GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1351
Display Settings
Translations
ਘਾਟਮ​ਪੁਰ​ਇਕ​ਭੂਪ​ਭਨਿਜੈ​॥​
ਘਾਟਮ ਪੁਰ ਵਿਚ ਇਕ ਰਾਜਾ ਦਸੀਂਦਾ ਸੀ।
घाटम पुर इक भूप भनिजै ॥
ਨਾਰਿ​ਅਲੰਕ੍ਰਿਤ​ਦੇਇ​ਕਹਿਜੈ​॥​
(ਉਸ ਦੀ) ਇਸਤਰੀ ਨੂੰ ਅਲੰਕ੍ਰਿਤ ਦੇਈ ਕਹਿੰਦੇ ਸਨ।
नारि अलंक्रित देइ कहिजै ॥
ਸੁਤਾ​ਸੁ​ਭੂਖਨ​ਦੇ​ਘਰ​ਤਾ​ਕੇ​॥​
ਉਨ੍ਹਾਂ ਦੇ ਘਰ ਸੁਭੂਖਨ ਦੇ (ਦੇਈ) ਨਾਂ ਦੀ ਪੁੱਤਰੀ ਸੀ।
सुता सु भूखन दे घर ता के ॥
ਨਰੀ​ਨਾਗਰੀ​ਤੁਲਿ​ਨ​ਵਾ​ਕੇ​॥੧॥​
(ਉਹ ਇਤਨੀ ਸੁੰਦਰ ਸੀ ਕਿ) ਉਸ ਦੇ ਸਮਾਨ (ਕੋਈ) ਨਰੀ ਜਾਂ ਨਾਗਨੀ ਨਹੀਂ ਸੀ ॥੧॥
नरी नागरी तुलि न वा के ॥१॥
ਅਤਿ​ਕੁਰੂਪ​ਤਿਹ​ਨਾਥ​ਪਛਨਿਯਤ​॥​
ਉਸ ਦਾ ਪਤੀ ਬਹੁਤ ਕੁਰੂਪ ਸੀ
अति कुरूप तिह नाथ पछनियत ॥
ਅਤਿ​ਸੁੰਦਰਿ​ਜਿਹ​ਨਾਰਿ​ਬਖਨਿਯਤ​॥​
ਅਤੇ ਉਸ ਦੀ ਨਾਰੀ ਬਹੁਤ ਸੁੰਦਰ ਦਸੀ ਜਾਂਦੀ ਸੀ।
अति सुंदरि जिह नारि बखनियत ॥
ਸੁੰਦਰ​ਅਵਰ​ਹੁਤੋ​ਤਹ​ਛਤ੍ਰੀ​॥​
ਉਥੇ ਇਕ ਹੋਰ ਸੁੰਦਰ ਛਤ੍ਰੀ ਹੁੰਦਾ ਸੀ
सुंदर अवर हुतो तह छत्री ॥
ਰੂਪਵਾਨ​ਗੁਨਵਾਨ​ਧਰਤ੍ਰੀ​॥੨॥​
ਜੋ ਬਹੁਤ ਰੂਪਵਾਨ, ਗੁਣਵਾਨ ਅਤੇ ਅਸਤ੍ਰ ਧਾਰਨ ਕਰਨ ਵਾਲਾ ਸੀ ॥੨॥
रूपवान गुनवान धरत्री ॥२॥
ਅੜਿਲ​॥​
ਅੜਿਲ:
अड़िल ॥
ਜਬ​ਮੁਲਤਾਨੀ​ਰਾਇ​ਕੁਅਰਿ​ਲਖਿ​ਪਾਇਯੋ​॥​
ਜਦ ਰਾਜ ਕੁਮਾਰੀ ਨੇ ਮੁਲਤਾਨੀ ਰਾਇ ਨੂੰ ਵੇਖਿਆ,
जब मुलतानी राइ कुअरि लखि पाइयो ॥
ਨਿਜੁ​ਨਾਇਕ​ਕਹ​ਚਿਤ​ਤੇ​ਕੁਅਰਿ​ਭੁਲਾਇਯੋ​॥​
ਤਾਂ ਉਸ ਨੇ ਆਪਣੇ ਪਤੀ ਨੂੰ ਮਨੋ ਭੁਲਾ ਦਿੱਤਾ।
निजु नाइक कह चित ते कुअरि भुलाइयो ॥
ਪਠੈ​ਸਹਚਰੀ​ਨਿਜੁ​ਗ੍ਰਿਹ​ਲਿਯੋ​ਬੁਲਾਇ​ਕੈ​॥​
(ਉਸ ਨੇ) ਸਖੀ ਭੇਜ ਕੇ ਉਸ (ਮੁਲਤਾਨੀ ਰਾਇ) ਨੂੰ ਘਰ ਬੁਲਾ ਲਿਆ
पठै सहचरी निजु ग्रिह लियो बुलाइ कै ॥
ਹੋ​ਬਚਨ​ਕਹੇ​ਪੁਨਿ​ਭਾਗਿ​ਅਫੀਮ​ਚੜਾਇ​ਕੈ​॥੩॥​
ਅਤੇ ਅਫ਼ੀਮ ਅਤੇ ਭੰਗ ਚੜ੍ਹਾ ਕੇ ਫਿਰ ਬਚਨ ਕਹੇ ॥੩॥
हो बचन कहे पुनि भागि अफीम चड़ाइ कै ॥३॥
ਚੌਪਈ​॥​
ਚੌਪਈ:
चौपई ॥
ਅਬ​ਲਪਟਹੁ​ਮੁਹਿ​ਆਨਿ​ਪ੍ਯਾਰੇ​॥​
ਹੇ ਪ੍ਰੀਤਮ! ਹੁਣ ਮੇਰੇ ਨਾਲ ਆ ਕੇ ਲਿਪਟ ਜਾਓ।
अब लपटहु मुहि आनि प्यारे ॥
ਹਮ​ਰੀਝੀ​ਲਖਿ​ਨੈਨ​ਤਿਹਾਰੇ​॥​
ਮੈਂ ਤੁਹਾਡੇ ਨੈਣ ਵੇਖ ਕੇ ਰੀਝ ਗਈ ਹਾਂ।
हम रीझी लखि नैन तिहारे ॥
ਨਾਹਿ​ਨਾਹਿ​ਤਿਨ​ਦੁਬਿਰ​ਬਖਾਨੀ​॥​
ਉਸ ਨੇ ਦੋ ਵਾਰ 'ਨਾਂਹ ਨਾਂਹ' ਕਹੀ,
नाहि नाहि तिन दुबिर बखानी ॥
ਆਖਰ​ਕੁਅਰਿ​ਕਹੀ​ਸੋ​ਮਾਨੀ​॥੪॥​
ਪਰ ਅੰਤ ਵਿਚ ਰਾਜ ਕੁਮਾਰੀ ਨੇ ਜੋ ਕਿਹਾ, ਉਹ ਮੰਨ ਲਿਆ ॥੪॥
आखर कुअरि कही सो मानी ॥४॥
ਅੜਿਲ​॥​
ਅੜਿਲ:
अड़िल ॥
ਭਾਤਿ​ਭਾਤਿ​ਕੀ​ਕੈਫ​ਦਿਵਾਨੇ​ਪੀ​ਭਏ​॥​
(ਉਹ ਦੋਵੇਂ) ਭਾਂਤ ਭਾਂਤ ਦੀ ਸ਼ਰਾਬ ਪੀ ਪੀ ਕੇ ਦੀਵਾਨੇ ਹੋ ਗਏ।
भाति भाति की कैफ दिवाने पी भए ॥
ਭਾਤਿ​ਭਾਤਿ​ਅਬਲਾ​ਕੇ​ਆਸਨ​ਲੇਤ​ਭੇ​॥​
(ਉਹ ਪ੍ਰੇਮੀ) ਭਾਂਤ ਭਾਂਤ ਦੇ ਅਬਲਾ ਦੇ ਆਸਣ ਲੈਣ ਲਗਿਆ।
भाति भाति अबला के आसन लेत भे ॥
ਅਮਿਤ​ਭੋਗ​ਤ੍ਰਿਯ​ਪਾਇ​ਰਹੀ​ਉਰਝਾਇ​ਕੈ​॥​
ਇਸਤਰੀ ਨੇ ਮੋਹਿਤ ਹੋ ਕੇ ਅਨੇਕ ਤਰ੍ਹਾਂ ਦੀ ਕਾਮ-ਕ੍ਰੀੜਾ ਕੀਤੀ
अमित भोग त्रिय पाइ रही उरझाइ कै ॥
ਹੋ​ਨਿਰਖਿ​ਸਜਨ​ਕੇ​ਨੈਨਨ​ਗਈ​ਬਿਕਾਇ​ਕੈ​॥੫॥​
ਅਤੇ ਸੱਜਨ ਦੇ ਨੈਣ ਵੇਖ ਕੇ ਵਿਕ ਗਈ ॥੫॥
हो निरखि सजन के नैनन गई बिकाइ कै ॥५॥
ਚੌਪਈ​॥​
ਚੌਪਈ:
चौपई ॥
ਭਾਤਿ​ਭਾਤਿ​ਤਾ​ਸੌ​ਰਤਿ​ਪਾਇ​॥​
ਉਸ ਨਾਲ ਭਾਂਤ ਭਾਂਤ ਦੀ ਰਤੀ-ਲੀਲ੍ਹਾ ਰਚਾਈ
भाति भाति ता सौ रति पाइ ॥
ਆਸਨ​ਸਾਥ​ਗਈ​ਲਪਟਾਇ​॥​
ਅਤੇ (ਉਸ ਦੇ) ਆਸਣ ਨਾਲ ਲਿਪਟ ਗਈ।
आसन साथ गई लपटाइ ॥
ਰਸਿ​ਗਯੋ​ਮੀਤ​ਨ​ਛੋਰਾ​ਜਾਈ​॥​
(ਉਹ) ਮਿਤਰ ਨਾਲ (ਇਤਨੀ) ਮਗਨ ਹੋ ਗਈ ਕਿ ਛਡਿਆ ਨਹੀਂ ਜਾ ਰਿਹਾ ਸੀ।
रसि गयो मीत न छोरा जाई ॥
ਬਾਤ​ਭਾਖਿ​ਤਿਹ​ਘਾਤ​ਬਨਾਈ​॥੬॥​
ਮੌਕਾ ਤਾੜ ਕੇ ਉਸ ਨੇ ਗੱਲ ਕਹੀ ॥੬॥
बात भाखि तिह घात बनाई ॥६॥
ਸਾਜਨ​ਆਜੁ​ਤੁਝੈ​ਮੈ​ਬਰਿ​ਹੌ​॥​
ਹੇ ਸਾਜਨ! ਅਜ ਮੈਂ ਤੇਰੇ ਨਾਲ ਵਿਆਹ ਕਰਾਂਗੀ
साजन आजु तुझै मै बरि हौ ॥
ਨਿਜੁ​ਪਤਿ​ਕੋ​ਨਿਜੁ​ਕਰ​ਬਧ​ਕਰਿ​ਹੌ​॥​
ਅਤੇ ਆਪਣੇ ਪਤੀ ਦਾ ਆਪਣੇ ਹੱਥ ਨਾਲ ਬਧ ਕਰਾਂਗੀ।
निजु पति को निजु कर बध करि हौ ॥
ਆਪਨ​ਸਾਥ​ਪ੍ਰਗਟ​ਤੁਹਿ​ਲਿਐਹੌ​॥​
(ਹੁਣ) ਮੈਂ ਤੁਹਾਨੂੰ ਪ੍ਰਗਟ ਤੌਰ ਤੇ ਆਪਣੇ ਨਾਲ ਲਿਆਵਾਂਗੀ
आपन साथ प्रगट तुहि लिऐहौ ॥
ਮਾਤ​ਪਿਤਾ​ਤੁਹਿ​ਲਖਤ​ਹੰਢੈਹੌ​॥੭॥​
ਅਤੇ ਮਾਤਾ ਪਿਤਾ ਦੇ ਵੇਖਦਿਆਂ ਤੇਰੇ ਨਾਲ ਕਾਮ-ਕੇਲਿ ਕਰਾਂਗੀ ॥੭॥
मात पिता तुहि लखत हंढैहौ ॥७॥
ਨਿਜੁ​ਪਤਿ​ਲੈ​ਸਿਵ​ਭਵਨ​ਸਿਧਾਈ​॥​
ਉਹ ਆਪਣੇ ਪਤੀ ਨੂੰ ਲੈ ਕੇ ਸ਼ਿਵ-ਮੰਦਿਰ ਗਈ।
निजु पति लै सिव भवन सिधाई ॥
ਕਾਟਾ​ਮੂੰਡ​ਤਹਾ​ਤਿਹ​ਜਾਈ​॥​
ਉਥੇ ਜਾ ਕੇ ਉਸ ਦਾ ਸਿਰ ਕਟ ਦਿੱਤਾ।
काटा मूंड तहा तिह जाई ॥
ਲੋਗਨ​ਕਹਿ​ਸਿਵ​ਨਾਮ​ਸੁਨਾਯੋ​॥​
ਲੋਕਾਂ ਨੂੰ ਸ਼ਿਵ ਦਾ ਨਾਂ ਕਹਿ ਕੇ ਸੁਣਾਇਆ
लोगन कहि सिव नाम सुनायो ॥
ਰੂਪ​ਹੇਤੁ​ਪਤਿ​ਸੀਸ​ਚੜਾਯੋ​॥੮॥​
ਕਿ ਪਤੀ ਨੇ ਸੁੰਦਰਤਾ ਪ੍ਰਾਪਤ ਕਰਨ ਲਈ ਸੀਸ ਭੇਟ ਕੀਤਾ ਹੈ ॥੮॥
रूप हेतु पति सीस चड़ायो ॥८॥
ਪੁਨਿ​ਸਿਵ​ਅਧਿਕ​ਕ੍ਰਿਪਾ​ਕਹ​ਕਿਯੋ​॥​
ਫਿਰ ਸ਼ਿਵ ਨੇ ਬਹੁਤ ਕ੍ਰਿਪਾ ਕੀਤੀ
पुनि सिव अधिक क्रिपा कह कियो ॥
ਸੁੰਦਰ​ਮੋਰ​ਪਤਿਹਿ​ਕਰ​ਦਿਯੋ​॥​
ਅਤੇ ਮੇਰੇ ਪਤੀ ਨੂੰ ਸੁੰਦਰ ਕਰ ਦਿੱਤਾ।
सुंदर मोर पतिहि कर दियो ॥
ਕੌਤਕ​ਲਖਾ​ਕਹਾ​ਤਿਨ​ਕਰਾ​॥​
(ਉਨ੍ਹਾਂ ਨੂੰ) ਜੋ ਕਿਹਾ ਸੀ, (ਸ਼ਿਵ ਨੇ) ਉਹੋ ਕੌਤਕ ਕਰ ਵਿਖਾਇਆ।
कौतक लखा कहा तिन करा ॥
ਸਿਵ​ਪ੍ਰਤਾਪ​ਹਮ​ਆਜੁ​ਬਿਚਰਾ​॥੯॥​
ਸ਼ਿਵ ਦਾ ਪ੍ਰਤਾਪ ਮੈਂ ਅਜ ਹੀ ਵਿਚਾਰਿਆ ਹੈ ॥੯॥
सिव प्रताप हम आजु बिचरा ॥९॥
ਦੇਹ​ਮ੍ਰਿਤਕ​ਪਤਿ​ਦਈ​ਦਬਾਈ​॥​
ਪਤੀ ਦੀ ਲੋਥ ਨੂੰ ਦਬਾ ਦਿੱਤਾ
देह म्रितक पति दई दबाई ॥
ਤਾ​ਕੌ​ਨਾਥ​ਭਾਖਿ​ਗ੍ਰਿਹ​ਲ੍ਯਾਈ​॥​
ਅਤੇ ਉਸ (ਪ੍ਰੀਤਮ) ਨੂੰ ਪਤੀ ਕਹਿ ਕੇ ਘਰ ਲੈ ਆਈ।
ता कौ नाथ भाखि ग्रिह ल्याई ॥
ਭੇਦ​ਅਭੇਦ​ਨ​ਕਿਨਹੂੰ​ਪਾਯੋ​॥​
ਕਿਸੇ ਨੇ ਵੀ ਭੇਦ ਅਭੇਦ ਨਾ ਸਮਝਿਆ
भेद अभेद न किनहूं पायो ॥
ਬਿਨੁ​ਪਾਨੀ​ਹੀ​ਮੂੰਡ​ਮੁੰਡਾਯੋ​॥੧੦॥​
ਅਤੇ ਬਿਨਾ ਪਾਣੀ ਦੇ ਸਿਰ ਮੁੰਨਵਾ ਲਿਆ। (ਭਾਵ-ਠਗੇ ਗਏ) ॥੧੦॥
बिनु पानी ही मूंड मुंडायो ॥१०॥
ਇਤਿ​ਸ੍ਰੀ​ਚਰਿਤ੍ਰ​ਪਖ੍ਯਾਨੇ​ਤ੍ਰਿਯਾ​ਚਰਿਤ੍ਰੇ​ਮੰਤ੍ਰੀ​ਭੂਪ​ਸੰਬਾਦੇ​ਤੀਨ​ਸੌ​ਨਿਨ੍ਰਯਾਨਵੋ​ਚਰਿਤ੍ਰ​ਸਮਾਪਤਮ​ਸਤੁ​ਸੁਭਮ​ਸਤੁ​॥੩੯੯॥੭੦੭੨॥ਅਫਜੂੰ॥​
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੩੯੯ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੯੯॥੭੦੭੨॥ ਚਲਦਾ॥
इति स्री चरित्र पख्याने त्रिया चरित्रे मंत्री भूप संबादे तीन सौ निन्रयानवो चरित्र समापतम सतु सुभम सतु ॥३९९॥७०७२॥अफजूं॥
ਚੌਪਈ​॥​
ਚੌਪਈ:
चौपई ॥
ਸੂਰਜ​ਕਿਰਨਿ​ਇਕ​ਭੂਪ​ਭਨਿਜੈ​॥​
ਸੂਰਜ ਕਿਰਨ ਨਾਂ ਦਾ ਇਕ ਰਾਜਾ ਬਖਾਨਿਆ ਜਾਂਦਾ ਸੀ।
सूरज किरनि इक भूप भनिजै ॥
ਚੰਦ​ਕਿਰਨ​ਪੁਰ​ਨਗਰ​ਕਹਿਜੈ​॥​
(ਉਸ ਦੇ) ਨਗਰ ਨੂੰ ਚੰਦ ਕਿਰਨ ਪੁਰ ਕਿਹਾ ਜਾਂਦਾ ਸੀ।
चंद किरन पुर नगर कहिजै ॥