GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1357
Display Settings
Translations
ਨਾਰਦ​ਰਿਖਿ​ਤਬ​ਰਾਇ​ਮੰਗਾਯੋ​॥੧॥​
ਤਦ ਰਾਜੇ ਨੇ ਨਾਰਦ ਰਿਸ਼ੀ ਨੂੰ ਆਪਣੇ ਕੋਲ ਬੁਲਾਇਆ ॥੧॥
नारद रिखि तब राइ मंगायो ॥१॥
ਸਭ​ਦੇਵਨ​ਕੋ​ਰਾਜਾ​ਭਯੋ​॥​
(ਉਹ) ਸਾਰਿਆਂ ਦੇਵਤਿਆਂ ਦਾ ਰਾਜਾ ਬਣ ਗਿਆ
सभ देवन को राजा भयो ॥
ਬ੍ਰਹਮਾ​ਤਿਲਕ​ਆਪੁ​ਤਿਹ​ਦਯੋ​॥​
ਅਤੇ ਬ੍ਰਹਮਾ ਨੇ ਆਪ ਉਸ ਨੂੰ ਤਿਲਕ ਲਗਾਇਆ।
ब्रहमा तिलक आपु तिह दयो ॥
ਨਿਹਕੰਟਕ​ਸੁਰ​ਕਟਕ​ਕਿਯਾ​ਸਬ​॥​
ਉਸ ਨੇ ਸਾਰੇ ਦੇਵਤਿਆਂ ਦੇ ਦਲ ਨੂੰ (ਵੈਰੀਆਂ ਦੇ ਡਰ ਤੋਂ) ਮੁਕਤ (ਨਿਹਕੰਟਕ) ਕਰ ਦਿੱਤਾ,
निहकंटक सुर कटक किया सब ॥
ਦਾਨਵ​ਮਾਰ​ਨਿਕਾਰ​ਦਏ​ਜਬ​॥੨॥​
ਜਦ (ਸਾਰਿਆਂ) ਦੈਂਤਾਂ ਨੂੰ ਮਾਰ ਕੇ ਕਢ ਦਿੱਤਾ ॥੨॥
दानव मार निकार दए जब ॥२॥
ਇਹ​ਬਿਧਿ​ਰਾਜ​ਬਰਖ​ਬਹੁ​ਕਿਯਾ​॥​
ਇਸ ਤਰ੍ਹਾਂ ਉਸ ਨੇ ਬਹੁਤ ਸਾਲਾਂ ਤਕ ਰਾਜ ਕੀਤਾ।
इह बिधि राज बरख बहु किया ॥
ਦੀਰਘ​ਦਾੜ​ਦੈਤ​ਭਵ​ਲਿਯਾ​॥​
(ਤਦ) ਦੀਰਘ ਦਾੜ੍ਹ ਦੈਂਤ ਨੇ ਜਨਮ ਲਿਆ।
दीरघ दाड़ दैत भव लिया ॥
ਦਸ​ਸਹਸ​ਛੂਹਨਿ​ਦਲ​ਲੈ​ਕੈ​॥​
ਉਹ ਦਸ ਹਜ਼ਾਰ ਅਛੋਹਣੀ ਦਲ ਲੈ ਕੇ
दस सहस छूहनि दल लै कै ॥
ਚੜਿ​ਆਯੋ​ਤਿਹ​ਊਪਰ​ਤੈ​ਕੈ​॥੩॥​
ਰੋਹ ਨਾਲ ਉਸ (ਰਾਜੇ) ਉਤੇ ਚੜ੍ਹ ਆਇਆ ॥੩॥
चड़ि आयो तिह ऊपर तै कै ॥३॥
ਸਭ​ਦੇਵਨ​ਐਸੇ​ਸੁਨਿ​ਪਾਯੋ​॥​
ਸਭ ਦੇਵਤਿਆਂ ਨੇ ਇਸ ਤਰ੍ਹਾਂ ਸੁਣ ਲਿਆ
सभ देवन ऐसे सुनि पायो ॥
ਦੀਰਘ​ਦਾੜ​ਦੈਤ​ਚੜਿ​ਆਯੋ​॥​
ਕਿ ਦੀਰਘ ਦੈਂਤ ਚੜ੍ਹ ਕੇ ਆ ਗਿਆ ਹੈ।
दीरघ दाड़ दैत चड़ि आयो ॥
ਬੀਸ​ਸਹਸ​ਛੋਹਨਿ​ਦਲ​ਲਿਯੋ​॥​
ਉਨ੍ਹਾਂ ਨੇ ਵੀ ਵੀਹ ਹਜ਼ਾਰ ਅਛੋਹਣੀ ਦਲ ਲੈ ਕੇ
बीस सहस छोहनि दल लियो ॥
ਵਾ​ਸੌ​ਜਾਇ​ਸਮਾਗਮ​ਕਿਯੋ​॥੪॥​
ਉਸ ਨਾਲ ਜਾ ਕੇ ਟਾਕਰਾ ਕੀਤਾ ॥੪॥
वा सौ जाइ समागम कियो ॥४॥
ਸੂਰਜ​ਕਹ​ਸੈਨਾਪਤਿ​ਕੀਨਾ​॥​
(ਦੇਵਤਿਆਂ ਨੇ) ਸੂਰਜ ਨੂੰ ਸੈਨਾ-ਪਤੀ ਬਣਾਇਆ।
सूरज कह सैनापति कीना ॥
ਦਹਿਨੇ​ਓਰ​ਚੰਦ੍ਰ​ਕਹ​ਦੀਨਾ​॥​
ਸੱਜਾ ਪਾਸਾ ਚੰਦ੍ਰਮਾ ਨੂੰ ਦਿੱਤਾ।
दहिने ओर चंद्र कह दीना ॥
ਬਾਈ​ਓਰ​ਕਾਰਤਿਕੇ​ਧਰਾ​॥​
ਖੱਬੇ ਪਾਸੇ ਕਾਰਤਿਕੇਯ ਨੂੰ ਰਖਿਆ
बाई ओर कारतिके धरा ॥
ਜਿਹ​ਪੌਰਖ​ਕਿਨਹੂੰ​ਨਹਿ​ਹਰਾ​॥੫॥​
ਜਿਸ ਦੇ ਬਲ ਨੂੰ ਕਿਸੇ ਨੇ (ਕਦੇ) ਨਸ਼ਟ ਨਹੀਂ ਕੀਤਾ ॥੫॥
जिह पौरख किनहूं नहि हरा ॥५॥
ਇਹ​ਦਿਸ​ਸਕਲ​ਦੇਵ​ਚੜਿ​ਧਾਏ​॥​
ਇਸ ਪਾਸਿਓਂ ਸਾਰੇ ਦੇਵਤੇ ਚੜ੍ਹ ਪਏ।
इह दिस सकल देव चड़ि धाए ॥
ਉਹਿ​ਦਿਸਿ​ਤੇ​ਦਾਨਵ​ਮਿਲਿ​ਆਏ​॥​
ਉਸ ਪਾਸੇ ਵਲੋਂ ਸਾਰੇ ਦੈਂਤ ਮਿਲ ਕੇ ਆ ਗਏ।
उहि दिसि ते दानव मिलि आए ॥
ਬਾਜਨ​ਭਾਤਿ​ਭਾਤਿ​ਤਨ​ਬਾਜੇ​॥​
ਕਈ ਤਰ੍ਹਾਂ ਦੇ ਵਾਜੇ ਵਜਣ ਲਗੇ।
बाजन भाति भाति तन बाजे ॥
ਦੋਊ​ਦਿਸਿਨ​ਸੂਰਮਾ​ਗਾਜੇ​॥੬॥​
ਦੋਹਾਂ ਦਿਸ਼ਾਵਾਂ ਵਿਚ ਸੂਰਮੇ ਗਜਣ ਲਗੇ ॥੬॥
दोऊ दिसिन सूरमा गाजे ॥६॥
ਦੈ​ਦੈ​ਢੋਲ​ਬਜਾਇ​ਨਗਾਰੇ​॥​
(ਉਨ੍ਹਾਂ ਨੇ) 'ਦੈ ਦੈ' ਕਰਦੇ ਢੋਲ ਅਤੇ ਨਗਾਰੇ ਵਜਾਏ
दै दै ढोल बजाइ नगारे ॥
ਪੀ​ਪੀ​ਭਏ​ਕੈਫ​ਮਤਵਾਰੇ​॥​
ਅਤੇ ਸ਼ਰਾਬ ਪੀ ਪੀ ਕੇ ਮਤਵਾਲੇ ਹੋ ਗਏ।
पी पी भए कैफ मतवारे ॥
ਤੀਸ​ਸਹਸ​ਛੋਹਨਿ​ਦਲ​ਸਾਥਾ​॥​
ਤੀਹ ਹਜ਼ਾਰ ਅਛੋਹਣੀ ਸੈਨਾ ਵਿਚ
तीस सहस छोहनि दल साथा ॥
ਰਨ​ਦਾਰੁਨੁ​ਰਾਚਾ​ਜਗਨਾਥਾ​॥੭॥​
ਪਰਮਾਤਮਾ ਨੇ ਭਿਆਨਕ ਯੁੱਧ ਮਚਾ ਦਿੱਤਾ ॥੭॥
रन दारुनु राचा जगनाथा ॥७॥
ਭਾਤਿ​ਭਾਤਿ​ਮਾਰੂ​ਜਬ​ਬਾਜੋ​॥​
ਜਦ ਭਾਂਤ ਭਾਂਤ ਦੇ ਮਾਰੂ ਵਾਜੇ ਵਜਣ ਲਗੇ,
भाति भाति मारू जब बाजो ॥
ਦੀਰਘ​ਦਾੜ​ਦੈਤ​ਰਨ​ਗਾਜੋ​॥​
(ਤਦ) ਦੀਰਘ ਦਾੜ੍ਹ ਦੈਂਤ ਰਣ ਵਿਚ ਗਜਣ ਲਗਾ।
दीरघ दाड़ दैत रन गाजो ॥
ਤੀਛਨ​ਬਾਨ​ਦੋਊ​ਦਿਸਿ​ਬਹਹੀ​॥​
ਦੋਹਾਂ ਪਾਸਿਓਂ ਤੋਂ ਤਿਖੇ ਬਾਣ ਚਲ ਰਹੇ ਸਨ।
तीछन बान दोऊ दिसि बहही ॥
ਜਾਹਿ​ਲਗਤ​ਤਿਹ​ਮਾਝ​ਨ​ਰਹਹੀ​॥੮॥​
ਜਿਸ ਨੂੰ ਜਾ ਕੇ ਲਗਦੇ, ਉਸ ਦੇ ਵਿਚ ਰਹਿੰਦੇ ਨਹੀਂ ਸਨ (ਭਾਵ-ਪਾਰ ਹੋ ਜਾਂਦੇ ਸਨ) ॥੮॥
जाहि लगत तिह माझ न रहही ॥८॥
ਧਾਵਤ​ਭਏ​ਦੇਵਤਾ​ਜਬ​ਹੀ​॥​
ਜਦ ਦੇਵਤੇ ਚੜ੍ਹ ਕੇ ਆ ਗਏ,
धावत भए देवता जब ही ॥
ਦਾਨਵ​ਭਰੇ​ਰੋਸ​ਤਨ​ਤਬ​ਹੀ​॥​
(ਤਦ) ਦੈਂਤ ਵੀ ਰੋਹ ਨਾਲ ਭਰ ਗਏ।
दानव भरे रोस तन तब ही ॥
ਭਾਤਿ​ਭਾਤਿ​ਬਾਦਿਤ੍ਰ​ਬਜਾਇ​॥​
ਭਾਂਤ ਭਾਂਤ ਦੇ ਵਾਜੇ ਵਜਾਏ ਗਏ।
भाति भाति बादित्र बजाइ ॥
ਖਤ੍ਰੀ​ਉਠੇ​ਖਿੰਗ​ਖੁਨਸਾਇ​॥੯॥​
ਛਤ੍ਰੀ ਘੋੜਿਆਂ ਨੂੰ ਯੁੱਧ ਲਈ ਉਤੇਜਿਤ ਕਰਨ ਲਗੇ ॥੯॥
खत्री उठे खिंग खुनसाइ ॥९॥
ਚਲੇ​ਬਾਨ​ਦੁਹੂੰ​ਓਰ​ਅਪਾਰਾ​॥​
ਦੋਹਾਂ ਪਾਸਿਆਂ ਤੋਂ ਬੇਹਿਸਾਬ ਬਾਣ,
चले बान दुहूं ओर अपारा ॥
ਬਿਛੂਆ​ਬਰਛੀ​ਬਜ੍ਰ​ਹਜਾਰਾ​॥​
ਬਿਛੂਏ, ਬਰਛੀਆਂ ਅਤੇ ਹਜ਼ਾਰਾਂ ਬਜ੍ਰ ਚਲਣ ਲਗੇ।
बिछूआ बरछी बज्र हजारा ॥
ਗਦਾ​ਗਰਿਸਟ​ਜਵਨ​ਪਰ​ਝਰਹੀ​॥​
ਜਿਸ ਉਤੇ ਭਾਰੀ ਗਦਾਵਾਂ ਵਜਦੀਆਂ,
गदा गरिसट जवन पर झरही ॥
ਸ੍ਯੰਦਨ​ਸਹਿਤ​ਚੂਰਨ​ਤਿਹ​ਕਰਹੀ​॥੧੦॥​
ਉਨ੍ਹਾਂ ਨੂੰ ਰਥਾਂ ਸਮੇਤ ਚੂਰ ਚੂਰ ਕਰ ਦਿੰਦੀਆਂ ॥੧੦॥
स्यंदन सहित चूरन तिह करही ॥१०॥
ਜਾ​ਕੇ​ਲਗੇ​ਅੰਗ​ਮੈ​ਬਾਨਾ​॥​
ਜਿਸ ਦੇ ਸ਼ਰੀਰ ਵਿਚ ਬਣ ਲਗਦੇ,
जा के लगे अंग मै बाना ॥
ਕਰਾ​ਬੀਰ​ਤਿਹ​ਸ੍ਵਰਗ​ਪਯਾਨਾ​॥​
ਉਹ ਸੂਰਮੇ ਸਵਰਗ ਨੂੰ ਚਲੇ ਜਾਂਦੇ।
करा बीर तिह स्वरग पयाना ॥
ਮਚ੍ਯੋ​ਬੀਰ​ਖੇਤ​ਬਿਕਰਾਲਾ​॥​
ਸੂਰਮਿਆਂ ਦਾ ਯੁੱਧ-ਭੂਮੀ ਵਿਚ ਭਿਆਨਕ ਯੁੱਧ ਮਚਿਆ
मच्यो बीर खेत बिकराला ॥
ਨਾਚਤ​ਭੂਤ​ਪ੍ਰੇਤ​ਬੇਤਾਲਾ​॥੧੧॥​
ਅਤੇ ਭੂਤ, ਪ੍ਰੇਤ ਅਤੇ ਬੈਤਾਲ ਨਚਣ ਲਗੇ ॥੧੧॥
नाचत भूत प्रेत बेताला ॥११॥
ਝੂਮਿ​ਝੂਮਿ​ਕਹੀ​ਗਿਰੇ​ਧਰਿਨ​ਭਟ​॥​
ਕਿਧਰੇ ਝੂਮਦੇ ਹੋਏ ਸੂਰਮੇ ਧਰਤੀ ਉਤੇ ਡਿਗੇ ਪਏ ਸਨ
झूमि झूमि कही गिरे धरिन भट ॥
ਜੁਦੇ​ਜੁਦੇ​ਕਹੀ​ਅੰਗ​ਪਰੇ​ਕਟਿ​॥​
ਅਤੇ ਕਿਧਰੇ (ਕਈਆਂ ਦੇ) ਅੰਗ ਕਟੇ ਹੋਏ ਵਖਰੇ ਵਖਰੇ ਪਏ ਸਨ।
जुदे जुदे कही अंग परे कटि ॥
ਚਲੀ​ਸ੍ਰੋਨ​ਕੀ​ਨਦੀ​ਬਿਰਾਜੈ​॥​
ਲਹੂ ਦੀ ਨਦੀ ਵਗ ਰਹੀ ਸੀ, ਜਿਸ ਨੂੰ ਵੇਖ ਕੇ ਬੈਤਰੁਨੀ
चली स्रोन की नदी बिराजै ॥
ਬੈਤਰੁਨੀ​ਜਿਨ​ਕੋ​ਲਖਿ​ਲਾਜੈ​॥੧੨॥​
(ਵਿਸ਼ੇਸ਼: ਪੁਰਾਣਾਂ ਅਨੁਸਾਰ ਯਮ-ਲੋਕ ਤੋਂ ਉਰਲੇ ਪਾਸੇ ਵਗਣ ਵਾਲੀ, ਗੰਦਗੀ ਨਾਲ ਭਰੀ ਹੋਈ ਨਦੀ ਜੋ ਦੋ ਯੋਜਨ ਚੌੜੀ ਹੈ ਅਤੇ ਜੋ ਹਿੰਦੂ ਮਤ ਅਨੁਸਾਰ ਤਰ ਕੇ ਜਾਣੀ ਹੁੰਦੀ ਹੈ। ਅਜਿਹੇ ਸਮੇਂ ਦਾਨ ਕੀਤੀ ਗਊ ਸਹਾਇਤਾ ਕਰਦੀ ਹੈ) ਵੀ ਸ਼ਰਮਿੰਦੀ ਹੁੰਦੀ ਸੀ ॥੧੨॥
बैतरुनी जिन को लखि लाजै ॥१२॥
ਇਹ​ਦਿਸਿ​ਅਧਿਕ​ਦੇਵਤਾ​ਕੋਪੇ​॥​
ਇਸ ਪਾਸੇ ਦੇਵਤੇ ਬਹੁਤ ਗੁੱਸੇ ਵਿਚ ਹੋਏ
इह दिसि अधिक देवता कोपे ॥
ਉਹਿ​ਦਿਸਿ​ਪਾਵ​ਦਾਨਵਨ​ਰੋਪੇ​॥​
ਅਤੇ ਉਸ ਪਾਸੇ ਦੈਂਤਾਂ ਨੇ ਪੈਰ ਗਡ ਦਿੱਤੇ।
उहि दिसि पाव दानवन रोपे ॥
ਕੁਪਿ​ਕੁਪਿ​ਅਧਿਕ​ਹ੍ਰਿਦਨ​ਮੋ​ਭਿਰੇ​॥​
ਹਿਰਦਿਆਂ ਵਿਚ ਅਧਿਕ ਕ੍ਰੋਧਿਤ ਹੋ ਕੇ,
कुपि कुपि अधिक ह्रिदन मो भिरे ॥