GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1330
Display Settings
Translations
ਤ੍ਰਿੰਬਕ​ਮਹਾ​ਰੁਦ੍ਰ​ਹੈ​ਜਹਾ​॥​
ਜਿਥੇ ਤ੍ਰਿੰਬਕ ਮਹਾ ਰੁਦ੍ਰ ਹੈ,
त्रिंबक महा रुद्र है जहा ॥
ਤ੍ਰਿੰਬਕ​ਦਤ​ਨਰਾਧਪ​ਤਹਾ​॥੧॥​
ਉਥੇ ਤ੍ਰਿੰਬਕ ਦੱਤ ਨਾਂ ਦਾ ਰਾਜਾ (ਰਾਜ ਕਰਦਾ) ਸੀ ॥੧॥
त्रिंबक दत नराधप तहा ॥१॥
ਤ੍ਰਿਬੰਕ​ਪੁਰ​ਤਾ​ਕੋ​ਬਹੁ​ਸੋਹੈ​॥​
ਉਸ ਦਾ ਤ੍ਰਿੰਬਕ ਪੁਰ ਬਹੁਤ ਹੀ ਸ਼ੋਭਾਸ਼ਾਲੀ ਸੀ,
त्रिबंक पुर ता को बहु सोहै ॥
ਇੰਦ੍ਰ​ਚੰਦ੍ਰ​ਲੋਕ​ਕਹ​ਮੋਹੈ​॥​
ਜੋ ਇੰਦਰ ਅਤੇ ਚੰਦ੍ਰ ਲੋਕਾਂ ਨੂੰ ਵੀ ਮੋਹ ਲੈਂਦਾ ਸੀ।
इंद्र चंद्र लोक कह मोहै ॥
ਸ੍ਰੀ​ਰਸਰੀਤਿ​ਮਤੀ​ਤਿਹ​ਨਾਰੀ​॥​
ਰਸਰੀਤ ਮਤੀ ਉਸ ਦੀ ਇਸਤਰੀ ਸੀ।
स्री रसरीति मती तिह नारी ॥
ਕੰਚਨ​ਅਵਟਿ​ਸਾਚੇ​ਜਨੁ​ਢਾਰੀ​॥੨॥​
(ਇੰਜ ਲਗਦੀ ਸੀ) ਮਾਨੋ ਸੋਨੇ ਨੂੰ ਪੰਘਾਰ ਕੇ ਸੰਚੇ ਵਿਚ ਢਾਲੀ ਗਈ ਹੋਵੇ ॥੨॥
कंचन अवटि साचे जनु ढारी ॥२॥
ਸ੍ਰੀ​ਸੁਹਾਸ​ਦੇ​ਤਾ​ਕੀ​ਕੰਨ੍ਯਾ​॥​
ਉਸ ਦੀ ਕੰਨਿਆ ਦਾ ਨਾਂ ਸੁਹਾਸ ਦੇ (ਦੇਈ) ਸੀ
स्री सुहास दे ता की कंन्या ॥
ਜਿਹ​ਸਮ​ਉਪਜੀ​ਨਾਰਿ​ਨ​ਅੰਨ੍ਰਯਾ​॥​
ਜਿਸ ਵਰਗੀ ਕੋਈ ਹੋਰ ਨਾਰ ਪੈਦਾ ਨਹੀਂ ਹੋਈ ਸੀ।
जिह सम उपजी नारि न अंन्रया ॥
ਏਕ​ਚਤੁਰਿ​ਅਰੁ​ਸੁੰਦਰਿ​ਘਨੀ​॥​
ਉਹ ਇਕ ਸਿਆਣੀ ਅਤੇ ਦੂਜੇ ਬਹੁਤ ਸੁੰਦਰ ਸੀ,
एक चतुरि अरु सुंदरि घनी ॥
ਜਿਹ​ਸਮਾਨ​ਕੋਈ​ਨਹਿ​ਬਨੀ​॥੩॥​
ਜਿਸ ਵਰਗੀ (ਸੁੰਦਰ) ਕੋਈ ਹੋਰ ਨਹੀਂ ਬਣੀ ਸੀ ॥੩॥
जिह समान कोई नहि बनी ॥३॥
ਇਕ​ਦਿਨ​ਕੁਅਰਿ​ਬਾਗ​ਕੋ​ਚਲੀ​॥​
ਇਕ ਦਿਨ ਰਾਜ ਕੁਮਾਰੀ ਵੀਹ ਪੰਜਾਹ
इक दिन कुअरि बाग को चली ॥
ਬੀਸ​ਪਚਾਸ​ਲਏ​ਸੰਗ​ਅਲੀ​॥​
ਸਖੀਆਂ ਨੂੰ ਨਾਲ ਲੈ ਕੇ ਬਾਗ਼ ਨੂੰ ਗਈ।
बीस पचास लए संग अली ॥
ਜਾਤ​ਹੁਤੀ​ਮਾਰਗ​ਕੇ​ਮਾਹੀ​॥​
(ਜਦ) ਰਾਹ ਵਿਚ ਜਾ ਰਹੀ ਸੀ,
जात हुती मारग के माही ॥
ਸੁੰਦਰ​ਨਿਰਖਾ​ਏਕ​ਤਹਾ​ਹੀ​॥੪॥​
ਤਾਂ ਉਥੇ ਇਕ ਸੁੰਦਰ (ਆਦਮੀ) ਵੇਖਿਆ ॥੪॥
सुंदर निरखा एक तहा ही ॥४॥
ਸੇਰ​ਸਿੰਘ​ਤਿਹ​ਨਾਮ​ਬਿਰਾਜਤ​॥​
ਉਸ ਦਾ ਨਾਮ ਸ਼ੇਰ ਸਿੰਘ ਸੀ। (ਉਹ ਇਤਨਾ ਸੁੰਦਰ ਸੀ ਕਿ)
सेर सिंघ तिह नाम बिराजत ॥
ਜਾਹਿ​ਨਿਰਖਿ​ਰਤਿ​ਕੋ​ਮਨ​ਲਾਜਤ​॥​
ਉਸ ਨੂੰ ਵੇਖ ਕੇ (ਕਾਮ ਦੇਵ ਦੀ ਇਸਤਰੀ) ਰਤੀ ਵੀ ਲਜਿਤ ਹੁੰਦੀ ਸੀ।
जाहि निरखि रति को मन लाजत ॥
ਕਹ​ਲਗਿ​ਤਿਹ​ਛਬਿ​ਭਾਖਿ​ਸੁਨਾਊ​॥​
ਉਸ ਦੀ ਸੁੰਦਰਤਾ ਦਾ ਕਿਥੋਂ ਤਕ ਵਰਣਨ ਕਰਾਂ।
कह लगि तिह छबि भाखि सुनाऊ ॥
ਪ੍ਰਭਾ​ਕੇਰ​ਸੁਭ​ਗ੍ਰੰਥ​ਬਨਾਊ​॥੫॥​
(ਉਸ ਦੀ) ਸੁੰਦਰਤਾ ਲਈ (ਇਕ) ਸ਼ੁਭ ਗ੍ਰੰਥ ਬਣਾ ਦਿਆਂ ॥੫॥
प्रभा केर सुभ ग्रंथ बनाऊ ॥५॥
ਅੜਿਲ​॥​
ਅੜਿਲ:
अड़िल ॥
ਰਾਜ​ਸੁਤਾ​ਜਬ​ਤੇ​ਤਿਹ​ਗਈ​ਨਿਹਾਰਿ​ਕਰਿ​॥​
ਜਦ ਦੀ ਰਾਜ ਕੁਮਾਰੀ ਉਸ ਨੂੰ ਵੇਖ ਕੇ ਗਈ ਸੀ,
राज सुता जब ते तिह गई निहारि करि ॥
ਰਹੀ​ਮਤ​ਹ੍ਵੈ​ਮਨ​ਇਹ​ਬਾਤ​ਬਿਚਾਰਿ​ਕਰਿ​॥​
ਤਾਂ (ਉਹ) ਇਹ ਗੱਲ ਵਿਚਾਰ ਕੇ ਮਨ ਵਿਚ ਮਸਤ ਹੋ ਰਹੀ ਸੀ
रही मत ह्वै मन इह बात बिचारि करि ॥
ਕੋਟਿ​ਜਤਨ​ਕਰਿ​ਕਰਿ​ਕਰਿ​ਯਾਹਿ​ਬੁਲਾਇਯੈ​॥​
ਕਿ ਕਰੋੜਾਂ ਯਤਨ ਕਰ ਕਰ ਕੇ ਉਸ ਨੂੰ ਬੁਲਾਵਾਂਗੀ
कोटि जतन करि करि करि याहि बुलाइयै ॥
ਹੋ​ਕਾਮ​ਕੇਲ​ਕਰਿ​ਯਾ​ਸੌ​ਹਰਖ​ਕਮਾਇਯੈ​॥੬॥​
ਅਤੇ ਉਸ ਨਾਲ ਰਤੀ-ਕ੍ਰੀੜਾ ਕਰ ਕੇ ਸੁਖ ਪ੍ਰਾਪਤ ਕਰਾਂਗੀ ॥੬॥
हो काम केल करि या सौ हरख कमाइयै ॥६॥
ਚੌਪਈ​॥​
ਚੌਪਈ:
चौपई ॥
ਸਖੀ​ਏਕ​ਤਹ​ਦਈ​ਪਠਾਇ​॥​
(ਰਾਜ ਕੁਮਾਰੀ ਨੇ) ਉਸ ਪਾਸ ਇਕ ਸਖੀ ਨੂੰ ਭੇਜਿਆ।
सखी एक तह दई पठाइ ॥
ਜਿਹ​ਤਿਹ​ਬਿਧਿ​ਤਿਹ​ਲਯੋ​ਬੁਲਾਇ​॥​
(ਉਹ) ਜਿਵੇਂ ਕਿਵੇਂ ਉਸ ਨੂੰ ਬੁਲਾ ਲਿਆਈ।
जिह तिह बिधि तिह लयो बुलाइ ॥
ਪੜਿ​ਪੜਿ​ਦੋਹਾ​ਛੰਦ​ਬਿਹਾਰਹਿ​॥​
ਉਹ ਦੋਹਰਾ ਛੰਦ (ਗੀਤ) ਪੜ੍ਹ ਕੇ ਰਮਣ ਕਰ ਰਹੇ ਸਨ
पड़ि पड़ि दोहा छंद बिहारहि ॥
ਸਕਲ​ਮਦਨ​ਕੋ​ਤਾਪ​ਨਿਵਾਰਹਿ​॥੭॥​
ਅਤੇ ਕਾਮ ਦਾ ਸਾਰਾ ਤਾਪ ਦੂਰ ਕਰ ਰਹੇ ਸਨ ॥੭॥
सकल मदन को ताप निवारहि ॥७॥
ਆਵਤ​ਨੈਨ​ਨਿਰਖਿ​ਕਰਿ​ਰਾਜਾ​॥​
ਜਦ ਉਸ (ਰਾਜ ਕੁਮਾਰੀ) ਨੇ ਰਾਜੇ ਨੂੰ ਆਉਂਦਿਆਂ ਅੱਖਾਂ ਨਾਲ ਵੇਖਿਆ,
आवत नैन निरखि करि राजा ॥
ਇਹ​ਬਿਧਿ​ਚਰਿਤ​ਚੰਚਲਾ​ਸਾਜਾ​॥​
ਤਾਂ ਰਾਜ ਕੁਮਾਰੀ ਨੇ ਇਸ ਤਰ੍ਹਾਂ ਚਰਿਤ੍ਰ ਖੇਡਿਆ।
इह बिधि चरित चंचला साजा ॥
ਰੋਮ​ਨਾਸ​ਤਿਹ​ਬਦਨ​ਲਗਾਯੋ​॥​
ਉਸ ਦੇ ਸ਼ਰੀਰ ਉਤੇ ਰੋਮਨਾਸਨੀ ਲਗਾ ਕੇ (ਵਾਲ ਦੂਰ ਕਰ ਦਿੱਤੇ ਅਤੇ)
रोम नास तिह बदन लगायो ॥
ਨਾਰਿ​ਭੇਸ​ਤਾ​ਕਹ​ਪਹਿਰਾਯੋ​॥੮॥​
ਉਸ ਨੂੰ ਇਸਤਰੀ ਦੇ ਬਸਤ੍ਰ ਪਵਾ ਦਿੱਤੇ ॥੮॥
नारि भेस ता कह पहिरायो ॥८॥
ਝਾਰੂ​ਏਕ​ਹਾਥ​ਤਿਹ​ਲਿਯੋ​॥​
ਉਸ ਨੇ ਇਕ ਹੱਥ ਵਿਚ ਝਾੜੂ ਪਕੜ ਲਿਆ
झारू एक हाथ तिह लियो ॥
ਦੂਜੇ​ਹਾਥ​ਟੋਕਰਾ​ਦਿਯੋ​॥​
ਅਤੇ ਦੂਜੇ ਵਿਚ ਟੋਕਰਾ ਥਮਾ ਦਿੱਤਾ।
दूजे हाथ टोकरा दियो ॥
ਮੁਹਰਨ​ਔਰ​ਰਪੈਯਨ​ਭਰੋ​॥​
(ਟੋਕਰਾ) ਮੋਹਰਾਂ ਅਤੇ ਰੁਪੈਯਾਂ ਨਾਲ ਭਰ ਦਿੱਤਾ
मुहरन और रपैयन भरो ॥
ਤਾਹਿ​ਚੰਡਾਰੀ​ਭਾਖਿਨਿ​ਕਰੋ​॥੯॥​
ਅਤੇ ਉਸ ਨੂੰ ਚੂਹੜੀ ਕਹਿ ਦਿੱਤਾ ॥੯॥
ताहि चंडारी भाखिनि करो ॥९॥
ਨ੍ਰਿਪ​ਆਗੇ​ਕਰਿ​ਤਾਹਿ​ਨਿਕਾਰਿਯੋ​॥​
ਰਾਜੇ ਦੇ ਸਾਹਮਣਿਓਂ ਉਸ ਨੂੰ ਕਢ ਦਿੱਤਾ।
न्रिप आगे करि ताहि निकारियो ॥
ਮੂੜ​ਭੂਪ​ਨਹਿ​ਭੇਦ​ਬਿਚਾਰਿਯੋ​॥​
ਪਰ ਮੂਰਖ ਰਾਜੇ ਨੇ ਕੁਝ ਵੀ ਭੇਦ ਨਾ ਸਮਝਿਆ।
मूड़ भूप नहि भेद बिचारियो ॥
ਕਾਢਿ​ਖੜਗ​ਤਿਹ​ਹਨਤ​ਨ​ਭਯੋ​॥​
ਤਲਵਾਰ ਕਢ ਕੇ ਉਸ ਨੂੰ ਨਾ ਮਾਰਿਆ
काढि खड़ग तिह हनत न भयो ॥
ਜਾਨਿ​ਚੰਡਾਰ​ਤਾਹਿ​ਨ੍ਰਿਪ​ਗਯੋ​॥੧੦॥​
ਅਤੇ ਉਸ ਨੂੰ ਚੂਹੜੀ ਸਮਝ ਕੇ ਰਾਜਾ ਚਲਾ ਗਿਆ ॥੧੦॥
जानि चंडार ताहि न्रिप गयो ॥१०॥
ਜਿਨ​ਇਹ​ਮੋਰ​ਅੰਗ​ਛੁਹਿ​ਜਾਇ​॥​
(ਰਾਜਾ ਇਹ ਸੋਚਦਾ ਸੀ) ਮਤਾਂ ਮੇਰੇ ਸ਼ਰੀਰ ਨੂੰ ਛੋਹ ਜਾਏ
जिन इह मोर अंग छुहि जाइ ॥
ਮੁਝੈ​ਕਰੈ​ਅਪਵਿਤ੍ਰ​ਬਨਾਇ​॥​
ਅਤੇ ਮੈਨੂੰ ਅਪਵਿਤ੍ਰ ਕਰ ਜਾਏ।
मुझै करै अपवित्र बनाइ ॥
ਤਾਹਿ​ਪਛਾਨਿ​ਪਕਰਿ​ਨਹਿ​ਲਯੋ​॥​
ਉਸ ਨੂੰ ਪਛਾਣ ਕੇ ਪਕੜ ਨਾ ਸਕਿਆ
ताहि पछानि पकरि नहि लयो ॥
ਲੈ​ਮੁਹਰੈ​ਸੁੰਦਰ​ਘਰ​ਗਯੋ​॥੧੧॥​
ਅਤੇ ਮੋਹਰਾਂ ਲੈ ਕੇ ਉਹ ਸੁੰਦਰ (ਆਦਮੀ) ਘਰ ਨੂੰ ਚਲਾ ਗਿਆ ॥੧੧॥
लै मुहरै सुंदर घर गयो ॥११॥
ਇਤਿ​ਸ੍ਰੀ​ਚਰਿਤ੍ਰ​ਪਖ੍ਯਾਨੇ​ਤ੍ਰਿਯਾ​ਚਰਿਤ੍ਰੇ​ਮੰਤ੍ਰੀ​ਭੂਪ​ਸੰਬਾਦੇ​ਤੀਨ​ਸੌ​ਸਤਤਰ​ਚਰਿਤ੍ਰ​ਸਮਾਪਤਮ​ਸਤੁ​ਸੁਭਮ​ਸਤੁ​॥੩੭੭॥੬੮੦੮॥ਅਫਜੂੰ॥​
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੩੭੭ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੭੭॥੬੮੦੮॥ ਚਲਦਾ॥
इति स्री चरित्र पख्याने त्रिया चरित्रे मंत्री भूप संबादे तीन सौ सततर चरित्र समापतम सतु सुभम सतु ॥३७७॥६८०८॥अफजूं॥
ਚੌਪਈ​॥​
ਚੌਪਈ:
चौपई ॥
ਭੂਪ​ਤ੍ਰਿਹਾਟਕ​ਸੈਨ​ਭਨਿਜੈ​॥​
ਤ੍ਰਿਹਾਟਕ ਸੈਨ ਨਾਂ ਦਾ ਇਕ ਰਾਜਾ ਸੁਣੀਂਦਾ ਸੀ।
भूप त्रिहाटक सैन भनिजै ॥
ਨਗਰ​ਤਿਹਾੜੋ​ਜਾਹਿ​ਕਹਿਜੈ​॥​
ਉਸ ਦੇ ਨਗਰ ਨੂੰ ਤਿਹਾੜ ਕਿਹਾ ਜਾਂਦਾ ਸੀ।
नगर तिहाड़ो जाहि कहिजै ॥