GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1228
Display Settings
Translations
ਕਰਿ​ਕਿਰਪਾ​ਲੀਨੇ​ਕਰਿ​ਅਪੁਨੇ​ਉਪਜੀ​ਦਰਸ​ਪਿਆਸ​॥​
ਹੇ ਮਾਂ! ਮਿਹਰ ਕਰ ਕੇ (ਜਿਨ੍ਹਾਂ ਨੂੰ ਪਰਮਾਤਮਾ ਨੇ) ਆਪਣੇ ਬਣਾ ਲਿਆ, ਉਹਨਾਂ ਦੇ ਅੰਦਰ ਪ੍ਰਭੂ ਦੇ ਦਰਸਨ ਦੀ ਤਾਂਘ ਪੈਦਾ ਹੋ ਜਾਂਦੀ ਹੈ,
Granting His Grace, He has made me His Own. The thirst for the Blessed Vision of His Darshan wells up within me.
करि किरपा लीने करि अपुने उपजी दरस पिआस ॥
ਸੰਤਸੰਗਿ​ਮਿਲਿ​ਹਰਿ​ਗੁਣ​ਗਾਏ​ਬਿਨਸੀ​ਦੁਤੀਆ​ਆਸ​॥੧॥​
ਉਹ ਮਨੁੱਖ ਸਾਧ ਸੰਗਤ ਵਿਚ ਮਿਲ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦੇ ਹਨ, (ਉਹਨਾਂ ਦੇ ਅੰਦਰੋਂ ਪਰਮਾਤਮਾ ਤੋਂ ਬਿਨਾ) ਕੋਈ ਹੋਰ ਦੂਜੀ ਟੇਕ ਮੁੱਕ ਜਾਂਦੀ ਹੈ ॥੧॥
Joining the Society of the Saints, I sing the Glorious Praises of the Lord; I have given up other hopes. ||1||
संतसंगि मिलि हरि गुण गाए बिनसी दुतीआ आस ॥१॥
ਮਹਾ​ਉਦਿਆਨ​ਅਟਵੀ​ਤੇ​ਕਾਢੇ​ਮਾਰਗੁ​ਸੰਤ​ਕਹਿਓ​॥​
ਜਿਨ੍ਹਾਂ ਨੂੰ ਸੰਤ ਜਨਾਂ ਨੇ (ਸਹੀ ਜੀਵਨ-) ਰਾਹ ਦੱਸ ਦਿੱਤਾ, ਉਹਨਾਂ ਨੂੰ ਉਹਨਾਂ ਨੇ ਵੱਡੇ ਸੰਘਣੇ ਜੰਗਲ (ਵਰਗੇ ਸੰਸਾਰ-ਬਨ) ਤੋਂ ਬਾਹਰ ਕੱਢ ਲਿਆ।
The Saint has pulled me out of the utterly desolate wilderness, and shown me the path.
महा उदिआन अटवी ते काढे मारगु संत कहिओ ॥
ਦੇਖਤ​ਦਰਸੁ​ਪਾਪ​ਸਭਿ​ਨਾਸੇ​ਹਰਿ​ਨਾਨਕ​ਰਤਨੁ​ਲਹਿਓ​॥੨॥੧੦੦॥੧੨੩॥​
(ਪਰਮਾਤਮਾ ਦਾ) ਦਰਸਨ ਕਰ ਕੇ ਉਹਨਾਂ ਮਨੁੱਖਾਂ ਦੇ ਸਾਰੇ ਹੀ ਪਾਪ ਨਾਸ ਹੋ ਗਏ, ਹੇ ਨਾਨਕ! ਉਹਨਾਂ ਨੇ ਪ੍ਰਭੂ ਦਾ ਨਾਮ-ਰਤਨ ਲੱਭ ਲਿਆ ॥੨॥੧੦੦॥੧੨੩॥
Gazing upon His Darshan, all sins are taken away; Nanak is blessed with the jewel of the Lord. ||2||100||123||
देखत दरसु पाप सभि नासे हरि नानक रतनु लहिओ ॥२॥१००॥१२३॥
ਸਾਰਗ​ਮਹਲਾ​੫​॥​
Saarang, Fifth Mahalaa:
सारग महला ५ ॥
ਮਾਈ​ਰੀ​ਅਰਿਓ​ਪ੍ਰੇਮ​ਕੀ​ਖੋਰਿ​॥​
ਹੇ ਮਾਂ! (ਮੇਰਾ ਮਨ ਪ੍ਰੀਤਮ ਪ੍ਰਭੂ ਦੇ) ਪਿਆਰ ਦੇ ਨਸ਼ੇ ਵਿਚ ਮਸਤ ਰਹਿੰਦਾ ਹੈ।
O mother, I am involved with the Love of the Lord;
माई री अरिओ प्रेम की खोरि ॥
ਦਰਸਨ​ਰੁਚਿਤ​ਪਿਆਸ​ਮਨਿ​ਸੁੰਦਰ​ਸਕਤ​ਨ​ਕੋਈ​ਤੋਰਿ​॥੧॥​ਰਹਾਉ​॥​
ਮੇਰੇ ਮਨ ਵਿਚ ਉਸ ਦੇ ਦਰਸਨ ਦੀ ਲਗਨ ਲੱਗੀ ਰਹਿੰਦੀ ਹੈ, ਉਸ ਸੋਹਣੇ (ਦੇ ਦਰਸਨ) ਦੀ ਤਾਂਘ ਬਣੀ ਰਹਿੰਦੀ ਹੈ (ਇਹ ਲਗਨ ਇਹ ਤਾਂਘ ਐਸੀ ਹੈ ਕਿ ਇਸ ਨੂੰ) ਕੋਈ ਤੋੜ ਨਹੀਂ ਸਕਦਾ ॥੧॥ ਰਹਾਉ ॥
I am intoxicated with it. My mind has such a longing and thirst for the Blessed Vision, the Darshan of my Beauteous Lord. No one can break this. ||1||Pause||
दरसन रुचित पिआस मनि सुंदर सकत न कोई तोरि ॥१॥ रहाउ ॥
ਪ੍ਰਾਨ​ਮਾਨ​ਪਤਿ​ਪਿਤ​ਸੁਤ​ਬੰਧਪ​ਹਰਿ​ਸਰਬਸੁ​ਧਨ​ਮੋਰ​॥​
ਹੇ ਮਾਂ! ਹੁਣ ਮੇਰੇ ਵਾਸਤੇ ਪ੍ਰਭੂ ਪ੍ਰੀਤਮ ਹੀ ਜਿੰਦ ਹੈ, ਆਸਰਾ ਹੈ, ਇੱਜ਼ਤ ਹੈ, ਪਿਤਾ ਹੈ, ਪੁੱਤਰ ਹੈ, ਸਨਬੰਧੀ ਹੈ, ਧਨ ਹੈ, ਮੇਰਾ ਸਭ ਕੁਝ ਉਹੀ ਉਹੀ ਹੈ।
The Lord is my breath of life, honor, spouse, parent, child, relative, wealth - everything.
प्रान मान पति पित सुत बंधप हरि सरबसु धन मोर ॥
ਧ੍ਰਿਗੁ​ਸਰੀਰੁ​ਅਸਤ​ਬਿਸਟਾ​ਕ੍ਰਿਮ​ਬਿਨੁ​ਹਰਿ​ਜਾਨਤ​ਹੋਰ​॥੧॥​
ਜਿਹੜਾ ਮਨੁੱਖ ਪਰਮਾਤਮਾ ਤੋਂ ਬਿਨਾ ਹੋਰ ਹੋਰ ਨਾਲ ਸਾਂਝ ਬਣਾਈ ਰੱਖਦਾ ਹੈ, ਉਸ ਦਾ ਸਰੀਰ ਫਿਟਕਾਰ-ਜੋਗ ਹੋ ਜਾਂਦਾ ਹੈ (ਕਿਉਂਕਿ ਫਿਰ ਇਹ ਮਨੁੱਖਾ ਸਰੀਰ ਨਿਰਾ) ਹੱਡੀਆਂ ਗੰਦ ਅਤੇ ਕਿਰਮ ਹੀ ਹੈ ॥੧॥
Cursed is this body of bones, this pile of maggots and manure, if it knows any other than the Lord. ||1||
ध्रिगु सरीरु असत बिसटा क्रिम बिनु हरि जानत होर ॥१॥
ਭਇਓ​ਕ੍ਰਿਪਾਲ​ਦੀਨ​ਦੁਖ​ਭੰਜਨੁ​ਪਰਾ​ਪੂਰਬਲਾ​ਜੋਰ​॥​
ਜਿਸ ਨਾਲ ਕੋਈ ਮੁੱਢ-ਕਦੀਮਾਂ ਦਾ ਜੋੜ ਹੁੰਦਾ ਹੈ, ਗਰੀਬਾਂ ਦੇ ਦੁੱਖ ਦੂਰ ਕਰਨ ਵਾਲਾ ਪ੍ਰਭੂ ਉਸ ਉਤੇ ਦਇਆਵਾਨ ਹੁੰਦਾ ਹੈ,
The Destroyer of the pains of the poor has become merciful to me, by the power of the karma of my past actions.
भइओ क्रिपाल दीन दुख भंजनु परा पूरबला जोर ॥
ਨਾਨਕ​ਸਰਣਿ​ਕ੍ਰਿਪਾ​ਨਿਧਿ​ਸਾਗਰ​ਬਿਨਸਿਓ​ਆਨ​ਨਿਹੋਰ​॥੨॥੧੦੧॥੧੨੪॥​
ਹੇ ਨਾਨਕ! ਉਹ ਮਨੁੱਖ ਦਇਆ ਦੇ ਖ਼ਜ਼ਾਨੇ ਮਿਹਰ ਦੇ ਸਮੁੰਦਰ ਪ੍ਰਭੂ ਦੀ ਸਰਨ ਪੈਂਦਾ ਹੈ, ਤੇ, ਉਸ ਦੀ ਹੋਰ (ਸਾਰੀ) ਮੁਥਾਜੀ ਮੁੱਕ ਜਾਂਦੀ ਹੈ ॥੨॥੧੦੧॥੧੨੪॥
Nanak seeks the Sanctuary of God, the Treasure, the Ocean of Mercy; my subservience to others is past. ||2||101||124||
नानक सरणि क्रिपा निधि सागर बिनसिओ आन निहोर ॥२॥१०१॥१२४॥
ਸਾਰਗ​ਮਹਲਾ​੫​॥​
Saarang, Fifth Mahalaa:
सारग महला ५ ॥
ਨੀਕੀ​ਰਾਮ​ਕੀ​ਧੁਨਿ​ਸੋਇ​॥​
ਪਰਮਾਤਮਾ ਦੀ ਲਗਨ (ਹਿਰਦੇ ਵਿਚ ਬਣਾ), ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ-ਇਹ ਇਕ ਸੋਹਣੀ (ਕਾਰ) ਹੈ।
The Lord's melody is noble and sublime.
नीकी राम की धुनि सोइ ॥
ਚਰਨ​ਕਮਲ​ਅਨੂਪ​ਸੁਆਮੀ​ਜਪਤ​ਸਾਧੂ​ਹੋਇ​॥੧॥​ਰਹਾਉ​॥​
ਸੋਹਣੇ ਮਾਲਕ-ਪ੍ਰਭੂ ਦੇ ਸੋਹਣੇ ਚਰਨ ਜਪਦਿਆਂ ਮਨੁੱਖ ਭਲਾ ਨੇਕ ਬਣ ਜਾਂਦਾ ਹੈ ॥੧॥ ਰਹਾਉ ॥
The Lotus Feet of my Lord and Master are incomparably beautiful. Meditating on them, one becomes Holy. ||1||Pause||
चरन कमल अनूप सुआमी जपत साधू होइ ॥१॥ रहाउ ॥
ਚਿਤਵਤਾ​ਗੋਪਾਲ​ਦਰਸਨ​ਕਲਮਲਾ​ਕਢੁ​ਧੋਇ​॥​
ਜਗਤ ਦੇ ਪਾਲਣਹਾਰ ਪ੍ਰਭੂ ਦੇ ਦਰਸਨ ਦੀ ਤਾਂਘ ਮਨ ਵਿਚ ਵਸਾਂਦਾ ਹੋਇਆ (ਭਾਵ, ਵਸਾ ਕੇ) (ਆਪਣੇ ਅੰਦਰੋਂ ਸਾਰੇ) ਪਾਪ ਧੋ ਕੇ ਦੂਰ ਕਰ ਲੈ।
Just by thinking of the Darshan, the Blessed Vision of the Lord of the World, the dirty sins are washed away.
चितवता गोपाल दरसन कलमला कढु धोइ ॥
ਜਨਮ​ਮਰਨ​ਬਿਕਾਰ​ਅੰਕੁਰ​ਹਰਿ​ਕਾਟਿ​ਛਾਡੇ​ਖੋਇ​॥੧॥​
(ਜੇ ਤੂੰ ਹਰਿ-ਦਰਸਨ ਦੀ ਤਾਂਘ ਆਪਣੇ ਅੰਦਰ ਪੈਦਾ ਕਰੇਂਗਾ ਤਾਂ) ਪਰਮਾਤਮਾ (ਤੇਰੇ ਅੰਦਰੋਂ) ਜਨਮ ਮਰਨ ਦੇ (ਸਾਰੀ ਉਮਰ ਦੇ) ਵਿਕਾਰਾਂ ਦੇ ਫੁੱਟ ਰਹੇ ਬੀਜ ਕੱਟ ਕੇ ਨਾਸ ਕਰ ਦੇਵੇਗਾ ॥੧॥
The Lord cuts down and weeds out the corruption of the cycle of birth and death. ||1||
जनम मरन बिकार अंकुर हरि काटि छाडे खोइ ॥१॥
ਪਰਾ​ਪੂਰਬਿ​ਜਿਸਹਿ​ਲਿਖਿਆ​ਬਿਰਲਾ​ਪਾਏ​ਕੋਇ​॥​
ਇਹ ਦਾਤ ਕੋਈ ਉਹ ਵਿਰਲਾ ਮਨੁੱਖ ਹਾਸਲ ਕਰਦਾ ਹੈ ਜਿਸ ਦੇ ਮੱਥੇ ਉੱਤੇ ਪੂਰਬਲੇ ਸਮੇ ਤੋਂ (ਇਹ ਲੇਖ) ਲਿਖਿਆ ਹੁੰਦਾ ਹੈ।
How rare is that person who has such pre-ordained destiny, to find the Lord.
परा पूरबि जिसहि लिखिआ बिरला पाए कोइ ॥
ਰਵਣ​ਗੁਣ​ਗੋਪਾਲ​ਕਰਤੇ​ਨਾਨਕਾ​ਸਚੁ​ਜੋਇ​॥੨॥੧੦੨॥੧੨੫॥​
ਹੇ ਨਾਨਕ! ਜਿਹੜਾ ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ ਉਸ ਕਰਤਾਰ ਗੋਪਾਲ ਦੇ ਗੁਣ ਗਾਣੇ (ਇਹ ਸੋਹਣੀ ਕਾਰ ਭਾਗਾਂ ਵਾਲਿਆਂ ਦੇ ਹਿੱਸੇ ਆਉਂਦੀ ਹੈ) ॥੨॥੧੦੨॥੧੨੫॥
Chanting the Glorious Praises of the Creator, the Lord of the Universe - O Nanak, this is Truth. ||2||102||125||
रवण गुण गोपाल करते नानका सचु जोइ ॥२॥१०२॥१२५॥
ਸਾਰਗ​ਮਹਲਾ​੫​॥​
Saarang, Fifth Mahalaa:
सारग महला ५ ॥
ਹਰਿ​ਕੇ​ਨਾਮ​ਕੀ​ਮਤਿ​ਸਾਰ​॥​
ਪਰਮਾਤਮਾ ਦਾ ਨਾਮ ਸਿਮਰਨ (ਵਲ ਪ੍ਰੇਰਨ) ਵਾਲੀ ਅਕਲ (ਹੋਰ ਹੋਰ ਕੰਮਾਂ ਵਲ ਪ੍ਰੇਰਨ ਵਾਲੀਆਂ ਅਕਲਾਂ ਨਾਲੋਂ) ਸ੍ਰੇਸ਼ਟ ਹੈ।
The intellect of one who dwells on the Name of the Lord is excellent.
हरि के नाम की मति सार ॥
ਹਰਿ​ਬਿਸਾਰਿ​ਜੁ​ਆਨ​ਰਾਚਹਿ​ਮਿਥਨ​ਸਭ​ਬਿਸਥਾਰ​॥੧॥​ਰਹਾਉ​॥​
ਜਿਹੜੇ ਮਨੁੱਖ ਪਰਮਾਤਮਾ ਨੂੰ ਭੁਲਾ ਕੇ ਹੋਰ ਹੋਰ ਆਹਰਾਂ ਵਿਚ ਸਦਾ ਰੁੱਝੇ ਰਹਿੰਦੇ ਹਨ ਉਹਨਾਂ ਦੇ ਸਾਰੇ ਖਿਲਾਰੇ (ਆਖ਼ਿਰ) ਵਿਅਰਥ ਜਾਂਦੇ ਹਨ ॥੧॥ ਰਹਾਉ ॥
One who forgets the Lord and becomes involved with some other - all his showy pretensions are false. ||1||Pause||
हरि बिसारि जु आन राचहि मिथन सभ बिसथार ॥१॥ रहाउ ॥
ਸਾਧਸੰਗਮਿ​ਭਜੁ​ਸੁਆਮੀ​ਪਾਪ​ਹੋਵਤ​ਖਾਰ​॥​
ਸਾਧ ਸੰਗਤ ਵਿਚ (ਟਿਕ ਕੇ) ਮਾਲਕ-ਪ੍ਰਭੂ ਦਾ ਭਜਨ ਕਰਿਆ ਕਰ (ਸਿਮਰਨ ਦੀ ਬਰਕਤਿ ਨਾਲ) ਸਾਰੇ ਪਾਪ ਨਾਸ ਹੋ ਜਾਂਦੇ ਹਨ।
Meditate, vibrate on our Lord and Master in the Company of the Holy, and your sins shall be eradicated.
साधसंगमि भजु सुआमी पाप होवत खार ॥
ਚਰਨਾਰਬਿੰਦ​ਬਸਾਇ​ਹਿਰਦੈ​ਬਹੁਰਿ​ਜਨਮ​ਨ​ਮਾਰ​॥੧॥​
ਪਰਮਾਤਮਾ ਦੇ ਸੋਹਣੇ ਚਰਨ ਆਪਣੇ ਹਿਰਦੇ ਵਿਚ ਵਸਾਈ ਰੱਖ, ਮੁੜ ਜਨਮ ਮਰਨ ਦਾ ਗੇੜ ਨਹੀਂ ਹੋਵੇਗਾ ॥੧॥
When the Lord's Lotus Feet abide within the heart, the mortal is never again caught in the cycle of death and birth. ||1||
चरनारबिंद बसाइ हिरदै बहुरि जनम न मार ॥१॥
ਕਰਿ​ਅਨੁਗ੍ਰਹ​ਰਾਖਿ​ਲੀਨੇ​ਏਕ​ਨਾਮ​ਅਧਾਰ​॥​
ਮਿਹਰ ਕਰ ਕੇ ਜਿਨ੍ਹਾਂ ਮਨੁੱਖਾਂ ਦੀ ਪ੍ਰਭੂ ਰੱਖਿਆ ਕਰਦਾ ਹੈ, ਉਹਨਾਂ ਨੂੰ ਆਪਣੇ ਨਾਮ ਦਾ ਹੀ ਸਹਾਰਾ ਦੇਂਦਾ ਹੈ।
He showers us with His kindness and compassion; He saves and protects those who take the Support of the Naam, the Name of the One Lord.
करि अनुग्रह राखि लीने एक नाम अधार ॥
ਦਿਨ​ਰੈਨਿ​ਸਿਮਰਤ​ਸਦਾ​ਨਾਨਕ​ਮੁਖ​ਊਜਲ​ਦਰਬਾਰਿ​॥੨॥੧੦੩॥੧੨੬॥​
ਹੇ ਨਾਨਕ! ਦਿਨ ਰਾਤ ਸਦਾ ਸਿਮਰਨ ਕਰਦਿਆਂ ਉਹਨਾਂ ਦੇ ਮੂੰਹ ਪ੍ਰਭੂ ਦੇ ਦਰਬਾਰ ਵਿਚ ਉਜਲੇ ਹੋ ਜਾਂਦੇ ਹਨ ॥੨॥੧੦੩॥੧੨੬॥
Meditating in remembrance on Him, day and night, O Nanak, your face shall be radiant in the Court of the Lord. ||2||103||126||
दिन रैनि सिमरत सदा नानक मुख ऊजल दरबारि ॥२॥१०३॥१२६॥
ਸਾਰਗ​ਮਹਲਾ​੫​॥​
Saarang, Fifth Mahalaa:
सारग महला ५ ॥
ਮਾਨੀ​ਤੂੰ​ਰਾਮ​ਕੈ​ਦਰਿ​ਮਾਨੀ​॥​
(ਹੇ ਜਿੰਦੇ! ਜੇ ਤੂੰ ਪਰਮਾਤਮਾ ਦੇ ਗੁਣ ਗਾਵੇਂ, ਤਾਂ) ਤੂੰ ਪਰਮਾਤਮਾ ਦੇ ਦਰ ਤੇ ਜ਼ਰੂਰ ਸਤਕਾਰ ਹਾਸਲ ਕਰੇਂਗੀ।
Honored - you shall be honored in the Court of the Lord.
मानी तूं राम कै दरि मानी ॥
ਸਾਧਸੰਗਿ​ਮਿਲਿ​ਹਰਿ​ਗੁਨ​ਗਾਏ​ਬਿਨਸੀ​ਸਭ​ਅਭਿਮਾਨੀ​॥੧॥​ਰਹਾਉ​॥​
(ਜਿਸ ਜੀਵ-ਇਸਤ੍ਰੀ ਨੇ) ਸਾਧ ਸੰਗਤ ਵਿਚ ਮਿਲ ਕੇ ਪਰਮਾਤਮਾ ਦੇ ਗੁਣ ਗਾਣੇ ਸ਼ੁਰੂ ਕਰ ਦਿੱਤੇ, ਉਸ ਦੇ ਅੰਦਰੋਂ ਹਉਮੈ ਵਾਲੀ ਮੱਤ ਸਾਰੀ ਮੁੱਕ ਗਈ ॥੧॥ ਰਹਾਉ ॥
Join the Saadh Sangat, the Company of the Holy, and sing the Glorious Praises of the Lord; your egotistical pride will be totally dispelled. ||1||Pause||
साधसंगि मिलि हरि गुन गाए बिनसी सभ अभिमानी ॥१॥ रहाउ ॥
ਧਾਰਿ​ਅਨੁਗ੍ਰਹੁ​ਅਪੁਨੀ​ਕਰਿ​ਲੀਨੀ​ਗੁਰਮੁਖਿ​ਪੂਰ​ਗਿਆਨੀ​॥​
ਹੇ ਜਿੰਦੇ! ਪ੍ਰਭੂ ਨੇ ਮਿਹਰ ਕਰ ਕੇ (ਜਿਸ ਜੀਵ-ਇਸਤ੍ਰੀ ਨੂੰ) ਆਪਣੀ ਬਣਾ ਲਿਆ, ਉਹ ਗੁਰੂ ਦੇ ਸਨਮੁਖ ਰਹਿ ਕੇ ਆਤਮਕ ਜੀਵਨ ਦੀ ਪੂਰੀ ਸੂਝ ਵਾਲੀ ਹੋ ਗਈ।
Showering His kindness and compassion, He shall make you His Own. As Gurmukh, your spiritual wisdom shall be perfect.
धारि अनुग्रहु अपुनी करि लीनी गुरमुखि पूर गिआनी ॥
ਸਰਬ​ਸੂਖ​ਆਨੰਦ​ਘਨੇਰੇ​ਠਾਕੁਰ​ਦਰਸ​ਧਿਆਨੀ​॥੧॥​
ਉਸ ਦੇ ਹਿਰਦੇ ਵਿਚ ਸਾਰੇ ਸੁਖ ਅਨੇਕਾਂ ਆਨੰਦ ਪੈਦਾ ਹੋ ਗਏ, ਉਸ ਦੀ ਸੁਰਤ ਮਾਲਕ-ਪ੍ਰਭੂ ਦੇ ਦਰਸਨ ਵਿਚ ਜੁੜਨ ਲੱਗ ਪਈ ॥੧॥
All peace and all sorts of ecstasy are obtained, by meditating on the Darshan, the Blessed Vision of my Lord and Master. ||1||
सरब सूख आनंद घनेरे ठाकुर दरस धिआनी ॥१॥
ਨਿਕਟਿ​ਵਰਤਨਿ​ਸਾ​ਸਦਾ​ਸੁਹਾਗਨਿ​ਦਹ​ਦਿਸ​ਸਾਈ​ਜਾਨੀ​॥​
ਹੇ ਜਿੰਦੇ! ਜਿਹੜੀ ਜੀਵ-ਇਸਤ੍ਰੀ ਸਦਾ ਪ੍ਰਭੂ-ਚਰਨਾਂ ਵਿਚ ਟਿਕਣ ਲੱਗ ਪਈ, ਉਹ ਸਦਾ ਲਈ ਸੁਹਾਗ-ਭਾਗ ਵਾਲੀ ਹੋ ਗਈ, ਉਹੀ ਸਾਰੇ ਜਗਤ ਵਿਚ ਪਰਗਟ ਹੋ ਗਈ।
She who dwells close to her Lord is always the pure, happy soul-bride; she is famous in the ten directions.
निकटि वरतनि सा सदा सुहागनि दह दिस साई जानी ॥
ਪ੍ਰਿਅ​ਰੰਗ​ਰੰਗਿ​ਰਤੀ​ਨਾਰਾਇਨ​ਨਾਨਕ​ਤਿਸੁ​ਕੁਰਬਾਨੀ​॥੨॥੧੦੪॥੧੨੭॥​
ਹੇ ਨਾਨਕ! ਮੈਂ ਉਸ ਜੀਵ-ਇਸਤ੍ਰੀ ਤੋਂ ਸਦਕੇ ਹਾਂ ਜਿਹੜੀ ਪਿਆਰੇ ਪ੍ਰਭੂ ਦੇ ਕੌਤਕਾਂ ਦੇ ਰੰਗ ਵਿਚ ਰੰਗੀ ਰਹਿੰਦੀ ਹੈ ॥੨॥੧੦੪॥੧੨੭॥
She is imbued with the Love of her Loving Beloved Lord; Nanak is a sacrifice to her. ||2||104||127||
प्रिअ रंग रंगि रती नाराइन नानक तिसु कुरबानी ॥२॥१०४॥१२७॥
ਸਾਰਗ​ਮਹਲਾ​੫​॥​
Saarang, Fifth Mahalaa:
सारग महला ५ ॥
ਤੁਅ​ਚਰਨ​ਆਸਰੋ​ਈਸ​॥​
ਹੇ ਈਸ਼੍ਵਰ! (ਅਸਾਂ ਜੀਵਾਂ ਨੂੰ) ਤੇਰੇ ਚਰਨਾਂ ਦਾ (ਹੀ) ਆਸਰਾ ਹੈ।
O Lord, I take the Support of Your Lotus Feet.
तुअ चरन आसरो ईस ॥
ਤੁਮਹਿ​ਪਛਾਨੂ​ਸਾਕੁ​ਤੁਮਹਿ​ਸੰਗਿ​ਰਾਖਨਹਾਰ​ਤੁਮੈ​ਜਗਦੀਸ​॥​ਰਹਾਉ​॥​
ਤੂੰ ਹੀ (ਸਾਡਾ) ਜਾਣੂ-ਪਛਾਣੂ ਹੈਂ, ਤੇਰੇ ਨਾਲ ਹੀ ਸਾਡਾ ਮੇਲ-ਮਿਲਾਪ ਹੈ। ਹੇ ਜਗਤ ਦੇ ਈਸ਼੍ਵਰ! ਤੂੰ ਹੀ (ਸਾਡੀ) ਰੱਖਿਆ ਕਰ ਸਕਣ ਵਾਲਾ ਹੈਂ ॥ ਰਹਾਉ॥
You are my Best Friend and Companion; I am with You. You are our Protector, O Lord of the Universe. ||1||Pause||
तुमहि पछानू साकु तुमहि संगि राखनहार तुमै जगदीस ॥ रहाउ ॥
ਤੂ​ਹਮਰੋ​ਹਮ​ਤੁਮਰੇ​ਕਹੀਐ​ਇਤ​ਉਤ​ਤੁਮ​ਹੀ​ਰਾਖੇ​॥​
ਹੇ ਪ੍ਰਭੂ! ਹਰੇਕ ਜੀਵ ਇਹੀ ਆਖਦਾ ਹੈ ਕਿ ਤੂੰ ਸਾਡਾ ਹੈਂ ਅਸੀਂ ਤੇਰੇ ਹਾਂ, ਤੂੰ ਹੀ ਇਸ ਲੋਕ ਤੇ ਪਰਲੋਕ ਵਿਚ ਸਾਡਾ ਰਾਖਾ ਹੈਂ।
You are mine, and I am Yours; here and hereafter, You are my Saving Grace.
तू हमरो हम तुमरे कहीऐ इत उत तुम ही राखे ॥
ਤੂ​ਬੇਅੰਤੁ​ਅਪਰੰਪਰੁ​ਸੁਆਮੀ​ਗੁਰ​ਕਿਰਪਾ​ਕੋਈ​ਲਾਖੈ​॥੧॥​
ਹੇ ਮਾਲਕ-ਪ੍ਰਭੂ! ਤੂੰ ਹੀ ਬੇਅੰਤ ਹੈਂ, ਪਰੇ ਤੋਂ ਪਰੇ ਹੈਂ। ਕਿਸੇ ਵਿਰਲੇ ਮਨੁੱਖ ਨੇ ਗੁਰੂ ਦੀ ਮਿਹਰ ਨਾਲ ਇਹ ਗੱਲ ਸਮਝੀ ਹੈ ॥੧॥
You are Endless and Infinite, O my Lord and Master; by Guru's Grace, a few understand. ||1||
तू बेअंतु अपरंपरु सुआमी गुर किरपा कोई लाखै ॥१॥
ਬਿਨੁ​ਬਕਨੇ​ਬਿਨੁ​ਕਹਨ​ਕਹਾਵਨ​ਅੰਤਰਜਾਮੀ​ਜਾਨੈ​॥​
ਪ੍ਰਭੂ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ, ਸਾਡੇ ਬੋਲਣ ਤੋਂ ਬਿਨਾ, ਸਾਡੇ ਆਖਣ-ਅਖਾਣ ਤੋਂ ਬਿਨਾ (ਸਾਡੀ ਲੋੜ) ਜਾਣ ਲੈਂਦਾ ਹੈ।
Without being spoken, without being told, You know all, O Searcher of hearts.
बिनु बकने बिनु कहन कहावन अंतरजामी जानै ॥
ਜਾ​ਕਉ​ਮੇਲਿ​ਲਏ​ਪ੍ਰਭੁ​ਨਾਨਕੁ​ਸੇ​ਜਨ​ਦਰਗਹ​ਮਾਨੇ​॥੨॥੧੦੫॥੧੨੮॥​
ਨਾਨਕ (ਆਖਦਾ ਹੈ ਕਿ ਹੇ ਭਾਈ!) ਉਹ ਪ੍ਰਭੂ ਜਿਨ੍ਹਾਂ ਨੂੰ (ਆਪਣੇ ਚਰਨਾਂ ਵਿਚ) ਜੋੜ ਲੈਂਦਾ ਹੈ, ਉਹ ਮਨੁੱਖ ਉਸ ਦੀ ਹਜ਼ੂਰੀ ਵਿਚ ਆਦਰ-ਸਤਕਾਰ ਪ੍ਰਾਪਤ ਕਰਦੇ ਹਨ ॥੨॥੧੦੫॥੧੨੮॥
One whom God unites with Himself, O Nanak, that humble being is honored in the Court of the Lord. ||2||105||128||
जा कउ मेलि लए प्रभु नानकु से जन दरगह माने ॥२॥१०५॥१२८॥