GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1344
Display Settings
Translations
ਰਾਨੀ​ਭੂਪਤ​ਸਹਿਤ​ਪੁਕਾਰੀ​॥​
ਰਾਜਾ ਰਾਣੀ ਸਹਿਤ ਪੁਕਾਰਨ ਲਗਾ
रानी भूपत सहित पुकारी ॥
ਕਵਨ​ਦੈਵ​ਗਤਿ​ਕਰੀ​ਹਮਾਰੀ​॥​
ਕਿ ਹੇ ਦੈਵ! (ਤੂੰ) ਸਾਡੀ ਕੀ ਹਾਲਤ ਕਰ ਦਿੱਤੀ ਹੈ।
कवन दैव गति करी हमारी ॥
ਖੇਲਤ​ਅਗਿ​ਕੁਅਰਿ​ਇਨ​ਦਈ​॥​
ਖੇਡ ਖੇਡ ਵਿਚ ਹੀ ਇਸ ਨੇ (ਤੋਪ ਨੂੰ) ਅੱਗ ਲਗਾ ਦਿੱਤੀ।
खेलत अगि कुअरि इन दई ॥
ਤੋਪ​ਬਿਖੈ​ਤਾ​ਤੇ​ਉਡਿ​ਗਈ​॥੧੧॥​
ਇਸ ਕਰ ਕੇ ਤੋਪ ਵਿਚੋਂ ਰਾਜ ਕੁਮਾਰੀ ਉਡ ਗਈ ॥੧੧॥
तोप बिखै ता ते उडि गई ॥११॥
ਇਤਿ​ਸ੍ਰੀ​ਚਰਿਤ੍ਰ​ਪਖ੍ਯਾਨੇ​ਤ੍ਰਿਯਾ​ਚਰਿਤ੍ਰੇ​ਮੰਤ੍ਰੀ​ਭੂਪ​ਸੰਬਾਦੇ​ਤੀਨ​ਸੌ​ਬਾਨਵੇ​ਚਰਿਤ੍ਰ​ਸਮਾਪਤਮ​ਸਤੁ​ਸੁਭਮ​ਸਤੁ​॥੩੯੨॥੬੯੭੭॥ਅਫਜੂੰ॥​
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੩੯੨ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੯੨॥੬੯੭੭॥ ਚਲਦਾ॥
इति स्री चरित्र पख्याने त्रिया चरित्रे मंत्री भूप संबादे तीन सौ बानवे चरित्र समापतम सतु सुभम सतु ॥३९२॥६९७७॥अफजूं॥
ਚੌਪਈ​॥​
ਚੌਪਈ:
चौपई ॥
ਅਛਲਾਪੁਰ​ਇਕ​ਭੂਪ​ਭਨਿਜੈ​॥​
ਅਛਲਾਪੁਰ ਦਾ ਇਕ ਰਾਜਾ ਦਸੀਂਦਾ ਸੀ।
अछलापुर इक भूप भनिजै ॥
ਅਛਲ​ਸੈਨ​ਤਿਹ​ਨਾਮ​ਕਹਿਜੈ​॥​
ਉਸ ਦਾ ਨਾਂ ਅਛਲ ਸੈਨ ਕਿਹਾ ਜਾਂਦਾ ਸੀ।
अछल सैन तिह नाम कहिजै ॥
ਤਹਿਕ​ਸੁਧਰਮੀ​ਰਾਇ​ਸਾਹ​ਭਨਿ​॥​
ਉਥੇ ਇਕ ਸੁਧਰਮੀ ਰਾਇ ਨਾਂ ਦਾ ਸ਼ਾਹ ਸੁਣੀਂਦਾ ਸੀ।
तहिक सुधरमी राइ साह भनि ॥
ਜਾਨੁਕ​ਸਭ​ਸਾਹਨ​ਕੀ​ਥੋ​ਮਨਿ​॥੧॥​
(ਉਹ ਇਤਨਾ ਸ੍ਰੇਸ਼ਠ ਸੀ) ਮਾਨੋ ਸਾਰਿਆਂ ਸ਼ਾਹਾਂ ਦੀ ਮਣੀ ਹੋਵੇ ॥੧॥
जानुक सभ साहन की थो मनि ॥१॥
ਚੰਪਾ​ਦੇ​ਤਿਹ​ਸੁਤਾ​ਭਨਿਜੈ​॥​
ਚੰਪਾ ਦੇ (ਦੇਈ) ਨਾਂ ਦੀ ਉਸ ਦੀ ਪੁੱਤਰੀ ਦਸੀ ਜਾਂਦੀ ਸੀ।
चंपा दे तिह सुता भनिजै ॥
ਰੂਪਵਾਨ​ਗੁਨਵਾਨ​ਕਹਿਜੈ​॥​
ਉਹ ਰੂਪਵਾਨ ਅਤੇ ਗੁਣਵਾਨ ਕਹੀ ਜਾਂਦੀ ਸੀ।
रूपवान गुनवान कहिजै ॥
ਤਿਨ​ਰਾਜਾ​ਕੋ​ਪੁਤ੍ਰ​ਨਿਹਾਰਿਯੋ​॥​
ਉਸ ਨੇ ਰਾਜ ਕੁਮਾਰ ਨੂੰ ਵੇਖਿਆ
तिन राजा को पुत्र निहारियो ॥
ਸੁਛਬਿ​ਰਾਇ​ਜਿਹ​ਨਾਮ​ਬਿਚਾਰਿਯੋ​॥੨॥​
ਜਿਸ ਦਾ ਨਾਂ ਸੁਛਬਿ ਰਾਇ ਦਸਿਆ ਜਾਂਦਾ ਸੀ ॥੨॥
सुछबि राइ जिह नाम बिचारियो ॥२॥
ਅੜਿਲ​॥​
ਅੜਿਲ:
अड़िल ॥
ਹਿਤੂ​ਜਾਨਿ​ਇਕ​ਸਹਚਰਿ​ਲਈ​ਬੁਲਾਇ​ਕੈ​॥​
ਆਪਣੀ ਇਕ ਹਮਰਾਜ਼ ਸਖੀ ਨੂੰ (ਰਾਜ ਕੁਮਾਰੀ ਨੇ) ਬੁਲਾਇਆ।
हितू जानि इक सहचरि लई बुलाइ कै ॥
ਸੁਛਬਿ​ਰਾਇ​ਕੇ​ਦੀਨੋ​ਤਾਹਿ​ਪਠਾਇ​ਕੈ​॥​
ਉਸ ਨੂੰ ਸੁਛਬਿ ਰਾਇ ਪਾਸ ਭੇਜ ਦਿੱਤਾ।
सुछबि राइ के दीनो ताहि पठाइ कै ॥
ਕਹਾ​ਕ੍ਰੋਰਿ​ਕਰਿ​ਜਤਨ​ਤਿਸੈ​ਹ੍ਯਾਂ​ਲ੍ਰਯਾਇਯੋ​॥​
ਅਤੇ ਕਿਹਾ, ਬਹੁਤ ਯਤਨ ਕਰ ਕੇ ਉਸ ਨੂੰ ਇਥੇ ਲੈ ਕੇ ਆ।
कहा क्रोरि करि जतन तिसै ह्यां ल्रयाइयो ॥
ਹੋ​ਜਿਤਕ​ਚਹੌਗੀ​ਦਰਬੁ​ਤਿਤਕ​ਲੈ​ਜਾਇਯੋ​॥੩॥​
ਜਿਤਨਾ ਧਨ ਚਾਹੇਂਗੀ, ਉਤਨਾ ਹੀ ਲੈ ਜਾਈਂ ॥੩॥
हो जितक चहौगी दरबु तितक लै जाइयो ॥३॥
ਸੁਨਤ​ਸਹਚਰੀ​ਬਚਨ​ਸਜਨ​ਕੇ​ਗ੍ਰਿਹ​ਗਈ​॥​
(ਰਾਜ ਕੁਮਾਰੀ ਦੇ) ਬੋਲ ਸੁਣ ਕੇ ਸਖੀ ਮਿਤਰ ਦੇ ਘਰ ਗਈ।
सुनत सहचरी बचन सजन के ग्रिह गई ॥
ਜਿਮਿ​ਤਿਮਿ​ਤਾਹਿ​ਪ੍ਰਬੋਧ​ਤਹਾ​ਲ੍ਯਾਵਤ​ਭਈ​॥​
ਜਿਵੇਂ ਕਿਵੇਂ ਉਸ ਨੂੰ ਸਮਝਾ ਕੇ ਉਥੇ ਲੈ ਆਈ।
जिमि तिमि ताहि प्रबोध तहा ल्यावत भई ॥
ਮਿਲਤ​ਛੈਲਨੀ​ਛੈਲ​ਅਧਿਕ​ਸੁਖੁ​ਪਾਇਯੋ​॥​
ਰਾਜ ਕੁਮਾਰ ਨੂੰ ਮਿਲ ਕੇ ਮੁਟਿਆਰ ਨੇ ਬਹੁਤ ਸੁਖ ਪਾਇਆ।
मिलत छैलनी छैल अधिक सुखु पाइयो ॥
ਹੋ​ਭਾਤਿ​ਭਾਤਿ​ਕੀ​ਕੈਫਨ​ਨਿਕਟ​ਮੰਗਾਇਯੋ​॥੪॥​
ਬਹੁਤ ਤਰ੍ਹਾਂ ਦੀ ਸ਼ਰਾਬ ਆਪਣੇ ਕੋਲ ਮੰਗਵਾ ਲਈ ॥੪॥
हो भाति भाति की कैफन निकट मंगाइयो ॥४॥
ਕਿਯਾ​ਕੈਫ​ਕੌ​ਪਾਨ​ਸੁ​ਦੁਹੂੰ​ਪ੍ਰਜੰਕ​ਪਰ​॥​
ਉਨ੍ਹਾਂ ਦੋਹਾਂ ਨੇ ਪਲੰਘ ਉਤੇ (ਬੈਠ ਕੇ) ਸ਼ਰਾਬ ਪੀਤੀ
किया कैफ कौ पान सु दुहूं प्रजंक पर ॥
ਭਾਤਿ​ਭਾਤਿ​ਤਨ​ਰਮੇ​ਬਿਹਸਿ​ਕਰਿ​ਨਾਰਿ​ਨਰ​॥​
ਅਤੇ ਇਸਤਰੀ ਤੇ ਪੁਰਸ਼ ਨੇ ਖ਼ੁਸ਼ ਹੋ ਕੇ ਭਾਂਤ ਭਾਂਤ ਨਾਲ ਰਮਣ ਕੀਤਾ।
भाति भाति तन रमे बिहसि करि नारि नर ॥
ਕੋਕ​ਸਾਸਤ੍ਰ​ਤੇ​ਮਤ​ਕੌ​ਬਿਹਸਿ​ਉਚਾਰਿ​ਕੈ​॥​
ਕੋਕ ਸ਼ਾਸਤ੍ਰ ਦੇ ਮਤ ਨੂੰ ਪ੍ਰਸੰਨਤਾ ਪੂਰਵਕ ਉਚਾਰ ਕੇ
कोक सासत्र ते मत कौ बिहसि उचारि कै ॥
ਹੋ​ਆਪੁ​ਬੀਚ​ਕੰਧਨ​ਪਰ​ਹਾਥਨ​ਡਾਰਿ​ਕੈ​॥੫॥​
ਅਤੇ ਆਪਸ ਵਿਚ ਇਕ ਦੂਜੇ ਦੇ ਮੋਢਿਆਂ ਉਤੇ ਹੱਥ ਰਖ ਕੇ (ਸੰਯੋਗ ਕੀਤਾ) ॥੫॥
हो आपु बीच कंधन पर हाथन डारि कै ॥५॥
ਅਧਿਕ​ਜੋਰ​ਤਨ​ਦੋਊ​ਤਹਾ​ਕ੍ਰੀੜਾ​ਕਰੈਂ​॥​
(ਉਹ) ਦੋਵੇਂ ਪੂਰੇ ਜ਼ੋਰ ਨਾਲ ਕੇਲ-ਕ੍ਰੀੜਾ ਕਰਨ ਲਗੇ।
अधिक जोर तन दोऊ तहा क्रीड़ा करैं ॥
ਮਨ​ਮੈ​ਭਏ​ਅਨੰਦ​ਨ​ਕਾਹੂੰ​ਤੇ​ਡਰੈਂ​॥​
ਉਹ ਬਿਨਾ ਕਿਸੇ ਤੋਂ ਡਰੇ ਮਨ ਵਿਚ ਆਨੰਦ ਮਾਣਨ ਲਗੇ।
मन मै भए अनंद न काहूं ते डरैं ॥
ਲਪਟਿ​ਲਪਟਿ​ਕਰ​ਜਾਹਿ​ਸੁ​ਛਿਨਿਕ​ਨ​ਛੋਰਹੀ​॥​
(ਉਹ ਇਕ ਦੂਜੇ ਨਾਲ) ਲਿਪਟ ਰਹੇ ਸਨ ਅਤੇ ਇਕ ਛਿਣ ਲਈ ਵੀ ਛਡ ਨਹੀਂ ਰਹੇ ਸਨ।
लपटि लपटि कर जाहि सु छिनिक न छोरही ॥
ਹੋ​ਸਕਲ​ਦ੍ਰਪ​ਕੰਦ੍ਰਪ​ਕੋ​ਤਹਾ​ਮਰੋਰਹੀ​॥੬॥​
(ਉਹ) ਉਥੇ ਕਾਮ ਦੇਵ ਦਾ ਸਾਰਾ ਹੰਕਾਰ ਤੋੜ ਰਹੇ ਸਨ ॥੬॥
हो सकल द्रप कंद्रप को तहा मरोरही ॥६॥
ਚੌਪਈ​॥​
ਚੌਪਈ:
चौपई ॥
ਭੋਗ​ਕਰਤ​ਤਰੁਨੀ​ਸੁਖ​ਪਾਯੋ​॥​
ਸੰਯੋਗ ਕਰ ਕੇ ਇਸਤਰੀ ਨੇ ਸੁਖ ਪ੍ਰਾਪਤ ਕੀਤਾ
भोग करत तरुनी सुख पायो ॥
ਕਰਤ​ਕੇਲ​ਰਜਨਿਯਹਿ​ਬਿਤਾਯੋ​॥​
ਅਤੇ ਕਾਮ-ਲੀਲ੍ਹਾ ਕਰਦਿਆਂ (ਸਾਰੀ) ਰਾਤ ਬਿਤਾ ਦਿੱਤੀ।
करत केल रजनियहि बितायो ॥
ਪਹਿਲੀ​ਰਾਤਿ​ਬੀਤ​ਜਬ​ਗਈ​॥​
ਜਦ ਪਹਿਲੀ (ਅੱਧੀ) ਰਾਤ ਬੀਤ ਗਈ,
पहिली राति बीत जब गई ॥
ਪਾਛਿਲ​ਰੈਨਿ​ਰਹਤ​ਸੁਧਿ​ਲਈ​॥੭॥​
ਤਦ ਪਿਛਲੀ ਰਾਤ ਵੇਲੇ (ਉਨ੍ਹਾਂ ਨੂੰ) ਹੋਸ਼ ਆਈ ॥੭॥
पाछिल रैनि रहत सुधि लई ॥७॥
ਕਹਾ​ਕੁਅਰਿ​ਉਠਿ​ਰਾਜ​ਕੁਅਰ​ਸੰਗ​॥​
ਕੁਮਾਰ ਨੇ ਰਾਜ ਕੁਮਾਰੀ ਨੂੰ ਕਿਹਾ,
कहा कुअरि उठि राज कुअर संग ॥
ਕਬਹੂੰ​ਛਾਡ​ਹਮਾਰਾ​ਤੈ​ਅੰਗ​॥​
ਹੁਣ ਤੂੰ ਮੇਰਾ ਸ਼ਰੀਰ ਛਡ ਦੇ।
कबहूं छाड हमारा तै अंग ॥
ਜੋ​ਕੋਈ​ਪੁਰਖ​ਹਮੈ​ਲਹਿ​ਜੈਹੈ​॥​
ਜੇ ਕੋਈ ਬੰਦਾ ਸਾਨੂੰ ਵੇਖ ਲਵੇਗਾ,
जो कोई पुरख हमै लहि जैहै ॥
ਜਾਇ​ਰਾਵ​ਤਨ​ਭੇਦ​ਬਤੈਹੈ​॥੮॥​
ਤਾਂ ਰਾਜੇ ਪਾਸ ਜਾ ਕੇ ਭੇਦ ਦਸ ਦੇਵੇਗਾ ॥੮॥
जाइ राव तन भेद बतैहै ॥८॥
ਸਾਹੁ​ਸੁਤਾ​ਇਹ​ਭਾਤਿ​ਉਚਾਰਾ​॥​
ਸ਼ਾਹ ਦੀ ਪੁੱਤਰੀ ਨੇ (ਅਗੋਂ) ਇਸ ਤਰ੍ਹਾਂ ਕਿਹਾ,
साहु सुता इह भाति उचारा ॥
ਬੈਨ​ਸੁਨੋ​ਮਮ​ਰਾਜ​ਕੁਮਾਰਾ​॥​
ਹੇ ਰਾਜ ਕੁਮਾਰ! ਮੇਰੀ ਗੱਲ ਸੁਣੋ।
बैन सुनो मम राज कुमारा ॥
ਸਭਨ​ਲਖਤ​ਤੁਹਿ​ਕੈਫ​ਪਿਲਾਊਾਂ​॥​
ਸਭ ਦੇ ਵੇਖਦਿਆਂ (ਮੈਂ) ਤੁਹਾਨੂੰ ਸ਼ਰਾਬ ਪਿਲਾਵਾਂਗੀ,
सभन लखत तुहि कैफ पिलाऊां ॥
ਤਬੈ​ਸਾਹ​ਕੀ​ਸੁਤਾ​ਕਹਾਊਾਂ​॥੯॥​
ਤਦ ਹੀ ਸ਼ਾਹ ਦੀ ਪੁੱਤਰੀ ਅਖਵਾਵਾਂਗੀ ॥੯॥
तबै साह की सुता कहाऊां ॥९॥
ਤਹ​ਹੀ​ਰਮੋ​ਤਿਹਾਰੇ​ਸੰਗਾ​॥​
(ਫਿਰ) ਆਪਣੇ ਅੰਗ ਨੂੰ (ਤੁਹਾਡੇ) ਅੰਗ ਨਾਲ ਜੋੜ ਕੇ
तह ही रमो तिहारे संगा ॥
ਅਪਨੇ​ਜੋਰਿ​ਅੰਗ​ਸੌ​ਅੰਗਾ​॥​
ਤੁਹਾਡੇ ਨਾਲ ਸੰਗ ਕਰਾਂਗੀ।
अपने जोरि अंग सौ अंगा ॥
ਹਮੈ​ਤੁਮੈ​ਸਭ​ਲੋਗ​ਨਿਹਾਰੈ​॥​
ਮੈਨੂੰ ਤੈਨੂੰ ਸਭ ਲੋਕ ਵੇਖਣਗੇ
हमै तुमै सभ लोग निहारै ॥
ਭਲੋ​ਬੁਰੋ​ਨਹਿ​ਭੇਦ​ਬਿਚਾਰੈ​॥੧੦॥​
ਅਤੇ ਮਾੜੇ ਚੰਗੇ ਦਾ ਭੇਦ ਨਹੀਂ ਵਿਚਾਰਨਗੇ ॥੧੦॥
भलो बुरो नहि भेद बिचारै ॥१०॥