GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1350
Display Settings
Translations
ਬਹੁਰਿ​ਸੁਯੰਬਰ​ਸੌ​ਤਿਹ​ਬਰਾ​॥੮॥​
ਅਤੇ ਫਿਰ ਸੁਅੰਬਰ ਰਾਹੀਂ ਉਸ (ਪ੍ਰੀਤਮ) ਨੂੰ ਵਰ ਲਿਆ ॥੮॥
बहुरि सुयंबर सौ तिह बरा ॥८॥
ਇਤਿ​ਸ੍ਰੀ​ਚਰਿਤ੍ਰ​ਪਖ੍ਯਾਨੇ​ਤ੍ਰਿਯਾ​ਚਰਿਤ੍ਰੇ​ਮੰਤ੍ਰੀ​ਭੂਪ​ਸੰਬਾਦੇ​ਤੀਨ​ਸੌ​ਸਤਾਨਵੋ​ਚਰਿਤ੍ਰ​ਸਮਾਪਤਮ​ਸਤੁ​ਸੁਭਮ​ਸਤੁ​॥੩੯੭॥੭੦੫੧॥ਅਫਜੂੰ॥​
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੩੯੭ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੯੭॥੭੦੫੧॥ ਚਲਦਾ॥
इति स्री चरित्र पख्याने त्रिया चरित्रे मंत्री भूप संबादे तीन सौ सतानवो चरित्र समापतम सतु सुभम सतु ॥३९७॥७०५१॥अफजूं॥
ਚੌਪਈ​॥​
ਚੌਪਈ:
चौपई ॥
ਪਲਵਲ​ਦੇਸ​ਹੁਤਾ​ਇਕ​ਰਾਜਾ​॥​
ਪਲਵਲ ਦੇਸ ਵਿਚ ਇਕ ਰਾਜਾ ਹੁੰਦਾ ਸੀ,
पलवल देस हुता इक राजा ॥
ਜਿਹ​ਸਮਾਨ​ਬਿਧਿ​ਅਵਰ​ਨ​ਸਾਜਾ​॥​
ਜਿਸ ਵਰਗਾ ਵਿਧਾਤਾ ਨੇ ਕੋਈ ਹੋਰ ਨਹੀਂ ਸਾਜਿਆ ਸੀ।
जिह समान बिधि अवर न साजा ॥
ਤੜਿਤਾ​ਦੇ​ਤਿਹ​ਨਾਰਿ​ਭਨਿਜੈ​॥​
ਤੜਿਤਾ ਦੇ (ਦੇਈ) ਉਸ ਦੀ ਇਸਤਰੀ ਦਸੀਂਦੀ ਸੀ,
तड़िता दे तिह नारि भनिजै ॥
ਚੰਦ੍ਰ​ਸੂਰ​ਜਿਹ​ਸਮ​ਨ​ਕਹਿਜੈ​॥੧॥​
ਜਿਸ ਵਰਗਾ ਸੂਰਜ ਅਤੇ ਚੰਦ੍ਰਮਾ ਵੀ ਨਹੀਂ ਕਿਹਾ ਜਾਂਦਾ ਸੀ ॥੧॥
चंद्र सूर जिह सम न कहिजै ॥१॥
ਅਲਿਕ੍ਰਿਤ​ਦੇ​ਤਿਹ​ਸੁਤਾ​ਬਖਨਿਯਤ​॥​
ਉਸ ਦੀ ਪੁੱਤਰੀ ਦਾ ਨਾਂ ਅਲਿਕ੍ਰਿਤ ਦੇ (ਦੇਈ) ਕਿਹਾ ਜਾਂਦਾ ਸੀ।
अलिक्रित दे तिह सुता बखनियत ॥
ਅਮਿਤ​ਰੂਪ​ਵਾ​ਕੇ​ਪਹਿਚਨਿਯਤ​॥​
ਉਸ ਦਾ ਰੂਪ ਬਹੁਤ ਅਧਿਕ ਸੁੰਦਰ ਸੀ।
अमित रूप वा के पहिचनियत ॥
ਤਿਹ​ਠਾ​ਇਕ​ਸੌਦਾਗਰ​ਆਯੋ​॥​
ਉਸ ਥਾਂ ਤੇ ਇਕ ਸੌਦਾਗਰ ਆਇਆ,
तिह ठा इक सौदागर आयो ॥
ਜਿਹ​ਸਮ​ਬਿਧਿ​ਦੂਜੋ​ਨ​ਬਨਾਯੋ​॥੨॥​
ਜਿਸ ਵਰਗਾ ਵਿਧਾਤਾ ਨੇ ਦੂਜਾ ਨਹੀਂ ਬਣਾਇਆ ॥੨॥
जिह सम बिधि दूजो न बनायो ॥२॥
ਰਾਜ​ਕੁਅਰਿ​ਤਾ​ਕੇ​ਲਖਿ​ਅੰਗਾ​॥​
ਰਾਜ ਕੁਮਾਰੀ ਉਸ ਦੇ ਸ਼ਰੀਰ ਨੂੰ ਵੇਖ ਕੇ
राज कुअरि ता के लखि अंगा ॥
ਮਨ​ਕ੍ਰਮ​ਬਚ​ਰੀਝੀ​ਸਰਬੰਗਾ​॥​
ਮਨ, ਬਚ ਅਤੇ ਕਰਮ ਕਰ ਕੇ (ਉਸ) ਉਤੇ ਸਭ ਤਰ੍ਹਾਂ ਨਾਲ ਰੀਝ ਪਈ।
मन क्रम बच रीझी सरबंगा ॥
ਪਠੈ​ਸਹਚਰੀ​ਲੀਅਸਿ​ਬੁਲਾਇ​॥​
(ਆਪਣੀ) ਸਖੀ ਭੇਜ ਕੇ ਉਸ ਨੂੰ ਬੁਲਾ ਲਿਆ
पठै सहचरी लीअसि बुलाइ ॥
ਕਹਤ​ਭਈ​ਬਤਿਯਾ​ਮੁਸਕਾਇ​॥੩॥​
ਅਤੇ ਹਸ ਕੇ ਗੱਲਾਂ ਕਰਨ ਲਗੀ ॥੩॥
कहत भई बतिया मुसकाइ ॥३॥
ਅਧਿਕ​ਭੋਗ​ਤਿਹ​ਸਾਥ​ਮਚਾਯੋ​॥​
ਉਸ ਨਾਲ (ਉਸ ਨੇ) ਬਹੁਤ ਰਤੀ-ਕ੍ਰੀੜਾ ਕੀਤੀ
अधिक भोग तिह साथ मचायो ॥
ਭਾਤ​ਭਾਤਿ​ਰਸ​ਕੇਲ​ਕਮਾਯੋ​॥​
ਅਤੇ ਭਾਂਤ ਭਾਂਤ ਦੀ ਕੇਲਿ ਰਚਾਈ।
भात भाति रस केल कमायो ॥
ਚੁੰਬਨ​ਔਰ​ਅਲਿੰਗਨ​ਲੀਨੋ​॥​
ਚੁੰਬਨ ਅਤੇ ਆਲਿੰਗਨ ਲਏ
चुंबन और अलिंगन लीनो ॥
ਭਾਤਿ​ਅਨਿਕ​ਤ੍ਰਿਯ​ਕੋ​ਸੁਖ​ਦੀਨੋ​॥੪॥​
ਅਤੇ ਅਨੇਕ ਤਰ੍ਹਾਂ ਨਾਲ ਇਸਤਰੀ ਨੂੰ ਸੁਖ ਦਿੱਤਾ ॥੪॥
भाति अनिक त्रिय को सुख दीनो ॥४॥
ਜਬ​ਤ੍ਰਿਯ​ਚਿਤ​ਤਵਨੈ​ਹਰ​ਲਿਯੋ​॥​
ਜਦ ਉਸ (ਸੌਦਾਗਰ) ਨੇ ਇਸਤਰੀ ਦਾ ਚਿਤ ਚੁਰਾ ਲਿਆ,
जब त्रिय चित तवनै हर लियो ॥
ਤਬ​ਅਸ​ਚਰਿਤ​ਚੰਚਲਾ​ਕਿਯੋ​॥​
ਤਦ ਇਸਤਰੀ ਨੇ ਇਸ ਤਰ੍ਹਾਂ ਦਾ ਚਰਿਤ੍ਰ ਕੀਤਾ।
तब अस चरित चंचला कियो ॥
ਤਾਤ​ਮਾਤ​ਦੋਇ​ਬੋਲਿ​ਪਠਾਏ​॥​
ਉਸ ਨੇ (ਆਪਣੇ) ਮਾਤਾ ਪਿਤਾ ਦੋਹਾਂ ਨੂੰ ਬੁਲਾ ਲਿਆ
तात मात दोइ बोलि पठाए ॥
ਇਹ​ਬਿਧਿ​ਤਿਨ​ਸੌ​ਬਚਨ​ਸੁਨਾਏ​॥੫॥​
ਅਤੇ ਉਨ੍ਹਾਂ ਨੂੰ ਇਸ ਤਰ੍ਹਾਂ ਬਚਨ ਕਹੇ ॥੫॥
इह बिधि तिन सौ बचन सुनाए ॥५॥
ਮੈ​ਅਬ​ਲਗਿ​ਨਹਿ​ਤੀਰਥ​ਅਨ੍ਰਹਾਈ​॥​
ਮੈਂ ਹੁਣ ਤਕ ਤੀਰਥ ਇਸ਼ਨਾਨ ਨਹੀਂ ਕੀਤਾ,
मै अब लगि नहि तीरथ अन्रहाई ॥
ਅਬ​ਤੀਰਥ​ਕਰਿ​ਹੌ​ਤਹ​ਜਾਈ​॥​
ਹੁਣ ਮੈਂ ਤੀਰਥਾਂ ਉਤੇ ਜਾ ਕੇ (ਇਸ਼ਨਾਨ) ਕਰਾਂਗੀ।
अब तीरथ करि हौ तह जाई ॥
ਜੌ​ਆਇਸ​ਤੁਮ​ਤੇ​ਮੈ​ਪਾਊ​॥​
ਜੇ ਮੈਂ ਤੁਹਾਡੇ ਤੋਂ ਆਗਿਆ ਪ੍ਰਾਪਤ ਕਰ ਲਵਾਂ,
जौ आइस तुम ते मै पाऊ ॥
ਤੀਰਥ​ਨ੍ਰਹਾਇ​ਸਕਲ​ਫਿਰਿ​ਆਊ​॥੬॥​
ਤਾਂ ਸਾਰਿਆਂ ਤੀਰਥਾਂ ਉਤੇ ਇਸ਼ਨਾਨ ਕਰ ਕੇ ਪਰਤ ਆਵਾਂਗੀ ॥੬॥
तीरथ न्रहाइ सकल फिरि आऊ ॥६॥
ਪਤਿ​ਕੁਰੂਪ​ਹਮ​ਕਹ​ਤੁਮ​ਦਿਯੋ​॥​
ਤੁਸੀਂ ਮੈਨੂੰ ਕੁਰੂਪ ਪਤੀ ਦਿੱਤਾ ਹੈ।
पति कुरूप हम कह तुम दियो ॥
ਤਾ​ਤੇ​ਮੈ​ਉਪਾਇ​ਇਮਿ​ਕਿਯੋ​॥​
ਇਸ ਲਈ ਮੈਂ ਇਹ ਉਪਾ ਕੀਤਾ ਹੈ।
ता ते मै उपाइ इमि कियो ॥
ਜੌ​ਮੁਰ​ਪਤਿ​ਸਭ​ਤੀਰਥ​ਅਨ੍ਰਹੈ​ਹੈ​॥​
ਜੇ ਮੇਰਾ ਪਤੀ ਸਾਰਿਆਂ ਤੀਰਥਾਂ ਉਤੇ ਇਸ਼ਨਾਨ ਕਰੇਗਾ
जौ मुर पति सभ तीरथ अन्रहै है ॥
ਸੁੰਦਰ​ਅਧਿਕ​ਕਾਇ​ਹ੍ਵੈ​ਜੈ​ਹੈ​॥੭॥​
ਤਾਂ ਉਸ ਦੀ ਕਾਇਆ ਅਧਿਕ ਸੁੰਦਰ ਹੋ ਜਾਵੇਗੀ ॥੭॥
सुंदर अधिक काइ ह्वै जै है ॥७॥
ਲੈ​ਆਗ੍ਯਾ​ਪਤਿ​ਸਹਿਤ​ਸਿਧਾਈ​॥​
(ਉਹ ਰਾਜ ਕੁਮਾਰੀ) ਆਗਿਆ ਲੈ ਕੇ ਪਤੀ ਨਾਲ ਚਲੀ ਗਈ
लै आग्या पति सहित सिधाई ॥
ਭਾਤ​ਭਾਤ​ਤੀਰਥਨ​ਅਨ੍ਰਹਾਈ​॥​
ਅਤੇ ਭਾਂਤ ਭਾਂਤ ਦੇ ਤੀਰਥਾਂ ਉਤੇ ਇਸ਼ਨਾਨ ਕੀਤਾ।
भात भात तीरथन अन्रहाई ॥
ਘਾਤ​ਪਾਇ​ਕਰਿ​ਨਾਥ​ਸੰਘਾਰਾ​॥​
ਮੌਕਾ ਤਾੜ ਕੇ ਪਤੀ ਨੂੰ ਮਾਰ ਦਿੱਤਾ
घात पाइ करि नाथ संघारा ॥
ਤਾ​ਕੀ​ਠੌਰ​ਮਿਤ੍ਰ​ਬੈਠਾਰਾ​॥੮॥​
ਅਤੇ ਉਸ ਦੀ ਥਾਂ (ਆਪਣੇ) ਯਾਰ ਨੂੰ ਬਿਠਾ ਲਿਆ ॥੮॥
ता की ठौर मित्र बैठारा ॥८॥
ਅਪਨੇ​ਧਾਮ​ਬਹੁਰਿ​ਫਿਰਿ​ਆਈ​॥​
ਫਿਰ ਆਪਣੇ ਘਰ ਪਰਤ ਆਈ
अपने धाम बहुरि फिरि आई ॥
ਮਾਤ​ਪਿਤਹਿ​ਇਹ​ਭਾਤਿ​ਜਤਾਈ​॥​
ਅਤੇ ਮਾਤਾ ਪਿਤਾ ਨੂੰ ਇਸ ਤਰ੍ਹਾਂ ਕਿਹਾ,
मात पितहि इह भाति जताई ॥
ਮੁਰ​ਪਤਿ​ਅਤਿ​ਤੀਰਥਨ​ਅਨ੍ਰਹਯੋ​॥​
ਮੇਰੇ ਪਤੀ ਨੇ ਅਨੇਕ ਤੀਰਥਾਂ ਉਤੇ ਇਸ਼ਨਾਨ ਕੀਤਾ ਹੈ।
मुर पति अति तीरथन अन्रहयो ॥
ਤਾ​ਤੇ​ਬਪੁ​ਸੁੰਦਰ​ਹ੍ਵੈ​ਗਯੋ​॥੯॥​
ਇਸ ਲਈ (ਉਸ ਦਾ) ਸ਼ਰੀਰ ਸੁੰਦਰ ਹੋ ਗਿਆ ਹੈ ॥੯॥
ता ते बपु सुंदर ह्वै गयो ॥९॥
ਭਾਤਿ​ਭਾਤਿ​ਹਮ​ਤੀਰਥ​ਅਨ੍ਰਹਾਏ​॥​
ਅਸਾਂ ਅਨੇਕ ਤੀਰਥਾਂ ਉਤੇ ਇਸ਼ਨਾਨ ਕੀਤਾ ਹੈ
भाति भाति हम तीरथ अन्रहाए ॥
ਅਨਿਕ​ਬਿਧਵ​ਤਨ​ਬਿਪ੍ਰ​ਜਿਵਾਏ​॥​
ਅਤੇ ਅਨੇਕ ਤਰ੍ਹਾਂ ਨਾਲ ਬ੍ਰਾਹਮਣਾਂ ਨੂੰ ਭੋਜਨ ਕਰਵਾਇਆ ਹੈ।
अनिक बिधव तन बिप्र जिवाए ॥
ਤਾ​ਤੇ​ਦੈਵ​ਆਪੁ​ਬਰ​ਦਿਯੋ​॥​
ਇਸ ਕਰ ਕੇ ਦੈਵ ਨੇ ਆਪ ਵਰ ਦਿੱਤਾ
ता ते दैव आपु बर दियो ॥
ਮਮ​ਪਤਿ​ਕੋ​ਸੁੰਦਰ​ਬਪੁ​ਕਿਯੋ​॥੧੦॥​
ਅਤੇ ਮੇਰੇ ਪਤੀ ਦਾ ਸ਼ਰੀਰ ਸੁੰਦਰ ਕਰ ਦਿੱਤਾ ॥੧੦॥
मम पति को सुंदर बपु कियो ॥१०॥
ਯਹ​ਕਾਹੂ​ਨਰ​ਬਾਤ​ਨ​ਪਾਈ​॥​
ਕਿਸੇ ਬੰਦੇ ਨੇ ਇਸ ਗੱਲ (ਦਾ ਭੇਦ) ਨਹੀਂ ਪਾਇਆ
यह काहू नर बात न पाई ॥
ਕਹਾ​ਕਰਮ​ਕਰਿ​ਕੈ​ਤ੍ਰਿਯ​ਆਈ​॥​
ਕਿ ਇਸਤਰੀ ਕੀ ਕਰਮ ਕਰ ਕੇ ਆਈ ਹੈ।
कहा करम करि कै त्रिय आई ॥
ਤੀਰਥ​ਮਹਾਤਮ​ਸਭਹੂੰ​ਜਾਨ੍ਯੋ​॥​
ਸਭ ਨੇ (ਇਸ ਪਰਿਵਰਤਨ ਨੂੰ) ਤੀਰਥ ਦਾ ਮਹਾਤਮ ਸਮਝਿਆ
तीरथ महातम सभहूं जान्यो ॥
ਭੇਦ​ਅਭੇਦ​ਨ​ਕਿਨੂੰ​ਪਛਾਨ੍ਯੋ​॥੧੧॥​
ਅਤੇ ਭੇਦ ਅਭੇਦ ਨੂੰ ਕਿਸੇ ਨੇ ਨਾ ਸਮਝਿਆ ॥੧੧॥
भेद अभेद न किनूं पछान्यो ॥११॥
ਇਤਿ​ਸ੍ਰੀ​ਚਰਿਤ੍ਰ​ਪਖ੍ਯਾਨੇ​ਤ੍ਰਿਯਾ​ਚਰਿਤ੍ਰੇ​ਮੰਤ੍ਰੀ​ਭੂਪ​ਸੰਬਾਦੇ​ਤੀਨ​ਸੌ​ਅਠਾਨਵੋ​ਚਰਿਤ੍ਰ​ਸਮਾਪਤਮ​ਸਤੁ​ਸੁਭਮ​ਸਤੁ​॥੩੯੮॥੭੦੬੨॥ਅਫਜੂੰ॥​
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੩੯੮ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੯੮॥੭੦੬੨॥ ਚਲਦਾ॥
इति स्री चरित्र पख्याने त्रिया चरित्रे मंत्री भूप संबादे तीन सौ अठानवो चरित्र समापतम सतु सुभम सतु ॥३९८॥७०६२॥अफजूं॥
ਚੌਪਈ​॥​
ਚੌਪਈ:
चौपई ॥