ਮੋਹਨਾਸਤ੍ਰਕੇਤੇਮੋਹਿਤਕਰਿ॥
ਮੋਹਨ ਅਸਤ੍ਰ ਨਾਲ ਕਈਆਂ ਨੂੰ ਮੋਹਿਤ (ਬੇਸੁੱਧ) ਕਰ ਦਿੱਤਾ
मोहनासत्र केते मोहित करि ॥
ਬਰੁਣਾਸਤ੍ਰਭੇਪ੍ਰਾਨਕਿਤਨਹਰਿ॥
ਅਤੇ ਵਰੁਣ ਅਸਤ੍ਰ ਨਾਲ ਕਿਤਨਿਆਂ ਦੇ ਪ੍ਰਾਣ ਹਰ ਲਏ।
बरुणासत्र भे प्रान कितन हरि ॥
ਪਾਵਕਾਸਤ੍ਰਭੇਅਧਿਕਜਰਾਏ॥
ਅਗਨ ਅਸਤ੍ਰ ਛਡ ਕੇ ਬਹੁਤ ਸਾਰੇ (ਸੂਰਮਿਆਂ) ਨੂੰ ਸਾੜ ਦਿੱਤਾ।
पावकासत्र भे अधिक जराए ॥
ਅਮਿਤਸੁਭਟਮ੍ਰਿਤਲੋਕਪਠਾਏ॥੧੯੧॥
ਬੇਸ਼ੁਮਾਰ ਯੋਧਿਆਂ ਨੂੰ ਯਮ-ਲੋਕ ਪਹੁੰਚਾ ਦਿੱਤਾ ॥੧੯੧॥
अमित सुभट म्रित लोक पठाए ॥१९१॥
ਜਾਪਰਮਹਾਕਾਲਅਸਿਝਾਰਾ॥
ਜਿਸ ਉਤੇ ਮਹਾ ਕਾਲ ਨੇ ਤਲਵਾਰ ਦਾ ਵਾਰ ਕੀਤਾ,
जा पर महा काल असि झारा ॥
ਏਕਸੁਭਟਤੇਦ੍ਵੈਕਰਿਡਾਰਾ॥
(ਉਸ) ਯੋਧੇ ਨੂੰ ਇਕ ਤੋਂ ਦੋ ਕਰ ਦਿੱਤਾ (ਅਰਥਾਤ-ਦੋ ਟੋਟੇ ਕਰ ਦਿੱਤੇ)।
एक सुभट ते द्वै करि डारा ॥
ਜੌਦ੍ਵੈਨਰਪਰਟੁਕਅਸਿਧਰਾ॥
ਜੇ ਦੋ ਟੁਕੜੇ ਹੋਏ ਬੰਦਿਆਂ ਉਤੇ ਥੋੜੀ ਜਿੰਨੀ ਤਲਵਾਰ ਚਲਾਈ
जौ द्वै नर पर टुक असि धरा ॥
ਚਾਰਿਟੂਕਤਿਨਦ੍ਵੈਕੈਕਰਾ॥੧੯੨॥
ਤਾਂ ਉਨ੍ਹਾਂ ਦੇ ਦੋ ਤੋਂ ਚਾਰ ਟੁਕੜੇ ਕਰ ਦਿੱਤੇ ॥੧੯੨॥
चारि टूक तिन द्वै कै करा ॥१९२॥
ਕੇਤਿਕਪਰੇਸੁਭਟਬਿਲਲਾਹੀ॥
ਕਿਤਨੇ ਹੀ ਸੂਰਮੇ ਵਿਰਲਾਪ ਕਰ ਰਹੇ ਸਨ।
केतिक परे सुभट बिललाही ॥
ਜੰਬੁਕਗਿਧਮਾਸੁਲੈਜਾਹੀ॥
(ਉਨ੍ਹਾਂ ਦਾ) ਮਾਸ ਗਿਦੜ ਅਤੇ ਗਿੱਧਾਂ ਲੈ ਜਾ ਰਹੀਆਂ ਸਨ।
जंबुक गिध मासु लै जाही ॥
ਭੈਰਵਆਨਿਦੁਹੂੰਭਭਕਾਰੈ॥
ਕਿਤੇ ਭੈਰੋ ਆ ਕੇ ਭਭਕਾਰ ਰਿਹਾ ਸੀ
भैरव आनि दुहूं भभकारै ॥
ਕਹੂੰਮਸਾਨਕਿਲਕਟੀਮਾਰੈ॥੧੯੩॥
ਅਤੇ ਕਿਤੇ ਮਸਾਨ (ਪ੍ਰੇਤ) ਕਿਲਕਾਰੀਆਂ ਮਾਰ ਰਹੇ ਸਨ ॥੧੯੩॥
कहूं मसान किलकटी मारै ॥१९३॥
ਕੇਤਿਕਸੁਭਟਆਨਿਹੀਢੂਕੈ॥
ਕਿਤਨੇ ਹੀ ਸੂਰਮੇ ਫਿਰ ਆਣ ਢੁਕੇ ਸਨ
केतिक सुभट आनि ही ढूकै ॥
ਮਾਰਹਿਮਾਰਿਦਸੋਦਿਸਿਕੂਕੈ॥
ਅਤੇ ਦਸਾਂ ਦਿਸ਼ਾਵਾਂ ਵਿਚ 'ਮਾਰੋ ਮਾਰੋ' ਕੂਕ ਰਹੇ ਸਨ।
मारहि मारि दसो दिसि कूकै ॥
ਮਹਾਕਾਲਪਰਜੇਬ੍ਰਿਣਕਰਹੀ॥
ਜੋ ਵੀ (ਹਥਿਆਰ) ਮਹਾ ਕਾਲ ਨੂੰ ਘਾਇਲ ਕਰਦਾ ਸੀ,
महा काल पर जे ब्रिण करही ॥
ਕੁੰਠਤਹੋਇਧਰਨਿਗਿਰਪਰਹੀ॥੧੯੪॥
ਉਹ ਖੁੰਢਾ ਹੋ ਕੇ ਧਰਤੀ ਉਤੇ ਡਿਗ ਪੈਂਦਾ ਸੀ ॥੧੯੪॥
कुंठत होइ धरनि गिर परही ॥१९४॥
ਬਹੁਰਿਕੋਪਕਰਿਅਸੁਰਅਪਾਰਾ॥
ਬੇਸ਼ੁਮਾਰ ਦੈਂਤ ਕ੍ਰੋਧ ਕਰ ਕੇ
बहुरि कोप करि असुर अपारा ॥
ਅਮਹਾਕਾਲਕਹਕਰਤਪ੍ਰਹਾਰਾ॥
ਫਿਰ ਮਹਾ ਕਾਲ ਉਤੇ ਵਾਰ ਕਰ ਰਹੇ ਸਨ।
अ महा काल कह करत प्रहारा ॥
ਤੇਵੈਏਕਰੂਪਹ੍ਵੈਜਾਹੀ॥
ਉਹ ਉਸ ਮਹਾ ਕਾਲ ਨਾਲ ਇਕ ਰੂਪ ਹੀ ਹੋ ਜਾਂਦੇ ਸਨ
ते वै एक रूप ह्वै जाही ॥
ਮਹਾਕਾਲਕੇਮਧ੍ਯਸਮਾਹੀ॥੧੯੫॥
ਅਤੇ ਉਸ ਵਿਚ ਸਮਾ ਜਾਂਦੇ ਸਨ ॥੧੯੫॥
महा काल के मध्य समाही ॥१९५॥
ਜਿਮਿਕੋਈਬਾਰਿਬਾਰਿਪਰਮਾਰੈ॥
ਜਿਵੇਂ ਕੋਈ ਪਾਣੀ ਉਤੇ ਪਾਣੀ ਮਾਰੇ
जिमि कोई बारि बारि पर मारै ॥
ਹੋਤਲੀਨਤਿਹਮਾਝਸੁਧਾਰੈ॥
ਤਾਂ ਉਹ ਉਸ ਵਿਚ ਹੀ ਸਮਾ ਜਾਂਦਾ ਹੈ।
होत लीन तिह माझ सुधारै ॥
ਪੁਨਿਕੋਈਤਾਹਿਨਸਕਤਪਛਾਨੀ॥
ਫਿਰ ਕੋਈ ਉਸ ਨੂੰ ਪਛਾਣ ਨਹੀਂ ਸਕਦਾ
पुनि कोई ताहि न सकत पछानी ॥
ਆਗਿਲਆਹਿਕਿਮੋਰਾਪਾਨੀ॥੧੯੬॥
ਕਿ ਪਹਿਲਾ ਪਾਣੀ ਕਿਹੜਾ ਸੀ ਅਤੇ ਮੇਰਾ ਪਾਣੀ ਕਿਹੜਾ ਹੈ ॥੧੯੬॥
आगिल आहि कि मोरा पानी ॥१९६॥
ਇਹਬਿਧਿਭਏਸਸਤ੍ਰਜਬਲੀਨਾ॥
ਇਸ ਤਰ੍ਹਾਂ ਜਦ ਸਾਰੇ ਸ਼ਸਤ੍ਰ (ਮਹਾ ਕਾਲ ਵਿਚ) ਲੀਨ ਹੋ ਗਏ,
इह बिधि भए ससत्र जब लीना ॥
ਅਸੁਰਨਕੋਪਅਮਿਤਤਬਕੀਨਾ॥
ਤਦ ਦੈਂਤਾਂ ਨੇ ਬਹੁਤ ਅਧਿਕ ਕ੍ਰੋਧ ਕੀਤਾ।
असुरन कोप अमित तब कीना ॥
ਕਾਪਤਅਧਿਕਚਿਤਮੋਗਏ॥
(ਉਹ) ਮਨ ਵਿਚ ਬਹੁਤ ਡਰ ਗਏ
कापत अधिक चित मो गए ॥
ਸਸਤ੍ਰਅਸਤ੍ਰਲੈਆਵਤਭਏ॥੧੯੭॥
ਅਤੇ ਅਸਤ੍ਰ ਅਤੇ ਸ਼ਸਤ੍ਰ ਲੈ ਕੇ ਆ ਗਏ ॥੧੯੭॥
ससत्र असत्र लै आवत भए ॥१९७॥
ਜ੍ਵਾਲਤਜੀਕਰਿਕੋਪਨਿਸਾਚਰ॥
ਦੈਂਤਾਂ ਨੇ ਕ੍ਰੋਧਿਤ ਹੋ ਕੇ (ਮੂੰਹਾਂ ਵਿਚੋ) ਅਗਨੀ ਉਗਲੀ,
ज्वाल तजी करि कोप निसाचर ॥
ਤਿਨਤੇਭਏਪਠਾਨਧਨੁਖਧਰ॥
ਉਸ ਤੋਂ ਧਨੁਸ਼ਧਾਰੀ ਪਠਾਨ ਪੈਦਾ ਹੋ ਗਏ।
तिन ते भए पठान धनुख धर ॥
ਪੁਨਿਮੁਖਤੇਉਲਕਾਜੇਕਾਢੇ॥
(ਉਨ੍ਹਾਂ ਨੇ) ਫਿਰ ਮੂੰਹ ਤੋਂ ਅੱਗ (ਅੰਗਾਰੇ) ਕਢੀ,
पुनि मुख ते उलका जे काढे ॥
ਤਾਤੇਮੁਗਲਉਪਜਿਭੇਠਾਢੇ॥੧੯੮॥
ਉਸ ਤੋਂ ਮੁਗ਼ਲ ਪੈਦਾ ਹੋ ਕੇ ਡਟ ਗਏ ॥੧੯੮॥
ता ते मुगल उपजि भे ठाढे ॥१९८॥
ਪੁਨਿਰਿਸਿਤਨਤਿਨਸ੍ਵਾਸਨਿਕਾਰੇ॥
ਉਨ੍ਹਾਂ ਨੇ ਫਿਰ ਰੋਹ ਵਿਚ ਆ ਕੇ ਸੁਆਸ ਕਢੇ,
पुनि रिसि तन तिन स्वास निकारे ॥
ਸੈਯਦਸੇਖਭਏਰਿਸਵਾਰੇ॥
ਉਨ੍ਹਾਂ ਤੋਂ ਕ੍ਰੋਧੀ ਸੱਯਦ ਅਤੇ ਸ਼ੇਖ ਪੈਦਾ ਹੋ ਗਏ।
सैयद सेख भए रिस वारे ॥
ਧਾਏਸਸਤ੍ਰਅਸਤ੍ਰਕਰਲੈਕੈ॥
ਉਹ ਅਸਤ੍ਰ ਅਤੇ ਸ਼ਸਤ੍ਰ ਹੱਥਾਂ ਵਿਚ ਲੈ ਕੇ
धाए ससत्र असत्र कर लै कै ॥
ਤਮਕਿਤੇਜਰਨਤੁਰੀਨਚੈਕੈ॥੧੯੯॥
ਅਤੇ ਘੋੜਿਆਂ ਨੂੰ ਉਕਸਾ ਕੇ ਨਚਾਉਂਦੇ ਹੋਏ ਰਣ-ਭੂਮੀ ਵਿਚ ਧਾ ਕੇ ਪੈ ਗਏ ॥੧੯੯॥
तमकि तेज रन तुरी नचै कै ॥१९९॥
ਖਾਨਪਠਾਨਢੁਕੇਰਿਸਿਕੈਕੈ॥
ਖ਼ਾਨ ਅਤੇ ਪਠਾਨ ਕ੍ਰੋਧਵਾਨ ਹੋ ਕੇ
खान पठान ढुके रिसि कै कै ॥
ਕੋਪਿਕ੍ਰਿਪਾਨਨਗਨਕਰਲੈਕੈ॥
ਅਤੇ ਹੱਥ ਵਿਚ ਨੰਗੀਆਂ ਤਲਵਾਰਾਂ ਲੈ ਕੇ ਆਣ ਢੁਕੇ।
कोपि क्रिपान नगन कर लै कै ॥
ਮਹਾਕਾਲਕੌਕਰਤਪ੍ਰਹਾਰਾ॥
ਉਹ ਮਹਾ ਕਾਲ ਉਤੇ ਵਾਰ ਕਰਦੇ ਸਨ,
महा काल कौ करत प्रहारा ॥
ਏਕਨਉਪਰਤਰੋਮਉਪਾਰਾ॥੨੦੦॥
ਪਰ ਉਸ ਦਾ ਇਕ ਵਾਲ ਵੀ ਉਖਾੜ ਨਹੀਂ ਸਕਦੇ ਸਨ ॥੨੦੦॥
एक न उपरत रोम उपारा ॥२००॥
ਅਮਿਤਖਾਨਕਰਿਕੋਪਸਿਧਾਰੇ॥
ਸ਼ਰਾਬ ਵਿਚ ਪੂਰੀ ਤਰ੍ਹਾਂ ਮਦਹੋਸ਼ ਹੋ ਕੇ
अमित खान करि कोप सिधारे ॥
ਮਦਕਰਿਭਏਸਕਲਮਤਵਾਰੇ॥
ਬੇਸ਼ੁਮਾਰ ਖ਼ਾਨ ਰੋਹ ਵਿਚ ਆ ਕੇ ਚਲ ਪਏ।
मद करि भए सकल मतवारे ॥
ਉਮਡੇਅਮਿਤਮਲੇਛਨਕੇਗਨ॥
ਮਲੇਛਾਂ ਦੇ ਅਣਗਿਣਤ (ਸੂਰਮਿਆਂ ਦੇ) ਦਲ ਉਮਡ ਪਏ।
उमडे अमित मलेछन के गन ॥
ਤਿਨਕੇਨਾਮਕਹਤਤੁਮਸੌਭਨਿ॥੨੦੧॥
ਉਨ੍ਹਾਂ ਦੇ ਨਾਂ ਤੁਹਾਨੂੰ ਦਸਦਾ ਹਾਂ ॥੨੦੧॥
तिन के नाम कहत तुम सौ भनि ॥२०१॥
ਨਾਹਰਖਾਨਝੜਾਝੜਖਾਨਾ॥
ਨਾਹਰ ਖ਼ਾਨ, ਝੜਾਝੜ ਖ਼ਾਨ,
नाहर खान झड़ाझड़ खाना ॥
ਖਾਨਨਿਹੰਗਭੜੰਗਜੁਆਨਾ॥
ਨਿਹੰਗ ਖ਼ਾਨ, ਭੜੰਗ (ਖ਼ਾਨ)
खान निहंग भड़ंग जुआना ॥
ਔਰਝੜੰਗਖਾਨਰਨਧਾਯੋ॥
ਅਤੇ ਝੜੰਗ ਖ਼ਾਨ (ਆਦਿ ਲੜਾਕੇ ਯੋਧੇ)
और झड़ंग खान रन धायो ॥
ਅਮਿਤਸਸਤ੍ਰਕਰਲਏਸਿਧਾਯੋ॥੨੦੨॥
ਆਪਣੇ ਹੱਥਾਂ ਵਿਚ ਬੇਹਿਸਾਬ ਸ਼ਸਤ੍ਰ ਲੈ ਕੇ ਰਣ-ਭੂਮੀ ਵਿਚ ਚੜ੍ਹ ਆਏ ॥੨੦੨॥
अमित ससत्र कर लए सिधायो ॥२०२॥