ਕੇਤਿਕਮਰੇਮੂੰਡਕੀਪੀਰਾ॥
ਕਿਤਨੇ ਸਿਰ ਦੀ ਪੀੜ ਨਾਲ ਮਰ ਗਏ
केतिक मरे मूंड की पीरा ॥
ਕਿਤਕਬਾਇਤੇਭਏਅਧੀਰਾ॥
ਅਤੇ ਕਈ ਵਾਯੂ ਦੇ ਰੋਗ ਨਾਲ ਅਧੀਰ ਹੋ ਗਏ।
कितक बाइ ते भए अधीरा ॥
ਕੇਤਿਕਛਈਰੋਗਛੈਕਿਯੋ॥
ਕਈਆਂ ਨੂੰ ਖਈ ਰੋਗ (ਤਪੇਦਿਕ) ਨੇ ਨਸ਼ਟ ਕਰ ਦਿੱਤਾ
केतिक छई रोग छै कियो ॥
ਕੇਤਨਨਾਸਬਾਇਤੇਥਿਯੋ॥੨੪੫॥
ਅਤੇ ਕਈ ਵਾਯੂ (ਰੋਗ) ਨਾਲ ਖ਼ਤਮ ਹੋ ਗਏ ॥੨੪੫॥
केतन नास बाइ ते थियो ॥२४५॥
ਦਾੜਪੀੜਕੇਤੇਮਰਿਗਏ॥
ਕਈ ਦਾੜ੍ਹ ਦੀ ਪੀੜ ਨਾਲ ਮਰ ਗਏ
दाड़ पीड़ केते मरि गए ॥
ਬਾਇਭਏਬਵਰੇਕਈਭਏ॥
ਅਤੇ ਕਈ ਵਾਯੂ (ਰੋਗ) ਹੋ ਜਾਣ ਕਾਰਨ ਬੋਲੇ ਹੋ ਗਏ।
बाइ भए बवरे कई भए ॥
ਜਿਨਕੌਆਨਿਰੋਗਤਨਗ੍ਰਾਸਾ॥
ਜਿਸ ਦੇ ਸ਼ਰੀਰ ਨੂੰ ਆ ਕੇ ਰੋਗ ਨੇ ਗ੍ਰਸ ਲਿਆ,
जिन कौ आनि रोग तन ग्रासा ॥
ਤਾਕਾਪ੍ਰਾਨਦੇਹਤਜਿਨਾਸਾ॥੨੪੬॥
ਉਸ ਦਾ ਪ੍ਰਾਣ ਸ਼ਰੀਰ ਨੂੰ ਛਡ ਕੇ ਭਜ ਗਿਆ ॥੨੪੬॥
ता का प्रान देह तजि नासा ॥२४६॥
ਚੌਪਈ॥
ਚੌਪਈ:
चौपई ॥
ਕਹਾਲਗੇਮੈਬਰਨਸੁਨਾਊ॥
ਕਿਥੋਂ ਤਕ ਮੈਂ ਵਰਣਨ ਕਰ ਕੇ ਸੁਣਾਵਾਂ,
कहा लगे मै बरन सुनाऊ ॥
ਗ੍ਰੰਥਬਢਨਤੇਅਤਿਡਰਪਾਊ॥
(ਕਿਉਂਕਿ) ਗ੍ਰੰਥ ਦੇ ਵੱਡਾ ਹੋ ਜਾਣ ਤੋਂ ਡਰਦਾ ਹਾਂ।
ग्रंथ बढन ते अति डरपाऊ ॥
ਇਹਬਿਧਿਭਯੋਦਾਨਵਨਨਾਸਾ॥
ਇਸ ਤਰ੍ਹਾਂ ਦੈਂਤਾਂ ਦਾ ਨਾਸ਼ ਹੋ ਗਿਆ।
इह बिधि भयो दानवन नासा ॥
ਖੜਗਕੇਤੁਅਸੁਕਿਯਾਤਮਾਸਾ॥੨੪੭॥
ਖੜਗ ਕੇਤੁ (ਮਹਾ ਕਾਲ) ਨੇ ਇਸ ਤਰ੍ਹਾਂ ਦਾ ਕੌਤਕ ਕੀਤਾ ॥੨੪੭॥
खड़गकेतु असु किया तमासा ॥२४७॥
ਇਹਬਿਧਿਤਨਦਾਨਵਜਬਮਾਰੇ॥
ਜਦ ਇਸ ਤਰ੍ਹਾਂ ਦਾਨਵ ਮਾਰੇ ਗਏ,
इह बिधि तन दानव जब मारे ॥
ਪੁਨਿਅਸਿਧੁਜਅਸਮੰਤ੍ਰਬਿਚਾਰੇ॥
ਤਾਂ ਅਸਿਧੁਜ (ਮਹਾ ਕਾਲ) ਨੇ ਇਸ ਤਰ੍ਹਾਂ ਵਿਚਾਰ ਕੀਤਾ
पुनि असिधुज अस मंत्र बिचारे ॥
ਜੋਇਨਕੋਹ੍ਵੈਹੈਰਨਆਸਾ॥
ਕਿ ਜੇ ਇਨ੍ਹਾਂ ਨੂੰ ਯੁੱਧ ਕਰਨ ਦੀ ਆਸ ਹੋਏਗੀ
जो इन को ह्वै है रन आसा ॥
ਮੁਝੈਦਿਖੈਹੈਕਵਨਤਮਾਸਾ॥੨੪੮॥
ਤਾਂ ਹੀ ਮੈਨੂੰ ਕੋਈ ਤਮਾਸ਼ਾ ਵਿਖਾਉਣਗੇ ॥੨੪੮॥
मुझै दिखै है कवन तमासा ॥२४८॥
ਤਿਨਕਹਦੀਨਐਸਬਰਦਾਨਾ॥
ਤਦ (ਮਹਾ ਕਾਲ ਨੇ) ਉਨ੍ਹਾਂ ਨੂੰ ਇਸ ਤਰ੍ਹਾਂ ਵਰਦਾਨ ਦਿੱਤਾ
तिन कह दीन ऐस बरदाना ॥
ਤੁਮਤੇਹੋਹਿਅਵਖਧੀਨਾਨਾ॥
ਕਿ ਤੁਹਾਡੇ ਤੋਂ ਕਈ ਪ੍ਰਕਾਰ ਦੀਆਂ ਔਸ਼ਧੀਆਂ ਉਤਪੰਨ ਹੋਣਗੀਆਂ।
तुमते होहि अवखधी नाना ॥
ਜਿਹਕੇਤਨਕੌਰੋਗਸੰਤਾਵੈ॥
ਜਿਸ ਦੇ ਤਨ ਨੂੰ ਰੋਗ ਸਤਾਏਗਾ,
जिह के तन कौ रोग संतावै ॥
ਤਾਹਿਅਵਖਧੀਬੇਗਜਿਯਾਵੈ॥੨੪੯॥
ਉਸ ਨੂੰ ਔਸ਼ਧੀ ਤੁਰਤ ਜੀਵਿਤ ਕਰ ਦੇਵੇਗੀ ॥੨੪੯॥
ताहि अवखधी बेग जियावै ॥२४९॥
ਇਹਬਿਧਿਦਯੋਜਬੈਬਰਦਾਨਾ॥
ਜਦੋਂ (ਮਹਾ ਕਾਲ ਨੇ) ਇਸ ਤਰ੍ਹਾਂ ਦਾ ਵਰਦਾਨ ਦਿੱਤਾ,
इह बिधि दयो जबै बरदाना ॥
ਮਿਰਤਕਹੁਤੇਅਸੁਰਜੇਨਾਨਾ॥
ਤਾਂ ਮਰ ਚੁਕੇ ਅਨੇਕ ਦੈਂਤਾਂ ਤੋਂ ਹੀ
मिरतक हुते असुर जे नाना ॥
ਤਿਨਤੇਅਧਿਕਅਵਖਧੀਨਿਕਸੀ॥
ਬਹੁਤ ਔਸ਼ਧੀਆਂ ਨਿਕਲ ਆਈਆਂ।
तिन ते अधिक अवखधी निकसी ॥
ਅਪਨੇਸਕਲਗੁਨਨਕਹਬਿਗਸੀ॥੨੫੦॥
ਉਹ ਆਪਣੇ ਸਾਰੇ ਗੁਣਕਾਰੀ ਤੱਤਾਂ ਨਾਲ ਵਿਕਸਿਤ (ਭਰਪੂਰ) ਸਨ ॥੨੫੦॥
अपने सकल गुनन कह बिगसी ॥२५०॥
ਜਾਕੇਦੇਹਪਿਤ੍ਰਯਦੁਖਦੇਈ॥
ਜਿਸ (ਦੈਂਤ) ਦੇ ਸ਼ਰੀਰ ਨੂੰ ਪਿਤ ਦੁਖ ਦਿੰਦੀ ਸੀ,
जा के देह पित्रय दुख देई ॥
ਸੋਭਖਿਜਰੀਬਾਤਕੀਲੇਈ॥
ਉਹ ਵਾਤ ਦੀ ਜੜੀ-ਬੂਟੀ ਖਾ ਲੈਂਦਾ ਸੀ।
सो भखि जरी बात की लेई ॥
ਜਿਹਦਾਨਵਕੌਬਾਇਸੰਤਾਵੈ॥
ਜਿਸ ਦੈਂਤ ਨੂੰ ਵਾਯੂ ਸਤਾਉਂਦੀ ਸੀ,
जिह दानव कौ बाइ संतावै ॥
ਸੋਲੈਜਰੀਪਿਤ੍ਰਯਕੀਖਾਵੈ॥੨੫੧॥
ਉਹ ਪਿਤ (ਵਾਯੂ) ਦੀ ਬੂਟੀ ਖਾ ਲੈਂਦਾ ਸੀ ॥੨੫੧॥
सो लै जरी पित्रय की खावै ॥२५१॥
ਜਾਕੀਦੇਹਿਹਕਫਦੁਖਲ੍ਯਾਵੈ॥
ਜਿਸ ਦੀ ਦੇਹ ਵਿਚ ਕਫ਼ ਦੁਖ ਲਿਆਉਂਦੀ ਸੀ,
जा की देहिह कफ दुख ल्यावै ॥
ਸੋਲੈਕਫਨਾਸਨੀਚਬਾਵੈ॥
ਉਹ 'ਕਫਨਾਸਨੀ' ਬੂਟੀ ਚਬਾ ਲੈਂਦਾ ਸੀ।
सो लै कफनासनी चबावै ॥
ਇਹਬਿਧਿਅਸੁਰਭਏਬਿਨੁਰੋਗਾ॥
ਇਸ ਤਰ੍ਹਾਂ ਨਾਲ ਦੈਂਤ ਰੋਗਾਂ ਤੋਂ ਮੁਕਤ ਹੋ ਗਏ।
इह बिधि असुर भए बिनु रोगा ॥
ਮਾਡਤਭਏਜੁਧਤਜਿਸੋਗਾ॥੨੫੨॥
(ਉਨ੍ਹਾਂ ਨੇ) ਦੁਖ ਨੂੰ ਤਿਆਗ ਕੇ ਯੁੱਧ ਮਚਾ ਦਿੱਤਾ ॥੨੫੨॥
माडत भए जुध तजि सोगा ॥२५२॥
ਅਗਨਿਅਸਤ੍ਰਛਾਡਾਤਬਦਾਨਵ॥
ਤਦ ਦੈਂਤਾਂ ਨੇ ਅਗਨੀ ਅਸਤ੍ਰ ਛਡਿਆ,
अगनि असत्र छाडा तब दानव ॥
ਜਾਤੇਭਏਭਸਮਬਹੁਮਾਨਵ॥
ਜਿਸ ਨਾਲ ਬਹੁਤ ਸਾਰੇ ਮਨੁੱਖ ਭਸਮ ਹੋ ਗਏ।
जा ते भए भसम बहु मानव ॥
ਬਾਰੁਣਾਸਤ੍ਰਤਬਕਾਲਚਲਾਯੋ॥
ਤਦ ਕਾਲ ਨੇ ਵਰੁਣ ਅਸਤ੍ਰ ਚਲਾਇਆ
बारुणासत्र तब काल चलायो ॥
ਸਕਲਅਗਨਿਕੋਤੇਜਮਿਟਾਯੋ॥੨੫੩॥
(ਜਿਸ ਨਾਲ) ਸਾਰੀ ਅੱਗ ਦਾ ਤੇਜ ਮਿਟ ਗਿਆ ॥੨੫੩॥
सकल अगनि को तेज मिटायो ॥२५३॥
ਰਾਛਸਪਵਨਅਸਤ੍ਰਸੰਧਾਨਾ॥
ਦੈਂਤਾਂ ਨੇ ਪਵਨ ਅਸਤ੍ਰ ਨੂੰ ਸਾਧਿਆ,
राछस पवन असत्र संधाना ॥
ਜਾਤੇਉਡਤਭਏਗਨਨਾਨਾ॥
ਜਿਸ ਤੋਂ ਅਨੇਕਾਂ ਪ੍ਰਾਣੀ ਉਡ ਗਏ।
जा ते उडत भए गन नाना ॥
ਭੂਧਰਾਸਤ੍ਰਤਬਕਾਲਪ੍ਰਹਾਰਾ॥
ਤਦ ਕਾਲ ਨੇ ਭੂਧਰ (ਪਰਬਤ) ਅਸਤ੍ਰ ਚਲਾਇਆ
भूधरासत्र तब काल प्रहारा ॥
ਸਭਸਿਵਕਨਕੋਪ੍ਰਾਨਉਬਾਰਾ॥੨੫੪॥
ਅਤੇ ਸਾਰਿਆਂ ਸੇਵਕਾਂ ਦੇ ਪ੍ਰਾਣ ਬਚਾ ਲਏ ॥੨੫੪॥
सभ सिवकन को प्रान उबारा ॥२५४॥
ਮੇਘਅਸਤ੍ਰਛੋਰਾਪੁਨਿਦਾਨਵ॥
ਫਿਰ ਦਾਨਵਾਂ ਨੇ ਮੇਘ ਅਸਤ੍ਰ ਨੂੰ ਛਡਿਆ
मेघ असत्र छोरा पुनि दानव ॥
ਭੀਜਗਏਜਿਹਤੇਸਭਮਾਨਵ॥
ਜਿਸ ਨਾਲ ਸਾਰੇ ਮਨੁੱਖ ਭਿਜ ਗਏ।
भीज गए जिह ते सभ मानव ॥
ਬਾਇਅਸਤ੍ਰਲੈਕਾਲਚਲਾਯੋ॥
ਤਦ ਕਾਲ ਨੇ ਵਾਯੂ ਅਸਤ੍ਰ ਚਲਾਇਆ
बाइ असत्र लै काल चलायो ॥
ਸਭਮੇਘਨਤਤਕਾਲਉਡਾਯੋ॥੨੫੫॥
(ਜਿਸ ਨਾਲ) ਸਾਰਿਆਂ ਬਦਲਾਂ ਨੂੰ ਤੁਰਤ ਉਡਾ ਦਿੱਤਾ ॥੨੫੫॥
सभ मेघन ततकाल उडायो ॥२५५॥
ਰਾਛਸਾਸਤ੍ਰਰਾਛਸਹਿਚਲਾਯੋ॥
ਦੈਂਤਾਂ ਨੇ (ਫਿਰ) ਰਾਛਸ (ਰਾਖਸ਼) ਅਸਤ੍ਰ ਚਲਾਇਆ।
राछसासत्र राछसहि चलायो ॥
ਬਹੁਅਸੁਰਨਤਾਤੇਉਪਜਾਯੋ॥
ਉਸ ਤੋਂ ਬਹੁਤ ਦੈਂਤ ਪੈਦਾ ਕੀਤੇ।
बहु असुरन ता ते उपजायो ॥
ਦੇਵਤਾਸਤ੍ਰਛੋਰਾਤਬਕਾਲਾ॥
ਤਦ ਕਾਲ ਨੇ ਦੇਵਤਾ ਅਸਤ੍ਰ ਛਡਿਆ,
देवतासत्र छोरा तब काला ॥