GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1317
Display Settings
Translations
ਤਾ​ਕੀ​ਹਾਥ​ਨਾਭਿ​ਪਰ​ਧਰਾ​॥​
ਤਾਂ ਉਸ ਦੀ ਨਾਭੀ ਉਤੇ ਆਪਣਾ ਹੱਥ ਰਖਿਆ
ता की हाथ नाभि पर धरा ॥
ਅਰੁ​ਪਦ​ਪੰਕਜ​ਹਾਥ​ਲਗਾਈ​॥​
ਅਤੇ ਫਿਰ 'ਪਦ ਪੰਕਜ' (ਚਰਨ ਕਮਲਾਂ) ਨੂੰ ਹੱਥ ਲਗਾਇਆ।
अरु पद पंकज हाथ लगाई ॥
ਮੁਖ​ਨ​ਕਹਾ​ਕਛੁ​ਧਾਮ​ਸਿਧਾਈ​॥੬॥​
ਮੂੰਹੋਂ ਕੁਝ ਨਾ ਕਿਹਾ ਅਤੇ ਘਰ ਨੂੰ ਚਲੀ ਗਈ ॥੬॥
मुख न कहा कछु धाम सिधाई ॥६॥
ਦ੍ਵੈਕ​ਘਰੀ​ਤਿਨ​ਪਰੇ​ਬਿਤਾਈ​॥​
ਉਸ ਨੇ ਦੋ ਘੜੀਆਂ ਪਏ ਹੋਏ ਬਿਤਾਈਆਂ।
द्वैक घरी तिन परे बिताई ॥
ਰਾਜ​ਕੁਅਰ​ਕਹ​ਪੁਨਿ​ਸੁਧਿ​ਆਈ​॥​
ਰਾਜ ਕੁਮਾਰ ਨੂੰ ਫਿਰ ਹੋਸ਼ ਆਈ।
राज कुअर कह पुनि सुधि आई ॥
ਹਾਹਾ​ਸਬਦ​ਰਟਤ​ਘਰ​ਗਯੋ​॥​
'ਹਾਇ ਹਾਇ' ਸ਼ਬਦ ਰਟਦਾ ਹੋਇਆ ਘਰ ਨੂੰ ਗਿਆ
हाहा सबद रटत घर गयो ॥
ਖਾਨ​ਪਾਨ​ਤਬ​ਤੇ​ਤਜਿ​ਦਯੋ​॥੭॥​
ਅਤੇ ਖਾਣਾ ਪੀਣਾ ਉਦੋਂ ਤੋਂ ਛਡ ਦਿੱਤਾ ॥੭॥
खान पान तब ते तजि दयो ॥७॥
ਬਿਰਹੀ​ਭਏ​ਦੋਊ​ਨਰ​ਨਾਰੀ​॥​
ਉਹ ਰਾਜ ਕੁਮਾਰੀ ਅਤੇ ਰਾਜ ਕੁਮਾਰ
बिरही भए दोऊ नर नारी ॥
ਰਾਜ​ਕੁਅਰ​ਅਰੁ​ਰਾਜ​ਕੁਮਾਰੀ​॥​
ਦੋਵੇਂ ਨਰ-ਨਾਰੀ ਵਿਯੋਗੀ ਹੋ ਗਏ।
राज कुअर अरु राज कुमारी ॥
ਹਾਵ​ਪਰਸਪਰ​ਦੁਹੂਅਨ​ਭਯੋ​॥​
ਜੋ ਹਾਵ ਭਾਵ ਦੋਹਾਂ ਵਿਚ ਹੋਏ,
हाव परसपर दुहूअन भयो ॥
ਸੋ​ਮੈ​ਕਬਿਤਨ​ਮਾਝ​ਕਹਿਯੋ​॥੮॥​
ਉਹ ਮੈਂ ਕਵਿਤਾ ਵਿਚ ਕਹੇ ਹਨ ॥੮॥
सो मै कबितन माझ कहियो ॥८॥
ਸਵੈਯਾ​॥​
ਸਵੈਯਾ:
सवैया ॥
ਉਨ​ਕੁੰਕਮ​ਟੀਕੋ​ਦਯੋ​ਨ​ਉਤੈ​ਇਤ​ਤੇਹੂੰ​ਨ​ਸੇਾਂਦੁਰ​ਮਾਗ​ਸਵਾਰੀ​॥​
ਉਧਰ ਉਸ ਨੇ ਕੇਸਰ ਦਾ ਟਿਕਾ ਨਾ ਲਗਾਇਆ ਅਤੇ ਇਧਰ ਉਸ ਨੇ ਮਾਂਗ ਵਿਚ ਸੰਧੂਰ ਨਾ ਭਰਿਆ।
उन कुंकम टीको दयो न उतै इत तेहूं न सेांदुर माग सवारी ॥
ਤ੍ਯਾਗਿ​ਦਯੋ​ਸਭ​ਕੋ​ਡਰਵਾ​ਸਭ​ਹੂੰ​ਕੀ​ਇਤੈ​ਤਿਹ​ਲਾਜ​ਬਿਸਾਰੀ​॥​
(ਉਸ ਨੇ) ਸਭ ਦਾ ਡਰ ਛਡ ਦਿੱਤਾ ਅਤੇ ਇਧਰ ਇਸ ਨੇ ਸਭ ਦੀ ਲਾਜ ਮਰਯਾਦਾ ਭੁਲਾ ਦਿੱਤੀ।
त्यागि दयो सभ को डरवा सभ हूं की इतै तिह लाज बिसारी ॥
ਹਾਰ​ਤਜੇ​ਤਿਨ​ਹੇਰਬ​ਤੇ​ਸਜਨੀ​ਲਖਿ​ਕੋਟਿ​ਹਹਾ​ਕਰਿ​ਹਾਰੀ​॥​
(ਰਾਜੇ ਨੇ) ਉਸ ਨੂੰ ਵੇਖਣ ਨਾਲ ਹੀ ਹਾਰ ਪਾਣੇ ਛਡ ਦਿੱਤੇ ਅਤੇ ਇਸਤਰੀ ਬਹੁਤ ਵਾਰ 'ਹਾਇ ਹਾਇ' ਕਰ ਕੇ ਥਕ ਗਈ।
हार तजे तिन हेरब ते सजनी लखि कोटि हहा करि हारी ॥
ਪਾਨ​ਤਜੇ​ਤੁਮ​ਤਾ​ਹਿਤ​ਪ੍ਰੀਤਮ​ਪ੍ਰਾਨ​ਤਜੇ​ਤੁਮਰੇ​ਹਿਤ​ਪ੍ਯਾਰੀ​॥੯॥​
ਹੇ ਪ੍ਰੀਤਮ! ਤੁਸੀਂ ਉਸ ਲਈ ਖਾਣਾ ਪੀਣਾ ਛਡ ਦਿੱਤਾ ਹੈ ਅਤੇ (ਉਸ) ਪਿਆਰੀ ਨੇ ਤੁਹਾਡੇ ਲਈ ਪ੍ਰਾਣ ਤਿਆਗ ਦੇਣ (ਦਾ ਮਨ ਬਣਾ ਲਿਆ ਹੈ) ॥੯॥
पान तजे तुम ता हित प्रीतम प्रान तजे तुमरे हित प्यारी ॥९॥
ਚੌਪਈ​॥​
ਚੌਪਈ:
चौपई ॥
ਉਤੈ​ਕੁਅਰਿ​ਕਹ​ਕਛੂ​ਨ​ਭਾਵੈ​॥​
ਉਧਰ ਰਾਜ ਕੁਮਾਰ ਨੂੰ ਕੁਝ ਚੰਗਾ ਨਾ ਲਗਦਾ
उतै कुअरि कह कछू न भावै ॥
ਹਹਾ​ਸਬਦ​ਦਿਨ​ਕਹਤ​ਬਿਤਾਵੈ​॥​
ਅਤੇ 'ਹਾਇ ਹਾਇ' ਕਰਦਾ ਦਿਨ ਬਿਤਾ ਦਿੰਦਾ।
हहा सबद दिन कहत बितावै ॥
ਅੰਨ​ਨ​ਖਾਤ​ਪਿਯਤ​ਨਹਿ​ਪਾਨੀ​॥​
ਨਾ ਅੰਨ ਖਾਂਦਾ ਅਤੇ ਨਾ ਪਾਣੀ ਪੀਂਦਾ।
अंन न खात पियत नहि पानी ॥
ਮਿਤ੍ਰ​ਹੁਤੋ​ਤਿਹ​ਤਿਨ​ਪਹਿਚਾਨੀ​॥੧੦॥​
ਉਸ ਦਾ ਇਕ ਮਿਤਰ ਸੀ ਜਿਸ ਨੇ ਇਹ ਗੱਲ ਸਮਝ ਲਈ ਸੀ ॥੧੦॥
मित्र हुतो तिह तिन पहिचानी ॥१०॥
ਕੁਅਰ​ਬ੍ਰਿਥਾ​ਜਿਯ​ਕੀ​ਤਿਹ​ਦਈ​॥​
ਰਾਜ ਕੁਮਾਰ ਨੇ ਮਨ ਦੀ ਸਾਰੀ ਬਿਰਥਾ ਉਸ ਨੂੰ ਦਸ ਦਿੱਤੀ
कुअर ब्रिथा जिय की तिह दई ॥
ਇਕ​ਤ੍ਰਿਯ​ਮੋਹਿ​ਦਰਸ​ਦੈ​ਗਈ​॥​
ਕਿ ਇਕ ਇਸਤਰੀ ਮੈਨੂੰ ਦੀਦਾਰ ਦੇ ਗਈ ਹੈ।
इक त्रिय मोहि दरस दै गई ॥
ਨਾਭ​ਪਾਵ​ਪਰ​ਹਾਥ​ਲਗਾਇ​॥​
ਉਸ ਨੇ ਮੇਰੀ ਨਾਭੀ (ਧੁੰਨੀ) ਅਤੇ ਪੈਰਾਂ ਉਤੇ ਹੱਥ ਲਗਾਇਆ।
नाभ पाव पर हाथ लगाइ ॥
ਫਿਰਿ​ਨ​ਲਖਾ​ਕਹ​ਗਈ​ਸੁ​ਕਾਇ​॥੧੧॥​
ਫਿਰ ਪਤਾ ਨਾ ਲਗਾ ਕਿ ਉਹ ਕਿਥੇ ਗਈ ਅਤੇ ਕੌਣ ਸੀ ॥੧੧॥
फिरि न लखा कह गई सु काइ ॥११॥
ਤਾ​ਕੀ​ਬਾਤ​ਨ​ਤਾਹਿ​ਪਛਾਨੀ​॥​
ਉਸ (ਰਾਜ ਕੁਮਾਰ) ਦੀ ਗੱਲ ਉਸ (ਮਿਤਰ) ਨੇ ਨਾ ਸਮਝੀ
ता की बात न ताहि पछानी ॥
ਕਹਾ​ਕੁਅਰ​ਇਨ​ਮੁਝੈ​ਬਖਾਨੀ​॥​
ਕਿ ਇਸ ਕੁੰਵਰ ਨੇ ਮੈਨੂੰ ਕੀ ਕਿਹਾ ਹੈ।
कहा कुअर इन मुझै बखानी ॥
ਪੂਛਿ​ਪੂਛਿ​ਸਭ​ਹੀ​ਤਿਹ​ਜਾਵੈ​॥​
ਸਾਰੇ ਬੰਦੇ ਉਸ ਨੂੰ ਪੁਛ ਪੁਛ ਕੇ ਜਾਂਦੇ,
पूछि पूछि सभ ही तिह जावै ॥
ਤਾ​ਕੋ​ਮਰਮੁ​ਨ​ਕੋਈ​ਪਾਵੈ​॥੧੨॥​
ਪਰ ਉਸ ਦੇ ਭੇਦ ਨੂੰ ਕੋਈ ਵੀ ਸਮਝ ਨਾ ਸਕਦਾ ॥੧੨॥
ता को मरमु न कोई पावै ॥१२॥
ਤਾ​ਕੋ​ਮਿਤ੍ਰ​ਹੁਤੋ​ਖਤਰੇਟਾ​॥​
ਉਸ ਦਾ ਇਕ ਛਤ੍ਰੀ ('ਖਤਰੇਟਾ') ਮਿਤਰ ਸੀ
ता को मित्र हुतो खतरेटा ॥
ਇਸਕ​ਮੁਸਕ​ਕੇ​ਸਾਥ​ਲਪੇਟਾ​॥​
ਜੋ ਇਸ਼ਕ ਮੁਸ਼ਕ ਵਿਚ ਭਿਜਿਆ ਹੋਇਆ ਸੀ।
इसक मुसक के साथ लपेटा ॥
ਕੁਅਰ​ਤਵਨ​ਪਹਿ​ਬ੍ਰਿਥਾ​ਸੁਨਾਈ​॥​
ਕੁੰਵਰ ਨੇ ਉਸ ਨੂੰ ਆਪਣੀ ਬਿਰਥਾ ਸੁਣਾਈ।
कुअर तवन पहि ब्रिथा सुनाई ॥
ਸੁਨਤ​ਬਾਤ​ਸਭ​ਹੀ​ਤਿਨ​ਪਾਈ​॥੧੩॥​
(ਉਹ) ਗੱਲ ਸੁਣਦਿਆਂ ਹੀ ਸਭ ਕੁਝ ਸਮਝ ਗਿਆ ॥੧੩॥
सुनत बात सभ ही तिन पाई ॥१३॥
ਨਾਭ​ਮਤੀ​ਤਿਹ​ਨਾਮ​ਪਛਾਨਾ​॥​
ਉਸ ਨੇ ਉਸ ਇਸਤਰੀ ਦਾ ਨਾਂ ਨਾਭ ਮਤੀ ਸਮਝਿਆ
नाभ मती तिह नाम पछाना ॥
ਜਿਹ​ਨਾਭੀ​ਕਹ​ਹਾਥ​ਛੁਆਨਾ​॥​
ਜਿਸ ਨੇ ਉਸ ਦੀ ਨਾਭੀ ਨੂੰ ਛੋਹਿਆ ਸੀ।
जिह नाभी कह हाथ छुआना ॥
ਪਦੁਮਾਵਤੀ​ਨਗਰ​ਠਹਰਾਯੌ​॥​
(ਉਸ ਨੇ) ਨਗਰ ਦਾ ਨਾਂ ਪਦਮਾਵਤੀ ਸਮਝਿਆ,
पदुमावती नगर ठहरायौ ॥
ਤਾ​ਤੇ​ਪਦ​ਪੰਕਜ​ਕਰ​ਲਾਯੋ​॥੧੪॥​
ਇਸ ਲਈ ਕਿ ਉਸ ਨੇ ਪਦ ਪੰਕਜ (ਚਰਨ ਕਮਲਾਂ) ਨੂੰ ਹੱਥ ਲਾਇਆ ਸੀ ॥੧੪॥
ता ते पद पंकज कर लायो ॥१४॥
ਦੋਊ​ਚਲੇ​ਤਹ​ਤੇ​ਉਠਿ​ਸੋਊ​॥​
ਉਹ ਦੋਵੇਂ ਉਥੋਂ ਉਠ ਕੇ ਚਲ ਪਏ।
दोऊ चले तह ते उठि सोऊ ॥
ਤੀਸਰ​ਤਹਾ​ਨ​ਪਹੂਚਾ​ਕੋਊ​॥​
ਉਥੇ ਹੋਰ ਤੀਜਾ ਕੋਈ ਨਾ ਪਹੁੰਚਿਆ।
तीसर तहा न पहूचा कोऊ ॥
ਪਦੁਮਾਵਤੀ​ਨਗਰ​ਥਾ​ਜਹਾ​॥​
ਜਿਥੇ ਪਦਮਾਵਤੀ ਨਗਰ ਸੀ,
पदुमावती नगर था जहा ॥
ਨਾਭ​ਮਤੀ​ਸੁੰਦਰਿ​ਥੀ​ਤਹਾ​॥੧੫॥​
ਉਥੇ ਨਾਭ ਮਤੀ ਨਾਂ ਦੀ ਸੁੰਦਰੀ ਸੀ ॥੧੫॥
नाभ मती सुंदरि थी तहा ॥१५॥
ਪੂਛਤ​ਚਲੇ​ਤਿਸੀ​ਪੁਰ​ਆਏ​॥​
ਉਸ ਦੇ ਨਗਰ ਨੂੰ ਪੁਛਦੇ ਪੁਛਾਂਦੇ
पूछत चले तिसी पुर आए ॥
ਪਦੁਮਾਵਤੀ​ਨਗਰ​ਨਿਯਰਾਏ​॥​
ਪਦਮਾਵਤੀ ਨਗਰ ਦੇ ਨੇੜੇ ਆ ਗਏ।
पदुमावती नगर नियराए ॥
ਮਾਲਿਨਿ​ਹਾਰ​ਗੁਹਤ​ਥੀ​ਜਹਾ​॥​
ਜਿਥੇ ਇਕ ਮਾਲਣ ਹਾਰ ਗੁੰਦ ਰਹੀ ਸੀ,
मालिनि हार गुहत थी जहा ॥
ਪ੍ਰਾਪਤਿ​ਭਏ​ਕੁਅਰ​ਜੁਤ​ਤਹਾ​॥੧੬॥​
ਉਥੇ ਕੁੰਵਰ ਸਹਿਤ ਆ ਪਹੁੰਚੇ ॥੧੬॥
प्रापति भए कुअर जुत तहा ॥१६॥
ਏਕ​ਮੁਹਰ​ਮਾਲਨਿ​ਕਹ​ਦਿਯੋ​॥​
ਇਕ ਮੋਹਰ ਮਾਲਣ ਨੂੰ ਦਿੱਤੀ
एक मुहर मालनि कह दियो ॥
ਹਾਰ​ਗੁਹਨ​ਤਿਹ​ਨ੍ਰਿਪ​ਸੁਤ​ਲਿਯੋ​॥​
ਅਤੇ ਉਸ ਤੋਂ ਰਾਜ ਕੁਮਾਰ ਨੇ ਹਾਰ ਗੁੰਦਣ ਲਈ ਲੈ ਲਿਆ।
हार गुहन तिह न्रिप सुत लियो ॥
ਲਿਖਿ​ਪਤ੍ਰੀ​ਤਾ​ਮਹਿ​ਗੁਹਿ​ਡਾਰੀ​॥​
ਇਕ ਚਿੱਠੀ ਲਿਖ ਕੇ ਉਸ ਵਿਚ ਗੁੰਦ ਦਿੱਤੀ,
लिखि पत्री ता महि गुहि डारी ॥