GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1359
Display Settings
Translations
ਨ​ਹਾਥੈ​ਪਸਾਰਾ​ਤਹਾ​ਦ੍ਰਿਸਟਿ​ਆਵੈ​॥​
ਉਥੇ ਪਸਾਰਿਆ ਹੋਇਆ ਹੱਥ ਨਜ਼ਰ ਨਹੀਂ ਆਉਂਦਾ ਸੀ।
न हाथै पसारा तहा द्रिसटि आवै ॥
ਕਛੂ​ਭੂਮਿ​ਆਕਾਸ​ਹੇਰੋ​ਨ​ਜਾਵੈ​॥੨੫॥​
ਧਰਤੀ ਅਤੇ ਆਕਾਸ਼ ਵੀ ਕੁਝ ਵਿਖਾਈ ਨਹੀਂ ਦਿੰਦੇ ਸਨ ॥੨੫॥
कछू भूमि आकास हेरो न जावै ॥२५॥
ਅੜਿਲ​॥​
ਅੜਿਲ:
अड़िल ॥
ਤੀਸ​ਸਹਸ​ਛੂਹਨਿ​ਦਲ​ਜਬ​ਜੂਝਤ​ਭਯੋ​॥​
ਜਦ ਤੀਹ ਹਜ਼ਾਰ ਅਛੋਹਣੀ ਦਲ ਜੂਝ ਮਰਿਆ,
तीस सहस छूहनि दल जब जूझत भयो ॥
ਦੁਹੂੰ​ਨ੍ਰਿਪਨ​ਕੇ​ਕੋਪ​ਅਧਿਕ​ਤਬ​ਹੀ​ਭਯੋ​॥​
ਤਦ ਦੋਹਾਂ ਰਾਜਿਆਂ ਦਾ ਕ੍ਰੋਧ ਬਹੁਤ ਅਧਿਕ ਹੋ ਗਿਆ।
दुहूं न्रिपन के कोप अधिक तब ही भयो ॥
ਪੀਸਿ​ਪੀਸਿ​ਰਦਨਛਦ​ਬਿਸਿਖ​ਪ੍ਰਹਾਰਹੀ​॥​
(ਉਹ) ਦੰਦ ਪੀਹ ਪੀਹ ਕੇ ਬਾਣ ਚਲਾਉਂਦੇ ਸਨ
पीसि पीसि रदनछद बिसिख प्रहारही ॥
ਹੋ​ਜੋ​ਜੀਯ​ਭੀਤਰ​ਕੋਪ​ਸੁ​ਪ੍ਰਗਟ​ਦਿਖਾਰਹੀ​॥੨੬॥​
ਅਤੇ ਮਨ ਦਾ ਜੋ ਕ੍ਰੋਧ ਸੀ, ਉਸ ਨੂੰ ਪ੍ਰਗਟ ਕਰ ਰਹੇ ਸਨ ॥੨੬॥
हो जो जीय भीतर कोप सु प्रगट दिखारही ॥२६॥
ਚੌਪਈ​॥​
ਚੌਪਈ:
चौपई ॥
ਬੀਸ​ਬਰਸ​ਨਿਸੁ​ਦਿਨ​ਰਨ​ਕਰਾ​॥​
ਵੀਹ ਸਾਲ ਰਾਤ ਦਿਨ ਯੁੱਧ ਕਰਦੇ ਰਹੇ।
बीस बरस निसु दिन रन करा ॥
ਦੁਹੂੰ​ਨ੍ਰਿਪਨ​ਤੇ​ਏਕ​ਨ​ਟਰਾ​॥​
ਪਰ ਦੋਹਾਂ ਰਾਜਿਆਂ ਵਿਚੋਂ ਇਕ ਵੀ ਨਾ ਟਲਿਆ।
दुहूं न्रिपन ते एक न टरा ॥
ਅੰਤ​ਕਾਲ​ਤਿਨ​ਦੁਹੂੰ​ਖਪਾਯੋ​॥​
ਅੰਤ ਵਿਚ ਕਾਲ ਨੇ ਉਨ੍ਹਾਂ ਦੋਹਾਂ ਨੂੰ ਨਸ਼ਟ ਕਰ ਦਿੱਤਾ।
अंत काल तिन दुहूं खपायो ॥
ਉਹਿ​ਕੌ​ਇਹ​ਇਹ​ਕੌ​ਉਹਿ​ਘਾਯੋ​॥੨੭॥​
ਉਸ ਨੇ ਇਸ ਨੂੰ ਅਤੇ ਇਸ ਨੇ ਉਸ ਨੂੰ ਮਾਰ ਦਿੱਤਾ ॥੨੭॥
उहि कौ इह इह कौ उहि घायो ॥२७॥
ਭੁਜੰਗ​ਛੰਦ​॥​
ਭੁਜੰਗ ਛੰਦ:
भुजंग छंद ॥
ਜਬੈ​ਛੂਹਨੀ​ਤੀਸ​ਸਾਹਸ੍ਰ​ਮਾਰੇ​॥​
ਜਦ ਤੀਹ ਹਜ਼ਾਰ ਅਛੋਹਣੀ ਸੈਨਾ ਮਾਰੀ ਗਈ
जबै छूहनी तीस साहस्र मारे ॥
ਦੋਊ​ਰਾਵਈ​ਰਾਵ​ਜੂਝੇ​ਕਰਾਰੇ​॥​
(ਤਦ) ਦੋਵੇਂ ਰਾਜੇ (ਆਪਸ ਵਿਚ) ਕਠੋਰਤਾ ਨਾਲ ਜੂਝ ਮਰੇ।
दोऊ रावई राव जूझे करारे ॥
ਮਚਿਯੋ​ਲੋਹ​ਗਾਢੌ​ਉਠੀ​ਅਗਨਿ​ਜ੍ਵਾਲਾ​॥​
(ਤਦ) ਭਿਆਨਕ ਯੁੱਧ ਮਚਿਆ ਅਤੇ ਉਸ ਵਿਚੋਂ ਅਗਨੀ ਉਠੀ।
मचियो लोह गाढौ उठी अगनि ज्वाला ॥
ਭਈ​ਤੇਜ​ਤੌਨੇ​ਹੁਤੇ​ਏਕ​ਬਾਲਾ​॥੨੮॥​
ਉਸ ਤੇਜ ਵਿਚੋਂ ਇਕ 'ਬਾਲਾ' (ਇਸਤਰੀ) ਪੈਦਾ ਹੋਈ ॥੨੮॥
भई तेज तौने हुते एक बाला ॥२८॥
ਤਿਸੀ​ਕੋਪ​ਕੀ​ਅਗਨਿ​ਤੇ​ਬਾਲ​ਹ੍ਵੈ​ਕੈ​॥​
ਉਸ ਕ੍ਰੋਧ ਦੀ ਅਗਨੀ ਵਿਚੋਂ ਬਾਲਾ ਨੇ ਪੈਦਾ ਹੋ ਕੇ
तिसी कोप की अगनि ते बाल ह्वै कै ॥
ਹਸੀ​ਹਾਥ​ਮੈ​ਸਸਤ੍ਰ​ਔ​ਅਸਤ੍ਰ​ਲੈ​ਕੈ​॥​
ਅਤੇ ਹੱਥ ਵਿਚ ਸ਼ਸਤ੍ਰ ਅਸਤ੍ਰ ਲੈ ਕੇ ਹਸਣ ਲਗੀ।
हसी हाथ मै ससत्र औ असत्र लै कै ॥
ਮਹਾ​ਰੂਪ​ਆਨੂਪ​ਤਾ​ਕੋ​ਬਿਰਾਜੈ​॥​
ਉਸ ਦਾ ਮਹਾ ਰੂਪ ਅਨੂਪਮ ਸੀ।
महा रूप आनूप ता को बिराजै ॥
ਲਖੇ​ਤੇਜ​ਤਾ​ਕੋ​ਸਸੀ​ਸੂਰ​ਲਾਜੈ​॥੨੯॥​
ਉਸ ਦੇ ਤੇਜ ਨੂੰ ਵੇਖ ਕੇ ਸੂਰਜ ਅਤੇ ਚੰਦ੍ਰਮਾ ਵੀ ਸ਼ਰਮਾਉਂਦੇ ਸਨ ॥੨੯॥
लखे तेज ता को ससी सूर लाजै ॥२९॥
ਚੌਪਈ​॥​
ਚੌਪਈ:
चौपई ॥
ਚਾਰਹੁ​ਦਿਸਾ​ਫਿਰੀ​ਜਬ​ਬਾਲਾ​॥​
ਜਦ ਬਾਲਾ ਚੌਹਾਂ ਪਾਸੇ ਫਿਰਨ ਲਗੀ
चारहु दिसा फिरी जब बाला ॥
ਜਾਨੋ​ਨਾਗ​ਰੂਪ​ਕੀ​ਮਾਲਾ​॥​
(ਤਾਂ ਇੰਜ ਲਗ ਰਹੀ ਸੀ) ਮਾਨੋ ਨਾਗ-ਰੂਪ (ਪਾਠਾਂਤਰ 'ਰਾਗ-ਰੂਪ') ਦੀ ਮਾਲਾ ਹੋਵੇ।
जानो नाग रूप की माला ॥
ਐਸ​ਨ​ਕਤਹੂੰ​ਪੁਰਖ​ਨਿਹਾਰਾ​॥​
ਅਜਿਹਾ ਕਿਤੇ ਕੋਈ ਪੁਰਸ਼ ਨਹੀਂ ਦਿਸ ਰਿਹਾ ਸੀ,
ऐस न कतहूं पुरख निहारा ॥
ਨਾਥ​ਕਰੈ​ਜਿਹ​ਆਪੁ​ਸੁਧਾਰਾ​॥੩੦॥​
ਜਿਸ ਨੂੰ (ਉਹ) ਆਪਣਾ ਨਾਥ ਬਣਾ ਸਕੇ ॥੩੦॥
नाथ करै जिह आपु सुधारा ॥३०॥
ਫਿਰ​ਜਿਯ​ਮੈ​ਇਹ​ਭਾਤਿ​ਬਿਚਾਰੀ​॥​
ਫਿਰ ਉਸ ਨੇ ਮਨ ਵਿਚ ਇਹ ਵਿਚਾਰ ਬਣਾਇਆ
फिर जिय मै इह भाति बिचारी ॥
ਬਰੌ​ਜਗਤ​ਕੇ​ਪਤਿਹਿ​ਸੁਧਾਰੀ​॥​
ਕਿ ਜਗਤ ਦੇ ਸੁਆਮੀ ਨਾਲ ਹੀ ਵਿਆਹ ਕੀਤਾ ਜਾਏ।
बरौ जगत के पतिहि सुधारी ॥
ਤਾ​ਤੇ​ਕਰੌ​ਦੀਨ​ਹ੍ਵੈ​ਸੇਵਾ​॥​
ਤਾਂ ਜੋ ਪੂਰੀ ਨਿਮਰਤਾ ਨਾਲ (ਉਨ੍ਹਾਂ ਦੀ) ਸੇਵਾ ਕਰਾਂ
ता ते करौ दीन ह्वै सेवा ॥
ਹੋਇ​ਪ੍ਰਸੰਨ​ਕਾਲਿਕਾ​ਦੇਵਾ​॥੩੧॥​
(ਜਿਸ ਕਰ ਕੇ) ਮਹਾਕਾਲ ('ਕਾਲਿਕਾ ਦੇਵਾ') ਪ੍ਰਸੰਨ ਹੋ ਜਾਣ ॥੩੧॥
होइ प्रसंन कालिका देवा ॥३१॥
ਅਧਿਕ​ਸੁਚਿਤ​ਹ੍ਵੈ​ਕੀਏ​ਸੁਮੰਤ੍ਰਾ​॥​
ਉਸ ਨੇ ਅਧਿਕ ਸਚੇਤ ਹੋ ਕੇ ਵਿਚਾਰ ਕੀਤਾ
अधिक सुचित ह्वै कीए सुमंत्रा ॥
ਭਾਤਿ​ਭਾਤਿ​ਤਨ​ਲਿਖਿ​ਲਿਖਿ​ਜੰਤ੍ਰਾ​॥​
ਅਤੇ ਭਾਂਤ ਭਾਂਤ ਦੇ ਜੰਤ੍ਰ ਲਿਖੇ।
भाति भाति तन लिखि लिखि जंत्रा ॥
ਕ੍ਰਿਪਾ​ਕਰੀ​ਜਗ​ਮਾਤ​ਭਵਾਨੀ​॥​
ਜਗਤ ਮਾਤਾ ਭਵਾਨੀ ਨੇ (ਉਸ ਉਤੇ) ਕ੍ਰਿਪਾ ਕੀਤੀ
क्रिपा करी जग मात भवानी ॥
ਇਹ​ਬਿਧ​ਬਤਿਯਾ​ਤਾਹਿ​ਬਖਾਨੀ​॥੩੨॥​
ਅਤੇ ਉਸ ਨੂੰ ਇਸ ਤਰ੍ਹਾਂ ਗੱਲ ਸਮਝਾਈ ॥੩੨॥
इह बिध बतिया ताहि बखानी ॥३२॥
ਕਰਿ​ਜਿਨਿ​ਸੋਕ​ਹ੍ਰਿਦੈ​ਤੈ​ਪੁਤ੍ਰੀ​॥​
(ਭਵਾਨੀ ਨੇ ਕਿਹਾ) ਹੇ ਪੁੱਤਰੀ! ਤੂੰ ਹਿਰਦੇ ਵਿਚ ਦੁਖ ਨਾ ਮੰਨਾ।
करि जिनि सोक ह्रिदै तै पुत्री ॥
ਨਿਰੰਕਾਰ​ਬਰਿ​ਹੈ​ਤੁਹਿ​ਅਤ੍ਰੀ​॥​
ਨਿਰੰਕਾਰ ਅਸਤ੍ਰਧਾਰੀ ਤੇਰੇ ਨਾਲ (ਅਵੱਸ਼) ਵਿਆਹ ਕਰਨਗੇ।
निरंकार बरि है तुहि अत्री ॥
ਤਾ​ਕਾ​ਧ੍ਯਾਨ​ਆਜੁ​ਨਿਸਿ​ਧਰਿਯਹੁ​॥​
ਤੂੰ ਅਜ ਰਾਤ ਨੂੰ ਉਸ ਦਾ ਧਿਆਨ ਧਾਰਨ ਕਰੀਂ।
ता का ध्यान आजु निसि धरियहु ॥
ਕਹਿਹੈ​ਜੁ​ਕਛੁ​ਸੋਈ​ਤੁਮ​ਕਰਿਯਹੁ​॥੩੩॥​
ਜੋ ਕੁਝ ਉਹ ਕਹੇ, ਤੂੰ ਉਹੀ ਕਰੀਂ ॥੩੩॥
कहिहै जु कछु सोई तुम करियहु ॥३३॥
ਜਬ​ਅਸ​ਬਰ​ਤਿਹ​ਦਿਯੋ​ਭਵਾਨੀ​॥​
ਜਦ ਉਸ ਨੂੰ ਭਵਾਨੀ ਨੇ ਇਸ ਤਰ੍ਹਾਂ ਦਾ ਵਰ ਦਿੱਤਾ,
जब अस बर तिह दियो भवानी ॥
ਪ੍ਰਫੁਲਿਤ​ਭਈ​ਜਗਤ​ਕੀ​ਰਾਨੀ​॥​
(ਤਦ ਉਹ) ਜਗਤ ਦੀ ਰਾਣੀ ਪ੍ਰਸੰਨ ਹੋ ਗਈ।
प्रफुलित भई जगत की रानी ॥
ਅਤਿ​ਪਵਿਤ੍ਰ​ਨਿਸਿ​ਹ੍ਵੈ​ਛਿਤ​ਸੋਈ​॥​
ਉਹ ਅਤਿ ਪਵਿਤ੍ਰ ਹੋ ਕੇ ਰਾਤ ਨੂੰ ਧਰਤੀ ਉਤੇ ਸੌਂ ਗਈ,
अति पवित्र निसि ह्वै छित सोई ॥
ਜਿਹ​ਠਾ​ਔਰ​ਨ​ਦੂਸਰ​ਕੋਈ​॥੩੪॥​
ਜਿਥੇ ਹੋਰ ਕੋਈ ਦੂਜਾ ਨਹੀਂ ਸੀ ॥੩੪॥
जिह ठा और न दूसर कोई ॥३४॥
ਅਰਧ​ਰਾਤ੍ਰਿ​ਬੀਤਤ​ਭੀ​ਜਬ​ਹੀ​॥​
ਜਦੋਂ ਅੱਧੀ ਰਾਤ ਬੀਤ ਗਈ,
अरध रात्रि बीतत भी जब ही ॥
ਆਗ੍ਯਾ​ਭਈ​ਨਾਥ​ਕੀ​ਤਬ​ਹੀ​॥​
ਤਦੋਂ ਹੀ ਸੁਆਮੀ ਦੀ ਆਗਿਆ ਹੋਈ।
आग्या भई नाथ की तब ही ॥
ਸ੍ਵਾਸ​ਬੀਰਜ​ਦਾਨਵ​ਜਬ​ਮਰਿ​ਹੈ​॥​
ਜਦ ਸ੍ਵਾਸ ਬੀਰਜ ਨਾਂ ਦਾ ਦੈਂਤ ਮਾਰਿਆ ਜਾਵੇਗਾ,
स्वास बीरज दानव जब मरि है ॥
ਤਿਹ​ਪਾਛੇ​ਸੁੰਦਰਿ​ਮੁਹਿ​ਬਰਿ​ਹੈ​॥੩੫॥​
ਉਸ ਪਿਛੋਂ ਹੇ ਸੁੰਦਰੀ! (ਤੂੰ) ਮੈਨੂੰ ਵਰੇਂਗੀ ॥੩੫॥
तिह पाछे सुंदरि मुहि बरि है ॥३५॥
ਇਹ​ਬਿਧਿ​ਤਿਹ​ਆਗ੍ਯਾ​ਜਬ​ਭਈ​॥​
ਉਸ ਨੂੰ ਜਦ ਇਸ ਤਰ੍ਹਾਂ ਦੀ ਆਗਿਆ ਹੋਈ,
इह बिधि तिह आग्या जब भई ॥
ਦਿਨਮਨਿ​ਚੜਿਯੋ​ਰੈਨਿ​ਮਿਟਿ​ਗਈ​॥​
ਤਾਂ ਸੂਰਜ ਚੜ੍ਹਿਆ ਅਤੇ ਰਾਤ ਗੁਜ਼ਰ ਗਈ।
दिनमनि चड़ियो रैनि मिटि गई ॥