GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1343
Display Settings
Translations
ਭਾਤਿ​ਭਾਤਿ​ਤਨ​ਦਰਬ​ਲੁਟਾਵਤ​॥​
ਅਤੇ ਭਾਂਤ ਭਾਂਤ ਨਾਲ ਧਨ ਨੂੰ ਲੁਟਾਉਂਦੀ ਸੀ।
भाति भाति तन दरब लुटावत ॥
ਯੌ​ਕਹਿ​ਸਭਹੂੰ​ਸੀਸ​ਝੁਕਾਵੈ​॥​
(ਉਹ) ਇਹ ਕਹਿ ਕੇ ਸਾਰਿਆਂ ਅਗੇ ਸੀਸ ਝੁਕਾਉਂਦੀ ਸੀ
यौ कहि सभहूं सीस झुकावै ॥
ਯਹ​ਕਾਜੀ​ਸੁੰਦਰ​ਹ੍ਵੈ​ਜਾਵੈ​॥੫॥​
ਕਿ ਇਹ ਕਾਜ਼ੀ ਸੁੰਦਰ ਹੋ ਜਾਵੇ ॥੫॥
यह काजी सुंदर ह्वै जावै ॥५॥
ਏਕ​ਦਿਵਸ​ਉਪ​ਪਤਿਹਿ​ਬੁਲਾਈ​॥​
(ਉਸ ਨੇ) ਇਕ ਦਿਨ ਉਪ-ਪਤੀ (ਯਾਰ) ਨੂੰ ਬੁਲਾਇਆ
एक दिवस उप पतिहि बुलाई ॥
ਕਾਨ​ਲਾਗਿ​ਸਭ​ਬਾਤ​ਸਿਖਾਈ​॥​
ਅਤੇ ਕੰਨ ਨਾਲ ਲਗ ਕੇ ਸਾਰੀ ਗੱਲ ਸਮਝਾ ਦਿੱਤੀ।
कान लागि सभ बात सिखाई ॥
ਬੀਚ​ਛਪਾਇ​ਸਦਨ​ਕੇ​ਰਾਖਾ​॥​
(ਉਸ ਨੂੰ) ਲੁਕਾ ਕੇ ਘਰ ਵਿਚ ਰਖਿਆ
बीच छपाइ सदन के राखा ॥
ਔਰ​ਨਾਰਿ​ਸੌ​ਭੇਵ​ਨ​ਭਾਖਾ​॥੬॥​
ਅਤੇ ਹੋਰ ਕਿਸੇ ਇਸਤਰੀ ਨੂੰ ਭੇਦ ਨਾ ਦਸਿਆ ॥੬॥
और नारि सौ भेव न भाखा ॥६॥
ਸਭ​ਮਲੇਛ​ਉਠਿ​ਫਜਿਰ​ਬੁਲਾਏ​॥​
ਉਸ ਨੇ ਸਵੇਰ ('ਫਜਿਰ') ਹੋਣ ਤੇ ਸਾਰਿਆਂ ਮੁਸਲਮਾਨਾਂ ('ਮਲੇਛ') ਨੂੰ ਬੁਲਾਇਆ
सभ मलेछ उठि फजिर बुलाए ॥
ਭਾਤਿ​ਭਾਤਿ​ਕੇ​ਸਾਥ​ਜਿਵਾਏ​॥​
ਅਤੇ ਤਰ੍ਹਾਂ ਤਰ੍ਹਾਂ ਦੇ ਭੋਜਨ ਕਰਵਾਏ।
भाति भाति के साथ जिवाए ॥
ਕਹਿਯੋ​ਸਭੈ​ਮਿਲਿ​ਦੇਹੁ​ਦੁਆਇ​॥​
(ਕਹਿਣ ਲਗੀ ਕਿ) ਸਾਰੇ ਮਿਲ ਕੇ ਦੁਆ ਦਿਓ
कहियो सभै मिलि देहु दुआइ ॥
ਮਮ​ਪਤਿ​ਸੁੰਦਰਿ​ਕਰੈ​ਖੁਦਾਇ​॥੭॥​
ਕਿ ਰੱਬ ਮੇਰੇ ਪਤੀ ਨੂੰ ਸੁੰਦਰ ਕਰ ਦੇਵੇ ॥੭॥
मम पति सुंदरि करै खुदाइ ॥७॥
ਸਭਹੂੰ​ਹਾਥ​ਤਸਬਿਯੈ​ਲੀਨੀ​॥​
ਸਭ ਨੇ ਹੱਥਾਂ ਵਿਚ ਤਸਬੀਆਂ (ਮਾਲਾਵਾਂ) ਪਕੜ ਲਈਆਂ
सभहूं हाथ तसबियै लीनी ॥
ਬਹੁ​ਬਿਧਿ​ਦੁਆਇ​ਤਵਨ​ਕਹ​ਦੀਨੀ​॥​
ਅਤੇ ਉਸ ਨੂੰ ਬਹੁਤ ਤਰ੍ਹਾਂ ਨਾਲ ਦੁਆਵਾਂ ਦਿੱਤੀਆਂ।
बहु बिधि दुआइ तवन कह दीनी ॥
ਭਾਤਿ​ਭਾਤਿ​ਤਨ​ਕਰੀ​ਸੁਨਾਇ​॥​
ਉਸ ਨੂੰ ਕਈ ਤਰ੍ਹਾਂ ਨਾਲ ਸੁਣਾਇਆ
भाति भाति तन करी सुनाइ ॥
ਤਵ​ਪਤਿ​ਸੁੰਦਰ​ਕਰੈ​ਖੁਦਾਇ​॥੮॥​
ਕਿ ਤੇਰੇ ਪਤੀ ਨੂੰ ਖ਼ੁਦਾ ਸੁੰਦਰ ਕਰ ਦੇਵੇ ॥੮॥
तव पति सुंदर करै खुदाइ ॥८॥
ਲੈ​ਦੁਆਇ​ਤ੍ਰਿਯ​ਧਾਮ​ਸਿਧਾਈ​॥​
ਦੁਆ ਲੈ ਕੇ ਇਸਤਰੀ ਘਰ ਨੂੰ ਆ ਗਈ
लै दुआइ त्रिय धाम सिधाई ॥
ਮਾਰਿ​ਕਾਜਿਯਹਿ​ਦਿਯੋ​ਦਬਾਈ​॥​
ਅਤੇ ਕਾਜ਼ੀ ਨੂੰ ਮਾਰ ਕੇ ਦਬਾ ਦਿੱਤਾ।
मारि काजियहि दियो दबाई ॥
ਕਰਿ​ਕਾਜੀ​ਲੈਗੀ​ਤਿਹ​ਤਹਾ​॥​
ਉਸ (ਯਾਰ) ਨੂੰ ਕਾਜ਼ੀ ਬਣਾ ਕੇ ਉਥੇ ਲੈ ਗਈ,
करि काजी लैगी तिह तहा ॥
ਪੜਤ​ਕਿਤਾਬ​ਮੁਲਾਨੇ​ਜਹਾ​॥੯॥​
ਜਿਥੇ ਮੌਲਾਣੇ ਕਿਤਾਬ ('ਕੁਰਾਨ') ਪੜ੍ਹ ਰਹੇ ਸਨ ॥੯॥
पड़त किताब मुलाने जहा ॥९॥
ਪ੍ਰਜਾ​ਨਿਰਖਿ​ਤਾ​ਕਹ​ਹਰਖਾਨੀ​॥​
(ਸਾਰੀ) ਪ੍ਰਜਾ ਉਸ ਨੂੰ ਵੇਖ ਕੇ ਪ੍ਰਸੰਨ ਹੋ ਗਈ
प्रजा निरखि ता कह हरखानी ॥
ਸਾਚੁ​ਕਿਤਾਬ​ਆਪਨੀ​ਜਾਨੀ​॥​
ਅਤੇ ਆਪਣੀ ਕਿਤਾਬ ਨੂੰ ਸੱਚਾ ਮੰਨਿਆ।
साचु किताब आपनी जानी ॥
ਹਮ​ਜੋ​ਯਾ​ਕਹ​ਦਈ​ਦੁਆਇ​॥​
(ਕਹਿਣ ਲਗੇ) ਅਸੀਂ ਜੋ ਇਸ ਨੂੰ ਦੁਆ ਦਿੱਤੀ ਸੀ,
हम जो या कह दई दुआइ ॥
ਯਾ​ਤੇ​ਸੁੰਦਰ​ਕਰਾ​ਖੁਦਾਇ​॥੧੦॥​
ਉਸ ਕਰ ਕੇ ਰੱਬ ਨੇ (ਇਸ ਨੂੰ) ਸੁੰਦਰ ਕਰ ਦਿੱਤਾ ਹੈ ॥੧੦॥
या ते सुंदर करा खुदाइ ॥१०॥
ਇਹ​ਬਿਧਿ​ਪ੍ਰਥਮ​ਕਾਜਿਯਹਿ​ਘਾਈ​॥​
ਇਸ ਤਰ੍ਹਾਂ ਉਸ ਨੇ ਪਹਿਲਾਂ ਕਾਜ਼ੀ ਨੂੰ ਮਾਰਿਆ
इह बिधि प्रथम काजियहि घाई ॥
ਬਰਤ​ਭਈ​ਅਪਨਾ​ਸੁਖਦਾਈ​॥​
ਅਤੇ ਆਪਣੇ ਮਿਤਰ ਨਾਲ ਵਿਆਹ ਕਰ ਲਿਆ।
बरत भई अपना सुखदाई ॥
ਭੇਦ​ਅਭੇਦ​ਨ​ਕਿਨੂੰ​ਬਿਚਾਰਾ​॥​
ਕਿਸੇ ਨੇ ਵੀ ਭੇਦ ਅਭੇਦ ਨੂੰ ਨਾ ਸਮਝਿਆ।
भेद अभेद न किनूं बिचारा ॥
ਇਹ​ਛਲ​ਬਰਾ​ਅਪਨਾ​ਪ੍ਯਾਰਾ​॥੧੧॥​
ਇਸ ਛਲ ਨਾਲ ਆਪਣੇ ਯਾਰ ਨਾਲ ਵਿਆਹ ਕਰ ਲਿਆ ॥੧੧॥
इह छल बरा अपना प्यारा ॥११॥
ਦੋਹਰਾ​॥​
ਦੋਹਰਾ:
दोहरा ॥
ਤੁਮ​ਸਭ​ਹੀ​ਅਤਿ​ਕ੍ਰਿਪਾ​ਕਰ​ਦੀਨੀ​ਹਮੈ​ਦੁਆਇ​॥​
(ਇਸਤਰੀ ਕਹਿਣ ਲਗੀ) ਤੁਸਾਂ ਸਾਰਿਆਂ ਨੇ ਬਹੁਤ ਮਿਹਰਬਾਨੀ ਕਰ ਕੇ ਮੈਨੂੰ ਦੁਆ ਦਿੱਤੀ ਹੈ,
तुम सभ ही अति क्रिपा कर दीनी हमै दुआइ ॥
ਤਾ​ਤੇ​ਪਤਿ​ਸੁੰਦਰ​ਭਯੋ​ਕੀਨੀ​ਮਯਾ​ਖੁਦਾਇ​॥੧੨॥​
ਜਿਸ ਕਰ ਕੇ ਰੱਬ ਨੇ ਮਿਹਰ ਕੀਤੀ ਅਤੇ ਮੇਰਾ ਪਤੀ ਸੁੰਦਰ ਬਣਾ ਦਿੱਤਾ ॥੧੨॥
ता ते पति सुंदर भयो कीनी मया खुदाइ ॥१२॥
ਇਤਿ​ਸ੍ਰੀ​ਚਰਿਤ੍ਰ​ਪਖ੍ਯਾਨੇ​ਤ੍ਰਿਯਾ​ਚਰਿਤ੍ਰੇ​ਮੰਤ੍ਰੀ​ਭੂਪ​ਸੰਬਾਦੇ​ਤੀਨ​ਸੌ​ਇਕ੍ਯਾਨਵੇ​ਚਰਿਤ੍ਰ​ਸਮਾਪਤਮ​ਸਤੁ​ਸੁਭਮ​ਸਤੁ​॥੩੯੧॥੬੯੬੬॥ਅਫਜੂੰ॥​
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੩੯੧ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੯੧॥੬੯੬੬॥ ਚਲਦਾ॥
इति स्री चरित्र पख्याने त्रिया चरित्रे मंत्री भूप संबादे तीन सौ इक्यानवे चरित्र समापतम सतु सुभम सतु ॥३९१॥६९६६॥अफजूं॥
ਚੌਪਈ​॥​
ਚੌਪਈ:
चौपई ॥
ਭੂਪ​ਸੁ​ਧਰਮ​ਸੈਨ​ਇਕ​ਸੁਨਿਯਤ​॥​
ਧਰਮ ਸੈਨ ਨਾਂ ਦਾ ਇਕ ਰਾਜਾ ਸੁਣੀਂਦਾ ਸੀ,
भूप सु धरम सैन इक सुनियत ॥
ਜਿਹ​ਸਮਾਨ​ਜਗ​ਦੁਤਿਯ​ਨ​ਗੁਨਿਯਤ​॥​
ਜਿਸ ਵਰਗਾ ਜਗਤ ਵਿਚ ਕੋਈ ਹੋਰ ਨਹੀਂ ਸਮਝਿਆ ਜਾਂਦਾ ਸੀ।
जिह समान जग दुतिय न गुनियत ॥
ਚੰਦਨ​ਦੇ​ਤਿਹ​ਨਾਰਿ​ਭਨਿਜੈ​॥​
ਉਸ ਦੀ ਨਾਰੀ ਦਾ ਨਾਂ ਚੰਦਨ ਦੇ (ਦੇਈ) ਕਿਹਾ ਜਾਂਦਾ ਸੀ।
चंदन दे तिह नारि भनिजै ॥
ਜਿਹ​ਮੁਖ​ਛਬਿ​ਨਿਸਕਰ​ਕਹ​ਦਿਜੈ​॥੧॥​
ਜਿਸ ਦੇ ਮੂੰਹ ਦੀ (ਉਪਮਾ) ਚੰਦ੍ਰਮਾ ਨਾਲ ਦਿੱਤੀ ਜਾਂਦੀ ਸੀ ॥੧॥
जिह मुख छबि निसकर कह दिजै ॥१॥
ਸੰਦਲ​ਦੇ​ਦੁਹਿਤਾ​ਤਿਹ​ਸੁਹੈ​॥​
ਉਸ ਦੀ ਸੰਦਲ ਦੇ (ਦੇਈ) ਨਾਂ ਦੀ ਪੁੱਤਰੀ ਸੀ।
संदल दे दुहिता तिह सुहै ॥
ਖਗ​ਮ੍ਰਿਗ​ਜਛ​ਭੁਜੰਗਨ​ਮੋਹੈ​॥​
(ਉਹ) ਪੰਛੀਆਂ, ਮਿਰਗਾਂ, ਯਕਸ਼ਾਂ, ਸੱਪਾਂ ਆਦਿ (ਸਭ ਨੂੰ) ਮੋਹੰਦੀ ਸੀ।
खग म्रिग जछ भुजंगन मोहै ॥
ਅਧਿਕ​ਪ੍ਰਭਾ​ਤਨ​ਮੋ​ਤਿਨ​ਧਰੀ​॥​
ਉਸ ਨੇ ਸ਼ਰੀਰ ਵਿਚ ਬਹੁਤ ਪ੍ਰਭਾ ਧਾਰੀ ਹੋਈ ਸੀ। (ਇੰਜ ਲਗਦਾ ਸੀ)
अधिक प्रभा तन मो तिन धरी ॥
ਮਦਨ​ਸੁ​ਨਾਰ​ਭਰਤ​ਜਨੁ​ਭਰੀ​॥੨॥​
ਮਾਨੋ ਕਾਮ ਦੇਵ ਨੇ (ਆਪ ਉਸ ਦੀ) ਭਰਤ ਭਰੀ ਹੋਵੇ (ਭਾਵ ਬਣਾਈ ਹੋਵੇ) ॥੨॥
मदन सु नार भरत जनु भरी ॥२॥
ਨ੍ਰਿਪ​ਸੁਤ​ਏਕ​ਸੁਘਰ​ਤਿਨ​ਹੇਰਿਯੋ​॥​
ਉਸ ਨੇ ਇਕ ਸੁਘੜ ਰਾਜ ਕੁਮਾਰ ਵੇਖਿਆ
न्रिप सुत एक सुघर तिन हेरियो ॥
ਮਦਨ​ਆਨਿ​ਤਾ​ਕਾ​ਤਨ​ਘੇਰਿਯੋ​॥​
ਅਤੇ ਕਾਮ ਦੇਵ ਨੇ ਉਸ ਦੇ ਸ਼ਰੀਰ ਨੂੰ ਆ ਘੇਰਿਆ।
मदन आनि ता का तन घेरियो ॥
ਸਖੀ​ਏਕ​ਤਹ​ਦਈ​ਪਠਾਈ​॥​
ਉਸ ਨੇ ਉਸ ਕੋਲ ਇਕ ਸਖੀ ਨੂੰ ਭੇਜਿਆ।
सखी एक तह दई पठाई ॥
ਅਨਿਕ​ਜਤਨ​ਕਰਿ​ਕੈ​ਤਿਹ​ਲ੍ਯਾਈ​॥੩॥​
(ਉਹ) ਅਨੇਕ ਯਤਨ ਕਰ ਕੇ ਉਸ ਨੂੰ ਲੈ ਆਈ ॥੩॥
अनिक जतन करि कै तिह ल्याई ॥३॥
ਆਨਿ​ਸਜਨ​ਤਿਨ​ਦਯੋ​ਮਿਲਾਇ​॥​
(ਸਖੀ ਨੇ) ਮਿਤਰ ਨੂੰ ਲਿਆ ਕੇ ਰਾਜ ਕੁਮਾਰੀ ਨਾਲ ਮਿਲਾ ਦਿੱਤਾ
आनि सजन तिन दयो मिलाइ ॥
ਰਮੀ​ਕੁਅਰਿ​ਤਾ​ਸੌ​ਲਪਟਾਇ​॥​
ਅਤੇ ਰਾਜ ਕੁਮਾਰੀ ਨੇ ਉਸ ਨਾਲ ਲਿਪਟ ਕੇ ਰਮਣ ਕੀਤਾ।
रमी कुअरि ता सौ लपटाइ ॥
ਅਟਕ​ਗਯੋ​ਜਿਯ​ਤਜਾ​ਨ​ਜਾਈ​॥​
(ਉਸ ਦਾ) ਮਨ (ਰਾਜ ਕੁਮਾਰ) ਨਾਲ ਅਟਕ ਗਿਆ, (ਅਤੇ ਹੁਣ ਉਸ ਨੂੰ) ਛਡਿਆ ਨਹੀਂ ਸੀ ਜਾ ਸਕਦਾ।
अटक गयो जिय तजा न जाई ॥
ਇਹ​ਬਿਧਿ​ਤਿਨ​ਕੀਨੀ​ਚਤੁਰਾਈ​॥੪॥​
(ਉਸ ਨੂੰ ਸਦਾ ਲਈ ਪ੍ਰਾਪਤ ਕਰਨ ਨਿਮਿਤ) ਉਸ ਨੇ ਇਸ ਤਰ੍ਹਾਂ ਦੀ ਚਾਲਾਕੀ ਕੀਤੀ ॥੪॥
इह बिधि तिन कीनी चतुराई ॥४॥
ਤੋਪ​ਬਡੀ​ਇਕ​ਲਈ​ਮੰਗਾਇ​॥​
ਉਸ ਨੇ ਇਕ ਵੱਡੀ ਤੋਪ ਮੰਗਵਾਈ,
तोप बडी इक लई मंगाइ ॥
ਜਿਹ​ਮਹਿ​ਬੈਠਿ​ਮਨੁਛ​ਤੇ​ਜਾਇ​॥​
ਜਿਸ ਵਿਚ ਮਨੁੱਖ ਦੇ ਬੈਠਣ ਦੀ ਥਾਂ ਸੀ।
जिह महि बैठि मनुछ ते जाइ ॥
ਮੰਤ੍ਰ​ਸਕਤਿ​ਕਰਿ​ਤਾ​ਮੋ​ਬਰੀ​॥​
ਉਹ ਮੰਤਰ ਦੀ ਸ਼ਕਤੀ ਨਾਲ ਉਸ ਵਿਚ ਵੜੀ
मंत्र सकति करि ता मो बरी ॥
ਮਿਤ੍ਰ​ਭਏ​ਇਹ​ਭਾਤਿ​ਉਚਰੀ​॥੫॥​
ਅਤੇ ਮਿਤਰ ਨਾਲ ਇਸ ਤਰ੍ਹਾਂ ਗੱਲ ਕੀਤੀ ॥੫॥
मित्र भए इह भाति उचरी ॥५॥
ਮਿਤ੍ਰ​ਬਿਦਾ​ਕਰਿ​ਸਖੀ​ਬੁਲਾਈ​॥​
ਮਿਤਰ ਨੂੰ ਵਿਦਾ ਕਰ ਕੇ ਸਖੀ ਨੂੰ ਬੁਲਾਇਆ
मित्र बिदा करि सखी बुलाई ॥
ਇਹ​ਬਿਧਿ​ਤਾਹਿ​ਕਹਾ​ਸਮੁਝਾਈ​॥​
ਅਤੇ ਇਸ ਤਰ੍ਹਾਂ ਉਸ ਨੂੰ ਸਮਝਾਇਆ
इह बिधि ताहि कहा समुझाई ॥
ਤੋਪ​ਬਿਖੈ​ਮੁਹਿ​ਡਾਰਿ​ਚਲੈਯਹੁ​॥​
ਕਿ ਤੋਪ ਵਿਚ ਮੈਨੂੰ ਪਾ ਕੇ ਚਲਾਣਾ
तोप बिखै मुहि डारि चलैयहु ॥
ਇਹ​ਨ੍ਰਿਪ​ਸੁਤ​ਕੇ​ਗ੍ਰਿਹ​ਪਹੁਚੈਯਹੁ​॥੬॥​
ਅਤੇ ਇਸ ਰਾਜ ਕੁਮਾਰ ਦੇ ਘਰ ਪਹੁੰਚਾ ਦੇਣਾ ॥੬॥
इह न्रिप सुत के ग्रिह पहुचैयहु ॥६॥
ਜਬ​ਸਹਚਰਿ​ਐਸੇ​ਸੁਨਿ​ਲਈ​॥​
ਜਦ ਸਖੀ ਨੇ ਇਸ ਤਰ੍ਹਾਂ ਸੁਣ ਲਿਆ
जब सहचरि ऐसे सुनि लई ॥
ਦਾਰੂ​ਡਾਰਿ​ਆਗਿ​ਤਿਹ​ਦਈ​॥​
ਤਾਂ (ਤੋਪ ਵਿਚ) ਬਾਰੂਦ ('ਦਾਰੂ') ਪਾ ਕੇ ਉਸ ਨੂੰ ਅੱਗ ਦੇ ਦਿੱਤੀ।
दारू डारि आगि तिह दई ॥
ਗੋਰਾ​ਜਿਮਿ​ਲੈ​ਕੁਅਰਿ​ਚਲਾਯੋ​॥​
ਗੋਲੇ ਵਾਂਗ ਰਾਜ ਕੁਮਾਰੀ ਨੂੰ ਚਲਾ ਦਿੱਤਾ
गोरा जिमि लै कुअरि चलायो ॥
ਮੰਤ੍ਰ​ਸਕਤਿ​ਜਮ​ਨਿਕਟ​ਨ​ਆਯੋ​॥੭॥​
ਅਤੇ ਮੰਤਰ ਦੀ ਸ਼ਕਤੀ ਕਾਰਨ ਜਮ ਨੇੜੇ ਨਾ ਆਇਆ ॥੭॥
मंत्र सकति जम निकट न आयो ॥७॥
ਜਾਇ​ਪਰੀ​ਨਿਜੁ​ਪ੍ਰੀਤਮ​ਕੇ​ਘਰ​॥​
(ਉਹ) ਪ੍ਰੀਤਮ ਦੇ ਘਰ ਜਾ ਡਿਗੀ,
जाइ परी निजु प्रीतम के घर ॥
ਪਾਹਨ​ਜੈਸ​ਹਨਾ​ਗੋਫਨ​ਕਰਿ​॥​
ਜਿਵੇਂ ਘੁਬਾਣੀ ਵਿਚੋਂ ਪੱਥਰ ਵਗਾਇਆ ਜਾਂਦਾ ਹੈ।
पाहन जैस हना गोफन करि ॥
ਨਿਰਖਿ​ਮੀਤ​ਤਿਹ​ਲਿਯਾ​ਉਠਾਈ​॥​
ਮਿਤਰ ਨੇ ਵੇਖ ਕੇ ਉਸ ਨੂੰ ਉਠਾ ਲਿਆ।
निरखि मीत तिह लिया उठाई ॥
ਪੋਛਿ​ਅੰਗਿ​ਉਰ​ਸਾਥ​ਲਗਾਈ​॥੮॥​
(ਉਸ ਦਾ) ਸ਼ਰੀਰ ਪੂੰਝ ਕੇ ਛਾਤੀ ਨਾਲ ਲਗਾ ਲਿਆ ॥੮॥
पोछि अंगि उर साथ लगाई ॥८॥
ਦੋਹਰਾ​॥​
ਦੋਹਰਾ:
दोहरा ॥
ਮੀਤ​ਅਧਿਕ​ਉਪਮਾ​ਕਰੀ​ਧੰਨ੍ਯ​ਕੁਅਰਿ​ਕਾ​ਨੇਹ​॥​
ਮਿਤਰ ਨੇ ਉਸ ਦੀ ਬਹੁਤ ਉਪਮਾ ਕਰ ਕੇ, ਰਾਜ ਕੁਮਾਰੀ ਦੇ ਪ੍ਰੇਮ ਨੂੰ ਧੰਨ ਕਿਹਾ।
मीत अधिक उपमा करी धंन्य कुअरि का नेह ॥
ਗੋਲਾ​ਹ੍ਵੈ​ਤੋਪਹਿ​ਉਡੀ​ਚਿੰਤਾ​ਕਰੀ​ਨ​ਦੇਹਿ​॥੯॥​
ਉਹ ਗੋਲਾ ਬਣ ਕੇ ਤੋਪ ਰਾਹੀਂ ਉਡੀ ਅਤੇ ਆਪਣੀ ਦੇਹ ਦੀ ਚਿੰਤਾ ਤਕ ਨਾ ਕੀਤੀ ॥੯॥
गोला ह्वै तोपहि उडी चिंता करी न देहि ॥९॥
ਚੌਪਈ​॥​
ਚੌਪਈ:
चौपई ॥
ਇਤੈ​ਕੁਅਰਿ​ਮਿਤਵਾ​ਕੇ​ਗਈ​॥​
ਇਧਰ ਰਾਜ ਕੁਮਾਰੀ ਮਿਤਰ ਪਾਸ ਗਈ
इतै कुअरि मितवा के गई ॥
ਉਤੈ​ਸਖਿਨ​ਭੂਪਹਿ​ਸੁਧਿ​ਦਈ​॥​
ਅਤੇ ਉਧਰ ਸਖੀ ਨੇ ਜਾ ਕੇ ਰਾਜੇ ਨੂੰ ਖ਼ਬਰ ਕਰ ਦਿੱਤੀ
उतै सखिन भूपहि सुधि दई ॥
ਦਾਰੂ​ਡਾਰਿ​ਅਨਲ​ਹਮ​ਦਈ​॥​
ਕਿ ਬਾਰੂਦ ਪਾ ਕੇ ਮੈਂ ਅੱਗ ਲਗਾ ਦਿੱਤੀ
दारू डारि अनल हम दई ॥
ਤੋਪ​ਬਿਖੈ​ਤਰੁਨੀ​ਉਡਿ​ਗਈ​॥੧੦॥​
ਅਤੇ ਤੋਪ ਵਿਚੋਂ ਰਾਜ ਕੁਮਾਰੀ ਉਡ ਗਈ ॥੧੦॥
तोप बिखै तरुनी उडि गई ॥१०॥