GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1354
Display Settings
Translations
ਜਿਹ​ਸਮ​ਸੁਰ​ਪੁਰ​ਨਾਰਿ​ਨ​ਲਹਿਯਤ​॥੧॥​
ਜਿਸ ਵਰਗੀ ਸਵਰਗ ਵਿਚ ਵੀ ਇਸਤਰੀ ਨਹੀਂ ਮਿਲਦੀ ਸੀ ॥੧॥
जिह सम सुर पुर नारि न लहियत ॥१॥
ਸਹਰ​ਸੁਰੇਸ੍ਵਾਵਤੀ​ਬਿਰਾਜੈ​॥​
ਇਕ ਸੁਰੇਸ੍ਵਾਵਤੀ ਨਾਂ ਦੇ ਸ਼ਹਿਰ ਸੀ,
सहर सुरेस्वावती बिराजै ॥
ਜਾ​ਕੌ​ਨਿਰਖਿ​ਇੰਦ੍ਰ​ਪੁਰ​ਲਾਜੈ​॥​
ਜਿਸ (ਦੀ ਸੁੰਦਰਤਾ ਨੂੰ ਵੇਖ ਕੇ) ਇੰਦਰ ਪੁਰੀ ਵੀ ਲਜਾਉਂਦੀ ਸੀ।
जा कौ निरखि इंद्र पुर लाजै ॥
ਬਲਵੰਡ​ਸਿੰਘ​ਸਾਹ​ਇਕ​ਸੁਨਿਯਤ​॥​
ਬਲਵੰਡ ਸਿੰਘ ਨਾਂ ਦਾ ਇਕ ਸ਼ਾਹ ਸੁਣੀਂਦਾ ਸੀ
बलवंड सिंघ साह इक सुनियत ॥
ਜਿਹ​ਸਮਾਨ​ਜਗ​ਔਰ​ਨ​ਗੁਨਿਯਤ​॥੨॥​
ਜਿਸ ਵਰਗਾ ਸੰਸਾਰ ਵਿਚ ਕੋਈ ਹੋਰ ਨਹੀਂ ਗਿਣਿਆ ਜਾਂਦਾ ਸੀ ॥੨॥
जिह समान जग और न गुनियत ॥२॥
ਸਦਾ​ਕੁਅਰਿ​ਤਿਹ​ਸੁਤਾ​ਭਨਿਜੈ​॥​
ਉਸ ਦੀ ਸਦਾ ਕੁਮਾਰੀ ਨਾਂ ਦੀ ਪੁੱਤਰੀ ਦਸੀ ਜਾਂਦੀ ਸੀ,
सदा कुअरि तिह सुता भनिजै ॥
ਚੰਦ੍ਰ​ਸੂਰ​ਲਖਿ​ਜਾਹਿ​ਅਰੁਝੈ​॥​
ਜਿਸ ਨੂੰ ਵੇਖ ਕੇ ਸੂਰਜ ਅਤੇ ਚੰਦ੍ਰਮਾ ਵੀ ਉਲਝ ਜਾਂਦੇ ਸਨ।
चंद्र सूर लखि जाहि अरुझै ॥
ਅਪ੍ਰਮਾਨ​ਦੁਤਿ​ਜਾਤ​ਨ​ਕਹੀ​॥​
ਉਸ ਦੀ ਅਸੀਮ ਸੁੰਦਰਤਾ ਦਾ ਵਰਣਨ ਨਹੀਂ ਕੀਤਾ ਜਾ ਸਕਦਾ।
अप्रमान दुति जात न कही ॥
ਜਾਨੁਕ​ਫੂਲਿ​ਚੰਬੇਲੀ​ਰਹੀ​॥੩॥​
(ਇੰਜ ਲਗਦਾ ਸੀ) ਮਾਨੋ ਚੰਬੇਲੀ ਦਾ ਫੁਲ ਹੋਵੇ ॥੩॥
जानुक फूलि चंबेली रही ॥३॥
ਸਦਾ​ਕੁਅਰਿ​ਨਿਰਖਾ​ਜਬ​ਰਾਜਾ​॥​
ਸਦਾ ਕੁਮਾਰੀ ਨੇ ਜਦ ਰਾਜੇ ਨੂੰ ਵੇਖਿਆ,
सदा कुअरि निरखा जब राजा ॥
ਤਬ​ਹੀ​ਸੀਲ​ਤਵਨ​ਕਾ​ਭਾਜਾ​॥​
ਤਦ ਹੀ ਉਸ ਦਾ ਸ਼ੀਲ (ਸੰਜਮ) ਖ਼ਤਮ ਹੋ ਗਿਆ।
तब ही सील तवन का भाजा ॥
ਸਖੀ​ਏਕ​ਨ੍ਰਿਪ​ਤੀਰ​ਪਠਾਈ​॥​
ਉਸ ਨੇ ਇਕ ਦਾਸੀ ਨੂੰ ਰਾਜੇ ਕੋਲ ਭੇਜਿਆ
सखी एक न्रिप तीर पठाई ॥
ਯੌ​ਰਾਜਾ​ਤਨ​ਕਹੁ​ਤੈ​ਜਾਈ​॥੪॥​
(ਅਤੇ ਉਸ ਨੂੰ ਸਮਝਾਇਆ ਕਿ) ਰਾਜੇ ਪਾਸ ਜਾ ਕੇ ਇਸ ਤਰ੍ਹਾਂ ਕਹੀਂ ॥੪॥
यौ राजा तन कहु तै जाई ॥४॥
ਮੈ​ਤਵ​ਰੂਪ​ਨਿਰਖਿ​ਉਰਝਾਨੀ​॥​
ਮੈਂ ਤੇਰਾ ਰੂਪ ਵੇਖ ਕੇ ਮੋਹਿਤ ਹੋ ਗਈ ਹਾਂ
मै तव रूप निरखि उरझानी ॥
ਮਦਨ​ਤਾਪ​ਤੇ​ਭਈ​ਦਿਵਾਨੀ​॥​
ਅਤੇ ਕਾਮ ਦੀ ਤਪਸ਼ ਨਾਲ ਦੀਵਾਨੀ ਹੋ ਗਈ ਹਾਂ।
मदन ताप ते भई दिवानी ॥
ਏਕ​ਬਾਰ​ਤੁਮ​ਮੁਝੈ​ਬੁਲਾਵੋ​॥​
ਇਕ ਵਾਰ ਤੁਸੀਂ ਮੈਨੂੰ (ਆਪਣੇ ਕੋਲ) ਬੁਲਾਓ
एक बार तुम मुझै बुलावो ॥
ਕਾਮ​ਤਪਤ​ਕਰਿ​ਕੇਲ​ਮਿਟਾਵੋ​॥੫॥​
ਅਤੇ ਰਤੀ-ਕ੍ਰੀੜਾ ਕਰ ਕੇ ਕਾਮ ਦੀ ਤਪਸ਼ ਨੂੰ ਮਿਟਾਓ ॥੫॥
काम तपत करि केल मिटावो ॥५॥
ਜੌ​ਆਪਨ​ਗ੍ਰਿਹ​ਮੁਹਿ​ਨ​ਬੁਲਾਵਹੁ​॥​
(ਜੇ) ਆਪਣੇ ਘਰ ਨਹੀਂ ਬੁਲਾਉਂਦੇ
जौ आपन ग्रिह मुहि न बुलावहु ॥
ਏਕ​ਬਾਰ​ਮੋਰੇ​ਗ੍ਰਿਹ​ਆਵਹੁ​॥​
ਤਾਂ ਇਕ ਵਾਰ ਮੇਰੇ ਘਰ ਹੀ ਆ ਜਾਓ।
एक बार मोरे ग्रिह आवहु ॥
ਮੋ​ਸੰਗ​ਕਰਿਯੈ​ਮੈਨ​ਬਿਲਾਸਾ​॥​
ਮੇਰੇ ਨਾਲ ਕਾਮੁਕ ਵਿਲਾਸ ਕਰੋ।
मो संग करियै मैन बिलासा ॥
ਹਮ​ਕਹ​ਤੋਰਿ​ਮਿਲਨ​ਕੀ​ਆਸਾ​॥੬॥​
ਮੈਨੂੰ ਤੁਹਾਡੇ ਮਿਲਣ ਦੀ ਹੀ ਆਸ ਹੈ ॥੬॥
हम कह तोरि मिलन की आसा ॥६॥
ਭੂਪ​ਕੁਅਰਿ​ਵਹੁ​ਗ੍ਰਿਹ​ਨ​ਬੁਲਾਈ​॥​
ਰਾਜੇ ਨੇ ਕੁਮਾਰੀ ਨੂੰ (ਆਪਣੇ) ਘਰ ਨਾ ਬੁਲਾਇਆ
भूप कुअरि वहु ग्रिह न बुलाई ॥
ਆਪੁ​ਜਾਇ​ਤਿਹ​ਸੇਜ​ਸੁਹਾਈ​॥​
ਅਤੇ ਆਪ ਜਾ ਕੇ ਉਸ ਦੀ ਸੇਜ ਨੂੰ ਸੁਸ਼ੋਭਿਤ ਕੀਤਾ।
आपु जाइ तिह सेज सुहाई ॥
ਦੀਪ​ਦਾਨ​ਤਰੁਨੀ​ਤਿਨ​ਕੀਨਾ​॥​
ਇਸਤਰੀ ਨੇ ਰਾਜੇ ਦਾ ਦੀਪਕ ਜਲਾ ਕੇ
दीप दान तरुनी तिन कीना ॥
ਅਰਘ​ਧੂਪ​ਰਾਜਾ​ਕਹ​ਦੀਨਾ​॥੭॥​
ਅਤੇ ਧੂਪ ਅਤੇ ਅਰਗ ਚੜ੍ਹਾ ਕੇ ਸੁਆਗਤ ਕੀਤਾ ॥੭॥
अरघ धूप राजा कह दीना ॥७॥
ਸੁਭਰ​ਸੇਜ​ਊਪਰ​ਬੈਠਾਯੋ​॥​
ਸੁੰਦਰ ਸੇਜ ਉਤੇ ਬਿਠਾਇਆ
सुभर सेज ऊपर बैठायो ॥
ਭਾਗ​ਅਫੀਮ​ਸਰਾਬ​ਮੰਗਾਯੋ​॥​
ਅਤੇ ਭੰਗ, ਅਫ਼ੀਮ ਤੇ ਸ਼ਰਾਬ ਮੰਗਾਈ।
भाग अफीम सराब मंगायो ॥
ਪ੍ਰਥਮ​ਕਹਾ​ਨ੍ਰਿਪ​ਸੌ​ਇਨ​ਪੀਜੈ​॥​
ਰਾਜੇ ਨੂੰ ਕਿਹਾ ਕਿ ਪਹਿਲਾਂ ਇਨ੍ਹਾਂ ਨੂੰ ਪੀਓ
प्रथम कहा न्रिप सौ इन पीजै ॥
ਬਹੁਰਿ​ਮੁਝੈ​ਮਦਨੰਕੁਸ​ਦੀਜੈ​॥੮॥​
ਅਤੇ ਫਿਰ ਮੈਨੂੰ ਮਦਨਾਂਕੁਸ਼ (ਪੁਰਸ਼ ਇੰਦਰੀ) ਦਿਓ ॥੮॥
बहुरि मुझै मदनंकुस दीजै ॥८॥
ਸੁਨਤ​ਬਚਨ​ਇਹ​ਭੂਪ​ਨ​ਮਾਨਾ​॥​
ਇਹ ਗੱਲ ਸੁਣ ਕੇ ਰਾਜਾ ਨਾ ਮੰਨਿਆ
सुनत बचन इह भूप न माना ॥
ਜਮ​ਕੇ​ਡੰਡ​ਤ੍ਰਾਸ​ਤਰਸਾਨਾ​॥​
ਅਤੇ ਜਮ ਦੇ ਡੰਡੇ ਦੇ ਭੈ ਤੋਂ ਘਬਰਾ ਗਿਆ।
जम के डंड त्रास तरसाना ॥
ਕਹਿਯੋ​ਨ​ਮੈ​ਤੌਸੌ​ਰਤਿ​ਕਰਿਹੋ​॥​
ਕਹਿਣ ਲਗਾ ਕਿ ਮੈਂ ਤੇਰੇ ਨਾਲ ਸੰਯੋਗ ਨਹੀਂ ਕਰਾਂਗਾ
कहियो न मै तौसौ रति करिहो ॥
ਘੋਰ​ਨਰਕ​ਮੋ​ਭੂਲਿ​ਨ​ਪਰਿਹੌ​॥੯॥​
ਅਤੇ ਭੁਲ ਕੇ ਵੀ ਭਿਆਨਕ ਨਰਕ ਵਿਚ ਨਹੀਂ ਪਵਾਂਗਾ ॥੯॥
घोर नरक मो भूलि न परिहौ ॥९॥
ਤਿਮਿ​ਤਿਮਿ​ਤ੍ਰਿਯ​ਅੰਚਰ​ਗਰਿ​ਡਾਰੈ​॥​
(ਰਾਜੇ ਦੇ ਨਾਂਹ ਕਰਨ ਦੇ ਬਾਵਜੂਦ) ਤਿਵੇਂ ਤਿਵੇਂ (ਇਸਤਰੀ) ਗਲੇ ਵਿਚ ਪਲੂ ਪਾਉਂਦੀ ਸੀ
तिमि तिमि त्रिय अंचर गरि डारै ॥
ਜੋਰਿ​ਜੋਰਿ​ਦ੍ਰਿਗ​ਨ੍ਰਿਪਹਿ​ਨਿਹਾਰੈ​॥​
ਅਤੇ ਅੱਖਾਂ ਜੋੜ ਜੋੜ ਕੇ ਰਾਜੇ ਨੂੰ ਵੇਖਦੀ ਸੀ।
जोरि जोरि द्रिग न्रिपहि निहारै ॥
ਹਾਇ​ਹਾਇ​ਮੁਹਿ​ਭੂਪਤਿ​ਭਜਿਯੈ​॥​
(ਉਹ) 'ਹਾਇ ਹਾਇ' (ਕਰ ਕੇ ਕਹਿੰਦੀ ਸੀ) ਹੇ ਰਾਜਨ! ਮੇਰੇ ਨਾਲ ਭੋਗ ਵਿਲਾਸ ਕਰੋ
हाइ हाइ मुहि भूपति भजियै ॥
ਕਾਮ​ਕ੍ਰਿਯਾ​ਮੋਰੇ​ਸੰਗ​ਸਜਿਯੈ​॥੧੦॥​
ਅਤੇ ਮੇਰੇ ਨਾਲ ਕਾਮ-ਲੀਲ੍ਹਾ ਰਚਾਓ ॥੧੦॥
काम क्रिया मोरे संग सजियै ॥१०॥
ਨਹਿ​ਨਹਿ​ਪੁਨਿ​ਜਿਮਿ​ਜਿਮਿ​ਨ੍ਰਿਪ​ਕਰੈ​॥​
ਰਾਜਾ ਫਿਰ ਜਿਵੇਂ ਜਿਵੇਂ 'ਨਾਂਹ ਨਾਂਹ' ਕਰਦਾ ਸੀ,
नहि नहि पुनि जिमि जिमि न्रिप करै ॥
ਤਿਮਿ​ਤਿਮਿ​ਚਰਨ​ਚੰਚਲਾ​ਪਰੈ​॥​
ਤਿਵੇਂ ਤਿਵੇਂ ਇਸਤਰੀ ਚਰਨੀਂ ਪੈਂਦੀ ਸੀ।
तिमि तिमि चरन चंचला परै ॥
ਹਹਾ​ਨ੍ਰਿਪਤਿ​ਮੁਹਿ​ਕਰਹੁ​ਬਿਲਾਸਾ​॥​
(ਅਤੇ ਕਹਿੰਦੀ ਸੀ) ਹਾ ਹਾ ਰਾਜਨ! ਮੇਰੇ ਨਾਲ ਵਿਲਾਸ ਕਰੋ
हहा न्रिपति मुहि करहु बिलासा ॥
ਕਾਮ​ਭੋਗ​ਕੀ​ਪੁਰਵਹੁ​ਆਸਾ​॥੧੧॥​
ਅਤੇ (ਮੇਰੀ) ਕਾਮ ਭੋਗ ਦੀ ਆਸ ਪੂਰੀ ਕਰੋ ॥੧੧॥
काम भोग की पुरवहु आसा ॥११॥
ਕਹਾ​ਕਰੌ​ਕਹੁ​ਕਹਾ​ਪਧਾਰੌ​॥​
ਦਸੋ, ਮੈਂ ਕੀ ਕਰਾਂ, ਕਿਥੇ ਜਾਵਾਂ,
कहा करौ कहु कहा पधारौ ॥
ਆਪ​ਮਰੌ​ਕੈ​ਮੁਝੈ​ਸੰਘਾਰੌ​॥​
ਆਪ ਮਰ ਜਾਵਾਂ ਜਾਂ (ਤੁਸੀਂ) ਮੈਨੂੰ ਮਾਰ ਦਿਓ।
आप मरौ कै मुझै संघारौ ॥
ਹਾਇ​ਹਾਇ​ਮੁਹਿ​ਭੋਗ​ਨ​ਕਰਈ​॥​
'ਹਾਇ ਹਾਇ' ਤੁਸੀਂ ਮੇਰੇ ਨਾਲ ਭੋਗ ਨਹੀਂ ਕਰ ਰਹੇ,
हाइ हाइ मुहि भोग न करई ॥
ਤਾ​ਤੇ​ਜੀਅ​ਹਮਾਰਾ​ਜਰਈ​॥੧੨॥​
ਜਿਸ ਕਰ ਕੇ ਮੇਰਾ ਜੀ ਸੜ ਰਿਹਾ ਹੈ ॥੧੨॥
ता ते जीअ हमारा जरई ॥१२॥
ਸਵੈਯਾ​॥​
ਸਵੈਯਾ:
सवैया ॥
ਆਸਨ​ਔਰ​ਅਲਿੰਗਨ​ਚੁੰਬਨ​ਆਜੁ​ਭਲੇ​ਤੁਮਰੇ​ਕਸਿ​ਲੈਹੌ​॥​
ਮੈਂ ਅਜ ਤੁਹਾਡੇ ਨਾਲ ਆਸਣ, ਆਲਿੰਗਨ ਅਤੇ ਚੁੰਬਨ ਚੰਗੀ ਤਰ੍ਹਾਂ ਕਸ ਕੇ ਕਰਾਂਗੀ।
आसन और अलिंगन चुंबन आजु भले तुमरे कसि लैहौ ॥
ਰੀਝਿ​ਹੈਂ​ਜੌਨ​ਉਪਾਇ​ਗੁਮਾਨੀ​ਤੈਂ​ਤਾਹਿ​ਉਪਾਇ​ਸੋ​ਤੋਹਿ​ਰਿਝੈਹੌ​॥​
ਜਿਸ ਉਪਾ ਨਾਲ ਹੇ ਗੁਮਾਨੀ ਰਾਜਨ! ਤੁਸੀਂ ਰੀਝੋਗੇ, ਉਹੀ ਉਪਾ ਕਰ ਕੇ ਤੁਹਾਨੂੰ ਰਿਝਾਵਾਂਗੀ।
रीझि हैं जौन उपाइ गुमानी तैं ताहि उपाइ सो तोहि रिझैहौ ॥