GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1346
Display Settings
Translations
ਜਿਹ​ਬਿਲੋਕਿ​ਕੰਦ੍ਰਪ​ਦ੍ਰਪ​ਕਹ​ਖੋਇ​ਹੈ​॥​
ਉਸ ਨੂੰ ਵੇਖ ਕੇ ਕਾਮ ਦੇਵ ਦਾ ਹੰਕਾਰ ਨਸ਼ਟ ਹੋ ਜਾਂਦਾ ਸੀ।
जिह बिलोकि कंद्रप द्रप कह खोइ है ॥
ਹੋ​ਜਿਹ​ਸਮ​ਸੁੰਦਰ​ਭਯੋ​ਨ​ਆਗੇ​ਹੋਇ​ਹੈ​॥੩॥​
ਉਸ ਵਰਗਾ ਸੁੰਦਰ ਨਾ ਅਗੇ ਹੋਇਆ ਹੈ ਅਤੇ ਨਾ ਹੀ ਅਗੋਂ ਹੋਵੇਗਾ ॥੩॥
हो जिह सम सुंदर भयो न आगे होइ है ॥३॥
ਰਾਜ​ਸੁਤਾ​ਇਕ​ਦਿਨ​ਤਿਹ​ਰੂਪ​ਨਿਹਾਰਿ​ਕੈ​॥​
ਇਕ ਦਿਨ ਰਾਜ ਕੁਮਾਰੀ ਨੇ ਉਸ ਦਾ ਰੂਪ ਵੇਖਿਆ
राज सुता इक दिन तिह रूप निहारि कै ॥
ਰਹੀ​ਮਗਨ​ਹ੍ਵੈ​ਮਨ​ਮਹਿ​ਕ੍ਰਿਯਾ​ਬਿਚਾਰਿ​ਕੈ​॥​
ਅਤੇ ਮਨ ਵਿਚ ਮੋਹਿਤ ਹੋ ਕੇ ਚਰਿਤ੍ਰ ('ਕ੍ਰਿਆ') ਸੋਚਣ ਲਗੀ
रही मगन ह्वै मन महि क्रिया बिचारि कै ॥
ਅਬ​ਕਸ​ਕਰੌ​ਉਪਾਇ​ਜੁ​ਯਾਹੀ​ਕਹ​ਬਰੌ​॥​
ਕਿ ਹੁਣ ਕੀ ਉਪਾ ਕਰਾਂ ਕਿ ਇਸ ਨਾਲ ਵਿਆਹ ਹੋ ਜਾਏ।
अब कस करौ उपाइ जु याही कह बरौ ॥
ਹੋ​ਬਿਨੁ​ਸਾਜਨ​ਕੇ​ਮਿਲੇ​ਅਗਨਿ​ਭੀਤਰ​ਜਰੌ​॥੪॥​
ਜੇ ਮਿਤਰ ਨਾ ਮਿਲੇ ਤਾਂ ਅੱਗ ਵਿਚ ਸੜ ਮਰਾਂ ॥੪॥
हो बिनु साजन के मिले अगनि भीतर जरौ ॥४॥
ਹਿਤੂ​ਸਹਚਰੀ​ਸਮਝਿਕ​ਲਈ​ਬੁਲਾਇ​ਕੈ​॥​
ਇਕ ਸਖੀ ਨੂੰ ਹਿਤੈਸ਼ੀ ਸਮਝ ਕੇ ਬੁਲਾ ਲਿਆ।
हितू सहचरी समझिक लई बुलाइ कै ॥
ਕਹਿ​ਤਿਹ​ਭੇਦ​ਕੁਅਰ​ਤਨ​ਦਈ​ਪਠਾਇ​ਕੈ​॥​
ਉਸ ਨੂੰ ਸਾਰਾ ਭੇਦ ਸਮਝਾ ਕੇ ਕੁੰਵਰ ਵਲ ਭੇਜ ਦਿੱਤਾ।
कहि तिह भेद कुअर तन दई पठाइ कै ॥
ਜੁ​ਮੈ​ਤੁਮੈ​ਕਛੁ​ਕਹਿਯੋ​ਸੁ​ਮੀਤਹਿ​ਆਖਿਯੋ​॥​
(ਉਸ ਨੂੰ ਸਮਝਾਇਆ ਕਿ) ਜੋ ਕੁਝ ਮੈਂ ਤੈਨੂੰ ਕਿਹਾ ਹੈ, ਉਹ ਮਿਤਰ ਨੂੰ ਕਹਿਣਾ
जु मै तुमै कछु कहियो सु मीतहि आखियो ॥
ਹੋ​ਚਿਤ​ਮਹਿ​ਰਖਿਯਹੁ​ਭੇਦ​ਨ​ਕਾਹੂ​ਭਾਖਿਯੋ​॥੫॥​
ਅਤੇ ਇਸ ਭੇਦ ਨੂੰ ਚਿਤ ਵਿਚ ਰਖਣਾ, ਕਿਸੇ ਨੂੰ ਨਾ ਦਸਣਾ ॥੫॥
हो चित महि रखियहु भेद न काहू भाखियो ॥५॥
ਚੌਪਈ​॥​
ਚੌਪਈ:
चौपई ॥
ਸਖੀ​ਕੁਅਰ​ਪਹਿ​ਦਈ​ਪਠਾਈ​॥​
ਸਖੀ ਨੂੰ ਕੁੰਵਰ ਕੋਲ ਭੇਜ ਦਿੱਤਾ।
सखी कुअर पहि दई पठाई ॥
ਜਿਹ​ਤਿਹ​ਭਾਤਿ​ਪ੍ਰਬੋਧਿ​ਲ੍ਯਾਈ​॥​
(ਉਹ) ਜਿਵੇਂ ਕਿਵੇਂ (ਉਸ ਨੂੰ) ਸਮਝਾ ਕੇ ਲੈ ਆਈ।
जिह तिह भाति प्रबोधि ल्याई ॥
ਰਾਜ​ਸੁਤਹਿ​ਤਿਨ​ਆਨ​ਮਿਲਾਯੋ​॥​
ਰਾਜ ਕੁਮਾਰ ਨੂੰ ਆਣ ਕੇ ਉਸ ਨਾਲ ਮਿਲਾ ਦਿੱਤਾ।
राज सुतहि तिन आन मिलायो ॥
ਸਾਜਨ​ਮਿਲਤ​ਸਜਨਿ​ਸੁਖ​ਪਾਯੋ​॥੬॥​
ਸਾਜਨ ਨੂੰ ਮਿਲ ਕੇ ਸਜਨੀ ਨੇ ਸੁਖ ਪ੍ਰਾਪਤ ਕੀਤਾ ॥੬॥
साजन मिलत सजनि सुख पायो ॥६॥
ਭਾਤਿ​ਭਾਤਿ​ਸੇਤੀ​ਕਿਯ​ਭੋਗਾ​॥​
(ਉਨ੍ਹਾਂ ਦੋਹਾਂ ਨੇ) ਭਾਂਤ ਭਾਂਤ ਦੀ ਰਤੀ-ਕ੍ਰੀੜਾ ਕੀਤੀ।
भाति भाति सेती किय भोगा ॥
ਮਿਟ​ਗਯੋ​ਸਕਲ​ਦੁਹਨ​ਕੋ​ਸੋਗਾ​॥​
ਦੋਹਾਂ (ਦੇ ਮਨ) ਦਾ ਸਾਰਾ ਦੁਖ ਮਿਟ ਗਿਆ।
मिट गयो सकल दुहन को सोगा ॥
ਭਾਤਿ​ਭਾਤਿ​ਤਨ​ਕਰੈ​ਬਿਲਾਸਾ​॥​
(ਇਸਤਰੀ ਨੇ) ਉਸ ਨਾਲ ਕਈ ਪ੍ਰਕਾਰ ਦਾ ਵਿਲਾਸ ਕੀਤਾ
भाति भाति तन करै बिलासा ॥
ਨਿਜ​ਪਤਿ​ਕੋ​ਤਜਿ​ਕਰਿ​ਕੈ​ਤ੍ਰਾਸਾ​॥੭॥​
ਆਪਣੇ ਪਤੀ ਦਾ ਡਰ ਤਿਆਗ ਕੇ ॥੭॥
निज पति को तजि करि कै त्रासा ॥७॥
ਚਤੁਰ​ਚਤੁਰਿਯਾ​ਦੋਈ​ਕਲੋਲਹਿ​॥​
ਇਸਤਰੀ ਅਤੇ ਪੁਰਸ਼ ਦੋਵੇਂ ਕਲੋਲਾਂ ਕਰਨ ਲਗੇ
चतुर चतुरिया दोई कलोलहि ॥
ਮਿਲਿ​ਮਿਲਿ​ਬੈਨ​ਮਧੁਰਿ​ਧੁਨ​ਬੋਲਹਿ​॥​
ਅਤੇ ਮਿਲ ਮਿਲ ਕੇ ਮਿੱਠੀ ਆਵਾਜ਼ ਵਿਚ ਬਚਨ ਬੋਲਣ ਲਗੇ।
मिलि मिलि बैन मधुरि धुन बोलहि ॥
ਭਾਤਿ​ਅਨਿਕ​ਕੀ​ਕੈਫ​ਮੰਗਾਵੈਂ​॥​
ਅਨੇਕ ਤਰ੍ਹਾਂ ਦੀ ਸ਼ਰਾਬ ਮੰਗਵਾ ਕੇ
भाति अनिक की कैफ मंगावैं ॥
ਏਕ​ਪਲੰਘ​ਬੈਠਿ​ਪਰ​ਚੜਾਵੈਂ​॥੮॥​
ਇਕ ਪਲੰਘ ਉਪਰ ਬੈਠ ਕੇ ਪੀਣ ਲਗੇ ॥੮॥
एक पलंघ बैठि पर चड़ावैं ॥८॥
ਆਸਨ​ਭਾਤਿ​ਭਾਤਿ​ਕੇ​ਲੇਹੀ​॥​
ਦੋਵੇਂ ਭਾਂਤ ਭਾਂਤ ਦੇ ਆਸਣ ਕਰਨ ਲਗੇ
आसन भाति भाति के लेही ॥
ਆਲਿੰਗ​ਚੁੰਬਨ​ਦੋਈ​ਦੇਹੀ​॥​
ਅਤੇ ਆਲਿੰਗਨ ਤੇ ਚੁੰਬਨ ਲੈਣ ਅਥਵਾ ਦੇਣ ਲਗੇ।
आलिंग चुंबन दोई देही ॥
ਰਸਿ​ਰਸਿ​ਕਸਿ​ਨਰ​ਕੇਲ​ਕਮਾਇ​॥​
ਨਾਇਕ ਰਸ ਲੈਂਦਾ ਹੋਇਆ ਕਸ ਕੇ ਕਾਮ-ਕ੍ਰੀੜਾ ਕਰਨ ਲਗਾ
रसि रसि कसि नर केल कमाइ ॥
ਲਪਟਿ​ਲਪਟਿ​ਤਰੁਨੀ​ਤਰ​ਜਾਇ​॥੯॥​
ਅਤੇ ਨਾਇਕਾ ਹੇਠਾਂ ਲਿਪਟ ਲਿਪਟ ਕੇ (ਆਨੰਦਿਤ ਹੋਣ ਲਗੀ) ॥੯॥
लपटि लपटि तरुनी तर जाइ ॥९॥
ਦੋਇ​ਤਰੁਨ​ਬਿਜਿਯਾ​ਦੁਹੂੰ​ਖਾਈ​॥​
ਦੋਹਾਂ ਜੋਬਨਵਾਨਾਂ ਨੇ ਭੰਗ ('ਬਿਜਿਯਾ') ਖਾਈ
दोइ तरुन बिजिया दुहूं खाई ॥
ਚਾਰਿ​ਟਾਕ​ਅਹਿਫੇਨ​ਚੜਾਈ​॥​
ਅਤੇ ਚਾਰ ਟਾਂਕ (ਵਿਸ਼ੇਸ਼: ਇਕ ਟਾਂਕ ਦਾ ਚਾਰ ਮਾਸੇ ਜਿੰਨਾ ਤੋਲ) ਅਫ਼ੀਮ ਚੜ੍ਹਾਈ।
चारि टाक अहिफेन चड़ाई ॥
ਰਸਿ​ਰਸਿ​ਕਰਿ​ਕਸਿ​ਕਸਿ​ਰਤਿ​ਕਿਯੋ​॥​
(ਉਨ੍ਹਾਂ ਨੇ) ਮੌਜ ਵਿਚ ਹੋ ਕੇ ਕਸ ਕਸ ਕੇ ਰਤੀ-ਕ੍ਰੀੜਾ ਕੀਤੀ
रसि रसि करि कसि कसि रति कियो ॥
ਚੋਰਿ​ਚੰਚਲਾ​ਕੋ​ਚਿਤ​ਲਿਯੋ​॥੧੦॥​
ਅਤੇ (ਨਾਇਕ ਨੇ) ਇਸਤਰੀ ਦਾ ਚਿਤ ਚੁਰਾ ਲਿਆ ॥੧੦॥
चोरि चंचला को चित लियो ॥१०॥
ਰਸਿਗੇ​ਦੋਊ​ਨ​ਛੋਰਾ​ਜਾਇ​॥​
(ਦੋਵੇਂ) ਇਤਨੇ ਮਗਨ ਹੋ ਗਏ ਕਿ (ਇਕ ਦੂਜੇ ਨੂੰ) ਛਡਿਆ ਨਹੀਂ ਜਾ ਸਕਦਾ ਸੀ।
रसिगे दोऊ न छोरा जाइ ॥
ਕਹੀ​ਬਾਤ​ਇਹ​ਘਾਤ​ਬਨਾਇ​॥​
ਮੌਕਾ ਵੇਖ ਕੇ (ਇਸਤਰੀ ਨੇ) ਇਹ ਗੱਲ ਕਹੀ,
कही बात इह घात बनाइ ॥
ਏਕ​ਮੰਤ੍ਰ​ਹਮ​ਤੇ​ਪਿਯ​ਲੀਜੈ​॥​
ਹੇ ਪ੍ਰੀਤਮ! ਮੇਰੇ ਤੋਂ ਇਕ ਮੰਤਰ ਲਵੋ
एक मंत्र हम ते पिय लीजै ॥
ਜਲ​ਕੇ​ਬਿਖੈ​ਪਿਯਾਨਾ​ਕੀਜੈ​॥੧੧॥​
ਅਤੇ ਜਲ ਵਿਚ ਚਲੇ ਜਾਓ ॥੧੧॥
जल के बिखै पियाना कीजै ॥११॥
ਜਬ​ਲਗੁ​ਮੰਤ੍ਰੁਚਾਰ​ਤੈ​ਕਰ​ਹੈ​॥​
ਜਦ ਤਕ ਤੁਸੀਂ ਮੰਤਰ ਦਾ ਉਚਾਰਨ ਕਰਦੇ ਰਹੋਗੇ,
जब लगु मंत्रुचार तै कर है ॥
ਤਬ​ਲਗਿ​ਤੈ​ਜਲ​ਬੀਚ​ਨ​ਮਰ​ਹੈ​॥​
ਤਦ ਤਕ ਤੁਸੀਂ ਜਲ ਵਿਚ ਨਹੀਂ ਮਰੋਗੇ।
तब लगि तै जल बीच न मर है ॥
ਤੁਮਰੇ​ਜਲ​ਐ​ਹੈ​ਨ​ਨੇਰੇ​॥​
ਜਲ ਤੁਹਾਡੇ ਨੇੜੇ ਨਹੀਂ ਆਵੇਗਾ
तुमरे जल ऐ है न नेरे ॥
ਚਾਰਿ​ਓਰ​ਰਹਿ​ਹੈ​ਤੁਹਿ​ਘੇਰੇ​॥੧੨॥​
ਅਤੇ ਤੁਹਾਨੂੰ ਚੌਹਾਂ ਪਾਸਿਆਂ ਤੋਂ ਘੇਰੀ ਰਖੇਗਾ ॥੧੨॥
चारि ओर रहि है तुहि घेरे ॥१२॥
ਮੰਤ੍ਰ​ਮਿਤ੍ਰ​ਤਾ​ਤੇ​ਤਬ​ਲਿਯੋ​॥​
ਤਦ ਮਿਤਰ ਨੇ ਉਸ ਤੋਂ ਮੰਤਰ ਲਿਆ
मंत्र मित्र ता ते तब लियो ॥
ਗੰਗਾ​ਬੀਚ​ਪਯਾਨਾ​ਕਿਯੋ​॥​
ਅਤੇ ਗੰਗਾ ਵਿਚ ਚਲਾ ਗਿਆ।
गंगा बीच पयाना कियो ॥
ਜਲ​ਚਹੂੰ​ਓਰ​ਤਵਨ​ਕੇ​ਰਹਾ​॥​
ਉਸ ਦੇ ਚੌਹਾਂ ਪਾਸੇ ਜਲ ਰਿਹਾ,
जल चहूं ओर तवन के रहा ॥
ਆਨਿ​ਪਾਨ​ਤਾ​ਕੇ​ਨਹਿ​ਗਹਾ​॥੧੩॥​
ਪਰ ਪਾਣੀ ਆ ਕੇ ਉਸ ਦੇ (ਸ਼ਰੀਰ ਨੂੰ) ਨਾ ਲਗਾ ॥੧੩॥
आनि पान ता के नहि गहा ॥१३॥
ਇਹ​ਛਲ​ਜਲ​ਮਹਿ​ਮੀਤ​ਪਠਾਯੋ​॥​
ਇਸ ਛਲ ਨਾਲ (ਇਸਤਰੀ ਨੇ) ਜਲ ਵਿਚ ਮਿਤਰ ਨੂੰ ਭੇਜ ਦਿੱਤਾ
इह छल जल महि मीत पठायो ॥
ਮਾਤ​ਪਿਤਾ​ਤਨ​ਬਚਨ​ਸੁਨਾਯੋ​॥​
ਅਤੇ ਮਾਤਾ ਪਿਤਾ ਨੂੰ ਕਿਹਾ,
मात पिता तन बचन सुनायो ॥
ਹੋ​ਪਿਤ​ਪ੍ਰਾਤ​ਸੁਯੰਬਰ​ਕਰਿ​ਹੌ​॥​
ਹੇ ਪਿਤਾ ਜੀ! ਮੈਂ ਸਵੇਰੇ ਸੁਅੰਬਰ ਕਰਾਂਗੀ
हो पित प्रात सुयंबर करि हौ ॥
ਪਰਮ​ਪਵਿਤ੍ਰ​ਪੁਰਖ​ਕੋਈ​ਬਰਿ​ਹੌ​॥੧੪॥​
ਅਤੇ (ਕੋਈ) ਪਰਮ 'ਪਵਿਤ੍ਰ' ਪੁਰਸ਼ ਵਰਾਂਗੀ ॥੧੪॥
परम पवित्र पुरख कोई बरि हौ ॥१४॥
ਕਹੇ​ਚਲੋ​ਤੁਮ​ਤਾਤ​ਹਮਾਰੇ​॥​
(ਨਾਇਕਾ) ਕਹਿਣ ਲਗੀ, ਹੇ ਮੇਰੇ ਪਿਤਾ ਜੀ!
कहे चलो तुम तात हमारे ॥