GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1352
Display Settings
Translations
ਮਹਾ​ਕੁਅਰਿ​ਤਿਹ​ਧਾਮ​ਦੁਲਾਰੀ​॥​
ਉਸ ਦੇ ਘਰ ਮਹਾ ਕੁਮਾਰੀ ਨਾਂ ਦੀ ਪੁੱਤਰੀ ਸੀ
महा कुअरि तिह धाम दुलारी ॥
ਜਿਹ​ਸਮਾਨ​ਬਿਧਿ​ਕਹੂੰ​ਨ​ਸਵਾਰੀ​॥੧॥​
ਜਿਸ ਵਰਗੀ ਵਿਧਾਤਾ ਨੇ ਕਿਸੇ ਨੂੰ ਨਹੀਂ ਬਣਾਇਆ ॥੧॥
जिह समान बिधि कहूं न सवारी ॥१॥
ਤਹਿਕ​ਸਾਹ​ਕੋ​ਪੂਤ​ਸੁਜਾਨਾ​॥​
ਉਥੇ ਇਕ ਸ਼ਾਹ ਦਾ ਸੁਜਾਨ ਪੁੱਤਰ ਸੀ।
तहिक साह को पूत सुजाना ॥
ਚੰਦ੍ਰ​ਸੈਨ​ਨਾਮਾ​ਬਲਵਾਨਾ​॥​
(ਉਸ ਦਾ) ਨਾਂ ਚੰਦ੍ਰ ਸੈਨ ਸੀ ਅਤੇ (ਉਹ) ਬਹੁਤ ਬਲਵਾਨ ਸੀ।
चंद्र सैन नामा बलवाना ॥
ਮਹਾ​ਕੁਅਰਿ​ਵਾ​ਕੀ​ਛਬਿ​ਲਹੀ​॥​
ਮਹਾ ਕੁਮਾਰੀ ਨੇ ਉਸ ਦੀ ਸੁੰਦਰਤਾ ਨੂੰ ਵੇਖਿਆ
महा कुअरि वा की छबि लही ॥
ਮਨ​ਕ੍ਰਮ​ਬਚਨ​ਥਕਿਤ​ਹ੍ਵੈ​ਰਹੀ​॥੨॥​
ਅਤੇ ਮਨ, ਬਚਨ ਤੇ ਕਰਮ ਕਰ ਕੇ ਸ਼ਿਥਲ ਹੋ ਗਈ ॥੨॥
मन क्रम बचन थकित ह्वै रही ॥२॥
ਪਠੈ​ਸਹਚਰੀ​ਲਿਯੋ​ਬੁਲਾਇ​॥​
(ਉਸ ਨੇ) ਦਾਸੀ ਭੇਜ ਕੇ ਉਸ ਨੂੰ ਬੁਲਾ ਲਿਆ
पठै सहचरी लियो बुलाइ ॥
ਪੋਸਤ​ਭਾਗ​ਅਫੀਮ​ਮੰਗਾਇ​॥​
ਅਤੇ ਪੋਸਤ, ਭੰਗ ਤੇ ਅਫ਼ੀਮ ਮੰਗਵਾ ਲਈ।
पोसत भाग अफीम मंगाइ ॥
ਭਾਤਿ​ਭਾਤਿ​ਤਨ​ਤਾਹਿ​ਪਿਵਾਯੋ​॥​
ਕਈ ਤਰ੍ਹਾਂ ਨਾਲ ਉਸ ਨੂੰ ਪਿਲਾਈ
भाति भाति तन ताहि पिवायो ॥
ਅਧਿਕ​ਮਤ​ਕਰਿ​ਗਰੈ​ਲਗਾਯੋ​॥੩॥​
ਅਤੇ ਬਹੁਤ ਮਸਤ ਕਰ ਕੇ ਗਲੇ ਨਾਲ ਲਗਾ ਲਿਆ ॥੩॥
अधिक मत करि गरै लगायो ॥३॥
ਮਤ​ਕਿਯਾ​ਮਦ​ਸਾਥ​ਪ੍ਯਾਰੋ​॥​
(ਉਸ ਨੇ) ਪਿਆਰੇ ਨੂੰ ਸ਼ਰਾਬ ਨਾਲ ਮਸਤ ਕਰ ਲਿਆ ਸੀ
मत किया मद साथ प्यारो ॥
ਕਬਹੂੰ​ਕਰਤ​ਨ​ਉਰ​ਸੌ​ਨ੍ਯਾਰੋ​॥​
ਅਤੇ ਉਸ ਨੂੰ ਕਦੀ ਵੀ ਛਾਤੀ ਨਾਲੋਂ ਵਖ ਨਹੀਂ ਕਰਦੀ ਸੀ।
कबहूं करत न उर सौ न्यारो ॥
ਭਾਤਿ​ਭਾਤਿ​ਉਰ​ਸੌ​ਲਪਟਾਵੈ​॥​
(ਉਹ) ਅਨੇਕ ਢੰਗਾਂ ਨਾਲ ਜਫ਼ੀਆਂ ਪਾਉਂਦੀ ਸੀ
भाति भाति उर सौ लपटावै ॥
ਚੂੰਬਿ​ਕਪੋਲ​ਦੋਊ​ਬਲਿ​ਜਾਵੈ​॥੪॥​
ਅਤੇ ਦੋਹਾਂ ਗਲ੍ਹਾਂ ਨੂੰ ਚੁੰਮ ਕੇ ਬਲਿਹਾਰ ਜਾਂਦੀ ਸੀ ॥੪॥
चूंबि कपोल दोऊ बलि जावै ॥४॥
ਰਸਿ​ਗਯੋ​ਮੀਤ​ਨ​ਛੋਰਾ​ਜਾਇ​॥​
ਉਹ ਮਿਤਰ ਵੀ ਪੂਰੀ ਤਰ੍ਹਾਂ ਮਗਨ ਹੋ ਗਿਆ ਸੀ,
रसि गयो मीत न छोरा जाइ ॥
ਭਾਤਿ​ਭਾਤਿ​ਭੋਗਤ​ਲਪਟਾਇ​॥​
(ਉਸ ਨੂੰ) ਛਡਿਆ ਨਹੀਂ ਜਾਂਦਾ ਸੀ।
भाति भाति भोगत लपटाइ ॥
ਚੁੰਬਨ​ਔਰ​ਅਲਿੰਗਨ​ਲੇਈ​॥​
(ਦੋਵੇਂ) ਭਾਂਤ ਭਾਂਤ ਨਾਲ ਲਿਪਟ ਕੇ ਭੋਗ ਕਰਦੇ ਸਨ।
चुंबन और अलिंगन लेई ॥
ਅਨਿਕ​ਭਾਤਿ​ਤਨ​ਆਸਨ​ਦੇਈ​॥੫॥​
ਚੁੰਬਨ ਅਤੇ ਆਲਿੰਗਨ ਲੈਂਦੇ ਸਨ ਅਤੇ ਅਨੇਕ ਤਰ੍ਹਾਂ ਦੇ ਆਸਣ ਦਿੰਦੇ ਸਨ ॥੫॥
अनिक भाति तन आसन देई ॥५॥
ਰਸਿ​ਗਈ​ਤਾ​ਕੌ​ਤਜਾ​ਨ​ਜਾਇ​॥​
(ਉਹ) ਉਸ ਵਿਚ ਇਤਨੀ ਲੀਨ ਹੋ ਗਈ ਕਿ ਛਡਿਆ ਨਹੀਂ ਸੀ ਜਾਂਦਾ।
रसि गई ता कौ तजा न जाइ ॥
ਭਾਤਿ​ਅਨਿਕ​ਲਪਟਤ​ਸੁਖ​ਪਾਇ​॥​
ਉਸ ਨਾਲ ਅਨੇਕ ਪ੍ਰਕਾਰ ਨਾਲ ਲਿਪਟ ਕੇ ਸੁਖ ਪ੍ਰਾਪਤ ਕਰ ਰਹੀ ਸੀ।
भाति अनिक लपटत सुख पाइ ॥
ਯਾ​ਸੰਗ​ਕਹਾ​ਕਵਨ​ਬਿਧਿ​ਜਾਊਾਂ​॥​
(ਰਾਜ ਕੁਮਾਰੀ ਸੋਚਣ ਲਗੀ ਕਿ) ਇਸ ਨਾਲ ਕਿਵੇਂ ਅਤੇ ਕਿਹੜੇ ਢੰਗ ਨਾਲ ਜਾਵਾਂ
या संग कहा कवन बिधि जाऊां ॥
ਅਬ​ਅਸ​ਕਵਨ​ਉਪਾਇ​ਬਨਾਊਾਂ​॥੬॥​
ਅਤੇ ਇਸ ਲਈ ਹੁਣ ਕੀ ਉਪਾ ਕਰਾਂ ॥੬॥
अब अस कवन उपाइ बनाऊां ॥६॥
ਜਾਨਿ​ਬੂਝਿ​ਇਕ​ਦਿਜ​ਕਹ​ਮਾਰਿ​॥​
(ਉਸ ਨੇ) ਜਾਣ ਬੁਝ ਕੇ ਇਕ ਬ੍ਰਾਹਮਣ ਨੂੰ ਮਾਰ ਦਿੱਤਾ
जानि बूझि इक दिज कह मारि ॥
ਭੂਪ​ਭਏ​ਇਮਿ​ਕਹਾ​ਸੁਧਾਰਿ​॥​
ਅਤੇ ਰਾਜੇ ਪਾਸ ਜਾ ਕੇ ਇਸ ਤਰ੍ਹਾਂ ਕਿਹਾ, (ਮੈਂਥੋਂ ਬਹੁਤ ਵੱਡਾ ਪਾਪ ਹੋਇਆ ਹੈ,
भूप भए इमि कहा सुधारि ॥
ਅਬ​ਮੈ​ਜਾਇ​ਕਰਵਤਹਿ​ਲੈ​ਹੌ​॥​
ਇਸ ਲਈ) ਹੁਣ ਮੈਂ ਜਾ ਕੇ (ਕਾਸ਼ੀ ਵਿਚ) ਕਲਵਤ੍ਰ ਲਵਾਂਗੀ
अब मै जाइ करवतहि लै हौ ॥
ਪਲਟਿ​ਦੇਹ​ਸੁਰਪੁਰਹਿ​ਸਿਧੈ​ਹੌ​॥੭॥​
ਅਤੇ (ਉਸ ਨਾਲ ਆਪਣੇ ਆਪ ਨੂੰ ਚਿਰਵਾ ਕੇ) ਦੇਹ ਪਲਟ ਕੇ ਸਵਰਗ ਵਿਚ ਜਾਵਾਂਗੀ ॥੭॥
पलटि देह सुरपुरहि सिधै हौ ॥७॥
ਹੋਰਿ​ਰਹਾ​ਪਿਤੁ​ਏਕ​ਨ​ਮਾਨੀ​॥​
ਪਿਤਾ ਰੋਕਦਾ ਰਿਹਾ, ਪਰ ਉਸ ਨੇ ਇਕ ਨਾ ਮੰਨੀ।
होरि रहा पितु एक न मानी ॥
ਰਾਨੀਹੂੰ​ਪਾਇਨ​ਲਪਟਾਨੀ​॥​
ਰਾਣੀ ਵੀ (ਉਸ ਦੇ) ਪੈਰਾਂ ਨਾਲ ਲਿਪਟਦੀ ਰਹੀ।
रानीहूं पाइन लपटानी ॥
ਮੰਤ੍ਰ​ਸਕਤਿ​ਕਰਵਤਿ​ਸਿਰ​ਧਰਾ​॥​
ਮੰਤਰ ਦੀ ਸ਼ਕਤੀ ਨਾਲ ਉਸ ਨੇ ਕਲਵਤ੍ਰ ਨੂੰ ਸਿਰ ਉਤੇ ਧਾਰਨ ਕੀਤਾ
मंत्र सकति करवति सिर धरा ॥
ਏਕ​ਰੋਮ​ਤਿਹ​ਤਾਹਿ​ਨ​ਹਰਾ​॥੮॥​
ਪਰ ਉਸ ਨਾਲ ਉਸ ਦਾ ਇਕ ਵਾਲ ਵੀ ਵਿੰਗਾ ਨਾ ਹੋਇਆ ॥੮॥
एक रोम तिह ताहि न हरा ॥८॥
ਸਭਨ​ਲਹਾ​ਕਰਵਤਿ​ਇਹ​ਲਿਯੋ​॥​
(ਅਜਿਹਾ ਕੌਤਕ ਰਚਿਆ ਕਿ) ਸਭ ਨੇ ਵੇਖ ਲਿਆ ਕਿ ਇਸ ਨੂੰ ਕਲਵਤ੍ਰ ਲਿਆ ਹੈ।
सभन लहा करवति इह लियो ॥
ਦ੍ਰਿਸਟਿ​ਬੰਦ​ਐਸਾ​ਤਿਨ​ਕਿਯੋ​॥​
ਇਸ ਤਰ੍ਹਾਂ ਨਾਲ (ਉਸ ਨੇ) ਉਨ੍ਹਾਂ ਦੀ ਦ੍ਰਿਸ਼ਟੀ-ਬੰਦ ਕੀਤਾ।
द्रिसटि बंद ऐसा तिन कियो ॥
ਆਪਨ​ਗਈ​ਮਿਤ੍ਰ​ਕੇ​ਧਾਮਾ​॥​
ਆਪ ਮਿਤਰ ਦੇ ਘਰ ਚਲੀ ਗਈ।
आपन गई मित्र के धामा ॥
ਭੇਦ​ਨ​ਲਖਾ​ਕਿਸੂ​ਕਿਹ​ਬਾਮਾ​॥੯॥​
ਉਸ ਇਸਤਰੀ ਦਾ ਭੇਦ ਕਿਸੇ ਨੇ ਵੀ ਨਾ ਸਮਝਿਆ ॥੯॥
भेद न लखा किसू किह बामा ॥९॥
ਦੋਹਰਾ​॥​
ਦੋਹਰਾ:
दोहरा ॥
ਇਹ​ਬਿਧਿ​ਛਲਿ​ਪਿਤੁ​ਮਾਤ​ਕਹ​ਗਈ​ਮਿਤ੍ਰ​ਕੇ​ਸੰਗ​॥​
ਇਸ ਤਰ੍ਹਾਂ ਨਾਲ ਮਾਤਾ ਪਿਤਾ ਨੂੰ ਛਲ ਕੇ ਮਿਤਰ ਦੇ ਨਾਲ ਚਲੀ ਗਈ।
इह बिधि छलि पितु मात कह गई मित्र के संग ॥
ਕਬਿ​ਸ੍ਯਾਮ​ਪੂਰਨ​ਭਯੋ​ਤਬ​ਹੀ​ਕਥਾ​ਪ੍ਰਸੰਗ​॥੧੦॥​
ਕਵੀ ਸ਼ਿਆਮ ਕਹਿੰਦੇ ਹਨ, ਤਦ ਹੀ ਕਥਾ ਪ੍ਰਸੰਗ ਸਮਾਪਤ ਹੋ ਗਿਆ ॥੧੦॥
कबि स्याम पूरन भयो तब ही कथा प्रसंग ॥१०॥
ਇਤਿ​ਸ੍ਰੀ​ਚਰਿਤ੍ਰ​ਪਖ੍ਯਾਨੇ​ਤ੍ਰਿਯਾ​ਚਰਿਤ੍ਰੇ​ਮੰਤ੍ਰੀ​ਭੂਪ​ਸੰਬਾਦੇ​ਚਾਰ​ਸੌ​ਚਰਿਤ੍ਰ​ਸਮਾਪਤਮ​ਸਤੁ​ਸੁਭਮ​ਸਤੁ​॥੪੦੦॥੭੦੮੨॥ਅਫਜੂੰ॥​
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੪੦੦ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੪੦੦॥੭੦੮੨॥ ਚਲਦਾ॥
इति स्री चरित्र पख्याने त्रिया चरित्रे मंत्री भूप संबादे चार सौ चरित्र समापतम सतु सुभम सतु ॥४००॥७०८२॥अफजूं॥
ਚੌਪਈ​॥​
ਚੌਪਈ:
चौपई ॥
ਪਾਤਿਸਾਹ​ਕਾਰੂੰ​ਇਕ​ਸੁਨਿਯਤ​॥​
ਕਾਰੂੰ ਨਾਂ ਦਾ ਇਕ ਰਾਜਾ ਸੁਣੀਂਦਾ ਸੀ।
पातिसाह कारूं इक सुनियत ॥
ਅਮਿਤ​ਤੇਜ​ਜਾ​ਕੋ​ਜਗ​ਗੁਨਿਯਤ​॥​
ਜਿਸ ਦਾ ਜਗਤ ਵਿਚ ਅਮਿਤ ਤੇਜ ਮੰਨਿਆ ਜਾਂਦਾ ਸੀ।
अमित तेज जा को जग गुनियत ॥
ਜਿਹ​ਧਨ​ਭਰੇ​ਚਿਹਲ​ਭੰਡਾਰਾ​॥​
ਉਸ ਦੇ ਘਰ ਚਾਲੀ ('ਚਿਹਲ') ਖ਼ਜ਼ਾਨੇ ਭਰੇ ਹੁੰਦੇ ਸਨ।
जिह धन भरे चिहल भंडारा ॥
ਆਵਤ​ਜਿਨ​ਕਾ​ਪਾਰ​ਨ​ਵਾਰਾ​॥੧॥​
ਜਿਨ੍ਹਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ ਸੀ ॥੧॥
आवत जिन का पार न वारा ॥१॥
ਤਿਹ​ਪੁਰ​ਸਾਹ​ਸੁਤਾ​ਇਕ​ਸੁਨਿਯਤ​॥​
ਉਸ ਨਗਰ ਵਿਚ ਇਕ ਸ਼ਾਹ ਦੀ ਪੁੱਤਰੀ ਸੁਣੀਂਦੀ ਸੀ।
तिह पुर साह सुता इक सुनियत ॥
ਜਾਨੁਕ​ਚਿਤ੍ਰ​ਪੁਤ੍ਰਕਾ​ਗੁਨਿਯਤ​॥​
ਉਹ ਚਿਤਰ ਪੁਤਲੀ ਵਾਂਗ (ਬਹੁਤ ਹੀ ਸੁੰਦਰ) ਵਿਚਾਰੀ ਜਾਂਦੀ ਸੀ।
जानुक चित्र पुत्रका गुनियत ॥
ਨਿਰਖ​ਭੂਪ​ਕਾ​ਰੂਪ​ਲੁਭਾਈ​॥​
ਉਹ ਰਾਜੇ ਦਾ ਰੂਪ ਵੇਖ ਕੇ ਮੋਹਿਤ ਹੋ ਗਈ।
निरख भूप का रूप लुभाई ॥
ਏਕ​ਸਹਚਰੀ​ਤਹਾ​ਪਠਾਈ​॥੨॥​
ਇਕ ਦਾਸੀ ਨੂੰ ਉਸ ਪਾਸ ਭੇਜਿਆ ॥੨॥
एक सहचरी तहा पठाई ॥२॥
ਕੁਅਰਿ​ਬਸੰਤ​ਤਵਨਿ​ਕਾ​ਨਾਮਾ​॥​
ਉਸ (ਇਸਤਰੀ) ਦਾ ਨਾਂ ਬਸੰਤ ਕੁਮਾਰੀ ਸੀ।
कुअरि बसंत तवनि का नामा ॥