GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1327
Display Settings
Translations
ਬੇਗਮ​ਕੀ​ਤਾ​ਸੌ​ਰੁਚਿ​ਲਾਗੀ​॥​
ਉਸ ਵਲ ਬੇਗਮ ਦੀ ਰੁਚੀ ਲਗ ਗਈ
बेगम की ता सौ रुचि लागी ॥
ਜਾ​ਤੇ​ਨੀਂਦ​ਭੂਖ​ਸਭ​ਭਾਗੀ​॥​
ਜਿਸ ਕਰ ਕੇ (ਉਸ ਦੀ) ਨੀਂਦਰ ਅਤੇ ਭੁਖ ਚਲੀ ਗਈ।
जा ते नींद भूख सभ भागी ॥
ਦੇਖਿ​ਗਈ​ਜਬ​ਤੇ​ਤਿਹ​ਧਾਮਾ​॥​
ਜਦ ਤੋਂ (ਉਹ) ਉਸ ਨੂੰ ਵੇਖ ਕੇ ਘਰ ਗਈ ਸੀ,
देखि गई जब ते तिह धामा ॥
ਤਬ​ਤੇ​ਔਰ​ਸੁਹਾਤ​ਨ​ਬਾਮਾ​॥੪॥​
ਉਦੋਂ ਤੋਂ ਉਸ ਇਸਤਰੀ ਨੂੰ ਹੋਰ ਕੁਝ ਵੀ ਚੰਗਾ ਨਹੀਂ ਲਗ ਰਿਹਾ ਸੀ ॥੪॥
तब ते और सुहात न बामा ॥४॥
ਹਿਤੂ​ਜਾਨ​ਸਹਚਰੀ​ਬੁਲਾਈ​॥​
ਉਸ ਨੇ ਵਿਸ਼ਵਸਤ ਜਾਣ ਕੇ ਦਾਸੀ ਨੂੰ ਬੁਲਾਇਆ
हितू जान सहचरी बुलाई ॥
ਭੇਦ​ਭਾਖਿ​ਸਭ​ਤਹਾ​ਪਠਾਈ​॥​
(ਅਤੇ ਉਸ ਨੂੰ) ਭੇਦ ਦੀ ਸਾਰੀ ਗੱਲ ਦਸ ਕੇ ਉਥੇ ਭੇਜਿਆ।
भेद भाखि सभ तहा पठाई ॥
ਹਮੈ​ਸਾਹ​ਸੁਤ​ਜੁ​ਤੈ​ਮਿਲੈ​ਹੈ​॥​
(ਅਤੇ ਇਹ ਵੀ ਕਿਹਾ) ਜੇ ਤੂੰ ਮੈਨੂੰ ਸ਼ਾਹ ਦਾ ਪੁੱਤਰ ਮਿਲਾ ਦੇਵੇਂਗੀ,
हमै साह सुत जु तै मिलै है ॥
ਜੋ​ਧਨ​ਮੁਖ​ਮੰਗਿ​ਹੈਂ​ਸੋ​ਪੈ​ਹੈਂ​॥੫॥​
ਤਾਂ ਜੋ ਧਨ ਮੁਖੋਂ ਮੰਗੇਂਗੀ, ਉਹੀ ਪ੍ਰਾਪਤ ਕਰੇਂਗੀ ॥੫॥
जो धन मुख मंगि हैं सो पै हैं ॥५॥
ਸਖੀ​ਪਵਨ​ਕੇ​ਭੇਸ​ਸਿਧਾਈ​॥​
ਸਖੀ ਪੌਣ ਦੀ ਗਤੀ ਨਾਲ ਚਲੀ ਗਈ
सखी पवन के भेस सिधाई ॥
ਪਲਕ​ਨ​ਬਿਤੀ​ਸਾਹ​ਕੇ​ਆਈ​॥​
ਅਤੇ ਪਲ ਭਰ ਵੀ ਨਾ ਬੀਤਿਆ ਕਿ ਸ਼ਾਹ ਕੋਲ ਆ ਗਈ।
पलक न बिती साह के आई ॥
ਸਾਹ​ਪੂਤ​ਕਹ​ਕਿਯਾ​ਪ੍ਰਨਾਮਾ​॥​
(ਉਸ ਨੇ) ਸ਼ਾਹ ਦੇ ਪੁੱਤਰ ਨੂੰ ਪ੍ਰਨਾਮ ਕੀਤਾ
साह पूत कह किया प्रनामा ॥
ਬੈਠੀ​ਜਾਇ​ਸੁਘਰਿ​ਤਿਹ​ਧਾਮਾ​॥੬॥​
ਅਤੇ ਉਹ ਸੁਘੜ ਉਸ (ਸ਼ਾਹ) ਦੇ ਘਰ ਵਿਚ ਜਾ ਬੈਠੀ ॥੬॥
बैठी जाइ सुघरि तिह धामा ॥६॥
ਤੁਮਰੋ​ਨਾਮ​ਕਹਾ​ਪਹਿਚਨਿਯਤ​॥​
(ਪੁੱਛਣ ਲਗੀ) ਤੁਹਾਡਾ ਕੀ ਨਾਂ ਪਛਾਣਾ
तुमरो नाम कहा पहिचनियत ॥
ਕਵਨ​ਦੇਸ​ਕੇ​ਬਾਸੀ​ਜਨਿਯਤ​॥​
ਅਤੇ (ਤੁਹਾਨੂੰ) ਕਿਹੜੇ ਦੇਸ ਦੇ ਰਹਿਣ ਵਾਲਾ ਸਮਝਾਂ।
कवन देस के बासी जनियत ॥
ਸਕਲ​ਬ੍ਰਿਥਾ​ਨਿਜ​ਪ੍ਰਥਮ​ਸੁਨਾਵਹੁ​॥​
ਪਹਿਲਾਂ ਆਪਣੀ ਸਾਰੀ ਬਿਰਥਾ ਦਸੋ
सकल ब्रिथा निज प्रथम सुनावहु ॥
ਬਹੁਰਿ​ਕੁਅਰਿ​ਕੀ​ਸੇਜ​ਸੁਹਾਵਹੁ​॥੭॥​
ਅਤੇ ਫਿਰ ਕੁਮਾਰੀ ਦੀ ਸੇਜ ਦੀ ਸ਼ੋਭਾ ਨੂੰ ਵਧਾਓ ॥੭॥
बहुरि कुअरि की सेज सुहावहु ॥७॥
ਸੁਨੀ​ਸਖੀ​ਮਦ੍ਰ​ਦੇਸ​ਹਮ​ਰਹਹੀ​॥​
(ਉਹ ਕਹਿਣ ਲਗਾ) ਹੇ ਸਖੀ! ਸੁਣੋ, ਮੈਂ ਮਦ੍ਰ ਦੇਸ ਵਿਚ ਰਹਿੰਦਾ ਹਾਂ
सुनी सखी मद्र देस हम रहही ॥
ਧੂਮ੍ਰ​ਕੇਤੁ​ਹਮ​ਕੌ​ਜਨ​ਕਹਹੀ​॥​
ਅਤੇ ਲੋਕੀਂ ਮੈਨੂੰ ਧੂਮ੍ਰ ਕੇਤੁ ਕਹਿੰਦੇ ਹਨ।
धूम्र केतु हम कौ जन कहही ॥
ਸੌਦਾ​ਹਿਤ​ਆਏ​ਇਹ​ਦੇਸਾ​॥​
ਸੌਦਾਗਰੀ ਕਰਨ ਲਈ (ਮੈਂ) ਇਸ ਦੇਸ ਵਿਚ ਆਇਆ ਹਾਂ
सौदा हित आए इह देसा ॥
ਦੇਸ​ਦੇਸ​ਕੋ​ਨਿਰਖਿ​ਨਰੇਸਾ​॥੮॥​
ਦੇਸ ਦੇਸ ਦੇ ਰਾਜਿਆਂ ਨੂੰ ਵੇਖ ਕੇ ॥੮॥
देस देस को निरखि नरेसा ॥८॥
ਬਤਿਯਨ​ਪ੍ਰਥਮ​ਤਾਹਿ​ਬਿਰਮਾਇ​॥​
ਪਹਿਲਾਂ ਉਸ ਨੂੰ ਗੱਲਾਂ ਨਾਲ ਰਿਝਾਇਆ
बतियन प्रथम ताहि बिरमाइ ॥
ਭਾਤਿ​ਭਾਤਿ​ਤਿਨ​ਲੋਭ​ਦਿਖਾਇ​॥​
ਅਤੇ ਫਿਰ ਭਾਂਤ ਭਾਂਤ ਦੇ ਲੋਭ ਦਿਖਾਏ।
भाति भाति तिन लोभ दिखाइ ॥
ਜ੍ਯੋਂ​ਤ੍ਯੋਂ​ਲੈ​ਆਈ​ਤਿਹ​ਤਹਾ​॥​
ਜਿਵੇਂ ਕਿਵੇਂ ਉਸ ਨੂੰ ਉਥੇ ਲੈ ਆਈ,
ज्यों त्यों लै आई तिह तहा ॥
ਮਾਰਗ​ਕੁਅਰਿ​ਬਿਲੋਕਤ​ਜਹਾ​॥੯॥​
ਜਿਥੇ ਕੁਮਾਰੀ (ਉਸ ਦਾ) ਰਾਹ ਵੇਖ ਰਹੀ ਸੀ ॥੯॥
मारग कुअरि बिलोकत जहा ॥९॥
ਜੋ​ਧਨ​ਕਹਾ​ਸੁੰਦ੍ਰ​ਤਿਹ​ਦੀਨਾ​॥​
ਸੁੰਦਰੀ ਨੇ ਜੋ ਧਨ ਕਿਹਾ ਸੀ, ਦਾਸੀ ਨੂੰ ਦੇ ਦਿੱਤਾ
जो धन कहा सुंद्र तिह दीना ॥
ਕੰਠ​ਲਗਾਇ​ਮਿਤ੍ਰ​ਸੋ​ਲੀਨਾ​॥​
ਅਤੇ ਉਸ ਮਿਤਰ ਨੂੰ ਗਲੇ ਨਾਲ ਲਗਾ ਲਿਆ।
कंठ लगाइ मित्र सो लीना ॥
ਭਾਤਿ​ਭਾਤਿ​ਕੀ​ਕੈਫ​ਮੰਗਾਈ​॥​
(ਉਸ ਨੇ) ਕਈ ਤਰ੍ਹਾਂ ਦੀ ਸ਼ਰਾਬ ਮੰਗਵਾਈ
भाति भाति की कैफ मंगाई ॥
ਏਕ​ਖਾਟ​ਚੜਿ​ਦੁਹੂੰ​ਚੜਾਈ​॥੧੦॥​
ਅਤੇ ਇਕ ਮੰਜੇ ਉਤੇ ਚੜ੍ਹ ਕੇ ਦੋਹਾਂ ਨੇ ਪੀਤੀ ॥੧੦॥
एक खाट चड़ि दुहूं चड़ाई ॥१०॥
ਭਾਤਿ​ਭਾਤਿ​ਤਨ​ਕੈਫ​ਚੜਾਵਹਿ​॥​
ਭਾਂਤ ਭਾਂਤ ਦੀ ਸ਼ਰਾਬ ਪੀਣ ਲਗੇ
भाति भाति तन कैफ चड़ावहि ॥
ਮਿਲਿ​ਮਿਲਿ​ਗੀਤ​ਮਧੁਰ​ਧੁਨਿ​ਗਾਵਹਿ​॥​
ਅਤੇ ਮਿਲ ਕੇ ਮਠੀ ਮਠੀ ਧੁੰਨ ਵਿਚ ਗੀਤ ਗਾਣ ਲਗੇ।
मिलि मिलि गीत मधुर धुनि गावहि ॥
ਬਿਬਿਧ​ਬਿਧਿਨ​ਤਨ​ਕਰਤ​ਬਿਲਾਸਾ​॥​
(ਉਹ) ਕਈ ਤਰ੍ਹਾਂ ਦੀ ਕਾਮ-ਕ੍ਰੀੜਾ ਕਰਨ ਲਗ ਗਏ ਸਨ।
बिबिध बिधिन तन करत बिलासा ॥
ਨੈਕੁ​ਨ​ਕਰੈ​ਨ੍ਰਿਪਤਿ​ਕੋ​ਤ੍ਰਾਸਾ​॥੧੧॥​
(ਉਹ) ਰਾਜੇ ਦਾ ਡਰ ਬਿਲਕੁਲ ਨਹੀਂ ਮੰਨ ਰਹੇ ਸਨ ॥੧੧॥
नैकु न करै न्रिपति को त्रासा ॥११॥
ਛੈਲਿਹਿ​ਛੈਲ​ਨ​ਛੋਰਾ​ਜਾਈ​॥​
ਨੌਜਵਾਨ (ਕੁਮਾਰੀ) ਤੋਂ ਛਬੀਲਾ (ਸ਼ਾਹ) ਛਡਿਆ ਨਹੀਂ ਜਾਂਦਾ ਸੀ
छैलिहि छैल न छोरा जाई ॥
ਨਿਸੁ​ਦਿਨ​ਰਾਖਤ​ਕੰਠ​ਲਗਾਈ​॥​
ਅਤੇ ਰਾਤ ਦਿਨ ਉਸ ਨੂੰ ਗਲੇ ਨਾਲ ਲਗਾਈ ਰਖਦੀ ਸੀ।
निसु दिन राखत कंठ लगाई ॥
ਜਬ​ਕਬਹੂੰ​ਆਖੇਟ​ਸਿਧਾਵੈ​॥​
ਜੇ ਕਦੇ ਸ਼ਿਕਾਰ ਨੂੰ ਜਾਂਦੀ,
जब कबहूं आखेट सिधावै ॥
ਏਕ​ਅੰਬਾਰੀ​ਤਾਹਿ​ਚੜਾਵੈ​॥੧੨॥​
ਤਾਂ ਇਕੋ ਅੰਬਾਰੀ ਵਿਚ ਉਸ ਨੂੰ ਵੀ ਚੜ੍ਹਾ ਲੈਂਦੀ ॥੧੨॥
एक अंबारी ताहि चड़ावै ॥१२॥
ਤਹੀ​ਕਾਮ​ਕ੍ਰੀੜਾ​ਕਹ​ਕਰੈ​॥​
ਉਥੇ (ਬੈਠੇ ਹੋਏ) ਕਾਮ-ਕ੍ਰੀੜਾ ਕਰਦੇ ਸਨ
तही काम क्रीड़ा कह करै ॥
ਮਾਤ​ਪਿਤਾ​ਤੇ​ਨੈਕੁ​ਨ​ਡਰੈ​॥​
ਅਤੇ ਮਾਤਾ ਪਿਤਾ ਤੋਂ ਜ਼ਰਾ ਜਿੰਨੇ ਵੀ ਨਹੀਂ ਡਰਦੇ ਸਨ।
मात पिता ते नैकु न डरै ॥
ਇਕ​ਦਿਨ​ਰਾਜਾ​ਚੜਾ​ਸਿਕਾਰਾ​॥​
ਇਕ ਦਿਨ ਰਾਜਾ ਸ਼ਿਕਾਰ ਚੜ੍ਹਿਆ
इक दिन राजा चड़ा सिकारा ॥
ਸੰਗ​ਲਏ​ਮਿਹਰਿਯੈ​ਅਪਾਰਾ​॥੧੩॥​
ਅਤੇ ਨਾਲ ਬਹੁਤ ਸਾਰੀਆਂ ਦਾਸੀਆਂ ਨੂੰ ਲੈ ਲਿਆ ॥੧੩॥
संग लए मिहरियै अपारा ॥१३॥
ਬੇਗਮ​ਸੋਊ​ਸਿਕਾਰ​ਸਿਧਾਈ​॥​
ਉਹ ਬੇਗਮ ਵੀ ਸ਼ਿਕਾਰ ਖੇਡਣ ਲਈ ਚਲ ਪਈ
बेगम सोऊ सिकार सिधाई ॥
ਏਕ​ਅੰਬਾਰੀ​ਤਾਹਿ​ਚੜਾਈ​॥​
ਅਤੇ ਇਕੋ ਅੰਬਾਰੀ ਵਿਚ ਉਸ (ਪ੍ਰੇਮੀ) ਨੂੰ ਵੀ ਚੜ੍ਹਾ ਲਿਆ।
एक अंबारी ताहि चड़ाई ॥
ਏਕ​ਸਖੀ​ਤਿਹ​ਚੜਤ​ਨਿਹਾਰਾ​॥​
ਇਕ ਸਖੀ ਨੇ ਉਸ ਨੂੰ ਚੜ੍ਹਦੇ ਹੋਇਆਂ ਵੇਖਿਆ
एक सखी तिह चड़त निहारा ॥
ਜਾਇ​ਭੂਪ​ਸੋ​ਭੇਦ​ਉਚਾਰਾ​॥੧੪॥​
ਅਤੇ ਜਾ ਕੇ ਰਾਜੇ ਨੂੰ ਸਾਰਾ ਭੇਦ ਦਸਿਆ ॥੧੪॥
जाइ भूप सो भेद उचारा ॥१४॥
ਸੁਨਿ​ਨ੍ਰਿਪ​ਬਾਤ​ਚਿਤ​ਮੋ​ਰਾਖੀ​॥​
ਰਾਜੇ ਨੇ ਗੱਲ ਸੁਣ ਕੇ ਮਨ ਵਿਚ ਰਖੀ
सुनि न्रिप बात चित मो राखी ॥
ਔਰਿ​ਨਾਰਿ​ਸੋ​ਪ੍ਰਗਟ​ਨ​ਭਾਖੀ​॥​
ਅਤੇ ਹੋਰ ਕਿਸੇ ਇਸਤਰੀ ਨੂੰ ਨਾ ਦਸੀ।
औरि नारि सो प्रगट न भाखी ॥
ਦੁਹਿਤਾ​ਕੋ​ਜਬ​ਗਜ​ਨਿਕਟਾਯੋ​॥​
ਜਦ ਪੁੱਤਰੀ ਦਾ ਹਾਥੀ ਨੇੜੇ ਆਇਆ,
दुहिता को जब गज निकटायो ॥
ਤਬ​ਤਾ​ਕੋ​ਪਿਤੁ​ਨਿਕਟ​ਬੁਲਾਯੌ​॥੧੫॥​
ਤਦ ਪਿਤਾ ਨੇ ਉਸ ਨੂੰ ਨੇੜੇ ਬੁਲਾਇਆ ॥੧੫॥
तब ता को पितु निकट बुलायौ ॥१५॥