GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1326
Display Settings
Translations
ਦੋਹਰਾ​॥​
ਦੋਹਰਾ:
दोहरा ॥
ਰੋਦਨ​ਵੈ​ਕਰਤੇ​ਭਏ​ਕਿਸੂ​ਨ​ਆਈ​ਬਾਤ​॥​
ਉਹ (ਸਾਰੇ) ਰੋਣ ਲਗੇ ਅਤੇ ਕਿਸੇ ਦੇ (ਮੂੰਹ ਵਿਚੋਂ) ਕੋਈ ਗੱਲ ਨਾ ਨਿਕਲੀ।
रोदन वै करते भए किसू न आई बात ॥
ਤਬ​ਰਾਜੈ​ਤਿਹ​ਨਾਰਿ​ਕੌ​ਬਚਨ​ਕਹਾ​ਮੁਸਕਾਤ​॥੧੭॥​
ਤਦ ਰਾਜੇ ਨੇ ਉਸ ਇਸਤਰੀ ਨੂੰ ਹਸਦੇ ਹੋਇਆਂ (ਇਹ) ਗੱਲ ਕਹੀ ॥੧੭॥
तब राजै तिह नारि कौ बचन कहा मुसकात ॥१७॥
ਚੌਪਈ​॥​
ਚੌਪਈ:
चौपई ॥
ਕਰਾਮਾਤ​ਇਨ​ਕਛੁ​ਨ​ਦਿਖਾਈ​॥​
ਇਨ੍ਹਾਂ ਲੋਕਾਂ ਨੇ ਕੁਝ ਵੀ ਕਰਾਮਾਤ ਨਹੀਂ ਵਿਖਾਈ।
करामात इन कछु न दिखाई ॥
ਅਬ​ਚਾਹਤ​ਹੈ​ਤੁਮ​ਤੇ​ਪਾਈ​॥​
ਹੁਣ (ਮੈਂ) ਚਾਹੁੰਦਾ ਹਾਂ, ਤੇਰੇ ਤੋਂ ਕੁਝ (ਕਰਾਮਾਤ) ਪ੍ਰਾਪਤ ਕਰਾਂ (ਅਰਥਾਤ-ਵੇਖਾਂ)
अब चाहत है तुम ते पाई ॥
ਬਚਨ​ਹਿੰਗੁਲਾ​ਦੇਇ​ਉਚਾਰੇ​॥​
(ਤਦ) ਹਿੰਗਲਾ ਦੇਵੀ ਨੇ ਕਿਹਾ ਕਿ
बचन हिंगुला देइ उचारे ॥
ਸੁਨੋ​ਨਰਾਧਿਪ​ਬੈਨ​ਹਮਾਰੇ​॥੧੮॥​
ਹੇ ਰਾਜਨ! ਮੇਰੀ ਗੱਲ ਸੁਣੋ ॥੧੮॥
सुनो नराधिप बैन हमारे ॥१८॥
ਅੜਿਲ​॥​
ਅੜਿਲ:
अड़िल ॥
ਕਰਾਮਾਤਿ​ਇਕ​ਅਸਿ​ਮੌ​ਪ੍ਰਥਮ​ਪਛਾਨਿਯੈ​॥​
ਪਹਿਲਾਂ ਇਕ ਕਰਾਮਾਤ ਤਾਂ ਤਲਵਾਰ ਵਿਚ ਸਮਝੋ।
करामाति इक असि मौ प्रथम पछानियै ॥
ਜਾ​ਕੌ​ਤੇਜੁ​ਅਰੁ​ਤ੍ਰਾਸ​ਜਗਤ​ਮੌ​ਮਾਨਿਯੈ​॥​
ਜਿਸ ਦਾ ਤੇਜ ਅਤੇ ਭੈ ਸਾਰੇ ਸੰਸਾਰ ਵਿਚ ਮੰਨਿਆ ਜਾਂਦਾ ਹੈ।
जा कौ तेजु अरु त्रास जगत मौ मानियै ॥
ਜੀਤ​ਹਾਰ​ਅਰੁ​ਮ੍ਰਿਤੁ​ਧਾਰ​ਜਾ​ਕੀ​ਬਸਤ​॥​
ਜਿਤ, ਹਾਰ ਅਤੇ ਮ੍ਰਿਤੂ ਜਿਸ ਦੀ ਧਾਰ ਵਿਚ ਵਸਦੀਆਂ ਹਨ।
जीत हार अरु म्रितु धार जा की बसत ॥
ਹੋ​ਮੇਰੇ​ਮਨ​ਪਰਮੇਸੁਰ​ਤਾਹੀ​ਕੌ​ਕਹਤ​॥੧੯॥​
ਮੇਰਾ ਮਨ ਉਸੇ ਨੂੰ ਪਰਮੇਸਰ ਕਹਿੰਦਾ ਹੈ ॥੧੯॥
हो मेरे मन परमेसुर ताही कौ कहत ॥१९॥
ਦੁਤਿਯ​ਕਾਲ​ਮੌ​ਕਰਾਮਾਤਿ​ਪਹਿਚਾਨਿਯਤ​॥​
(ਸੰਸਾਰ ਵਿਚ) ਦੂਜੀ ਕਰਾਮਾਤ ਕਾਲ ਵਿਚ ਸਮਝੋ
दुतिय काल मौ करामाति पहिचानियत ॥
ਜਿਨ​ਕੋ​ਚੌਦਹ​ਲੋਕ​ਚਕ੍ਰ​ਕਰ​ਮਾਨਿਯਤ​॥​
ਜਿਸ ਦਾ ਚਕ੍ਰ ਚੌਦਾਂ ਲੋਕਾਂ ਵਿਚ ਚਲਦਾ ਮੰਨਿਆ ਜਾਂਦਾ ਹੈ।
जिन को चौदह लोक चक्र कर मानियत ॥
ਕਾਲ​ਪਾਇ​ਜਗ​ਹੋਤ​ਕਾਲ​ਮਿਟ​ਜਾਵਈ​॥​
ਕਾਲ ਕਰ ਕੇ ਜਗਤ ਹੋਂਦ ਵਿਚ ਆਉਂਦਾ ਹੈ ਕਾਲ ਕਰ ਕੇ ਖ਼ਤਮ ਹੋ ਜਾਂਦਾ ਹੈ।
काल पाइ जग होत काल मिट जावई ॥
ਹੋ​ਯਾ​ਤੇ​ਮੁਰ​ਮਨ​ਤਾਹਿ​ਗੁਰੂ​ਠਹਰਾਵਈ​॥੨੦॥​
ਇਸ ਲਈ ਮੇਰਾ ਮਨ ਕਾਲ ਨੂੰ ਹੀ ਗੁਰੂ ਮੰਨਦਾ ਹੈ ॥੨੦॥
हो या ते मुर मन ताहि गुरू ठहरावई ॥२०॥
ਕਰਾਮਾਤ​ਰਾਜਾ​ਰਸਨਾਗ੍ਰਜ​ਜਾਨਿਯਤ​॥​
ਹੇ ਰਾਜਨ! (ਤੀਜੀ) ਕਰਾਮਾਤ ਜ਼ਬਾਨ ਦਾ ਅਗਲਾ ਭਾਗ ਜਾਣੋ
करामात राजा रसनाग्रज जानियत ॥
ਭਲੋ​ਬਰੋ​ਜਾ​ਤੇ​ਜਗ​ਹੋਤ​ਪਛਾਨਿਯਤ​॥​
ਜਿਸ ਤੋਂ ਜਗਤ ਵਿਚ ਚੰਗਾ ਮਾੜਾ ਹੋਣਾ ਸੰਭਵ ਸਮਝੋ।
भलो बरो जा ते जग होत पछानियत ॥
ਕਰਾਮਾਤਿ​ਚੌਥੀ​ਧਨ​ਭੀਤਰ​ਜਾਨਿਯੈ​॥​
ਚੌਥੀ ਕਰਾਮਾਤ ਧਨ ਵਿਚ ਹੈ,
करामाति चौथी धन भीतर जानियै ॥
ਹੋ​ਹੋਤ​ਰੰਕ​ਤੇ​ਰਾਵ​ਧਰੋ​ਤਿਹ​ਮਾਨਿਯੈ​॥੨੧॥​
ਕਿਉਂਕਿ ਉਸ ਦੇ ਧਾਰਨ ਕਰਨ ਨਾਲ ਰੰਕ ਰਾਜਾ ਬਣ ਜਾਂਦਾ ਹੈ ॥੨੧॥
हो होत रंक ते राव धरो तिह मानियै ॥२१॥
ਚੌਪਈ​॥​
ਚੌਪਈ:
चौपई ॥
ਕਰਾਮਾਤ​ਇਨ​ਮਹਿ​ਨਹਿ​ਜਾਨਹੁ​॥​
ਇਨ੍ਹਾਂ (ਵਿਅਕਤੀਆਂ) ਵਿਚ ਕੋਈ ਕਰਾਮਾਤ ਨਾ ਮੰਨੋ।
करामात इन महि नहि जानहु ॥
ਏ​ਸਭ​ਧਨ​ਉਪਾਇ​ਪਹਿਚਾਨਹੁ​॥​
ਇਹ ਸਾਰੇ ਧਨ ਦੇ ਉਪਾ ਸਮਝੋ।
ए सभ धन उपाइ पहिचानहु ॥
ਚਮਤਕਾਰ​ਇਨ​ਮਹਿ​ਜੌ​ਹੋਈ​॥​
ਜੇ ਇਨ੍ਹਾਂ ਵਿਚ ਚਮਤਕਾਰ ਹੁੰਦਾ
चमतकार इन महि जौ होई ॥
ਦਰ​ਦਰ​ਭੀਖ​ਨ​ਮਾਗੈ​ਕੋਈ​॥੨੨॥​
ਤਾਂ ਕੋਈ ਵੀ ਦਰ ਦਰ ਭਿਖ ਨਾ ਮੰਗਦਾ ॥੨੨॥
दर दर भीख न मागै कोई ॥२२॥
ਜੌ​ਇਨ​ਸਭਹੂੰ​ਪ੍ਰਥਮ​ਸੰਘਾਰੋ​॥​
ਜੇ ਇਨ੍ਹਾਂ ਸਾਰਿਆਂ ਨੂੰ ਪਹਿਲਾਂ ਮਾਰ ਦਿਓ,
जौ इन सभहूं प्रथम संघारो ॥
ਤਿਹ​ਪਾਛੇ​ਕਛੁ​ਮੋਹਿ​ਉਚਾਰੋ​॥​
ਫਿਰ ਮੈਨੂੰ ਕੁਝ ਕਹਿਣਾ।
तिह पाछे कछु मोहि उचारो ॥
ਸਤਿ​ਬਾਤ​ਹਮ​ਤੁਮਹਿ​ਸੁਨਾਈ​॥​
ਮੈਂ ਤੁਹਾਨੂੰ ਸੱਚੀ ਗੱਲ ਸੁਣਾਈ ਹੈ।
सति बात हम तुमहि सुनाई ॥
ਅਬ​ਸੁ​ਕਰੌ​ਜੋ​ਤੁਮਹਿ​ਸੁਹਾਈ​॥੨੩॥​
ਹੁਣ ਉਹੀ ਕਰੋ ਜੋ ਤੁਹਾਨੂੰ ਚੰਗੀ ਲਗੇ ॥੨੩॥
अब सु करौ जो तुमहि सुहाई ॥२३॥
ਬਚਨ​ਸੁਨਤ​ਰਾਜਾ​ਹਰਖਾਨਾ​॥​
(ਇਸਤਰੀ ਦੇ) ਬੋਲ ਸੁਣ ਕੇ ਰਾਜਾ ਬਹੁਤ ਪ੍ਰਸੰਨ ਹੋਇਆ
बचन सुनत राजा हरखाना ॥
ਅਧਿਕ​ਦਿਯੋ​ਤਿਹ​ਤ੍ਰਿਯ​ਕੇ​ਦਾਨਾ​॥​
ਅਤੇ ਉਸ ਇਸਤਰੀ ਨੂੰ ਬਹੁਤ ਦਾਨ ਦਿੱਤਾ।
अधिक दियो तिह त्रिय के दाना ॥
ਜਗਤ​ਮਾਤ​ਤਿਨ​ਤ੍ਰਿਯ​ਜੁ​ਕਹਾਯੋ​॥​
ਉਸ ਇਸਤਰੀ ਨੇ (ਆਪਣੇ ਆਪ ਨੂੰ) ਜੋ ਜਗਤ ਮਾਤਾ ਅਖਵਾਇਆ ਸੀ,
जगत मात तिन त्रिय जु कहायो ॥
ਤਿਹ​ਪ੍ਰਸਾਦਿ​ਨਿਜ​ਪ੍ਰਾਨ​ਬਚਾਯੋ​॥੨੪॥​
ਉਸ (ਮਾਤਾ ਦੀ) ਕ੍ਰਿਪਾ ਕਰ ਕੇ ਆਪਣੇ ਪ੍ਰਾਣ ਬਚਾ ਲਏ ॥੨੪॥
तिह प्रसादि निज प्रान बचायो ॥२४॥
ਇਤਿ​ਸ੍ਰੀ​ਚਰਿਤ੍ਰ​ਪਖ੍ਯਾਨੇ​ਤ੍ਰਿਯਾ​ਚਰਿਤ੍ਰੇ​ਮੰਤ੍ਰੀ​ਭੂਪ​ਸੰਬਾਦੇ​ਤੀਨ​ਸੌ​ਤਿਹਤਰਿ​ਚਰਿਤ੍ਰ​ਸਮਾਪਤਮ​ਸਤੁ​ਸੁਭਮ​ਸਤੁ​॥੩੭੩॥੬੭੬੦॥ਅਫਜੂੰ॥​
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੭੩ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੭੩॥੬੭੬੦॥ ਚਲਦਾ॥
इति स्री चरित्र पख्याने त्रिया चरित्रे मंत्री भूप संबादे तीन सौ तिहतरि चरित्र समापतम सतु सुभम सतु ॥३७३॥६७६०॥अफजूं॥
ਚੌਪਈ​॥​
ਚੌਪਈ:
चौपई ॥
ਬੀਜਾ​ਪੁਰ​ਜਹ​ਸਹਿਰ​ਭਨਿਜੈ​॥​
ਜਿਥੇ ਬੀਜਾ ਪੁਰ ਸ਼ਹਿਰ ਕਿਹਾ ਜਾਂਦਾ ਹੈ,
बीजा पुर जह सहिर भनिजै ॥
ਏਦਿਲ​ਸਾਹ​ਤਹ​ਸਾਹ​ਕਹਿਜੈ​॥​
ਉਥੋਂ ਦਾ ਬਾਦਸ਼ਾਹ ਏਦਿਲਸ਼ਾਹ ਦਸਿਆ ਜਾਂਦਾ ਸੀ।
एदिल साह तह साह कहिजै ॥
ਸ੍ਰੀ​ਮਹਤਾਬ​ਮਤੀ​ਤਿਹ​ਕੰਨ੍ਯਾ​॥​
ਉਸ ਦੀ ਪੁੱਤਰੀ ਦਾ ਨਾਂ ਮਹਤਾਬ ਮਤੀ ਸੀ
स्री महताब मती तिह कंन्या ॥
ਜਿਹ​ਸਮ​ਉਪਜੀ​ਨਾਰਿ​ਨ​ਅੰਨ੍ਰਯਾ​॥੧॥​
ਜਿਸ ਵਰਗੀ ਕੋਈ ਹੋਰ ਇਸਤਰੀ ਪੈਦਾ ਨਹੀਂ ਹੋਈ ਸੀ ॥੧॥
जिह सम उपजी नारि न अंन्रया ॥१॥
ਜੋਬਨਵੰਤ​ਭਈ​ਜਬ​ਬਾਲਾ​॥​
ਜਦ ਬਾਲਿਕਾ ਜਵਾਨ ਹੋ ਗਈ,
जोबनवंत भई जब बाला ॥
ਮਹਾ​ਸੁੰਦਰੀ​ਨੈਨ​ਬਿਸਾਲਾ​॥​
ਤਾਂ ਉਹ ਵੱਡੀਆਂ ਅੱਖਾਂ ਵਾਲੀ ਅਤਿ ਸੁੰਦਰ (ਬਣ ਗਈ)।
महा सुंदरी नैन बिसाला ॥
ਜੋਬਨ​ਜੇਬ​ਅਧਿਕ​ਤਿਹ​ਬਾਢੀ​॥​
ਉਸ ਦਾ ਜੋਬਨ ਅਤੇ ਸੁੰਦਰਤਾ ਇਤਨੀ ਨਿਖਰੀ,
जोबन जेब अधिक तिह बाढी ॥
ਜਾਨੁਕ​ਚੰਦ੍ਰ​ਸੂਰ​ਮਥਿ​ਕਾਢੀ​॥੨॥​
ਮਾਨੋ ਸੂਰਜ ਅਤੇ ਚੰਦ੍ਰਮਾ ਨੂੰ ਰਿੜਕ ਕੇ ਕਢੀ ਹੋਵੇ ॥੨॥
जानुक चंद्र सूर मथि काढी ॥२॥
ਤਹ​ਇਕ​ਹੁਤੋ​ਸਾਹੁ​ਕੋ​ਪੂਤ​॥​
ਉਥੇ ਇਕ ਸ਼ਾਹ ਦਾ ਪੁੱਤਰ ਹੁੰਦਾ ਸੀ
तह इक हुतो साहु को पूत ॥
ਸੂਰਤਿ​ਸੀਰਤਿ​ਬਿਖੈ​ਸਪੂਤ​॥​
ਜੋ ਸ਼ਕਲ ਅਤੇ ਸੁਭਾ ਵਜੋਂ ਸੁਪੁੱਤਰ ਲਗਦਾ ਸੀ।
सूरति सीरति बिखै सपूत ॥
ਧੂਮ੍ਰ​ਕੇਤੁ​ਤਿਹ​ਨਾਮ​ਭਨਿਜੈ​॥​
ਉਸ ਦਾ ਨਾਂ ਧੂਮ੍ਰ ਕੇਤੁ ਕਿਹਾ ਜਾਂਦਾ ਸੀ
धूम्र केतु तिह नाम भनिजै ॥
ਇੰਦ੍ਰ​ਚੰਦ੍ਰ​ਪਟਤਰ​ਤਿਹ​ਦਿਜੈ​॥੩॥​
ਅਤੇ ਉਸ ਦੀ ਉਪਮਾ ਇੰਦਰ ਅਤੇ ਚੰਦ੍ਰਮਾ ਨਾਲ ਦਿੱਤੀ ਜਾਂਦੀ ਸੀ ॥੩॥
इंद्र चंद्र पटतर तिह दिजै ॥३॥