GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1328
Display Settings
Translations
ਸੁਨਤ​ਬੈਨ​ਬੇਗਮ​ਡਰਪਾਨੀ​॥​
(ਰਾਜੇ ਦੀ) ਗੱਲ ਸੁਣ ਕੇ ਬੇਗਮ ਡਰ ਗਈ
सुनत बैन बेगम डरपानी ॥
ਥਰਹਰ​ਕੰਪਾ​ਮਿਤ੍ਰ​ਤਿਹ​ਮਾਨੀ​॥​
ਅਤੇ ਉਸ ਦਾ ਮਾਣ ਮਤਾ ਮਿਤਰ ਵੀ ਥਰਥਰ ਕੰਬਣ ਲਗਾ।
थरहर कंपा मित्र तिह मानी ॥
ਅਬ​ਹੀ​ਮੁਝੈ​ਭੂਪ​ਗਹਿ​ਲੈ​ਹੈ​॥​
(ਅਤੇ ਕਹਿਣ ਲਗਾ) ਮੈਨੂੰ ਹੁਣੇ ਰਾਜਾ ਪਕੜ ਲਵੇਗਾ
अब ही मुझै भूप गहि लै है ॥
ਇਸੀ​ਬਨ​ਬਿਖੈ​ਮਾਰਿ​ਚੁਕੈ​ਹੈ​॥੧੬॥​
ਅਤੇ ਇਸੇ ਜੰਗਲ ਵਿਚ ਮਾਰ ਮੁਕਾਏਗਾ ॥੧੬॥
इसी बन बिखै मारि चुकै है ॥१६॥
ਨਾਰਿ​ਕਹੀ​ਪਿਯ​ਜਿਨ​ਜਿਯ​ਡਰੋ​॥​
ਇਸਤਰੀ ਨੇ ਪ੍ਰੇਮੀ ਨੂੰ ਕਿਹਾ, (ਤੁਸੀਂ) ਮਨ ਵਿਚ ਨਾ ਡਰੋ।
नारि कही पिय जिन जिय डरो ॥
ਕਹੌ​ਚਰਿਤ੍ਰ​ਤੁਮੈ​ਸੋ​ਕਰੋ​॥​
ਜੋ ਚਰਿਤ੍ਰ (ਮੈਂ) ਤੁਹਾਨੂੰ ਕਹਿੰਦੀ ਹਾਂ, ਉਹੀ ਕਰੋ।
कहौ चरित्र तुमै सो करो ॥
ਕਰੀ​ਰੂਖ​ਕੇ​ਤਰੈ​ਨਿਕਾਰਾ​॥​
(ਉਸ ਨੇ) ਹਾਥੀ ਨੂੰ ਇਕ ਬ੍ਰਿਛ ਦੇ ਹੇਠੋਂ ਕਢਿਆ
करी रूख के तरै निकारा ॥
ਲਪਟਿ​ਰਹਾ​ਤਾ​ਸੌ​ਤਹ​ਯਾਰਾ​॥੧੭॥​
ਅਤੇ ਉਸ ਦਾ ਯਾਰ ਉਸ (ਬ੍ਰਿਛ) ਨਾਲ ਲਿਪਟ ਗਿਆ ॥੧੭॥
लपटि रहा ता सौ तह यारा ॥१७॥
ਆਪੁ​ਪਿਤਾ​ਪ੍ਰਤਿ​ਕਿਯਾ​ਪਯਾਨਾ​॥​
ਆਪ ਪਿਤਾ ਕੋਲ ਆ ਗਈ
आपु पिता प्रति किया पयाना ॥
ਮਾਰੇ​ਰੀਛ​ਰੋਝ​ਮ੍ਰਿਗ​ਨਾਨਾ​॥​
ਅਤੇ (ਸ਼ਿਕਾਰ ਵਿਚ) ਬਹੁਤ ਸਾਰੇ ਰਿਛ, ਰੋਝ ਅਤੇ ਹਿਰਨ ਮਾਰੇ।
मारे रीछ रोझ म्रिग नाना ॥
ਤਾਹਿ​ਬਿਲੋਕਿ​ਪਿਤਾ​ਚੁਪ​ਰਹਾ​॥​
ਉਸ ਨੂੰ ਵੇਖ ਕੇ ਰਾਜਾ ਚੁਪ ਰਿਹਾ
ताहि बिलोकि पिता चुप रहा ॥
ਝੂਠ​ਲਖਾ​ਤਿਹ​ਤ੍ਰਿਯ​ਮੁਹਿ​ਕਹਾ​॥੧੮॥​
ਅਤੇ ਉਸ ਦਾਸੀ ਨੇ ਜੋ ਮੈਨੂੰ ਕਿਹਾ ਸੀ, ਉਸ ਨੂੰ ਝੂਠ ਸਮਝਿਆ ॥੧੮॥
झूठ लखा तिह त्रिय मुहि कहा ॥१८॥
ਉਸੀ​ਸਖੀ​ਕੋ​ਪਲਟਿ​ਪ੍ਰਹਾਰਾ​॥​
ਉਲਟਾ ਉਸੇ ਸਖੀ ਨੂੰ (ਰਾਜੇ ਨੇ) ਮਾਰ ਦਿੱਤਾ
उसी सखी को पलटि प्रहारा ॥
ਝੂਠ​ਬਚਨ​ਇਨ​ਮੁਝੈ​ਉਚਾਰਾ​॥​
ਕਿ ਇਸ ਨੇ ਮੈਨੂੰ ਝੂਠੀ ਗੱਲ ਕਹੀ ਸੀ।
झूठ बचन इन मुझै उचारा ॥
ਖੇਲਿ​ਅਖੇਟ​ਭੂਪ​ਗ੍ਰਿਹ​ਆਯੋ​॥​
ਰਾਜਾ ਸ਼ਿਕਾਰ ਖੇਡ ਕੇ ਘਰ ਆ ਗਿਆ।
खेलि अखेट भूप ग्रिह आयो ॥
ਤਿਸੀ​ਬਿਰਛ​ਤਰ​ਕਰੀ​ਲਖਾਯੋ​॥੧੯॥​
(ਕੁਮਾਰੀ ਨੇ) ਉਸੇ ਬ੍ਰਿਛ ਹੇਠੋਂ ਹਾਥੀ ਨੂੰ ਲੰਘਾਇਆ ॥੧੯॥
तिसी बिरछ तर करी लखायो ॥१९॥
ਅੜਿਲ​॥​
ਅੜਿਲ:
अड़िल ॥
ਪਕਰਿ​ਭੁਜਾ​ਗਜ​ਪਰ​ਪਿਯ​ਲਯੋ​ਚੜਾਇ​ਕੈ​॥​
ਬਾਂਹ ਪਕੜ ਕੇ ਉਸ ਨੇ ਪ੍ਰੀਤਮ ਨੂੰ ਹਾਥੀ ਉਤੇ ਚੜ੍ਹਾ ਲਿਆ
पकरि भुजा गज पर पिय लयो चड़ाइ कै ॥
ਭੋਗ​ਅੰਬਾਰੀ​ਬੀਚ​ਕਰੇ​ਸੁਖ​ਪਾਇ​ਕੈ​॥​
ਅਤੇ ਅੰਬਾਰੀ ਵਿਚ ਸੁਖ ਪੂਰਵਕ ਸੰਯੋਗ ਕੀਤਾ।
भोग अंबारी बीच करे सुख पाइ कै ॥
ਲਪਟਿ​ਲਪਟਿ​ਦੋਊ​ਕੇਲ​ਕਰਤ​ਮੁਸਕਾਇ​ਕਰਿ​॥​
(ਉਹ) ਦੋਵੇਂ ਲਿਪਟ ਲਿਪਟ ਕੇ ਮੁਸਕਰਾਉਂਦੇ ਹੋਏ ਰਤੀਕ੍ਰੀੜਾ ਕਰ ਰਹੇ ਸਨ
लपटि लपटि दोऊ केल करत मुसकाइ करि ॥
ਹੋ​ਹਮਰੌ​ਭੂਪਤਿ​ਭੇਦ​ਨ​ਸਕਿਯੋ​ਪਾਇ​ਕਰਿ​॥੨੦॥​
(ਅਤੇ ਸੋਚ ਰਹੇ ਸਨ ਕਿ) ਰਾਜਾ ਸਾਡੇ ਭੇਦ ਨੂੰ ਨਹੀਂ ਪਾ ਸਕਿਆ ॥੨੦॥
हो हमरौ भूपति भेद न सकियो पाइ करि ॥२०॥
ਦੋਹਰਾ​॥​
ਦੋਹਰਾ:
दोहरा ॥
ਪਹਿਲੇ​ਰੂਖ​ਚੜਾਇ​ਤਿਹ​ਲੈ​ਆਈ​ਫਿਰਿ​ਧਾਮ​॥​
ਪਹਿਲਾਂ ਉਸ ਨੂੰ ਬ੍ਰਿਛ ਉਤੇ ਚੜ੍ਹਾਇਆ ਅਤੇ ਫਿਰ ਘਰ ਲੈ ਆਈ।
पहिले रूख चड़ाइ तिह लै आई फिरि धाम ॥
ਉਲਟਾ​ਤਿਹ​ਝੂਠਾ​ਕਿਯਾ​ਭੇਦ​ਦਿਯਾ​ਜਿਹ​ਬਾਮ​॥੨੧॥​
ਜਿਸ ਦਾਸੀ ਨੇ ਭੇਦ ਦਸਿਆ, ਉਸੇ ਨੂੰ ਉਲਟਾ ਝੂਠਾ ਠਹਿਰਾਇਆ ॥੨੧॥
उलटा तिह झूठा किया भेद दिया जिह बाम ॥२१॥
ਇਤਿ​ਸ੍ਰੀ​ਚਰਿਤ੍ਰ​ਪਖ੍ਯਾਨੇ​ਤ੍ਰਿਯਾ​ਚਰਿਤ੍ਰੇ​ਮੰਤ੍ਰੀ​ਭੂਪ​ਸੰਬਾਦੇ​ਤੀਨ​ਸੌ​ਚੁਹਤਰ​ਚਰਿਤ੍ਰ​ਸਮਾਪਤਮ​ਸਤੁ​ਸੁਭਮ​ਸਤੁ​॥੩੭੪॥੬੭੮੧॥ਅਫਜੂੰ॥​
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੩੭੪ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੭੪॥੬੭੮੧॥ ਚਲਦਾ॥
इति स्री चरित्र पख्याने त्रिया चरित्रे मंत्री भूप संबादे तीन सौ चुहतर चरित्र समापतम सतु सुभम सतु ॥३७४॥६७८१॥अफजूं॥
ਚੌਪਈ​॥​
ਚੌਪਈ:
चौपई ॥
ਇਸਕ​ਤੰਬੋਲ​ਸਹਿਰ​ਹੈ​ਜਹਾ​॥​
ਜਿਥੇ ਇਸਕ ਤੰਬੋਲ ਨਾਂ ਦਾ ਨਗਰ ਸੀ,
इसक तंबोल सहिर है जहा ॥
ਇਸਕ​ਤੰਬੋਲ​ਨਰਾਧਿਪ​ਤਹਾ​॥​
ਉਥੇ ਇਸਕ ਤੰਬੋਲ ਨਾਂ ਦਾ ਰਾਜਾ ਸੀ।
इसक तंबोल नराधिप तहा ॥
ਸ੍ਰੀ​ਸਿੰਗਾਰ​ਮਤੀ​ਤਿਹ​ਦਾਰਾ​॥​
ਉਸ ਦੀ ਸ਼ਿਗਾਰ ਮਤੀ ਨਾਂ ਦੀ ਪਤਨੀ ਸੀ।
स्री सिंगार मती तिह दारा ॥
ਜਾ​ਸੀ​ਘੜੀ​ਨ​ਬ੍ਰਹਮੁ​ਸੁ​ਨਾਰਾ​॥੧॥​
ਉਸ ਵਰਗੀ ਸੁੰਦਰ ਬ੍ਰਹਮਾ ਨੇ ਹੋਰ ਕੋਈ ਇਸਤਰੀ ਨਹੀਂ ਬਣਾਈ ਸੀ ॥੧॥
जा सी घड़ी न ब्रहमु सु नारा ॥१॥
ਅੜਿਲ​॥​
ਅੜਿਲ:
अड़िल ॥
ਸ੍ਰੀ​ਜਗ​ਜੋਬਨ​ਦੇ​ਤਿਹ​ਸੁਤਾ​ਬਖਾਨਿਯੈ​॥​
ਉਸ ਦੀ ਪੁੱਤਰੀ ਨੂੰ ਜਗ ਜੋਬਨ ਦੇ (ਦੇਈ) ਕਹਿੰਦੇ ਸਨ।
स्री जग जोबन दे तिह सुता बखानियै ॥
ਦੁਤਿਯ​ਰੂਪ​ਕੀ​ਰਾਸ​ਜਗਤ​ਮਹਿ​ਜਾਨਿਯੈ​॥​
ਉਸ ਨੂੰ ਜਗਤ ਵਿਚ ਰੂਪ ਦੀ ਦੂਜੀ ਰਾਸ ਜਾਣਿਆ ਜਾਂਦਾ ਸੀ।
दुतिय रूप की रास जगत महि जानियै ॥
ਅਧਿਕ​ਪ੍ਰਭਾ​ਜਲ​ਥਲ​ਮਹਿ​ਜਾ​ਕੀ​ਜਾਨਿਯਤ​॥​
ਉਸ ਦੀ ਜਲ ਥਲ ਵਿਚ ਬਹੁਤ ਪ੍ਰਭਾ ਜਾਣੀ ਜਾਂਦੀ ਸੀ।
अधिक प्रभा जल थल महि जा की जानियत ॥
ਹੋ​ਨਰੀ​ਨਾਗਨੀ​ਨਾਰਿ​ਨ​ਵੈਸੀ​ਮਾਨਿਯਤ​॥੨॥​
ਕੋਈ ਨਰੀ ਜਾਂ ਨਾਗਣ ਉਸ ਵਰਗੀ ਨਹੀਂ ਮੰਨੀ ਜਾਂਦੀ ਸੀ ॥੨॥
हो नरी नागनी नारि न वैसी मानियत ॥२॥
ਦੋਹਰਾ​॥​
ਦੋਹਰਾ:
दोहरा ॥
ਤਹ​ਇਕ​ਪੂਤ​ਸਰਾਫ​ਕੋ​ਤਾ​ਕੋ​ਰੂਪ​ਅਪਾਰ​॥​
ਉਥੇ ਇਕ ਸਰਾਫ਼ ਦਾ ਪੁੱਤਰ ਸੀ ਜੋ ਬਹੁਤ ਹੀ ਸੁੰਦਰ ਸੀ।
तह इक पूत सराफ को ता को रूप अपार ॥
ਜੋਰਿ​ਨੈਨਿ​ਨਾਰੀ​ਰਹੈ​ਜਾਨਿ​ਨ​ਗ੍ਰਿਹ​ਬਿਸੰਭਾਰ​॥੩॥​
ਜੇ (ਉਸ ਨਾਲ) ਕੋਈ ਇਸਤਰੀ ਨੈਣ ਜੋੜ ਲੈਂਦੀ ਤਾਂ ਬੇਸੁਧ ਹੋ ਕੇ ਘਰ ਜਾਣ ਯੋਗ ਨਾ ਰਹਿੰਦੀ ॥੩॥
जोरि नैनि नारी रहै जानि न ग्रिह बिसंभार ॥३॥
ਚੌਪਈ​॥​
ਚੌਪਈ:
चौपई ॥
ਰਾਜ​ਸੁਤਾ​ਤਾ​ਕੀ​ਛਬਿ​ਲਹੀ​॥​
ਰਾਜ ਕੁਮਾਰੀ ਨੇ (ਇਕ ਵਾਰ) ਉਸ ਦੀ ਛਬੀ ਨੂੰ ਵੇਖਿਆ
राज सुता ता की छबि लही ॥
ਮਨ​ਬਚ​ਕ੍ਰਮ​ਮਨ​ਮੈ​ਅਸ​ਕਹੀ​॥​
ਅਤੇ ਮਨ, ਬਚਨ ਤੇ ਕਰਮ ਕਰ ਕੇ ਮਨ ਵਿਚ ਇਸ ਤਰ੍ਹਾਂ ਕਹਿਣ ਲਗੀ।
मन बच क्रम मन मै अस कही ॥
ਏਕ​ਬਾਰ​ਗਹਿ​ਯਾਹਿ​ਮੰਗਾਊ​॥​
ਜੇ ਇਸ ਨੂੰ ਇਕ ਵਾਰ ਪਕੜ ਕੇ ਘਰ ਮੰਗਵਾ ਲਵਾਂ,
एक बार गहि याहि मंगाऊ ॥
ਕਾਮ​ਭੋਗ​ਰੁਚਿ​ਮਾਨ​ਮਚਾਊ​॥੪॥​
ਤਾਂ ਰੁਚੀ ਪੂਰਵਕ ਇਸ ਨਾਲ ਰਮਣ ਕਰਾਂ ॥੪॥
काम भोग रुचि मान मचाऊ ॥४॥
ਪਠੈ​ਸਹਚਰੀ​ਦਈ​ਤਹਾ​ਇਕ​॥​
ਇਕ ਦਿਨ ਇਕ ਦਾਸੀ ਨੂੰ ਸਾਰੀ ਗੱਲ
पठै सहचरी दई तहा इक ॥
ਤਾਹਿ​ਬਾਤ​ਸਮੁਝਾਇ​ਅਨਿਕ​ਨਿਕ​॥​
ਅਨੇਕ ਤਰ੍ਹਾਂ ਨਾਲ ਸਮਝਾ ਕੇ ਉਸ ਪਾਸ ਭੇਜ ਦਿੱਤਾ।
ताहि बात समुझाइ अनिक निक ॥
ਅਮਿਤ​ਦਰਬ​ਦੈ​ਤਾਹਿ​ਭੁਲਾਈ​॥​
ਉਸ ਨੂੰ ਬਹੁਤ ਧਨ ਦੇ ਕੇ (ਨਿਰਧਨਤਾ) ਭੁਲਾ ਦਿੱਤੀ।
अमित दरब दै ताहि भुलाई ॥
ਜਿਹ​ਤਿਹ​ਭਾਤਿ​ਕੁਅਰਿ​ਕੌ​ਲਿਆਈ​॥੫॥​
(ਉਹ) ਜਿਵੇਂ ਕਿਵੇਂ ਉਸ ਕੁਮਾਰ ਨੂੰ ਲੈ ਆਈ ॥੫॥
जिह तिह भाति कुअरि कौ लिआई ॥५॥
ਭਾਤਿ​ਭਾਤਿ​ਕੇ​ਕਰਤ​ਬਿਲਾਸਾ​॥​
ਕਿਸੇ ਵੀ ਬੰਦੇ ਦਾ ਡਰ ਮੰਨੇ ਬਿਨਾ
भाति भाति के करत बिलासा ॥