GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1297
Display Settings
Translations
ਰਤਿ​ਅਤਿ​ਨਿਤਪ੍ਰਤਿ​ਕਰਤ​ਬਨਾਈ​॥੩॥​
ਅਤੇ ਉਸ ਨਾਲ ਹਰ ਰੋਜ਼ ਕਾਮ-ਲੀਲ੍ਹਾ ਰਚਾਉਂਦੀ ॥੩॥
रति अति नितप्रति करत बनाई ॥३॥
ਰਸਤ​ਰਸਤ​ਐਸੀ​ਰਸਿ​ਗਈ​॥​
(ਉਸ ਵਿਚ) ਮਗਨ ਹੁੰਦਿਆਂ ਹੁੰਦਿਆਂ ਅਜਿਹੀ ਲੀਨ ਹੋ ਗਈ,
रसत रसत ऐसी रसि गई ॥
ਜਨੁ​ਕਰ​ਨਾਰਿ​ਤਵਨ​ਕੀ​ਭਈ​॥​
ਮਾਨੋ ਉਸ ਦੀ ਹੀ ਇਸਤਰੀ ਹੋ ਗਈ ਹੋਵੇ।
जनु कर नारि तवन की भई ॥
ਸਭ​ਬ੍ਰਿਤਾਤ​ਕਹਿ​ਤਾਹਿ​ਸਿਖਾਯੋ​॥​
(ਉਸ ਨੇ) ਸਾਰਾ ਬ੍ਰਿੱਤਾਂਤ ਉਸ (ਯਾਰ) ਨੂੰ ਸਿਖਾ ਦਿੱਤਾ
सभ ब्रितात कहि ताहि सिखायो ॥
ਸੋਵਤਿ​ਸਮੈ​ਭੂਪ​ਕਹ​ਘਾਯੋ​॥੪॥​
ਅਤੇ ਸੁੱਤੇ ਹੋਇਆਂ ਰਾਜੇ ਨੂੰ ਮਾਰ ਦਿੱਤਾ ॥੪॥
सोवति समै भूप कह घायो ॥४॥
ਪ੍ਰਾਤ​ਜਰਨ​ਕੇ​ਕਾਜ​ਸਿਧਾਈ​॥​
ਸਵੇਰ ਹੁੰਦਿਆਂ ਹੀ (ਉਹ) ਸਤੀ ਹੋਣ ਲਈ ਚਲ ਪਈ
प्रात जरन के काज सिधाई ॥
ਆਗੇ​ਰਾਖਿ​ਲਏ​ਨਿਜੁ​ਰਾਈ​॥​
ਅਤੇ ਆਪਣੇ ਅਗੇ ਰਾਜੇ (ਦੀ ਲੋਥ) ਨੂੰ ਰਖ ਲਿਆ।
आगे राखि लए निजु राई ॥
ਜਬੈ​ਚਿਤਾ​ਪਰ​ਬੈਠੀ​ਜਾਇ​॥​
ਜਦ (ਉਹ) ਜਾ ਕੇ ਚਿੱਤਾ ਉਤੇ ਬੈਠ ਗਈ
जबै चिता पर बैठी जाइ ॥
ਚਹੂੰ​ਓਰ​ਦਿਯ​ਆਗਿ​ਲਗਾਇ​॥੫॥​
ਅਤੇ ਚੌਹਾਂ ਪਾਸਿਆਂ ਤੋਂ ਅੱਗ ਲਗਾ ਦਿੱਤੀ ॥੫॥
चहूं ओर दिय आगि लगाइ ॥५॥
ਚਾਰੋ​ਦਿਸਾ​ਅਗਨਿ​ਜਬ​ਲਾਗੀ​॥​
ਜਦ ਚੌਹਾਂ ਪਾਸਿਆਂ ਤੋਂ ਅੱਗ ਲਗ ਗਈ,
चारो दिसा अगनि जब लागी ॥
ਤਬ​ਹੀ​ਉਤਰਿ​ਚਿਤਾ​ਤੈ​ਭਾਗੀ​॥​
ਤਾਂ ਚਿੱਤਾ ਤੋਂ ਉਤਰ ਕੇ ਭਜ ਪਈ।
तब ही उतरि चिता तै भागी ॥
ਲੋਗਨ​ਚਰਿਤ​ਕ੍ਰਿਯਾ​ਨਹਿ​ਜਾਨੀ​॥​
ਲੋਕਾਂ ਨੇ ਉਸ ਦੇ ਚਰਿਤ੍ਰ ਦੀ ਕਾਰਵਾਈ ਨੂੰ ਨਾ ਸਮਝਿਆ
लोगन चरित क्रिया नहि जानी ॥
ਦੀਨੀ​ਤਿਸੀ​ਚੰਡਾਰਹਿ​ਰਾਨੀ​॥੬॥​
ਅਤੇ (ਮਰਯਾਦਾ ਨੂੰ ਤੋੜਨ ਕਰ ਕੇ) ਰਾਣੀ ਨੂੰ ਉਸੇ ਚੰਡਾਲ ਦੇ ਹਵਾਲੇ ਕਰ ਦਿੱਤਾ ॥੬॥
दीनी तिसी चंडारहि रानी ॥६॥
ਯੌ​ਛਲਿ​ਛੈਲ​ਚਿਕਨਿਸਨ​ਗਈ​॥​
ਇਸ ਤਰ੍ਹਾਂ ਬਾਂਕੇ ਸ਼ਰੀਰ ਵਾਲੀ ਕੁਮਾਰੀ ਛਲ ਕੇ ਚਲੀ ਗਈ।
यौ छलि छैल चिकनिसन गई ॥
ਕਿਨੂੰ​ਨ​ਬਾਤ​ਤਾਹਿ​ਲਖਿ​ਲਈ​॥​
ਕਿਸੇ ਨੇ ਵੀ ਉਸ ਦੀ ਗੱਲ ਨੂੰ ਨਾ ਸਮਝਿਆ।
किनूं न बात ताहि लखि लई ॥
ਨਾਰਿ​ਅਧਿਕ​ਮਨ​ਹਰਖ​ਬਢਾਯੋ​॥​
(ਉਹ) ਰਾਜ ਕੁਮਾਰੀ ਮਨ ਵਿਚ ਬਹੁਤ ਪ੍ਰਸੰਨ ਹੋਈ।
नारि अधिक मन हरख बढायो ॥
ਚਾਹਤ​ਹੁਤੀ​ਸੋਇ​ਪਤਿ​ਪਾਯੋ​॥੭॥​
(ਜਿਸ ਨੂੰ) ਚਾਹੁੰਦੀ ਸੀ, ਉਸੇ ਨੂੰ ਪਤੀ ਵਜੋਂ ਪ੍ਰਾਪਤ ਕੀਤਾ ॥੭॥
चाहत हुती सोइ पति पायो ॥७॥
ਤਬ​ਤੇ​ਆਜੁ​ਲਗੇ​ਉਹ​ਦੇਸਾ​॥​
ਉਦੋਂ ਤੋਂ ਹੁਣ ਤਕ ਉਸ ਦੇਸ ਵਿਚ,
तब ते आजु लगे उह देसा ॥
ਮਾਰਤ​ਤ੍ਰਿਯ​ਕੌ​ਪ੍ਰਥਮ​ਨਰੇਸਾ​॥​
ਰਾਜੇ ਦੇ ਮਰਨ ਤੋਂ ਪਹਿਲਾਂ ਇਸਤਰੀ ਨੂੰ ਮਾਰ ਦਿੰਦੇ ਹਨ।
मारत त्रिय कौ प्रथम नरेसा ॥
ਕਠ​ਤਰੇ​ਕਰਿ​ਜਾਹਿ​ਜਰਾਵਤ​॥​
(ਉਸ ਦੇ) ਹੇਠਾਂ ਲਕੜ ਧਰ ਕੇ ਸਾੜ ਦਿੰਦੇ ਹਨ।
कठ तरे करि जाहि जरावत ॥
ਭਾਖਿ​ਸਕਤਿ​ਨਹਿ​ਬਾਤ​ਲਜਾਵਤ​॥੮॥​
ਉਹ ਗੱਲ ਕਹਿ ਨਹੀਂ ਸਕਦੇ (ਕਿ ਸਾਡੀ ਰਾਣੀ ਚੰਡਾਲ ਦੇ ਜਾ ਵਸੀ ਸੀ) (ਇਸ ਲਈ) ਲਜਾਉਂਦੇ ਹਨ ॥੮॥
भाखि सकति नहि बात लजावत ॥८॥
ਦੋਹਰਾ​॥​
ਦੋਹਰਾ:
दोहरा ॥
ਤਿਹ​ਰਾਨੀ​ਕੇ​ਪੁਤ੍ਰ​ਤਬ​ਰਾਜ​ਕਰਾ​ਤਿਹ​ਠਾਵ​॥​
ਉਸ ਰਾਣੀ ਦੇ ਪੁੱਤਰ ਨੇ ਤਦ ਉਥੇ ਰਾਜ ਕੀਤਾ।
तिह रानी के पुत्र तब राज करा तिह ठाव ॥
ਆਜੁ​ਲਗੇ​ਚੰਡਾਲਿਯੈ​ਭਾਖਤ​ਤਿਨ​ਕੋ​ਨਾਵ​॥੯॥​
ਅਜ ਤਕ ਉਨ੍ਹਾਂ ਦਾ ਨਾਂ ਚੰਡਾਲੀਏ ਕਿਹਾ ਜਾਂਦਾ ਹੈ ॥੯॥
आजु लगे चंडालियै भाखत तिन को नाव ॥९॥
ਇਤਿ​ਸ੍ਰੀ​ਚਰਿਤ੍ਰ​ਪਖ੍ਯਾਨੇ​ਤ੍ਰਿਯਾ​ਚਰਿਤ੍ਰੇ​ਮੰਤ੍ਰੀ​ਭੂਪ​ਸੰਬਾਦੇ​ਤੀਨ​ਸੌ​ਚੌਤਾਲੀਸ​ਚਰਿਤ੍ਰ​ਸਮਾਪਤਮ​ਸਤੁ​ਸੁਭਮ​ਸਤੁ​॥੩੪੪॥੬੩੯੬॥ਅਫਜੂੰ॥​
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੪੪ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੪੪॥੬੩੯੬॥ ਚਲਦਾ॥
इति स्री चरित्र पख्याने त्रिया चरित्रे मंत्री भूप संबादे तीन सौ चौतालीस चरित्र समापतम सतु सुभम सतु ॥३४४॥६३९६॥अफजूं॥
ਚੌਪਈ​॥​
ਚੌਪਈ:
चौपई ॥
ਦੌਲਾ​ਕੀ​ਗੁਜਰਾਤਿ​ਬਸਤ​ਜਹ​॥​
(ਸ਼ਾਹ) ਦੌਲਾ ਦੀ ਗੁਜਰਾਤ ਜਿਥੇ ਵਸਦੀ ਹੈ।
दौला की गुजराति बसत जह ॥
ਅਮਰ​ਸਿੰਘ​ਇਕ​ਹੁਤਾ​ਨ੍ਰਿਪਤਿ​ਤਹ​॥​
ਉਥੋਂ ਦਾ ਇਕ ਅਮਰ ਸਿੰਘ ਨਾਂ ਦਾ ਰਾਜਾ ਸੀ।
अमर सिंघ इक हुता न्रिपति तह ॥
ਅੰਗਨਾ​ਦੇ​ਰਾਨੀ​ਤਿਹ​ਰਾਜੈ​॥​
ਉਸ ਦੀ ਰਾਣੀ ਦਾ ਨਾਂ ਅੰਗਨਾ ਦੇ (ਦੇਈ) ਸੀ
अंगना दे रानी तिह राजै ॥
ਨਿਰਖਿ​ਦਿਵੰਗਨਨ​ਕੋ​ਮਨ​ਲਾਜੈ​॥੧॥​
ਜਿਸ ਨੂੰ ਵੇਖ ਕੇ ਦੇਵਇਸ ਤਰੀਆਂ ਦਾ ਮਨ ਲਜਿਤ ਹੁੰਦਾ ਸੀ ॥੧॥
निरखि दिवंगनन को मन लाजै ॥१॥
ਰਾਜਾ​ਅਧਿਕ​ਪੀਰ​ਕਹ​ਮਾਨੈ​॥​
ਰਾਜਾ ਪੀਰ ਨੂੰ ਬਹੁਤ ਮੰਨਦਾ ਸੀ।
राजा अधिक पीर कह मानै ॥
ਭਲੀ​ਬੁਰੀ​ਜੜ​ਬਾਤ​ਨ​ਜਾਨੈ​॥​
(ਉਹ) ਮੂਰਖ ਮਾੜੇ ਚੰਗੇ ਦੀ ਪਛਾਣ ਨਹੀਂ ਕਰਦਾ ਸੀ।
भली बुरी जड़ बात न जानै ॥
ਤਹਾ​ਸੁਬਰਨ​ਸਿੰਘ​ਇਕ​ਛਤ੍ਰੀ​॥​
ਉਥੇ ਸੁਬਰਨ ਸਿੰਘ ਨਾਂ ਦਾ ਇਕ ਛਤ੍ਰੀ ਸੀ,
तहा सुबरन सिंघ इक छत्री ॥
ਰੂਪਵਾਨ​ਧਨਵਾਨ​ਧਰਤ੍ਰੀ​॥੨॥​
ਜੋ ਰੂਪਵਾਨ, ਧਨਵਾਨ ਅਤੇ ਅਸਤ੍ਰ ਚਲਾਉਣ ਵਿਚ ਪ੍ਰਬੀਨ ਸੀ ॥੨॥
रूपवान धनवान धरत्री ॥२॥
ਸੁੰਦਰ​ਅਧਿਕ​ਹੁਤੋ​ਖਤਿਰੇਟਾ​॥​
ਉਹ ਛਤ੍ਰੀ-ਪੁੱਤਰ ਬਹੁਤ ਸੁੰਦਰ ਸੀ,
सुंदर अधिक हुतो खतिरेटा ॥
ਜਨੁਕ​ਰੂਪ​ਸੌ​ਸਕਲ​ਲਪੇਟਾ​॥​
ਮਾਨੋ ਸੁੰਦਰਤਾ ਨਾਲ ਸਾਰਾ ਲਪੇਟਿਆ ਹੋਵੇ।
जनुक रूप सौ सकल लपेटा ॥
ਜਬ​ਤੇ​ਨਿਰਖਿ​ਨਾਰਿ​ਤਿਹ​ਗਈ​॥​
ਜਦ ਉਹ ਰਾਣੀ ਉਸ ਨੂੰ ਵੇਖ ਕੇ ਗਈ,
जब ते निरखि नारि तिह गई ॥
ਸੁਧਿ​ਬੁਧਿ​ਛਾਡਿ​ਦਿਵਾਨੀ​ਭਈ​॥੩॥​
ਤਾਂ ਸੁੱਧ ਬੁੱਧ ਤਿਆਗ ਕੇ ਦੀਵਾਨੀ ਹੋ ਗਈ ॥੩॥
सुधि बुधि छाडि दिवानी भई ॥३॥
ਤਾ​ਸੰਗ​ਨੇਹ​ਸਜਾ​ਰੁਚਿ​ਮਾਨ​॥​
ਤਦ ਉਸ ਨੇ ਰੁਚੀ ਪੂਰਵਕ ਉਸ ਨਾਲ ਪ੍ਰੇਮ ਲਗਾ ਲਿਆ
ता संग नेह सजा रुचि मान ॥
ਜਾਨਿ​ਬੂਝਿ​ਹ੍ਵੈ​ਗਈ​ਅਜਾਨ​॥​
ਅਤੇ (ਆਪਣੇ ਆਪ ਨੂੰ) ਜਾਣ ਬੁਝ ਕੇ ਅਣਜਾਣ ਦਸਣ ਲਗੀ।
जानि बूझि ह्वै गई अजान ॥
ਦਈ​ਸਹਚਰੀ​ਤਹਿਕ​ਪਠਾਇ​॥​
(ਉਸ ਨੇ) ਇਕ ਸਹੇਲੀ ਨੂੰ ਉਸ ਕੋਲ ਭੇਜਿਆ
दई सहचरी तहिक पठाइ ॥
ਜ੍ਯੋਂ​ਤ੍ਯੋਂ​ਤਿਹ​ਗ੍ਰਿਹ​ਲਿਯਾ​ਮੰਗਾਇ​॥੪॥​
ਅਤੇ ਜਿਵੇਂ ਕਿਵੇਂ ਉਸ ਨੂੰ ਘਰ ਬੁਲਾ ਲਿਆ ॥੪॥
ज्यों त्यों तिह ग्रिह लिया मंगाइ ॥४॥
ਪੋਸਤ​ਭਾਗ​ਅਫੀਮ​ਮੰਗਾਈ​॥​
ਪੋਸਤ, ਭੰਗ ਅਤੇ ਅਫ਼ੀਮ ਮੰਗਵਾਈ
पोसत भाग अफीम मंगाई ॥
ਪਾਨਿ​ਡਾਰਿ​ਕਰਿ​ਭਾਗ​ਘੁਟਾਈ​॥​
ਅਤੇ ਪਾਣੀ ਪਾ ਕੇ ਭੰਗ ਘੁਟਵਾਈ।
पानि डारि करि भाग घुटाई ॥
ਪਾਨ​ਕਿਯਾ​ਦੁਹੂੰ​ਬੈਠਿ​ਪ੍ਰਜੰਕਹਿ​॥​
ਦੋਹਾਂ ਨੇ ਪਲੰਘ ਉਤੇ ਬੈਠ ਕੇ ਪੀਤੀ
पान किया दुहूं बैठि प्रजंकहि ॥
ਰਤਿ​ਮਾਨੀ​ਭਰਿ​ਭਰਿ​ਦ੍ਰਿੜ​ਅੰਕਹਿ​॥੫॥​
ਅਤੇ ਗਲਵਕੜੀਆਂ ਪਾ ਪਾ ਕੇ ਰਤੀ ਮਨਾਈ ॥੫॥
रति मानी भरि भरि द्रिड़ अंकहि ॥५॥
ਦੋਹਰਾ​॥​
ਦੋਹਰਾ:
दोहरा ॥
ਜਬੈ​ਟਨਾਨੇ​ਕੈਫ​ਕੇ​ਆਏ​ਅਖਿਯਨ​ਮਾਹਿ​॥​
ਜਦ ਨਸ਼ੇ ਕਰ ਕੇ ਅੱਖਾਂ ਵਿਚ ਭੰਬਰ ਤਾਰੇ ਆਣ ਲਗੇ,
जबै टनाने कैफ के आए अखियन माहि ॥