GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1300
Display Settings
Translations
ਨਿਜੁ​ਨ੍ਰਿਪ​ਤਾ​ਕੀ​ਕਥਾ​ਜਤਾਈ​॥​
ਅਤੇ ਆਪਣੇ ਰਾਜਾ ਹੋਣ ਦੀ ਗੱਲ ਦਸੀ।
निजु न्रिप ता की कथा जताई ॥
ਮੈ​ਹੌ​ਰਾਸਟ੍ਰ​ਦੇਸ​ਕੋ​ਰਾਜਾ​॥​
ਮੈਂ ਰਾਸਟ੍ਰ ਦੇਸ ਦਾ ਰਾਜਾ ਹਾਂ।
मै हौ रासट्र देस को राजा ॥
ਤਵ​ਹਿਤ​ਭੇਸ​ਅਤਿਥ​ਕੋ​ਸਾਜਾ​॥੧੬॥​
ਤੇਰੇ ਲਈ ਸਾਧ ਦਾ ਭੇਸ ਧਾਰਿਆ ਹੈ ॥੧੬॥
तव हित भेस अतिथ को साजा ॥१६॥
ਨੇਤ੍ਰ​ਲਗੇ​ਤੁਮ​ਸੌ​ਹਮਰੇ​ਤਬ​॥​
ਤਦ ਤੋਂ ਮੇਰੀਆਂ ਅੱਖਾਂ ਤੇਰੇ ਨਾਲ ਲਗ ਗਈਆਂ ਹਨ,
नेत्र लगे तुम सौ हमरे तब ॥
ਤਵ​ਪ੍ਰਤਿਬਿੰਬੁ​ਲਖੇ​ਜਲ​ਮਹਿ​ਜਬ​॥​
ਜਦ ਦੀ ਮੈਂ ਤੇਰੀ ਪਰਛਾਈ ਜਲ ਵਿਚ ਵੇਖੀ ਹੈ।
तव प्रतिबिंबु लखे जल महि जब ॥
ਤਵ​ਮੁਰਿ​ਜਬ​ਪ੍ਰਤਿਬਿੰਬੁ​ਨਿਹਾਰਾ​॥​
ਤੂੰ ਵੀ ਜਦ (ਜਲ ਵਿਚ) ਮੇਰੀ ਪਰਛਾਈ ਵੇਖੀ,
तव मुरि जब प्रतिबिंबु निहारा ॥
ਗਯੋ​ਮਾਰਿ​ਤੁਹਿ​ਮਦਨ​ਕਟਾਰਾ​॥੧੭॥​
ਤੈਨੂੰ ਵੀ ਤਦ ਦਾ ਕਾਮ ਦੇਵ ਕਟਾਰ ਮਾਰ ਗਿਆ ॥੧੭॥
गयो मारि तुहि मदन कटारा ॥१७॥
ਮੁਹਿ​ਲਖਿ​ਧੀਰਜ​ਨ​ਤੁਮਰਾ​ਰਹਾ​॥​
ਮੈਨੂੰ ਵੇਖ ਕੇ ਤੇਰਾ ਧੀਰਜ ਨਾ ਰਿਹਾ
मुहि लखि धीरज न तुमरा रहा ॥
ਸੁਰੰਗਿ​ਖੋਦਿ​ਸਖਿਯਨ​ਅਸ​ਕਹਾ​॥​
ਅਤੇ ਸੁਰੰਗ ਪੁਟਵਾ ਕੇ ਸਖੀ ਨੂੰ ਇਸ ਤਰ੍ਹਾਂ ਕਿਹਾ।
सुरंगि खोदि सखियन अस कहा ॥
ਸੋ​ਗਹਿ​ਮੁਹਿ​ਗੀ​ਤੀਰ​ਤਿਹਾਰੀ​॥​
ਉਹ ਮੈਨੂੰ ਪਕੜ ਕੇ ਤੇਰੇ ਕੋਲ ਲੈ ਗਈ।
सो गहि मुहि गी तीर तिहारी ॥
ਚਹਤ​ਜੋ​ਥੋ​ਸੋ​ਭਈ​ਪਿਯਾਰੀ​॥੧੮॥​
ਹੇ ਪਿਆਰੀ! ਜੋ ਤੂੰ ਚਾਹੁੰਦੀ ਸੀ, ਉਹੀ ਕੁਝ ਹੋਇਆ ॥੧੮॥
चहत जो थो सो भई पियारी ॥१८॥
ਦੁਹੂੰ​ਬੈਠ​ਇਕ​ਮੰਤ੍ਰ​ਬਿਚਾਰਾ​॥​
ਦੋਹਾਂ ਨੇ ਬੈਠ ਕੇ ਇਕ ਸਲਾਹ ਕੀਤੀ।
दुहूं बैठ इक मंत्र बिचारा ॥
ਮੈ​ਰਾਜਾ​ਲਖਿ​ਗਯੋ​ਰਖਵਾਰਾ​॥​
ਮੈਨੂੰ ਰਾਜੇ ਦਾ ਚੌਕੀਦਾਰ ਵੇਖ ਗਿਆ ਹੈ।
मै राजा लखि गयो रखवारा ॥
ਪਿਯ​ਪਠਾਇ​ਗ੍ਰਿਹ​ਐਸ​ਉਚਾਰੀ​॥​
(ਰਾਣੀ ਨੇ) ਯਾਰ ਨੂੰ ਘਰ ਭੇਜ ਕੇ ਇਸ ਤਰ੍ਹਾਂ ਕਿਹਾ,
पिय पठाइ ग्रिह ऐस उचारी ॥
ਲੋਨ​ਲੇਤ​ਨ੍ਰਿਪ​ਨਾਰ​ਤਿਹਾਰੀ​॥੧੯॥​
ਹੇ ਰਾਜਨ! ਤੁਹਾਡੀ ਰਾਣੀ ਲੂਣ ਲੈ ਕੇ (ਗਲ ਜਾਣਾ) ਚਾਹੁੰਦੀ ਹੈ ॥੧੯॥
लोन लेत न्रिप नार तिहारी ॥१९॥
ਸੁਨਤ​ਸ੍ਰਵਨ​ਸਭ​ਜਨ​ਮਿਲਿ​ਆਏ​॥​
ਕੰਨਾਂ ਨਾਲ ਸੁਣ ਕੇ ਸਾਰੇ ਵਿਅਕਤੀ ਮਿਲ ਕੇ ਆ ਗਏ
सुनत स्रवन सभ जन मिलि आए ॥
ਆਨਿ​ਤਵਨ​ਕਹ​ਬਚਨ​ਸੁਨਾਏ​॥​
ਅਤੇ ਆ ਕੇ ਉਸ ਨੂੰ ਕਹਿਣ ਲਗੇ।
आनि तवन कह बचन सुनाए ॥
ਕਿਹ​ਨਿਮਿਤ​ਛਾਡਤ​ਹੈ​ਦੇਹੀ​॥​
ਤੂੰ ਕਿਸ ਲਈ ਸ਼ਰੀਰ ਛਡ ਰਹੀ ਹੈਂ?
किह निमित छाडत है देही ॥
ਸੁਨਿ​ਰਾਜਾ​ਕੀ​ਨਾਰਿ​ਸਨੇਹੀ​॥੨੦॥​
ਹੇ ਰਾਜੇ ਦੀ ਪਿਆਰੀ ਰਾਣੀ! ॥੨੦॥
सुनि राजा की नारि सनेही ॥२०॥
ਸੁਨੁ​ਰਾਜਾ​ਇਕ​ਦਿਜ​ਮਾਰਿਯੋ​ਮੁਹਿ​॥​
(ਰਾਣੀ ਨੇ ਕਿਹਾ) ਹੇ ਰਾਜਨ! ਸੁਣੋ, ਮੈਂ ਇਕ ਬ੍ਰਾਹਮਣ ਨੂੰ ਮਾਰਿਆ ਹੈ।
सुनु राजा इक दिज मारियो मुहि ॥
ਲੋਨ​ਲੇਊਗੀ​ਸਾਚ​ਕਹੂੰ​ਤੁਹਿ​॥​
ਇਸ ਲਈ ਮੈਂ ਸਚ ਕਹਿੰਦੀ ਹਾਂ, ਲੂਣ ਲੈ ਕੇ (ਗਲ ਜਾਵਾਂਗੀ)।
लोन लेऊगी साच कहूं तुहि ॥
ਜੋ​ਧਨ​ਹਮਰੇ​ਧਾਮ​ਨਿਹਾਰਹੁ​॥​
ਜੋ ਧਨ ਤੁਸੀਂ ਮੇਰੇ ਘਰ ਵਿਚ ਵੇਖੋ,
जो धन हमरे धाम निहारहु ॥
ਸੋ​ਸਭ​ਗਾਡਿ​ਗੋਰਿ​ਮਹਿ​ਡਾਰਹੁ​॥੨੧॥​
ਉਸ ਸਾਰੇ ਨੂੰ ਕਬਰ ਵਿਚ ਦਬ ਦਿਓ ॥੨੧॥
सो सभ गाडि गोरि महि डारहु ॥२१॥
ਹੋਰਿ​ਰਹੇ​ਸਭ​ਏਕ​ਨ​ਮਾਨੀ​॥​
ਸਾਰੇ ਹੋੜਦੇ ਰਹੇ, (ਪਰ ਉਸ ਨੇ) ਇਕ ਨਾ ਮੰਨੀ।
होरि रहे सभ एक न मानी ॥
ਪਰੀ​ਭੋਹਰਾ​ਭੀਤਰ​ਰਾਨੀ​॥​
ਰਾਣੀ ਭੋਰੇ ਵਿਚ ਪੈ ਗਈ।
परी भोहरा भीतर रानी ॥
ਆਸ​ਪਾਸ​ਲੈ​ਲੋਨ​ਬਿਥਾਰੋ​॥​
ਆਪਣੇ ਆਲੇ ਦੁਆਲੇ ਲੂਣ ਖਿਲਾਰ ਦਿੱਤਾ
आस पास लै लोन बिथारो ॥
ਜੋ​ਧਨ​ਹੁਤੋ​ਗਾਡਿ​ਸਭ​ਡਾਰੋ​॥੨੨॥​
ਅਤੇ ਜੋ ਧਨ ਸੀ, ਉਸ ਸਾਰੇ ਨੂੰ ਗਡ ਦਿੱਤਾ ॥੨੨॥
जो धन हुतो गाडि सभ डारो ॥२२॥
ਸੁਰੰਗਿ​ਸੁਰੰਗਿ​ਰਾਨੀ​ਤਹ​ਆਈ​॥​
ਸੁਰੰਗ ਰਾਹੀਂ ਰਾਣੀ ਉਥੇ ਆ ਗਈ,
सुरंगि सुरंगि रानी तह आई ॥
ਬੈਠੇ​ਜਹਾ​ਮੀਤ​ਸੁਖਦਾਈ​॥​
ਜਿਥੇ ਸੁਖਦਾਇਕ ਮਿਤਰ ਬੈਠਾ ਸੀ।
बैठे जहा मीत सुखदाई ॥
ਤਾ​ਕੋ​ਸੰਗ​ਲੌ​ਤਹੀ​ਸਿਧਾਰੀ​॥​
ਉਸ ਨੂੰ ਨਾਲ ਲੈ ਕੇ ਉਥੋਂ ਚਲ ਪਈ।
ता को संग लौ तही सिधारी ॥
ਮੂੜ​ਲੋਗ​ਕਛੁ​ਗਤਿ​ਨ​ਬਿਚਾਰੀ​॥੨੩॥​
ਮੂਰਖ ਲੋਕਾਂ ਨੇ (ਉਸ ਦੀ) ਚਾਲ ਨੂੰ ਨਾ ਸਮਝਿਆ ॥੨੩॥
मूड़ लोग कछु गति न बिचारी ॥२३॥
ਇਤਿ​ਸ੍ਰੀ​ਚਰਿਤ੍ਰ​ਪਖ੍ਯਾਨੇ​ਤ੍ਰਿਯਾ​ਚਰਿਤ੍ਰੇ​ਮੰਤ੍ਰੀ​ਭੂਪ​ਸੰਬਾਦੇ​ਤੀਨ​ਸੌ​ਛਿਤਾਲੀਸ​ਚਰਿਤ੍ਰ​ਸਮਾਪਤਮ​ਸਤੁ​ਸੁਭਮ​ਸਤੁ​॥੩੪੬॥੬੪੩੩॥ਅਫਜੂੰ॥​
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੪੬ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੪੬॥੬੪੩੩॥ ਚਲਦਾ॥
इति स्री चरित्र पख्याने त्रिया चरित्रे मंत्री भूप संबादे तीन सौ छितालीस चरित्र समापतम सतु सुभम सतु ॥३४६॥६४३३॥अफजूं॥
ਚੌਪਈ​॥​
ਚੌਪਈ:
चौपई ॥
ਜਹ​ਹਮ​ਦਿਸਾ​ਉਤਰਾ​ਸੁਨੀ​॥​
ਅਸੀਂ ਜਿਧਰ ਨੂੰ ਉੱਤਰ ਦਿਸ਼ਾ ਸੁਣੀ ਹੈ,
जह हम दिसा उतरा सुनी ॥
ਰਾਜਾ​ਤਹਿਕ​ਬਸਤ​ਥੋ​ਗੁਨੀ​॥​
ਉਥੇ ਇਕ ਗੁਣਵਾਨ ਰਾਜਾ ਰਹਿੰਦਾ ਸੀ।
राजा तहिक बसत थो गुनी ॥
ਕਲਗੀ​ਰਾਇ​ਜਾਹਿ​ਜਗ​ਭਾਖਤ​॥​
ਉਸ ਨੂੰ ਜਗਤ ਕਲਗੀ ਰਾਇ ਕਹਿੰਦਾ ਸੀ।
कलगी राइ जाहि जग भाखत ॥
ਨਾਨਾ​ਦੇਸ​ਕਾਨਿ​ਤਿਹ​ਰਾਖਤ​॥੧॥​
ਅਨੇਕ ਦੇਸ਼ ਉਸ ਦੀ ਈਨ ਮੰਨਦੇ ਸਨ ॥੧॥
नाना देस कानि तिह राखत ॥१॥
ਮੀਤ​ਮਤੀ​ਤਿਹ​ਨਾਰਿ​ਬਿਰਾਜੈ​॥​
ਉਸ ਦੀ ਰਾਣੀ ਦਾ ਨਾਂ ਮੀਤ ਮਤੀ ਸੀ,
मीत मती तिह नारि बिराजै ॥
ਜਾਹਿ​ਬਿਲੋਕਿ​ਚੰਦ੍ਰਮਾ​ਲਾਜੈ​॥​
ਜਿਸ ਨੂੰ ਵੇਖ ਕੇ ਚੰਦ੍ਰਮਾ ਵੀ ਸ਼ਰਮਾਉਂਦਾ ਸੀ।
जाहि बिलोकि चंद्रमा लाजै ॥
ਤਾ​ਕੀ​ਏਕ​ਲਛਿਮਿਨਿ​ਦਾਸੀ​॥​
ਉਸ ਦੀ ਲਛਮਨੀ ਨਾਂ ਦੀ ਇਕ ਦਾਸੀ ਸੀ।
ता की एक लछिमिनि दासी ॥
ਦੁਰਬਲ​ਦੇਹ​ਘੜੀ​ਅਬਿਨਾਸੀ​॥੨॥​
ਪਰਮਾਤਮਾ ਨੇ ਉਸ ਦੇ ਸ਼ਰੀਰ ਨੂੰ ਬਹੁਤ ਦੁਰਬਲ ਬਣਾਇਆ ਸੀ ॥੨॥
दुरबल देह घड़ी अबिनासी ॥२॥
ਤਾ​ਸੌ​ਨਾਰਿ​ਹੇਤੁ​ਅਤਿ​ਮਾਨੈ​॥​
ਉਹ ਇਸਤਰੀ ਰਾਣੀ ਨੂੰ ਬਹੁਤ ਪਿਆਰ ਕਰਦੀ ਸੀ।
ता सौ नारि हेतु अति मानै ॥
ਮੂੜ​ਨ​ਰਾਨੀ​ਕ੍ਰਿਆ​ਪਛਾਨੈ​॥​
ਪਰ ਮੂਰਖ ਰਾਣੀ ਉਸ ਦੇ ਕਾਰਜ ਨੂੰ ਨਹੀਂ ਸਮਝਦੀ ਸੀ।
मूड़ न रानी क्रिआ पछानै ॥
ਗੁਪਤ​ਲੇਤ​ਦਾਸੀ​ਸੁ​ਛਿਮਾਹੀ​॥​
ਉਹ ਦਾਸੀ (ਰਾਜੇ ਪਾਸੋਂ) ਗੁਪਤ ਰੂਪ ਵਿਚ ਛੇਮਾਹੀ (ਤਨਖ਼ਾਹ) ਲੈਂਦੀ ਸੀ
गुपत लेत दासी सु छिमाही ॥
ਬੁਰੀ​ਬੁਰੀ​ਤਿਹ​ਦੇਤ​ਉਗਾਹੀ​॥੩॥​
ਅਤੇ ਭੈੜੀ ਭੈੜੀ ਗੱਲ ਉਸ (ਰਾਜੇ) ਨੂੰ ਦਸਦੀ ਸੀ ॥੩॥
बुरी बुरी तिह देत उगाही ॥३॥
ਤਿਹ​ਰਾਨੀ​ਅਪਨੀ​ਕਰਿ​ਮਾਨੈ​॥​
ਉਸ ਨੂੰ ਰਾਣੀ ਆਪਣਾ ਕਰ ਕੇ ਜਾਣਦੀ ਸੀ
तिह रानी अपनी करि मानै ॥
ਮੂਰਖ​ਤਾਹਿ​ਜਸੂਸ​ਨ​ਜਾਨੈ​॥​
ਅਤੇ ਉਸ ਨੂੰ (ਰਾਜੇ ਦੀ) ਜਾਸੂਸ ਨਹੀਂ ਸਮਝਦੀ ਸੀ।
मूरख ताहि जसूस न जानै ॥
ਪਰੈ​ਬਾਤ​ਤਾ​ਕਹ​ਜੇ​ਸ੍ਰਵਨਨ​॥​
ਉਸ ਦੇ ਕੰਨ ਵਿਚ ਜੋ ਗੱਲ ਪੈਂਦੀ ਸੀ,
परै बात ता कह जे स्रवनन ॥
ਲਿਖਿ​ਪਠਵੈ​ਤਤਛਿਨ​ਰਾਜਾ​ਤਨ​॥੪॥​
(ਉਹ) ਉਸੇ ਵੇਲੇ ਲਿਖ ਕੇ ਰਾਜੇ ਨੂੰ ਭੇਜ ਦਿੰਦੀ ਸੀ ॥੪॥
लिखि पठवै ततछिन राजा तन ॥४॥
ਹੁਤੇ​ਦੋਇ​ਦਾਸੀ​ਕੇ​ਭਾਈ​॥​
ਉਸ ਦਾਸੀ ਦੇ ਦੋ ਭਰਾ ਸਨ।
हुते दोइ दासी के भाई ॥
ਬਿਰਧ​ਦੰਤ​ਕਛੁ​ਕਹਾ​ਨ​ਜਾਈ​॥​
(ਉਨ੍ਹਾਂ) ਵੱਡਿਆਂ ਦੰਦਾਂ ਵਾਲਿਆਂ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ।
बिरध दंत कछु कहा न जाई ॥
ਸ੍ਯਾਮ​ਬਰਨ​ਇਕ​ਦੁਤਿਯ​ਕੁਰੂਪਾ​॥​
ਇਕ ਦਾ ਰੰਗ ਕਾਲਾ ਸੀ ਅਤੇ ਦੂਜਾ ਕੁਰੂਪ ਸੀ।
स्याम बरन इक दुतिय कुरूपा ॥
ਆਂਖੈ​ਜਾਨੁ​ਸੁਰਨ​ਕੇ​ਕੂਪਾ​॥੫॥​
ਅੱਖਾਂ ਮਾਨੋ (ਲਾਲ ਰੰਗ ਦੀ) ਸ਼ਰਾਬ ਦੇ ਖੂਹ ਵਰਗੀਆਂ ਸਨ ॥੫॥
आंखै जानु सुरन के कूपा ॥५॥
ਬਗਲ​ਗੰਧਿ​ਤਿਨ​ਤੇ​ਅਤਿ​ਆਵੈ​॥​
ਉਨ੍ਹਾਂ ਦੀਆਂ ਬਗਲਾਂ (ਕੱਛਾਂ) ਵਿਚੋਂ ਬਹੁਤ ਦੁਰਗੰਧ ਆਉਂਦੀ ਸੀ।
बगल गंधि तिन ते अति आवै ॥
ਬੈਠਨ​ਨਿਕਟ​ਨ​ਕੋਈ​ਪਾਵੈ​॥​
ਉਨ੍ਹਾਂ ਦੇ ਨੇੜੇ ਕੋਈ ਬੈਠ ਨਹੀਂ ਸਕਦਾ ਸੀ।
बैठन निकट न कोई पावै ॥
ਚੇਰੀ​ਭ੍ਰਾਤ​ਜਾਨਿ​ਹਿਤ​ਮਾਨੈ​॥​
ਦਾਸੀ ਭਰਾ ਸਮਝ ਕੇ (ਉਨ੍ਹਾਂ ਨਾਲ) ਹਿਤ ਕਰਦੀ ਸੀ।
चेरी भ्रात जानि हित मानै ॥
ਮੂੜ​ਨਾਰਿ​ਕਛੁ​ਕ੍ਰਿਯਾ​ਨ​ਜਾਨੈ​॥੬॥​
ਉਹ ਮੂਰਖ ਇਸਤਰੀ ਕੁਝ ਭੇਦ ਨਹੀਂ ਸਮਝਦੀ ਸੀ ॥੬॥
मूड़ नारि कछु क्रिया न जानै ॥६॥
ਤਹ​ਇਕ​ਹੁਤੀ​ਜਾਟਿ​ਕੀ​ਨਾਰ​॥​
ਉਥੇ ਇਕ ਜਟ ਦੀ ਇਸਤਰੀ ਹੁੰਦੀ ਸੀ।
तह इक हुती जाटि की नार ॥
ਮੈਨ​ਕਹਤ​ਤਿਹ​ਨਾਮ​ਉਚਾਰ​॥​
ਉਸ ਦਾ ਨਾਂ (ਸਭ) 'ਮੈਨਾ' ਕਹਿੰਦੇ ਸਨ।
मैन कहत तिह नाम उचार ॥
ਜਉ​ਤਿਹ​ਨਾਮ​ਚੇਰਿ​ਸੁਨਿ​ਪਾਵੇ​॥​
ਜਦ ਉਸ ਦਾ ਨਾਂ ਦਾਸੀ ਸੁਣ ਲੈਂਦੀ,
जउ तिह नाम चेरि सुनि पावे ॥
ਤਹ​ਤੇ​ਤਾਹਿ​ਟੂਕਰਾ​ਜਾਵੇ​॥੭॥​
ਤਾਂ ਉਸ ਨੂੰ ਟੁਕੜਾ (ਖਾਣ ਨੂੰ) ਦਿੰਦੀ ॥੭॥
तह ते ताहि टूकरा जावे ॥७॥
ਤਿਨ​ਇਸਤ੍ਰੀ​ਇਹ​ਭਾਤਿ​ਬਿਚਾਰੀ​॥​
ਉਸ ਇਸਤਰੀ ਨੇ ਇਸ ਤਰ੍ਹਾਂ ਵਿਚਾਰਿਆ
तिन इसत्री इह भाति बिचारी ॥
ਦਾਸੀ​ਮੂੜ​ਹ੍ਰਿਦੈ​ਮਹਿ​ਧਾਰੀ​॥​
ਅਤੇ (ਉਸ ਦੀ ਗੱਲ ਨੂੰ) ਮੂਰਖ ਦਾਸੀ ਨੇ ਮਨ ਵਿਚ ਧਾਰਨ ਕਰ ਲਿਆ।
दासी मूड़ ह्रिदै महि धारी ॥
ਭਾਇ​ਖਰਚੁ​ਕਛੁ​ਮਾਗਤ​ਤੇਰੇ​॥​
ਜੇ ਤੇਰੇ ਭਰਾ ਕੁਝ ਖਰਚ ਮੰਗਣ
भाइ खरचु कछु मागत तेरे ॥
ਗੁਹਜ​ਪਠੈਯੈ​ਕਰਿ​ਕਰਿ​ਮੇਰੇ​॥੮॥​
ਤਾਂ ਮੇਰੇ ਹੱਥ ਗੁਪਤ ਢੰਗ ਨਾਲ ਭੇਜ ਦਿਆ ਕਰ ॥੮॥
गुहज पठैयै करि करि मेरे ॥८॥
ਤਬ​ਚੇਰੀ​ਐਸੋ​ਤਨ​ਕਿਯੋ​॥​
ਤਦ ਦਾਸੀ ਨੇ ਇਸ ਤਰ੍ਹਾਂ ਹੀ ਕੀਤਾ
तब चेरी ऐसो तन कियो ॥
ਡਾਰਿ​ਦਰਬ​ਭੋਜਨ​ਮਹਿ​ਦਿਯੋ​॥​
ਅਤੇ ਭੋਜਨ ਵਿਚ ਧਨ ਨੂੰ ਪਾ ਦਿੱਤਾ (ਅਰਥਾਤ-ਭੋਜਨ ਵਿਚ ਲੁਕਾ ਦਿੱਤਾ)।
डारि दरब भोजन महि दियो ॥
ਭਾਇ​ਨਿਮਿਤ​ਖਰਚੀ​ਪਠ​ਦਈ​॥​
ਭਰਾਵਾਂ ਲਈ (ਉਸ ਨੇ) ਖਰਚਾ ਭੇਜ ਦਿੱਤਾ।
भाइ निमित खरची पठ दई ॥
ਸੋ​ਲੈ​ਨਾਰਿ​ਦਰਬੁ​ਘਰ​ਗਈ​॥੯॥​
ਧਨ ਲੈ ਕੇ ਉਹ ਨਾਰੀ (ਜਟ-ਇਸਤਰੀ) ਘਰ ਨੂੰ ਚਲੀ ਗਈ ॥੯॥
सो लै नारि दरबु घर गई ॥९॥
ਆਧੋ​ਧਨ​ਤਿਹ​ਭ੍ਰਾਤਨ​ਦੀਨਾ​॥​
(ਉਸ ਨੇ) ਅੱਧਾ ਧਨ ਉਸ ਦੇ ਭਰਾਵਾਂ ਨੂੰ ਦਿੱਤਾ
आधो धन तिह भ्रातन दीना ॥
ਆਧੋ​ਕਾਢਿ​ਆਪਿ​ਤ੍ਰਿਯ​ਲੀਨਾ​॥​
ਅਤੇ ਅੱਧਾ ਇਸਤਰੀ ਨੇ ਆਪ ਕਢ ਲਿਆ।
आधो काढि आपि त्रिय लीना ॥
ਮੂਰਖ​ਚੇਰੀ​ਭੇਦ​ਨ​ਪਾਵੈ​॥​
ਮੂਰਖ ਦਾਸੀ ਨੇ ਭੇਦ ਨਾ ਪਾਇਆ
मूरख चेरी भेद न पावै ॥