GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1225
Display Settings
Translations
ਪੂਰਨ​ਹੋਤ​ਨ​ਕਤਹੁ​ਬਾਤਹਿ​ਅੰਤਿ​ਪਰਤੀ​ਹਾਰਿ​॥੧॥​ਰਹਾਉ​॥​
ਕਿਸੇ ਭੀ ਗੱਲ ਨਾਲ (ਇਹ ਤ੍ਰਿਸ਼ਨਾ) ਰੱਜਦੀ ਨਹੀਂ, (ਜ਼ਿੰਦਗੀ ਦੇ ਅਖ਼ੀਰ ਤਕ) ਇਹ ਸਿਰੇ ਨਹੀਂ ਚੜ੍ਹਦੀ (ਹੋਰ ਹੋਰ ਵਧਦੀ ਹੀ ਰਹਿੰਦੀ ਹੈ) ॥੧॥ ਰਹਾਉ ॥
But it is not fulfilled at all, and in the end, it dies, exhausted. ||1||Pause||
पूरन होत न कतहु बातहि अंति परती हारि ॥१॥ रहाउ ॥
ਸਾਂਤਿ​ਸੂਖ​ਨ​ਸਹਜੁ​ਉਪਜੈ​ਇਹੈ​ਇਸੁ​ਬਿਉਹਾਰਿ​॥​
(ਤ੍ਰਿਸ਼ਨਾ ਦੇ ਕਾਰਨ ਮਨੁੱਖ ਦੇ ਮਨ ਵਿਚ ਕਦੇ) ਸ਼ਾਂਤੀ ਨਹੀਂ ਪੈਦਾ ਹੁੰਦੀ, ਆਨੰਦ ਨਹੀਂ ਬਣਦਾ, ਆਤਮਕ ਅਡੋਲਤਾ ਨਹੀਂ ਉਪਜਦੀ।
It does not produce tranquility, peace and poise; this is the way it works.
सांति सूख न सहजु उपजै इहै इसु बिउहारि ॥
ਆਪ​ਪਰ​ਕਾ​ਕਛੁ​ਨ​ਜਾਨੈ​ਕਾਮ​ਕ੍ਰੋਧਹਿ​ਜਾਰਿ​॥੧॥​
ਬੱਸ! ਇਸ ਤ੍ਰਿਸ਼ਨਾ ਦਾ (ਸਦਾ) ਇਹੀ ਵਿਹਾਰ ਹੈ। ਕਾਮ ਅਤੇ ਕ੍ਰੋਧ ਨਾਲ (ਇਹ ਤ੍ਰਿਸ਼ਨਾ ਮਨੁੱਖ ਦਾ ਅੰਦਰਲਾ) ਸਾੜ ਦੇਂਦੀ ਹੈ, ਕਿਸੇ ਦਾ ਲਿਹਾਜ਼ ਨਹੀਂ ਕਰਦੀ ॥੧॥
He does not know what belongs to him, and to others. He burns in sexual desire and anger. ||1||
आप पर का कछु न जानै काम क्रोधहि जारि ॥१॥
ਸੰਸਾਰ​ਸਾਗਰੁ​ਦੁਖਿ​ਬਿਆਪਿਓ​ਦਾਸ​ਲੇਵਹੁ​ਤਾਰਿ​॥​
ਤ੍ਰਿਸ਼ਨਾ ਦੇ ਕਾਰਨ ਜੀਵ ਉਤੇ ਸੰਸਾਰ-ਸਮੁੰਦਰ ਆਪਣਾ ਜ਼ੋਰ ਪਾਈ ਰੱਖਦਾ ਹੈ, (ਜੀਵ) ਦੁੱਖ ਵਿਚ ਫਸਿਆ ਰਹਿੰਦਾ ਹੈ। (ਪਰ, ਹੇ ਪ੍ਰਭੂ!) ਤੂੰ ਆਪਣੇ ਸੇਵਕਾਂ ਨੂੰ (ਇਸ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈਂ।
The world is enveloped by an ocean of pain; O Lord, please save Your slave!
संसार सागरु दुखि बिआपिओ दास लेवहु तारि ॥
ਚਰਨ​ਕਮਲ​ਸਰਣਾਇ​ਨਾਨਕ​ਸਦ​ਸਦਾ​ਬਲਿਹਾਰਿ​॥੨॥੮੪॥੧੦੭॥​
ਨਾਨਕ ਆਖਦਾ ਹੈ- (ਹੇ ਪ੍ਰਭੂ!) ਮੈਂ (ਭੀ) ਤੇਰੇ ਸੋਹਣੇ ਚਰਨਾਂ ਦੀ ਸਰਨ ਆਇਆ ਹਾਂ, ਮੈਂ ਤੈਥੋਂ ਸਦਾ ਸਦਾ ਸਦਕੇ ਜਾਂਦਾ ਹਾਂ ॥੨॥੮੪॥੧੦੭॥
Nanak seeks the Sanctuary of Your Lotus Feet; Nanak is forever and ever a sacrifice. ||2||84||107||
चरन कमल सरणाइ नानक सद सदा बलिहारि ॥२॥८४॥१०७॥
ਸਾਰਗ​ਮਹਲਾ​੫​॥​
Saarang, Fifth Mahalaa:
सारग महला ५ ॥
ਰੇ​ਪਾਪੀ​ਤੈ​ਕਵਨ​ਕੀ​ਮਤਿ​ਲੀਨ​॥​
ਹੇ ਪਾਪੀ! ਤੂੰ ਕਿਸ ਦੀ (ਭੈੜੀ) ਮੱਤ ਲੈ ਲਈ ਹੈ?
O sinner, who taught you to sin?
रे पापी तै कवन की मति लीन ॥
ਨਿਮਖ​ਘਰੀ​ਨ​ਸਿਮਰਿ​ਸੁਆਮੀ​ਜੀਉ​ਪਿੰਡੁ​ਜਿਨਿ​ਦੀਨ​॥੧॥​ਰਹਾਉ​॥​
ਜਿਸ ਮਾਲਕ-ਪ੍ਰਭੂ ਨੇ ਤੈਨੂੰ ਇਹ ਜਿੰਦ ਦਿੱਤੀ, ਇਹ ਸਰੀਰ ਦਿੱਤਾ, ਉਸ ਨੂੰ ਤੂੰ ਘੜੀ ਭਰ ਭੀ ਅੱਖ ਝਮਕਣ ਜਿਤਨੇ ਸਮੇ ਲਈ ਭੀ ਯਾਦ ਨਹੀਂ ਕਰਦਾ ॥੧॥ ਰਹਾਉ ॥
You do not contemplate your Lord and Master, even for an instant; it was He who gave you your body and soul. ||1||Pause||
निमख घरी न सिमरि सुआमी जीउ पिंडु जिनि दीन ॥१॥ रहाउ ॥
ਖਾਤ​ਪੀਵਤ​ਸਵੰਤ​ਸੁਖੀਆ​ਨਾਮੁ​ਸਿਮਰਤ​ਖੀਨ​॥​
ਹੇ ਪਾਪੀ! ਖਾਂਦਾ ਪੀਂਦਾ ਸੌਂਦਾ ਤਾਂ ਤੂੰ ਖ਼ੁਸ਼ ਰਹਿੰਦਾ ਹੈਂ, ਪਰ ਪ੍ਰਭੂ ਦਾ ਨਾਮ ਸਿਮਰਦਿਆਂ ਤੂੰ ਆਲਸੀ ਹੋ ਜਾਂਦਾ ਹੈਂ।
Eating, drinking and sleeping, you are happy, but contemplating the Naam, the Name of the Lord, you are miserable.
खात पीवत सवंत सुखीआ नामु सिमरत खीन ॥
ਗਰਭ​ਉਦਰ​ਬਿਲਲਾਟ​ਕਰਤਾ​ਤਹਾਂ​ਹੋਵਤ​ਦੀਨ​॥੧॥​
ਜਦੋਂ ਤੂੰ ਮਾਂ ਦੇ ਪੇਟ ਵਿਚ ਸੀ, ਤਦੋਂ ਵਿਲਕਦਾ ਸੀ, ਤਦੋਂ ਤੂੰ ਗਰੀਬੜਾ ਜਿਹਾ ਬਣਿਆ ਰਹਿੰਦਾ ਸੀ ॥੧॥
In the womb of your mother, you cried and whined like a wretch. ||1||
गरभ उदर बिललाट करता तहां होवत दीन ॥१॥
ਮਹਾ​ਮਾਦ​ਬਿਕਾਰ​ਬਾਧਾ​ਅਨਿਕ​ਜੋਨਿ​ਭ੍ਰਮੀਨ​॥​
ਹੇ ਪਾਪੀ! ਵੱਡੇ ਵੱਡੇ ਵਿਕਾਰਾਂ ਦੀ ਮਸਤੀ ਵਿਚ ਬੱਝਾ ਹੋਇਆ ਤੂੰ ਅਨੇਕਾਂ ਜੂਨਾਂ ਵਿਚ ਭਟਕਦਾ ਆ ਰਿਹਾ ਹੈਂ।
And now, bound by great pride and corruption, you shall wander in endless incarnations.
महा माद बिकार बाधा अनिक जोनि भ्रमीन ॥
ਗੋਬਿੰਦ​ਬਿਸਰੇ​ਕਵਨ​ਦੁਖ​ਗਨੀਅਹਿ​ਸੁਖੁ​ਨਾਨਕ​ਹਰਿ​ਪਦ​ਚੀਨੑ​॥੨॥੮੫॥੧੦੮॥​
ਪਰਮਾਤਮਾ ਦਾ ਨਾਮ ਭੁੱਲਿਆਂ ਇਤਨੇ ਦੁੱਖ ਵਾਪਰਦੇ ਹਨ ਕਿ ਗਿਣੇ ਨਹੀਂ ਜਾ ਸਕਦੇ। ਹੇ ਨਾਨਕ! ਪਰਮਾਤਮਾ ਦੇ ਚਰਨਾਂ ਨਾਲ ਸਾਂਝ ਪਾਇਆਂ ਹੀ ਸੁਖ ਮਿਲਦਾ ਹੈ ॥੨॥੮੫॥੧੦੮॥
You have forgotten the Lord of the Universe; what misery will be your lot now? O Nanak, peace is found by realizing the sublime state of the Lord. ||2||85||108||
गोबिंद बिसरे कवन दुख गनीअहि सुखु नानक हरि पद चीन ॥२॥८५॥१०८॥
ਸਾਰਗ​ਮਹਲਾ​੫​॥​
Saarang, Fifth Mahalaa:
सारग महला ५ ॥
ਮਾਈ​ਰੀ​ਚਰਨਹ​ਓਟ​ਗਹੀ​॥​
ਹੇ ਮਾਂ! (ਜਦੋਂ ਦਾ) ਪਰਮਾਤਮਾ ਦੇ ਚਰਨਾਂ ਦਾ ਆਸਰਾ ਲਿਆ ਹੈ,
O mother, I have grasped the Protection, the Sanctuary of the Lord's Feet.
माई री चरनह ओट गही ॥
ਦਰਸਨੁ​ਪੇਖਿ​ਮੇਰਾ​ਮਨੁ​ਮੋਹਿਓ​ਦੁਰਮਤਿ​ਜਾਤ​ਬਹੀ​॥੧॥​ਰਹਾਉ​॥​
(ਉਸ ਦਾ) ਦਰਸਨ ਕਰ ਕੇ ਮੇਰਾ ਮਨ ਮੋਹਿਆ ਗਿਆ ਹੈ, (ਮੇਰੇ ਅੰਦਰੋਂ) ਭੈੜੀ ਮੱਤ ਰੁੜ੍ਹ ਗਈ ਹੈ ॥੧॥ ਰਹਾਉ ॥
Gazing upon the Blessed Vision of His Darshan, my mind is fascinated, and evil-mindedness is taken away. ||1||Pause||
दरसनु पेखि मेरा मनु मोहिओ दुरमति जात बही ॥१॥ रहाउ ॥
ਅਗਹ​ਅਗਾਧਿ​ਊਚ​ਅਬਿਨਾਸੀ​ਕੀਮਤਿ​ਜਾਤ​ਨ​ਕਹੀ​॥​
ਹੇ ਮਾਂ! ਉਹ ਪਰਮਾਤਮਾ ਅਥਾਹ ਹੈ ਬੇਅੰਤ ਡੂੰਘਾ ਹੈ, ਬਹੁਤ ਉੱਚਾ ਹੈ, ਕਦੇ ਨਹੀਂ ਮਰਦਾ, ਉਸ ਦਾ ਮੁੱਲ ਨਹੀਂ ਪਾਇਆ ਜਾ ਸਕਦਾ।
He is Unfathomable, Incomprehensible, Exalted and High, Eternal and Imperishable; His worth cannot be appraised.
अगह अगाधि ऊच अबिनासी कीमति जात न कही ॥
ਜਲਿ​ਥਲਿ​ਪੇਖਿ​ਪੇਖਿ​ਮਨੁ​ਬਿਗਸਿਓ​ਪੂਰਿ​ਰਹਿਓ​ਸ੍ਰਬ​ਮਹੀ​॥੧॥​
ਜਲ ਵਿਚ ਧਰਤੀ ਵਿਚ (ਹਰ ਥਾਂ ਉਸ ਨੂੰ) ਵੇਖ ਕੇ ਮੇਰਾ ਮਨ ਖਿੜਿਆ ਰਹਿੰਦਾ ਹੈ। ਹੇ ਮਾਂ! ਉਹ ਸਾਰੀ ਸ੍ਰਿਸ਼ਟੀ ਵਿਚ ਵਿਆਪਕ ਹੈ ॥੧॥
Gazing upon Him, gazing upon Him in the water and on the land, my mind has blossomed forth in ecstasy. He is totally pervading and permeating all. ||1||
जलि थलि पेखि पेखि मनु बिगसिओ पूरि रहिओ स्रब मही ॥१॥
ਦੀਨ​ਦਇਆਲ​ਪ੍ਰੀਤਮ​ਮਨਮੋਹਨ​ਮਿਲਿ​ਸਾਧਹ​ਕੀਨੋ​ਸਹੀ​॥​
ਹੇ ਮਾਂ! ਸਾਧ ਸੰਗਤ ਵਿਚ ਮਿਲ ਕੇ ਗਰੀਬਾਂ ਉਤੇ ਦਇਆ ਕਰਨ ਵਾਲੇ ਅਤੇ ਮਨ ਨੂੰ ਮੋਹ ਲੈਣ ਵਾਲੇ ਪ੍ਰੀਤਮ ਦਾ ਮੈਂ ਦਰਸਨ ਕੀਤਾ ਹੈ।
Merciful to the meek, my Beloved, Enticer of my mind; meeting with the Holy, He is known.
दीन दइआल प्रीतम मनमोहन मिलि साधह कीनो सही ॥
ਸਿਮਰਿ​ਸਿਮਰਿ​ਜੀਵਤ​ਹਰਿ​ਨਾਨਕ​ਜਮ​ਕੀ​ਭੀਰ​ਨ​ਫਹੀ​॥੨॥੮੬॥੧੦੯॥​
ਹੇ ਨਾਨਕ! ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਆਤਮਕ ਜੀਵਨ ਮਿਲਦਾ ਹੈ, ਅਤੇ ਜਮਾਂ ਦੀ ਭੀੜ ਵਿਚ ਨਹੀਂ ਫਸੀਦਾ ॥੨॥੮੬॥੧੦੯॥
Meditating, meditating in remembrance on the Lord, Nanak lives; the Messenger of Death cannot catch or torment him. ||2||86||109||
सिमरि सिमरि जीवत हरि नानक जम की भीर न फही ॥२॥८६॥१०९॥
ਸਾਰਗ​ਮਹਲਾ​੫​॥​
Saarang, Fifth Mahalaa:
सारग महला ५ ॥
ਮਾਈ​ਰੀ​ਮਨੁ​ਮੇਰੋ​ਮਤਵਾਰੋ​॥​
ਹੇ ਮਾਂ! ਮੇਰਾ ਮਨ (ਪ੍ਰਭੂ ਦੇ ਦੀਦਾਰ ਵਿਚ) ਮਸਤ ਹੋ ਰਿਹਾ ਹੈ।
O mother, my mind is intoxicated.
माई री मनु मेरो मतवारो ॥
ਪੇਖਿ​ਦਇਆਲ​ਅਨਦ​ਸੁਖ​ਪੂਰਨ​ਹਰਿ​ਰਸਿ​ਰਪਿਓ​ਖੁਮਾਰੋ​॥੧॥​ਰਹਾਉ​॥​
ਉਸ ਦਇਆ ਦੇ ਸੋਮੇ ਪ੍ਰਭੂ ਦਾ ਦਰਸਨ ਕਰ ਕੇ ਮੇਰੇ ਅੰਦਰ ਪੂਰਨ ਤੌਰ ਤੇ ਆਤਮਕ ਆਨੰਦ ਸੁਖ ਬਣਿਆ ਹੋਇਆ ਹੈ, ਮੇਰਾ ਮਨ ਪ੍ਰੇਮ-ਰਸ ਨਾਲ ਰੰਗਿਆ ਗਿਆ ਹੈ ਤੇ ਮਸਤ ਹੈ ॥੧॥ ਰਹਾਉ ॥
Gazing upon the Merciful Lord, I am filled with bliss and peace; imbued with the sublime essence of the Lord, I am intoxicated. ||1||Pause||
पेखि दइआल अनद सुख पूरन हरि रसि रपिओ खुमारो ॥१॥ रहाउ ॥
ਨਿਰਮਲ​ਭਏ​ਊਜਲ​ਜਸੁ​ਗਾਵਤ​ਬਹੁਰਿ​ਨ​ਹੋਵਤ​ਕਾਰੋ​॥​
ਹੇ ਮਾਂ! ਪਰਮਾਤਮਾ ਦਾ ਜਸ ਗਾਂਦਿਆਂ ਜਿਸ ਮਨੁੱਖ ਦਾ ਮਨ ਨਿਰਮਲ ਉੱਜਲ ਹੋ ਜਾਂਦਾ ਹੈ, ਉਹ ਮੁੜ (ਵਿਕਾਰਾਂ ਨਾਲ) ਕਾਲਾ ਨਹੀਂ ਹੁੰਦਾ।
I have become spotless and pure, singing the Sacred Praises of the Lord; I shall never again be dirtied.
निरमल भए ऊजल जसु गावत बहुरि न होवत कारो ॥
ਚਰਨ​ਕਮਲ​ਸਿਉ​ਡੋਰੀ​ਰਾਚੀ​ਭੇਟਿਓ​ਪੁਰਖੁ​ਅਪਾਰੋ​॥੧॥​
(ਸਿਫ਼ਤ-ਸਾਲਾਹ ਦੀ ਬਰਕਤਿ ਨਾਲ) ਜਿਸ ਮਨੁੱਖ ਦੇ ਮਨ ਦੀ ਡੋਰ ਪ੍ਰਭੂ ਦੇ ਸੋਹਣੇ ਚਰਨਾਂ ਨਾਲ ਜੁੜਦੀ ਹੈ, ਉਸ ਨੂੰ ਬੇਅੰਤ ਪ੍ਰਭੂ ਮਿਲ ਪੈਂਦਾ ਹੈ ॥੧॥
My awareness is focused on the Lotus Feet of God; I have met the Infinite, Supreme Being. ||1||
चरन कमल सिउ डोरी राची भेटिओ पुरखु अपारो ॥१॥
ਕਰੁ​ਗਹਿ​ਲੀਨੇ​ਸਰਬਸੁ​ਦੀਨੇ​ਦੀਪਕ​ਭਇਓ​ਉਜਾਰੋ​॥​
ਹੇ ਮਾਂ! ਜਿਸ ਮਨੁੱਖ ਦਾ ਹੱਥ ਫੜ ਕੇ ਪ੍ਰਭੂ ਉਸ ਨੂੰ ਆਪਣਾ ਬਣਾ ਲੈਂਦਾ ਹੈ, ਉਸ ਨੂੰ ਸਭ ਕੁਝ ਬਖ਼ਸ਼ਦਾ ਹੈ, ਉਸ ਦੇ ਅੰਦਰ (ਨਾਮ ਦੇ) ਦੀਵੇ ਦਾ ਚਾਨਣ ਹੋ ਜਾਂਦਾ ਹੈ।
Taking me by the hand, He has given me everything; He has lit up my lamp.
करु गहि लीने सरबसु दीने दीपक भइओ उजारो ॥
ਨਾਨਕ​ਨਾਮਿ​ਰਸਿਕ​ਬੈਰਾਗੀ​ਕੁਲਹ​ਸਮੂਹਾਂ​ਤਾਰੋ​॥੨॥੮੭॥੧੧੦॥​
ਹੇ ਨਾਨਕ! ਪਰਮਾਤਮਾ ਦੇ ਨਾਮ ਵਿਚ ਪ੍ਰੀਤ ਪ੍ਰੇਮ ਜੋੜਨ ਵਾਲਾ ਮਨੁੱਖ ਆਪਣੀਆਂ ਸਾਰੀਆਂ ਕੁਲਾਂ ਨੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ ॥੨॥੮੭॥੧੧੦॥
O Nanak, savoring the Naam, the Name of the Lord, I have become detached; my generations have been carried across as well. ||2||87||110||
नानक नामि रसिक बैरागी कुलह समूहां तारो ॥२॥८७॥११०॥
ਸਾਰਗ​ਮਹਲਾ​੫​॥​
Saarang, Fifth Mahalaa:
सारग महला ५ ॥
ਮਾਈ​ਰੀ​ਆਨ​ਸਿਮਰਿ​ਮਰਿ​ਜਾਂਹਿ​॥​
ਹੇ ਮਾਂ! ਉਹ ਮਨੁੱਖ (ਪ੍ਰਭੂ ਤੋਂ ਬਿਨਾ) ਹੋਰ ਨੂੰ ਮਨ ਵਿਚ ਵਸਾਈ ਰੱਖ ਕੇ ਆਤਮਕ ਮੌੜ ਸਹੇੜ ਲੈਂਦੇ ਹਨ,
O mother, by meditating in remembrance on some other, the mortal dies.
माई री आन सिमरि मरि जांहि ॥
ਤਿਆਗਿ​ਗੋਬਿਦੁ​ਜੀਅਨ​ਕੋ​ਦਾਤਾ​ਮਾਇਆ​ਸੰਗਿ​ਲਪਟਾਹਿ​॥੧॥​ਰਹਾਉ​॥​
ਜਿਹੜੇ ਮਨੁੱਖ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲੇ ਪਰਮਾਤਮਾ ਨੂੰ ਛੱਡ ਕੇ (ਸਦਾ) ਮਾਇਆ ਨਾਲ ਚੰਬੜੇ ਰਹਿੰਦੇ ਹਨ ॥੧॥ ਰਹਾਉ ॥
Forsaking the Lord of the Universe, the Giver of souls, the mortal is engrossed and entangled in Maya. ||1||Pause||
तिआगि गोबिदु जीअन को दाता माइआ संगि लपटाहि ॥१॥ रहाउ ॥
ਨਾਮੁ​ਬਿਸਾਰਿ​ਚਲਹਿ​ਅਨ​ਮਾਰਗਿ​ਨਰਕ​ਘੋਰ​ਮਹਿ​ਪਾਹਿ​॥​
ਹੇ ਮਾਂ! ਜਿਹੜੇ ਮਨੁੱਖ ਪਰਮਾਤਮਾ ਦਾ ਨਾਮ ਭੁਲਾ ਕੇ ਹੋਰ (ਜੀਵਨ-) ਰਾਹ ਉਤੇ ਤੁਰਦੇ ਹਨ, ਉਹ ਭਿਆਨਕ ਨਰਕ ਵਿਚ ਪਏ ਰਹਿੰਦੇ ਹਨ।
Forgetting the Naam, the Name of the Lord, he walks on some other path, and falls into the most horrible hell.
नामु बिसारि चलहि अन मारगि नरक घोर महि पाहि ॥
ਅਨਿਕ​ਸਜਾਂਈ​ਗਣਤ​ਨ​ਆਵੈ​ਗਰਭੈ​ਗਰਭਿ​ਭ੍ਰਮਾਹਿ​॥੧॥​
ਉਹਨਾਂ ਨੂੰ ਇਤਨੀਆਂ ਸਜ਼ਾਵਾਂ ਮਿਲਦੀਆਂ ਰਹਿੰਦੀਆਂ ਹਨ ਕਿ ਉਹਨਾਂ ਦੀ ਗਿਣਤੀ ਨਹੀਂ ਹੋ ਸਕਦੀ। ਉਹ ਹਰੇਕ ਜੂਨ ਵਿਚ ਭਟਕਦੇ ਫਿਰਦੇ ਹਨ ॥੧॥
He suffers uncounted punishments, and wanders from womb to womb in reincarnation. ||1||
अनिक सजांई गणत न आवै गरभै गरभि भ्रमाहि ॥१॥
ਸੇ​ਧਨਵੰਤੇ​ਸੇ​ਪਤਿਵੰਤੇ​ਹਰਿ​ਕੀ​ਸਰਣਿ​ਸਮਾਹਿ​॥​
ਹੇ ਮਾਂ! ਜਿਹੜੇ ਮਨੁੱਖ ਪਰਮਾਤਮਾ ਦੀ ਸਰਨ ਵਿਚ ਟਿਕੇ ਰਹਿੰਦੇ ਹਨ, ਉਹ ਧਨ ਵਾਲੇ ਹਨ, ਉਹ ਇੱਜ਼ਤ ਵਾਲੇ ਹਨ।
They alone are wealthy, and they alone are honorable, who are absorbed in the Sanctuary of the Lord.
से धनवंते से पतिवंते हरि की सरणि समाहि ॥
ਗੁਰ​ਪ੍ਰਸਾਦਿ​ਨਾਨਕ​ਜਗੁ​ਜੀਤਿਓ​ਬਹੁਰਿ​ਨ​ਆਵਹਿ​ਜਾਂਹਿ​॥੨॥੮੮॥੧੧੧॥​
ਹੇ ਨਾਨਕ! (ਆਖ-ਹੇ ਮਾਂ!) ਗੁਰੂ ਦੀ ਮਿਹਰ ਨਾਲ ਉਹਨਾਂ ਨੇ ਜਗਤ (ਦੇ ਮੋਹ) ਨੂੰ ਜਿੱਤ ਲਿਆ ਹੈ, ਉਹ ਮੁੜ ਮੁੜ ਨਾਹ ਜੰਮਦੇ ਹਨ ਨਾਹ ਮਰਦੇ ਹਨ ॥੨॥੮੮॥੧੧੧॥
By Guru's Grace, O Nanak, they conquer the world; they do not come and go in reincarnation ever again. ||2||88||111||
गुर प्रसादि नानक जगु जीतिओ बहुरि न आवहि जांहि ॥२॥८८॥१११॥
ਸਾਰਗ​ਮਹਲਾ​੫​॥​
Saarang, Fifth Mahalaa:
सारग महला ५ ॥
ਹਰਿ​ਕਾਟੀ​ਕੁਟਿਲਤਾ​ਕੁਠਾਰਿ​॥​
ਪਰਮਾਤਮਾ ਨੇ (ਜਿਸ ਮਨੁੱਖ ਦੇ) ਮਨ ਦਾ ਖੋਟ (ਮਾਨੋ) ਕੁਹਾੜੇ ਨਾਲ ਕੱਟ ਦਿੱਤਾ,
The Lord has cut down the crooked tree of my deceit.
हरि काटी कुटिलता कुठारि ॥
ਭ੍ਰਮ​ਬਨ​ਦਹਨ​ਭਏ​ਖਿਨ​ਭੀਤਰਿ​ਰਾਮ​ਨਾਮ​ਪਰਹਾਰਿ​॥੧॥​ਰਹਾਉ​॥​
ਉਸ ਦੇ ਅੰਦਰੋਂ ਪ੍ਰਭੂ ਦੇ ਨਾਮ ਦੀ ਚੋਟ ਨਾਲ ਇਕ ਖਿਨ ਵਿਚ ਹੀ ਭਟਕਣਾ ਦੇ ਜੰਗਲਾਂ ਦੇ ਜੰਗਲ ਹੀ ਸੜ (ਕੇ ਸੁਆਹ ਹੋ) ਗਏ ॥੧॥ ਰਹਾਉ ॥
The forest of doubt is burnt away in an instant, by the fire of the Lord's Name. ||1||Pause||
भ्रम बन दहन भए खिन भीतरि राम नाम परहारि ॥१॥ रहाउ ॥
ਕਾਮ​ਕ੍ਰੋਧ​ਨਿੰਦਾ​ਪਰਹਰੀਆ​ਕਾਢੇ​ਸਾਧੂ​ਕੈ​ਸੰਗਿ​ਮਾਰਿ​॥​
ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਗੁਰੂ ਦੀ ਸੰਗਤ ਵਿਚ ਰਹਿ ਕੇ ਕਾਮ ਕ੍ਰੋਧ ਨਿੰਦਾ ਆਦਿਕ ਵਿਕਾਰਾਂ ਨੂੰ (ਆਪਣੇ ਅੰਦਰੋਂ) ਦੂਰ ਕਰ ਦੇਂਦਾ ਹੈ ਮਾਰ ਮਾਰ ਕੇ ਕੱਢ ਦੇਂਦਾ ਹੈ।
Sexual desire, anger and slander are gone; in the Saadh Sangat, the Company of the Holy, I have beaten them and driven them out.
काम क्रोध निंदा परहरीआ काढे साधू कै संगि मारि ॥