GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1325
Display Settings
Translations
ਯਹ​ਸੁਨਿ​ਖਬਰ​ਨਰਾਧਿਪ​ਪਾਈ​॥੫॥​
ਇਹ ਖ਼ਬਰ ਰਾਜੇ ਨੇ ਵੀ ਸੁਣ ਲਈ ॥੫॥
यह सुनि खबर नराधिप पाई ॥५॥
ਏਕ​ਨਾਰਿ​ਇਹ​ਨਗਰ​ਭਨਿਜੈ​॥​
(ਰਾਜੇ ਨੂੰ ਦਸਿਆ ਗਿਆ ਕਿ) ਇਸ ਨਗਰ ਵਿਚ ਇਕ ਇਸਤਰੀ ਦਸੀ ਜਾਂਦੀ ਹੈ।
एक नारि इह नगर भनिजै ॥
ਨਾਮ​ਹਿੰਗੁਲਾ​ਦੇਇ​ਕਹਿਜੈ​॥​
(ਉਸ ਦਾ) ਨਾਂ ਹਿੰਗੁਲਾ ਦੇਵੀ ਕਿਹਾ ਜਾਂਦਾ ਹੈ।
नाम हिंगुला देइ कहिजै ॥
ਜਗਤ​ਮਾਤ​ਕੌ​ਆਪੁ​ਕਹਾਵੈ​॥​
ਉਹ ਆਪਣੇ ਆਪ ਨੂੰ ਜਗਤ ਮਾਤਾ ਅਖਵਾਉਂਦੀ ਹੈ
जगत मात कौ आपु कहावै ॥
ਊਚ​ਨੀਚ​ਕਹ​ਪਾਇ​ਲਗਾਵੈ​॥੬॥​
ਅਤੇ ਉੱਚੇ ਨੀਵੇਂ ਨੂੰ ਆਪਣੇ ਚਰਨੀਂ ਲਗਾਉਂਦੀ ਹੈ ॥੬॥
ऊच नीच कह पाइ लगावै ॥६॥
ਕਾਜੀ​ਔਰ​ਮੁਲਾਨੇ​ਜੇਤੇ​॥​
(ਉਥੇ) ਜਿਤਨੇ ਕਾਜ਼ੀ ਅਤੇ ਮੌਲਾਣੇ
काजी और मुलाने जेते ॥
ਜੋਗੀ​ਮੁੰਡਿਯਾ​ਅਰੁ​ਦਿਜ​ਕੇਤੇ​॥​
ਜਾਂ ਜੋਗੀ, ਸੰਨਿਆਸੀ ਅਤੇ ਬ੍ਰਾਹਮਣ ਸਨ,
जोगी मुंडिया अरु दिज केते ॥
ਸਭ​ਕੀ​ਘਟਿ​ਪੂਜਾ​ਹ੍ਵੈ​ਗਈ​॥​
ਉਨ੍ਹਾਂ ਸਾਰਿਆਂ ਦੀ ਪੂਜਾ ਘਟ ਗਈ
सभ की घटि पूजा ह्वै गई ॥
ਪਰਚਾ​ਅਧਿਕ​ਤਵਨ​ਕੀ​ਭਈ​॥੭॥​
ਅਤੇ ਉਸ ਦੀ ਮਾਨਤਾ ਜ਼ਿਆਦਾ ਵਧ ਗਈ ॥੭॥
परचा अधिक तवन की भई ॥७॥
ਸਭ​ਭੇਖੀ​ਯਾ​ਤੇ​ਰਿਸਿ​ਭਰੇ​॥​
ਸਾਰੇ ਭੇਖੀ ਲੋਗ ਉਸ ਨਾਲ ਖਾਰ ਖਾਣ ਲਗੇ।
सभ भेखी या ते रिसि भरे ॥
ਬਹੁ​ਧਨ​ਚੜਤ​ਨਿਰਖਿ​ਤਿਹ​ਜਰੇ​॥​
ਉਸ ਨੂੰ ਬਹੁਤ ਧਨ ਦਾ ਚੜ੍ਹਾਵਾ ਚੜ੍ਹਦਾ ਵੇਖ ਕੇ (ਮਨ ਵਿਚ ਬਹੁਤ) ਸੜਨ ਲਗੇ।
बहु धन चड़त निरखि तिह जरे ॥
ਗਹਿ​ਲੈ​ਗਏ​ਤਾਹਿ​ਨ੍ਰਿਪ​ਪਾਸਾ​॥​
ਉਸ ਨੂੰ ਪਕੜ ਕੇ ਰਾਜੇ ਪਾਸ ਲੈ ਗਏ
गहि लै गए ताहि न्रिप पासा ॥
ਕਹਤ​ਭਏ​ਇਹ​ਬਿਧਿ​ਉਪਹਾਸਾ​॥੮॥​
(ਅਤੇ ਉਸ ਦਾ) ਮਜ਼ਾਕ ਉਡਾਂਦੇ ਹੋਇਆਂ ਇਸ ਤਰ੍ਹਾਂ ਕਹਿਣ ਲਗੇ ॥੮॥
कहत भए इह बिधि उपहासा ॥८॥
ਕਰਾਮਾਤ​ਕਛੁ​ਹਮਹਿ​ਦਿਖਾਇ​॥​
ਸਾਨੂੰ ਵੀ (ਇਹ) ਆਪਣੀ ਕੁਝ ਕਰਾਮਾਤ ਵਿਖਾਵੇ,
करामात कछु हमहि दिखाइ ॥
ਕੈ​ਨ​ਭਵਾਨੀ​ਨਾਮੁ​ਕਹਾਇ​॥​
ਜਾਂ ਆਪਣਾ ਨਾਮ ਭਵਾਨੀ ਨਾ ਅਖਵਾਏ।
कै न भवानी नामु कहाइ ॥
ਤਬ​ਅਬਲਾ​ਅਸ​ਮੰਤ੍ਰ​ਬਿਚਾਰਾ​॥​
ਤਦ ਉਸ ਇਸਤਰੀ ਨੇ ਇਸ ਤਰ੍ਹਾਂ ਕਿਹਾ,
तब अबला अस मंत्र बिचारा ॥
ਸੁਨੁ​ਰਾਜਾ​ਕਹਿਯੋ​ਬਚਨ​ਹਮਾਰਾ​॥੯॥​
ਹੇ ਰਾਜਨ! ਮੇਰਾ ਕਿਹਾ ਬਚਨ ਸੁਣੋ ॥੯॥
सुनु राजा कहियो बचन हमारा ॥९॥
ਅੜਿਲ​॥​
ਅੜਿਲ:
अड़िल ॥
ਮੁਸਲਮਾਨ​ਮਸਜਦਿਹਿ​ਅਲਹਿ​ਘਰ​ਭਾਖਹੀ​॥​
ਮੁਸਲਮਾਨ ਮਸਜਿਦ ਨੂੰ ਰੱਬ ਦਾ ਘਰ ਕਹਿੰਦੇ ਹਨ।
मुसलमान मसजदिहि अलहि घर भाखही ॥
ਬਿਪ੍ਰ​ਲੋਗ​ਪਾਹਨ​ਕੌ​ਹਰਿ​ਕਰਿ​ਰਾਖਹੀ​॥​
ਬ੍ਰਾਹਮਣ ਲੋਗ ਪੱਥਰ ਨੂੰ ਪਰਮਾਤਮਾ ਕਰ ਕੇ ਮੰਨਦੇ ਹਨ।
बिप्र लोग पाहन कौ हरि करि राखही ॥
ਕਰਾਮਾਤ​ਜੌ​ਤੁਹਿ​ਏ​ਪ੍ਰਥਮ​ਬਤਾਇ​ਹੈ​॥​
ਜੇ ਇਹ ਲੋਗ ਪਹਿਲਾਂ ਤੁਹਾਨੂੰ (ਕੋਈ) ਕਰਾਮਾਤ ਕਰ ਕੇ ਵਿਖਾ ਦੇਣ,
करामात जौ तुहि ए प्रथम बताइ है ॥
ਹੋ​ਤਿਹ​ਪਾਛੇ​ਕਛੁ​ਹਮਹੂੰ​ਇਨੈ​ਦਿਖਾਇ​ਹੈ​॥੧੦॥​
ਤਾਂ ਇਨ੍ਹਾਂ ਤੋਂ ਪਿਛੋਂ ਮੈਂ ਵੀ ਇਨ੍ਹਾਂ ਨੂੰ ਕਰਾਮਾਤ ਵਿਖਾ ਦਿਆਂਗੀ ॥੧੦॥
हो तिह पाछे कछु हमहूं इनै दिखाइ है ॥१०॥
ਚੌਪਈ​॥​
ਚੌਪਈ:
चौपई ॥
ਬਚਨ​ਸੁਨਤ​ਰਾਜਾ​ਮੁਸਕਾਏ​॥​
(ਇਹ) ਗੱਲ ਸੁਣ ਕੇ ਰਾਜਾ ਹਸਿਆ
बचन सुनत राजा मुसकाए ॥
ਦਿਜਬਰ​ਮੁਲਾ​ਪਕਰਿ​ਮੰਗਾਏ​॥​
ਅਤੇ ਬਹੁਤ ਸਾਰੇ ਬ੍ਰਾਹਮਣਾਂ, ਮੌਲਾਣਿਆਂ,
दिजबर मुला पकरि मंगाए ॥
ਮੁੰਡਿਯਾ​ਔਰ​ਸੰਨ੍ਯਾਸੀ​ਘਨੇ​॥​
ਜੋਗੀਆਂ, ਮੁੰਡੀਆਂ, ਜੰਗਮਾਂ,
मुंडिया और संन्यासी घने ॥
ਜੋਗੀ​ਜੰਗਮ​ਜਾਤ​ਨ​ਗਨੇ​॥੧੧॥​
ਸੰਨਿਆਸੀਆਂ ਨੂੰ ਪਕੜਵਾ ਕੇ ਬੁਲਵਾ ਲਿਆ ਜਿਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ॥੧੧॥
जोगी जंगम जात न गने ॥११॥
ਅੜਿਲ​॥​
ਅੜਿਲ:
अड़िल ॥
ਭੂਪ​ਬਚਨ​ਮੁਖ​ਤੇ​ਇਹ​ਭਾਤਿ​ਉਚਾਰਿਯੋ​॥​
ਰਾਜੇ ਨੇ (ਆਪਣੇ) ਮੂੰਹ ਤੋਂ ਇਸ ਤਰ੍ਹਾਂ ਕਿਹਾ
भूप बचन मुख ते इह भाति उचारियो ॥
ਸਭਾ​ਬਿਖੈ​ਸਭਹਿਨ​ਤਿਨ​ਸੁਨਤ​ਪਚਾਰਿਯੋ​॥​
ਅਤੇ ਸਭਾ ਵਿਚ ਬੈਠਿਆਂ ਨੂੰ ਸੁਣਾਇਆ
सभा बिखै सभहिन तिन सुनत पचारियो ॥
ਕਰਾਮਾਤ​ਅਪੁ​ਅਪਨੀ​ਹਮੈ​ਦਿਖਾਇਯੈ​॥​
ਕਿ (ਪਹਿਲਾਂ ਤੁਸੀਂ) ਆਪੋ ਆਪਣੀ ਕਰਾਮਾਤ ਮੈਨੂੰ ਵਿਖਾਓ,
करामात अपु अपनी हमै दिखाइयै ॥
ਹੋ​ਨਾਤਰ​ਅਬ​ਹੀ​ਧਾਮ​ਮ੍ਰਿਤੁ​ਕੇ​ਜਾਇਯੈ​॥੧੨॥​
ਨਹੀਂ ਤਾਂ ਹੁਣੇ ਹੀ ਸਾਰੇ ਮ੍ਰਿਤੂ ਦੇ ਘਰ ਨੂੰ ਜਾਓਗੇ (ਅਰਥਾਤ ਮਾਰੇ ਜਾਓਗੇ) ॥੧੨॥
हो नातर अब ही धाम म्रितु के जाइयै ॥१२॥
ਸੁਨਿ​ਰਾਜਾ​ਕੇ​ਬਚਨ​ਸਭੈ​ਬ੍ਯਾਕੁਲ​ਭਏ​॥​
ਰਾਜੇ ਦੇ ਬੋਲ ਸੁਣ ਕੇ ਸਾਰੇ ਵਿਆਕੁਲ ਹੋ ਗਏ।
सुनि राजा के बचन सभै ब्याकुल भए ॥
ਸੋਕ​ਸਮੁੰਦ​ਕੇ​ਬੀਚ​ਬੂਡਿ​ਸਭ​ਹੀ​ਗਏ​॥​
ਸਾਰੇ ਹੀ ਦੁਖ ਦੇ ਸਮੁੰਦਰ ਵਿਚ ਡੁਬ ਗਏ।
सोक समुंद के बीच बूडि सभ ही गए ॥
ਨਿਰਖਿ​ਨ੍ਰਿਪਤਿ​ਕੀ​ਓਰ​ਰਹੇ​ਸਿਰ​ਨ੍ਯਾਇ​ਕੈ​॥​
ਰਾਜੇ ਵਲ ਵੇਖ ਕੇ ਸਿਰ ਨੀਵੇਂ ਪਾ ਲਏ
निरखि न्रिपति की ओर रहे सिर न्याइ कै ॥
ਹੋ​ਕਰਾਮਾਤ​ਕੋਈ​ਸਕੈ​ਨ​ਤਾਹਿ​ਦਿਖਾਇ​ਕੈ​॥੧੩॥​
ਕਿਉਂਕਿ ਉਸ ਨੂੰ ਕੋਈ ਵੀ ਕਰਾਮਾਤ ਨਹੀਂ ਵਿਖਾ ਸਕਦਾ ਸੀ ॥੧੩॥
हो करामात कोई सकै न ताहि दिखाइ कै ॥१३॥
ਕਰਾਮਾਤ​ਨਹਿ​ਲਖੀ​ਕ੍ਰੋਧ​ਰਾਜਾ​ਭਰਿਯੋ​॥​
(ਕਿਸੇ ਪਾਸੋਂ) ਕਰਾਮਾਤ ਨਾ ਵੇਖ ਕੇ ਰਾਜਾ ਰੋਹ ਨਾਲ ਭਰ ਗਿਆ।
करामात नहि लखी क्रोध राजा भरियो ॥
ਸਾਤ​ਸਾਤ​ਸੈ​ਚਾਬੁਕ​ਤਿਨ​ਕੇ​ਤਨ​ਝਰਿਯੋ​॥​
(ਉਸ ਨੇ) ਉਨ੍ਹਾਂ ਦੇ ਸ਼ਰੀਰ ਉਤੇ ਸੱਤ ਸੱਤ ਸੌ ਚਾਬੁਕ ਮਰਵਾਏ (ਅਤੇ ਕਿਹਾ)
सात सात सै चाबुक तिन के तन झरियो ॥
ਕਰਾਮਾਤ​ਅਪੁ​ਅਪੁਨੀ​ਕਛੁਕ​ਦਿਖਾਇਯੈ​॥​
ਆਪੋ ਆਪਣੀ ਕੁਝ ਕੁ ਕਰਾਮਾਤ ਵਿਖਾਓ,
करामात अपु अपुनी कछुक दिखाइयै ॥
ਹੋ​ਨਾਤਰ​ਤ੍ਰਿਯ​ਕੇ​ਪਾਇਨ​ਸੀਸ​ਝੁਕਾਇਯੈ​॥੧੪॥​
ਨਹੀਂ ਤਾਂ (ਇਸ) ਇਸਤਰੀ ਦੇ ਪੈਰਾਂ ਉਤੇ ਸੀਸ ਝੁਕਾਓ ॥੧੪॥
हो नातर त्रिय के पाइन सीस झुकाइयै ॥१४॥
ਗ੍ਰਿਹ​ਖੁਦਾਇ​ਕੈ​ਤੇ​ਕਛੁ​ਹਮਹਿ​ਦਿਖਾਇਯੈ​॥​
ਖ਼ੁਦਾ ਦੇ ਘਰ ਤੋਂ ਸਾਨੂੰ ਕੁਝ ਵਿਖਾਓ,
ग्रिह खुदाइ कै ते कछु हमहि दिखाइयै ॥
ਨਾਤਰ​ਇਨ​ਸੇਖਨ​ਕੋ​ਮੂੰਡ​ਮੁੰਡਾਇਯੈ​॥​
ਨਹੀਂ ਤਾਂ ਇਨ੍ਹਾਂ ਸ਼ੇਖਾਂ ਦੇ ਸਿਰ ਮੁੰਨ ਦਿਓ।
नातर इन सेखन को मूंड मुंडाइयै ॥
ਕਰਾਮਾਤ​ਬਿਨੁ​ਲਖੇ​ਨ​ਮਿਸ੍ਰਨ​ਛੋਰਿ​ਹੋ​॥​
ਕਰਾਮਾਤ ਵੇਖੇ ਬਿਨਾ ਹੇ ਮਿਸ਼ਰੋ (ਤੁਹਾਨੂੰ ਵੀ) ਨਹੀਂ ਛਡਣਾ।
करामात बिनु लखे न मिस्रन छोरि हो ॥
ਹੋ​ਨਾਤਰ​ਤੁਮਰੇ​ਠਾਕੁਰ​ਨਦਿ​ਮਹਿ​ਬੋਰਿ​ਹੋ​॥੧੫॥​
ਨਹੀਂ ਤਾਂ ਤੁਹਾਡੇ ਠਾਕੁਰ ਨਦੀ ਵਿਚ ਡਬੋ ਦਿਆਂਗਾ ॥੧੫॥
हो नातर तुमरे ठाकुर नदि महि बोरि हो ॥१५॥
ਕਰਾਮਾਤ​ਕਛੁ​ਹਮਹਿ​ਸੰਨ੍ਯਾਸੀ​ਦੀਜਿਯੈ​॥​
ਹੇ ਸੰਨਿਆਸੀਓ! ਮੈਨੂੰ ਕੋਈ ਕਰਮਾਤ ਵਿਖਾਓ,
करामात कछु हमहि संन्यासी दीजियै ॥
ਨਾਤਰ​ਅਪਨੀ​ਦੂਰਿ​ਜਟਨ​ਕੋ​ਕੀਜਿਯੈ​॥​
ਨਹੀਂ ਤਾਂ ਆਪਣੀਆਂ ਜਟਾਵਾਂ ਨੂੰ ਦੂਰ ਕਰ ਦਿਓ (ਭਾਵ ਮੁੰਨ ਦਿਓ)।
नातर अपनी दूरि जटन को कीजियै ॥
ਚਮਤਕਾਰ​ਮੁੰਡਿਯੋ​ਅਬ​ਹਮਹਿ​ਦਿਖਾਇਯੈ​॥​
ਹੇ ਮੁੰਡੀਓ! ਹੁਣ ਮੈਨੂੰ ਚਮਤਕਾਰ ਵਿਖਾਓ,
चमतकार मुंडियो अब हमहि दिखाइयै ॥
ਹੋ​ਨਾਤਰ​ਅਪਨੀ​ਕੰਠੀ​ਨਦੀ​ਬਹਾਇਯੈ​॥੧੬॥​
ਨਹੀਂ ਤਾ ਆਪਣੀਆਂ ਕੰਠੀਆਂ ਨਦੀ ਵਿਚ ਰੋੜ੍ਹ ਦਿਓ ॥੧੬॥
हो नातर अपनी कंठी नदी बहाइयै ॥१६॥