GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1362
Display Settings
Translations
ਮਾਰਿ​ਮਾਰਿ​ਦਿਸਿ​ਦਸੌ​ਪੁਕਾਰੈ​॥​
(ਉਹ) ਦਸਾਂ ਦਿਸ਼ਾਵਾਂ ਤੋਂ 'ਮਾਰੋ ਮਾਰੋ' ਪੁਕਾਰਦੇ ਸਨ।
मारि मारि दिसि दसौ पुकारै ॥
ਤਿਨ​ਤੇ​ਅਮਿਤ​ਅਸੁਰ​ਤਨ​ਧਾਰੈ​॥​
ਉਨ੍ਹਾਂ ਦੀ (ਆਵਾਜ਼ ਅਥਵਾ ਸ੍ਵਾਸਾਂ ਤੋਂ) ਬੇਸ਼ੁਮਾਰ ਦੈਂਤ ਸ਼ਰੀਰ ਧਾਰਨ ਕਰ ਰਹੇ ਸਨ।
तिन ते अमित असुर तन धारै ॥
ਬਾਰ​ਚਲਤ​ਤਿਨ​ਤੇ​ਜੇ​ਦੌਰੈ​॥​
ਉਨ੍ਹਾਂ ਦੇ ਦੌੜਨ ਨਾਲ ਜੋ ਹਵਾ ਚਲਦੀ ਸੀ,
बार चलत तिन ते जे दौरै ॥
ਤਿਨ​ਤੇ​ਹੋਤ​ਅਸੁਰ​ਪ੍ਰਗਟੌਰੈ​॥੬੦॥​
ਉਸ ਤੋਂ ਵੀ ਦੈਂਤ ਪ੍ਰਗਟ ਹੁੰਦੇ ਜਾ ਰਹੇ ਸਨ ॥੬੦॥
तिन ते होत असुर प्रगटौरै ॥६०॥
ਲਗੇ​ਘਾਇ​ਜੇ​ਸ੍ਰੋਨ​ਬਮਾਹੀ​॥​
ਜ਼ਖ਼ਮ ਲਗਣ ਨਾਲ ਜੋ ਲਹੂ ਨਿਕਲਦਾ ਸੀ,
लगे घाइ जे स्रोन बमाही ॥
ਤਿਹ​ਤੇ​ਗਜ​ਬਾਜੀ​ਹ੍ਵੈ​ਜਾਹੀ​॥​
ਉਸ ਤੋਂ ਹਾਥੀ ਅਤੇ ਘੋੜੇ ਬਣੀ ਜਾ ਰਹੇ ਸਨ।
तिह ते गज बाजी ह्वै जाही ॥
ਤਿਹ​ਤੇ​ਚਲਿਤ​ਅਮਿਤ​ਜੋ​ਸ੍ਵਾਸਾ​॥​
ਉਨ੍ਹਾਂ ਦੇ ਜੋ ਬੇਸ਼ੁਮਾਰ ਸ੍ਵਾਸ ਚਲਦੇ ਸਨ,
तिह ते चलित अमित जो स्वासा ॥
ਤਿਨ​ਤੇ​ਅਸੁਰ​ਕਰਤ​ਪਰਗਾਸਾ​॥੬੧॥​
ਉਨ੍ਹਾਂ ਤੋਂ ਦੈਂਤ ਪ੍ਰਗਟ ਹੋ ਰਹੇ ਸਨ ॥੬੧॥
तिन ते असुर करत परगासा ॥६१॥
ਅਨਗਨ​ਕਾਲ​ਅਸੁਰ​ਤਬ​ਮਾਰੇ​॥​
ਤਦ ਕਾਲ ਨੇ ਅਣਗਿਣਤ ਦੈਂਤਾਂ ਨੂੰ ਮਾਰ ਦਿੱਤਾ।
अनगन काल असुर तब मारे ॥
ਪਰੇ​ਭੂਮਿ​ਪਰ​ਮਨਹੁ​ਮੁਨਾਰੇ​॥​
ਉਹ ਧਰਤੀ ਉਤੇ ਇਸ ਤਰ੍ਹਾਂ ਪਏ ਸਨ, ਮਾਨੋ ਮੁਨਾਰੇ ਹੋਣ।
परे भूमि पर मनहु मुनारे ॥
ਮੇਧਾ​ਤੇ​ਗਜ​ਬਾਜ​ਉਠਾਹੀ​॥​
ਮਿਝ ਤੋਂ ਹਾਥੀ ਘੋੜੇ (ਬਣ ਕੇ) ਉਠਦੇ ਜਾ ਰਹੇ ਸਨ
मेधा ते गज बाज उठाही ॥
ਸ੍ਰੋਨਤ​ਕੇ​ਦਾਨਵ​ਹ੍ਵੈ​ਜਾਹੀ​॥੬੨॥​
ਅਤੇ ਲਹੂ ਦੇ ਦੈਂਤ ਬਣਦੇ ਜਾ ਰਹੇ ਸਨ ॥੬੨॥
स्रोनत के दानव ह्वै जाही ॥६२॥
ਬਾਨਨ​ਕੀ​ਬਰਖਾ​ਉਠਿ​ਕਰਹੀ​॥​
(ਦੈਂਤ) ਉਠ ਕੇ ਬਾਣਾਂ ਦੀ ਬਰਖਾ ਕਰਦੇ ਸਨ।
बानन की बरखा उठि करही ॥
ਮਾਰਿ​ਮਾਰਿ​ਕਰਿ​ਕੋਪ​ਉਚਰਹੀ​॥​
ਕ੍ਰੋਧ ਵਿਚ ਆ ਕੇ 'ਮਾਰੋ ਮਾਰੋ' ਕਹਿੰਦੇ ਸਨ।
मारि मारि करि कोप उचरही ॥
ਤਿਨ​ਤੇ​ਅਸੁਰਨ​ਕਿਯਾ​ਪਸਾਰਾ​॥​
ਉਨ੍ਹਾਂ ਤੋਂ ਦੈਂਤਾਂ ਨੇ ਹੋਰ ਪਸਾਰਾ ਕੀਤਾ
तिन ते असुरन किया पसारा ॥
ਦਸੇ​ਦਿਸਨ​ਹੂੰ​ਕਹ​ਭਰਿ​ਡਾਰਾ​॥੬੩॥​
ਅਤੇ ਦਸਾਂ ਦਿਸ਼ਾਵਾਂ ਨੂੰ ਭਰ ਦਿੱਤਾ ॥੬੩॥
दसे दिसन हूं कह भरि डारा ॥६३॥
ਵਹੈ​ਕਾਲਕਾ​ਅਸੁਰ​ਖਪਾਏ​॥​
ਉਨ੍ਹਾਂ ਦੈਂਤਾਂ ਨੂੰ ਕਾਲਕਾ ਨੇ ਖਪਾ ਦਿੱਤਾ
वहै कालका असुर खपाए ॥
ਮਾਰਿ​ਦੁਬਹਿਯਾ​ਧੂਰਿ​ਮਿਲਾਏ​॥​
ਅਤੇ ਦੋਹਾਂ ਬਾਂਹਵਾਂ ਨਾਲ ਸ਼ਸਤ੍ਰ ਚਲਾਣ ਵਾਲਿਆਂ (ਸੂਰਮਿਆਂ) ਨੂੰ ਮਾਰ ਕੇ ਧੂੜ ਵਿਚ ਮਿਲਾ ਦਿੱਤਾ।
मारि दुबहिया धूरि मिलाए ॥
ਪੁਨਿ​ਪੁਨਿ​ਉਠੈ​ਪ੍ਰਹਾਰੈ​ਬਾਨਾ​॥​
(ਉਹ) ਬਾਰ ਬਾਰ ਉਠ ਕੇ ਬਾਣ ਚਲਾਉਂਦੇ ਸਨ
पुनि पुनि उठै प्रहारै बाना ॥
ਤਿਨ​ਤੇ​ਧਰਤ​ਅਸੁਰ​ਤਨ​ਨਾਨਾ​॥੬੪॥​
ਅਤੇ ਉਨ੍ਹਾਂ ਤੋਂ ਨਾਨਾ ਪ੍ਰਕਾਰ ਦੇ ਦੈਂਤ ਸ਼ਰੀਰ ਧਾਰਨ ਕਰਦੇ ਜਾ ਰਹੇ ਸਨ ॥੬੪॥
तिन ते धरत असुर तन नाना ॥६४॥
ਟੂਕ​ਟੂਕ​ਦਾਨਵ​ਜੇ​ਭਏ​॥​
ਜੋ ਦੈਂਤ ਟੋਟੇ ਟੋਟੇ ਹੋ ਗਏ ਸਨ,
टूक टूक दानव जे भए ॥
ਤਿਨ​ਤੇ​ਅਨਿਕ​ਅਸੁਰ​ਹ੍ਵੈ​ਗਏ​॥​
ਉਨ੍ਹਾਂ ਤੋਂ ਹੋਰ ਅਨੇਕ ਦੈਂਤ ਪੈਦਾ ਹੋ ਗਏ ਸਨ।
तिन ते अनिक असुर ह्वै गए ॥
ਤਾਹੀ​ਤੇ​ਦਾਨਵ​ਬਹੁ​ਹ੍ਵੈ​ਕਰਿ​॥​
ਉਨ੍ਹਾਂ ਤੋਂ ਬਹੁਤ ਦੈਂਤ ਪੈਦਾ ਹੋ ਕੇ
ताही ते दानव बहु ह्वै करि ॥
ਜੁਧ​ਕਰੈ​ਆਯੁਧ​ਤੇ​ਲੈ​ਕਰਿ​॥੬੫॥​
ਅਤੇ ਸ਼ਸਤ੍ਰ ਲੈ ਕੇ ਯੁੱਧ ਕਰ ਰਹੇ ਸਨ ॥੬੫॥
जुध करै आयुध ते लै करि ॥६५॥
ਬਹੁਰਿ​ਕਾਲ​ਵੈ​ਦੈਤ​ਸੰਘਾਰੇ​॥​
ਕਾਲ ਨੇ ਫਿਰ ਉਹ ਦੈਂਤ ਮਾਰ ਦਿੱਤੇ
बहुरि काल वै दैत संघारे ॥
ਤਿਲ​ਤਿਲ​ਪਾਇ​ਟੂਕ​ਕਰਿ​ਡਾਰੇ​॥​
(ਅਤੇ ਉਨ੍ਹਾਂ ਨੂੰ) ਤਿਲ ਤਿਲ ਕਰ ਕੇ ਟੁਕੜੇ ਟੁਕੜੇ ਕਰ ਦਿੱਤਾ।
तिल तिल पाइ टूक करि डारे ॥
ਜੇਤਿਕ​ਗਿਰੈ​ਭੂਮਿ​ਟੁਕ​ਹ੍ਵੈ​ਕੈ​॥​
ਜਿਤਨੇ ਵੀ ਧਰਤੀ ਉਤੇ ਟੋਟੇ ਹੋ ਕੇ ਡਿਗਦੇ ਸਨ,
जेतिक गिरै भूमि टुक ह्वै कै ॥
ਤਿਤ​ਹੀ​ਉਠੈ​ਆਯੁਧਨ​ਲੈ​ਕੈ​॥੬੬॥​
ਉਤਨੇ ਹੀ (ਹੋਰ) ਸ਼ਸਤ੍ਰ ਲੈ ਕੇ ਉਠ ਖੜੋਂਦੇ ਸਨ ॥੬੬॥
तित ही उठै आयुधन लै कै ॥६६॥
ਤਿਲ​ਤਿਲ​ਕਰਿ​ਭਟ​ਜਿਤਕ​ਉਡਾਏ​॥​
ਤਿਲ ਤਿਲ ਕਰ ਕੇ ਜਿਤਨੇ ਵੀ ਸੂਰਮੇ ਉਡਾਏ ਸਨ (ਭਾਵ ਮਾਰੇ ਸਨ)
तिल तिल करि भट जितक उडाए ॥
ਤੇਤਕ​ਤਹਾ​ਅਸੁਰ​ਬਨ​ਆਏ​॥​
ਉਤਨੇ ਹੀ ਉਥੇ ਦੈਂਤ ਬਣ ਕੇ ਆ ਗਏ।
तेतक तहा असुर बन आए ॥
ਤਿਨ​ਕੇ​ਟੂਕ​ਟੂਕ​ਜੇ​ਕੀਏ​॥​
ਉਨ੍ਹਾਂ ਦੇ ਜੋ ਟੋਟੇ ਟੋਟੇ ਕੀਤੇ ਸਨ,
तिन के टूक टूक जे कीए ॥
ਤਿਨ​ਤੇ​ਬਹੁ​ਦਾਨਵ​ਭਵ​ਲੀਏ​॥੬੭॥​
ਉਨ੍ਹਾਂ ਤੋਂ ਬਹੁਤ ਦੈਂਤ ਪੈਦਾ ਹੋ ਗਏ ॥੬੭॥
तिन ते बहु दानव भव लीए ॥६७॥
ਕੇਤਿਕ​ਤਹਾ​ਸੁਭੈ​ਦੰਤੀ​ਰਨ​॥​
ਉਥੇ ਰਣ-ਭੂਮੀ ਵਿਚ ਕਿਤਨੇ ਹਾਥੀ ਸ਼ੋਭਾ ਪਾ ਰਹੇ ਸਨ
केतिक तहा सुभै दंती रन ॥
ਸੀਚਹਿ​ਸੁੰਡ​ਬਾਰਿ​ਤੇ​ਸਭ​ਤਨ​॥​
ਅਤੇ ਸੁੰਡਾਂ ਤੋਂ ਪਾਣੀ ਸੁਟ ਕੇ ਸਭ ਨੂੰ ਸਿੰਜਦੇ ਸਨ।
सीचहि सुंड बारि ते सभ तन ॥
ਦਾਤ​ਦਿਖਾਇ​ਤਜੈ​ਚਿੰਘਾਰਾ​॥​
(ਉਹ) ਦੰਦ ਵਿਖਾ ਕੇ ਚਿੰਘਾੜਦੇ ਸਨ,
दात दिखाइ तजै चिंघारा ॥
ਗਿਰਿ​ਗਿਰਿ​ਪਰੈ​ਨਿਰਖਿ​ਅਸਵਾਰਾ​॥੬੮॥​
(ਉਨ੍ਹਾਂ ਨੂੰ) ਵੇਖ ਵੇਖ ਕੇ ਸਵਾਰ ਡਿਗ ਡਿਗ ਪੈਂਦੇ ਸਨ ॥੬੮॥
गिरि गिरि परै निरखि असवारा ॥६८॥
ਕਹੂੰ​ਭੇਰ​ਭੀਖਨ​ਭਭਕਾਰਹਿ​॥​
ਕਿਤੇ ਭਿਆਨਕ ਭੇਰੀਆਂ ਭਭਕਾਰ ਰਹੀਆਂ ਸਨ।
कहूं भेर भीखन भभकारहि ॥
ਕਹੂੰ​ਬੀਰ​ਬਾਜੀ​ਰਨ​ਡਾਰਹਿ​॥​
ਕਿਤੇ ਘੋੜੇ ਸੂਰਮਿਆਂ ਨੂੰ ਰਣਭੂਮੀ ਵਿਚ ਡਿਗਾਉਂਦੇ ਸਨ।
कहूं बीर बाजी रन डारहि ॥
ਕਿਤਕ​ਸੂਰ​ਸੈਹਥੀ​ਫਿਰਾਵਤ​॥​
ਕਿਤਨੇ ਹੀ ਸੂਰਮੇ ਸੈਹਥੀਆਂ (ਬਰਛੀਆਂ) ਨੂੰ ਘੁੰਮਾਉਂਦੇ ਸਨ
कितक सूर सैहथी फिरावत ॥
ਮਹਾ​ਕਾਲ​ਕੇ​ਸਨਮੁਖ​ਧਾਵਤ​॥੬੯॥​
ਅਤੇ ਮਹਾ ਕਾਲ ਨੂੰ ਸਾਹਮਣਿਓਂ ਪੈਂਦੇ ਸਨ ॥੬੯॥
महा काल के सनमुख धावत ॥६९॥
ਕੇਤਿਕ​ਬਜ੍ਰ​ਬਰਛਿਯਨ​ਲੈ​ਕੈ​॥​
ਕਿਤਨੇ ਹੀ ਦੈਂਤ ਬਜ੍ਰ ਅਤੇ ਬਰਛੀਆਂ ਲੈ ਕੇ
केतिक बज्र बरछियन लै कै ॥
ਧਾਵਤ​ਅਸੁਰ​ਕੋਪ​ਤਨ​ਤੈ​ਕੈ​॥​
ਕ੍ਰੋਧ ਨਾਲ ਧਾਵਾ ਕਰਦੇ ਸਨ।
धावत असुर कोप तन तै कै ॥
ਕੋਪਿ​ਕਾਲ​ਪਰ​ਕਰਤ​ਪ੍ਰਹਾਰਾ​॥​
ਕ੍ਰੋਧਿਤ ਹੋ ਕੇ ਕਾਲ ਉਤੇ ਵਾਰ ਕਰਦੇ ਸਨ।
कोपि काल पर करत प्रहारा ॥
ਜਾਨੁਕ​ਸਲਭ​ਦੀਪ​ਅਨੁਹਾਰਾ​॥੭੦॥​
(ਇੰਜ ਲਗਦਾ ਸੀ) ਮਾਨੋ ਦੀਵੇ ਉਤੇ (ਸੜਨ ਵਾਲੇ) ਪਤੰਗਿਆਂ ਵਰਗੇ ਹੋਣ ॥੭੦॥
जानुक सलभ दीप अनुहारा ॥७०॥
ਭਰੇ​ਗੁਮਾਨ​ਬਡੇ​ਗਰਬੀਲੇ​॥​
ਉਹ ਹੰਕਾਰ ਦੇ ਭਰੇ ਹੋਏ ਬਹੁਤ ਹੰਕਾਰੀ ਸਨ
भरे गुमान बडे गरबीले ॥
ਧਾਵਤ​ਚੌਪਿ​ਚੜੇ​ਚਟਕੀਲੇ​॥​
ਅਤੇ ਉਮੰਗ ਭਰੇ ਬੜੀ ਫੁਰਤੀ ਨਾਲ ਜਾ ਪੈਂਦੇ ਸਨ।
धावत चौपि चड़े चटकीले ॥
ਪੀਸਿ​ਪੀਸਿ​ਰਦਨਛਦ​ਦੋਊ​॥​
ਦੋਹਾਂ ਬੁਲ੍ਹਾਂ ਨੂੰ ਦੰਦਾਂ ਨਾਲ ਪੀਹ ਪੀਹ ਕੇ
पीसि पीसि रदनछद दोऊ ॥
ਧਾਵਤ​ਮਹਾ​ਕਾਲ​ਪਰ​ਸੋਊ​॥੭੧॥​
ਮਹਾ ਕਾਲ ਉਤੇ ਧਾਵਾ ਕਰ ਰਹੇ ਸਨ ॥੭੧॥
धावत महा काल पर सोऊ ॥७१॥
ਬਾਜਹਿ​ਢੋਲਿ​ਮ੍ਰਿਦੰਗ​ਨਗਾਰਾ​॥​
ਢੋਲ, ਮ੍ਰਿਦੰਗ ਅਤੇ ਨਗਾਰੇ ਵਜ ਰਹੇ ਸਨ
बाजहि ढोलि म्रिदंग नगारा ॥
ਭੀਖਨ​ਕਰਤ​ਭੇਰ​ਭਭਕਾਰਾ​॥​
ਅਤੇ ਭੇਰੀਆਂ ਭਿਆਨਕ ਭਭਕਾਰ ਕਰ ਰਹੀਆਂ ਸਨ।
भीखन करत भेर भभकारा ॥
ਜੰਗ​ਮੁਚੰਗ​ਉਪੰਗ​ਬਜੇ​ਰਨ​॥​
ਰਣ-ਭੂਮੀ ਵਿਚ ਜੰਗ, ਮੁਚੰਗ, ਉਪੰਗ,
जंग मुचंग उपंग बजे रन ॥
ਝਾਲਰਿ​ਤਾਲ​ਨਫੀਰਨ​ਕੇ​ਗਨ​॥੭੨॥​
ਝਾਲਰ, ਤਾਲ ਅਤੇ ਨਫ਼ੀਰੀਆਂ ਦੇ ਸਮੂਹ ਵਜ ਰਹੇ ਸਨ ॥੭੨॥
झालरि ताल नफीरन के गन ॥७२॥
ਮੁਰਲੀ​ਮੁਰਜ​ਕਹੀ​ਰਨ​ਬਾਜਤ​॥​
ਕਿਧਰੇ ਰਣ-ਭੂਮੀ ਵਿਚ ਮੁਰਲੀਆਂ, ਮੁਰਜ ਆਦਿ ਵਜ ਰਹੇ ਸਨ।
मुरली मुरज कही रन बाजत ॥
ਦਾਨਵ​ਭਰੇ​ਗੁਮਾਨਹਿ​ਗਾਜਤ​॥​
ਦੈਂਤ ਗੁਮਾਨ ਨਾਲ ਭਰੇ ਹੋਏ ਗਰਜ ਰਹੇ ਸਨ।
दानव भरे गुमानहि गाजत ॥
ਢੋਲਨ​ਪਰ​ਦੈ​ਦੈ​ਢਮਕਾਰੇ​॥​
ਢੋਲਾਂ ਉਤੇ ਡਗੇ ਮਾਰ ਮਾਰ ਕੇ
ढोलन पर दै दै ढमकारे ॥
ਗਹਿ​ਗਹਿ​ਧਵਤ​ਕ੍ਰਿਪਾਨ​ਕਟਾਰੇ​॥੭੩॥​
ਅਤੇ ਕ੍ਰਿਪਾਨਾਂ ਅਤੇ ਕਟਾਰਾਂ ਪਕੜ ਪਕੜ ਕੇ ਭਜੇ ਫਿਰਦੇ ਸਨ ॥੭੩॥
गहि गहि धवत क्रिपान कटारे ॥७३॥
ਦੀਰਘ​ਦਾਤ​ਕਾਢਿ​ਕਈ​ਕੋਸਾ​॥​
ਕਈ ਕੋਹਾਂ ਜਿੰਨੇ ਲੰਬੇ ਦੰਦ ਕਢ ਕੇ
दीरघ दात काढि कई कोसा ॥
ਧਾਵਤ​ਅਸੁਰ​ਹੀਏ​ਕਰਿ​ਜੋਸਾ​॥​
ਅਤੇ ਹਿਰਦੇ ਵਿਚ ਜੋਸ਼ ਵਧਾ ਕੇ ਦੈਂਤ ਧਾਵਾ ਕਰ ਰਹੇ ਸਨ।
धावत असुर हीए करि जोसा ॥
ਮਾਰਨ​ਮਹਾ​ਕਾਲ​ਕਹ​ਧਾਵੈ​॥​
(ਉਹ) ਮਹਾ ਕਾਲ ਨੂੰ ਮਾਰਨ ਲਈ ਧਾਵਾ ਕਰਦੇ ਸਨ।
मारन महा काल कह धावै ॥
ਮਨੋ​ਮਾਰਤ​ਵੇਈ​ਮਰਿ​ਜਾਵੈ​॥੭੪॥​
(ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਮਾਰਦੇ ਹੋਏ ਉਹ ਆਪ ਹੀ ਮਰ ਜਾਂਦੇ ਹੋਣ ॥੭੪॥
मनो मारत वेई मरि जावै ॥७४॥
ਦਾਨਵ​ਮਹਾ​ਕੋਪ​ਕਰਿ​ਢੂਕੇ​॥​
ਦੈਂਤ ਬਹੁਤ ਕ੍ਰੋਧ ਕਰ ਕੇ ਆਣ ਢੁਕੇ ਸਨ
दानव महा कोप करि ढूके ॥
ਮਾਰਹਿ​ਮਾਰਿ​ਦਸੋ​ਦਿਸਿ​ਕੂਕੇ​॥​
ਅਤੇ ਦਸਾਂ ਦਿਸ਼ਾਵਾਂ ਵਿਚ 'ਮਾਰੋ ਮਾਰੋ' ਕੂਕਣ ਲਗੇ ਸਨ।
मारहि मारि दसो दिसि कूके ॥
ਦੈ​ਦੈ​ਢੋਲਿ​ਮ੍ਰਿਦੰਗ​ਨਗਾਰੇ​॥​
ਢੋਲ, ਮ੍ਰਿਦੰਗ ਅਤੇ ਨਗਾਰੇ ਦੈ ਦੈ (ਕਰ ਕੇ ਵਜਦੇ ਸਨ)
दै दै ढोलि म्रिदंग नगारे ॥
ਕਾਢਿ​ਕਾਢਿ​ਅਰਿ​ਦਾਤਿ​ਡਰਾਰੇ​॥੭੫॥​
ਅਤੇ ਵੈਰੀ ਦੰਦ ਕਢ ਕੇ ਡਰਾਉਂਦੇ ਸਨ ॥੭੫॥
काढि काढि अरि दाति डरारे ॥७५॥
ਚਾਹਤ​ਮਹਾ​ਕਾਲ​ਕਹ​ਮਾਰੋ​॥​
ਉਹ ਮਹਾ ਕਾਲ ਨੂੰ ਮਾਰਨਾ ਚਾਹੁੰਦੇ ਸਨ,
चाहत महा काल कह मारो ॥
ਮਹਾ​ਪੁਰਖ​ਨਹਿ​ਕਰਤ​ਬਿਚਾਰੋ​॥​
ਪਰ ਉਹ ਮਹਾ ਮੂਰਖ ਵਿਚਾਰ ਨਹੀਂ ਕਰਦੇ ਸਨ
महा पुरख नहि करत बिचारो ॥
ਜਿਨ​ਸਭ​ਜਗ​ਕਾ​ਕਰਾ​ਪਸਾਰਾ​॥​
ਕਿ ਜਿਸ ਨੇ ਸਾਰੇ ਜਗਤ ਦਾ ਪਸਾਰਾ ਕੀਤਾ ਹੋਇਆ ਹੈ,
जिन सभ जग का करा पसारा ॥
ਤਾਹਿ​ਚਹਤ​ਤੇ​ਮੂੜ​ਸੰਘਾਰਾ​॥੭੬॥​
ਉਹ ਮੂਰਖ ਉਸ ਨੂੰ ਮਾਰਨਾ ਚਾਹੁੰਦੇ ਸਨ ॥੭੬॥
ताहि चहत ते मूड़ संघारा ॥७६॥
ਠੋਕਿ​ਠੋਕਿ​ਭੁਜ​ਦੰਡਨ​ਜੋਧਾ​॥​
ਯੋਧਿਆਂ ਨੇ ਭੁਜਾਵਾਂ ਨੂੰ ਠੋਕ ਠੋਕ ਕੇ ਅਤੇ ਕ੍ਰੋਧਿਤ ਹੋ ਕੇ
ठोकि ठोकि भुज दंडन जोधा ॥
ਧਾਵਤ​ਮਹਾ​ਕਾਲ​ਪਰ​ਕ੍ਰੋਧਾ​॥​
ਮਹਾ ਕਾਲ ਉਤੇ ਧਾਵਾ ਬੋਲ ਦਿੱਤਾ।
धावत महा काल पर क्रोधा ॥
ਬੀਸ​ਪਦੁਮ​ਦਾਨਵ​ਤਵ​ਭਯੋ​॥​
ਵੀਹ ਪਦਮ ਦੈਂਤ ਸੈਨਾ ਉਥੇ ਇਕੱਠੀ ਹੋ ਗਈ
बीस पदुम दानव तव भयो ॥
ਨਾਸ​ਕਰਨ​ਕਾਲੀ​ਕੋ​ਧਯੋ​॥੭੭॥​
ਅਤੇ ਕਾਲੀ ਨੂੰ ਨਸ਼ਟ ਕਰਨ ਲਈ ਚੜ੍ਹ ਪਈ ॥੭੭॥
नास करन काली को धयो ॥७७॥