GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1309
Display Settings
Translations
ਸੁਨੁ​ਰਾਜਾ​ਇਕ​ਔਰ​ਪ੍ਰਸੰਗਾ​॥​
ਹੇ ਰਾਜਨ! ਇਕ ਹੋਰ ਪ੍ਰਸੰਗ ਸੁਣੋ,
सुनु राजा इक और प्रसंगा ॥
ਭਾਖਿ​ਸੁਨਾਵਤ​ਤੁਮਰੇ​ਸੰਗਾ​॥​
(ਮੈਂ) ਤੁਹਾਡੇ ਪਾਸ ਸੁਣਾਉਂਦਾ ਹਾਂ।
भाखि सुनावत तुमरे संगा ॥
ਅਚਲਾਵਤੀ​ਨਗਰ​ਇਕ​ਰਾਜਤ​॥​
ਇਕ ਅਚਲਾਵਤੀ ਨਾਂ ਦਾ ਨਗਰ ਸੀ।
अचलावती नगर इक राजत ॥
ਸੂਰ​ਸਿੰਘ​ਤਹ​ਭੂਪ​ਬਿਰਾਜਤ​॥੧॥​
ਉਥੇ ਸੂਰ ਸਿੰਘ (ਨਾਂ ਦਾ ਰਾਜਾ) ਰਾਜ ਕਰਦਾ ਸੀ ॥੧॥
सूर सिंघ तह भूप बिराजत ॥१॥
ਅੰਜਨ​ਦੇਇ​ਤਵਨ​ਕੀ​ਰਾਨੀ​॥​
ਅੰਜਨ ਦੇਈ ਉਸ ਦੀ ਰਾਣੀ ਸੀ।
अंजन देइ तवन की रानी ॥
ਖੰਜਨ​ਦੇ​ਦੁਹਿਤਾ​ਤਿਹ​ਜਾਨੀ​॥​
ਉਸ ਦੀ ਪੁੱਤਰੀ ਦਾ ਨਾਂ ਖੰਜਨ ਦੇਈ ਸੀ।
खंजन दे दुहिता तिह जानी ॥
ਅਧਿਕ​ਦੁਹੂੰ​ਕੀ​ਪ੍ਰਭਾ​ਬਿਰਾਜੈ​॥​
ਦੋਹਾਂ ਦੀ ਸੁੰਦਰਤਾ ਬਹੁਤ ਅਧਿਕ ਸੀ।
अधिक दुहूं की प्रभा बिराजै ॥
ਨਿਰਖਿ​ਨਰੀ​ਨਾਗਿਨਿ​ਮਨ​ਲਾਜੈ​॥੨॥​
(ਉਨ੍ਹਾਂ ਨੂੰ) ਵੇਖ ਕੇ ਮਨੁੱਖ ਅਤੇ ਨਾਗ ਇਸਤਰੀਆਂ ਲਜਾਉਂਦੀਆਂ ਸਨ ॥੨॥
निरखि नरी नागिनि मन लाजै ॥२॥
ਤਹਾ​ਏਕ​ਆਯੋ​ਸੌਦਾਗਰ​॥​
ਉਥੇ ਇਕ ਸੌਦਾਗਰ ਆਇਆ।
तहा एक आयो सौदागर ॥
ਰੂਪਵੰਤੁ​ਜਨੁ​ਦੁਤਿਯ​ਨਿਸਾਕਰ​॥​
(ਉਹ ਬਹੁਤ) ਸੁੰਦਰ ਸੀ, ਮਾਨੋ ਦੂਜਾ ਚੰਦ੍ਰਮਾ ਹੋਵੇ।
रूपवंतु जनु दुतिय निसाकर ॥
ਜੋ​ਅਬਲਾ​ਤਿਹ​ਰੂਪ​ਨਿਹਾਰੈ​॥​
ਜੋ ਇਸਤਰੀ ਉਸ ਦੇ ਰੂਪ ਨੂੰ ਵੇਖਦੀ,
जो अबला तिह रूप निहारै ॥
ਰਾਜ​ਪਾਟ​ਤਜਿ​ਸਾਥ​ਸਿਧਾਰੈ​॥੩॥​
ਉਹ ਰਾਜ-ਪਾਟ ਛਡ ਕੇ ਉਸ ਨਾਲ ਤੁਰ ਪੈਂਦੀ ॥੩॥
राज पाट तजि साथ सिधारै ॥३॥
ਸੋ​ਆਯੋ​ਨ੍ਰਿਪ​ਤ੍ਰਿਯ​ਕੇ​ਘਰ​ਤਰ​॥​
ਉਹ ਰਾਜਾ (ਇਕ ਦਿਨ) ਰਾਣੀ ਦੇ ਮੱਹਲ ਦੇ ਹੇਠਾਂ ਆਇਆ।
सो आयो न्रिप त्रिय के घर तर ॥
ਰਾਜ​ਸੁਤਾ​ਨਿਰਖਾ​ਤਿਹ​ਦ੍ਰਿਗ​ਭਰਿ​॥​
ਰਾਜ ਕੁਮਾਰੀ ਨੇ ਉਸ ਨੂੰ ਅੱਖਾਂ ਭਰ ਕੇ (ਭਾਵ ਚੰਗੀ ਤਰ੍ਹਾਂ) ਵੇਖਿਆ।
राज सुता निरखा तिह द्रिग भरि ॥
ਮਨ​ਬਚ​ਕ੍ਰਮ​ਇਹ​ਉਪਰ​ਭੂਲੀ​॥​
(ਉਹ) ਮਨ, ਬਚ ਅਤੇ ਕਰਮ ਕਰ ਕੇ ਉਸ ਉਤੇ ਡੁਲ੍ਹ ਗਈ,
मन बच क्रम इह उपर भूली ॥
ਜਨੁ​ਮਦ​ਪੀ​ਮਤਵਾਰੀ​ਝੂਲੀ​॥੪॥​
ਮਾਨੋ ਸ਼ਰਾਬ ਪੀ ਕੇ ਮਤਵਾਲੀ ਹੋਈ ਝੁਲ ਰਹੀ ਹੋਵੇ ॥੪॥
जनु मद पी मतवारी झूली ॥४॥
ਸਿੰਘ​ਪ੍ਰਚੰਡ​ਨਾਮ​ਤਿਹ​ਨਰ​ਕੋ​॥​
ਉਸ ਪੁਰਸ਼ ਦਾ ਨਾਂ ਪ੍ਰਚੰਡ ਸਿੰਘ ਸੀ।
सिंघ प्रचंड नाम तिह नर को ॥
ਜਨੁ​ਕਰਿ​ਮੁਕਟ​ਕਾਮ​ਕੇ​ਸਿਰ​ਕੋ​॥​
(ਉਹ ਇਤਨਾ ਸੁੰਦਰ ਸੀ) ਮਾਨੋ ਕਾਮ ਦੇਵ ਦੇ ਸਿਰ ਦਾ ਮੁਕਟ ਹੋਵੇ।
जनु करि मुकट काम के सिर को ॥
ਸਖੀ​ਏਕ​ਤਹ​ਕੁਅਰਿ​ਪਠਾਈ​॥​
ਰਾਜ ਕੁਮਾਰੀ ਨੇ ਇਕ ਸਖੀ ਨੂੰ (ਉਸ ਪੁਰਸ਼ ਪਾਸ) ਭੇਜਿਆ
सखी एक तह कुअरि पठाई ॥
ਕਹਿਯਹੁ​ਬ੍ਰਿਥਾ​ਸਜਨ​ਸੌ​ਜਾਈ​॥੫॥​
ਕਿ ਜਾ ਕੇ ਮਿਤਰ ਨੂੰ (ਸਾਰੀ) ਗੱਲ ਦਸੇ ॥੫॥
कहियहु ब्रिथा सजन सौ जाई ॥५॥
ਸਖੀ​ਤੁਰਤ​ਤਿਨ​ਤਹ​ਪਹੁਚਾਯੋ​॥​
ਸਖੀ ਨੇ ਤੁਰਤ ਉਸ ਦਾ (ਸੁਨੇਹਾ) ਉਸ ਕੋਲ ਪਹੁੰਚਾ ਦਿੱਤਾ,
सखी तुरत तिन तह पहुचायो ॥
ਜਸ​ਨਾਵਕ​ਕੋ​ਤੀਰ​ਚਲਾਯੋ​॥​
ਜਿਵੇਂ ਨਾਵਕ (ਨਲਕੀ) ਵਿਚੋਂ ਤੀਰ ਚਲਾਈਦਾ ਹੈ (ਕਿਉਂਕਿ ਇਸ ਤਰ੍ਹਾਂ ਤੀਰ ਸਿੱਧੀ ਮਾਰ ਕਰਦਾ ਹੈ)।
जस नावक को तीर चलायो ॥
ਸਕਲ​ਕੁਅਰਿ​ਤਿਨ​ਬ੍ਰਿਥਾ​ਸੁਨਾਈ​॥​
ਉਸ (ਸਖੀ) ਨੇ ਰਾਜ ਕੁਮਾਰੀ ਦੀ ਸਾਰੀ ਬਿਰਥਾ ਸੁਣਾਈ।
सकल कुअरि तिन ब्रिथा सुनाई ॥
ਮਨ​ਬਚ​ਰੀਝਿ​ਰਹਾ​ਸੁਖਦਾਈ​॥੬॥​
(ਜਿਸ ਨੂੰ ਸੁਣ ਕੇ) ਮਿਤਰ ਮਨ, ਬਚ ਕਰਮ ਕਰ ਕੇ ਪ੍ਰਸੰਨ ਹੋ ਗਿਆ ॥੬॥
मन बच रीझि रहा सुखदाई ॥६॥
ਨਦੀ​ਬਹਤ​ਨ੍ਰਿਪ​ਗ੍ਰਿਹਿ​ਤਰ​ਜਹਾ​॥​
(ਉਸ ਨੇ ਕਹਿਲਵਾ ਭੇਜਿਆ ਕਿ) ਜਿਥੇ ਰਾਜੇ ਦੇ ਮਹੱਲ ਹੇਠਾਂ ਨਦੀ ਵਗਦੀ ਹੈ,
नदी बहत न्रिप ग्रिहि तर जहा ॥
ਠਾਢ​ਹੂਜਿਯਹੁ​ਨਿਸਿ​ਕਹ​ਤਹਾ​॥​
ਰਾਤ ਨੂੰ ਉਥੇ ਖੜੋਤੇ ਹੋਣਾ।
ठाढ हूजियहु निसि कह तहा ॥
ਡਾਰਿ​ਦੇਗ​ਮੈ​ਕੁਅਰਿ​ਬਹੈ​ਹੈਂ​॥​
ਮੈਂ ਦੇਗ ਵਿਚ ਪਾ ਕੇ ਰਾਜ ਕੁਮਾਰੀ ਨੂੰ ਰੋੜ੍ਹ ਦਿਆਂਗੀ
डारि देग मै कुअरि बहै हैं ॥
ਛਿਦ੍ਰ​ਮੂੰਦਿ​ਤਾ​ਕੋ​ਸਭ​ਲੈ​ਹੈਂ​॥੭॥​
ਅਤੇ ਉਸ ਦੀਆਂ ਸਾਰੀਆਂ ਮੋਰੀਆਂ ਬੰਦ ਕਰ ਦਿਆਂਗੀ ॥੭॥
छिद्र मूंदि ता को सभ लै हैं ॥७॥
ਊਪਰ​ਬਾਧਿ​ਤੰਬੂਰਾ​ਦੈ​ਹੈਂ​॥​
ਉਸ ਉਤੇ (ਮੈਂ) ਤੰਬੂਰਾ ਬੰਨ੍ਹ ਦਿਆਂਗੀ।
ऊपर बाधि तंबूरा दै हैं ॥
ਇਹ​ਚਰਿਤ੍ਰ​ਮੁਹਿ​ਤਾਹਿ​ਮਿਲੈ​ਹੈਂ​॥​
ਇਸ ਚਰਿਤ੍ਰ ਨਾਲ ਮੈਂ (ਤੁਹਾਨੂੰ) ਉਸ ਨਾਲ ਮਿਲਾ ਦਿਆਂਗੀ।
इह चरित्र मुहि ताहि मिलै हैं ॥
ਜਬ​ਤੁਬਰੀ​ਲਖਿਯਹੁ​ਢਿਗ​ਆਈ​॥​
ਹੇ ਸੁਖ ਦੇਣ ਵਾਲੇ ਮਿਤਰ! ਜਦ ਤੂੰਬੀ ਨੂੰ ਨੇੜੇ ਆਇਆ ਵੇਖਣਾ,
जब तुबरी लखियहु ढिग आई ॥
ਕਾਢਿ​ਭੋਗ​ਦੀਜਹੁ​ਸੁਖਦਾਈ​॥੮॥​
ਤਾਂ (ਰਾਜ ਕੁਮਾਰੀ ਨੂੰ) ਕਢ ਕੇ ਖ਼ੂਬ ਸੰਯੋਗ ਕਰਨਾ ॥੮॥
काढि भोग दीजहु सुखदाई ॥८॥
ਇਹ​ਬਿਧਿ​ਬਦਿ​ਤਾ​ਸੌ​ਸੰਕੇਤਾ​॥​
ਉਸ ਨੂੰ ਇਸ ਤਰ੍ਹਾਂ ਦਾ ਸੰਕੇਤ ਦਸ ਕੇ
इह बिधि बदि ता सौ संकेता ॥
ਦੂਤੀ​ਗੀ​ਨ੍ਰਿਪ​ਤ੍ਰਿਯਜ​ਨਿਕੇਤਾ​॥​
ਦੂਤੀ ਰਾਜ ਕੁਮਾਰੀ ਦੇ ਘਰ ਗਈ।
दूती गी न्रिप त्रियज निकेता ॥
ਡਾਰਿ​ਦੇਗ​ਮੈ​ਕੁਅਰਿ​ਬਹਾਈ​॥​
(ਉਸ ਨੇ) ਰਾਜ ਕੁਮਾਰੀ ਨੂੰ ਦੇਗ ਵਿਚ ਪਾ ਕੇ ਰੋੜ੍ਹ ਦਿੱਤਾ
डारि देग मै कुअरि बहाई ॥
ਬਾਧਿ​ਤੂੰਬਰੀ​ਤਹ​ਪਹੁਚਾਈ​॥੯॥​
ਅਤੇ ਤੂੰਬੀ ਬੰਨ੍ਹ ਕੇ ਉਥੇ ਪਹੁੰਚਾ ਦਿੱਤਾ ॥੯॥
बाधि तूंबरी तह पहुचाई ॥९॥
ਜਬ​ਬਹਤੀ​ਤੁਬਰੀ​ਤਹ​ਆਈ​॥​
ਜਦ ਤੂੰਬੀ ਵਹਿੰਦੀ ਹੋਈ ਉਥੇ ਆਈ,
जब बहती तुबरी तह आई ॥
ਆਵਤ​ਕੁਅਰਿ​ਲਖਾ​ਸੁਖਦਾਈ​॥​
ਤਾਂ ਉਸ ਸੁਖਦਾਇਕ (ਮਿਤਰ) ਨੇ ਰਾਜ ਕੁਮਾਰੀ ਨੂੰ ਆਉਂਦਿਆਂ ਵੇਖਿਆ।
आवत कुअरि लखा सुखदाई ॥
ਐਂਚਿ​ਤਹਾ​ਤੇ​ਦੇਗ​ਨਿਕਾਰੀ​॥​
(ਉਸ ਨੇ) ਦੇਗ ਨੂੰ ਖਿਚ ਕੇ ਕਢ ਲਿਆ
ऐंचि तहा ते देग निकारी ॥
ਲੈ​ਪਲਕਾ​ਊਪਰ​ਬੈਠਾਰੀ​॥੧੦॥​
ਅਤੇ (ਰਾਜ ਕੁਮਾਰੀ ਨੂੰ ਕਢ ਕੇ) ਮੰਜੀ (ਪਲੰਘ) ਉਪਰ ਬਿਠਾਇਆ ॥੧੦॥
लै पलका ऊपर बैठारी ॥१०॥
ਪੋਸਤ​ਭਾਗ​ਅਫੀਮ​ਮੰਗਾਈ​॥​
ਪੋਸਤ, ਭੰਗ ਅਤੇ ਅਫ਼ੀਮ ਮੰਗਵਾਈ।
पोसत भाग अफीम मंगाई ॥
ਦੁਹੂੰ​ਖਾਟ​ਪਰ​ਬੈਠਿ​ਚੜਾਈ​॥​
ਦੋਹਾਂ ਨੇ ਮੰਜੀ ਉਪਰ ਬੈਠ ਕੇ ਚੜ੍ਹਾਈ।
दुहूं खाट पर बैठि चड़ाई ॥
ਚਾਰਿ​ਪਹਰ​ਤਾ​ਸੌ​ਕਰਿ​ਭੋਗਾ​॥​
ਚਾਰ ਪਹਿਰ ਤਕ ਉਸ ਨਾਲ ਸੰਯੋਗ ਕੀਤਾ।
चारि पहर ता सौ करि भोगा ॥
ਭੇਦ​ਨ​ਲਖਾ​ਦੂਸਰੇ​ਲੋਗਾ​॥੧੧॥​
ਕੋਈ ਦੂਜਾ ਵਿਅਕਤੀ ਇਸ ਭੇਦ ਨੂੰ ਨਾ ਪਾ ਸਕਿਆ ॥੧੧॥
भेद न लखा दूसरे लोगा ॥११॥
ਇਹ​ਬਿਧਿ​ਤਾ​ਸੌ​ਰੋਜ​ਬੁਲਾਵੈ​॥​
ਇਸ ਤਰ੍ਹਾਂ ਉਸ ਨੂੰ ਰੋਜ਼ ਬੁਲਾਉਂਦਾ
इह बिधि ता सौ रोज बुलावै ॥
ਕਾਮ​ਭੋਗ​ਕਰਿ​ਤਾਹਿ​ਪਠਾਵੈ​॥​
ਅਤੇ ਕਾਮ-ਭੋਗ ਕਰ ਕਰ ਕੇ ਉਸ ਨੂੰ ਪਰਤਾ ਦਿੰਦਾ।
काम भोग करि ताहि पठावै ॥
ਭੂਪ​ਸਹਿਤ​ਕੋਈ​ਭੇਦ​ਨ​ਪਾਵੈ​॥​
ਰਾਜੇ ਸਮੇਤ ਕੋਈ ਵੀ ਭੇਦ ਨਾ ਪਾ ਸਕਦਾ
भूप सहित कोई भेद न पावै ॥