ਨਿਤਪ੍ਰਤਿਅਪਨੋਮੂੰਡਮੁੰਡਾਵੈ॥੧੨॥
ਅਤੇ ਨਿੱਤ ਛਲਿਆ ਜਾਂਦਾ ॥੧੨॥
नितप्रति अपनो मूंड मुंडावै ॥१२॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਤੀਨਸੌਸਤਾਵਨਚਰਿਤ੍ਰਸਮਾਪਤਮਸਤੁਸੁਭਮਸਤੁ॥੩੫੭॥੬੫੫੩॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੫੭ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੫੭॥੬੫੫੩॥ ਚਲਦਾ॥
इति स्री चरित्र पख्याने त्रिया चरित्रे मंत्री भूप संबादे तीन सौ सतावन चरित्र समापतम सतु सुभम सतु ॥३५७॥६५५३॥अफजूं॥
ਚੌਪਈ॥
ਚੌਪਈ:
चौपई ॥
ਸੁਨੁਭੂਪਤਿਇਕਕਥਾਨਵੀਨੀ॥
ਹੇ ਰਾਜਨ! ਇਕ ਨਵੀਂ ਕਥਾ ਸੁਣੋ।
सुनु भूपति इक कथा नवीनी ॥
ਕਿਨਹੂੰਲਖੀਨਆਗੇਚੀਨੀ॥
ਜਿਸ ਨੂੰ ਕਿਸੇ ਨੇ ਨਾ (ਪਹਿਲਾਂ) ਵੇਖਿਆ ਹੈ? ਅਤੇ ਨਾ ਅਗੇ ਜਾਣਿਆ ਹੈ।
किनहूं लखी न आगे चीनी ॥
ਸੁੰਦ੍ਰਾਵਤੀਨਗਰਇਕਸੋਹੈ॥
ਇਕ ਸੁੰਦ੍ਰਵਾਤੀ ਨਾਂ ਦਾ ਨਗਰ ਸੀ।
सुंद्रावती नगर इक सोहै ॥
ਸੁੰਦਰਸਿੰਘਰਾਜਾਤਹਕੋਹੈ॥੧॥
ਉਥੋਂ ਦਾ ਰਾਜਾ ਸੁੰਦਰ ਸਿੰਘ ਸੀ ॥੧॥
सुंदर सिंघ राजा तह को है ॥१॥
ਸੁੰਦਰਦੇਰਾਜਾਕੀਨਾਰੀ॥
ਸੁੰਦਰ ਦੇ (ਦੇਈ) ਰਾਜੇ ਦੀ ਇਸਤਰੀ ਸੀ।
सुंदर दे राजा की नारी ॥
ਆਪੁਜਨਕੁਜਗਦੀਸਸਵਾਰੀ॥
ਮਾਨੋ ਉਸ ਨੂੰ ਆਪ ਜਗਦੀਸ਼ ਨੇ ਬਣਾਇਆ ਹੋਵੇ।
आपु जनकु जगदीस सवारी ॥
ਤਾਕੀਜਾਤਨਪ੍ਰਭਾਬਖਾਨੀ॥
ਉਸ ਦੀ ਪ੍ਰਭਾ ਦਾ ਵਰਣਨ ਨਹੀਂ ਕੀਤਾ ਜਾ ਸਕਦਾ।
ता की जात न प्रभा बखानी ॥
ਐਸੀਹੁਤੀਰਾਇਕੀਰਾਨੀ॥੨॥
ਅਜਿਹੀ ਹੁੰਦੀ ਸੀ ਰਾਜੇ ਦੀ ਰਾਣੀ ॥੨॥
ऐसी हुती राइ की रानी ॥२॥
ਤਹਿਕਸਾਹਕੋਪੂਤਅਪਾਰਾ॥
ਉਥੇ ਇਹ ਸ਼ਾਹ ਦਾ ਅਪਾਰ (ਸੁੰਦਰਤਾ ਵਾਲਾ) ਪੁੱਤਰ ਸੀ,
तहिक साह को पूत अपारा ॥
ਕਨਕਅਵਟਿਸਾਚੇਜਨੁਢਾਰਾ॥
ਮਾਨੋ ਸੋਨੇ ਨੂੰ ਪੰਘਾਰ ਕੇ ਸੰਚੇ ਵਿਚ ਢਾਲਿਆ ਗਿਆ ਹੋਵੇ।
कनक अवटि साचे जनु ढारा ॥
ਨਿਰਖਿਨਾਕਜਿਹਸੂਆਰਿਸਾਨੋ॥
ਉਸ ਦੇ ਨੱਕ ਨੂੰ ਵੇਖ ਕੇ ਤੋਤਾ ਗੁੱਸਾ ਕਰਦਾ ਸੀ।
निरखि नाक जिह सूआ रिसानो ॥
ਕੰਜਜਾਨਿਦ੍ਰਿਗਭਵਰਭੁਲਾਨੋ॥੩॥
ਨੇਤਰਾਂ ਨੂੰ ਕਮਲ (ਦੇ ਫੁਲ) ਸਮਝ ਕੇ ਭੌਰੇ ਭੁਲ ਜਾਂਦੇ ਸਨ ॥੩॥
कंज जानि द्रिग भवर भुलानो ॥३॥
ਕਟਿਕੇਹਰਿਲਖਿਅਧਿਕਰਿਸਾਵਤ॥
ਕਮਰ ਨੂੰ ਵੇਖ ਕੇ ਸ਼ੇਰ ਕ੍ਰੋਧਿਤ ਹੁੰਦਾ ਸੀ
कटि केहरि लखि अधिक रिसावत ॥
ਤਾਤੇਫਿਰਤਮ੍ਰਿਗਨਕਹਘਾਵਤ॥
ਅਤੇ ਇਸੇ ਕਰ ਕੇ ਜੰਗਲੀ ਪਸ਼ੂਆਂ ('ਮ੍ਰਿਗਨ') ਨੂੰ ਮਾਰਦਾ ਫਿਰਦਾ ਸੀ।
ता ते फिरत म्रिगन कह घावत ॥
ਸੁਨਿਬਾਨੀਕੋਕਿਲਕੁਕਰਈ॥
ਬੋਲ ਸੁਣ ਕੇ ਕੋਇਲ ਕੁੜਦੀ ਸੀ
सुनि बानी कोकिल कुकरई ॥
ਕ੍ਰੋਧਜਰਤਕਾਰੀਹ੍ਵੈਗਈ॥੪॥
ਅਤੇ ਕ੍ਰੋਧ ਨਾਲ ਸੜ ਕੇ ਕਾਲੀ ਹੋ ਗਈ ਸੀ ॥੪॥
क्रोध जरत कारी ह्वै गई ॥४॥
ਨੈਨਨਿਰਖਿਕਰਿਜਲਜਲਜਾਨਾ॥
(ਉਸ ਦੇ) ਨੈਣਾਂ ਨੂੰ ਵੇਖ ਕੇ ਕਮਲ ਲਜਾਉਂਦੇ ਸਨ,
नैन निरखि करि जलज लजाना ॥
ਤਾਤੇਜਲਮਹਿਕਿਯਾਪਯਾਨਾ॥
ਇਸੇ ਕਰ ਕੇ (ਉਨ੍ਹਾਂ ਨੇ) ਜਲ ਵਿਚ ਪ੍ਰਵੇਸ਼ ਕਰ ਲਿਆ ਸੀ।
ता ते जल महि किया पयाना ॥
ਅਲਕਹੇਰਿਨਾਗਿਨਿਰਿਸਿਭਰੀ॥
(ਉਸ ਦੀਆਂ) ਜ਼ੁਲਫ਼ਾਂ ਨੂੰ ਵੇਖ ਕੇ ਨਾਗਣਾਂ ਰੋਹ ਨਾਲ ਭਰ ਕੇ
अलक हेरि नागिनि रिसि भरी ॥
ਚਿਤਮਹਿਲਜਤਪਤਾਰਹਿਬਰੀ॥੫॥
ਅਤੇ ਚਿਤ ਵਿਚ ਸ਼ਰਮਿੰਦੀਆਂ ਹੋ ਕੇ ਪਾਤਾਲ ਲੋਕ ਵਿਚ ਜਾ ਵੜੀਆਂ ਹਨ ॥੫॥
चित महि लजत पतारहि बरी ॥५॥
ਸੋਆਯੋਰਾਜਾਕੇਪਾਸਾ॥
ਉਹ (ਸ਼ਾਹ-ਪੁੱਤਰ ਵਪਾਰ ਲਈ) ਰਾਜੇ ਕੋਲ ਆਇਆ।
सो आयो राजा के पासा ॥
ਸੌਦਾਕੀਜਿਯਮੈਧਰਿਆਸਾ॥
(ਉਸ ਨੇ) ਮਨ ਵਿਚ ਸੌਦਾ ਕਰਨ ਦੀ ਆਸ ਰਖੀ ਹੋਈ ਸੀ।
सौदा की जिय मै धरि आसा ॥
ਸੁੰਦਰਿਦੇਨਿਰਖਤਤਿਹਭਈ॥
ਸੁੰਦਰ ਦੇਈ ਨੇ ਉਸ ਨੂੰ ਵੇਖਿਆ
सुंदरि दे निरखत तिह भई ॥
ਸੁਧਿਬੁਧਿਤਜਿਬੌਰੀਹ੍ਵੈਗਈ॥੬॥
ਤਾਂ ਸੁੱਧ ਬੁੱਧ ਨੂੰ ਛਡ ਕੇ ਦੀਵਾਨੀ ਹੋ ਗਈ ॥੬॥
सुधि बुधि तजि बौरी ह्वै गई ॥६॥
ਪਠੈਸਹਚਰੀਤਾਹਿਬੁਲਾਵਾ॥
ਸਹੇਲੀ ਨੂੰ ਭੇਜ ਕੇ ਉਸ ਨੂੰ ਬੁਲਾਇਆ
पठै सहचरी ताहि बुलावा ॥
ਕਾਮਭੋਗਕਿਯਜਸਮਨਭਾਵਾ॥
ਅਤੇ ਉਸ ਨਾਲ ਮਨ ਭਾਉਂਦੇ ਢੰਗ ਨਾਲ ਸੰਯੋਗ ਕੀਤਾ।
काम भोग किय जस मन भावा ॥
ਤਹਇਕਹੁਤੀਨ੍ਰਿਪਤਿਕੀਚੇਰੀ॥
ਉਥੇ ਇਕ ਰਾਜੇ ਦੀ ਦਾਸੀ ਸੀ।
तह इक हुती न्रिपति की चेरी ॥
ਹੇਰਿਗਈਜਸਹੇਰਿਅਹੇਰੀ॥੭॥
ਉਹ (ਇਹ ਸਭ ਕੁਝ) ਇਸ ਤਰ੍ਹਾਂ ਵੇਖ ਗਈ ਜਿਵੇਂ ਸ਼ਿਕਾਰੀ (ਸ਼ਿਕਾਰ ਨੂੰ) ਵੇਖਦਾ ਹੈ ॥੭॥
हेरि गई जस हेरि अहेरी ॥७॥
ਪਾਵਦਾਬਿਨ੍ਰਿਪਜਾਇਜਗਾਯੋ॥
(ਉਸ ਨੇ) ਪੈਰ ਦਬਾ ਕੇ ਰਾਜੇ ਨੂੰ ਜਗਾ ਦਿੱਤਾ
पाव दाबि न्रिप जाइ जगायो ॥
ਧਾਮਤੋਰਤਸਕਰਿਇਕਆਯੋ॥
(ਅਤੇ ਕਿਹਾ ਕਿ) ਤੁਹਾਡੇ ਘਰ ਇਕ ਚੋਰ ਆਇਆ ਹੈ।
धाम तोर तसकरि इक आयो ॥
ਰਾਨੀਕੇਸੰਗਕਰਤਬਿਲਾਸਾ॥
(ਉਹ) ਰਾਣੀ ਨਾਲ ਵਿਲਾਸ ਕਰ ਰਿਹਾ ਹੈ।
रानी के संग करत बिलासा ॥
ਚਲਿਦੇਖਹੁਤਿਹਭੂਪਤਮਾਸਾ॥੮॥
ਹੇ ਰਾਜਨ! ਚਲ ਕੇ (ਆਪਣੀਆਂ ਅੱਖਾਂ ਨਾਲ ਸਾਰਾ) ਤਮਾਸ਼ਾ ਵੇਖ ਲਵੋ ॥੮॥
चलि देखहु तिह भूप तमासा ॥८॥
ਸੁਨਤਬਚਨਨ੍ਰਿਪਅਧਿਕਰਿਸਾਯੋ॥
ਰਾਜਾ ਬਚਨ ਸੁਣ ਕੇ ਬਹੁਤ ਗੁੱਸੇ ਵਿਚ ਆਇਆ
सुनत बचन न्रिप अधिक रिसायो ॥
ਖੜਗਹਾਥਲੈਤਹਾਸਿਧਾਯੋ॥
ਅਤੇ ਤਲਵਾਰ ਹੱਥ ਵਿਚ ਪਕੜ ਕੇ ਉਥੇ ਪਹੁੰਚਿਆ।
खड़ग हाथ लै तहा सिधायो ॥
ਜਬਅਬਲਾਪਤਿਕੀਸੁਧਿਪਾਈ॥
ਜਦ ਰਾਣੀ ਨੂੰ ਪਤੀ ਦੇ ਆਣ ਦਾ ਪਤਾ ਲਗਾ
जब अबला पति की सुधि पाई ॥
ਅਧਿਕਧੂੰਮਤਹਦਿਯਾਜਗਾਈ॥੯॥
(ਤਦ) ਉਸ ਨੇ ਬਹੁਤ ਅਧਿਕ ਧੂੰਆਂ ਧੁਖਾ ਦਿੱਤਾ ॥੯॥
अधिक धूंम तह दिया जगाई ॥९॥
ਸਭਕੇਨੈਨਧੂਮ੍ਰਸੌਭਰੇ॥
ਸਾਰਿਆਂ ਦੀਆਂ ਅੱਖਾਂ ਧੂੰਏਂ ਨਾਲ ਭਰ ਗਈਆਂ
सभ के नैन धूम्र सौ भरे ॥
ਅਸੁਆਟੂਟਿਬਦਨਪਰਪਰੇ॥
ਅਤੇ ਹੰਝੂ ਨਿਕਲ ਕੇ ਮੂੰਹ ਉਤੇ ਪੈਣ ਲਗੇ।
असुआ टूटि बदन पर परे ॥
ਜਬਰਾਨੀਇਹਘਾਤਪਛਾਨੀ॥
ਜਦ ਰਾਣੀ ਨੇ ਇਹ ਮੌਕਾ ਵੇਖਿਆ,
जब रानी इह घात पछानी ॥
ਮਿਤ੍ਰਲੰਘਾਇਹਿਯੇਹਰਖਾਨੀ॥੧੦॥
(ਤਦ) ਮਿਤਰ ਨੂੰ (ਉਥੋਂ) ਲੰਘਾ ਕੇ (ਭਾਵ ਕਢ ਕੇ) ਮਨ ਵਿਚ ਪ੍ਰਸੰਨ ਹੋ ਗਈ ॥੧੦॥
मित्र लंघाइ हिये हरखानी ॥१०॥
ਆਗੇਸੌਕਰਿਕਾਢਾਜਾਰਾ॥
ਉਸ ਨੇ (ਸਭ ਦੇ) ਅਗੋਂ (ਸਾਹਮਣਿਓਂ) ਯਾਰ ਨੂੰ ਕਢ ਦਿੱਤਾ
आगे सौ करि काढा जारा ॥
ਧੂਮ੍ਰਭਰੇਦ੍ਰਿਗਨ੍ਰਿਪਨਨਿਹਾਰਾ॥
ਅਤੇ ਧੂੰਏਂ ਨਾਲ ਭਰੀਆਂ ਹੋਈਆਂ ਅੱਖਾਂ ਨਾਲ ਰਾਜੇ ਨੇ ਵੇਖਿਆ।
धूम्र भरे द्रिग न्रिपन निहारा ॥
ਪੌਛਨੇਤ੍ਰਜਬਹੀਗਯੋਤਹਾ॥
ਰਾਜਾ ਜਦ ਅੱਖਾਂ ਪੂੰਝ ਕੇ ਉਥੇ ਗਿਆ,
पौछ नेत्र जब ही गयो तहा ॥
ਕੋਊਨਪੁਰਖਨਿਹਾਰਾਉਹਾ॥੧੧॥
ਤਾਂ ਉਥੇ ਕੋਈ ਵੀ ਪੁਰਸ਼ ਨਾ ਵੇਖਿਆ ॥੧੧॥
कोऊ न पुरख निहारा उहा ॥११॥
ਉਲਟਿਤਿਸੀਚੇਰੀਕਹਘਾਯੋ॥
(ਰਾਜੇ ਨੇ ਗੁੱਸੇ ਵਿਚ ਆ ਕੇ) ਉਲਟਾ ਉਸ ਦਾਸੀ ਨੂੰ ਹੀ ਮਾਰ ਦਿੱਤਾ
उलटि तिसी चेरी कह घायो ॥
ਇਹਰਾਨੀਕਹਦੋਸਲਗਾਯੋ॥
(ਅਤੇ ਕਿਹਾ) ਇਸ ਨੇ ਰਾਣੀ ਉਤੇ ਝੂਠਾ ਦੋਸ਼ ਲਗਾਇਆ ਹੈ।
इह रानी कह दोस लगायो ॥
ਮੂਰਖਭੂਪਨਭੇਦਬਿਚਾਰਾ॥
ਮੂਰਖ ਰਾਜੇ ਨੇ ਭੇਦ ਨਾ ਸਮਝਿਆ
मूरख भूप न भेद बिचारा ॥