GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1229
Display Settings
Translations
ਸਾਰੰਗ​ਮਹਲਾ​੫​ਚਉਪਦੇ​ਘਰੁ​੫​॥​
ਰਾਗ ਸਾਰੰਗ, ਘਰ ੫ ਵਿੱਚ ਗੁਰੂ ਅਰਜਨਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।
Saarang, Fifth Mahalaa, Chau-Padas, Fifth House:
सारंग महला ५ चउपदे घरु ५ ॥
ੴ​ਸਤਿਗੁਰ​ਪ੍ਰਸਾਦਿ​॥​
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਹਰਿ​ਭਜਿ​ਆਨ​ਕਰਮ​ਬਿਕਾਰ​॥​
ਪਰਮਾਤਮਾ ਦਾ ਭਜਨ ਕਰਿਆ ਕਰ, (ਭਜਨ ਤੋਂ ਬਿਨਾ) ਹੋਰ ਹੋਰ ਕੰਮ (ਜਿੰਦ ਲਈ) ਵਿਅਰਥ ਹਨ।
Meditate, vibrate on the Lord; other actions are corrupt.
हरि भजि आन करम बिकार ॥
ਮਾਨ​ਮੋਹੁ​ਨ​ਬੁਝਤ​ਤ੍ਰਿਸਨਾ​ਕਾਲ​ਗ੍ਰਸ​ਸੰਸਾਰ​॥੧॥​ਰਹਾਉ​॥​
(ਹੋਰ ਹੋਰ ਕੰਮਾਂ ਨਾਲ) ਅਹੰਕਾਰ ਤੇ ਮੋਹ (ਪੈਦਾ ਹੁੰਦਾ ਹੈ), ਤ੍ਰਿਸ਼ਨਾ ਨਹੀਂ ਮਿਟਦੀ, ਦੁਨੀਆ ਆਤਮਕ ਮੌਤ ਵਿਚ ਫਸੀ ਰਹਿੰਦੀ ਹੈ ॥੧॥ ਰਹਾਉ ॥
Pride, attachment and desire are not quenched; the world is in the grip of death. ||1||Pause||
मान मोहु न बुझत त्रिसना काल ग्रस संसार ॥१॥ रहाउ ॥
ਖਾਤ​ਪੀਵਤ​ਹਸਤ​ਸੋਵਤ​ਅਉਧ​ਬਿਤੀ​ਅਸਾਰ​॥​
ਖਾਂਦਿਆਂ ਪੀਂਦਿਆਂ ਹੱਸਦਿਆਂ ਸੁੱਤਿਆਂ (ਇਸੇ ਤਰ੍ਹਾਂ ਮਨੁੱਖ ਦੀ) ਉਮਰ ਬੇ-ਸਮਝੀ ਵਿਚ ਬੀਤਦੀ ਜਾਂਦੀ ਹੈ।
Eating, drinking, laughing and sleeping, life passes uselessly.
खात पीवत हसत सोवत अउध बिती असार ॥
ਨਰਕ​ਉਦਰਿ​ਭ੍ਰਮੰਤ​ਜਲਤੋ​ਜਮਹਿ​ਕੀਨੀ​ਸਾਰ​॥੧॥​
ਨਰਕ ਸਮਾਨ ਹਰੇਕ ਜੂਨ ਵਿਚ (ਜੀਵ) ਭਟਕਦਾ ਹੈ ਦੁਖੀ ਹੁੰਦਾ ਹੈ, ਜਮਾਂ ਦੇ ਵੱਸ ਪਿਆ ਰਹਿੰਦਾ ਹੈ ॥੧॥
The mortal wanders in reincarnation, burning in the hellish environment of the womb; in the end, he is destroyed by death. ||1||
नरक उदरि भ्रमंत जलतो जमहि कीनी सार ॥१॥
ਪਰ​ਦ੍ਰੋਹ​ਕਰਤ​ਬਿਕਾਰ​ਨਿੰਦਾ​ਪਾਪ​ਰਤ​ਕਰ​ਝਾਰ​॥​
(ਭਜਨ ਤੋਂ ਖੁੰਝ ਕੇ) ਮਨੁੱਖ ਦੂਜਿਆਂ ਨਾਲ ਠੱਗੀ ਕਰਦਾ ਹੈ, ਨਿੰਦਾ ਆਦਿਕ ਕੁਕਰਮ ਕਰਦਾ ਹੈ, ਬੇ-ਪਰਵਾਹ ਹੋ ਕੇ ਪਾਪਾਂ ਵਿਚ ਮਸਤ ਰਹਿੰਦਾ ਹੈ।
He practices fraud, cruelty and slander against others; he sins, and washes his hands.
पर द्रोह करत बिकार निंदा पाप रत कर झार ॥
ਬਿਨਾ​ਸਤਿਗੁਰ​ਬੂਝ​ਨਾਹੀ​ਤਮ​ਮੋਹ​ਮਹਾਂ​ਅੰਧਾਰ​॥੨॥​
ਗੁਰੂ ਦੀ ਸਰਨ ਤੋਂ ਬਿਨਾ (ਮਨੁੱਖ ਨੂੰ) ਆਤਮਕ ਜੀਵਨ ਦੀ ਸਮਝ ਨਹੀਂ ਪੈਂਦੀ, ਮੋਹ ਦੇ ਬੜੇ ਘੁੱਪ ਹਨੇਰੇ ਵਿਚ ਪਿਆ ਰਹਿੰਦਾ ਹੈ ॥੨॥
Without the True Guru, he has no understanding; he is lost in the utter darkness of anger and attachment. ||2||
बिना सतिगुर बूझ नाही तम मोह महां अंधार ॥२॥
ਬਿਖੁ​ਠਗਉਰੀ​ਖਾਇ​ਮੂਠੋ​ਚਿਤਿ​ਨ​ਸਿਰਜਨਹਾਰ​॥​
ਆਤਮਕ ਮੌਤ ਲਿਆਉਣ ਵਾਲੀ ਮਾਇਆ-ਠਗ-ਬੂਟੀ ਖਾ ਕੇ ਮਨੁੱਖ (ਆਤਮਕ ਸਰਮਾਏ ਵਲੋਂ) ਲੁੱਟਿਆ ਜਾਂਦਾ ਹੈ, ਇਸ ਦੇ ਮਨ ਵਿਚ ਪਰਮਾਤਮਾ ਦੀ ਯਾਦ ਨਹੀਂ ਹੁੰਦੀ।
He takes the intoxicating drugs of cruelty and corruption, and is plundered. He is not conscious of the Creator Lord God.
बिखु ठगउरी खाइ मूठो चिति न सिरजनहार ॥
ਗੋਬਿੰਦ​ਗੁਪਤ​ਹੋਇ​ਰਹਿਓ​ਨਿਆਰੋ​ਮਾਤੰਗ​ਮਤਿ​ਅਹੰਕਾਰ​॥੩॥​
ਹਉਮੈ ਦੀ ਮੱਤ ਦੇ ਕਾਰਨ ਹਾਥੀ ਵਾਂਗ (ਫੁੱਲਿਆ ਰਹਿੰਦਾ ਹੈ, ਇਸ ਦੇ ਅੰਦਰ ਹੀ) ਪਰਮਾਤਮਾ ਛੁਪਿਆ ਬੈਠਾ ਹੈ, ਪਰ ਉਸ ਤੋਂ ਵੱਖਰਾ ਹੀ ਰਹਿੰਦਾ ਹੈ ॥੩॥
The Lord of the Universe is hidden and unattached. The mortal is like a wild elephant, intoxicated with the wine of egotism. ||3||
गोबिंद गुपत होइ रहिओ निआरो मातंग मति अहंकार ॥३॥
ਕਰਿ​ਕ੍ਰਿਪਾ​ਪ੍ਰਭ​ਸੰਤ​ਰਾਖੇ​ਚਰਨ​ਕਮਲ​ਅਧਾਰ​॥​
ਪ੍ਰਭੂ ਜੀ ਨੇ ਮਿਹਰ ਕਰ ਕੇ ਆਪਣੇ ਸੰਤਾਂ ਨੂੰ ਆਪਣੇ ਸੋਹਣੇ ਚਰਨਾਂ ਦੇ ਆਸਰੇ (ਇਸ 'ਬਿਖੁ ਠਗਉਰੀ' ਤੋਂ) ਬਚਾਈ ਰੱਖਿਆ ਹੈ।
In His Mercy, God saves His Saints; they have the Support of His Lotus Feet.
करि क्रिपा प्रभ संत राखे चरन कमल अधार ॥
ਕਰ​ਜੋਰਿ​ਨਾਨਕੁ​ਸਰਨਿ​ਆਇਓ​ਗੋੁਪਾਲ​ਪੁਰਖ​ਅਪਾਰ​॥੪॥੧॥੧੨੯॥​
ਹੇ ਗੋਪਾਲ! ਹੇ ਅਕਾਲ ਪੁਰਖ! ਹੇ ਬੇਅੰਤ! ਦੋਵੇਂ ਹੱਥ ਜੋੜ ਕੇ ਨਾਨਕ (ਤੇਰੀ) ਸਰਨ ਆਇਆ ਹੈ (ਇਸ ਦੀ ਭੀ ਰੱਖਿਆ ਕਰ) ॥੪॥੧॥੧੨੯॥
With his palms pressed together, Nanak has come to the Sanctuary of the Primal Being, the Infinite Lord God. ||4||1||129||
कर जोरि नानकु सरनि आइओ गुोपाल पुरख अपार ॥४॥१॥१२९॥
ਸਾਰਗ​ਮਹਲਾ​੫​ਘਰੁ​੬​ਪੜਤਾਲ​॥​
ਰਾਗ ਸਾਰੰਗ, ਘਰ ੬ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਪੜਤਾਲ'।
Saarang, Fifth Mahalaa, Sixth House, Partaal:
सारग महला ५ घरु ६ पड़ताल ॥
ੴ​ਸਤਿਗੁਰ​ਪ੍ਰਸਾਦਿ​॥​
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਸੁਭ​ਬਚਨ​ਬੋਲਿ​ਗੁਨ​ਅਮੋਲ​॥​
(ਹੇ ਜੀਵ-ਇਸਤ੍ਰੀ!) ਪਰਮਾਤਮਾ ਦੇ ਅਮੋਲਕ ਗੁਣ (ਸਭ ਬਚਨਾਂ ਨਾਲੋਂ) ਸੁਭ ਬਚਨ ਹਨ-ਇਹਨਾਂ ਦਾ ਉਚਾਰਨ ਕਰਿਆ ਕਰ।
Chant His Sublime Word and His Priceless Glories.
सुभ बचन बोलि गुन अमोल ॥
ਕਿੰਕਰੀ​ਬਿਕਾਰ​॥​
ਹੇ ਵਿਕਾਰਾਂ ਦੀ ਦਾਸੀ (ਹੋ ਚੁਕੀ ਜੀਵ-ਇਸਤ੍ਰੀ)!
Why are you indulging in corrupt actions?
किंकरी बिकार ॥
ਦੇਖੁ​ਰੀ​ਬੀਚਾਰ​॥​
ਹੋਸ਼ ਕਰ (ਵਿਚਾਰ ਕੇ ਵੇਖ)।
Look at this, see and understand!
देखु री बीचार ॥
ਗੁਰ​ਸਬਦੁ​ਧਿਆਇ​ਮਹਲੁ​ਪਾਇ​॥​
ਗੁਰੂ ਦਾ ਸ਼ਬਦ ਆਪਣੇ ਮਨ ਵਿਚ ਟਿਕਾਈ ਰੱਖ (ਤੇ, ਸ਼ਬਦ ਦੀ ਬਰਕਤਿ ਨਾਲ) ਪ੍ਰਭੂ-ਚਰਨਾਂ ਵਿਚ ਟਿਕਾਣਾ ਪ੍ਰਾਪਤ ਕਰ।
Meditate on the Word of the Guru's Shabad, and attain the Mansion of the Lord's Presence.
गुर सबदु धिआइ महलु पाइ ॥
ਹਰਿ​ਸੰਗਿ​ਰੰਗ​ਕਰਤੀ​ਮਹਾ​ਕੇਲ​॥੧॥​ਰਹਾਉ​॥​
(ਜਿਹੜੀ ਜੀਵ-ਇਸਤ੍ਰੀ ਪ੍ਰਭੂ-ਚਰਨਾਂ ਵਿਚ ਟਿਕਦੀ ਹੈ, ਉਹ) ਪਰਮਾਤਮਾ ਵਿਚ ਜੁੜ ਕੇ ਬੜੇ ਆਤਮਕ ਆਨੰਦ ਮਾਣਦੀ ਹੈ ॥੧॥ ਰਹਾਉ ॥
Imbued with the Love of the Lord, you shall totally play with Him. ||1||Pause||
हरि संगि रंग करती महा केल ॥१॥ रहाउ ॥
ਸੁਪਨ​ਰੀ​ਸੰਸਾਰੁ​॥​
(ਹੇ ਸਖੀ!) ਇਹ ਜਗਤ ਸੁਪਨੇ ਵਰਗਾ ਹੈ,
The world is a dream.
सुपन री संसारु ॥
ਮਿਥਨੀ​ਬਿਸਥਾਰੁ​॥​
(ਇਸ ਦਾ ਸਾਰਾ) ਖਿਲਾਰਾ ਨਾਸਵੰਤ ਹੈ।
Its expanse is false.
मिथनी बिसथारु ॥
ਸਖੀ​ਕਾਇ​ਮੋਹਿ​ਮੋਹਿਲੀ​ਪ੍ਰਿਅ​ਪ੍ਰੀਤਿ​ਰਿਦੈ​ਮੇਲ​॥੧॥​
ਹੇ ਸਖੀ! ਤੂੰ ਇਸ ਦੇ ਮੋਹ ਵਿਚ ਕਿਉਂ ਫਸੀ ਹੋਈ ਹੈਂ? ਪ੍ਰੀਤਮ ਪ੍ਰਭੂ ਦੀ ਪ੍ਰੀਤ ਆਪਣੇ ਹਿਰਦੇ ਵਿਚ ਵਸਾਈ ਰੱਖ ॥੧॥
O my companion, why are you so enticed by the Enticer? Enshrine the Love of Your Beloved within your heart. ||1||
सखी काइ मोहि मोहिली प्रिअ प्रीति रिदै मेल ॥१॥
ਸਰਬ​ਰੀ​ਪ੍ਰੀਤਿ​ਪਿਆਰੁ​॥​
ਹੇ ਸਖੀ! ਪ੍ਰਭੂ ਸਭ ਜੀਵਾਂ ਨਾਲ ਪ੍ਰੀਤ ਕਰਦਾ ਹੈ ਪਿਆਰ ਕਰਦਾ ਹੈ।
He is total love and affection.
सरब री प्रीति पिआरु ॥
ਪ੍ਰਭੁ​ਸਦਾ​ਰੀ​ਦਇਆਰੁ​॥​
ਹੇ ਸਖੀ! ਉਹ ਸਦਾ ਹੀ ਦਇਆ ਦਾ ਘਰ ਹੈ।
God is always merciful.
प्रभु सदा री दइआरु ॥
ਕਾਂਏਂ​ਆਨ​ਆਨ​ਰੁਚੀਐ​॥​
(ਉਸ ਨੂੰ ਭੁਲਾ ਕੇ) ਹੋਰ ਹੋਰ ਪਦਾਰਥਾਂ ਵਿਚ ਪਿਆਰ ਨਹੀਂ ਪਾਣਾ ਚਾਹੀਦਾ।
Others - why are you involved with others?
कांएं आन आन रुचीऐ ॥
ਹਰਿ​ਸੰਗਿ​ਸੰਗਿ​ਖਚੀਐ​॥​
ਸਦਾ ਪਰਮਾਤਮਾ ਦੇ ਪਿਆਰ ਵਿਚ ਹੀ ਮਸਤ ਰਹਿਣਾ ਚਾਹੀਦਾ ਹੈ।
Remain involved with the Lord.
हरि संगि संगि खचीऐ ॥
ਜਉ​ਸਾਧਸੰਗ​ਪਾਏ​॥​
ਜਦੋਂ (ਕੋਈ ਵਡ-ਭਾਗੀ ਮਨੁੱਖ) ਸਾਧ ਸੰਗਤ ਦਾ ਮਿਲਾਪ ਹਾਸਲ ਕਰਦਾ ਹੈ
When you join the Saadh Sangat, the Company of the Holy,
जउ साधसंग पाए ॥
ਕਹੁ​ਨਾਨਕ​ਹਰਿ​ਧਿਆਏ​॥​
ਅਤੇ ਨਾਨਕ ਆਖਦਾ ਹੈ- ਜਦੋਂ ਪਰਮਾਤਮਾ ਦਾ ਧਿਆਨ ਧਰਦਾ ਹੈ,
says Nanak, meditate on the Lord.
कहु नानक हरि धिआए ॥
ਅਬ​ਰਹੇ​ਜਮਹਿ​ਮੇਲ​॥੨॥੧॥੧੩੦॥​
ਤਦੋਂ ਜਮਾਂ ਨਾਲ ਉਸ ਦਾ ਵਾਹ ਨਹੀਂ ਪੈਂਦਾ ॥੨॥੧॥੧੩੦॥
Now, your association with death is ended. ||2||1||130||
अब रहे जमहि मेल ॥२॥१॥१३०॥
ਸਾਰਗ​ਮਹਲਾ​੫​॥​
Saarang, Fifth Mahalaa:
सारग महला ५ ॥
ਕੰਚਨਾ​ਬਹੁ​ਦਤ​ਕਰਾ​॥​
ਹੇ ਮਨ! ਜੇ ਕੋਈ ਮਨੁੱਖ ਬਹੁਤ ਸੋਨਾ ਦਾਨ ਕਰਦਾ ਹੈ,
You may make donations of gold,
कंचना बहु दत करा ॥
ਭੂਮਿ​ਦਾਨੁ​ਅਰਪਿ​ਧਰਾ​॥​
ਭੁਇਂ ਮਣਸ ਕੇ ਦਾਨ ਕਰਦਾ ਹੈ,
and give away land in charity
भूमि दानु अरपि धरा ॥
ਮਨ​ਅਨਿਕ​ਸੋਚ​ਪਵਿਤ੍ਰ​ਕਰਤ​॥​
ਕਈ ਸੁੱਚਾਂ ਨਾਲ (ਸਰੀਰ ਨੂੰ) ਪਵਿੱਤਰ ਕਰਦਾ ਹੈ,
and purify your mind in various ways,
मन अनिक सोच पवित्र करत ॥
ਨਾਹੀ​ਰੇ​ਨਾਮ​ਤੁਲਿ​ਮਨ​ਚਰਨ​ਕਮਲ​ਲਾਗੇ​॥੧॥​ਰਹਾਉ​॥​
(ਇਹ ਉੱਦਮ) ਪਰਮਾਤਮਾ ਦੇ ਨਾਮ ਦੇ ਬਰਾਬਰ ਨਹੀਂ ਹਨ। ਹੇ ਮਨ! ਪਰਮਾਤਮਾ ਦੇ ਸੋਹਣੇ ਚਰਨਾਂ ਵਿਚ ਜੁੜਿਆ ਰਹੁ ॥੧॥ ਰਹਾਉ ॥
but none of this is equal to the Lord's Name. Remain attached to the Lord's Lotus Feet. ||1||Pause||
नाही रे नाम तुलि मन चरन कमल लागे ॥१॥ रहाउ ॥
ਚਾਰਿ​ਬੇਦ​ਜਿਹਵ​ਭਨੇ​॥​
ਹੇ ਮਨ! ਜੇ ਕੋਈ ਮਨੁੱਖ ਚਾਰੇ ਵੇਦ ਆਪਣੀ ਜੀਭ ਨਾਲ ਉਚਾਰਦਾ ਰਹਿੰਦਾ ਹੈ,
You may recite the four Vedas with your tongue,
चारि बेद जिहव भने ॥
ਦਸ​ਅਸਟ​ਖਸਟ​ਸ੍ਰਵਨ​ਸੁਨੇ​॥​
ਅਠਾਰਾਂ ਪੁਰਾਣ ਅਤੇ ਛੇ ਸਾਸਤ੍ਰ ਕੰਨਾਂ ਨਾਲ ਸੁਣਦਾ ਰਹਿੰਦਾ ਹੈ,
and listen to the eighteen Puraanas and the six Shaastras with your ears,
दस असट खसट स्रवन सुने ॥
ਨਹੀ​ਤੁਲਿ​ਗੋਬਿਦ​ਨਾਮ​ਧੁਨੇ​॥​
(ਇਹ ਕੰਮ) ਪਰਮਾਤਮਾ ਦੇ ਨਾਮ ਦੀ ਲਗਨ ਦੇ ਬਰਾਬਰ ਨਹੀਂ ਹਨ।
but these are not equal to the celestial melody of the Naam, the Name of the Lord of the Universe.
नही तुलि गोबिद नाम धुने ॥
ਮਨ​ਚਰਨ​ਕਮਲ​ਲਾਗੇ​॥੧॥​
ਹੇ ਮਨ! ਪ੍ਰਭੂ ਦੇ ਸੋਹਣੇ ਚਰਨਾਂ ਵਿਚ ਪ੍ਰੀਤ ਬਣਾਈ ਰੱਖ ॥੧॥
Remain attached to the Lord's Lotus Feet. ||1||
मन चरन कमल लागे ॥१॥
ਬਰਤ​ਸੰਧਿ​ਸੋਚ​ਚਾਰ​॥​
ਹੇ ਮਨ! ਵਰਤ, ਸੰਧਿਆ, ਸਰੀਰਕ ਪਵਿੱਤ੍ਰਤਾ,
You may observe fasts, and say your prayers, purify yourself
बरत संधि सोच चार ॥
ਕ੍ਰਿਆ​ਕੁੰਟਿ​ਨਿਰਾਹਾਰ​॥​
(ਤੀਰਥ-ਜਾਤ੍ਰਾ ਆਦਿਕ ਲਈ) ਚਾਰ ਕੂਟਾਂ ਵਿਚ ਭੁੱਖੇ ਰਹਿ ਕੇ ਭੌਂਦੇ ਫਿਰਨਾ,
and do good deeds; you may go on pilgrimages everywhere and eat nothing at all.
क्रिआ कुंटि निराहार ॥
ਅਪਰਸ​ਕਰਤ​ਪਾਕਸਾਰ​॥​
ਕਿਸੇ ਨਾਲ ਛੁਹਣ ਤੋਂ ਬਿਨਾ ਆਪਣੀ ਰਸੋਈ ਤਿਆਰ ਕਰਨੀ,
You may cook your food without touching anyone;
अपरस करत पाकसार ॥
ਨਿਵਲੀ​ਕਰਮ​ਬਹੁ​ਬਿਸਥਾਰ​॥​
(ਆਂਦਰਾਂ ਦਾ ਅੱਭਿਆਸ) ਨਿਵਲੀ ਕਰਮ ਕਰਨਾ, ਹੋਰ ਅਜਿਹੇ ਕਈ ਖਿਲਾਰੇ ਖਿਲਾਰਨੇ,
you may make a great show of cleansing techniques,
निवली करम बहु बिसथार ॥
ਧੂਪ​ਦੀਪ​ਕਰਤੇ​ਹਰਿ​ਨਾਮ​ਤੁਲਿ​ਨ​ਲਾਗੇ​॥​
(ਦੇਵ-ਪੂਜਾ ਲਈ) ਧੂਪ ਧੁਖਾਣੇ ਦੀਵੇ ਜਗਾਣੇ-ਇਹ ਸਾਰੇ ਹੀ ਉੱਦਮ ਪਰਮਾਤਮਾ ਦੇ ਨਾਮ ਦੀ ਬਰਾਬਰੀ ਨਹੀਂ ਕਰਦੇ।
and burn incense and devotional lamps, but none of these are equal to the Lord's Name.
धूप दीप करते हरि नाम तुलि न लागे ॥
ਰਾਮ​ਦਇਆਰ​ਸੁਨਿ​ਦੀਨ​ਬੇਨਤੀ​॥​
ਹੇ ਦਾਸ ਨਾਨਕ! ਹੇ ਦਇਆ ਦੇ ਸੋਮੇ ਪ੍ਰਭੂ! ਮੇਰੀ ਗਰੀਬ ਦੀ ਬੇਨਤੀ ਸੁਣ!
O Merciful Lord, please hear the prayer of the meek and the poor.
राम दइआर सुनि दीन बेनती ॥
ਦੇਹੁ​ਦਰਸੁ​ਨੈਨ​ਪੇਖਉ​ਜਨ​ਨਾਨਕ​ਨਾਮ​ਮਿਸਟ​ਲਾਗੇ​॥੨॥੨॥੧੩੧॥​
ਆਪਣਾ ਦਰਸਨ ਦੇਹ, ਮੈਂ ਤੈਨੂੰ ਆਪਣੀਆਂ ਅੱਖਾਂ ਨਾਲ (ਸਦਾ) ਵੇਖਦਾ ਰਹਾਂ, ਤੇਰਾ ਨਾਮ ਮੈਨੂੰ ਮਿੱਠਾ ਲੱਗਦਾ ਰਹੇ ॥੨॥੨॥੧੩੧॥
Please grant me the Blessed Vision of Your Darshan, that I may see You with my eyes. The Naam is so sweet to servant Nanak. ||2||2||131||
देहु दरसु नैन पेखउ जन नानक नाम मिसट लागे ॥२॥२॥१३१॥
ਸਾਰਗ​ਮਹਲਾ​੫​॥​
Saarang, Fifth Mahalaa:
सारग महला ५ ॥
ਰਾਮ​ਰਾਮ​ਰਾਮ​ਜਾਪਿ​ਰਮਤ​ਰਾਮ​ਸਹਾਈ​॥੧॥​ਰਹਾਉ​॥​
ਸਦਾ ਸਦਾ ਪਰਮਾਤਮਾ (ਦੇ ਨਾਮ ਦਾ ਜਾਪ) ਜਪਿਆ ਕਰ, (ਨਾਮ) ਜਪਦਿਆਂ (ਉਹ) ਪਰਮਾਤਮਾ (ਹਰ ਥਾਂ) ਸਹਾਇਤਾ ਕਰਨ ਵਾਲਾ ਹੈ ॥੧॥ ਰਹਾਉ ॥
Meditate on the Lord, Raam, Raam, Raam. The Lord is your Help and Support. ||1||Pause||
राम राम राम जापि रमत राम सहाई ॥१॥ रहाउ ॥