GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1230
Display Settings
Translations
ਸੰਤਨ​ਕੈ​ਚਰਨ​ਲਾਗੇ​ਕਾਮ​ਕ੍ਰੋਧ​ਲੋਭ​ਤਿਆਗੇ​ਗੁਰ​ਗੋਪਾਲ​ਭਏ​ਕ੍ਰਿਪਾਲ​ਲਬਧਿ​ਅਪਨੀ​ਪਾਈ​॥੧॥​
ਜਿਹੜੇ ਮਨੁੱਖ ਸੰਤ ਜਨਾਂ ਦੀ ਚਰਨੀਂ ਲੱਗਦੇ ਹਨ, ਕਾਮ ਕ੍ਰੋਧ ਲੋਭ (ਆਦਿਕ ਵਿਕਾਰ) ਛੱਡਦੇ ਹਨ, ਉਹਨਾਂ ਉੱਤੇ ਗੁਰੂ-ਗੋਪਾਲ ਮਿਹਰਵਾਨ ਹੁੰਦਾ ਹੈ, ਉਹਨਾਂ ਨੂੰ ਆਪਣੀ ਉਹ ਨਾਮ-ਵਸਤੂ ਮਿਲ ਜਾਂਦੀ ਹੈ ਜਿਸ ਦੀ (ਅਨੇਕਾਂ ਜਨਮਾਂ ਤੋਂ) ਭਾਲ ਕਰਦੇ ਆ ਰਹੇ ਸਨ ॥੧॥
Grasping hold of the Feet of the Saints, I have abandoned sexual desire, anger and greed. The Guru, the Lord of the World, has been kind to me, and I have realized my destiny. ||1||
संतन कै चरन लागे काम क्रोध लोभ तिआगे गुर गोपाल भए क्रिपाल लबधि अपनी पाई ॥१॥
ਬਿਨਸੇ​ਭ੍ਰਮ​ਮੋਹ​ਅੰਧ​ਟੂਟੇ​ਮਾਇਆ​ਕੇ​ਬੰਧ​ਪੂਰਨ​ਸਰਬਤ੍ਰ​ਠਾਕੁਰ​ਨਹ​ਕੋਊ​ਬੈਰਾਈ​॥​
ਉਹਨਾਂ ਦੇ ਅੰਦਰੋਂ ਭਰਮ ਅਤੇ ਮੋਹ ਦੇ ਹਨੇਰੇ ਨਾਸ ਹੋ ਜਾਂਦੇ ਹਨ, ਮਾਇਆ ਦੇ ਮੋਹ ਦੀਆਂ ਫਾਹੀਆਂ ਟੁੱਟ ਜਾਂਦੀਆਂ ਹਨ, ਮਾਲਕ-ਪ੍ਰਭੂ ਉਹਨਾਂ ਨੂੰ ਸਭਨੀਂ ਥਾਈਂ ਵਿਆਪਕ ਦਿੱਸਦਾ ਹੈ, ਕੋਈ ਭੀ ਉਹਨਾਂ ਨੂੰ ਵੈਰੀ ਨਹੀਂ ਜਾਪਦਾ,
My doubts and attachments have been dispelled, and the blinding bonds of Maya have been broken. My Lord and Master is pervading and permeating everywhere; no one is an enemy.
बिनसे भ्रम मोह अंध टूटे माइआ के बंध पूरन सरबत्र ठाकुर नह कोऊ बैराई ॥
ਸੁਆਮੀ​ਸੁਪ੍ਰਸੰਨ​ਭਏ​ਜਨਮ​ਮਰਨ​ਦੋਖ​ਗਏ​ਸੰਤਨ​ਕੈ​ਚਰਨ​ਲਾਗਿ​ਨਾਨਕ​ਗੁਨ​ਗਾਈ​॥੨॥੩॥੧੩੨॥​
ਹੇ ਨਾਨਕ! ਜਿਹੜੇ ਮਨੁੱਖ ਸੰਤ ਜਨਾਂ ਦੀ ਚਰਨੀਂ ਲੱਗ ਕੇ ਪਰਮਾਤਮਾ ਦੇ ਗੁਣ ਗਾਂਦੇ ਰਹਿੰਦੇ ਹਨ, ਉਹਨਾਂ ਉੱਤੇ ਮਾਲਕ-ਪ੍ਰਭੂ ਜੀ ਤ੍ਰੁੱਠ ਪੈਂਦੇ ਹਨ, ਉਹਨਾਂ ਦੇ ਜਨਮ ਮਰਨ ਦੇ ਗੇੜ ਅਤੇ ਪਾਪ ਸਭ ਮੁੱਕ ਜਾਂਦੇ ਹਨ ॥੨॥੩॥੧੩੨॥
My Lord and Master is totally satisfied with me; He has rid me of the pains of death and birth. Grasping hold of the Feet of the Saints, Nanak sings the Glorious Praises of the Lord. ||2||3||132||
सुआमी सुप्रसंन भए जनम मरन दोख गए संतन कै चरन लागि नानक गुन गाई ॥२॥३॥१३२॥
ਸਾਰਗ​ਮਹਲਾ​੫​॥​
Saarang, Fifth Mahalaa:
सारग महला ५ ॥
ਹਰਿ​ਹਰੇ​ਹਰਿ​ਮੁਖਹੁ​ਬੋਲਿ​ਹਰਿ​ਹਰੇ​ਮਨਿ​ਧਾਰੇ​॥੧॥​ਰਹਾਉ​॥​
ਸਦਾ ਸਦਾ ਹੀ ਪਰਮਾਤਮਾ ਦਾ ਨਾਮ ਆਪਣੇ ਮੂੰਹੋਂ ਉਚਾਰਿਆ ਕਰ ਅਤੇ ਆਪਣੇ ਮਨ ਵਿਚ ਵਸਾਈ ਰੱਖ ॥੧॥ ਰਹਾਉ ॥
Chant the Name of the Lord, Har, Har, Har; enshrine the Lord, Har, Har, within your mind. ||1||Pause||
हरि हरे हरि मुखहु बोलि हरि हरे मनि धारे ॥१॥ रहाउ ॥
ਸ੍ਰਵਨ​ਸੁਨਨ​ਭਗਤਿ​ਕਰਨ​ਅਨਿਕ​ਪਾਤਿਕ​ਪੁਨਹਚਰਨ​॥​
ਪਰਮਾਤਮਾ ਦਾ ਨਾਮ ਕੰਨੀਂ ਸੁਣਨਾ ਪ੍ਰਭੂ ਦੀ ਭਗਤੀ ਕਰਨੀ-ਇਹੀ ਹੈ ਅਨੇਕਾਂ ਪਾਪਾਂ ਨੂੰ ਦੂਰ ਕਰਨ ਲਈ ਕੀਤੇ ਹੋਏ ਪਛੁਤਾਵੇ-ਮਾਤ੍ਰ ਧਾਰਮਿਕ ਕਰਮ;
Hear Him with your ears, and practice devotional worship - these are good deeds, which make up for past evils.
स्रवन सुनन भगति करन अनिक पातिक पुनहचरन ॥
ਸਰਨ​ਪਰਨ​ਸਾਧੂ​ਆਨ​ਬਾਨਿ​ਬਿਸਾਰੇ​॥੧॥​
ਗੁਰੂ ਦੀ ਸਰਨੀ ਪਏ ਰਹਿਣਾ-ਇਹ ਉੱਦਮ ਹੋਰ ਹੋਰ (ਭੈੜੀਆਂ) ਆਦਤਾਂ (ਮਨ ਵਿਚੋਂ) ਦੂਰ ਕਰ ਦੇਂਦਾ ਹੈ ॥੧॥
So seek the Sanctuary of the Holy, and forget all your other habits. ||1||.
सरन परन साधू आन बानि बिसारे ॥१॥
ਹਰਿ​ਚਰਨ​ਪ੍ਰੀਤਿ​ਨੀਤ​ਨੀਤਿ​ਪਾਵਨਾ​ਮਹਿ​ਮਹਾ​ਪੁਨੀਤ​॥​
ਸਦਾ ਸਦਾ ਪ੍ਰਭੂ-ਚਰਨਾਂ ਨਾਲ ਪਿਆਰ ਪਾਈ ਰੱਖਣਾ-ਇਹ ਜੀਵਨ ਨੂੰ ਬਹੁਤ ਹੀ ਪਵਿੱਤਰ ਬਣਾ ਦੇਂਦਾ ਹੈ।
Love the Lord's Feet, continually and continuously - the most sacred and sanctified.
हरि चरन प्रीति नीत नीति पावना महि महा पुनीत ॥
ਸੇਵਕ​ਭੈ​ਦੂਰਿ​ਕਰਨ​ਕਲਿਮਲ​ਦੋਖ​ਜਾਰੇ​॥​
ਪ੍ਰਭੂ-ਚਰਨਾਂ ਦੀ ਪ੍ਰੀਤ ਸੇਵਕ ਦੇ ਸਾਰੇ ਡਰ ਦੂਰ ਕਰਨ ਵਾਲੀ ਹੈ, ਸੇਵਕ ਦੇ ਸਾਰੇ ਪਾਪ ਵਿਕਾਰ ਸਾੜ ਦੇਂਦੀ ਹੈ।
Fear is taken away from the servant of the Lord, and the dirty sins and mistakes of the past are burnt away.
सेवक भै दूरि करन कलिमल दोख जारे ॥
ਕਹਤ​ਮੁਕਤ​ਸੁਨਤ​ਮੁਕਤ​ਰਹਤ​ਜਨਮ​ਰਹਤੇ​॥​
ਪ੍ਰਭੂ ਦਾ ਨਾਮ ਸਿਮਰਨ ਵਾਲੇ ਅਤੇ ਸੁਣਨ ਵਾਲੇ ਵਿਕਾਰਾਂ ਤੋਂ ਬਚੇ ਰਹਿੰਦੇ ਹਨ, ਸੁਚੱਜੀ ਰਹਿਣੀ ਰੱਖਣ ਵਾਲੇ ਜੂਨਾਂ ਤੋਂ ਬਚ ਜਾਂਦੇ ਹਨ।
Those who speak are liberated, and those who listen are liberated; those who keep the Rehit, the Code of Conduct, are not reincarnated again.
कहत मुकत सुनत मुकत रहत जनम रहते ॥
ਰਾਮ​ਰਾਮ​ਸਾਰ​ਭੂਤ​ਨਾਨਕ​ਤਤੁ​ਬੀਚਾਰੇ​॥੨॥੪॥੧੩੩॥​
ਨਾਨਕ (ਸਾਰੀਆਂ ਵਿਚਾਰਾਂ ਦਾ ਇਹ) ਨਿਚੋੜ ਦੱਸਦਾ ਹੈ ਕਿ ਪਰਮਾਤਮਾ ਦਾ ਨਾਮ ਸਭ ਤੋਂ ਸ੍ਰੇਸ਼ਟ ਪਦਾਰਥ ਹੈ ॥੨॥੪॥੧੩੩॥
The Lord's Name is the most sublime essence; Nanak contemplates the nature of reality. ||2||4||133||
राम राम सार भूत नानक ततु बीचारे ॥२॥४॥१३३॥
ਸਾਰਗ​ਮਹਲਾ​੫​॥​
Saarang, Fifth Mahalaa:
सारग महला ५ ॥
ਨਾਮ​ਭਗਤਿ​ਮਾਗੁ​ਸੰਤ​ਤਿਆਗਿ​ਸਗਲ​ਕਾਮੀ​॥੧॥​ਰਹਾਉ​॥​
(ਹੇ ਭਾਈ!) ਹੋਰ ਸਾਰੇ ਆਹਰ ਛੱਡ ਕੇ (ਭੀ) ਸੰਤ ਜਨਾਂ ਪਾਸੋਂ ਪਰਮਾਤਮਾ ਦਾ ਨਾਮ ਪਰਮਾਤਮਾ ਦੀ ਭਗਤੀ ਮੰਗਦਾ ਰਿਹਾ ਕਰ ॥੧॥ ਰਹਾਉ ॥
I beg for devotion to the Naam, the Name of the Lord; I have forsaken all other activities. ||1||Pause||
नाम भगति मागु संत तिआगि सगल कामी ॥१॥ रहाउ ॥
ਪ੍ਰੀਤਿ​ਲਾਇ​ਹਰਿ​ਧਿਆਇ​ਗੁਨ​ਗੋੁਬਿੰਦ​ਸਦਾ​ਗਾਇ​॥​
ਪਿਆਰ ਨਾਲ ਪਰਮਾਤਮਾ ਦਾ ਧਿਆਨ ਧਰਿਆ ਕਰ, ਸਦਾ ਗੋਬਿੰਦ ਦੇ ਗੁਣ ਗਾਂਦਾ ਰਿਹਾ ਕਰ।
Meditate lovingly on the Lord, and sing forever the Glorious Praises of the Lord of the Universe.
प्रीति लाइ हरि धिआइ गुन गुोबिंद सदा गाइ ॥
ਹਰਿ​ਜਨ​ਕੀ​ਰੇਨ​ਬਾਂਛੁ​ਦੈਨਹਾਰ​ਸੁਆਮੀ​॥੧॥​
ਉਸ ਸਭ ਕੁਝ ਦੇ ਸਕਣ ਵਾਲੇ ਮਾਲਕ-ਪ੍ਰਭੂ ਤੋਂ ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦਾ ਰਿਹਾ ਕਰ ॥੧॥
I long for the dust of the feet of the Lord's humble servant, O Great Giver, my Lord and Master. ||1||
हरि जन की रेन बांछु दैनहार सुआमी ॥१॥
ਸਰਬ​ਕੁਸਲ​ਸੁਖ​ਬਿਸ੍ਰਾਮ​ਆਨਦਾ​ਆਨੰਦ​ਨਾਮ​ਜਮ​ਕੀ​ਕਛੁ​ਨਾਹਿ​ਤ੍ਰਾਸ​ਸਿਮਰਿ​ਅੰਤਰਜਾਮੀ​॥​
ਪਰਮਾਤਮਾ ਦਾ ਨਾਮ ਸਾਰੇ ਸੁਖਾਂ ਦਾ ਸਾਰੀਆਂ ਖ਼ੁਸ਼ੀਆਂ ਦਾ, ਸਾਰੇ ਆਨੰਦਾਂ ਦਾ ਸੋਮਾ ਹੈ। ਹਰੇਕ ਦੇ ਦਿਲ ਦੀ ਜਾਣਨ ਵਾਲੇ ਪ੍ਰਭੂ ਦਾ ਨਾਮ ਸਿਮਰਿਆ ਕਰ, ਜਮਾਂ ਦਾ (ਭੀ) ਕੋਈ ਡਰ ਨਹੀਂ ਰਹਿ ਜਾਂਦਾ।
The Naam, the Name of the Lord, is the ultimate ecstasy, bliss, happiness, peace and tranquility. The fear of death is dispelled by meditating in remembrance on the Inner-knower, the Searcher of hearts.
सरब कुसल सुख बिस्राम आनदा आनंद नाम जम की कछु नाहि त्रास सिमरि अंतरजामी ॥
ਏਕ​ਸਰਨ​ਗੋਬਿੰਦ​ਚਰਨ​ਸੰਸਾਰ​ਸਗਲ​ਤਾਪ​ਹਰਨ​॥​
ਇਕ ਪਰਮਾਤਮਾ ਦੇ ਚਰਨਾਂ ਦੀ ਸਰਨ ਜਗਤ ਦੇ ਸਾਰੇ ਦੁੱਖ-ਕਲੇਸ਼ ਦੂਰ ਕਰਨ ਜੋਗੀ ਹੈ। (ਇਹ ਸਰਨ ਸਾਧ ਸੰਗਤ ਵਿਚ ਹੀ ਮਿਲਦੀ ਹੈ)
Only the Sanctuary of the Feet of the Lord of the Universe can destroy all the suffering of the world.
एक सरन गोबिंद चरन संसार सगल ताप हरन ॥
ਨਾਵ​ਰੂਪ​ਸਾਧਸੰਗ​ਨਾਨਕ​ਪਾਰਗਰਾਮੀ​॥੨॥੫॥੧੩੪॥​
ਤੇ ਹੇ ਨਾਨਕ! ਸਾਧ ਸੰਗਤ ਬੇੜੀ ਵਾਂਗ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾਣ ਵਾਲੀ ਹੈ ॥੨॥੫॥੧੩੪॥
The Saadh Sangat, the Company of the Holy, is the boat, O Nanak, to carry us across to the other side. ||2||5||134||
नाव रूप साधसंग नानक पारगरामी ॥२॥५॥१३४॥
ਸਾਰਗ​ਮਹਲਾ​੫​॥​
Saarang, Fifth Mahalaa:
सारग महला ५ ॥
ਗੁਨ​ਲਾਲ​ਗਾਵਉ​ਗੁਰ​ਦੇਖੇ​॥​
ਜਦੋਂ ਗੁਰੂ ਦਾ ਦਰਸਨ ਕਰ ਕੇ ਮੈਂ ਸੋਹਣੇ ਹਰੀ ਦੇ ਗੁਣ ਗਾਂਦਾ ਹਾਂ,
Gazing upon my Guru, I sing the Praises of my Beloved Lord.
गुन लाल गावउ गुर देखे ॥
ਪੰਚਾ​ਤੇ​ਏਕੁ​ਛੂਟਾ​ਜਉ​ਸਾਧਸੰਗਿ​ਪਗ​ਰਉ​॥੧॥​ਰਹਾਉ​॥​
ਜਦੋਂ ਗੁਰੂ ਦੀ ਸੰਗਤ ਵਿਚ ਟਿਕ ਕੇ ਮੈਂ (ਪ੍ਰਭੂ ਦੇ ਚਰਨ) ਫੜਦਾ ਹਾਂ, ਤਾਂ (ਮੇਰਾ ਇਹ) ਮਨ (ਕਾਮਾਦਿਕ) ਪੰਜਾਂ (ਦੇ ਪੰਜੇ) ਤੋਂ ਨਿਕਲ ਜਾਂਦਾ ਹੈ ॥੧॥ ਰਹਾਉ ॥
I escape from the five thieves, and I find the One, when I join the Saadh Sangat, the Company of the Holy. ||1||Pause||
पंचा ते एकु छूटा जउ साधसंगि पग रउ ॥१॥ रहाउ ॥
ਦ੍ਰਿਸਟਉ​ਕਛੁ​ਸੰਗਿ​ਨ​ਜਾਇ​ਮਾਨੁ​ਤਿਆਗਿ​ਮੋਹਾ​॥​
(ਇਹ ਜੋ) ਦਿੱਸਦਾ ਜਗਤ (ਹੈ, ਇਸ ਵਿਚੋਂ) ਕੁਝ ਭੀ (ਕਿਸੇ ਦੇ) ਨਾਲ ਨਹੀਂ ਜਾਂਦਾ (ਇਸ ਵਾਸਤੇ ਇਸ ਦਾ) ਮਾਣ ਤੇ ਮੋਹ ਛੱਡ ਦੇਹ।
Nothing of the visible world shall go along with you; abandon your pride and attachment.
द्रिसटउ कछु संगि न जाइ मानु तिआगि मोहा ॥
ਏਕੈ​ਹਰਿ​ਪ੍ਰੀਤਿ​ਲਾਇ​ਮਿਲਿ​ਸਾਧਸੰਗਿ​ਸੋਹਾ​॥੧॥​
ਸਾਧ ਸੰਗਤ ਵਿਚ ਮਿਲ ਕੇ ਇਕ ਪਰਮਾਤਮਾ ਦੇ ਚਰਨਾਂ ਨਾਲ ਪ੍ਰੀਤ ਜੋੜ (ਇਸ ਤਰ੍ਹਾਂ ਜੀਵਨ) ਸੋਹਣਾ ਬਣ ਜਾਂਦਾ ਹੈ ॥੧॥
Love the One Lord, and join the Saadh Sangat, and you shall be embellished and exalted. ||1||
एकै हरि प्रीति लाइ मिलि साधसंगि सोहा ॥१॥
ਪਾਇਓ​ਹੈ​ਗੁਣ​ਨਿਧਾਨੁ​ਸਗਲ​ਆਸ​ਪੂਰੀ​॥​
(ਹੇ ਭਾਈ!) ਮੈਂ ਗੁਣਾਂ ਦਾ ਖ਼ਜ਼ਾਨਾ ਪ੍ਰਭੂ ਲੱਭ ਲਿਆ ਹੈ, ਮੇਰੀ ਸਾਰੀ ਆਸ ਪੂਰੀ ਹੋ ਗਈ ਹੈ।
I have found the Lord, the Treasure of Excellence; all my hopes have been fulfilled.
पाइओ है गुण निधानु सगल आस पूरी ॥
ਨਾਨਕ​ਮਨਿ​ਅਨੰਦ​ਭਏ​ਗੁਰਿ​ਬਿਖਮ​ਗਾਰ੍ਹ​ਤੋਰੀ​॥੨॥੬॥੧੩੫॥​
ਹੇ ਨਾਨਕ! ਗੁਰੂ ਨੇ (ਮੇਰੇ ਅੰਦਰੋਂ ਮਾਇਆ ਦੇ ਮੋਹ ਦੀ) ਕਰੜੀ ਗੰਢ ਖੋਹਲ ਦਿੱਤੀ ਹੈ, ਹੁਣ ਮੇਰੇ ਮਨ ਵਿਚ ਆਨੰਦ ਹੀ ਆਨੰਦ ਬਣ ਗਏ ਹਨ ॥੨॥੬॥੧੩੫॥
Nanak's mind is in ecstasy; the Guru has shattered the impregnable fortress. ||2||6||135||
नानक मनि अनंद भए गुरि बिखम गार्ह तोरी ॥२॥६॥१३५॥
ਸਾਰਗ​ਮਹਲਾ​੫​॥​
Saarang, Fifth Mahalaa:
सारग महला ५ ॥
ਮਨਿ​ਬਿਰਾਗੈਗੀ​॥​
ਹੇ ਸਖੀ! ਮੇਰੀ ਜਿੰਦ ਮਨ ਵਿਚ ਵੈਰਾਗ ਵਾਲੀ ਹੁੰਦੀ ਜਾਂਦੀ ਹੈ।
My mind is neutral and detached;
मनि बिरागैगी ॥
ਖੋਜਤੀ​ਦਰਸਾਰ​॥੧॥​ਰਹਾਉ​॥​
(ਪ੍ਰਭੂ ਦਾ) ਦਰਸਨ ਕਰਨ ਦਾ ਜਤਨ ਕਰਦੀ ਕਰਦੀ ਮੇਰੀ ਜਿੰਦ (ਵੈਰਾਗਵਾਨ ਹੋ ਰਹੀ ਹੈ) ॥੧॥ ਰਹਾਉ ॥
I seek only the Blessed Vision of His Darshan. ||1||Pause||
खोजती दरसार ॥१॥ रहाउ ॥
ਸਾਧੂ​ਸੰਤਨ​ਸੇਵਿ​ਕੈ​ਪ੍ਰਿਉ​ਹੀਅਰੈ​ਧਿਆਇਓ​॥​
ਹੇ ਸਖੀ! ਸੰਤ ਜਨਾਂ ਦੀ ਸੇਵਾ ਕਰ ਕੇ (ਸਾਧ ਸੰਗਤ ਦੀ ਬਰਕਤਿ ਨਾਲ) ਮੈਂ ਪਿਆਰੇ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਵਸਾ ਲਿਆ ਹੈ,
Serving the Holy Saints, I meditate on my Beloved within my heart.
साधू संतन सेवि कै प्रिउ हीअरै धिआइओ ॥
ਆਨੰਦ​ਰੂਪੀ​ਪੇਖਿ​ਕੈ​ਹਉ​ਮਹਲੁ​ਪਾਵਉਗੀ​॥੧॥​
ਤੇ, ਉਸ ਆਨੰਦ-ਸਰੂਪ ਦਾ ਦਰਸਨ ਕਰ ਕੇ ਮੈਂ ਉਸ ਦੇ ਚਰਨਾਂ ਵਿਚ ਟਿਕਾਣਾ ਪ੍ਰਾਪਤ ਕਰ ਲਿਆ ਹੈ ॥੧॥
Gazing upon the Embodiment of Ecstasy, I rise to the Mansion of His Presence. ||1||
आनंद रूपी पेखि कै हउ महलु पावउगी ॥१॥
ਕਾਮ​ਕਰੀ​ਸਭ​ਤਿਆਗਿ​ਕੈ​ਹਉ​ਸਰਣਿ​ਪਰਉਗੀ​॥​
ਹੇ ਸਖੀ! (ਜਗਤ ਦੇ) ਕੰਮ-ਧੰਧਿਆਂ ਦਾ ਸਾਰਾ ਮੋਹ ਛੱਡ ਕੇ ਮੈਂ ਪ੍ਰਭੂ ਦੀ ਸਰਨ ਪਈ ਰਹਿੰਦੀ ਹਾਂ।
I work for Him; I have forsaken everything else. I seek only His Sanctuary.
काम करी सभ तिआगि कै हउ सरणि परउगी ॥
ਨਾਨਕ​ਸੁਆਮੀ​ਗਰਿ​ਮਿਲੇ​ਹਉ​ਗੁਰ​ਮਨਾਵਉਗੀ​॥੨॥੭॥੧੩੬॥​
ਹੇ ਨਾਨਕ! (ਜਿਸ ਗੁਰੂ ਦੀ ਕਿਰਪਾ ਨਾਲ) ਮਾਲਕ-ਪ੍ਰਭੂ ਜੀ (ਮੇਰੇ) ਗਲ ਨਾਲ ਆ ਲੱਗੇ ਹਨ, ਮੈਂ (ਉਸ) ਗੁਰੂ ਦੀ ਪ੍ਰਸੰਨਤਾ ਪ੍ਰਾਪਤ ਕਰਦੀ ਰਹਿੰਦੀ ਹਾਂ ॥੨॥੭॥੧੩੬॥
O Nanak, my Lord and Master hugs me close in His Embrace; the Guru is pleased and satisfied with me. ||2||7||136||
नानक सुआमी गरि मिले हउ गुर मनावउगी ॥२॥७॥१३६॥
ਸਾਰਗ​ਮਹਲਾ​੫​॥​
Saarang, Fifth Mahalaa:
सारग महला ५ ॥
ਐਸੀ​ਹੋਇ​ਪਰੀ​॥​
(ਮੇਰੇ ਮਨ ਦੀ ਹਾਲਤ) ਇਹੋ ਜਿਹੀ ਹੋ ਗਈ ਹੈ,
This is my condition.
ऐसी होइ परी ॥
ਜਾਨਤੇ​ਦਇਆਰ​॥੧॥​ਰਹਾਉ​॥​
(ਤੇ, ਇਸ ਹਾਲਤ ਨੂੰ) ਦਇਆਲ ਪ੍ਰਭੂ (ਆਪ) ਜਾਣਦਾ ਹੈ ॥੧॥ ਰਹਾਉ ॥
Only my Merciful Lord knows it. ||1||Pause||
जानते दइआर ॥१॥ रहाउ ॥
ਮਾਤਰ​ਪਿਤਰ​ਤਿਆਗਿ​ਕੈ​ਮਨੁ​ਸੰਤਨ​ਪਾਹਿ​ਬੇਚਾਇਓ​॥​
(ਗੁਰੂ ਦੇ ਉਪਦੇਸ ਦੀ ਬਰਕਤਿ ਨਾਲ) ਮਾਤਾ ਪਿਤਾ (ਆਦਿਕ ਸੰਬੰਧੀਆਂ ਦਾ ਮੋਹ) ਛੱਡ ਕੇ ਮੈਂ ਆਪਣਾ ਮਨ ਸੰਤ ਜਨਾਂ ਦੇ ਹਵਾਲੇ ਕਰ ਦਿੱਤਾ ਹੈ,
I have abandoned my mother and father, and sold my mind to the Saints.
मातर पितर तिआगि कै मनु संतन पाहि बेचाइओ ॥
ਜਾਤਿ​ਜਨਮ​ਕੁਲ​ਖੋਈਐ​ਹਉ​ਗਾਵਉ​ਹਰਿ​ਹਰੀ​॥੧॥​
ਮੈਂ (ਉੱਚੀ) ਜਾਤਿ ਕੁਲ ਜਨਮ (ਦਾ ਮਾਣ) ਛੱਡ ਦਿੱਤਾ ਹੈ, ਅਤੇ ਮੈਂ (ਹਰ ਵੇਲੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਹੀ ਕਰਦਾ ਹਾਂ (ਆਪਣੀ ਕੁਲ ਆਦਿਕ ਨੂੰ ਸਾਲਾਹਣ ਦੇ ਥਾਂ) ॥੧॥
I have lost my social status, birth-right and ancestry; I sing the Glorious Praises of the Lord, Har, Har. ||1||
जाति जनम कुल खोईऐ हउ गावउ हरि हरी ॥१॥
ਲੋਕ​ਕੁਟੰਬ​ਤੇ​ਟੂਟੀਐ​ਪ੍ਰਭ​ਕਿਰਤਿ​ਕਿਰਤਿ​ਕਰੀ​॥​
(ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ ਮੇਰੀ ਪ੍ਰੀਤ) ਲੋਕਾਂ ਨਾਲੋਂ ਕੁਟੰਬ ਨਾਲੋਂ ਟੁੱਟ ਗਈ ਹੈ, ਪ੍ਰਭੂ ਨੇ ਮੈਨੂੰ ਨਿਹਾਲ ਨਿਹਾਲ ਕਰ ਦਿੱਤਾ ਹੈ।
I have broken away from other people and family; I work only for God.
लोक कुटंब ते टूटीऐ प्रभ किरति किरति करी ॥
ਗੁਰਿ​ਮੋ​ਕਉ​ਉਪਦੇਸਿਆ​ਨਾਨਕ​ਸੇਵਿ​ਏਕ​ਹਰੀ​॥੨॥੮॥੧੩੭॥​
ਹੇ ਨਾਨਕ! ਗੁਰੂ ਨੇ ਮੈਨੂੰ ਸਿੱਖਿਆ ਦਿੱਤੀ ਹੈ ਕਿ ਸਦਾ ਇਕ ਪਰਮਾਤਮਾ ਦੀ ਸਰਨ ਪਿਆ ਰਹੁ ॥੨॥੮॥੧੩੭॥
The Guru has taught me, O Nanak, to serve only the One Lord. ||2||8||137||
गुरि मो कउ उपदेसिआ नानक सेवि एक हरी ॥२॥८॥१३७॥