GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1301
Display Settings
Translations
ਇਹ​ਚਰਿਤ੍ਰ​ਤਨ​ਮੂੰਡ​ਮੁੰਡਾਵੈ​॥੧੦॥​
ਅਤੇ ਇਸ ਚਰਿਤ੍ਰ ਰਾਹੀਂ ਆਪਣੇ ਆਪ ਨੂੰ ਠਗਵਾਉਂਦੀ ਰਹੀ ॥੧੦॥
इह चरित्र तन मूंड मुंडावै ॥१०॥
ਇਤਿ​ਸ੍ਰੀ​ਚਰਿਤ੍ਰ​ਪਖ੍ਯਾਨੇ​ਤ੍ਰਿਯਾ​ਚਰਿਤ੍ਰੇ​ਮੰਤ੍ਰੀ​ਭੂਪ​ਸੰਬਾਦੇ​ਤੀਨ​ਸੌ​ਸੰਤਾਲੀਸ​ਚਰਿਤ੍ਰ​ਸਮਾਪਤਮ​ਸਤੁ​ਸੁਭਮ​ਸਤੁ​॥੩੪੭॥੬੪੪੩॥ਅਫਜੂੰ॥​
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੪੭ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੪੭॥੬੪੪੩॥ ਚਲਦਾ॥
इति स्री चरित्र पख्याने त्रिया चरित्रे मंत्री भूप संबादे तीन सौ संतालीस चरित्र समापतम सतु सुभम सतु ॥३४७॥६४४३॥अफजूं॥
ਚੌਪਈ​॥​
ਚੌਪਈ:
चौपई ॥
ਗੌਰਿਪਾਲ​ਇਕ​ਸੁਨਾ​ਨਰੇਸਾ​॥​
ਗੌਰਿਪਾਲ ਨਾਂ ਦਾ ਇਕ ਰਾਜਾ ਸੁਣੀਂਦਾ ਸੀ
गौरिपाल इक सुना नरेसा ॥
ਮਾਨਤ​ਆਨਿ​ਸਕਲ​ਤਿਹ​ਦੇਸਾ​॥​
ਜਿਸ ਦੀ ਸਾਰੇ ਦੇਸ ਈਨ ਮੰਨਦੇ ਸਨ।
मानत आनि सकल तिह देसा ॥
ਗੌਰਾ​ਦੇਈ​ਨਾਰਿ​ਤਿਹ​ਸੋਹੈ​॥​
ਉਸ ਦੀ ਗੌਰਾ ਦੇਈ ਨਾਂ ਦੀ ਇਸਤਰੀ ਸ਼ੋਭਦੀ ਸੀ।
गौरा देई नारि तिह सोहै ॥
ਗੌਰਾਵਤੀ​ਨਗਰ​ਤਿਹ​ਕੋ​ਹੈ​॥੧॥​
ਉਸ ਦਾ ਨਗਰ ਗੌਰਾਵਤੀ ਸੀ ॥੧॥
गौरावती नगर तिह को है ॥१॥
ਤਾ​ਕੀ​ਤ੍ਰਿਯਾ​ਨੀਚ​ਸੇਤੀ​ਰਤਿ​॥​
ਉਸ ਦੀ ਇਸਤਰੀ ਇਕ ਨੀਚ ਨਾਲ ਫਸੀ ਹੋਈ ਸੀ।
ता की त्रिया नीच सेती रति ॥
ਭਲੀ​ਬੁਰੀ​ਜਾਨਤ​ਨ​ਮੂੜ​ਮਤਿ​॥​
ਉਹ ਮੂਰਖ ਚੰਗਾ ਮੰਦਾ ਨਹੀਂ ਜਾਣਦੀ ਸੀ।
भली बुरी जानत न मूड़ मति ॥
ਇਕ​ਦਿਨ​ਭੇਦ​ਭੂਪ​ਲਖਿ​ਲਯੋ​॥​
ਇਕ ਦਿਨ ਰਾਜੇ ਨੇ ਇਹ ਭੇਦ ਪਾ ਲਿਆ।
इक दिन भेद भूप लखि लयो ॥
ਤ੍ਰਾਸਿਤ​ਜਾਰੁ​ਤੁਰਤੁ​ਭਜਿ​ਗਯੋ​॥੨॥​
ਡਰ ਦਾ ਮਾਰਿਆ ਯਾਰ ਤੁਰਤ ਭਜ ਗਿਆ ॥੨॥
त्रासित जारु तुरतु भजि गयो ॥२॥
ਗੌਰਾ​ਦੇ​ਇਕ​ਚਰਿਤ​ਬਨਾਯੋ​॥​
ਗੌਰਾ ਦੇਈ ਨੇ ਇਕ ਚਰਿਤ੍ਰ ਖੇਡਿਆ।
गौरा दे इक चरित बनायो ॥
ਲਿਖਾ​ਏਕ​ਲਿਖਿ​ਤਹਾ​ਪਠਾਯੋ​॥​
ਇਕ ਪੱਤਰ ਲਿਖ ਕੇ ਉਸ ਨੂੰ ਭੇਜਿਆ।
लिखा एक लिखि तहा पठायो ॥
ਇਕ​ਰਾਜਾ​ਕੀ​ਜਾਨ​ਸੁਰੀਤਾ​॥​
(ਉਸ ਨੇ ਆਪਣੇ ਆਪ ਨੂੰ) ਇਕ ਰਾਜੇ ਦੀ ਦਾਸੀ ਦਸ ਕੇ,
इक राजा की जान सुरीता ॥
ਸੋ​ਤਾ​ਕੌ​ਠਹਰਾਯੋ​ਮੀਤਾ​॥੩॥​
ਉਸ ਨੂੰ ਮਿਤਰ ਠਹਿਰਾਇਆ ॥੩॥
सो ता कौ ठहरायो मीता ॥३॥
ਤਿਸੁ​ਮੁਖ​ਤੇ​ਲਿਖਿ​ਲਿਖਾ​ਪਠਾਈ​॥​
(ਉਸ ਨੇ) ਦਾਸੀ ਵਲੋਂ (ਉਥੇ) ਲਿਖਵਾ ਭੇਜਿਆ
तिसु मुख ते लिखि लिखा पठाई ॥
ਜਹਾ​ਹੁਤੇ​ਅਪਨੇ​ਸੁਖਦਾਈ​॥​
ਜਿਥੇ ਉਸ ਦਾ ਮਿਤਰ ਠਹਿਰਿਆ ਹੋਇਆ ਸੀ।
जहा हुते अपने सुखदाई ॥
ਕੋ​ਦਿਨ​ਰਮਤ​ਈਹਾ​ਤੇ​ਰਹਨਾ​॥​
ਕੁਝ ਦਿਨ ਇਥੇ ਹੀ ਘੁੰਮਦਿਆਂ ਰਹਿਣਾ
को दिन रमत ईहा ते रहना ॥
ਦੈ​ਕਰਿ​ਪਠਿਵਹੁ​ਹਮਰਾ​ਲਹਨਾ​॥੪॥​
ਅਤੇ ਕਿਸੇ ਹੱਥ ਮੇਰਾ ਲਹਿਣਾ ਭੇਜ ਦੇਣਾ ॥੪॥
दै करि पठिवहु हमरा लहना ॥४॥
ਸੋ​ਪਤ੍ਰੀ​ਨ੍ਰਿਪ​ਕੇ​ਕਰ​ਆਈ​॥​
ਉਹ ਚਿੱਠੀ ਰਾਜੇ ਦੇ ਹੱਥ ਆ ਗਈ। (ਉਸ ਨੇ) ਸਮਝਿਆ
सो पत्री न्रिप के कर आई ॥
ਜਾਨੀ​ਮੋਰਿ​ਸੁਰੀਤਿ​ਪਠਾਈ​॥​
ਕਿ ਇਹ ਮੇਰੀ ਦਾਸੀ ਨੇ ਭੇਜੀ ਹੈ।
जानी मोरि सुरीति पठाई ॥
ਜੜ​ਨਿਜੁ​ਤ੍ਰਿਯ​ਕੋ​ਭੇਦ​ਨ​ਪਾਯੋ​॥​
ਉਸ ਮੂਰਖ ਨੇ ਇਸਤਰੀ ਦਾ ਭੇਦ ਨਾ ਪਾਇਆ
जड़ निजु त्रिय को भेद न पायो ॥
ਨੇਹ​ਤ੍ਯਾਗ​ਤਿਹ​ਸਾਥ​ਗਵਾਯੋ​॥੫॥​
ਅਤੇ ਉਸ (ਦਾਸੀ ਨਾਲੋਂ) ਆਪਣਾ ਸਨੇਹ ਖ਼ਤਮ ਕਰ ਲਿਆ ॥੫॥
नेह त्याग तिह साथ गवायो ॥५॥
ਸੁਘਰ​ਹੁਤੌ​ਤੌ​ਭੇਵ​ਪਛਾਨਤ​॥​
ਜੇ ਸਿਆਣਾ ਹੁੰਦਾ ਤਾਂ ਭੇਦ ਨੂੰ ਪਛਾਣਦਾ।
सुघर हुतौ तौ भेव पछानत ॥
ਤ੍ਰਿਯ​ਕੀ​ਘਾਤ​ਸਤਿ​ਕਰਿ​ਜਾਨਤ​॥​
ਉਸ ਨੇ ਇਸਤਰੀ ਦੀ ਘਾਤ ਨੂੰ ਸਚ ਕਰ ਕੇ ਸਮਝਿਆ।
त्रिय की घात सति करि जानत ॥
ਮੂੜ​ਰਾਵ​ਕਛੁ​ਕ੍ਰਿਯਾ​ਨ​ਜਾਨੀ​॥​
ਉਸ ਮੂਰਖ ਰਾਜੇ ਨੇ ਕੁਝ ਕ੍ਰਿਆ ਨਾ ਸਮਝੀ।
मूड़ राव कछु क्रिया न जानी ॥
ਇਹ​ਬਿਧਿ​ਮੂੰਡ​ਮੂੰਡਿ​ਗੀ​ਰਾਨੀ​॥੬॥​
ਇਸ ਤਰ੍ਹਾਂ ਉਸ ਨੂੰ ਰਾਣੀ ਛਲ ਗਈ ॥੬॥
इह बिधि मूंड मूंडि गी रानी ॥६॥
ਇਤਿ​ਸ੍ਰੀ​ਚਰਿਤ੍ਰ​ਪਖ੍ਯਾਨੇ​ਤ੍ਰਿਯਾ​ਚਰਿਤ੍ਰੇ​ਮੰਤ੍ਰੀ​ਭੂਪ​ਸੰਬਾਦੇ​ਤੀਨ​ਸੌ​ਅਠਤਾਲੀਸ​ਚਰਿਤ੍ਰ​ਸਮਾਪਤਮ​ਸਤੁ​ਸੁਭਮ​ਸਤੁ​॥੩੪੮॥੬੪੪੯॥ਅਫਜੂੰ॥​
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੪੧ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੪੮॥੬੪੪੯॥ ਚਲਦਾ॥
इति स्री चरित्र पख्याने त्रिया चरित्रे मंत्री भूप संबादे तीन सौ अठतालीस चरित्र समापतम सतु सुभम सतु ॥३४८॥६४४९॥अफजूं॥
ਚੌਪਈ​॥​
ਚੌਪਈ:
चौपई ॥
ਸੁਨੁ​ਰਾਜਾ​ਇਕ​ਕਥਾ​ਪ੍ਰਕਾਸੌ​॥​
ਹੇ ਰਾਜਨ! ਸੁਣੋ, ਮੈਂ ਇਕ ਕਥਾ ਦਸਦਾ ਹਾਂ
सुनु राजा इक कथा प्रकासौ ॥
ਤੁਮਰੇ​ਜਿਯ​ਕਾ​ਭਰਮ​ਬਿਨਾਸੌ​॥​
ਅਤੇ ਤੁਹਾਡੇ ਮਨ ਦਾ ਭਰਮ ਦੂਰ ਕਰਦਾ ਹਾਂ।
तुमरे जिय का भरम बिनासौ ॥
ਉਗ੍ਰਦਤ​ਇਕ​ਸੁਨਿਯਤ​ਰਾਜਾ​॥​
ਉਗ੍ਰਦੱਤ ਨਾਂ ਦਾ ਇਕ ਰਾਜਾ ਸੁਣੀਂਦਾ ਸੀ।
उग्रदत इक सुनियत राजा ॥
ਉਗ੍ਰਾਵਤੀ​ਨਗਰ​ਜਿਹ​ਛਾਜਾ​॥੧॥​
ਉਹ ਉਗ੍ਰਾਵਤੀ ਨਗਰ ਵਿਚ ਸੁਸ਼ੋਭਿਤ ਸੀ ॥੧॥
उग्रावती नगर जिह छाजा ॥१॥
ਉਗ੍ਰ​ਦੇਇ​ਤਿਹ​ਧਾਮ​ਦੁਲਾਰੀ​॥​
ਉਸ ਦੇ ਘਰ ਉਗ੍ਰ ਦੇਈ ਨਾਂ ਦੀ ਪੁੱਤਰੀ ਸੀ
उग्र देइ तिह धाम दुलारी ॥
ਬ੍ਰਹਮਾ​ਬਿਸਨ​ਸਿਵ​ਤਿਹੂੰ​ਸਵਾਰੀ​॥​
ਜਿਸ ਨੂੰ (ਮਾਨੋ) ਬ੍ਰਹਮਾ, ਵਿਸ਼ਣੂ ਅਤੇ ਸ਼ਿਵ ਤਿੰਨਾਂ ਨੂੰ (ਆਪ) ਸੰਵਾਰਿਆ ਹੋਵੇ।
ब्रहमा बिसन सिव तिहूं सवारी ॥
ਅਵਰਿ​ਨ​ਅਸਿ​ਕੋਈ​ਨਾਰਿ​ਬਨਾਈ​॥​
ਉਸ ਵਰਗੀ ਕੋਈ ਹੋਰ ਇਸਤਰੀ ਨਹੀਂ ਬਣਾਈ ਸੀ,
अवरि न असि कोई नारि बनाई ॥
ਜੈਸੀ​ਯਹ​ਰਾਜਾ​ਕੀ​ਜਾਈ​॥੨॥​
ਜਿਸ ਤਰ੍ਹਾਂ ਦੀ ਇਹ ਰਾਜ ਕੁਮਾਰੀ ਸੀ ॥੨॥
जैसी यह राजा की जाई ॥२॥
ਅਜਬ​ਰਾਇ​ਇਕ​ਤਹ​ਖਤਿਰੇਟਾ​॥​
ਉਥੇ ਇਕ ਅਜਬ ਰਾਇ ਨਾਂ ਦਾ ਛਤ੍ਰੀ (ਰਹਿੰਦਾ) ਸੀ
अजब राइ इक तह खतिरेटा ॥
ਇਸਕ​ਮੁਸਕ​ਕੇ​ਸਾਥ​ਲਪੇਟਾ​॥​
ਜੋ ਇਸ਼ਕ ਮੁਸ਼ਕ ਦੇ ਰੰਗ ਵਿਚ (ਪੂਰੀ ਤਰ੍ਹਾਂ) ਰੰਗਿਆ ਹੋਇਆ ਸੀ।
इसक मुसक के साथ लपेटा ॥
ਰਾਜ​ਸੁਤਾ​ਜਬ​ਤਿਹ​ਲਖਿ​ਪਾਯੋ​॥​
ਰਾਜ ਕੁਮਾਰੀ ਨੇ ਜਦ ਉਸ ਨੂੰ ਵੇਖਿਆ,
राज सुता जब तिह लखि पायो ॥
ਪਠੈ​ਸਹਚਰੀ​ਪਕਰਿ​ਮੰਗਾਯੋ​॥੩॥​
ਤਾਂ ਸਖੀ ਭੇਜ ਕੇ ਪਕੜ ਕੇ ਮੰਗਵਾ ਲਿਆ ॥੩॥
पठै सहचरी पकरि मंगायो ॥३॥
ਕਾਮ​ਭੋਗ​ਮਾਨਾ​ਤਿਹ​ਸੰਗਾ​॥​
ਉਸ ਦੇ ਸ਼ਰੀਰ ਹੇਠਾਂ ਲਿਪਟ ਲਿਪਟ ਕੇ
काम भोग माना तिह संगा ॥
ਲਪਟਿ​ਲਪਟਿ​ਤਾ​ਕੇ​ਤਰ​ਅੰਗਾ​॥​
ਉਸ ਨਾਲ ਕਾਮ ਭੋਗ ਕੀਤਾ।
लपटि लपटि ता के तर अंगा ॥
ਇਕ​ਛਿਨ​ਛੈਲ​ਨ​ਛੋਰਾ​ਭਾਵੈ​॥​
ਇਕ ਛਿਣ ਲਈ ਵੀ ਉਹ ਉਸ ਜਵਾਨ ਨੂੰ ਛਡਣਾ ਨਹੀਂ ਸੀ ਚਾਹੁੰਦੀ,
इक छिन छैल न छोरा भावै ॥
ਮਾਤ​ਪਿਤਾ​ਤੇ​ਅਧਿਕ​ਡਰਾਵੈ​॥੪॥​
ਪਰ ਮਾਤਾ ਪਿਤਾ ਤੋਂ ਬਹੁਤ ਡਰਦੀ ਸੀ ॥੪॥
मात पिता ते अधिक डरावै ॥४॥
ਇਕ​ਦਿਨ​ਕਰੀ​ਸਭਨ​ਮਿਜਮਾਨੀ​॥​
ਉਸ ਨੇ ਇਕ ਦਿਨ ਸਭ ਦਾ ਪ੍ਰੀਤੀ ਭੋਜਨ ਕੀਤਾ।
इक दिन करी सभन मिजमानी ॥
ਸੰਬਲ​ਖਾਰ​ਡਾਰਿ​ਕਰਿ​ਸ੍ਯਾਨੀ​॥​
(ਉਸ) ਚਤੁਰ ਨੇ (ਖਾਣੇ ਵਿਚ) ਜ਼ਹਿਰ ('ਸੰਬਲ ਖਾਰ') ਪਾ ਦਿੱਤੀ।
संबल खार डारि करि स्यानी ॥
ਰਾਜਾ​ਰਾਨੀ​ਸਹਿਤ​ਬੁਲਾਏ​॥​
ਰਾਜੇ ਨੂੰ ਰਾਣੀ ਸਹਿਤ ਬੁਲਾਇਆ
राजा रानी सहित बुलाए ॥