GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1375
Display Settings
Translations
ਬਿਸਿਖਨ​ਬ੍ਰਿਸਟਿ​ਕਰੀ​ਕੋਪਹਿ​ਕਰਿ​॥​
ਉਨ੍ਹਾਂ ਨੇ ਕ੍ਰੋਧਿਤ ਹੋ ਕੇ ਬਾਣਾਂ ਦੀ (ਇਸ ਤਰ੍ਹਾਂ) ਬਰਖਾ ਕੀਤੀ
बिसिखन ब्रिसटि करी कोपहि करि ॥
ਜਲਧਰ​ਐਸ​ਬਡੇ​ਭੂਧਰ​ਪਰ​॥​
ਜਿਵੇਂ ਬਦਲ ਵਡਿਆਂ ਪਹਾੜਾਂ ਉਤੇ (ਕਰਦੇ ਹਨ)।
जलधर ऐस बडे भूधर पर ॥
ਸਸਤ੍ਰ​ਅਸਤ੍ਰ​ਕਰਿ​ਕੋਪ​ਪ੍ਰਹਾਰੇ​॥​
(ਅਸਿਧੁਜ ਨੇ) ਕ੍ਰੋਧਿਤ ਹੋ ਕੇ ਸ਼ਸਤ੍ਰਾਂ ਅਸਤ੍ਰਾਂ ਦੇ ਵਾਰ ਕੀਤੇ
ससत्र असत्र करि कोप प्रहारे ॥
ਚਟਪਟ​ਸੁਭਟ​ਬਿਕਟਿ​ਕਟਿ​ਡਾਰੇ​॥੨੩੩॥​
ਅਤੇ ਝਟ ਪਟ ਭਿਆਨਕ ਯੋਧੇ ਕਟ ਸੁਟੇ ॥੨੩੩॥
चटपट सुभट बिकटि कटि डारे ॥२३३॥
ਹੁਅੰ​ਸਬਦ​ਅਸਿਧੁਜਹਿ​ਉਚਾਰਾ​॥​
ਤਦ ਅਸਿਧੁਜ ਨੇ 'ਹੁਅੰ' ਸ਼ਬਦ ਉਚਾਰਿਆ,
हुअं सबद असिधुजहि उचारा ॥
ਤਿਹ​ਤੇ​ਆਧਿ​ਬ੍ਰਯਾਧਿ​ਬਪੁ​ਧਾਰਾ​॥​
ਜਿਸ ਤੋਂ ਆਧਿ-ਵਿਆਧਿ ਰੋਗਾਂ ਨੇ ਜਨਮ ਲਿਆ।
तिह ते आधि ब्रयाधि बपु धारा ॥
ਸੀਤ​ਜ੍ਵਰ​ਅਰ​ਉਸਨ​ਤਾਪ​ਭਨੇ​॥​
ਉਨ੍ਹਾਂ ਦੇ ਨਾਂ ਗਿਣਦਾ ਹਾਂ, ਸੀਤ ਰੋਗ, ਜ੍ਵਰ ਰੋਗ, ਉਸਨ ਤਾਪ,
सीत ज्वर अर उसन ताप भने ॥
ਛਈ​ਰੋਗ​ਅਰੁ​ਸੰਨ੍ਰਯਪਾਤ​ਗਨ​॥੨੩੪॥​
ਖਈ ਰੋਗ ਅਤੇ ਸੰਨਿ-ਪਾਤ ਰੋਗ ॥੨੩੪॥
छई रोग अरु संन्रयपात गन ॥२३४॥
ਬਾਇ​ਪਿਤ੍ਰਯ​ਕਫ​ਉਪਜਤ​ਭਏ​॥​
ਵਾਈ, ਪਿਤ, ਕਫ ਆਦਿ ਰੋਗ ਪੈਦਾ ਹੋ ਗਏ
बाइ पित्रय कफ उपजत भए ॥
ਤਾ​ਤੇ​ਭੇਦ​ਅਮਿਤ​ਹ੍ਵੈ​ਗਏ​॥​
ਅਤੇ ਉਨ੍ਹਾਂ ਦੇ ਅਗੋਂ ਕਈ ਭੇਦ ਹੋ ਗਏ।
ता ते भेद अमित ह्वै गए ॥
ਨਾਮ​ਤਿਨੈ​ਗਨ​ਪ੍ਰਗਟ​ਸੁਨਾਊ​॥​
(ਮੈਂ) ਹੁਣ ਉਨ੍ਹਾਂ ਦੇ ਨਾਂ ਸਪਸ਼ਟ ਸੁਣਾਉਂਦਾ ਹਾਂ
नाम तिनै गन प्रगट सुनाऊ ॥
ਅਯੁਰ​ਬੇਦਿਯਨ​ਸਭਨ​ਰਿਝਾਊ​॥੨੩੫॥​
ਅਤੇ ਸਾਰੇ ਅਯੁਰਵੇਦੀਆਂ (ਵੈਦਾਂ) ਨੂੰ ਪ੍ਰਸੰਨ ਕਰਦਾ ਹਾਂ ॥੨੩੫॥
अयुर बेदियन सभन रिझाऊ ॥२३५॥
ਆਮ​ਪਾਤ​ਅਰ​ਸ੍ਰੋਨਤ​ਪਾਤ​॥​
ਇਨ੍ਹਾਂ ਰੋਗਾਂ ਦੇ ਨਾਂ ਗਿਣੋ। ਆਮ-ਪਾਤ, ਸ੍ਰੋਨਤ-ਪਾਤ,
आम पात अर स्रोनत पात ॥
ਅਰਧ​ਸਿਰਾ​ਅਰੁ​ਹ੍ਰਿਦੈ​ਸੰਘਾਤ​॥​
ਅਰਧ-ਸਿਰਾ (ਪੀੜ) ਹ੍ਰਿਦੈ ਸੰਘਾਤ (ਹਿਰਦੇ ਦਾ ਰੁਕਣਾ)
अरध सिरा अरु ह्रिदै संघात ॥
ਪ੍ਰਾਨ​ਬਾਇ​ਆਪਾਨ​ਬਾਇ​ਭਨਿ​॥​
ਪ੍ਰਾਣ ਵਾਯੂ, ਅਪਾਨ ਵਾਯੂ,
प्रान बाइ आपान बाइ भनि ॥
ਦੰਤ​ਰੋਗ​ਅਰੁ​ਦਾੜ​ਪੀੜ​ਗਨ​॥੨੩੬॥​
ਦੰਤ-ਰੋਗ ਅਤੇ ਦਾੜ੍ਹ-ਪੀੜ ॥੨੩੬॥
दंत रोग अरु दाड़ पीड़ गन ॥२३६॥
ਸੂਖਾ​ਜਰ​ਤੇਇਯਾ​ਚੌਥਾਯਾ​॥​
ਫਿਰ ਸੋਕਾ, ਤੇਈਆ ਜ੍ਵਰ, ਚੌਥਾ,
सूखा जर तेइया चौथाया ॥
ਅਸਟ​ਦਿਵਸਯੋ​ਅਰੁ​ਬੀਸਾਯਾ​॥​
ਅੱਠ ਅਤੇ ਵੀਹ ਦਿਨਾਂ ਵਾਲਾ,
असट दिवसयो अरु बीसाया ॥
ਡੇਢ​ਮਾਸਿਯਾ​ਪੁਨਿ​ਤਪ​ਭਯੋ​॥​
ਡੇਢ ਮਹੀਨੇ ਵਾਲਾ ਬੁਖਾਰ ਹੋਏ,
डेढ मासिया पुनि तप भयो ॥
ਦਾਤ​ਕਾਢ​ਦੈਤਨ​ਪਰ​ਧਯੋ​॥੨੩੭॥​
ਜੋ ਦੰਦ ਕਢ ਕੇ ਦੈਂਤਾਂ ਉਤੇ ਧਾ ਕੇ ਪਏ ॥੨੩੭॥
दात काढ दैतन पर धयो ॥२३७॥
ਫੀਲਪਾਵ​ਪੁਨਿ​ਜਾਨੂ​ਰੋਗਾ​॥​
ਫਿਰ ਫੀਲਪਾਵ ਅਤੇ ਗੋਡਿਆਂ ਤੇ ਦਰਦ ਵਾਲੇ ਰੋਗ ਨੂੰ
फीलपाव पुनि जानू रोगा ॥
ਉਪਜਾ​ਦੇਨ​ਦੁਸਟ​ਦਲ​ਸੋਗਾ​॥​
ਦੁਸ਼ਟਾਂ ਦੇ ਦਲਾਂ ਨੂੰ ਕਸ਼ਟ ਦੇਣ ਲਈ ਪੈਦਾ ਕੀਤਾ।
उपजा देन दुसट दल सोगा ॥
ਖਈ​ਸੁ​ਬਾਦੀ​ਭਈ​ਮਵੇਸੀ​॥​
(ਇਸ ਤੋਂ ਬਾਦ) ਖਈ, ਬਾਦੀ, ਮਵੇਸੀ (ਬਵਾਸੀਰ)
खई सु बादी भई मवेसी ॥
ਪਾਡ​ਰੋਗ​ਪੀਨਸ​ਕਟਿ​ਦੇਸੀ​॥੨੩੮॥​
ਪਾਂਡ ਰੋਗ (ਪੀਲੀਆ) ਪੀਨਸ (ਪੁਰਾਣਾ ਜ਼ੁਕਾਮ) ਕਟਿ ਦੇਸੀ (ਲਕ ਦੀ ਪੀੜ) ॥੨੩੮॥
पाड रोग पीनस कटि देसी ॥२३८॥
ਚਿਨਗਿ​ਪ੍ਰਮੇਵ​ਭਗਿੰਦ੍ਰ​ਦਖੂਤ੍ਰਾ​॥​
ਚਿਨਗ (ਸ਼ਰੀਰ ਵਿਚੋਂ ਚਿਣਗਾਂ ਨਿਕਲਣ ਵਾਲਾ ਰੋਗ) ਪ੍ਰਮੇਹ, ਭਗਿੰਦ੍ਰ, ਦਖੂਤ੍ਰਾ (ਪਿਸ਼ਾਬ ਬੰਦ ਹੋਣ ਅਥਵਾ ਸੜਨ ਦਾ ਰੋਗ)
चिनगि प्रमेव भगिंद्र दखूत्रा ॥
ਪਥਰੀ​ਬਾਇ​ਫਿਰੰਗ​ਅਧਨੇਤ੍ਰਾ​॥​
ਪਥਰੀ, ਬਾਇ ਫਿਰੰਗ (ਆਤਸ਼ਕ ਦੀ ਇਕ ਕਿਸਮ) ਅਧਨੇਤ੍ਰਾ (ਅੰਧਰਾਤ੍ਰਾ)
पथरी बाइ फिरंग अधनेत्रा ॥
ਗਲਤ​ਕੁਸਟ​ਉਪਜਾ​ਦੁਸਟਨ​ਤਨ​॥​
ਅਤੇ ਗਲਿਤ ਕੋਹੜ ਨਾਂ ਦੇ ਰੋਗ ਦੁਸ਼ਟਾਂ ਦੇ ਤਨ ਵਿਚ ਪੈਦਾ ਹੋ ਗਏ
गलत कुसट उपजा दुसटन तन ॥
ਸੇਤ​ਕੁਸਟ​ਕੇਤਿਨ​ਕੇ​ਭਯੋ​ਭਨ​॥੨੩੯॥​
ਅਤੇ ਕਈਆਂ ਦੇ ਤਨ ਵਿਚ ਸਫ਼ੈਦ ਕੋਹੜ ਹੋ ਗਿਆ ॥੨੩੯॥
सेत कुसट केतिन के भयो भन ॥२३९॥
ਕੇਤੇ​ਸਤ੍ਰੁ​ਸੂਲ​ਹ੍ਵੈ​ਮਰੇ​॥​
ਕਈ ਵੈਰੀ ਸੂਲ ਦੀ ਬੀਮਾਰੀ ਨਾਲ ਮਰ ਗਏ
केते सत्रु सूल ह्वै मरे ॥
ਕੇਤੇ​ਆਂਤ​ਰੋਗ​ਤੇ​ਟਰੇ​॥​
ਅਤੇ ਕਈ ਆਂਦਰਾਂ ਦੇ ਰੋਗ ਨਾਲ ਖ਼ਤਮ ਹੋ ਗਏ।
केते आंत रोग ते टरे ॥
ਸੰਗ੍ਰਹਨੀ​ਸੰਗ੍ਰਹ​ਦੁਸਟ​ਕਿਯ​॥​
ਕਈਆਂ ਦੁਸ਼ਟਾਂ ਨੂੰ ਸੰਗ੍ਰਹਿਣੀ ਦੀ ਬੀਮਾਰੀ ਲਗ ਗਈ।
संग्रहनी संग्रह दुसट किय ॥
ਜੀਯਨ​ਕੋ​ਪੁਨਿ​ਨਾਮ​ਨ​ਤਿਨ​ਲਿਯ​॥੨੪੦॥​
ਉਨ੍ਹਾਂ ਨੇ ਫਿਰ ਜੀਣ ਦਾ ਨਾਮ ਨਾ ਲਿਆ ॥੨੪੦॥
जीयन को पुनि नाम न तिन लिय ॥२४०॥
ਕੇਤੇ​ਉਪਜ​ਸੀਤਲਾ​ਮਰੇ​॥​
ਕਈ ਸੀਤਲਾ ਦੀ ਬੀਮਾਰੀ ਪੈਦਾ ਹੋਣ ਨਾਲ ਮਰ ਗਏ
केते उपज सीतला मरे ॥
ਕੇਤੇ​ਅਗਿਨਿ​ਬਾਵ​ਤੇ​ਜਰੇ​॥​
ਅਤੇ ਕਈ ਵਾਈ ਅਗਨੀ ਨਾਲ ਸੜ ਮੋਏ।
केते अगिनि बाव ते जरे ॥
ਭਰਮ​ਚਿਤ​ਕੇਤੇ​ਹ੍ਵੈ​ਮਰੇ​॥​
ਕਈ 'ਭਰਮ-ਚਿਤ' (ਰੋਗ) ਨਾਲ ਮਰ ਗਏ
भरम चित केते ह्वै मरे ॥
ਉਦਰ​ਰੋਗ​ਕੇਤੇ​ਅਰਿ​ਟਰੇ​॥੨੪੧॥​
ਅਤੇ ਕਈ ਵੈਰੀ ਉਦਰ-ਰੋਗ ਨਾਲ ਟਲ ਗਏ ॥੨੪੧॥
उदर रोग केते अरि टरे ॥२४१॥
ਜਬ​ਅਸਿਧੁਜ​ਅਸ​ਰੋਗ​ਪ੍ਰਕਾਸੇ​॥​
ਜਦ ਅਸਿਧੁਜ ਨੇ ਇਸ ਤਰ੍ਹਾਂ ਦੇ ਰੋਗਾਂ ਨੂੰ ਪ੍ਰਗਟ ਕੀਤਾ
जब असिधुज अस रोग प्रकासे ॥
ਅਧਿਕ​ਸਤ੍ਰੁ​ਤਾਪਤ​ਹ੍ਵੈ​ਤ੍ਰਾਸੇ​॥​
ਤਾਂ ਬਹੁਤ ਸਾਰੇ ਵੈਰੀ ਡਰ ਨਾਲ ਦੁਖੀ ਹੋ ਗਏ।
अधिक सत्रु तापत ह्वै त्रासे ॥
ਜਾ​ਕੇ​ਤਨ​ਗਨ​ਦਈ​ਦਿਖਾਈ​॥​
ਜਿਸ ਦੇ ਸ਼ਰੀਰ ਉਤੇ ਕਿਸੇ ਰੋਗ ਨੇ ਵਿਖਾਈ ਦਿੱਤੀ,
जा के तन गन दई दिखाई ॥
ਤਿਨੌ​ਜੀਯਤ​ਕੀ​ਆਸ​ਚੁਕਾਈ​॥੨੪੨॥​
ਉਸ ਨੇ ਜੀਣ ਦੀ ਆਸ ਛਡ ਦਿੱਤੀ ॥੨੪੨॥
तिनौ जीयत की आस चुकाई ॥२४२॥
ਕੇਤਿਕ​ਦੁਸਟ​ਤਾਪ​ਤਨ​ਤਪੈ​॥​
ਕਿਤਨੇ ਦੁਸ਼ਟ ਤਾਪ ਨਾਲ ਤਪ ਗਏ (ਅਰਥਾਤ ਮਰ ਗਏ)
केतिक दुसट ताप तन तपै ॥
ਕੇਤਿਕ​ਉਦਰ​ਰੋਗ​ਹ੍ਵੈ​ਖਪੈ​॥​
ਅਤੇ ਕਈ ਉਦਰ ਰੋਗ ਨਾਲ ਖਪ ਗਏ।
केतिक उदर रोग ह्वै खपै ॥
ਕਿਤਕਨ​ਆਨਿ​ਕਾਪਨੀ​ਚਢੀ​॥​
ਕਿਤਨਿਆਂ ਨੂੰ ਕਾਂਬਾ ਆਣ ਚੜ੍ਹਿਆ
कितकन आनि कापनी चढी ॥
ਕੇਤਿਕ​ਬਾਇ​ਪਿਤ​ਤਨ​ਬਢੀ​॥੨੪੩॥​
ਅਤੇ ਕਈਆਂ ਦੇ ਸ਼ਰੀਰ ਵਿਚ ਵਾਯੂ ਅਤੇ ਪਿਤ ਵਧ ਗਈ ॥੨੪੩॥
केतिक बाइ पित तन बढी ॥२४३॥
ਉਦਰ​ਬਿਕਾਰ​ਕਿਤੇ​ਮਰਿ​ਗਏ​॥​
ਕਈ ਪੇਟ ਦੇ ਵਿਕਾਰ ਕਰ ਕੇ ਮਰ ਗਏ
उदर बिकार किते मरि गए ॥
ਤਾਪਤਿ​ਕਿਤਕ​ਤਾਪ​ਤਨ​ਭਏ​॥​
ਅਤੇ ਕਿਤਨੇ ਤਾਪ ਨਾਲ ਪੀੜਿਤ ਹੋ ਗਏ।
तापति कितक ताप तन भए ॥
ਕਿਤਕਨ​ਸੰਨ੍ਰਯਪਾਤ​ਹ੍ਵੈ​ਗਯੋ​॥​
ਕਿਤਨਿਆਂ ਨੂੰ ਸੰਨਿਪਾਤ ਰੋਗ ਹੋ ਗਿਆ
कितकन संन्रयपात ह्वै गयो ॥
ਕੇਤਿਨ​ਬਾਇ​ਪਿਤ​ਕਫ​ਭਯੋ​॥੨੪੪॥​
ਅਤੇ ਕਿਤਨਿਆਂ ਨੂੰ ਵਾਯੂ, ਪਿਤ ਅਤੇ ਕਫ਼ ਦੀਆਂ ਬੀਮਾਰੀਆਂ ਲਗ ਗਈਆਂ ॥੨੪੪॥
केतिन बाइ पित कफ भयो ॥२४४॥