ਜਿਹਸਮਤੁਲਨਬ੍ਰਹਮਸਵਾਰੀ॥੧॥
ਉਸ ਵਰਗੀ ਬ੍ਰਹਮਾ ਨੇ ਹੋਰ ਕੋਈ ਨਹੀਂ ਬਣਾਈ ਸੀ ॥੧॥
जिह सम तुल न ब्रहम सवारी ॥१॥
ਤਾਕੋਨੇਹਏਕਸੌਲਾਗੋ॥
ਉਸ ਦਾ ਪ੍ਰੇਮ ਇਕ ਵਿਅਕਤੀ ਨਾਲ ਹੋ ਗਿਆ
ता को नेह एक सौ लागो ॥
ਜਾਤੇਲਾਜਛਾਡਤਨਭਾਗੋ॥
ਜਿਸ ਕਰ ਕੇ ਸ਼ਰੀਰ ਨੂੰ ਲਾਜ ਛਡ ਕੇ ਭਜ ਗਈ ਸੀ।
जा ते लाज छाड तन भागो ॥
ਅਘਟਸਿੰਘਤਿਹਨਾਮਭਨਿਜੈ॥
ਉਸ ਦਾ ਨਾਂ ਅਘਟ ਸਿੰਘ ਦਸਿਆ ਜਾਂਦਾ ਸੀ।
अघट सिंघ तिह नाम भनिजै ॥
ਕੋਦੂਜਾਪਟਤਰਤਿਹਦਿਜੈ॥੨॥
ਕੋਈ ਹੋਰ ਦੂਜਾ ਅਜਿਹਾ ਨਹੀਂ ਸੀ, ਜਿਸ ਨਾਲ (ਉਸ ਦੀ) ਉਪਮਾ ਦਿੱਤੀ ਜਾ ਸਕੇ ॥੨॥
को दूजा पटतर तिह दिजै ॥२॥
ਨਿਤਿਪ੍ਰਤਿਤਿਹਤ੍ਰਿਯਬੋਲਿਪਠਾਵਤ॥
ਉਹ ਇਸਤਰੀ ਉਸ ਨੂੰ ਰੋਜ਼ ਬੁਲਾ ਲੈਂਦੀ
नितिप्रति तिह त्रिय बोलि पठावत ॥
ਕਾਮਭੋਗਤਿਹਸਾਥਕਮਾਵਤ॥
ਅਤੇ ਉਸ ਨਾਲ ਰਤੀ-ਕੇਲਿ ਕਰਦੀ।
काम भोग तिह साथ कमावत ॥
ਤਬਲੌਤਹਾਨਰਾਧਿਪਆਯੋ॥
ਤਦ ਤਕ ਉਥੇ ਰਾਜਾ ਆ ਗਿਆ।
तब लौ तहा नराधिप आयो ॥
ਤ੍ਰਿਯਚਰਿਤ੍ਰਇਹਭਾਤਿਬਨਾਯੋ॥੩॥
ਰਾਣੀ ਨੇ ਇਸ ਤਰ੍ਹਾਂ ਚਰਿਤ੍ਰ ਖੇਡਿਆ ॥੩॥
त्रिय चरित्र इह भाति बनायो ॥३॥
ਤੁਮਰੇਕੇਸਭੂਪਬਿਕਰਾਰਾ॥
ਹੇ ਰਾਜਨ! ਤੁਹਾਡੇ ਵਾਲ ਬਹੁਤ ਡਰਾਉਣੇ ਹਨ।
तुमरे केस भूप बिकरारा ॥
ਸਹੇਨਮੋਤੇਜਾਤਸੁਧਾਰਾ॥
ਮੇਰੇ ਤੋਂ ਸਹੇ ਨਹੀਂ ਜਾਂਦੇ।
सहे न मो ते जात सुधारा ॥
ਪ੍ਰਥਮਹਿਰੋਮਮੂੰਡਿਤੁਮਆਵਹੁ॥
ਪਹਿਲਾਂ ਤੁਸੀਂ ਵਾਲ ਸਾਫ਼ ਕਰ ਕੇ ਆਓ,
प्रथमहि रोम मूंडि तुम आवहु ॥
ਬਹੁਰਿਹਮਾਰੀਸੇਜਸੁਹਾਵਹੁ॥੪॥
ਫਿਰ ਆ ਕੇ ਮੇਰੀ ਸੇਜ ਉਤੇ ਸੁਸ਼ੋਭਿਤ ਹੋਵੋ ॥੪॥
बहुरि हमारी सेज सुहावहु ॥४॥
ਜਬਨ੍ਰਿਪਗਯੋਰੋਮਮੂੰਡਿਨਹਿਤ॥
ਜਦ ਰਾਜਾ ਵਾਲ ਮੁੰਨਣ ਲਈ ਗਿਆ,
जब न्रिप गयो रोम मूंडिन हित ॥
ਰਾਨੀਅਧਿਕਪ੍ਰਸੰਨ੍ਯਭਈਚਿਤ॥
ਤਾਂ ਰਾਣੀ ਮਨ ਵਿਚ ਬਹੁਤ ਪ੍ਰਸੰਨ ਹੋਈ।
रानी अधिक प्रसंन्य भई चित ॥
ਛਿਦ੍ਰਤਾਕਿਨਿਜੁਮੀਤਲੁਕਾਯੋ॥
(ਕੋਈ) ਮਘੋਰਾ ਵੇਖ ਕੇ ਆਪਣੇ ਮਿਤਰ ਨੂੰ ਲੁਕਾ ਦਿੱਤਾ।
छिद्र ताकि निजु मीत लुकायो ॥
ਮੂਰਖਭੂਪਭੇਦਨਹਿਪਾਯੋ॥੫॥
ਮੂਰਖ ਰਾਜਾ ਭੇਦ ਨਾ ਪਾ ਸਕਿਆ ॥੫॥
मूरख भूप भेद नहि पायो ॥५॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਤੀਨਸੌਅਠਸਠਚਰਿਤ੍ਰਸਮਾਪਤਮਸਤੁਸੁਭਮਸਤੁ॥੩੬੮॥੬੬੮੩॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੬੮ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੬੮॥੬੬੮੩॥ ਚਲਦਾ॥
इति स्री चरित्र पख्याने त्रिया चरित्रे मंत्री भूप संबादे तीन सौ अठसठ चरित्र समापतम सतु सुभम सतु ॥३६८॥६६८३॥अफजूं॥
ਚੌਪਈ॥
ਚੌਪਈ:
चौपई ॥
ਸੁਨੁਰਾਜਾਇਕਔਰਕਹਾਨੀ॥
ਹੇ ਰਾਜਨ! ਇਕ ਹੋਰ (ਚਰਿਤ੍ਰ) ਕਥਾ ਸੁਣੋ,
सुनु राजा इक और कहानी ॥
ਜਿਹਬਿਧਿਕਿਯਾਰਾਵਸੰਗਰਾਨੀ॥
ਜਿਸ ਤਰ੍ਹਾਂ ਰਾਜੇ ਨਾਲ ਰਾਣੀ ਨੇ ਕੀਤਾ।
जिह बिधि किया राव संग रानी ॥
ਗਨਪਤਿਸਿੰਘਏਕਰਾਜਾਬਰ॥
ਗਨਪਤਿ ਸਿੰਘ ਨਾਂ ਦਾ ਇਕ ਚੰਗਾ ਰਾਜਾ ਸੀ।
गनपति सिंघ एक राजा बर ॥
ਸਤ੍ਰੁਕੰਪਤਤਾਕੇਡਰਘਰਘਰ॥੧॥
ਉਸ ਦੇ ਡਰ ਕਰ ਕੇ ਘਰ ਘਰ ਵੈਰੀ ਕੰਬਦੇ ਸਨ ॥੧॥
सत्रु कंपत ता के डर घर घर ॥१॥
ਚੰਚਲਦੇਰਾਜਾਕੀਨਾਰੀ॥
ਚੰਚਲ ਦੇ (ਦੇਈ) ਰਾਜੇ ਦੀ ਰਾਣੀ ਸੀ,
चंचल दे राजा की नारी ॥
ਜਿਸੁਸਮਦੁਤਿਯਨਕਹੂੰਹਮਾਰੀ॥
ਜਿਸ ਵਰਗੀ ਸਾਡੇ ਕੋਈ ਹੋਰ ਇਸਤਰੀ ਨਹੀਂ ਸੀ।
जिसु सम दुतिय न कहूं हमारी ॥
ਅਵਰਰਾਨਿਯਨਕੇਘਰਆਵੈ॥
ਉਹ (ਰਾਜਾ) ਹੋਰਨਾਂ ਰਾਣੀਆਂ ਦੇ ਘਰ ਆਉਂਦਾ ਸੀ,
अवर रानियन के घर आवै ॥
ਤਾਕੌਕਬਹੀਮੁਖਨਦਿਖਾਵੈ॥੨॥
ਪਰ ਉਸ ਨੂੰ ਕਦੇ ਮੂੰਹ ਨਹੀਂ ਵਿਖਾਉਂਦਾ ਸੀ ॥੨॥
ता कौ कब ही मुख न दिखावै ॥२॥
ਰਾਨੀਇਨਬਾਤਨਤੇਜਰੀ॥
ਰਾਣੀ ਇਸ ਗੱਲ ਕਰ ਕੇ ਸੜੀ ਹੋਈ ਸੀ
रानी इन बातन ते जरी ॥
ਪਤਿਬਧਕੀਇਛਾਜਿਯਧਰੀ॥
ਅਤੇ ਪਤੀ ਨੂੰ ਮਾਰਨ ਦੀ ਇੱਛਾ ਮਨ ਵਿਚ ਧਾਰਨ ਕਰ ਰਖੀ ਸੀ।
पति बध की इछा जिय धरी ॥
ਔਰਨਾਰਿਕੋਧਰਿਕਰਿਭੇਸਾ॥
ਕਿਸੇ ਹੋਰ ਇਸਤਰੀ ਦਾ ਭੇਸ ਧਾਰ ਕੇ
और नारि को धरि करि भेसा ॥
ਨਿਜੁਪਤਿਕੇਗ੍ਰਿਹਕਿਯਾਪ੍ਰਵੇਸਾ॥੩॥
ਉਸ ਨੇ ਰਾਜੇ ਦੇ ਘਰ ਵਿਚ ਪ੍ਰਵੇਸ਼ ਕੀਤਾ ॥੩॥
निजु पति के ग्रिह किया प्रवेसा ॥३॥
ਅਪਨੀਨਾਰਿਨਨ੍ਰਿਪਤਿਹਜਾਨਾ॥
ਰਾਜੇ ਨੇ ਉਸ ਨੂੰ ਆਪਣੀ ਇਸਤਰੀ ਵਜੋਂ ਨਾ ਪਛਾਣਿਆ
अपनी नारि न न्रिपतिह जाना ॥
ਅਧਿਕਰੂਪਲਖਿਤਾਹਿਲੁਭਾਨਾ॥
ਅਤੇ ਉਸ ਦਾ ਸੁੰਦਰ ਰੂਪ ਵੇਖ ਕੇ ਲਲਚਾ ਗਿਆ।
अधिक रूप लखि ताहि लुभाना ॥
ਭਈਰੈਨਿਤਬਲਈਬੁਲਾਇ॥
ਜਦ ਰਾਤ ਪਈ, ਤਾਂ ਉਸ ਨੂੰ ਬੁਲਾ ਲਿਆ
भई रैनि तब लई बुलाइ ॥
ਭੋਗਕੀਯਾਤਾਸੌਲਪਟਾਇ॥੪॥
ਅਤੇ ਉਸ ਨਾਲ ਲਿਪਟ ਕੇ ਸੰਯੋਗ ਮਾਣਿਆ ॥੪॥
भोग कीया ता सौ लपटाइ ॥४॥
ਯੌਬਤਿਯਾਤਿਹਸਾਥਉਚਾਰੀ॥
(ਰਾਣੀ ਨੇ) ਰਾਜੇ ਨਾਲ ਇਸ ਤਰ੍ਹਾਂ ਗੱਲ ਕੀਤੀ
यौ बतिया तिह साथ उचारी ॥
ਹੈਛਿਨਾਰਨ੍ਰਿਪਨਾਰਤਿਹਾਰੀ॥
ਕਿ ਤੇਰੀ ਇਸਤਰੀ ਬਹੁਤ ਵਿਭਚਾਰਨ ਹੈ।
है छिनार न्रिप नार तिहारी ॥
ਏਕਪੁਰਖਕੋਧਾਮਬੁਲਾਵਤ॥
ਇਕ ਪੁਰਸ਼ ਨੂੰ ਘਰ ਬੁਲਾਉਂਦੀ ਹੈ
एक पुरख को धाम बुलावत ॥
ਮੁਹਿਨਿਰਖਤਤਾਸੌਲਪਟਾਵਤ॥੫॥
ਅਤੇ ਮੇਰੇ ਵਖਦਿਆਂ ਵੇਖਦਿਆਂ ਉਸ ਨਾਲ ਲਿਪਟ ਜਾਂਦੀ ਹੈ ॥੫॥
मुहि निरखत ता सौ लपटावत ॥५॥
ਯੌਨ੍ਰਿਪਸੋਤਿਨਕਹੀਬਨਾਇ॥
ਉਸ ਨੇ ਇਸ ਤਰ੍ਹਾਂ (ਗੱਲ) ਬਣਾ ਕੇ ਰਾਜੇ ਨੂੰ ਕਹੀ
यौ न्रिप सो तिन कही बनाइ ॥
ਅਤਿਨਿਜੁਪਤਿਕਹਰਿਸਿਉਪਜਾਇ॥
ਅਤੇ ਆਪਣੇ ਪਤੀ (ਦੇ ਮਨ) ਵਿਚ ਬਹੁਤ ਰੋਹ ਭਰ ਦਿੱਤਾ।
अति निजु पति कह रिसि उपजाइ ॥
ਲਖਿਨਚਲਾਭੂਪਤਤਿਹਧਾਈ॥
ਰਾਜਾ ਉਸ ਨੂੰ ਵੇਖਣ ਲਈ ਭਜ ਕੇ ਗਿਆ
लखिन चला भूपत तिह धाई ॥
ਧਾਮਆਪਨਾਗਮਤ੍ਰਿਯਆਈ॥੬॥
ਅਤੇ (ਉਧਰ) ਇਸਤਰੀ ਵੀ ਆਪਣੇ ਘਰ ਪਹਿਲਾਂ ਹੀ ਪਹੁੰਚ ਗਈ ॥੬॥
धाम आपनागम त्रिय आई ॥६॥
ਨਿਜੁਤਨੁਭੇਸਪੁਰਖਕੋਧਾਰੀ॥
(ਘਰ ਆ ਕੇ) ਉਸ ਨੇ ਪੁਰਸ਼ ਦੇ ਬਸਤ੍ਰ ਪਾ ਲਏ
निजु तनु भेस पुरख को धारी ॥
ਗਈਸਵਤਿਕੇਧਾਮਸੁਧਾਰੀ॥
ਅਤੇ ਸੌਂਕਣ ਦੇ ਘਰ ਚਲੀ ਗਈ।
गई सवति के धाम सुधारी ॥
ਆਗੇਪ੍ਰੀਤਿਹੁਤੀਸੰਗਜਾਕੇ॥
(ਰਾਜੇ ਦੀ) ਜਿਸ ਨਾਲ ਅਗਲੇਰੀ ਪ੍ਰੀਤ ਸੀ,
आगे प्रीति हुती संग जा के ॥
ਬੈਠੀਜਾਇਸੇਜਚੜਿਤਾਕੇ॥੭॥
ਉਸ ਦੀ ਸੇਜ ਉਤੇ ਚੜ੍ਹ ਕੇ ਬੈਠ ਗਈ ॥੭॥
बैठी जाइ सेज चड़ि ता के ॥७॥
ਤਬਿਲਗਿਤਹਾਨਰਾਧਿਪਆਯੋ॥
ਤਦ ਤਕ ਉਥੇ ਰਾਜਾ ਆ ਗਿਆ
तबि लगि तहा नराधिप आयो ॥