GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1322
Display Settings
Translations
ਅੜਿਲ​॥​
ਅੜਿਲ:
अड़िल ॥
ਸ੍ਰੀ​ਜਸ​ਤਿਲਕ​ਸਿੰਘ​ਤਿਹ​ਨਾਮ​ਪਛਾਨਿਯੈ​॥​
ਉਸ ਦਾ ਨਾਂ ਜਸ ਤਿਲਕ ਸਿੰਘ ਪਛਾਣਨਾ ਚਾਹੀਦਾ ਹੈ।
स्री जस तिलक सिंघ तिह नाम पछानियै ॥
ਰੂਪਵਾਨ​ਧਨਵਾਨ​ਚਤੁਰ​ਪਹਿਚਾਨਿਯੈ​॥​
ਉਸ ਨੂੰ ਰੂਪਵਾਨ, ਧਨਵਾਨ ਅਤੇ ਚਤੁਰ ਸਮਝਣਾ ਚਾਹੀਦਾ ਹੈ।
रूपवान धनवान चतुर पहिचानियै ॥
ਜੋ​ਇਸਤ੍ਰੀ​ਤਾ​ਕੋ​ਛਿਨ​ਰੂਪ​ਨਿਹਾਰਈ​॥​
ਜੋ ਇਸਤਰੀ ਉਸ ਨੂੰ ਛਿਣ ਭਰ ਲਈ ਵੀ ਵੇਖ ਲੈਂਦੀ,
जो इसत्री ता को छिन रूप निहारई ॥
ਹੋ​ਲੋਕ​ਲਾਜ​ਕੁਲਿ​ਕਾਨਿ​ਸਭੈ​ਤਜਿ​ਡਾਰਈ​॥੩॥​
ਤਾਂ ਉਹ ਲੋਕ ਲਾਜ ਅਤੇ ਕੁਲ ਦੀ ਮਰਯਾਦਾ ਤੁਰਤ ਛਡ ਦਿੰਦੀ ॥੩॥
हो लोक लाज कुलि कानि सभै तजि डारई ॥३॥
ਚੌਪਈ​॥​
ਚੌਪਈ:
चौपई ॥
ਏਕ​ਸਖੀ​ਤਾ​ਕੌ​ਲਖਿ​ਪਾਈ​॥​
ਇਕ ਸਖੀ ਨੇ ਉਸ ਨੂੰ ਵੇਖਿਆ
एक सखी ता कौ लखि पाई ॥
ਬੈਠਿ​ਸਖਿਨ​ਮਹਿ​ਬਾਤ​ਚਲਾਈ​॥​
ਅਤੇ (ਹੋਰਨਾਂ) ਸਖੀਆਂ ਵਿਚ ਬੈਠ ਕੇ ਗੱਲ ਤੋਰੀ
बैठि सखिन महि बात चलाई ॥
ਜਸ​ਸੁੰਦਰ​ਇਕ​ਇਹ​ਪੁਰ​ਮਾਹੀ​॥​
ਕਿ ਇਸ ਨਗਰ ਵਿਚ ਇਕ ਅਜਿਹਾ ਸੁੰਦਰ (ਵਿਅਕਤੀ) ਹੈ
जस सुंदर इक इह पुर माही ॥
ਤੈਸੌ​ਚੰਦ੍ਰ​ਸੂਰ​ਭੀ​ਨਾਹੀ​॥੪॥​
ਜਿਸ ਵਰਗਾ ਚੰਦ੍ਰਮਾ ਅਤੇ ਸੂਰਜ ਵੀ ਨਹੀਂ ਹੈ ॥੪॥
तैसौ चंद्र सूर भी नाही ॥४॥
ਸੁਨਿ​ਬਤਿਯਾ​ਰਾਨੀ​ਜਿਯ​ਰਾਖੀ​॥​
ਰਾਣੀ ਨੇ (ਇਹ) ਗੱਲ ਸੁਣ ਕੇ ਮਨ ਵਿਚ ਰਖੀ
सुनि बतिया रानी जिय राखी ॥
ਔਰ​ਨਾਰਿ​ਸੌ​ਪ੍ਰਗਟ​ਨ​ਭਾਖੀ​॥​
ਅਤੇ ਹੋਰਾਂ ਇਸਤਰੀਆਂ ਪ੍ਰਤਿ ਜ਼ਾਹਿਰ ਨਾ ਕੀਤੀ।
और नारि सौ प्रगट न भाखी ॥
ਜੋ​ਸਹਚਰਿ​ਤਾ​ਕੌ​ਲਖਿ​ਆਈ​॥​
ਜਿਹੜੀ ਦਾਸੀ ਉਸ ਨੂੰ ਵੇਖ ਕੇ ਆਈ ਸੀ।
जो सहचरि ता कौ लखि आई ॥
ਰੈਨਿ​ਭਈ​ਤਬ​ਵਹੈ​ਬੁਲਾਈ​॥੫॥​
ਰਾਤ ਹੋਈ, ਤਦ ਉਸ ਨੂੰ ਬੁਲਾਇਆ ॥੫॥
रैनि भई तब वहै बुलाई ॥५॥
ਅਧਿਕ​ਦਰਬੁ​ਤਾ​ਕੌ​ਦੈ​ਰਾਨੀ​॥​
ਰਾਣੀ ਨੇ ਉਸ ਨੂੰ ਬਹੁਤ ਧਨ ਦੇ ਕੇ
अधिक दरबु ता कौ दै रानी ॥
ਪੂਛੀ​ਤਾਹਿ​ਦੀਨ​ਹ੍ਵੈ​ਬਾਨੀ​॥​
ਬੜੀ ਅਧੀਨਗੀ ਨਾਲ ਪੁਛਿਆ।
पूछी ताहि दीन ह्वै बानी ॥
ਸੁ​ਕਹੁ​ਕਹਾ​ਮੁਹਿ​ਜੁ​ਤੈ​ਨਿਹਾਰਾ​॥​
ਜੋ (ਵਿਅਕਤੀ) ਤੂੰ ਵੇਖਿਆ ਹੈ, ਉਸ ਬਾਰੇ ਮੈਨੂੰ ਦਸ ਕਿ ਉਹ ਕਿਥੇ ਹੈ।
सु कहु कहा मुहि जु तै निहारा ॥
ਕਿਯਾ​ਚਾਹਤ​ਤਿਹ​ਦਰਸ​ਅਪਾਰਾ​॥੬॥​
ਮੈਂ ਉਸ ਦਾ ਦੀਦਾਰ ਕਰਨਾ ਚਾਹੁੰਦੀ ਹਾਂ ॥੬॥
किया चाहत तिह दरस अपारा ॥६॥
ਤਬ​ਚੇਰੀ​ਇਮਿ​ਬਚਨ​ਉਚਾਰੋ​॥​
ਤਦ ਦਾਸੀ ਨੇ ਇਸ ਤਰ੍ਹਾਂ ਗੱਲ ਕੀਤੀ।
तब चेरी इमि बचन उचारो ॥
ਸੁਨੁ​ਰਾਨੀ​ਜੂ​ਕਹਾ​ਹਮਾਰੋ​॥​
ਹੇ ਰਾਣੀ ਜੀ! ਤੁਸੀਂ ਮੇਰੀ ਗੱਲ ਸੁਣੋ।
सुनु रानी जू कहा हमारो ॥
ਸ੍ਰੀ​ਜਸ​ਤਿਲਕ​ਰਾਇ​ਤਿਹ​ਜਾਨੋ​॥​
ਉਸ ਦਾ ਨਾਂ ਜਸ ਤਿਲਕ ਰਾਇ ਸਮਝ ਲਵੋ।
स्री जस तिलक राइ तिह जानो ॥
ਸਾਹ​ਪੂਤ​ਤਾ​ਕਹ​ਪਹਿਚਾਨੋ​॥੭॥​
ਉਸ ਨੂੰ ਸ਼ਾਹ ਦੇ ਪੁੱਤਰ ਵਜੋਂ ਪਛਾਣ ਲਵੋ ॥੭॥
साह पूत ता कह पहिचानो ॥७॥
ਜੁ​ਤੁਮ​ਕਹੌ​ਤਿਹ​ਤੁਮੈ​ਮਿਲਾਊ​॥​
ਜੇ ਤੁਸੀਂ ਕਹੋ ਤਾਂ ਉਹ ਤੁਹਾਨੂੰ ਮਿਲਾ ਦਿਆਂ
जु तुम कहौ तिह तुमै मिलाऊ ॥
ਮਦਨ​ਤਾਪ​ਸਭ​ਤੋਰ​ਮਿਟਾਊ​॥​
ਅਤੇ ਤੁਹਾਡੀ ਕਾਮ-ਅਗਨੀ ਨੂੰ ਸ਼ਾਂਤ ਕਰ ਦਿਆਂ।
मदन ताप सभ तोर मिटाऊ ॥
ਸੁਨਤ​ਬਚਨ​ਰਾਨੀ​ਪਗ​ਪਰੀ​॥​
(ਉਸ ਦੇ) ਬਚਨ ਸੁਣ ਕੇ ਰਾਣੀ ਪੈਰੀਂ ਪੈ ਗਈ
सुनत बचन रानी पग परी ॥
ਪੁਨਿ​ਤਾ​ਸੌ​ਬਿਨਤੀ​ਇਮਿ​ਕਰੀ​॥੮॥​
ਅਤੇ ਫਿਰ ਉਸ ਅਗੇ ਇਸ ਤਰ੍ਹਾਂ ਬੇਨਤੀ ਕੀਤੀ ॥੮॥
पुनि ता सौ बिनती इमि करी ॥८॥
ਜੇ​ਤਾ​ਕੋ​ਤੈਂ​ਮੁਝੈ​ਮਿਲਾਵੈਂ​॥​
ਜੇ ਉਸ ਨੂੰ ਤੂੰ ਮੈਨੂੰ ਮਿਲਾ ਦੇਵੇਂ,
जे ता को तैं मुझै मिलावैं ॥
ਜੋ​ਧਨ​ਮੁਖ​ਮਾਗੈ​ਸੋ​ਪਾਵੈਂ​॥​
ਜੋ ਧਨ ਤੂੰ ਮੂੰਹੋਂ ਮੰਗੇਗੀ, ਉਹੀ ਪ੍ਰਾਪਤ ਕਰੇਂਗੀ।
जो धन मुख मागै सो पावैं ॥
ਤਹ​ਸਖੀ​ਗਈ​ਬਾਰ​ਨਹਿ​ਲਾਗੀ​॥​
(ਤਦ) ਉਹ ਸਖੀ ਬਿਨਾ ਦੇਰ ਕੀਤੇ ਉਥੇ ਗਈ
तह सखी गई बार नहि लागी ॥
ਆਨਿ​ਦਿਯੋ​ਤਾ​ਕੌ​ਬਡਭਾਗੀ​॥੯॥​
ਅਤੇ ਉਸ ਵਡਭਾਗੀ ਨੂੰ (ਉਸ ਨਾਲ) ਆਣ ਮਿਲਾਇਆ ॥੯॥
आनि दियो ता कौ बडभागी ॥९॥
ਦੋਹਰਾ​॥​
ਦੋਹਰਾ:
दोहरा ॥
ਰਾਨੀ​ਤਾ​ਕੌ​ਪਾਇ​ਤਿਹ​ਦਾਰਿਦ​ਦਿਯਾ​ਮਿਟਾਇ​॥​
ਰਾਣੀ ਨੇ ਉਸ ਨੂੰ ਪ੍ਰਾਪਤ ਕਰ ਕੇ ਉਸ (ਦਾਸੀ) ਦੀ ਗ਼ਰੀਬੀ ਦੂਰ ਕਰ ਦਿੱਤੀ।
रानी ता कौ पाइ तिह दारिद दिया मिटाइ ॥
ਨ੍ਰਿਪ​ਕੀ​ਆਖ​ਬਚਾਇ​ਉਹਿ​ਲਿਯੇ​ਗਰੇ​ਸੌ​ਲਾਇ​॥੧੦॥​
ਰਾਣੀ ਨੇ ਰਾਜੇ ਦੀ ਅੱਖ ਬਚਾ ਕੇ ਉਸ ਨੂੰ ਗਲੇ ਨਾਲ ਲਗਾ ਲਿਆ ॥੧੦॥
न्रिप की आख बचाइ उहि लिये गरे सौ लाइ ॥१०॥
ਚੌਪਈ​॥​
ਚੌਪਈ:
चौपई ॥
ਦੋਊ​ਧਨੀ​ਔ​ਜੋਬਨਵੰਤ​॥​
ਦੋਵੇਂ ਧਨੀ ਅਤੇ ਜੋਬਨਵਾਨ ਸਨ
दोऊ धनी औ जोबनवंत ॥
ਕਰਤ​ਕਾਮ​ਕ੍ਰੀੜਾ​ਬਿਗਸੰਤ​॥​
ਅਤੇ ਕਾਮ-ਕ੍ਰੀੜਾ ਕਰ ਕੇ ਪ੍ਰਸੰਨ ਹੁੰਦੇ ਸਨ।
करत काम क्रीड़ा बिगसंत ॥
ਇਕ​ਕਾਮੀ​ਅਰੁ​ਕੈਫ​ਚੜਾਈ​॥​
ਇਕ ਉਹ ਕਾਮੀ ਸਨ ਅਤੇ (ਦੂਜੇ) ਸ਼ਰਾਬ ਪੀ ਰਖੀ ਸੀ।
इक कामी अरु कैफ चड़ाई ॥
ਰੈਨਿ​ਸਕਲ​ਰਤਿ​ਕਰਤ​ਬਿਤਾਈ​॥੧੧॥​
ਸਾਰੀ ਰਾਤ ਕਾਮ-ਕੇਲਿ ਕਰਦਿਆਂ ਬਿਤਾ ਦਿੱਤੀ ॥੧੧॥
रैनि सकल रति करत बिताई ॥११॥
ਲਪਟਿ​ਲਪਟਿ​ਆਸਨ​ਵੇ​ਲੇਹੀ​॥​
ਉਹ ਲਿਪਟ ਲਿਪਟ ਕੇ ਆਸਣ ਲੈਂਦੇ
लपटि लपटि आसन वे लेही ॥
ਆਪੁ​ਬੀਚਿ​ਸੁਖੁ​ਬਹੁ​ਬਿਧਿ​ਦੇਹੀ​॥​
ਅਤੇ ਆਪਸ ਵਿਚ ਬਹੁਤ ਤਰ੍ਹਾਂ ਦੇ ਸੁਖ ਦਿੰਦੇ।
आपु बीचि सुखु बहु बिधि देही ॥
ਚੁੰਬਨ​ਕਰਤ​ਨਖਨ​ਕੇ​ਘਾਤਾ​॥​
ਚੁੰਬਨ ਲੈਂਦੇ ਅਤੇ ਨਹੁੰਆਂ ਦੇ ਨਿਸ਼ਾਣ ਲਗਾਉਂਦੇ।
चुंबन करत नखन के घाता ॥
ਰੈਨਿ​ਬਿਤੀ​ਆਯੋ​ਹ੍ਵੈ​ਪ੍ਰਾਤਾ​॥੧੨॥​
ਇਸ ਤਰ੍ਹਾਂ ਰਾਤ ਬੀਤ ਗਈ ਅਤੇ ਦਿਨ ਚੜ੍ਹ ਆਇਆ ॥੧੨॥
रैनि बिती आयो ह्वै प्राता ॥१२॥
ਰਾਨੀ​ਗਈ​ਪ੍ਰਾਤ​ਪਤਿ​ਪਾਸ​॥​
ਰਾਣੀ ਸਵੇਰੇ ਪਤੀ ਕੋਲ ਗਈ,
रानी गई प्रात पति पास ॥
ਲਗੀ​ਰਹੀ​ਜਾ​ਕੀ​ਜਿਯ​ਆਸ​॥​
ਪਰ ਉਸ ਦੇ ਮਨ ਵਿਚ ਉਸ (ਯਾਰ) ਦੀ ਆਸ ਲਗੀ ਰਹੀ।
लगी रही जा की जिय आस ॥
ਅਥਵਤ​ਦਿਨਨ​ਹੋਤ​ਅੰਧਯਾਰੋ​॥​
(ਮਨ ਵਿਚ ਸੋਚਦੀ ਰਹੀ) ਕਿ ਕਿਸ ਵੇਲੇ ਦਿਨ ਮੁਕੇਗਾ ਅਤੇ ਹਨੇਰਾ ਹੋਵੇਗਾ
अथवत दिनन होत अंधयारो ॥
ਬਹੁਰਿ​ਭਜੈ​ਮੁਹਿ​ਆਨਿ​ਪ੍ਯਾਰੋ​॥੧੩॥​
ਅਤੇ ਫਿਰ ਮੈਨੂੰ ਪਿਆਰਾ ਆ ਕੇ ਸੰਯੋਗ ਸੁਖ ਦੇਵੇਗਾ ॥੧੩॥
बहुरि भजै मुहि आनि प्यारो ॥१३॥
ਜੌ​ਰਹਿ​ਹੌ​ਰਾਜਾ​ਕੈ​ਪਾਸ​॥​
ਜੇ ਮੈਂ ਰਾਜੇ ਕੋਲ ਰਹਿੰਦੀ ਹਾਂ
जौ रहि हौ राजा कै पास ॥
ਮੋਹਿ​ਰਾਖਿ​ਹੈ​ਬਿਰਧ​ਨਿਰਾਸ​॥​
ਤਾਂ ਇਹ ਬਿਰਧ ਮੈਨੂੰ ਨਿਰਾਸ਼ ਹੀ ਰਖੇਗਾ।
मोहि राखि है बिरध निरास ॥