ਚਿਤਕੋਭਰਮੁਸਕਲਹੀਖੋਯੋ॥
ਅਤੇ ਚਿਤ ਦਾ ਸਾਰਾ ਭਰਮ ਖ਼ਤਮ ਕਰ ਦਿੱਤਾ।
चित को भरमु सकल ही खोयो ॥
ਕਾਮਾਤੁਰਹ੍ਵੈਹਾਥਚਲਾਯੋ॥
(ਜਦ) ਕਾਮ ਪੀੜਿਤ ਹੋ ਕੇ ਉਸ ਨੇ ਹੱਥ ਵਧਾਇਆ,
कामातुर ह्वै हाथ चलायो ॥
ਕਾਢਿਕ੍ਰਿਪਾਨਨਾਰਿਤਿਨਘਾਯੋ॥੯॥
ਤਦ ਇਸਤਰੀ ਨੇ ਕ੍ਰਿਪਾਨ ਕਢ ਕੇ ਉਸ ਨੂੰ ਮਾਰ ਦਿੱਤਾ ॥੯॥
काढि क्रिपान नारि तिन घायो ॥९॥
ਨ੍ਰਿਪਕਹਮਾਰਿਵੈਸਹੀਡਾਰੀ॥
ਰਾਜੇ ਨੂੰ ਮਾਰ ਕੇ ਉਸੇ ਤਰ੍ਹਾਂ ਸੁਟ ਦਿੱਤਾ
न्रिप कह मारि वैसही डारी ॥
ਤਾਪਰਤ੍ਰਯੋਹੀਬਸਤ੍ਰਸਵਾਰੀ॥
ਅਤੇ ਉਸ ਉਤੇ ਉਸੇ ਤਰ੍ਹਾਂ ਬਸਤ੍ਰ ਸੰਵਾਰ ਕੇ ਪਾ ਦਿੱਤੇ।
ता पर त्रयो ही बसत्र सवारी ॥
ਆਪੁਜਾਇਨਿਜੁਪਤਿਤਨਜਲੀ॥
ਫਿਰ ਆਪ ਜਾ ਕੇ ਆਪਣੇ ਪਤੀ ਨਾਲ ਸੜ ਗਈ।
आपु जाइ निजु पति तन जली ॥
ਨਿਰਖਹੁਚਤੁਰਿਨਾਰਿਕੀਭਲੀ॥੧੦॥
ਵੇਖੋ, ਉਸ ਚਤੁਰ ਇਸਤਰੀ ਨੇ ਚੰਗਾ ਕੰਮ ਕੀਤਾ ॥੧੦॥
निरखहु चतुरि नारि की भली ॥१०॥
ਦੋਹਰਾ॥
ਦੋਹਰਾ:
दोहरा ॥
ਬੈਰਲਿਯਾਨਿਜੁਨਾਹਿਕੋਨ੍ਰਿਪਕਹਦਿਯਾਸੰਘਾਰਿ॥
ਆਪਣੇ ਪਤੀ ਦਾ ਬਦਲਾ ਲਿਆ ਅਤੇ ਰਾਜੇ ਨੂੰ ਮਾਰ ਦਿੱਤਾ।
बैर लिया निजु नाहि को न्रिप कह दिया संघारि ॥
ਬਹੁਰਿਜਰੀਨਿਜੁਨਾਥਸੌਲੋਗਨਚਰਿਤਦਿਖਾਰਿ॥੧੧॥
ਫਿਰ ਆਪਣੇ ਪਤੀ ਨਾਲ ਸੜ ਗਈ ਅਤੇ ਲੋਕਾਂ ਨੂੰ ਆਪਣਾ ਚਰਿਤ੍ਰ ਵਿਖਾ ਦਿੱਤਾ ॥੧੧॥
बहुरि जरी निजु नाथ सौ लोगन चरित दिखारि ॥११॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਤੀਨਸੌਤ੍ਰਿਪਨਚਰਿਤ੍ਰਸਮਾਪਤਮਸਤੁਸੁਭਮਸਤੁ॥੩੫੩॥੬੫੦੩॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੫੩ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੫੩॥੬੫੦੩॥ ਚਲਦਾ॥
इति स्री चरित्र पख्याने त्रिया चरित्रे मंत्री भूप संबादे तीन सौ त्रिपन चरित्र समापतम सतु सुभम सतु ॥३५३॥६५०३॥अफजूं॥
ਚੌਪਈ॥
ਚੌਪਈ:
चौपई ॥
ਸੁਨਹੁਭੂਪਇਕਕਥਾਨਵੀਨੀ॥
ਹੇ ਰਾਜਨ! ਇਕ ਨਵੀਂ ਕਥਾ ਸੁਣੋ।
सुनहु भूप इक कथा नवीनी ॥
ਕਿਨਹੂੰਲਖੀਨਆਗੇਚੀਨੀ॥
ਇਹ ਕਿਸੇ ਨੇ ਨਾ (ਪਹਿਲਾਂ) ਵੇਖੀ ਹੈ ਅਤੇ ਨਾ ਹੀ ਅਗੇ ਸੋਚੀ ਹੈ।
किनहूं लखी न आगे चीनी ॥
ਰਾਧਾਨਗਰਪੂਰਬਮੈਜਹਾ॥
ਜਿਥੇ ਪੂਰਬ ਵਿਚ ਰਾਧਾ ਨਗਰ ਹੈ,
राधा नगर पूरब मै जहा ॥
ਰੁਕਮਸੈਨਰਾਜਾਇਕਤਹਾ॥੧॥
ਉਥੇ ਰੁਕਮ ਸੈਨ ਨਾਂ ਦਾ ਇਕ ਰਾਜਾ ਸੀ ॥੧॥
रुकम सैन राजा इक तहा ॥१॥
ਸ੍ਰੀਦਲਗਾਹਮਤੀਤ੍ਰਿਯਤਾਕੀ॥
ਉਸ ਦੀ ਪਤਨੀ ਦਾ ਨਾਂ ਦਲਗਾਹ ਮਤੀ ਸੀ
स्री दलगाह मती त्रिय ता की ॥
ਨਰੀਨਾਗਨੀਤੁਲਿਨਵਾਕੀ॥
ਜਿਸ ਦੇ ਬਰਾਬਰ ਨਰੀ ਅਤੇ ਨਾਗਨੀ (ਕੋਈ ਵੀ) ਨਹੀਂ ਸੀ।
नरी नागनी तुलि न वा की ॥
ਸੁਤਾਸਿੰਧੁਲਾਦੇਇਭਨਿਜੈ॥
ਉਸ ਦੀ ਸਿੰਧੁਲਾ ਦੇਈ ਨਾਂ ਦੀ ਪੁੱਤਰੀ ਦਸੀ ਜਾਂਦੀ ਸੀ
सुता सिंधुला देइ भनिजै ॥
ਪਰੀਪਦਮਨੀਪ੍ਰਕ੍ਰਿਤਕਹਿਜੈ॥੨॥
ਜੋ ਪਰੀ ਜਾਂ ਪਦਮਨੀ ਦੇ ਸਭਾ ਵਾਲੀ ਮੰਨੀ ਜਾਂਦੀ ਸੀ ॥੨॥
परी पदमनी प्रक्रित कहिजै ॥२॥
ਤਹਿਕਭਵਾਨੀਭਵਨਭਨੀਜੈ॥
ਉਥੇ ਇਕ ਭਵਾਨੀ ਦਾ ਭਵਨ (ਮੰਦਿਰ) ਦਸਿਆ ਜਾਂਦਾ ਸੀ।
तहिक भवानी भवन भनीजै ॥
ਕੋਦੂਸਰਪਟਤਰਤਿਹਿਦੀਜੈ॥
ਉਸ ਦੀ ਕਿਸੇ ਹੋਰ ਨਾਲ ਕੀਹ ਤੁਲਨਾ ਕੀਤੀ ਜਾਏ।
को दूसर पटतर तिहि दीजै ॥
ਦੇਸਦੇਸਏਸ੍ਵਰਤਹਆਵਤ॥
ਉਥੇ ਦੇਸ ਦੇਸ ਦੇ ਰਾਜੇ ਆਉਂਦੇ ਸਨ
देस देस एस्वर तह आवत ॥
ਆਨਿਗਵਰਿਕਹਸੀਸਝੁਕਾਵਤ॥੩॥
ਅਤੇ ਆ ਕੇ ਗੌਰੀ ਨੂੰ ਸਿਰ ਨਿਵਾਉਂਦੇ ਸਨ ॥੩॥
आनि गवरि कह सीस झुकावत ॥३॥
ਭੁਜਬਲਸਿੰਘਤਹਾਨ੍ਰਿਪਆਯੋ॥
ਉਥੇ ਭੁਜਬਲ ਸਿੰਘ ਨਾਂ ਦਾ ਇਕ ਰਾਜਾ ਆਇਆ
भुजबल सिंघ तहा न्रिप आयो ॥
ਭੋਜਰਾਜਤੇਜਨੁਕਸਵਾਯੋ॥
ਜੋ ਮਾਨੋ ਭੋਜ ਰਾਜ ਤੋਂ ਵੀ ਸਵਾਈ ਪ੍ਰਭੁਤਾ ਵਾਲਾ ਹੋਵੇ।
भोज राज ते जनुक सवायो ॥
ਨਿਰਖਿਸਿੰਧੁਲਾਦੇਦੁਤਿਤਾਕੀ॥
ਉਸ ਦੀ ਸੁੰਦਰਤਾ ਨੂੰ ਵੇਖ ਕੇ ਸਿੰਧੁਲਾ ਦੇਈ
निरखि सिंधुला दे दुति ता की ॥
ਮਨਬਚਕ੍ਰਮਚੇਰੀਭੀਵਾਕੀ॥੪॥
ਉਸ ਦੀ ਮਨ, ਬਚਨ ਅਤੇ ਕਰਮ ਕਰ ਕੇ ਦਾਸੀ ਹੋ ਗਈ ॥੪॥
मन बच क्रम चेरी भी वा की ॥४॥
ਆਗੇਹੁਤੀਔਰਸੋਪਰਨੀ॥
ਉਹ ਪਹਿਲਾਂ ਕਿਸੇ ਹੋਰ ਨਾਲ ਵਿਆਹੀ ਹੋਈ ਸੀ।
आगे हुती और सो परनी ॥
ਅਬਇਹਸਾਥਜਾਤਨਹਿਬਰਨੀ॥
ਹੁਣ ਇਸ (ਰਾਜੇ) ਨਾਲ ਵਿਆਹੀ ਨਹੀਂ ਜਾ ਸਕਦੀ ਸੀ।
अब इह साथ जात नहि बरनी ॥
ਚਿਤਮਹਿਅਧਿਕਬਿਚਾਰਬਿਚਾਰਤ॥
(ਉਸ ਨੇ) ਚਿਤ ਵਿਚ ਅਧਿਕ ਵਿਚਾਰ ਕਰ ਕੇ
चित महि अधिक बिचार बिचारत ॥
ਸਹਚਰਿਪਠੀਤਹਾਹ੍ਵੈਆਰਤਿ॥੫॥
ਅਤੇ ਬਹੁਤ ਦੁਖੀ ਹੋ ਕੇ ਇਕ ਸਖੀ ਉਸ ਪਾਸ ਭੇਜੀ ॥੫॥
सहचरि पठी तहा ह्वै आरति ॥५॥
ਸੁਨੁਰਾਜਾਤੈਪਰਮੈਅਟਕੀ॥
(ਅਤੇ ਕਿਹਾ) ਹੇ ਰਾਜਨ! ਸੁਣੋ, ਮੈਂ ਤੁਹਾਡੇ ਉਤੇ ਮੋਹਿਤ ਹੋ ਗਈ ਹਾਂ
सुनु राजा तै पर मै अटकी ॥
ਭੂਲਿਗਈਸਭਹੀਸੁਧਿਘਟਕੀ॥
ਅਤੇ ਮੈਨੂੰ ਸ਼ਰੀਰ ਦੀ ਸਾਰੀ ਸੁੱਧ ਬੁੱਧ ਭੁਲ ਗਈ ਹੈ।
भूलि गई सभ ही सुधि घट की ॥
ਜੌਮੁਹਿਅਬਤੁਮਦਰਸਦਿਖਾਵੋ॥
ਜੇ ਤੁਸੀਂ ਮੈਨੂੰ ਆਪਣਾ ਦੀਦਾਰ ਕਰਾਓ (ਤਾਂ ਇੰਜ ਪ੍ਰਤੀਤ ਹੋਵੇਗਾ)
जौ मुहि अब तुम दरस दिखावो ॥
ਅਮ੍ਰਿਤਡਾਰਿਜਨੁਮ੍ਰਿਤਕਜਿਯਾਵੋ॥੬॥
ਮਾਨੋ ਅੰਮ੍ਰਿਤ ਛਿੜਕ ਕੇ ਮੁਰਦੇ ਨੂੰ ਜਿਵਾਇਆ ਹੋਵੇ ॥੬॥
अम्रित डारि जनु म्रितक जियावो ॥६॥
ਸੁਨਿਸਖੀਬਚਨਕੁਅਰਿਕੇਆਤੁਰ॥
ਕੁਮਾਰੀ ਦੇ ਦੁਖ ਭਰੇ ਬੋਲ ਸੁਣ ਕੇ ਸਖੀ
सुनि सखी बचन कुअरि के आतुर ॥
ਜਾਤਭਈਰਾਜਾਤਹਿਸਾਤਿਰ॥
ਜਲਦੀ ('ਸਾਤਿਰ') ਨਾਲ ਰਾਜੇ ਕੋਲ ਚਲੀ ਗਈ।
जात भई राजा तहि सातिर ॥
ਜੁਕਛੁਕਹਿਯੋਕਹਿਤਾਹਿਸੁਨਾਯੋ॥
ਜੋ ਕੁਝ (ਕੁਮਾਰੀ ਨੇ) ਕਿਹਾ ਸੀ, (ਉਹ) ਉਸ ਨੂੰ ਕਹਿ ਸੁਣਾਇਆ।
जु कछु कहियो कहि ताहि सुनायो ॥
ਸੁਨਿਬਚਭੂਪਅਧਿਕਲਲਚਾਯੋ॥੭॥
(ਉਸ ਸਖੀ ਦੇ) ਬਚਨ ਸੁਣ ਕੇ ਰਾਜਾ ਬਹੁਤ ਲਲਚਾਇਆ ॥੭॥
सुनि बच भूप अधिक ललचायो ॥७॥
ਚਿੰਤਕਰੀਕਿਹਬਿਧਿਤਹਜੈਯੈ॥
(ਉਸ ਨੇ ਮਨ ਵਿਚ) ਸੋਚਿਆ ਕਿ ਉਥੇ ਕਿਸ ਤਰ੍ਹਾਂ ਜਾਇਆ ਜਾਵੇ
चिंत करी किह बिधि तह जैयै ॥
ਕਿਹਛਲਸੌਤਾਕੌਹਰਿਲਯੈਯੈ॥
ਅਤੇ ਕਿਸ ਛਲ ਨਾਲ ਉਸ ਨੂੰ ਕਢ ਕੇ ਲਿਆਂਦਾ ਜਾਏ।
किह छल सौ ता कौ हरि लयैयै ॥
ਸੁਨਿਬਚਭੂਖਿਭੂਪਕੀਭਾਗੀ॥
(ਸਖੀ ਦੇ) ਬੋਲ ਸੁਣ ਕੇ ਰਾਜੇ ਦੀ ਭੁਖ ਚਲੀ ਗਈ
सुनि बच भूखि भूप की भागी ॥
ਤਬਤੇਅਧਿਕਚਟਪਟੀਲਾਗੀ॥੮॥
ਅਤੇ ਤਦ ਤੋਂ ਬਹੁਤ ਕਾਹਲ ਹੋਣ ਲਗ ਗਈ ॥੮॥
तब ते अधिक चटपटी लागी ॥८॥
ਭੂਪਸਖੀਤਬਤਹੀਪਠਾਈ॥
ਤਦ ਰਾਜੇ ਨੇ ਸਖੀ ਨੂੰ ਉਥੇ (ਭੇਜਿਆ)
भूप सखी तब तही पठाई ॥
ਇਸਥਿਤਹੁਤੀਜਹਾਸੁਖਦਾਈ॥
ਜਿਥੇ ਉਹ ਸੁਖ ਦੇਣ ਵਾਲੀ ਪ੍ਰਿਯਾ ਬੈਠੀ ਸੀ।
इसथित हुती जहा सुखदाई ॥
ਕਹਾਚਰਿਤਕਛੁਤੁਮਹਿਬਨਾਵਹੁ॥
ਕਹਿ ਭੇਜਿਆ ਕਿ ਕੋਈ ਚਰਿਤ੍ਰ ਖੇਡ
कहा चरित कछु तुमहि बनावहु ॥
ਜਿਹਛਲਸਦਨਹਮਾਰੇਆਵਹੁ॥੯॥
ਜਿਸ ਛਲ ਨਾਲ (ਤੂੰ) ਮੇਰੇ ਘਰ ਆ ਜਾਏਂ ॥੯॥
जिह छल सदन हमारे आवहु ॥९॥
ਏਕਢੋਲਤ੍ਰਿਯਕੋਰਮੰਗਾਵਾ॥
(ਇਹ ਸੁਣ ਕੇ) ਇਸਤਰੀ ਨੇ ਇਕ ਅਣਲੱਗ ('ਕੋਰ') ਢੋਲ ਮੰਗਵਾਇਆ।
एक ढोल त्रिय कोर मंगावा ॥
ਬੈਠਿਚਰਮਸੋਬੀਚਮੜਾਵਾ॥
ਉਸ ਵਿਚ ਬੈਠ ਕੇ ਚਮੜੇ ਨਾਲ ਮੜ੍ਹਵਾਇਆ।
बैठि चरम सो बीच मड़ावा ॥
ਇਸਥਿਤਆਪੁਤਵਨਮਹਿਭਈ॥
ਉਸ ਵਿਚ ਆਪ ਸਥਿਤ ਹੋ ਗਈ।
इसथित आपु तवन महि भई ॥
ਇਹਛਲਧਾਮਮਿਤ੍ਰਕੇਗਈ॥੧੦॥
ਇਸ ਛਲ ਨਾਲ ਮਿਤਰ ਦੇ ਘਰ ਪਹੁੰਚ ਗਈ ॥੧੦॥
इह छल धाम मित्र के गई ॥१०॥
ਇਹਛਲਢੋਲਬਜਾਵਤਚਲੀ॥
ਇਸ ਛਲ ਨਾਲ ਢੋਲ ਵਜਾਉਂਦੀ ਹੋਈ ਉਹ ਚਲੀ ਗਈ।
इह छल ढोल बजावत चली ॥
ਮਾਤਪਿਤਾਸਭਨਿਰਖਤਅਲੀ॥
ਮਾਤਾ ਪਿਤਾ ਅਤੇ ਸਖੀਆਂ ਵੇਖਦੀਆਂ ਰਹਿ ਗਈਆਂ।
मात पिता सभ निरखत अली ॥
ਭੇਵਅਭੇਵਨਕਿਨਹੂੰਪਾਯੋ॥
ਕਿਸੇ ਨੇ ਵੀ ਭੇਦ ਅਭੇਦ ਨੂੰ ਨਾ ਸਮਝਿਆ।
भेव अभेव न किनहूं पायो ॥
ਸਭਹੀਇਹਬਿਧਿਮੂੰਡਮੁੰਡਾਯੋ॥੧੧॥
ਸਾਰੇ ਹੀ ਇਸ ਤਰ੍ਹਾਂ ਠਗੇ ਗਏ ॥੧੧॥
सभ ही इह बिधि मूंड मुंडायो ॥११॥
ਦੋਹਰਾ॥
ਦੋਹਰਾ:
दोहरा ॥
ਇਹਚਰਿਤ੍ਰਤਨਚੰਚਲਾਗਈਮਿਤ੍ਰਕੇਧਾਮ॥
ਇਸ ਚਰਿਤ੍ਰ ਨਾਲ ਉਹ ਇਸਤਰੀ ਮਿਤਰ ਦੇ ਘਰ ਚਲੀ ਗਈ।
इह चरित्र तन चंचला गई मित्र के धाम ॥
ਢੋਲਢਮਾਕੋਦੈਗਈਕਿਨਹੂੰਲਖਾਨਬਾਮ॥੧੨॥
ਢੋਲ ਨੂੰ ਡਗੇ ਮਾਰ ਕੇ ਚਲੀ ਗਈ, ਕੋਈ ਵੀ (ਉਸ) ਇਸਤਰੀ ਨੂੰ ਵੇਖ ਨਾ ਸਕਿਆ ॥੧੨॥
ढोल ढमाको दै गई किनहूं लखा न बाम ॥१२॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਤੀਨਸੌਚੌਵਨਚਰਿਤ੍ਰਸਮਾਪਤਮਸਤੁਸੁਭਮਸਤੁ॥੩੫੪॥੬੫੧੫॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੫੪ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੫੪॥੬੫੧੫॥ ਚਲਦਾ॥
इति स्री चरित्र पख्याने त्रिया चरित्रे मंत्री भूप संबादे तीन सौ चौवन चरित्र समापतम सतु सुभम सतु ॥३५४॥६५१५॥अफजूं॥
ਚੌਪਈ॥
ਚੌਪਈ:
चौपई ॥
ਸੁਨੁਰਾਜਾਇਕਕਥਾਅਪੂਰਬ॥
ਹੇ ਰਾਜਨ! ਇਕ ਅਦੁੱਤੀ ਕਥਾ ਸੁਣੋ
सुनु राजा इक कथा अपूरब ॥
ਜੋਛਲਕਿਯਾਸੁਤਾਨ੍ਰਿਪਪੂਰਬ॥
ਜੋ ਛਲ ਪਹਿਲਾਂ ਕਦੇ ਰਾਜੇ ਦੀ ਪੁੱਤਰੀ ਨੇ ਕੀਤਾ ਸੀ।
जो छल किया सुता न्रिप पूरब ॥
ਭੁਜੰਗਧੁਜਾਇਕਭੂਪਕਹਾਵਤ॥
ਇਹ ਰਾਜਾ ਭੁਜੰਗ ਧੁਜਾ ਨਾਂ ਨਾਲ ਜਾਣਿਆ ਜਾਂਦਾ ਸੀ।
भुजंग धुजा इक भूप कहावत ॥
ਅਮਿਤਦਰਬਬਿਪਨਪਹਦ੍ਰਯਾਵਤ॥੧॥
ਉਹ ਬ੍ਰਾਹਮਣਾਂ ਨੂੰ ਬਹੁਤ ਧਨ ਦਾਨ ਦਿੰਦਾ ਸੀ ॥੧॥
अमित दरब बिपन पह द्रयावत ॥१॥
ਅਜਿਤਾਵਤੀਨਗਰਤਿਹਰਾਜਤ॥
ਉਹ ਅਜਿਤਾਵਤੀ ਨਗਰੀ ਵਿਚ ਰਹਿੰਦਾ ਸੀ
अजितावती नगर तिह राजत ॥
ਅਮਰਾਵਤੀਨਿਰਖਿਜਿਹਲਾਜਤ॥
ਜਿਸ ਨੂੰ ਵੇਖ ਕੇ ਇੰਦਰਪੁਰੀ ਵੀ ਸ਼ਰਮਾਉਂਦੀ ਸੀ।
अमरावती निरखि जिह लाजत ॥
ਬਿਮਲਮਤੀਤਾਕੇਗ੍ਰਿਹਰਾਨੀ॥
ਉਸ ਦੇ ਘਰ ਬਿਮਲ ਮਤੀ ਨਾਂ ਦੀ ਰਾਣੀ ਸੀ।
बिमल मती ता के ग्रिह रानी ॥
ਸੁਤਾਬਿਲਾਸਦੇਇਪਹਿਚਾਨੀ॥੨॥
ਉਸ ਦੀ ਪੁੱਤਰੀ ਬਿਲਾਸ ਦੇਈ ਸੀ ॥੨॥
सुता बिलास देइ पहिचानी ॥२॥
ਮੰਤ੍ਰਜੰਤ੍ਰਤਿਨਪੜੇਅਪਾਰਾ॥
ਉਸ ਨੇ ਮੰਤ੍ਰ ਜੰਤ੍ਰ ਬਹੁਤ ਅਧਿਕ ਪੜ੍ਹੇ ਹੋਏ ਸਨ।
मंत्र जंत्र तिन पड़े अपारा ॥
ਜਿਹਸਮਪੜੇਨਦੂਸਰਿਨਾਰਾ॥
ਉਸ ਵਰਗੇ ਕਿਸੇ ਹੋਰ ਇਸਤਰੀ ਨੇ ਨਹੀਂ ਪੜ੍ਹੇ ਸਨ।
जिह सम पड़े न दूसरि नारा ॥
ਗੰਗਸਮੁਦ੍ਰਹਿਜਹਾਮਿਲਾਨੀ॥
ਜਿਥੇ ਗੰਗਾ ਜਾ ਕੇ ਸਮੁੰਦਰ ਵਿਚ ਮਿਲਦੀ ਹੈ,
गंग समुद्रहि जहा मिलानी ॥