GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1345
Display Settings
Translations
ਯੌ​ਕਹਿ​ਕੁਅਰਿ​ਬਿਦਾ​ਕਰਿ​ਦੀਨਾ​॥​
ਇਹ ਕਹਿ ਕੇ ਰਾਜ ਕੁਮਾਰ ਨੂੰ ਵਿਦਾ ਕਰ ਦਿੱਤਾ।
यौ कहि कुअरि बिदा करि दीना ॥
ਪ੍ਰਾਤ​ਭੇਸ​ਨਰ​ਕੋ​ਧਰਿ​ਲੀਨਾ​॥​
ਸਵੇਰੇ ਮਰਦ ਦਾ ਭੇਸ ਧਾਰਨ ਕਰ ਲਿਆ।
प्रात भेस नर को धरि लीना ॥
ਕੀਅਸ​ਕੁਅਰ​ਕੇ​ਧਾਮ​ਪਯਾਨਾ​॥​
ਰਾਜ ਕੁਮਾਰ ਦੇ ਘਰ ਵਲ ਪ੍ਰਸਥਾਨ ਕੀਤਾ।
कीअस कुअर के धाम पयाना ॥
ਭੇਦ​ਅਭੇਦ​ਨ​ਕਿਨੀ​ਪਛਾਨਾ​॥੧੧॥​
ਕਿਸੇ ਨੇ ਭੇਦ ਅਭੇਦ ਨੂੰ ਨਾ ਸਮਝਿਆ ॥੧੧॥
भेद अभेद न किनी पछाना ॥११॥
ਚਾਕਰ​ਰਾਖਿ​ਕੁਅਰ​ਤਿਹ​ਲਿਯੋ​॥​
ਰਾਜ-ਕੁਮਾਰ ਨੇ ਉਸ ਨੂੰ ਨੌਕਰ ਰਖ ਲਿਆ
चाकर राखि कुअर तिह लियो ॥
ਬੀਚ​ਮੁਸਾਹਿਬ​ਕੋ​ਤਿਹ​ਕਿਯੋ​॥​
ਅਤੇ (ਆਪਣੇ) ਮੁਸਾਹਿਬਾਂ (ਸਾਥੀਆਂ) ਵਿਚ ਸਥਾਨ ਦੇ ਦਿੱਤਾ।
बीच मुसाहिब को तिह कियो ॥
ਖਾਨ​ਪਾਨ​ਸਭ​ਸੋਈ​ਪਿਲਾਵੈ​॥​
ਉਹੀ (ਰਾਜ ਕੁਮਾਰ) ਦੇ ਖਾਣ ਪੀਣ ਦੀ ਵਿਵਸਥਾ ਕਰਨ ਲਗੀ।
खान पान सभ सोई पिलावै ॥
ਨਰ​ਨਾਰੀ​ਕੋਈ​ਜਾਨਿ​ਨ​ਜਾਵੈ​॥੧੨॥​
ਹੋਰ ਕੋਈ ਨਰ ਨਾਰੀ ਜਾ ਨਹੀਂ ਸਕਦਾ ਸੀ ॥੧੨॥
नर नारी कोई जानि न जावै ॥१२॥
ਇਕ​ਦਿਨ​ਪਿਯ​ਲੈ​ਗਈ​ਸਿਕਾਰਾ​॥​
(ਉਹ) ਇਕ ਦਿਨ ਪ੍ਰੀਤਮ ਨੂੰ ਸ਼ਿਕਾਰ ਖੇਡਣ ਲਈ ਲੈ ਗਈ
इक दिन पिय लै गई सिकारा ॥
ਬੀਚ​ਸਰਾਹੀ​ਕੇ​ਮਦ​ਡਾਰਾ​॥​
ਅਤੇ ਸੁਰਾਹੀ ਵਿਚ ਸ਼ਰਾਬ ਭਰ ਲਈ।
बीच सराही के मद डारा ॥
ਜਲ​ਕੈ​ਸਾਥ​ਭਿਗਾਇ​ਉਛਾਰਾ​॥​
(ਉਸ ਨੇ) ਸੁਰਾਹੀ ਨੂੰ ਜਲ ਨਾਲ ਭਿਗੋ ਕੇ ਉਛਾਲਿਆ (ਜਾਂ ਉੱਚਾ ਟੰਗਿਆ)।
जल कै साथ भिगाइ उछारा ॥
ਚੋਵਤ​ਜਾਤ​ਜਵਨ​ਤੇ​ਬਾਰਾ​॥੧੩॥​
ਉਸ ਵਿਚੋਂ ਪਾਣੀ ਚੋਂਦਾ ਰਿਹਾ ॥੧੩॥
चोवत जात जवन ते बारा ॥१३॥
ਸਭ​ਕੋਈ​ਲਖੈ​ਤਵਨ​ਕਹ​ਪਾਨੀ​॥​
ਸਾਰੇ ਉਸ ਨੂੰ ਪਾਣੀ ਸਮਝ ਰਹੇ ਸਨ।
सभ कोई लखै तवन कह पानी ॥
ਕੋਈ​ਨ​ਸਮੁਝਿ​ਸਕੈ​ਮਦ​ਗ੍ਯਾਨੀ​॥​
ਕੋਈ ਵੀ ਬੁੱਧੀਮਾਨ ਉਸ ਨੂੰ ਸ਼ਰਾਬ ਨਹੀਂ ਸਮਝ ਰਿਹਾ ਸੀ।
कोई न समुझि सकै मद ग्यानी ॥
ਜਬ​ਕਾਨਨ​ਕੇ​ਗਏ​ਮੰਝਾਰਾ​॥​
ਜਦ (ਉਹ) ਬਨ ਦੇ ਵਿਚਕਾਰ ਗਏ,
जब कानन के गए मंझारा ॥
ਰਾਜ​ਕੁਅਰ​ਸੌ​ਬਾਲ​ਉਚਾਰਾ​॥੧੪॥​
ਤਾਂ ਬਾਲਿਕਾ ਨੇ ਰਾਜ ਕੁਮਾਰ ਨੂੰ ਕਿਹਾ ॥੧੪॥
राज कुअर सौ बाल उचारा ॥१४॥
ਤੁਮ​ਕੋ​ਲਗੀ​ਤ੍ਰਿਖਾ​ਅਭਿਮਾਨੀ​॥​
ਹੇ ਗੌਰਵਸ਼ਾਲੀ (ਰਾਜ ਕੁਮਾਰ)! ਤੁਹਾਨੂੰ ਪਿਆਸ ਲਗੀ ਹੈ,
तुम को लगी त्रिखा अभिमानी ॥
ਸੀਤਲ​ਲੇਹੁ​ਪਿਯਹੁ​ਇਹ​ਪਾਨੀ​॥​
(ਇਸ ਲਈ) ਇਹ ਠੰਡਾ ਪਾਣੀ ਪੀ ਲਵੋ।
सीतल लेहु पियहु इह पानी ॥
ਭਰਿ​ਪ੍ਯਾਲਾ​ਲੈ​ਤਾਹਿ​ਪਿਯਾਰਾ​॥​
(ਇਸਤਰੀ ਨੇ) ਪਿਆਲਾ ਭਰ ਕੇ ਉਸ ਨੂੰ ਪਿਲਾਇਆ।
भरि प्याला लै ताहि पियारा ॥
ਸਭਹਿਨ​ਕਰਿ​ਜਲ​ਤਾਹਿ​ਬਿਚਾਰਾ​॥੧੫॥​
ਸਭ ਨੇ ਉਸ ਨੂੰ ਜਲ ਕਰ ਕੇ ਹੀ ਸਮਝਿਆ ॥੧੫॥
सभहिन करि जल ताहि बिचारा ॥१५॥
ਪੁਨਿ​ਤ੍ਰਿਯ​ਲਿਯਾ​ਕਬਾਬ​ਹਾਥਿ​ਕਰਿ​॥​
ਫਿਰ ਇਸਤਰੀ ਨੇ ਹੱਥ ਵਿਚ ਕਬਾਬ ਲੈ ਲਿਆ
पुनि त्रिय लिया कबाब हाथि करि ॥
ਕਹਿਯੋ​ਕਿ​ਖਾਹੁ​ਰਾਜ​ਸੁਤ​ਬਨ​ਫਰ​॥​
ਅਤੇ ਕਹਿਣ ਲਗੀ, ਹੇ ਰਾਜ ਕੁਮਾਰ! ਬਨ ਦੇ ਫਲ ਖਾਓ।
कहियो कि खाहु राज सुत बन फर ॥
ਤੁਮਰੇ​ਨਿਮਿਤਿ​ਤੋਰਿ​ਇਨ​ਆਨਾ​॥​
ਇਨ੍ਹਾਂ ਨੂੰ ਤੁਹਾਡੇ ਲਈ ਹੀ ਤੋੜ ਕੇ ਲਿਆਂਦਾ ਹੈ।
तुमरे निमिति तोरि इन आना ॥
ਭਛਨ​ਕਰਹੁ​ਸ੍ਵਾਦ​ਅਬ​ਨਾਨਾ​॥੧੬॥​
ਹੁਣ (ਤੁਸੀਂ) ਕਈ ਪ੍ਰਕਾਰ ਦੇ ਸੁਆਦ (ਵਾਲੇ ਫਲਾਂ ਨੂੰ) ਖਾਓ ॥੧੬॥
भछन करहु स्वाद अब नाना ॥१६॥
ਜਬ​ਮਧ੍ਰਯਾਨ​ਸਮੋ​ਭਯੋ​ਜਾਨ੍ਯੋ​॥​
ਜਦ ਦੁਪਹਿਰ ('ਮਧ੍ਯਾਨ') ਦਾ ਸਮਾਂ ਹੋਇਆ,
जब मध्रयान समो भयो जान्यो ॥
ਸਭ​ਲੋਗਨ​ਇਹ​ਭਾਤਿ​ਬਖਾਨ੍ਯੋ​॥​
ਤਾਂ ਸਭ ਲੋਕਾਂ ਨੂੰ ਇਸ ਤਰ੍ਹਾਂ ਕਿਹਾ,
सभ लोगन इह भाति बखान्यो ॥
ਤੁਮ​ਸਭ​ਚਲੋ​ਭੂਪ​ਕੇ​ਸਾਥਾ​॥​
ਤੁਸੀਂ ਸਾਰੇ ਰਾਜੇ ਨਾਲ ਚਲੋ,
तुम सभ चलो भूप के साथा ॥
ਹਮ​ਸੇਵਾ​ਕਰਿ​ਹੈ​ਜਗਨਾਥਾ​॥੧੭॥​
ਅਸੀਂ ਜਗਨ ਨਾਥ ਦੀ ਪੂਜਾ ਕਰਾਂਗੇ ॥੧੭॥
हम सेवा करि है जगनाथा ॥१७॥
ਸਭ​ਜਨ​ਪਠੈ​ਭੂਪ​ਕੇ​ਸਾਥਾ​॥​
ਸਭ ਲੋਕਾਂ ਨੂੰ ਰਾਜੇ ਨਾਲ ਭੇਜ ਦਿੱਤਾ।
सभ जन पठै भूप के साथा ॥
ਦੋਈ​ਰਹੇ​ਨਾਰਿ​ਅਰ​ਨਾਥਾ​॥​
(ਪਿਛੇ) ਦੋਵੇਂ ਇਸਤਰੀ ਅਤੇ ਪੁਰਸ਼ ਰਹਿ ਗਏ।
दोई रहे नारि अर नाथा ॥
ਪਰਦਾ​ਐਚਿ​ਦਸੌ​ਦਿਸਿ​ਲਿਯਾ​॥​
(ਉਨ੍ਹਾਂ ਨੇ) ਦਸਾਂ ਦਿਸ਼ਾਵਾਂ ਵਿਚ (ਭਾਵ-ਸਭ ਪਾਸੇ) ਪਰਦਾ ਤਾਣ ਲਿਆ
परदा ऐचि दसौ दिसि लिया ॥
ਕਾਮ​ਭੋਗ​ਹਸਿ​ਹਸਿ​ਰਸਿ​ਕਿਯਾ​॥੧੮॥​
ਅਤੇ ਹਸ ਹਸ ਕੇ ਮੌਜ ਨਾਲ ਕਾਮ-ਕ੍ਰੀੜਾ ਕੀਤੀ ॥੧੮॥
काम भोग हसि हसि रसि किया ॥१८॥
ਦੋਹਰਾ​॥​
ਦੋਹਰਾ:
दोहरा ॥
ਇਹ​ਚਰਿਤ੍ਰ​ਦੋਈ​ਬਿਹਸਿ​ਰਮਤ​ਭਏ​ਨਰ​ਨਾਰਿ​॥​
ਇਸ ਚਰਿਤ੍ਰ ਦੁਆਰਾ ਦੋਵੇਂ ਇਸਤਰੀ ਪੁਰਸ਼ ਹਸ ਹਸ ਕੇ ਰਮਣ ਕਰਦੇ ਰਹੇ।
इह चरित्र दोई बिहसि रमत भए नर नारि ॥
ਪ੍ਰਜਾ​ਸਹਿਤ​ਰਾਜਾ​ਛਲਾ​ਸਕਾ​ਨ​ਭੂਪ​ਬਿਚਾਰਿ​॥੧੯॥​
(ਉਨ੍ਹਾਂ ਨੇ) ਪ੍ਰਜਾ ਸਮੇਤ ਰਾਜੇ ਨੂੰ ਛਲ ਲਿਆ, ਪਰ ਰਾਜਾ (ਕੁਝ ਵੀ) ਵਿਚਾਰ ਨਾ ਸਕਿਆ ॥੧੯॥
प्रजा सहित राजा छला सका न भूप बिचारि ॥१९॥
ਇਤਿ​ਸ੍ਰੀ​ਚਰਿਤ੍ਰ​ਪਖ੍ਯਾਨੇ​ਤ੍ਰਿਯਾ​ਚਰਿਤ੍ਰੇ​ਮੰਤ੍ਰੀ​ਭੂਪ​ਸੰਬਾਦੇ​ਤੀਨ​ਸੌ​ਤਿਰਾਨਵੋ​ਚਰਿਤ੍ਰ​ਸਮਾਪਤਮ​ਸਤੁ​ਸੁਭਮ​ਸਤੁ​॥੩੯੩॥੬੯੯੬॥ਅਫਜੂੰ॥​
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੩੯੩ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੯੩॥੬੯੯੬॥ ਚਲਦਾ॥
इति स्री चरित्र पख्याने त्रिया चरित्रे मंत्री भूप संबादे तीन सौ तिरानवो चरित्र समापतम सतु सुभम सतु ॥३९३॥६९९६॥अफजूं॥
ਚੌਪਈ​॥​
ਚੌਪਈ:
चौपई ॥
ਦੇਵ​ਛਤ੍ਰ​ਇਕ​ਭੂਪ​ਬਖਨਿਯਤਿ​॥​
ਛਤ੍ਰ ਦੇਵ ਨਾਂ ਦਾ ਇਕ ਰਾਜਾ ਦਸਿਆ ਜਾਂਦਾ ਸੀ।
देव छत्र इक भूप बखनियति ॥
ਸ੍ਰੀ​ਸੁਰਰਾਜਵਤੀ​ਪੁਰ​ਜਨਿਯਤ​॥​
ਉਸ ਦਾ ਨਗਰ ਸੁਰਰਾਜਵਤੀ ਕਰ ਕੇ ਜਾਣਿਆ ਜਾਂਦਾ ਸੀ।
स्री सुरराजवती पुर जनियत ॥
ਤਿਹੁ​ਸੰਗ​ਚੜਤ​ਅਮਿਤਿ​ਚਤੁਰੰਗਾ​॥​
ਉਸ ਨਾਲ ਅਮਿਤ ਚਤੁਰੰਗਣੀ ਸੈਨਾ
तिहु संग चड़त अमिति चतुरंगा ॥
ਉਮਡਿ​ਚਲਤ​ਜਿਹ​ਬਿਧਿ​ਕਰਿ​ਗੰਗਾ​॥੧॥​
ਗੰਗਾ ਦੀਆਂ ਲਹਿਰਾਂ ਵਾਂਗ ਉਮਡ ਕੇ ਚਲਦੀ ਸੀ ॥੧॥
उमडि चलत जिह बिधि करि गंगा ॥१॥
ਅੜਿਲ​॥​
ਅੜਿਲ:
अड़िल ॥
ਸ੍ਰੀ​ਅਲਕੇਸ​ਮਤੀ​ਤਿਹ​ਸੁਤਾ​ਬਖਾਨਿਯੈ​॥​
ਅਲਕੇਸ ਮਤੀ ਉਸ ਦੀ ਪੁੱਤਰੀ ਦਸੀ ਜਾਂਦੀ ਸੀ।
स्री अलकेस मती तिह सुता बखानियै ॥
ਪਰੀ​ਪਦੁਮਨੀ​ਪ੍ਰਾਤ​ਕਿ​ਪ੍ਰਕ੍ਰਿਤਿ​ਪ੍ਰਮਾਨਿਯੈ​॥​
ਉਸ ਨੂੰ ਜਾਂ ਤਾਂ ਪਰੀ, ਪਦਮਨੀ, ਉਸ਼ਾ ('ਪ੍ਰਾਤ') ਜਾਂ ਪ੍ਰਕ੍ਰਿਤੀ ਵਰਗੀ ਸਮਝੋ।
परी पदुमनी प्रात कि प्रक्रिति प्रमानियै ॥
ਕੈ​ਨਿਸੁਪਤਿ​ਸੁਰ​ਜਾਇ​ਕਿ​ਦਿਨਕਰ​ਜੂਝਈ​॥​
ਜਾਂ ਉਹ ਚੰਦ੍ਰਮਾ, ਦੇਵਤਿਆਂ ਜਾਂ ਸੂਰਜ ਦੀ ਧੀ ਮੰਨ ਲਵੋ।
कै निसुपति सुर जाइ कि दिनकर जूझई ॥
ਹੋ​ਜਿਹ​ਸਮ​ਹ੍ਵੈ​ਹੈ​ਨਾਰਿ​ਨ​ਪਾਛੈ​ਹੈ​ਭਈ​॥੨॥​
(ਅਸਲ ਵਿਚ) ਉਸ ਵਰਗੀ ਇਸਤਰੀ ਨਾ ਪਹਿਲਾਂ ਹੋਈ ਹੈ ਅਤੇ ਨਾ ਪਿਛੋਂ ਹੋਏਗੀ ॥੨॥
हो जिह सम ह्वै है नारि न पाछै है भई ॥२॥
ਤਹ​ਇਕ​ਰਾਇ​ਜੁਲਫ​ਸੁ​ਛਤ੍ਰੀ​ਜਾਨਿਯੈ​॥​
ਉਥੇ ਇਕ ਜ਼ੁਲਫ਼ ਰਾਇ ਨਾਂ ਦਾ ਛਤ੍ਰੀ ਹੁੰਦਾ ਸੀ
तह इक राइ जुलफ सु छत्री जानियै ॥
ਰੂਪਵਾਨ​ਗੁਨਵਾਨ​ਸੁਘਰ​ਪਹਿਚਾਨਿਯੈ​॥​
ਜਿਸ ਨੂੰ ਬਹੁਤ ਰੂਪਵਾਨ, ਗੁਣਵਾਨ ਅਤੇ ਸੁਘੜ ਸਮਝਿਆ ਜਾਂਦਾ ਸੀ।
रूपवान गुनवान सुघर पहिचानियै ॥