GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1367
Display Settings
Translations
ਮਹਾ​ਕਾਲ​ਜਬ​ਹੀ​ਰਿਸਿ​ਭਰਾ​॥​
ਜਦ ਮਹਾ ਕਾਲ ਨੇ ਕ੍ਰੋਧ ਨਾਲ ਭਰ ਕੇ
महा काल जब ही रिसि भरा ॥
ਘੋਰ​ਭਯਾਨਕ​ਆਹਵ​ਕਰਾ​॥​
ਘੋਰ ਭਿਆਨਕ ਯੁੱਧ ਕੀਤਾ।
घोर भयानक आहव करा ॥
ਮਾਰਤ​ਭਯੋ​ਅਸੁਰ​ਬਿਕਰਾਲਾ​॥​
ਭਿਅੰਕਰ ਦੈਂਤਾਂ ਨੂੰ ਮਾਰ ਮੁਕਾਇਆ
मारत भयो असुर बिकराला ॥
ਸਿੰਘ​ਨਾਦ​ਕੀਨਾ​ਤਤਕਾਲਾ​॥੧੨੬॥​
ਉਸੇ ਵੇਲੇ ਸਿੰਘ ਨਾਦ ਕਰ ਕੇ ॥੧੨੬॥
सिंघ नाद कीना ततकाला ॥१२६॥
ਕਹੂੰ​ਮਸਾਨ​ਕਿਲਕਟੀ​ਮਾਰੈ​॥​
ਕਿਤੇ ਭੂਤ ਪ੍ਰੇਤ ('ਮਸਾਨ') ਕਿਲਕਾਰੀਆਂ ਮਾਰ ਰਹੇ ਸਨ।
कहूं मसान किलकटी मारै ॥
ਭੈਰਵ​ਕਹੂੰ​ਠਾਢ​ਭੁੰਕਾਰੈ​॥​
ਕਿਤੇ ਭੈਰੋ (ਰੁਦ੍ਰ) ਖੜੋਤਾ ਹੋਇਆ ਭਭਕਾਂ ਮਾਰ ਰਿਹਾ ਸੀ।
भैरव कहूं ठाढ भुंकारै ॥
ਜੋਗਨਿ​ਦੈਤ​ਅਧਿਕ​ਹਰਖਾਨੇ​॥​
ਜੋਗਣਾਂ ਅਤੇ ਦੈਂਤ ਬਹੁਤ ਖ਼ੁਸ਼ ਹੋ ਰਹੇ ਸਨ।
जोगनि दैत अधिक हरखाने ॥
ਭੂਤ​ਸਿਵਾ​ਬੋਲੈ​ਅਭਿਮਾਨੇ​॥੧੨੭॥​
ਭੂਤ ਅਤੇ ਗਿਦੜੀਆਂ ('ਸਿਵਾ') ਅਭਿਮਾਨ ਨਾਲ ਬੋਲਦੀਆਂ ਸਨ ॥੧੨੭॥
भूत सिवा बोलै अभिमाने ॥१२७॥
ਝਾਲਰਿ​ਝਾਝਰ​ਢੋਲ​ਮ੍ਰਿਦੰਗਾ​॥​
(ਯੁੱਧ-ਭੂਮੀ ਵਿਚ) ਝਾਲਰ, ਝਾਂਝਰ, ਢੋਲ, ਮ੍ਰਿਦੰਗ,
झालरि झाझर ढोल म्रिदंगा ॥
ਪਟਹ​ਨਗਾਰੇ​ਮੁਰਜ​ਮੁਚੰਗਾ​॥​
ਪੱਟੇ, ਨਗਾਰੇ, ਮੁਰਜ, ਮੁਚੰਗ,
पटह नगारे मुरज मुचंगा ॥
ਡਵਰੂ​ਗੁਡਗੁਡੀ​ਕਹੂੰ​ਉਪੰਗਾ​॥​
ਡੌਰੂ, ਗੁਡਗੁਡੀ, ਉਪੰਗ,
डवरू गुडगुडी कहूं उपंगा ॥
ਨਾਇ​ਨਫੀਰੀ​ਬਜਤ​ਸੁਰੰਗਾ​॥੧੨੮॥​
ਸ਼ਹਿਨਾਈ ਨਫ਼ੀਰੀ, ਸੁਰੰਗ (ਸੁਰਤਾਲ) ਆਦਿ ਵਜ ਰਹੇ ਸਨ ॥੧੨੮॥
नाइ नफीरी बजत सुरंगा ॥१२८॥
ਮੁਰਲੀ​ਕਹੂੰ​ਬਾਸੁਰੀ​ਬਾਜਤ​॥​
ਕਿਤੇ ਮੁਰਲੀ ਅਤੇ ਕਿਤੇ ਬੰਸਰੀ ਵਜ ਰਹੀ ਸੀ।
मुरली कहूं बासुरी बाजत ॥
ਕਹੂੰ​ਉਪੰਗ​ਮ੍ਰਿਦੰਗ​ਬਰਾਜਤ​॥​
ਕਿਤੇ ਉਪੰਗ ਅਤੇ ਮ੍ਰਿਦੰਗ ਸ਼ੋਭ ਰਹੇ ਸਨ।
कहूं उपंग म्रिदंग बराजत ॥
ਦੁੰਦਭਿ​ਢੋਲ​ਕਹੂੰ​ਸਹਨਾਈ​॥​
ਕਿਤੇ ਦੁੰਦਭੀ, ਢੋਲ ਅਤੇ ਸ਼ਹਿਨਾਈਆਂ
दुंदभि ढोल कहूं सहनाई ॥
ਬਾਜਤ​ਭੇ​ਲਖਿ​ਪਰੀ​ਲਰਾਈ​॥੧੨੯॥​
ਲੜਾਈ ਨੂੰ ਛਿੜਿਆ ਵੇਖ ਕੇ ਵਜਣ ਲਗ ਗਈਆਂ ਸਨ ॥੧੨੯॥
बाजत भे लखि परी लराई ॥१२९॥
ਮੁਰਜ​ਮੁਚੰਗ​ਬਜੈ​ਤੁਰਹੀ​ਰਨ​॥​
ਮੁਰਜ, ਮੁਚੰਗ ਅਤੇ ਤੁਰਹੀ ਰਣ ਵਿਚ ਵਜ ਰਹੀਆਂ ਸਨ।
मुरज मुचंग बजै तुरही रन ॥
ਭੇਰਨ​ਕੇ​ਭਭਕਾਰ​ਕਰਤ​ਗਨ​॥​
ਕਿਤੇ ਭੇਰੀਆਂ ਦੇ ਸਮੂਹ ਭਭਕਾਰ ਕਰ ਰਹੇ ਸਨ।
भेरन के भभकार करत गन ॥
ਹਾਥੀ​ਘੋਰਨ​ਕੇ​ਦੁੰਦਭਿ​ਰਨ​॥​
ਹਾਥੀਆਂ ਅਤੇ ਘੋੜਿਆਂ (ਉਤੇ ਲਦੇ ਹੋਏ) ਨਗਾਰੇ
हाथी घोरन के दुंदभि रन ॥
ਉਸਟਨ​ਕੇ​ਬਾਜੇ​ਰਨ​ਮੂਰਧਨ​॥੧੩੦॥​
ਅਤੇ ਊਠਾਂ ਉਤੇ ਬੰਨ੍ਹੇ ਹੋਏ ਵਾਜੇ ਰਣ ਵਿਚ ਅਗੇ ਹੋ ਕੇ ਵਜ ਰਹੇ ਸਨ ॥੧੩੦॥
उसटन के बाजे रन मूरधन ॥१३०॥
ਕੇਤਿਕ​ਸੁਭਟ​ਸਰਨ​ਕੇ​ਮਾਰੇ​॥​
ਕਿਤਨੇ ਹੀ ਸੂਰਮੇ ਮਾਰੇ ਹੋਏ ਸ਼ਰਨ ਵਿਚ ਆ ਪਏ ਸਨ।
केतिक सुभट सरन के मारे ॥
ਗਿਰਤ​ਭਏ​ਰਨ​ਡੀਲ​ਡਿਲਾਰੇ​॥​
(ਕਈ) ਵਡਿਆਂ ਆਕਾਰਾਂ ਪ੍ਰਕਾਰਾਂ ਵਾਲੇ ਰਣ ਵਿਚ ਡਿਗੇ ਪਏ ਸਨ।
गिरत भए रन डील डिलारे ॥
ਜਦਪਿ​ਪ੍ਰਾਨ​ਸਮੁਹ​ਹ੍ਵੈ​ਦਏ​॥​
ਭਾਵੇਂ ਉਹ ਸਾਹਮਣੇ ਹੋ ਕੇ ਪ੍ਰਾਣ ਦਿੰਦੇ ਸਨ,
जदपि प्रान समुह ह्वै दए ॥
ਕਰ​ਤੇ​ਤਜਤ​ਕ੍ਰਿਪਾਨਨ​ਭਏ​॥੧੩੧॥​
ਪਰ ਹੱਥਾਂ ਵਿਚੋਂ ਕ੍ਰਿਪਾਨਾਂ ਛਡ ਰਹੇ ਸਨ ॥੧੩੧॥
कर ते तजत क्रिपानन भए ॥१३१॥
ਚਲਤ​ਭਈ​ਸਰਿਤਾ​ਸ੍ਰੋਨਤ​ਤਹ​॥​
ਜਿਥੇ ਕਾਲੀ ਅਤੇ ਦੈਂਤਾਂ ਦਾ ਯੁੱਧ ਹੋ ਰਿਹਾ ਸੀ,
चलत भई सरिता स्रोनत तह ॥
ਜੁਧ​ਭਯੋ​ਕਾਲੀ​ਅਸੁਰਨ​ਜਹ​॥​
ਉਥੇ ਲਹੂ ਦੀ ਨਦੀ ਵਗ ਰਹੀ ਸੀ।
जुध भयो काली असुरन जह ॥
ਸੀਸ​ਕੇਸ​ਜਹ​ਭਏ​ਸਿਵਾਰਾ​॥​
ਜਿਸ ਵਿਚ ਸਿਰ ਦੇ ਕੇਸ ਕਾਈ ਵਰਗੇ ਲਗ ਰਹੇ ਸਨ
सीस केस जह भए सिवारा ॥
ਸ੍ਰੋਨ​ਪ੍ਰਵਾਹ​ਬਹਤ​ਹਹਰਾਰਾ​॥੧੩੨॥​
ਅਤੇ ਲਹੂ ਦਾ ਭਿਆਨਕ ਪ੍ਰਵਾਹ ਵਗ ਰਿਹਾ ਸੀ ॥੧੩੨॥
स्रोन प्रवाह बहत हहरारा ॥१३२॥
ਬਾਜ​ਬ੍ਰਿਛ​ਜਹ​ਬਹੇ​ਅਨੇਕੈ​॥​
ਜਿਸ ਵਿਚ ਅਨੇਕ ਘੋੜੇ ਬ੍ਰਿਛਾਂ ਵਾਂਗ ਰੁੜ੍ਹ ਰਹੇ ਸਨ।
बाज ब्रिछ जह बहे अनेकै ॥
ਬਿਨ​ਬ੍ਰਿਣ​ਬੀਰ​ਰਹਾ​ਨਹਿ​ਏਕੈ​॥​
ਕੋਈ ਵੀ ਸੂਰਮਾ ਘਾਇਲ ਹੋਏ ਬਿਨਾ ਨਹੀਂ ਬਚਿਆ ਸੀ।
बिन ब्रिण बीर रहा नहि एकै ॥
ਸ੍ਰੋਨ​ਭਰੇ​ਪਟ​ਅਧਿਕ​ਸੁਹਾਏ​॥​
ਲਹੂ ਨਾਲ ਭਿਜੇ ਹੋਏ ਬਸਤ੍ਰ ਬਹੁਤ ਸ਼ੋਭ ਰਹੇ ਸਨ।
स्रोन भरे पट अधिक सुहाए ॥
ਚਾਚਰਿ​ਖੇਲਿ​ਮਨੌ​ਘਰ​ਆਏ​॥੧੩੩॥​
(ਇੰਜ ਲਗਦਾ ਸੀ) ਮਾਨੋ ਹੋਲੀ ਖੇਡ ਕੇ ਘਰ ਪਰਤੇ ਹੋਣ ॥੧੩੩॥
चाचरि खेलि मनौ घर आए ॥१३३॥
ਸੂਰਨ​ਕੇ​ਜਹ​ਮੂੰਡ​ਪਖਾਨਾ​॥​
ਉਥੇ ਰਣ-ਭੂਮੀ ਵਿਚ ਸੂਰਮਿਆਂ ਦੇ ਅਨੇਕਾਂ ਸਿਰ
सूरन के जह मूंड पखाना ॥
ਸੋਭਿਤ​ਰੰਗ​ਭੂਮ​ਮਹਿ​ਨਾਨਾ​॥​
ਪੱਥਰਾਂ ਵਰਗੇ ਸ਼ੋਭਦੇ ਸਨ।
सोभित रंग भूम महि नाना ॥
ਬਹੇ​ਜਾਤ​ਜਹ​ਬ੍ਰਿਛ​ਤੁਰੰਗਾ​॥​
ਉਥੇ ਬ੍ਰਿਛ ਅਤੇ ਘੋੜੇ ਰੁੜ੍ਹਦੇ ਜਾ ਰਹੇ ਸਨ
बहे जात जह ब्रिछ तुरंगा ॥
ਬਡੇ​ਸੈਲ​ਸੇ​ਲਸਤ​ਮਤੰਗਾ​॥੧੩੪॥​
ਅਤੇ ਹਾਥੀ ਵਡਿਆਂ ਪਰਬਤਾਂ ਵਰਗੇ ਸ਼ੁਭਾਇਮਾਨ ਸਨ ॥੧੩੪॥
बडे सैल से लसत मतंगा ॥१३४॥
ਮਛਰੀ​ਤਨਕਿ​ਅੰਗੁਰਿਯੈ​ਸੋਹੈ​॥​
ਉਨ੍ਹਾਂ ਦੀਆਂ ਉਂਗਲਾਂ ਮਛਲੀਆਂ ਵਰਗੀਆਂ ਲਗਦੀਆਂ ਸਨ
मछरी तनकि अंगुरियै सोहै ॥
ਭੁਜਾ​ਭੁਜੰਗਨ​ਸੀ​ਮਨ​ਮੋਹੈ​॥​
ਅਤੇ ਬਾਂਹਵਾਂ ਸੱਪਾਂ ਜਿਹੀਆਂ ਮਨ ਨੂੰ ਮੋਹ ਰਹੀਆਂ ਸਨ।
भुजा भुजंगन सी मन मोहै ॥
ਕਹੂੰ​ਗ੍ਰਾਹ​ਸੇ​ਖੜਗ​ਝਮਕਹਿ​॥​
ਕਿਤੇ ਖੜਗ ਮਗਰ ਮੱਛਾਂ ਵਰਗੇ ਚਮਕਦੇ ਸਨ।
कहूं ग्राह से खड़ग झमकहि ॥
ਭਕ​ਭਕ​ਕਰ​ਕਹੂੰ​ਘਾਇ​ਭਭਕਹਿ​॥੧੩੫॥​
ਕਿਤੇ ਜ਼ਖ਼ਮਾਂ ਵਿਚ ਭਕ ਭਕ ਕਰਦਾ (ਲਹੂ) ਵਗ ਰਿਹਾ ਸੀ ॥੧੩੫॥
भक भक कर कहूं घाइ भभकहि ॥१३५॥
ਭੁਜੰਗ​ਛੰਦ​॥​
ਭੁਜੰਗ ਛੰਦ:
भुजंग छंद ॥
ਜਹਾ​ਬੀਰ​ਬੈਰੀ​ਬਡੇ​ਘੇਰਿ​ਮਾਰੇ​॥​
ਜਿਥੇ ਵੱਡੇ ਵੱਡੇ ਵੈਰੀ ਯੋਧੇ ਘੇਰ ਕੇ ਮਾਰੇ ਗਏ ਸਨ,
जहा बीर बैरी बडे घेरि मारे ॥
ਤਹਾ​ਭੂਤ​ਔ​ਪ੍ਰੇਤ​ਨਾਚੇ​ਮਤਵਾਰੇ​॥​
ਉਥੇ ਭੂਤ ਅਤੇ ਪ੍ਰੇਤ ਮਤਵਾਲੇ ਹੋ ਕੇ ਨਚ ਰਹੇ ਸਨ।
तहा भूत औ प्रेत नाचे मतवारे ॥
ਕਹੂੰ​ਡਾਕਨੀ​ਝਾਕਨੀ​ਹਾਕ​ਮਾਰੈ​॥​
ਕਿਤੇ ਡਾਕਣੀਆਂ, ਗਿੱਧਾਂ ('ਝਾਕਨੀ') ਚੀਖਾਂ ਮਾਰ ਰਹੀਆਂ ਸਨ,
कहूं डाकनी झाकनी हाक मारै ॥
ਉਠੈ​ਨਾਦ​ਭਾਰੇ​ਛੁਟੇ​ਚੀਤਕਾਰੈ​॥੧੩੬॥​
(ਕਿਤੇ) ਉੱਚੀ ਸੁਰ ਵਿਚ ਭਾਰੇ ਨਾਦ ਹੋ ਰਹੇ ਸਨ ਅਤੇ (ਕਿਤੇ) ਚੀਕ-ਚਹਾੜਾ ਮਚ ਰਿਹਾ ਸੀ ॥੧੩੬॥
उठै नाद भारे छुटे चीतकारै ॥१३६॥
ਕਹੂੰ​ਅੰਗੁਲੈ​ਤ੍ਰਾਣ​ਕਾਟਾ​ਬਿਰਾਜੈ​॥​
ਕਿਤੇ ਲੋਹੇ ਦੇ ਦਸਤਾਨੇ ਕਟੇ ਪਏ ਸਨ
कहूं अंगुलै त्राण काटा बिराजै ॥
ਕਹੂੰ​ਅੰਗੁਲਾ​ਕਾਟਿ​ਕੇ​ਰਤਨ​ਰਾਜੈ​॥​
ਅਤੇ ਕਟੀਆਂ ਹੋਈਆਂ ਉਂਗਲਾਂ ਦੇ ਰਤਨ ਸ਼ੋਭ ਰਹੇ ਸਨ।
कहूं अंगुला काटि के रतन राजै ॥
ਕਹੂੰ​ਟੀਕ​ਟਾਕੇ​ਕਟੈ​ਟੋਪ​ਸੋਹੈ​॥​
ਕਿਤੇ ਕਟੇ ਹੋਏ ਟੋਪਾਂ ਨਾਲ (ਮੱਥੇ ਉਤੇ ਲਗਾਉਣ ਵਾਲੇ ਲੋਹੇ ਦੇ) ਟਿੱਕੇ ਟੰਗੇ ਪਏ ਸਨ।
कहूं टीक टाके कटै टोप सोहै ॥