਹ੍ਵੈ​ਗਏ​ਅਸਤ੍ਰ​ਨਿਹਾਰੇ​॥​
(ਜਦ ਦੈਂਤਾਂ ਨੇ) ਲੀਨ ਹੋਏ ਅਸਤ੍ਰਾਂ ਨੂੰ ਵੇਖਿਆ,
लीन ह्वै गए असत्र निहारे ॥
ਹਾਇ​ਹਾਇ​ਕਰਿ​ਅਸੁਰ​ਪੁਕਾਰੇ​॥​
(ਤਦ) ਦੈਂਤ 'ਹਾਇ ਹਾਇ' ਕਰ ਕੇ ਪੁਕਾਰਨ ਲਗੇ।
हाइ हाइ करि असुर पुकारे ॥
ਮਹਾ​ਮੂਢ​ਫਿਰਿ​ਕੋਪ​ਬਢਾਈ​॥​
ਮਹਾ ਮੂਰਖਾਂ ਨੇ ਗੁੱਸੇ ਵਿਚ ਆ ਕੇ
महा मूढ फिरि कोप बढाई ॥
ਪੁਨਿ​ਅਸਿਧੁਜ​ਤਨ​ਕਰੀ​ਲਰਾਈ​॥੨੬੨॥​
ਅਸਿਧੁਜ ਨਾਲ ਫਿਰ ਲੜਾਈ ਸ਼ੁਰੂ ਕਰ ਦਿੱਤੀ ॥੨੬੨॥
पुनि असिधुज तन करी लराई ॥२६२॥
ਇਹ​ਬਿਧਿ​ਭਯੋ​ਘੋਰ​ਸੰਗ੍ਰਾਮਾ​॥​
ਇਸ ਤਰ੍ਹਾਂ ਬਹੁਤ ਭਿਆਨਕ ਲੜਾਈ ਹੋਈ,
इह बिधि भयो घोर संग्रामा ॥
ਨਿਰਖਤ​ਦੇਵ​ਦਾਨਵੀ​ਬਾਮਾ​॥​
ਜਿਸ ਨੂੰ ਦੇਵਤਿਆਂ ਅਤੇ ਦੈਂਤਾਂ ਦੀਆਂ ਇਸਤਰੀਆਂ ਨੇ ਵੇਖਿਆ।
निरखत देव दानवी बामा ॥
ਧੰਨ੍ਯ​ਧੰਨ੍ਯ​ਅਸਿਧੁਜ​ਕੌ​ਕਹੈ​॥​
ਉਹ ਅਸਿਧੁਜ ਨੂੰ 'ਧੰਨ ਧੰਨ' ਕਹਿਣ ਲਗੀਆਂ
धंन्य धंन्य असिधुज कौ कहै ॥
ਦਾਨਵ​ਹੇਰਿ​ਮੋਨ​ਹ੍ਵੈ​ਰਹੈ​॥੨੬੩॥​
ਅਤੇ ਦੈਂਤਾਂ ਨੂੰ ਵੇਖ ਕੇ ਚੁਪ ਹੋ ਰਹੀਆਂ ॥੨੬੩॥
दानव हेरि मोन ह्वै रहै ॥२६३॥
ਭੁਜੰਗ​ਛੰਦ​॥​
ਭੁਜੰਗ ਛੰਦ:
भुजंग छंद ॥
ਮਹਾ​ਰੋਸ​ਕੈ​ਕੈ​ਹਠੀ​ਫੇਰਿ​ਗਾਜੇ​॥​
ਬਹੁਤ ਰੋਹ ਵਿਚ ਆ ਕੇ ਹਠੀ ਸੂਰਮੇ ਫਿਰ ਗਜਣ ਲਗ ਗਏ
महा रोस कै कै हठी फेरि गाजे ॥
ਚਹੂੰ​ਓਰ​ਤੇ​ਘੋਰ​ਬਾਦਿਤ੍ਰ​ਬਾਜੇ​॥​
ਅਤੇ ਚੌਹਾਂ ਪਾਸਿਆਂ ਤੋਂ ਭਿਆਨਕ ਵਾਜੇ ਵਜਣ ਲਗੇ।
चहूं ओर ते घोर बादित्र बाजे ॥
ਪ੍ਰਣੋ​ਸੰਖ​ਭੇਰੀ​ਬਜੇ​ਢੋਲ​ਐਸੇ​॥​
ਪ੍ਰਣੋ (ਛੋਟਾ ਢੋਲ) ਸੰਖ, ਭੇਰੀਆਂ ਅਤੇ ਢੋਲ ਇਸ ਤਰ੍ਹਾਂ ਵਜੇ
प्रणो संख भेरी बजे ढोल ऐसे ॥
ਪ੍ਰਲੈ​ਕਾਲ​ਕੇ​ਕਾਲ​ਕੀ​ਰਾਤ੍ਰਿ​ਜੈਸੇ​॥੨੬੪॥​
ਜਿਸ ਤਰ੍ਹਾਂ ਪਰਲੋ ਕਾਲ ਦੀ ਰਾਤ ਵੇਲੇ (ਵਜਣਗੇ) ॥੨੬੪॥
प्रलै काल के काल की रात्रि जैसे ॥२६४॥
ਬਜੇ​ਸੰਖ​ਔ​ਦਾਨਵੀ​ਭੇਰ​ਐਸੀ​॥​
ਦੈਂਤਾਂ ਦੇ ਸੰਖ ਅਤੇ ਭੇਰੀਆਂ ਇਸ ਤਰ੍ਹਾਂ ਵਜ ਰਹੀਆਂ ਸਨ
बजे संख औ दानवी भेर ऐसी ॥
ਕਹੈ​ਆਸੁਰੀ​ਬ੍ਰਿਤ​ਕੀ​ਕ੍ਰਿਤ​ਜੈਸੀ​॥​
ਜਿਵੇਂ ਉਹ ਦੈਂਤ-ਬਿਰਤੀ ਦੀ ਕਰਨੀ ਦਸ ਰਹੀਆਂ ਹੋਣ।
कहै आसुरी ब्रित की क्रित जैसी ॥
ਕਹੂੰ​ਬੀਰ​ਬਾਜੰਤ​ਬਾਕੇ​ਬਜਾਵੈ​॥​
ਕਿਤੇ ਬਾਂਕੇ ਸੂਰਮੇ ਵਾਜੇ ਵਜਾ ਕੇ
कहूं बीर बाजंत बाके बजावै ॥
ਮਨੋ​ਚਿਤ​ਕੋ​ਕੋਪ​ਭਾਖੇ​ਸੁਨਾਵੈ​॥੨੬੫॥​
ਮਾਨੋ ਆਪਣੇ ਚਿਤ ਦੇ ਕ੍ਰੋਧ ਨੂੰ ਬੋਲ ਕੇ ਸੁਣਾ ਰਹੇ ਹੋਣ ॥੨੬੫॥
मनो चित को कोप भाखे सुनावै ॥२६५॥
ਕਿਤੇ​ਬੀਰ​ਬਜ੍ਰਾਨ​ਕੇ​ਸਾਥ​ਪੇਲੇ​॥​
ਕਿਤਨੇ ਸੂਰਮੇ ਬਜ੍ਰਾਂ (ਬਾਣਾਂ) ਨਾਲ ਪਰੇ ਧਕ ਦਿੱਤੇ ਸਨ।
किते बीर बज्रान के साथ पेले ॥
ਭਰੇ​ਬਸਤ੍ਰ​ਲੋਹੂ​ਮਨੋ​ਫਾਗ​ਖੇਲੇ​॥​
(ਉਨ੍ਹਾਂ ਦੇ) ਲਹੂ ਨਾਲ ਲਿਬੜੇ ਹੋਏ ਬਸਤ੍ਰ ਇੰਜ ਲਗਦੇ ਸਨ ਮਾਨੋ ਹੋਲੀ ਖੇਡੇ ਹੋਣ।
भरे बसत्र लोहू मनो फाग खेले ॥
ਮੂਏ​ਖਾਇ​ਕੈ​ਦੁਸਟ​ਕੇਤੇ​ਮਰੂਰੇ​॥​
ਕਿਤਨੇ ਦੁਸਟ ਮਰੋੜੇ ਖਾ ਕੇ ਮਰ ਗਏ ਸਨ।
मूए खाइ कै दुसट केते मरूरे ॥
ਸੋਏ​ਜਾਨ​ਮਾਲੰਗ​ਖਾਏ​ਧਤੂਰੇ​॥੨੬੬॥​
(ਇੰਜ ਪ੍ਰਤੀਤ ਹੁੰਦਾ ਸੀ ਮਾਨੋ) ਮਲੰਗ ਧਤੂਰਾ ਖਾ ਕੇ ਸੌਂ ਗਏ ਹੋਣ ॥੨੬੬॥
सोए जान मालंग खाए धतूरे ॥२६६॥
ਕਿਤੇ​ਟੂਕ​ਟੂਕੇ​ਬਲੀ​ਖੇਤ​ਹੋਏ​॥​
ਕਿਤੇ ਟੋਟੇ ਟੋਟੇ ਹੋਏ ਸੂਰਮੇ ਰਣ-ਖੇਤਰ ਵਿਚ ਪਏ ਸਨ,
किते टूक टूके बली खेत होए ॥
ਮਨੋ​ਖਾਇ​ਕੈ​ਭੰਗ​ਮਾਲੰਗ​ਸੋਏ​॥​
ਮਾਨੋ ਮਲੰਗ ਭੰਗ ਖਾ ਕੇ ਸੁਤੇ ਪਏ ਹੋਣ।
मनो खाइ कै भंग मालंग सोए ॥
ਬਿਰਾਜੈ​ਕਟੇ​ਅੰਗ​ਬਸਤ੍ਰੋ​ਲਪੇਟੇ​॥​
ਉਹ ਕਟੇ ਹੋਏ ਅੰਗਾਂ ਨਾਲ ਬਸਤ੍ਰਾਂ ਵਿਚ (ਇਸ ਤਰ੍ਹਾਂ) ਲਿਪਟੇ ਪਏ ਸਨ,
बिराजै कटे अंग बसत्रो लपेटे ॥
ਜੁਮੇ​ਕੇ​ਮਨੋ​ਰੋਜ​ਮੈ​ਗੌਂਸ​ਲੇਟੇ​॥੨੬੭॥​
ਮਾਨੋ ਜੁਮੇ (ਸ਼ੁਕਰਵਾਰ) ਵਾਲੇ ਦਿਨ ਦੀ ਨਮਾਜ਼ ਵੇਲੇ ਗੌਂਸ (ਫ਼ਕੀਰ ਵਿਸ਼ੇਸ਼) ਅੰਗ ਖਿਲਾਰ ਕੇ ਲੇਟੇ ਪਏ ਹੋਣ ॥੨੬੭॥
जुमे के मनो रोज मै गौंस लेटे ॥२६७॥
ਕਹੂੰ​ਡਾਕਨੀ​ਝਾਕਨੀ​ਹਾਕ​ਮਾਰੈ​॥​
ਕਿਤੇ ਡਾਕਣੀਆਂ ਅਤੇ ਗਿੱਧਾਂ ('ਝਾਕਨੀ') ਹੁੰਕਾਰ ਰਹੀਆਂ ਸਨ।
कहूं डाकनी झाकनी हाक मारै ॥
ਉਠੈ​ਨਾਦ​ਭਾਰੇ​ਛੁਟੈ​ਚੀਤਕਾਰੈ​॥​
ਕਿਤੇ ਉੱਚੇ ਭਾਰੀ ਨਾਦ ਉਠ ਰਹੇ ਸਨ ਅਤੇ ਕਿਤੇ ਚੀਖ਼ਾਂ ਦੀ ਆਵਾਜ਼ ਹੋ ਰਹੀ ਸੀ।
उठै नाद भारे छुटै चीतकारै ॥