ਦੁਹਿਤਾਸਹਿਤਰਾਜਹਰਲਿਯੋ॥੧੫॥
ਅਤੇ ਪੁੱਤਰੀ ਸਮੇਤ ਉਸ ਦਾ ਰਾਜ ਹਰ ਲਿਆ ॥੧੫॥
दुहिता सहित राज हर लियो ॥१५॥
ਪ੍ਰਥਮਸੁਤਾਰਾਜਾਕੀਹਰੀ॥
ਪਹਿਲਾਂ ਰਾਜੇ ਦੀ ਧੀ ਨੂੰ ਹਰਿਆ।
प्रथम सुता राजा की हरी ॥
ਬਹੁਰਿਨਾਸਤਿਹਤਨਕੀਕਰੀ॥
ਫਿਰ ਉਸ ਦੇ ਸ਼ਰੀਰ ਦਾ ਨਾਸ਼ ਕੀਤਾ।
बहुरि नास तिह तन की करी ॥
ਬਹੁਰੌਛੀਨਿਰਾਜਤਿਨਲੀਨਾ॥
ਫਿਰ ਉਸ ਦਾ ਰਾਜ ਖੋਹ ਲਿਆ
बहुरौ छीनि राज तिन लीना ॥
ਬਰਿਬਿਲਾਸਦੇਈਕਹਕੀਨਾ॥੧੬॥
ਅਤੇ ਬਿਲਾਸ ਦੇਈ ਨੂੰ ਵਿਆਹ ਲਿਆ ॥੧੬॥
बरि बिलास देई कह कीना ॥१६॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਤੀਨਸੌਪਚਪਨਚਰਿਤ੍ਰਸਮਾਪਤਮਸਤੁਸੁਭਮਸਤੁ॥੩੫੫॥੬੫੩੧॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੫੫ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੫੫॥੬੫੩੧॥ ਚਲਦਾ॥
इति स्री चरित्र पख्याने त्रिया चरित्रे मंत्री भूप संबादे तीन सौ पचपन चरित्र समापतम सतु सुभम सतु ॥३५५॥६५३१॥अफजूं॥
ਚੌਪਈ॥
ਚੌਪਈ:
चौपई ॥
ਸੁਨੁਨ੍ਰਿਪਕਥਾਬਖਾਨੈਔਰੈ॥
ਹੇ ਰਾਜਨ! ਸੁਣੋ, (ਮੈਂ ਇਕ) ਹੋਰ ਕਥਾ ਬਖਾਨ ਕਰਦਾ ਹਾਂ
सुनु न्रिप कथा बखानै औरै ॥
ਜੋਭਈਏਕਰਾਜਕੀਠੌਰੈ॥
ਜੋ ਇਕ ਰਾਜੇ ਦੇ ਘਰ ਵਿਚ ਵਾਪਰੀ ਸੀ।
जो भई एक राज की ठौरै ॥
ਸਹਿਰਸੁਨਾਰਗਾਵਹੈਜਹਾ॥
ਜਿਥੇ 'ਨਾਰ ਗਾਵ' ਨਾਂ ਦਾ ਸ਼ਹਿਰ ਹੈ,
सहिर सु नार गाव है जहा ॥
ਸਬਲਸਿੰਘਰਾਜਾਇਕਤਹਾ॥੧॥
ਉਥੇ ਸਬਲ ਸਿੰਘ ਨਾਂ ਦਾ ਇਕ ਰਾਜਾ ਸੀ ॥੧॥
सबल सिंघ राजा इक तहा ॥१॥
ਦਲਥੰਭਨਦੇਈਤਿਹਨਾਰਿ॥
ਦਲ ਥੰਭਨ ਦੇਈ ਨਾਂ ਦੀ ਉਸ ਦੀ ਪਤਨੀ ਸੀ
दल थंभन देई तिह नारि ॥
ਜੰਤ੍ਰਮੰਤ੍ਰਜਿਹਪੜੇਸੁਧਾਰਿ॥
ਜਿਸ ਨੇ (ਸਭ) ਜੰਤ੍ਰ ਮੰਤ੍ਰ ਚੰਗੀ ਤਰ੍ਹਾਂ ਨਾਲ ਪੜ੍ਹੇ ਹੋਏ ਸਨ।
जंत्र मंत्र जिह पड़े सुधारि ॥
ਜੋਗੀਇਕਸੁੰਦਰਤਹਆਯੋ॥
ਉਥੇ ਇਕ ਸੁੰਦਰ ਜੋਗੀ ਆਇਆ
जोगी इक सुंदर तह आयो ॥
ਜਿਹਸਮਸੁੰਦਰਬਿਧਨਬਨਾਯੋ॥੨॥
ਜਿਸ ਵਰਗਾ ਸੁੰਦਰ ਵਿਧਾਤਾ ਨੇ (ਹੋਰ ਕੋਈ) ਨਹੀਂ ਬਣਾਇਆ ॥੨॥
जिह सम सुंदर बिध न बनायो ॥२॥
ਰਾਨੀਨਿਰਖਿਰੀਝਿਤਿਹਰਹੀ॥
ਉਸ ਨੂੰ ਵੇਖ ਕੇ ਰਾਣੀ ਮੋਹਿਤ ਹੋ ਗਈ।
रानी निरखि रीझि तिह रही ॥
ਮਨਬਚਕ੍ਰਮਐਸੀਬਿਧਿਕਹੀ॥
ਮਨ, ਬਚਨ ਅਤੇ ਕਰਮ ਕਰ ਕੇ ਇਸ ਤਰ੍ਹਾਂ ਕਹਿਣ ਲਗੀ
मन बच क्रम ऐसी बिधि कही ॥
ਜਿਹਚਰਿਤ੍ਰਜੁਗਿਯਾਕਹਪੈਯੈ॥
ਕਿ ਜਿਸ ਚਰਿਤ੍ਰ ਨਾਲ ਜੋਗੀ ਨੂੰ ਪ੍ਰਾਪਤ ਕੀਤਾ ਜਾ ਸਕੇ,
जिह चरित्र जुगिया कह पैयै ॥
ਉਸੀਚਰਿਤ੍ਰਕੌਆਜੁਬਨੈਯੈ॥੩॥
ਉਹੋ ਜਿਹਾ ਚਰਿਤ੍ਰ ਹੀ ਅਜ ਖੇਡਿਆ ਜਾਏ ॥੩॥
उसी चरित्र कौ आजु बनैयै ॥३॥
ਬ੍ਰਿਸਟਿਬਿਨਾਬਦਰਾਗਰਜਾਏ॥
ਉਸ ਨੇ ਮੰਤ੍ਰਾਂ ਦੀ ਸ਼ਕਤੀ ਨਾਲ ਮੀਂਹ ਤੋਂ ਬਿਨਾ ਬਦਲਾਂ ਨੂੰ ਗਰਜਵਾਇਆ
ब्रिसटि बिना बदरा गरजाए ॥
ਮੰਤ੍ਰਸਕਤਿਅੰਗਰਾਬਰਖਾਏ॥
ਅਤੇ ਅੰਗਾਰਿਆਂ ਦੀ ਬਰਖਾ ਕਰਵਾਈ।
मंत्र सकति अंगरा बरखाए ॥
ਸ੍ਰੋਨਅਸਥਿਪ੍ਰਿਥਮੀਪਰਪਰੈ॥
ਲਹੂ ਅਤੇ ਅਸਥੀਆਂ ਪ੍ਰਿਥਵੀ ਉਤੇ ਡਿਗਣ ਲਗੀਆਂ।
स्रोन असथि प्रिथमी पर परै ॥
ਨਿਰਖਿਲੋਗਸਭਹੀਜਿਯਡਰੈ॥੪॥
ਇਹ ਵੇਖ ਕੇ ਸਾਰੇ ਲੋਕ ਮਨ ਵਿਚ ਬਹੁਤ ਡਰ ਗਏ ॥੪॥
निरखि लोग सभ ही जिय डरै ॥४॥
ਭੂਪਮੰਤ੍ਰਿਯਨਬੋਲਿਪਠਾਯੋ॥
ਰਾਜੇ ਨੇ ਮੰਤ੍ਰੀਆਂ ਨੂੰ ਬੁਲਾ ਲਿਆ
भूप मंत्रियन बोलि पठायो ॥
ਬੋਲਿਬਿਪ੍ਰਪੁਸਤਕਨਦਿਖਾਯੋ॥
ਅਤੇ ਬ੍ਰਾਹਮਣਾਂ ਨੂੰ ਕਹਿ ਕੇ ਪੁਸਤਕਾਂ ਨੂੰ ਵਿਖਵਾਇਆ।
बोलि बिप्र पुसतकन दिखायो ॥
ਇਨਬਿਘਨਨਕੋਕਹਉਪਚਾਰਾ॥
(ਰਾਜਾ ਉਨ੍ਹਾਂ ਨੂੰ ਸੰਬੋਧਿਤ ਹੋ ਕੇ ਕਹਿਣ ਲਗਾ ਕਿ) ਤੁਸੀਂ ਸਾਰੇ ਮਿਲ ਕੇ ਵਿਚਾਰ ਕਰੋ
इन बिघनन को कह उपचारा ॥
ਤੁਮਸਭਹੀਮਿਲਿਕਰਹੁਬਿਚਾਰਾ॥੫॥
(ਅਤੇ ਦਸੋ ਕਿ) ਇਨ੍ਹਾਂ ਵਿਘਨਾਂ ਦਾ ਕੀ ਉਪਾ ਹੈ ॥੫॥
तुम सभ ही मिलि करहु बिचारा ॥५॥
ਤਬਲਗਿਬੀਰਹਾਕਿਤਿਹਰਾਨੀ॥
ਤਦ ਤਕ ਰਾਣੀ ਨੇ (ਬਵੰਜਾਂ ਬੀਰਾਂ ਵਿਚੋਂ) ਇਕ ਬੀਰ ਨੂੰ ਬੁਲਾਇਆ
तब लगि बीर हाकि तिह रानी ॥
ਇਹਬਿਧਿਸੌਕਹਵਾਈਬਾਨੀ॥
ਅਤੇ (ਉਸ ਤੋਂ) ਇਸ ਤਰ੍ਹਾਂ ਦੀ ਆਕਾਸ਼ ਬਾਣੀ ਕਰਵਾਈ
इह बिधि सौ कहवाई बानी ॥
ਏਕਕਾਜਉਬਰੇਜੋਕਰੈ॥
ਕਿ ਜੇ (ਰਾਜਾ) ਇਕ ਕੰਮ ਕਰੇ, ਤਾਂ (ਇਸ ਸੰਕਟ ਤੋਂ) ਬਚ ਸਕਦਾ ਹੈ,
एक काज उबरे जो करै ॥
ਨਾਤਰਪ੍ਰਜਾਸਹਿਤਨ੍ਰਿਪਮਰੈ॥੬॥
ਨਹੀਂ ਤਾਂ ਪ੍ਰਜਾ ਸਮੇਤ ਰਾਜਾ ਮਰ ਜਾਵੇਗਾ ॥੬॥
नातर प्रजा सहित न्रिप मरै ॥६॥
ਸਭਹਿਨਲਖੀਗਗਨਕੀਬਾਨੀ॥
ਸਭ ਨੇ ਉਸ ਨੂੰ ਆਕਾਸ਼ ਬਾਣੀ ਸਮਝਿਆ
सभहिन लखी गगन की बानी ॥
ਬੀਰਬਾਕ੍ਰਯਕਿਨਹੂੰਨਪਛਾਨੀ॥
ਅਤੇ ਕਿਸੇ ਨੇ ਵੀ 'ਬੀਰ' ਦੇ ਬੋਲ ਵਜੋਂ ਨਾ ਪਛਾਣਿਆ।
बीर बाक्रय किनहूं न पछानी ॥
ਬਹੁਰਿਬੀਰਤਿਨਐਸਉਚਾਰੋ॥
ਫਿਰ ਬੀਰ ਨੇ ਉਨ੍ਹਾਂ ਨੂੰ ਇਸ ਤਰ੍ਹਾਂ ਕਿਹਾ।
बहुरि बीर तिन ऐस उचारो ॥
ਸੁਮੈਕਹਤਹੌਸੁਨਹੁਪ੍ਯਾਰੋ॥੭॥
ਉਹ ਮੈਂ ਕਹਿੰਦਾ ਹਾਂ, ਹੇ ਪਿਆਰੇ! ਉਸ ਨੂੰ ਸੁਣੋ ॥੭॥
सु मै कहत हौ सुनहु प्यारो ॥७॥
ਜੌਰਾਜਾਅਪਨੀਲੈਨਾਰੀ॥
ਜੇ ਇਹ ਰਾਜਾ ਆਪਣੀ ਰਾਣੀ
जौ राजा अपनी लै नारी ॥
ਜੁਗਿਯਨਦੈਧਨਸਹਿਤਸੁਧਾਰੀ॥
ਧਨ ਸਮੇਤ ਜੋਗੀ ਨੂੰ ਦੇ ਦੇਵੇ,
जुगियन दै धन सहित सुधारी ॥
ਤਬਇਹਪ੍ਰਜਾਸਹਿਤਨਹਿਮਰੈ॥
ਤਾਂ ਇਹ ਪ੍ਰਜਾ ਸਮੇਤ ਨਹੀਂ ਮਰੇਗਾ
तब इह प्रजा सहित नहि मरै ॥
ਅਬਿਚਲਰਾਜਪ੍ਰਿਥੀਪਰਕਰੈ॥੮॥
ਅਤੇ ਪ੍ਰਿਥਵੀ ਉਤੇ ਸਥਿਰ ਰਾਜ ਕਰੇਗਾ ॥੮॥
अबिचल राज प्रिथी पर करै ॥८॥
ਪ੍ਰਜਾਲੋਕਸੁਨਿਬਚਅਕੁਲਾਏ॥
ਪ੍ਰਜਾ ਦੇ ਲੋਕ ਇਹ ਗੱਲ ਸੁਣ ਕੇ ਬਹੁਤ ਵਿਆਕੁਲ ਹੋਏ।
प्रजा लोक सुनि बच अकुलाए ॥
ਜ੍ਯੋਂਤ੍ਯੋਂਤਹਾਨ੍ਰਿਪਹਿਲੈਆਏ॥
ਜਿਵੇਂ ਕਿਵੇਂ ਰਾਜੇ ਨੂੰ ਉਥੇ ਲੈ ਆਏ।
ज्यों त्यों तहा न्रिपहि लै आए ॥
ਜੁਗਿਯਹਿਦੇਹਿਦਰਬੁਜੁਤਨਾਰੀ॥
(ਰਾਜੇ ਨੇ) ਧਨ ਸਹਿਤ ਇਸਤਰੀ ਨੂੰ ਜੋਗੀ ਦੇ ਹਵਾਲੇ ਕਰ ਦਿੱਤਾ।
जुगियहि देहि दरबु जुत नारी ॥
ਭੇਦਅਭੇਦਕੀਗਤਿਨਬਿਚਾਰੀ॥੯॥
ਪਰ ਉਸ ਨੇ ਭੇਦ ਅਭੇਦ ਦੀ ਗਤਿ ਨੂੰ ਨਾ ਪਛਾਣਿਆ ॥੯॥
भेद अभेद की गति न बिचारी ॥९॥
ਦੋਹਰਾ॥
ਦੋਹਰਾ:
दोहरा ॥
ਪ੍ਰਜਾਸਹਿਤਰਾਜਾਛਲਾਗਈਮਿਤ੍ਰਕੇਨਾਰਿ॥
ਪ੍ਰਜਾ ਸਮੇਤ ਰਾਜੇ ਨੂੰ ਛਲ ਕੇ (ਰਾਣੀ) ਮਿਤਰ ਨਾਲ ਚਲੀ ਗਈ।
प्रजा सहित राजा छला गई मित्र के नारि ॥
ਭੇਦਅਭੇਦਭਲਾਬੁਰਾਸਕਾਨਕੋਈਬਿਚਾਰਿ॥੧੦॥
ਭੇਦ ਅਭੇਦ ਜਾਂ ਚੰਗਾ ਮਾੜਾ ਕੋਈ ਵੀ ਵਿਚਾਰ ਨਾ ਸਕਿਆ ॥੧੦॥
भेद अभेद भला बुरा सका न कोई बिचारि ॥१०॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਤੀਨਸੌਛਪਨਚਰਿਤ੍ਰਸਮਾਪਤਮਸਤੁਸੁਭਮਸਤੁ॥੩੫੬॥੬੫੪੧॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੫੬ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੫੬॥੬੫੪੧॥ ਚਲਦਾ॥
इति स्री चरित्र पख्याने त्रिया चरित्रे मंत्री भूप संबादे तीन सौ छपन चरित्र समापतम सतु सुभम सतु ॥३५६॥६५४१॥अफजूं॥
ਚੌਪਈ॥
ਚੌਪਈ:
चौपई ॥