ਜਿਹਸਮਾਨਨਹਿਦੇਵਕੁਮਾਰੀ॥੧॥
ਜਿਸ ਵਰਗੀ ਕੋਈ ਦੇਵ ਕੰਨਿਆ ਵੀ ਨਹੀਂ ਸੀ ॥੧॥
जिह समान नहि देव कुमारी ॥१॥
ਤਹਇਕਹੁਤਾਸਾਹਕਾਬੇਟਾ॥
ਉਥੇ ਇਕ ਸ਼ਾਹ ਦਾ ਪੁੱਤਰ ਸੀ,
तह इक हुता साह का बेटा ॥
ਜਿਹਸਮਾਨਕੋਭਯੋਨਭੇਟਾ॥
ਜਿਸ ਵਰਗਾ ਕਿਤੇ ਕੋਈ ਮਿਲਿਆ ਨਹੀਂ ਸੀ।
जिह समान को भयो न भेटा ॥
ਏਕਸੁਘਰਅਰੁਸੁੰਦਰਘਨੋ॥
(ਉਹ) ਇਕ ਸੁਘੜ ਸੀ ਅਤੇ (ਦੂਜੇ) ਬਹੁਤ ਸੁੰਦਰ ਸੀ।
एक सुघर अरु सुंदर घनो ॥
ਜਨੁਅਵਤਾਰਮਦਨਕੋਬਨੋ॥੨॥
ਮਾਨੋ ਕਾਮ ਦੇਵ ਦਾ ਅਵਤਾਰ ਬਣਿਆ ਹੋਵੇ ॥੨॥
जनु अवतार मदन को बनो ॥२॥
ਭੂਪਸੁਤਾਤਿਹਨਿਰਖਿਲੁਭਾਈ॥
ਰਾਜ ਕੁਮਾਰੀ ਉਸ ਨੂੰ ਵੇਖ ਕੇ ਮੋਹਿਤ ਹੋ ਗਈ
भूप सुता तिह निरखि लुभाई ॥
ਗਿਰੀਭੂਮਿਜਨੁਨਾਗਚਬਾਈ॥
ਅਤੇ ਧਰਤੀ ਉਤੇ ਡਿਗ ਪਈ, ਮਾਨੋ ਸੱਪ ਨੇ ਡੰਗੀ ਹੋਵੇ।
गिरी भूमि जनु नाग चबाई ॥
ਸਖੀਏਕਤਿਹਤੀਰਪਠਾਈ॥
(ਉਸ ਨੇ) ਇਕ ਸਖੀ ਨੂੰ ਉਸ ਕੋਲ ਭੇਜਿਆ
सखी एक तिह तीर पठाई ॥
ਗਾਜਿਰਾਇਕਹਲਿਯਾਬੁਲਾਈ॥੩॥
ਅਤੇ ਗਾਜਿ ਰਾਇ ਨੂੰ ਬੁਲਾ ਲਿਆ ॥੩॥
गाजि राइ कह लिया बुलाई ॥३॥
ਜਬਤਿਹਲਖਾਸਜਨਘਰਆਯੋ॥
ਜਦ ਉਸ ਨੇ ਸੱਜਨ ਨੂੰ ਘਰ ਆਇਆ ਵੇਖਿਆ
जब तिह लखा सजन घर आयो ॥
ਕੰਠਗੌਹਰਾਰਾਇਲਗਾਯੋ॥
ਤਾਂ ਗੌਹਰਾ ਰਾਇ ਨੇ (ਉਸ ਨੂੰ) ਗਲੇ ਨਾਲ ਲਗਾ ਲਿਆ।
कंठ गौहरा राइ लगायो ॥
ਬਹੁਬਿਧਿਕਰੇਤਵਨਸੌਭੋਗਾ॥
ਉਸ ਨਾਲ ਬਹੁਤ ਤਰ੍ਹਾਂ ਦਾ ਰਮਣ ਕੀਤਾ
बहु बिधि करे तवन सौ भोगा ॥
ਦੂਰਿਕਰਾਜਿਯਕਾਸਭਸੋਗਾ॥੪॥
ਅਤੇ ਮਨ ਦਾ ਸਾਰਾ ਗ਼ਮ ਦੂਰ ਕਰ ਦਿੱਤਾ ॥੪॥
दूरि करा जिय का सभ सोगा ॥४॥
ਭੋਗਕਰਤਭਾਯੋਅਤਿਪ੍ਯਾਰੋ॥
ਰਮਣ ਕਰਨ ਦੌਰਾਨ ਉਹ ਪਿਆਰਾ ਬਹੁਤ ਚੰਗਾ ਲਗਣ ਲਗ ਗਿਆ।
भोग करत भायो अति प्यारो ॥
ਛਿਨਨਕਰਤਆਪਨਤੇਨ੍ਯਾਰੋ॥
(ਉਸ ਨੂੰ) ਛਿਣ ਭਰ ਲਈ ਵੀ ਆਪਣੇ ਤੋਂ ਦੂਰ ਨਾ ਕੀਤਾ।
छिन न करत आपन ते न्यारो ॥
ਭਾਤਿਭਾਤਿਕੀਕੈਫਪਿਲਾਵੈ॥
(ਉਸ ਨੂੰ) ਤਰ੍ਹਾਂ ਤਰ੍ਹਾਂ ਦੀ ਸ਼ਰਾਬ ਪਿਲਾਉਂਦੀ ਸੀ
भाति भाति की कैफ पिलावै ॥
ਸੁਭ੍ਰਸੇਜਚੜਿਭੋਗਕਮਾਵੈ॥੫॥
ਅਤੇ ਸੁੰਦਰ ਸੇਜ ਉਤੇ ਚੜ੍ਹ ਕੇ ਸੰਯੋਗ ਕਰਦੀ ਸੀ ॥੫॥
सुभ्र सेज चड़ि भोग कमावै ॥५॥
ਤਬਤਹਤਾਤਤਵਨਕਾਆਯੋ॥
ਤਦ ਉਸ ਦਾ ਪਿਤਾ ਉਥੇ ਆ ਗਿਆ।
तब तह तात तवन का आयो ॥
ਤ੍ਰਸਤਦੇਗਮਹਿਤਾਹਿਛਪਾਯੋ॥
ਡਰ ਦੇ ਮਾਰੇ ਉਸ (ਯਾਰ) ਨੂੰ ਦੇਗ ਵਿਚ ਲੁਕਾ ਦਿੱਤਾ।
त्रसत देग महि ताहि छपायो ॥
ਰੌਜਨਮੂੰਦਿਹੌਜਮਹਿਧਰਾ॥
(ਦੇਗ ਦਾ) ਮੂੰਹ ਬੰਦ ਕਰ ਕੇ ਹੌਜ਼ (ਤਾਲਾਬ) ਵਿਚ ਰਖ ਦਿੱਤਾ।
रौजन मूंदि हौज महि धरा ॥
ਏਕਬੂੰਦਜਲਬੀਚਨਪਰਾ॥੬॥
(ਉਸ ਅੰਦਰ) ਪਾਣੀ ਦੀ ਇਕ ਬੂੰਦ ਵੀ ਨਾ ਜਾਣ ਦਿੱਤੀ ॥੬॥
एक बूंद जल बीच न परा ॥६॥
ਪਿਤਹਿਤਾਲਤਤਕਾਲਦਿਖਾਯੋ॥
(ਉਸ ਨੇ) ਪਿਤਾ ਨੂੰ ਉਸੇ ਵੇਲੇ ਹੌਜ਼ ('ਤਾਲ') ਵਿਖਾ ਦਿੱਤਾ
पितहि ताल ततकाल दिखायो ॥
ਬੀਚਬੇਰੀਯਨਡਾਰਿਫਿਰਾਯੋ॥
ਅਤੇ ਬੇੜੀ ਵਿਚ ਪਾ ਕੇ (ਸਾਰੇ ਤਾਲਾਬ) ਵਿਚ ਫਿਰਾ ਦਿੱਤਾ।
बीच बेरीयन डारि फिरायो ॥
ਦੀਏਜਰਾਇਬੀਚਤਿਹਡਾਰੇ॥
ਉਸ ਵਿਚ ਦੀਵੇ ਜਗਾ ਕੇ ਰਖ ਦਿੱਤੇ,
दीए जराइ बीच तिह डारे ॥
ਜਨੁਕਰਿਚੜੇਰੈਨਿਕੇਤਾਰੇ॥੭॥
ਮਾਨੋ ਰਾਤ ਨੂੰ ਤਾਰੇ ਨਿਕਲ ਆਏ ਹੋਣ ॥੭॥
जनु करि चड़े रैनि के तारे ॥७॥
ਪਿਤਹਿਅਚੰਭਵਐਸਦਿਖਾਯੋ॥
(ਉਸ ਨੇ) ਪਿਤਾ ਨੂੰ ਅਜਿਹਾ ਅਚਰਜ ਦ੍ਰਿਸ਼ ਵਿਖਾ ਕੇ
पितहि अचंभव ऐस दिखायो ॥
ਸਮਾਧਾਨਕਰਿਧਾਮਪਠਾਯੋ॥
ਅਤੇ ਤਸੱਲੀ ਕਰਾ ਕੇ ਘਰ ਭੇਜ ਦਿੱਤਾ।
समाधान करि धाम पठायो ॥
ਮਿਤ੍ਰਹਿਕਾਢਸੇਜਪਰਲੀਨਾ॥
(ਫਿਰ) ਮਿਤਰ ਨੂੰ (ਦੇਗ ਵਿਚੋਂ) ਕਢ ਕੇ ਸੇਜ ਉਤੇ ਲੈ ਲਿਆ
मित्रहि काढ सेज पर लीना ॥
ਕਾਮਭੋਗਬਹੁਬਿਧਿਤਨਕੀਨਾ॥੮॥
ਅਤੇ ਉਸ ਨਾਲ ਬਹੁਤ ਤਰ੍ਹਾਂ ਨਾਲ ਕਾਮ-ਕ੍ਰੀੜਾ ਕੀਤੀ ॥੮॥
काम भोग बहु बिधि तन कीना ॥८॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਤੀਨਸੌਨਬੇਚਰਿਤ੍ਰਸਮਾਪਤਮਸਤੁਸੁਭਮਸਤੁ॥੩੯੦॥੬੯੫੪॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੩੯੦ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੯੦॥੬੯੫੪॥ ਚਲਦਾ॥
इति स्री चरित्र पख्याने त्रिया चरित्रे मंत्री भूप संबादे तीन सौ नबे चरित्र समापतम सतु सुभम सतु ॥३९०॥६९५४॥अफजूं॥
ਚੌਪਈ॥
ਚੌਪਈ:
चौपई ॥
ਬਰਬਰੀਨਕੋਦੇਸਬਸਤਜਹ॥
ਜਿਥੇ ਬਰਬਰੀਨ ਨਾਂ ਦਾ ਦੇਸ ਆਬਾਦ ਸੀ,
बरबरीन को देस बसत जह ॥
ਬਰਬਰਪੁਰਇਕਨਗਰਹੁਤੋਤਹ॥
ਉਥੇ ਬਰਬਰ ਪੁਰ ਨਾਂ ਦਾ ਨਗਰ ਹੁੰਦਾ ਸੀ।
बरबर पुर इक नगर हुतो तह ॥
ਅਫਕਨਸੇਰਤਹਾਕਾਰਾਜਾ॥
ਅਫਕਨ (ਅਫ਼ਗ਼ਨ) ਸ਼ੇਰ ਨਾਂ ਦਾ ਉਥੋਂ ਦਾ ਰਾਜਾ ਸੀ।
अफकन सेर तहा का राजा ॥
ਜਿਹਸਮਾਨਬਿਧਿਦੁਤਿਯਨਸਾਜਾ॥੧॥
ਉਸ ਵਰਗਾ ਵਿਧਾਤਾ ਨੇ ਹੋਰ ਕੋਈ ਨਹੀਂ ਬਣਾਇਆ ਸੀ ॥੧॥
जिह समान बिधि दुतिय न साजा ॥१॥
ਪੀਰਮੁਹੰਮਦਤਹਇਕਕਾਜੀ॥
ਉਥੇ ਪੀਰ ਮੁਹੰਮਦ ਨਾਂ ਦਾ ਕਾਜ਼ੀ ਸੀ,
पीर मुहंमद तह इक काजी ॥
ਦੇਹਕੁਰੂਪਨਾਥਜਿਹਸਾਜੀ॥
ਜਿਸ ਦਾ ਸ਼ਰੀਰ ਵਿਧਾਤਾ ਨੇ ਬਹੁਤ ਕੁਰੂਪ ਬਣਾਇਆ ਸੀ।
देह कुरूप नाथ जिह साजी ॥
ਧਾਮਖਾਤਿਮਾਬਾਨੋਨਾਰੀ॥
ਉਸ ਦੇ ਘਰ ਖ਼ਾਤਿਮਾ ਬਾਨੋ ਨਾਂ ਦੀ ਇਸਤਰੀ ਸੀ,
धाम खातिमा बानो नारी ॥
ਜਿਹਸਮਾਨਨਹਿਰਾਜਦੁਲਾਰੀ॥੨॥
ਜਿਸ ਵਰਗੀ ਕੋਈ ਰਾਜ ਕੁਮਾਰੀ ਵੀ ਨਹੀਂ ਸੀ ॥੨॥
जिह समान नहि राज दुलारी ॥२॥
ਸੋਰਠਾ॥
ਸੋਰਠਾ:
सोरठा ॥
ਸੁੰਦਰਤਾਕੀਨਾਰਿਅਤਿਕੁਰੂਪਕਾਜੀਰਹੈ॥
ਉਸ ਦੀ ਇਸਤਰੀ ਬਹੁਤ ਸੁੰਦਰ ਸੀ ਪਰ ਕਾਜ਼ੀ (ਆਪ) ਬਹੁਤ ਕੁਰੂਪ ਹੁੰਦਾ ਸੀ।
सुंदर ता की नारि अति कुरूप काजी रहै ॥
ਤਬਤਿਨਕਿਯਾਬਿਚਾਰਿਕਿਹਬਿਧਿਬਧਯਾਕੌਕਰੋ॥੩॥
ਤਦ ਉਸ (ਇਸਤਰੀ) ਨੇ ਵਿਚਾਰ ਕੀਤਾ ਕਿ ਇਸ ਦਾ ਕਿਵੇਂ ਬਧ ਕੀਤਾ ਜਾਏ ॥੩॥
तब तिन किया बिचारि किह बिधि बध या कौ करो ॥३॥
ਚੌਪਈ॥
ਚੌਪਈ:
चौपई ॥
ਸਾਹਪੁਤ੍ਰਤਿਹਪੁਰਇਕਆਯੋ॥
ਉਸ ਨਗਰ ਵਿਚ ਇਕ ਸ਼ਾਹ ਦਾ ਪੁੱਤਰ ਆਇਆ।
साह पुत्र तिह पुर इक आयो ॥
ਬਾਕੇਰਾਇਸਰੂਪਸਵਾਯੋ॥
(ਉਸ) ਬਾਂਕੇ ਰਾਇ ਦਾ ਸਰੂਪ ਬਹੁਤ ਅਧਿਕ ਸੁੰਦਰ ਸੀ।
बाके राइ सरूप सवायो ॥
ਕਾਜੀਕੀਇਸਤ੍ਰੀਤਿਹਲਹਾ॥
ਕਾਜ਼ੀ ਦੀ ਪਤਨੀ ਨੇ ਉਸ ਨੂੰ ਵੇਖਿਆ
काजी की इसत्री तिह लहा ॥
ਬਰੌਇਸੀਕਹਚਿਤਯੌਕਹਾ॥੪॥
ਅਤੇ ਚਿਤ ਵਿਚ ਸੋਚਿਆ ਕਿ ਇਸੇ ਨਾਲ ਵਿਆਹ ਕੀਤਾ ਜਾਏ ॥੪॥
बरौ इसी कह चित यौ कहा ॥४॥
ਮੁਸਲਮਾਨਬਹੁਧਾਮਬੁਲਾਵਤ॥
(ਉਹ) ਬਹੁਤ ਮੁਸਲਮਾਨਾਂ ਨੂੰ ਘਰ ਬੁਲਾਉਂਦੀ ਸੀ
मुसलमान बहु धाम बुलावत ॥