ਦੇਦੋਊਬਿਖਿਸ੍ਵਰਗਪਠਾਏ॥੫॥
ਅਤੇ ਦੋਹਾਂ ਨੂੰ ਜ਼ਹਿਰ (ਮਿਲਿਆ ਭੋਜਨ ਖਵਾ ਕੇ) ਸਵਰਗ ਨੂੰ ਭੇਜ ਦਿੱਤਾ ॥੫॥
दे दोऊ बिखि स्वरग पठाए ॥५॥
ਆਪੁਸਭਨਪ੍ਰਤਿਐਸਉਚਾਰਾ॥
ਆਪ ਸਾਰਿਆਂ ਪ੍ਰਤਿ ਇਸ ਤਰ੍ਹਾਂ ਕਿਹਾ,
आपु सभन प्रति ऐस उचारा ॥
ਬਰਦੀਨਾਮੁਹਿਕਹਤ੍ਰਿਪੁਰਾਰਾ॥
ਮੈਨੂੰ ਸ਼ਿਵ ਨੇ ਵਰ ਦਿੱਤਾ ਹੈ।
बर दीना मुहि कह त्रिपुरारा ॥
ਰਾਨੀਸਹਿਤਨਰਾਧਿਪਘਾਏ॥
(ਉਸ ਨੇ) ਰਾਣੀ ਸਮੇਤ ਰਾਜੇ ਨੂੰ ਮਾਰ ਦਿੱਤਾ ਹੈ
रानी सहित नराधिप घाए ॥
ਮੁਰਨਰਕੇਸਭਅੰਗਬਨਾਏ॥੬॥
ਅਤੇ ਮੇਰੇ ਸਾਰੇ ਅੰਗ ਪੁਰਸ਼ ਵਾਲੇ ਬਣਾ ਦਿੱਤੇ ਹਨ ॥੬॥
मुर नर के सभ अंग बनाए ॥६॥
ਅਧਿਕਮਯਾਮੋਪਰਸਿਵਕੀਨੀ॥
ਸ਼ਿਵ ਨੇ ਮੇਰੇ ਉਤੇ ਬਹੁਤ ਕ੍ਰਿਪਾ ਕੀਤੀ ਹੈ।
अधिक मया मो पर सिव कीनी ॥
ਰਾਜਸਮਗ੍ਰੀਸਭਮੁਹਿਦੀਨੀ॥
ਮੈਨੂੰ ਸਾਰੀ ਰਾਜ ਸਾਮਗ੍ਰੀ ਦੇ ਦਿੱਤੀ ਹੈ।
राज समग्री सभ मुहि दीनी ॥
ਭੇਦਅਭੇਦਨਕਾਹੂਪਾਯੋ॥
ਕਿਸੇ ਨੇ ਵੀ (ਇਸ ਗੱਲ ਦਾ) ਭੇਦ ਅਭੇਦ ਨਾ ਪਾਇਆ
भेद अभेद न काहू पायो ॥
ਸੀਸਸੁਤਾਕੇਛਤ੍ਰਫਿਰਾਯੋ॥੭॥
ਅਤੇ ਰਾਜ ਕੁਮਾਰੀ ਦੇ ਸਿਰ ਉਤੇ ਛਤ੍ਰ ਝੁਲਾ ਦਿੱਤਾ ॥੭॥
सीस सुता के छत्र फिरायो ॥७॥
ਕਿਤਕਦਿਵਸਇਹਭਾਤਿਬਿਤਾਈ॥
ਕੁਝ ਸਮਾਂ ਇਸ ਤਰ੍ਹਾਂ ਗੁਜ਼ਾਰ ਦਿੱਤਾ।
कितक दिवस इह भाति बिताई ॥
ਰੋਮਮਿਤ੍ਰਕੇਦੂਰਕਰਾਈ॥
(ਫਿਰ) ਮਿਤਰ ਦੇ ਵਾਲ ਸਾਫ਼ ਕਰਵਾ ਦਿੱਤੇ।
रोम मित्र के दूर कराई ॥
ਤ੍ਰਿਯਕੇਬਸਤ੍ਰਸਗਲਦੈਵਾਕੌ॥
ਉਸ ਨੂੰ ਸਾਰੇ ਇਸਤਰੀ ਦੇ ਕਪੜੇ ਪਵਾ ਦਿੱਤੇ
त्रिय के बसत्र सगल दै वा कौ ॥
ਬਰਆਨ੍ਰਯੋਇਸਤ੍ਰੀਕਰਿਤਾਕੌ॥੮॥
ਅਤੇ ਉਸ ਨੂੰ ਇਸਤਰੀ ਵਜੋਂ ਵਿਆਹ ਕੇ ਲੈ ਆਈ ॥੮॥
बर आन्रयो इसत्री करि ता कौ ॥८॥
ਦੋਹਰਾ॥
ਦੋਹਰਾ:
दोहरा ॥
ਮਾਤਪਿਤਾਹਨਿਪੁਰਖਬਨਬਰਿਯੋਮਿਤ੍ਰਤ੍ਰਿਯਸੋਇ॥
ਮਾਤਾ ਪਿਤਾ ਨੂੰ ਮਾਰ ਕੇ, (ਆਪ) ਪੁਰਸ਼ ਬਣ ਕੇ ਉਸ ਇਸਤਰੀ ਨੇ ਮਿਤਰ ਨਾਲ ਵਿਆਹ ਕਰ ਲਿਆ।
मात पिता हनि पुरख बन बरियो मित्र त्रिय सोइ ॥
ਰਾਜਕਰਾਇਹਛਲਭਏਭੇਦਨਪਾਵਤਕੋਇ॥੯॥
ਇਸ ਛਲ ਨਾਲ ਰਾਜ ਕੀਤਾ, ਪਰ ਕੋਈ ਵੀ ਭੇਦ ਪ੍ਰਾਪਤ ਨਾ ਕਰ ਸਕਿਆ ॥੯॥
राज करा इह छल भए भेद न पावत कोइ ॥९॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਤੀਨਸੌਉਨਚਾਸਚਰਿਤ੍ਰਸਮਾਪਤਮਸਤੁਸੁਭਮਸਤੁ॥੩੪੯॥੬੪੫੮॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੪੧ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੪੯॥੬੪੫੮॥ ਚਲਦਾ॥
इति स्री चरित्र पख्याने त्रिया चरित्रे मंत्री भूप संबादे तीन सौ उनचास चरित्र समापतम सतु सुभम सतु ॥३४९॥६४५८॥अफजूं॥
ਚੌਪਈ॥
ਚੌਪਈ:
चौपई ॥
ਸੁਜਨਾਵਤੀਨਗਰਇਕਪੂਰਬ॥
ਪੂਰਬ ਵਲ ਸੁਜਾਨਵਤੀ ਨਾਂ ਦਾ ਇਕ ਨਗਰ ਸੀ,
सुजनावती नगर इक पूरब ॥
ਸਭਸਹਿਰਨਤੇਹੁਤੋਅਪੂਰਬ॥
ਜੋ ਸਾਰਿਆਂ ਸ਼ਹਿਰਾਂ ਨਾਲੋਂ ਅਦੁੱਤੀ ਸੀ।
सभ सहिरन ते हुतो अपूरब ॥
ਸਿੰਘਸੁਜਾਨਤਹਾਕੋਰਾਜਾ॥
ਸੁਜਾਨ ਸਿੰਘ ਉਥੋਂ ਦਾ ਰਾਜਾ ਸੀ
सिंघ सुजान तहा को राजा ॥
ਜਿਹਸਮਬਿਧਨੈਔਰਨਸਾਜਾ॥੧॥
ਜਿਸ ਵਰਗਾ ਵਿਧਾਤਾ ਨੇ ਹੋਰ ਕੋਈ ਨਹੀਂ ਬਣਾਇਆ ਸੀ ॥੧॥
जिह सम बिध नै और न साजा ॥१॥
ਸ੍ਰੀਨਵਜੋਬਨਦੇਤਿਹਨਾਰੀ॥
ਉਸ ਦੀ ਨਵਜੋਬਨ ਦੇ (ਦੇਈ) ਨਾਂ ਦੀ ਰਾਣੀ ਸੀ
स्री नवजोबन दे तिह नारी ॥
ਘੜੀਨਜਿਹਸੀਬ੍ਰਹਮਕੁਮਾਰੀ॥
ਜਿਸ ਵਰਗੀ ਬ੍ਰਹਮਾ ਨੇ (ਕੋਈ ਹੋਰ) ਕੁਮਾਰੀ ਨਹੀਂ ਬਣਾਈ ਸੀ।
घड़ी न जिह सी ब्रहम कुमारी ॥
ਜੋਅਬਲਾਤਿਹਰੂਪਨਿਹਾਰੈ॥
ਜੋ ਉਸ ਅਬਲਾ ਦਾ ਰੂਪ ਵੇਖਦਾ
जो अबला तिह रूप निहारै ॥
ਮਨਕ੍ਰਮਬਚਇਹਭਾਤਿਉਚਾਰੈ॥੨॥
ਤਾਂ ਮਨ, ਬਚ, ਕਰਮ ਕਰ ਕੇ ਇਸ ਤਰ੍ਹਾਂ ਕਹਿੰਦਾ ॥੨॥
मन क्रम बच इह भाति उचारै ॥२॥
ਇੰਦ੍ਰਧਾਮਹੈਐਸਨਨਾਰੀ॥
ਇੰਦਰ ਦੇ ਘਰ ਵੀ ਇਸ ਤਰ੍ਹਾਂ ਦੀ ਨਾਰੀ ਨਹੀਂ ਹੈ
इंद्र धाम है ऐस न नारी ॥
ਜੈਸੀਨ੍ਰਿਪਕੀਨਾਰਿਨਿਹਾਰੀ॥
ਜਿਹੋ ਜਿਹੀ ਅਸੀਂ ਰਾਜੇ ਦੀ ਇਸਤਰੀ ਵੇਖੀ ਹੈ।
जैसी न्रिप की नारि निहारी ॥
ਅਸਸੁੰਦਰਇਕਸਾਹਸਪੂਤਾ॥
(ਉਥੇ) ਇਕ ਸ਼ਾਹ ਦਾ ਇਹੋ ਜਿਹਾ ਸੁੰਦਰ ਪੁੱਤਰ ਸੀ,
अस सुंदर इक साह सपूता ॥
ਜਿਹਲਖਿਪ੍ਰਭਾਲਜਤਪੁਰਹੂਤਾ॥੩॥
ਜਿਸ ਦੀ ਸੁੰਦਰਤਾ ਨੂੰ ਵੇਖ ਕੇ ਇੰਦਰ ਵੀ ਸ਼ਰਮਾਉਂਦਾ ਸੀ ॥੩॥
जिह लखि प्रभा लजत पुरहूता ॥३॥
ਯਹਧੁਨਿਪਰੀਤਰੁਨਿਕੇਕਾਨਨ॥
ਜਦ ਇਹ ਭਿਣਕ ਰਾਣੀ ਦੇ ਕੰਨਾਂ ਵਿਚ ਪਈ,
यह धुनि परी तरुनि के कानन ॥
ਤਬਤੇਲਗੀਚਟਪਟੀਭਾਮਨਿ॥
ਤਦ ਤੋਂ ਉਹ ਇਸਤਰੀ ਛਟਪਟਾਉਣ ਲਗ ਗਈ।
तब ते लगी चटपटी भामनि ॥
ਜਤਨਕਵਨਮੈਆਜੁਸੁਧਾਰੂੰ॥
(ਸੋਚਣ ਲਗੀ ਕਿ) ਅਜ ਮੈਂ ਕਿਹੜਾ ਯਤਨ ਕਰਾਂ
जतन कवन मै आजु सु धारूं ॥
ਉਹਿਸੁੰਦਰਕਹਨੈਨਨਿਹਾਰੂੰ॥੪॥
ਕਿ ਉਸ ਸੁੰਦਰ ਨੂੰ ਆਪਣੇ ਨੈਣਾਂ ਨਾਲ ਵੇਖਾਂ ॥੪॥
उहि सुंदर कह नैन निहारूं ॥४॥
ਨਗਰਢੰਢੋਰਾਨਾਰਿਫਿਰਾਯੋ॥
(ਉਸ) ਇਸਤਰੀ ਨੇ ਨਗਰ ਵਿਚ ਢੰਡੋਰਾ ਪਿਟਵਾ ਦਿੱਤਾ।
नगर ढंढोरा नारि फिरायो ॥
ਸਭਹਿਨਕਹਇਹਭਾਤਿਸੁਨਾਯੋ॥
ਸਾਰਿਆਂ ਨੂੰ ਇਸ ਤਰ੍ਹਾਂ ਸੁਣਾ ਦਿੱਤਾ
सभहिन कह इह भाति सुनायो ॥
ਊਚਨੀਚਕੋਈਰਹੈਨਪਾਵੈ॥
ਕਿ ਕੋਈ ਉੱਚਾ ਨੀਵਾਂ (ਅਮੀਰ ਗ਼ਰੀਬ) ਨਾ ਰਹੇ
ऊच नीच कोई रहै न पावै ॥
ਪ੍ਰਾਤਕਾਲਭੋਜਨਸਭਖਾਵੈ॥੫॥
ਅਤੇ ਸਭ (ਆ ਕੇ ਮੇਰੇ ਘਰ) ਕਲ ਸਵੇਰੇ ਪ੍ਰੀਤੀ ਭੋਜਨ ਕਰਨ ॥੫॥
प्रातकाल भोजन सभ खावै ॥५॥
ਰਾਜਹਿਬਾਤਕਛੂਨਹਿਜਾਨੀ॥
ਰਾਜੇ ਨੇ ਇਸ ਗੱਲ ਦਾ ਭੇਦ ਨਾ ਸਮਝਿਆ।
राजहि बात कछू नहि जानी ॥
ਨਿਵਤਾਦਿਯੋਲਖਿਯੋਤ੍ਰਿਯਮਾਨੀ॥
(ਉਸ ਨੇ ਤਾਂ ਇਹੀ ਸੋਚਿਆ ਕਿ) ਰਾਣੀ ਨੇ (ਆਮ ਜਿਹਾ) ਨਿਉਤਾ ਦਿੱਤਾ ਹੈ।
निवता दियो लखियो त्रिय मानी ॥
ਭਾਤਿਭਾਤਿਪਕਵਾਨਪਕਾਏ॥
ਭਾਂਤ ਭਾਂਤ ਦੇ ਪਕਵਾਨ ਪਕਵਾਏ ਗਏ
भाति भाति पकवान पकाए ॥
ਊਚਨੀਚਸਭਨਿਵਤਿਬੁਲਾਏ॥੬॥
ਅਤੇ ਅਮੀਰ ਗ਼ਰੀਬ ਸਭ ਨੂੰ ਸਦ ਬੁਲਾਇਆ ॥੬॥
ऊच नीच सभ निवति बुलाए ॥६॥
ਭੋਜਨਖਾਨਜਨਾਵਹਿਬਿਗਸਹਿ॥
ਭੋਜਨ ਖਾਣ ਲਈ ਲੋਕੀਂ ਖ਼ੁਸ਼ੀ ਖ਼ੁਸ਼ੀ ਆ ਰਹੇ ਸਨ
भोजन खान जनावहि बिगसहि ॥
ਤ੍ਰਿਯਕੀਦ੍ਰਿਸਟਿਤਰੇਹ੍ਵੈਨਿਕਸਹਿ॥
ਅਤੇ (ਝਰੋਖੇ ਵਿਚ ਬੈਠੀ) ਇਸਤਰੀ ਦੀ ਨਜ਼ਰ ਹੇਠੋਂ ਲੰਘਦੇ ਸਨ।
त्रिय की द्रिसटि तरे ह्वै निकसहि ॥
ਐਂਠੀਰਾਇਜਬਾਯੋਤਹਾ॥
ਜਦ ਐਠੀ ਰਾਇ ਉਥੇ ਆਇਆ
ऐंठी राइ जबायो तहा ॥
ਬੈਠਿਝਰੋਖੇਰਾਨੀਜਹਾ॥੭॥
ਜਿਥੇ ਰਾਣੀ ਝਰੋਖੇ ਵਿਚ ਬੈਠੀ ਸੀ ॥੭॥
बैठि झरोखे रानी जहा ॥७॥
ਰਾਨੀਨਿਰਖਿਚੀਨਤਿਹਗਈ॥
ਰਾਣੀ ਉਸ ਨੂੰ ਵੇਖ ਕੇ ਪਛਾਣ ਗਈ।
रानी निरखि चीन तिह गई ॥
ਬਹੁਬਿਧਿਤਾਹਿਸਰਾਹਤਭਈ॥
ਉਸ ਦੀ ਬਹੁਤ ਤਰ੍ਹਾਂ ਨਾਲ ਸ਼ਲਾਘਾ ਕਰਨ ਲਗੀ।
बहु बिधि ताहि सराहत भई ॥