ਪੁਰਖਭੇਸਲਖਿਨਾਰਿਰਿਸਾਯੋ॥
ਅਤੇ ਨਾਰੀ ਨੂੰ ਪੁਰਸ਼ ਭੇਸ ਵਿਚ ਵੇਖ ਕੇ ਬਹੁਤ ਗੁੱਸੇ ਹੋਇਆ।
पुरख भेस लखि नारि रिसायो ॥
ਜੋਬਾਤੈਂਮੁਹਿਯਾਰਉਚਾਰੀ॥
ਜੋ ਗੱਲਾਂ ਮੈਨੂੰ ਪ੍ਰੇਮਿਕਾ ਨੇ ਦਸੀਆਂ ਸਨ,
जो बातैं मुहि यार उचारी ॥
ਸੋਅਖਿਯਨਹਮਆਜੁਨਿਹਾਰੀ॥੮॥
ਉਹ ਅੱਖਾਂ ਨਾਲ ਮੈਂ ਅਜ ਵੇਖ ਲਈਆਂ ਹਨ ॥੮॥
सो अखियन हम आजु निहारी ॥८॥
ਕਾਢਿਕ੍ਰਿਪਾਨਹਨਨਿਤਿਹਧਯੋ॥
ਕ੍ਰਿਪਾਨ ਕਢ ਕੇ ਉਸ ਨੂੰ ਮਾਰਨ ਲਈ ਅਗੇ ਵਧਿਆ,
काढि क्रिपान हननि तिह धयो ॥
ਰਾਨੀਹਾਥਨਾਥਗਹਿਲਯੋ॥
ਪਰ ਰਾਣੀ ਨੇ ਪਤੀ ਦਾ ਹੱਥ ਪਕੜ ਲਿਆ (ਅਤੇ ਕਿਹਾ)
रानी हाथ नाथ गहि लयो ॥
ਤਵਤ੍ਰਿਯਭੇਸਤਹਾਨਰਧਾਰਾ॥
ਤੇਰੀ ਹੀ ਇਸਤਰੀ ਨੇ ਉਸ ਆਦਮੀ ਦਾ ਭੇਸ ਧਾਰਨ ਕੀਤਾ ਹੋਇਆ ਹੈ।
तव त्रिय भेस तहा नर धारा ॥
ਤੈਜੜਯਾਕਹਜਾਰਬਿਚਾਰਾ॥੯॥
ਹੇ ਮੂਰਖ! ਤੂੰ ਇਸ ਨੂੰ ਯਾਰ ਸਮਝਿਆ ਹੈ ॥੯॥
तै जड़ या कह जार बिचारा ॥९॥
ਜਬਤਿਹਨ੍ਰਿਪਨਿਜੁਨਾਰਿਬਿਚਾਰਿਯੋ॥
ਜਦ ਰਾਜੇ ਨੇ ਉਸ ਨੂੰ ਆਪਣੀ ਇਸਤਰੀ ਸਮਝ ਲਿਆ,
जब तिह न्रिप निजु नारि बिचारियो ॥
ਉਤਰਾਕੋਪਹਿਯੈਥੋਧਾਰਿਯੋ॥
ਤਾਂ ਉਸ ਦਾ ਮਨ ਵਿਚ ਧਾਰਿਆ ਹੋਇਆ ਕ੍ਰੋਧ ਉਤਰ ਗਿਆ।
उतरा कोप हियै थो धारियो ॥
ਤਿਨਇਸਤ੍ਰੀਇਹਭਾਤਿਉਚਾਰੀ॥
ਉਸ ਇਸਤਰੀ ਨੇ ਇਸ ਤਰ੍ਹਾਂ ਕਿਹਾ,
तिन इसत्री इह भाति उचारी ॥
ਸੁਨੁਮੂਰਖਨ੍ਰਿਪਬਾਤਹਮਾਰੀ॥੧੦॥
ਹੇ ਮੂਰਖ ਰਾਜੇ! ਮੇਰੀ ਗੱਲ ਸੁਣੋ ॥੧੦॥
सुनु मूरख न्रिप बात हमारी ॥१०॥
ਬਸਤਏਕਦਿਜਬਰਇਹਗਾਵੈ॥
ਇਸ ਪਿੰਡ ਵਿਚ ਇਕ ਬ੍ਰਾਹਮਣ ਰਹਿੰਦਾ ਹੈ।
बसत एक दिजबर इह गावै ॥
ਚੰਦ੍ਰਚੂੜਓਝਾਤਿਹਨਾਵੈ॥
ਉਸ ਦਾ ਨਾਂ ਚੰਦ੍ਰ ਚੂੜ ਓਝਾ ਹੈ।
चंद्र चूड़ ओझा तिह नावै ॥
ਬ੍ਰਹਮਡੰਡਤਿਹਪੂਛਿਕਰਾਵਹੁ॥
ਪਹਿਲਾਂ ਉਸ ਨੂੰ ਪੁਛ ਕੇ ਬ੍ਰਹਮ ਦੰਡ ਭਰੋ।
ब्रहम डंड तिह पूछि करावहु ॥
ਤਬਅਪਨੋਮੁਖਹਮੈਦਿਖਾਵਹੁ॥੧੧॥
ਤਦ ਆਪਣਾ ਮੁਖ ਸਾਨੂੰ ਵਿਖਾਓ ॥੧੧॥
तब अपनो मुख हमै दिखावहु ॥११॥
ਜਬਰਾਜਾਤਿਹਓਰਸਿਧਾਯੋ॥
ਜਦ ਰਾਜਾ ਉਸ ਪਾਸੇ ਵਲ ਚਲਾ ਗਿਆ।
जब राजा तिह ओर सिधायो ॥
ਤਬਦਿਜਕੋਤ੍ਰਿਯਭੇਖਬਨਾਯੋ॥
ਤਦ ਰਾਣੀ ਨੇ ਬ੍ਰਾਹਮਣ ਦਾ ਭੇਸ ਬਣਾ ਲਿਆ।
तब दिज को त्रिय भेख बनायो ॥
ਚੰਦ੍ਰਚੂੜਧਰਿਅਪਨਾਨਾਮ॥
ਉਸ ਨੇ ਆਪਣਾ ਨਾਂ ਚੰਦ੍ਰ ਚੂੜ ਰਖ ਲਿਆ
चंद्र चूड़ धरि अपना नाम ॥
ਪ੍ਰਾਪਤਿਭਈਨ੍ਰਿਪਤਿਕੇਧਾਮ॥੧੨॥
ਅਤੇ ਰਾਜੇ ਦੇ ਘਰ ਪਹੁੰਚ ਗਈ ॥੧੨॥
प्रापति भई न्रिपति के धाम ॥१२॥
ਤਿਹਨ੍ਰਿਪਨਾਮਪੂਛਹਰਖਾਨਾ॥
ਰਾਜਾ ਉਸ ਦਾ ਨਾਮ ਸੁਣ ਕੇ ਪ੍ਰਸੰਨ ਹੋ ਗਿਆ
तिह न्रिप नाम पूछ हरखाना ॥
ਚੰਦ੍ਰਚੂੜਤਿਹਕੌਪਹਿਚਾਨਾ॥
ਅਤੇ ਉਸ ਨੂੰ ਚੰਦ੍ਰ ਚੂੜ ਸਮਝਣ ਲਗਾ।
चंद्र चूड़ तिह कौ पहिचाना ॥
ਜਿਹਹਿਤਜਾਤਕਹੋਪਰਦੇਸਾ॥
ਜਿਸ ਲਈ ਮੈਂ ਪਰਦੇਸ ਜਾਣਾ ਸੀ,
जिह हित जात कहो परदेसा ॥
ਭਲੀਭਈਆਯੋਵਹੁਦੇਸਾ॥੧੩॥
ਚੰਗਾ ਹੋਇਆ ਉਹ ਸਾਡੇ ਦੇਸ ਆ ਗਿਆ ॥੧੩॥
भली भई आयो वहु देसा ॥१३॥
ਜਬਪੂਛਾਰਾਜੈਤਿਹਜਾਈ॥
ਜਦ ਰਾਜੇ ਨੇ ਉਸ ਨੂੰ ਜਾ ਕੇ ਪੁਛਿਆ,
जब पूछा राजै तिह जाई ॥
ਤ੍ਰਿਯਦਿਜਹ੍ਵੈਇਹਬਾਤਬਤਾਈ॥
ਤਾਂ ਬ੍ਰਾਹਮਣ ਬਣੀ ਇਸਤਰੀ ਨੇ ਇਹ ਗੱਲ ਦਸੀ।
त्रिय दिज ह्वै इह बात बताई ॥
ਜੋਨ੍ਰਿਦੋਖਕਹਦੋਖਲਗਾਵੈ॥
ਜੋ ਨਿਰਦੋਸ਼ ਉਤੇ ਦੋਸ਼ ਮੜ੍ਹਦਾ ਹੈ,
जो न्रिदोख कह दोख लगावै ॥
ਜਮਪੁਰਅਧਿਕਜਾਤਨਾਪਾਵੈ॥੧੪॥
ਉਹ ਜਮ-ਪੁਰੀ ਵਿਚ ਬਹੁਤ ਦੁਖ ਪਾਉਂਦਾ ਹੈ ॥੧੪॥
जमपुर अधिक जातना पावै ॥१४॥
ਤਹਤਿਹਬਾਧਿਥੰਭਕੈਸੰਗ॥
ਉਸ ਨੂੰ ਉਥੇ ਥੰਮ ਨਾਲ ਬੰਨ੍ਹਿਆਂ ਜਾਂਦਾ ਹੈ
तह तिह बाधि थंभ कै संग ॥
ਤਪਤਤੇਲਡਾਰਤਤਿਹਅੰਗ॥
ਅਤੇ ਉਸ ਦੇ ਸ਼ਰੀਰ ਉਤੇ ਤਪਦਾ ਤੇਲ ਪਾਇਆ ਜਾਂਦਾ ਹੈ।
तपत तेल डारत तिह अंग ॥
ਛੁਰਿਯਨਸਾਥਮਾਸੁਕਟਿਡਾਰੈ॥
ਛੁਰੀਆਂ ਨਾਲ ਉਸ ਦਾ ਮਾਸ ਕਟ ਦਿੱਤਾ ਜਾਂਦਾ ਹੈ
छुरियन साथ मासु कटि डारै ॥
ਨਰਕਕੁੰਡਕੇਬੀਚਪਛਾਰੈ॥੧੫॥
ਅਤੇ ਨਰਕ ਕੁੰਡ ਵਿਚ ਸੁਟ ਦਿੱਤਾ ਜਾਂਦਾ ਹੈ ॥੧੫॥
नरक कुंड के बीच पछारै ॥१५॥
ਗਾਵਾਗੋਬਰਲੇਹੁਮਗਾਇ॥
(ਇਸ ਲਈ) ਹੇ ਰਾਜਨ! ਗਾਂ ਦਾ ਗੋਬਰ (ਪਾਥੀਆਂ) ਮੰਗਵਾ ਲਵੋ
गावा गोबर लेहु मगाइ ॥
ਤਾਕੀਚਿਤਾਬਨਾਵਹੁਰਾਇ॥
ਅਤੇ ਉਸ ਦੀ ਚਿੱਤਾ ਬਣਾਓ।
ता की चिता बनावहु राइ ॥
ਤਾਮੌਬੈਠਿਜਰੈਜੇਕੋਊ॥
ਉਸ ਵਿਚ ਬੈਠ ਕੇ ਜੇ ਕੋਈ ਸੜਦਾ ਹੈ,
ता मौ बैठि जरै जे कोऊ ॥
ਜਮਪੁਰਬਿਖੈਨਟੰਗਿਯੈਸੋਊ॥੧੬॥
ਤਾਂ ਉਸ ਨੂੰ ਜਮ ਪੁਰੀ ਵਿਚ ਟੰਗਿਆ ਨਹੀਂ ਜਾਂਦਾ ॥੧੬॥
जम पुर बिखै न टंगियै सोऊ ॥१६॥
ਦੋਹਰਾ॥
ਦੋਹਰਾ:
दोहरा ॥
ਸੁਨਤਬਚਨਦਿਜਨਾਰਿਨ੍ਰਿਪਗੋਬਰਲਿਯਾਮੰਗਾਇ॥
ਬ੍ਰਾਹਮਣ ਬਣੀ ਇਸਤਰੀ ਦੇ ਬਚਨ ਸੁਣ ਕੇ ਰਾਜੇ ਨੇ ਗੋਬਰ (ਦੀਆਂ ਪਾਥੀਆਂ) ਮੰਗਵਾ ਲਈਆਂ
सुनत बचन दिज नारि न्रिप गोबर लिया मंगाइ ॥
ਬੈਠਿਆਪੁਤਾਮਹਿਜਰਾਸਕਾਨਤ੍ਰਿਯਛਲਪਾਇ॥੧੭॥
ਅਤੇ ਉਸ ਵਿਚ ਆਪ ਬੈਠ ਕੇ ਸੜ ਗਿਆ। ਪਰ ਇਸਤਰੀ ਦੇ ਚਰਿਤ੍ਰ ਨੂੰ ਸਮਝ ਨਾ ਸਕਿਆ ॥੧੭॥
बैठि आपु ता महि जरा सका न त्रिय छल पाइ ॥१७॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਤੀਨਸੌਉਨਹਤਰਚਰਿਤ੍ਰਸਮਾਪਤਮਸਤੁਸੁਭਮਸਤੁ॥੩੬੯॥੬੭੦੦॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੬੯ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੬੯॥੬੭੦੦॥ ਚਲਦਾ॥
इति स्री चरित्र पख्याने त्रिया चरित्रे मंत्री भूप संबादे तीन सौ उनहतर चरित्र समापतम सतु सुभम सतु ॥३६९॥६७००॥अफजूं॥
ਚੌਪਈ॥
ਚੌਪਈ:
चौपई ॥
ਬ੍ਰਯਾਘ੍ਰਕੇਤੁਸੁਨਿਯਤਇਕਰਾਜਾ॥
ਬ੍ਯਾਘ੍ਰ ਕੇਤੁ ਨਾਂ ਦਾ ਇਕ ਰਾਜਾ ਸੁਣੀਂਦਾ ਸੀ।
ब्रयाघ्र केतु सुनियत इक राजा ॥
ਜਿਹਸਮਦੁਤਿਯਨਬਿਧਨਾਸਾਜਾ॥
ਉਸ ਵਰਗਾ ਵਿਧਾਤਾ ਨੇ ਦੂਜਾ ਨਹੀਂ ਸਾਜਿਆ ਸੀ।
जिह सम दुतिय न बिधना साजा ॥
ਬ੍ਰਯਾਘ੍ਰਵਤੀਨਗਰਤਿਹਸੋਹੈ॥
ਉਥੇ ਬ੍ਯਾਘ੍ਰਵਤੀ ਨਾਂ ਦਾ ਨਗਰ ਵਸਦਾ ਸੀ
ब्रयाघ्रवती नगर तिह सोहै ॥
ਇੰਦ੍ਰਾਵਤੀਨਗਰਕੋਮੋਹੈ॥੧॥
ਜੋ ਇੰਦਰਪੁਰੀ ਨੂੰ ਵੀ ਮੋਹੰਦਾ ਸੀ ॥੧॥
इंद्रावती नगर को मोहै ॥१॥
ਸ੍ਰੀਅਬਦਾਲਮਤੀਤ੍ਰਿਯਤਾਕੀ॥
ਉਸ ਦੀ ਪਤਨੀ ਅਬਦਾਲ ਮਤੀ ਸੀ
स्री अबदाल मती त्रिय ता की ॥
ਨਰੀਨਾਗਨੀਤੁਲਿਨਵਾਕੀ॥
ਜਿਸ ਦੇ ਬਰਾਬਰ ਕੋਈ ਮਨੁੱਖ ਜਾਂ ਨਾਗ ਇਸਤਰੀ ਨਹੀਂ ਸੀ।
नरी नागनी तुलि न वा की ॥
ਤਹਇਕਹੁਤੋਸਾਹੁਸੁਤਆਛੋ॥
ਉਥੇ ਇਕ ਸ਼ਾਹ ਦਾ ਸੁੰਦਰ ਪੁੱਤਰ ਸੀ।
तह इक हुतो साहु सुत आछो ॥
ਜਨੁਅਲਿਪਨਚਕਾਛਤਨਕਾਛੋ॥੨॥
(ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਭੌਰਿਆਂ ਦੇ ਚਿਲੇ ਵਾਲਾ (ਕਾਮ ਦੇਵ) ਹੀ ਸਜਿਆ ਹੋਇਆ ਹੋਵੇ ॥੨॥
जनु अलि पनच काछ तन काछो ॥२॥