ਸਿਵਦੇਈਤਿਹਨਾਰਿਬਿਚਛਨ॥
ਉਸ ਦੀ ਸ਼ਿਵ ਦੇਈ ਨਾਂ ਦੀ ਸਿਆਣੀ ਇਸਤਰੀ ਸੀ।
सिवदेई तिह नारि बिचछन ॥
ਰੂਪਵਾਨਗੁਨਵਾਨਸੁਲਛਨ॥
ਉਹ ਰੂਪਵਾਨ, ਗੁਣਵਾਨ ਅਤੇ ਚੰਗਿਆਂ ਲੱਛਣਾਂ ਵਾਲੀ ਸੀ।
रूपवान गुनवान सुलछन ॥
ਰਾਜਾਆਪੁਚਰਿਤ੍ਰਬਨਾਵਤ॥
ਰਾਜਾ ਆਪ ਚਰਿਤ੍ਰ ਬਣਾਉਂਦਾ ਸੀ
राजा आपु चरित्र बनावत ॥
ਲਿਖਿਲਿਖਿਪੜਿਇਸਤ੍ਰਿਯਨਸੁਨਾਵਤ॥੨॥
ਅਤੇ ਲਿਖ ਲਿਖ ਕੇ ਇਸਤਰੀਆਂ ਨੂੰ ਪੜ੍ਹ ਕੇ ਸੁਣਾਉਂਦਾ ਹੁੰਦਾ ਸੀ ॥੨॥
लिखि लिखि पड़ि इसत्रियन सुनावत ॥२॥
ਸਿਵਾਮਤੀਇਹਬਿਧਿਜਬਸੁਨੀ॥
ਜਦ ਸ਼ਿਵਾ ਮਤੀ ਨੇ ਇਸ ਤਰ੍ਹਾਂ ਸੁਣਿਆ
सिवा मती इह बिधि जब सुनी ॥
ਅਧਿਕਬਿਹਸਿਕਰਿਮੂੰਡੀਧੁਨੀ॥
(ਤਦ) ਬਹੁਤ ਹਸ ਕੇ ਸਿਰ ਹਿਲਾਇਆ।
अधिक बिहसि करि मूंडी धुनी ॥
ਅਸਕਰਿਇਸੈਚਰਿਤ੍ਰਦਿਖਾਊ॥
(ਮੈਂ) ਅਜਿਹਾ ਚਰਿਤ੍ਰ ਕਰ ਕੇ ਇਸ (ਰਾਜੇ) ਨੂੰ ਵਿਖਾਵਾਂਗੀ
अस करि इसै चरित्र दिखाऊ ॥
ਯਾਹਭਜੋਯਾਹੀਤੇਲਿਖਾਊ॥੩॥
ਕਿ ਇਸ ਨਾਲ ਰਮਣ ਕਰ ਕੇ ਇਸੇ ਤੋਂ ਲਿਖਵਾਵਾਂਗੀ ॥੩॥
याह भजो याही ते लिखाऊ ॥३॥
ਜਿਹਤਿਹਬਿਧਿਭੂਪਹਿਫੁਸਲਾਇ॥
ਜਿਵੇਂ ਕਿਵੇਂ ਰਾਜੇ ਨੂੰ ਫੁਸਲਾ ਕੇ
जिह तिह बिधि भूपहि फुसलाइ ॥
ਮਿਲਤਭਈਦਿਨਹੀਕਹਆਇ॥
ਦਿਨ ਨੂੰ ਹੀ ਆ ਕੇ ਮਿਲ ਪਈ।
मिलत भई दिन ही कह आइ ॥
ਆਨਿਗਰੇਤਾਕੇਲਪਟਾਈ॥
ਆ ਕੇ ਉਸ ਦੇ ਗਲੇ ਨਾਲ ਲਿਪਟ ਗਈ
आनि गरे ता के लपटाई ॥
ਭਾਤਿਭਾਤਿਤਿਨਕੇਲਰਚਾਈ॥੪॥
ਅਤੇ ਭਾਂਤ ਭਾਂਤ ਨਾਲ ਕਾਮ-ਕ੍ਰੀੜਾ ਕੀਤੀ ॥੪॥
भाति भाति तिन केल रचाई ॥४॥
ਭਾਤਿਭਾਤਿਜਦਪਤਿਹਭਜਾ॥
(ਭਾਵੇਂ) ਪਤੀ ਨੇ ਉਸ ਨਾਲ ਕਈ ਤਰ੍ਹਾਂ ਦਾ ਰਮਣ ਕੀਤਾ,
भाति भाति जद पतिह भजा ॥
ਤਊਨਤ੍ਰਿਯਆਸਨਤਿਹਤਜਾ॥
ਤਾਂ ਵੀ ਇਸਤਰੀ ਨੇ ਉਸ ਦਾ ਆਸਣ ਨਾ ਛਡਿਆ।
तऊ न त्रिय आसन तिह तजा ॥
ਭਾਤਿਭਾਤਿਉਰਸੋਉਰਝਾਨੀ॥
ਕਈ ਤਰ੍ਹਾਂ ਨਾਲ (ਉਸ ਦੀ) ਛਾਤੀ ਨਾਲ ਲਗੀ ਰਹੀ
भाति भाति उर सो उरझानी ॥
ਨਿਰਖਿਭੂਪਕਾਰੂਪਬਿਕਾਨੀ॥੫॥
ਅਤੇ ਰਾਜੇ ਦਾ ਰੂਪ ਵੇਖ ਕੇ ਵਿਕ ਗਈ ॥੫॥
निरखि भूप का रूप बिकानी ॥५॥
ਭੋਗਕਮਾਇਗਈਡੇਰੈਜਬ॥
(ਰਾਜੇ ਨਾਲ) ਭੋਗ ਕਰ ਕੇ ਜਦ (ਆਪਣੇ) ਘਰ ਨੂੰ ਪਰਤੀ,
भोग कमाइ गई डेरै जब ॥
ਸਖਿਯਨਸਾਥਬਖਾਨੋਇਮਤਬ॥
ਤਦ ਸਖੀਆਂ ਨਾਲ ਇਸ ਤਰ੍ਹਾਂ ਬਖਾਨ ਕੀਤਾ।
सखियन साथ बखानो इम तब ॥
ਇਹਰਾਜੈਮੁਹਿਆਜੁਬੁਲਾਯੋ॥
ਇਸ ਰਾਜੇ ਨੇ ਮੈਨੂੰ ਅਜ ਬੁਲਾਇਆ ਸੀ
इह राजै मुहि आजु बुलायो ॥
ਦਿਨਹੀਮੋਸੰਗਭੋਗਕਮਾਯੋ॥੬॥
ਅਤੇ ਦਿਨ ਵੇਲੇ ਹੀ ਮੇਰੇ ਨਾਲ ਭੋਗ ਕੀਤਾ ਸੀ ॥੬॥
दिन ही मो संग भोग कमायो ॥६॥
ਸਾਸੁਸਸੁਰਜਬਹੀਸੁਨਪਾਈ॥
ਜਦੋਂ ਸੱਸ ਸਹੁਰੇ ਨੇ ਸੁਣ ਲਿਆ
सासु ससुर जब ही सुन पाई ॥
ਔਰਸੁਨਤਭੀਸਗਲਲੁਗਾਈ॥
ਅਤੇ ਹੋਰ ਸਾਰੀਆਂ ਇਸਤਰੀਆਂ ਨੇ ਸੁਣ ਲਿਆ
और सुनत भी सगल लुगाई ॥
ਆਜੁਰਾਜਯਾਸੋਰਤਿਮਾਨੀ॥
ਕਿ ਅਜ ਰਾਜੇ ਨੇ ਇਸ ਨਾਲ ਕਾਮ-ਕ੍ਰੀੜਾ ਕੀਤੀ ਹੈ,
आजु राज या सो रति मानी ॥
ਬੂਝਿਗਏਸਭਲੋਗਕਹਾਨੀ॥੭॥
ਤਾਂ ਸਾਰੇ ਲੋਕ ਕਹਾਣੀ ਸਮਝ ਗਏ ॥੭॥
बूझि गए सभ लोग कहानी ॥७॥
ਪੁਨਿਸਿਵਦੇਇਹਭਾਤਿਉਚਾਰੋ॥
ਫਿਰ ਸ਼ਿਵ ਦੇ (ਦੇਈ) ਨੇ ਇਸ ਤਰ੍ਹਾਂ ਕਿਹਾ,
पुनि सिव दे इह भाति उचारो ॥
ਮੈਦੇਖਤਥੀਹਿਯਾਤਿਹਾਰੋ॥
ਮੈਂ ਤੁਹਾਡਾ ਜਿਗਰਾ ਵੇਖ ਰਹੀ ਸਾਂ
मै देखत थी हिया तिहारो ॥
ਬਾਤਕਹੇਮੁਹਿਏਕ੍ਯਾਕਰਿਹੈ॥
ਕਿ ਇਹ ਕੀ ਗੱਲ ਕਰਦੇ ਹਨ ਅਤੇ ਮੈਨੂੰ ਕੀ ਕਹਿੰਦੇ ਹਨ।
बात कहे मुहि ए क्या करिहै ॥
ਚੁਪਕਰਿਹੈਕਿਕੋਪਕਰਿਲਰਿਹੈ॥੮॥
ਚੁਪ ਕਰਦੇ ਹਨ ਜਾਂ ਕ੍ਰੋਧਿਤ ਹੋ ਕੇ ਲੜਦੇ ਹਨ ॥੮॥
चुप करि है कि कोप करि लरिहै ॥८॥
ਅੜਿਲ॥
ਅੜਿਲ:
अड़िल ॥
ਦਿਨਕੋਐਸੋਕੋਤ੍ਰਿਯਕਰਮਕਮਾਵਈ॥
ਦਿਨ ਵੇਲੇ ਅਜਿਹੀ ਕਿਹੜੀ ਇਸਤਰੀ ਹੈ, ਜੋ (ਇਹ) ਕਰਮ ਕਮਾਵੇਗੀ।
दिन को ऐसो को त्रिय करम कमावई ॥
ਦਿਖਤਜਾਰਕੋਧਾਮਨਾਰਿਕਿਮਿਜਾਵਈ॥
(ਸਭ ਦੇ) ਵੇਖਦੇ ਹੋਇਆਂ ਇਸਤਰੀ ਕਿਵੇਂ ਯਾਰ ਦੇ ਘਰ ਜਾਵੇਗੀ।
दिखत जार को धाम नारि किमि जावई ॥
ਐਸਕਾਜਕਰਿਕਵਨਕਹੋਕਿਮਿਭਾਖਿਹੈ॥
ਅਜਿਹਾ ਕੰਮ ਕਰ ਕੇ ਭਲਾ ਕੋਈ ਕਿਸੇ ਨੂੰ ਕਿਉਂ ਦਸੇਗੀ।
ऐस काज करि कवन कहो किमि भाखि है ॥
ਹੋਅਪਨੇਚਿਤਕੀਬਾਤਚਿਤਮੋਰਾਖਿਹੈ॥੯॥
ਉਹ ਆਪਣੇ ਮਨ ਦੀ ਗੱਲ ਆਪਣੇ ਮਨ ਵਿਚ ਹੀ ਰਖੇਗੀ ॥੯॥
हो अपने चित की बात चित मो राखि है ॥९॥
ਚੌਪਈ॥
ਚੌਪਈ:
चौपई ॥
ਬੈਨਸੁਨਤਸਭਹਿਨਸਚੁਆਯੋ॥
ਗੱਲ ਸੁਣ ਕੇ ਸਾਰਿਆਂ ਨੇ ਸਚ ਮੰਨ ਲਈ
बैन सुनत सभहिन सचु आयो ॥
ਕਿਨੂੰਨਤਹਇਹਕਥਹਿਚਲਾਯੋ॥
ਅਤੇ ਕਿਸੇ ਹੋਰ ਨਾਲ ਅਗੇ ਗੱਲ ਨਾ ਚਲਾਈ।
किनूं न तह इह कथहि चलायो ॥
ਜੋਕੋਈਐਸਕਰਮਕੌਕਰਿਹੈ॥
ਜੇ ਕੋਈ ਅਜਿਹਾ ਕਰਮ ਕਰਦਾ ਹੈ,
जो कोई ऐस करम कौ करि है ॥
ਭੂਲਿਨਕਾਹੂਪਾਸਉਚਿਰਹੈ॥੧੦॥
ਤਾਂ ਉਹ ਭੁਲ ਕੇ ਕਿਸੇ ਹੋਰ ਨੂੰ ਨਹੀਂ ਦਸਦਾ ॥੧੦॥
भूलि न काहू पास उचिर है ॥१०॥
ਲੋਗਨਕਹਿਇਹਬਿਧਿਡਹਕਾਇ॥
ਲੋਕਾਂ ਨੂੰ ਇਸ ਤਰ੍ਹਾਂ ਕਹਿ ਕੇ ਭਰਮਾਇਆ
लोगन कहि इह बिधि डहकाइ ॥
ਪਿਯਤਨਪਤ੍ਰੀਲਿਖੀਬਨਾਇ॥
ਅਤੇ ਪ੍ਰਿਯ ਨੂੰ (ਇਸ ਤਰ੍ਹਾਂ) ਚਿੱਠੀ ਲਿਖ ਭੇਜੀ।
पिय तन पत्री लिखी बनाइ ॥
ਮੋਪਰਯਾਰਅਨੁਗ੍ਰਹਕੀਜੇ॥
ਹੇ ਪ੍ਰੀਤਮ! ਮੇਰੇ ਉਤੇ ਕ੍ਰਿਪਾ ਕਰੋ
मो पर यार अनुग्रह कीजे ॥
ਇਹਭੀਚਰਿਤਗ੍ਰੰਥਲਿਖਿਲੀਜੇ॥੧੧॥
ਅਤੇ ਇਹ ਚਰਿਤ੍ਰ ਵੀ ਗ੍ਰੰਥ ਵਿਚ ਲਿਖ ਲਵੋ ॥੧੧॥
इह भी चरित ग्रंथ लिखि लीजे ॥११॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਚਾਰਸੌਤੀਨਚਰਿਤ੍ਰਸਮਾਪਤਮਸਤੁਸੁਭਮਸਤੁ॥੪੦੩॥੭੧੩੪॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੪੦੩ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੪੦੩॥੭੧੩੪॥ ਚਲਦਾ॥
इति स्री चरित्र पख्याने त्रिया चरित्रे मंत्री भूप संबादे चार सौ तीन चरित्र समापतम सतु सुभम सतु ॥४०३॥७१३४॥अफजूं॥
ਸਬੁਧਿਬਾਚ॥
ਸਬੁਧਿ ਨੇ ਕਿਹਾ:
सबुधि बाच ॥
ਚੌਪਈ॥
ਚੌਪਈ:
चौपई ॥
ਸਤਿਸੰਧਿਇਕਭੂਪਭਨਿਜੈ॥
ਸਤਿ ਸੰਧਿ ਨਾਂ ਦਾ ਇਕ ਰਾਜਾ ਦਸਿਆ ਜਾਂਦਾ ਸੀ।
सति संधि इक भूप भनिजै ॥
ਪ੍ਰਥਮੇਸਤਿਜੁਗਬੀਚਕਹਿਜੈ॥
(ਉਹ) ਪਹਿਲੇ (ਯੁਗ, ਅਰਥਾਤ) ਸਤਿਯੁਗ ਵਿਚ ਹੋਇਆ ਕਿਹਾ ਜਾਂਦਾ ਸੀ।
प्रथमे सतिजुग बीच कहिजै ॥
ਜਿਹਜਸਪੁਰੀਚੌਦਹੂੰਛਾਯੋ॥
ਉਸ ਦਾ ਯਸ਼ ਚੌਦਾਂ ਲੋਕਾਂ ਵਿਚ ਪਸਰਿਆ ਹੋਇਆ ਸੀ।
जिह जस पुरी चौदहूं छायो ॥