GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1226
Display Settings
Translations
ਜਨਮੁ​ਪਦਾਰਥੁ​ਗੁਰਮੁਖਿ​ਜੀਤਿਆ​ਬਹੁਰਿ​ਨ​ਜੂਐ​ਹਾਰਿ​॥੧॥​
ਗੁਰਮੁਖ ਇਸ ਕੀਮਤੀ ਮਨੁੱਖਾ ਜਨਮ ਨੂੰ (ਵਿਕਾਰਾਂ ਦੇ ਟਾਕਰੇ ਤੇ) ਕਾਮਯਾਬ ਬਣਾ ਲੈਂਦਾ ਹੈ, ਫਿਰ ਕਦੇ ਇਸ ਨੂੰ ਜੂਏ ਵਿਚ ਹਾਰ ਕੇ ਨਹੀਂ ਜਾਂਦਾ ॥੧॥
The Gurmukh is successful in this priceless human life; he shall not lose it in the gamble ever again. ||1||
जनमु पदारथु गुरमुखि जीतिआ बहुरि न जूऐ हारि ॥१॥
ਆਠ​ਪਹਰ​ਪ੍ਰਭ​ਕੇ​ਗੁਣ​ਗਾਵਹ​ਪੂਰਨ​ਸਬਦਿ​ਬੀਚਾਰਿ​॥​
ਆਓ, ਰਲ ਕੇ ਸਰਬ-ਵਿਆਪਕ ਪ੍ਰਭੂ ਦੇ ਗੁਣਾਂ ਨੂੰ ਗੁਰ-ਸ਼ਬਦ ਦੀ ਰਾਹੀਂ ਮਨ ਵਿਚ ਵਸਾ ਕੇ ਅੱਠੇ ਪਹਰ ਉਸ ਦੇ ਗੁਣ ਗਾਂਦੇ ਰਹੀਏ।
Twenty-four hours a day, I sing the Glorious Praises of the Lord, and contemplate the Perfect Word of the Shabad.
आठ पहर प्रभ के गुण गावह पूरन सबदि बीचारि ॥
ਨਾਨਕ​ਦਾਸਨਿ​ਦਾਸੁ​ਜਨੁ​ਤੇਰਾ​ਪੁਨਹ​ਪੁਨਹ​ਨਮਸਕਾਰਿ​॥੨॥੮੯॥੧੧੨॥​
ਹੇ ਪ੍ਰਭੂ! ਮੈਂ ਨਾਨਕ ਤੇਰੇ ਦਾਸਾਂ ਦਾ ਦਾਸ ਹਾਂ, (ਤੇਰੇ ਦਰ ਤੇ ਹੀ) ਮੁੜ ਮੁੜ ਨਮਸਕਾਰ ਕਰਦਾ ਹਾਂ ॥੨॥੮੯॥੧੧੨॥
Servant Nanak is the slave of Your slaves; over and over again, he bows in humble reverence to You. ||2||89||112||
नानक दासनि दासु जनु तेरा पुनह पुनह नमसकारि ॥२॥८९॥११२॥
ਸਾਰਗ​ਮਹਲਾ​੫​॥​
Saarang, Fifth Mahalaa:
सारग महला ५ ॥
ਪੋਥੀ​ਪਰਮੇਸਰ​ਕਾ​ਥਾਨੁ​॥​
ਗੁਰਬਾਣੀ (ਹੀ) ਪਰਮਾਤਮਾ ਦੇ ਮਿਲਾਪ ਦੀ ਥਾਂ ਹੈ।
This Holy Book is the home of the Transcendent Lord God.
पोथी परमेसर का थानु ॥
ਸਾਧਸੰਗਿ​ਗਾਵਹਿ​ਗੁਣ​ਗੋਬਿੰਦ​ਪੂਰਨ​ਬ੍ਰਹਮ​ਗਿਆਨੁ​॥੧॥​ਰਹਾਉ​॥​
ਜਿਹੜੇ ਮਨੁੱਖ ਗੁਰੂ ਦੀ ਸੰਗਤ ਵਿਚ ਰਹਿ ਕੇ ਪਰਮਾਤਮਾ ਦੇ ਗੁਣ ਗਾਂਦੇ ਰਹਿੰਦੇ ਹਨ, ਉਹ ਮਨੁੱਖ ਸਰਬ-ਵਿਆਪਕ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲੈਂਦੇ ਹਨ ॥੧॥ ਰਹਾਉ ॥
Whoever sings the Glorious Praises of the Lord of the Universe in the Saadh Sangat, the Company of the Holy, has the perfect knowledge of God. ||1||Pause||
साधसंगि गावहि गुण गोबिंद पूरन ब्रहम गिआनु ॥१॥ रहाउ ॥
ਸਾਧਿਕ​ਸਿਧ​ਸਗਲ​ਮੁਨਿ​ਲੋਚਹਿ​ਬਿਰਲੇ​ਲਾਗੈ​ਧਿਆਨੁ​॥​
ਜੋਗ-ਸਾਧਨ ਕਰਨ ਵਾਲੇ ਮਨੁੱਖ, ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ, ਸਾਰੇ ਰਿਸ਼ੀ-ਮੁਨੀ (ਪਰਮਾਤਮਾ ਨਾਲ ਮਿਲਾਪ ਦੀ) ਤਾਂਘ ਕਰਦੇ ਆ ਰਹੇ ਹਨ, ਪਰ ਕਿਸੇ ਵਿਰਲੇ ਦੀ ਸੁਰਤ (ਉਸ ਵਿਚ) ਜੁੜਦੀ ਹੈ।
The Siddhas and seekers and all the silent sages long for the Lord, but those who meditate on Him are rare.
साधिक सिध सगल मुनि लोचहि बिरले लागै धिआनु ॥
ਜਿਸਹਿ​ਕ੍ਰਿਪਾਲੁ​ਹੋਇ​ਮੇਰਾ​ਸੁਆਮੀ​ਪੂਰਨ​ਤਾ​ਕੋ​ਕਾਮੁ​॥੧॥​
ਜਿਸ ਮਨੁੱਖ ਉਤੇ ਮੇਰਾ ਮਾਲਕ-ਪ੍ਰਭੂ ਆਪ ਦਇਆਵਾਨ ਹੁੰਦਾ ਹੈ, ਉਸ ਦਾ (ਇਹ) ਕੰਮ ਸਿਰੇ ਚੜ੍ਹ ਜਾਂਦਾ ਹੈ ॥੧॥
That person, unto whom my Lord and Master is merciful - all his tasks are perfectly accomplished. ||1||
जिसहि क्रिपालु होइ मेरा सुआमी पूरन ता को कामु ॥१॥
ਜਾ​ਕੈ​ਰਿਦੈ​ਵਸੈ​ਭੈ​ਭੰਜਨੁ​ਤਿਸੁ​ਜਾਨੈ​ਸਗਲ​ਜਹਾਨੁ​॥​
ਸਾਰੇ ਡਰਾਂ ਦਾ ਨਾਸ ਕਰਨ ਵਾਲਾ ਪਰਮਾਤਮਾ ਜਿਸ ਮਨੁੱਖ ਦੇ ਹਿਰਦੇ ਵਿਚ ਆ ਵੱਸਦਾ ਹੈ, ਉਸ ਨੂੰ ਸਾਰਾ ਜਗਤ ਜਾਣ ਲੈਂਦਾ ਹੈ (ਸਾਰੇ ਜਗਤ ਵਿਚ ਉਸ ਦੀ ਸੋਭਾ ਖਿਲਰ ਜਾਂਦੀ ਹੈ)।
One whose heart is filled with the Lord, the Destroyer of fear, knows the whole world.
जा कै रिदै वसै भै भंजनु तिसु जानै सगल जहानु ॥
ਖਿਨੁ​ਪਲੁ​ਬਿਸਰੁ​ਨਹੀ​ਮੇਰੇ​ਕਰਤੇ​ਇਹੁ​ਨਾਨਕੁ​ਮਾਂਗੈ​ਦਾਨੁ​॥੨॥੯੦॥੧੧੩॥​
(ਉਸ ਪਰਮਾਤਮਾ ਦੇ ਦਰ ਤੋਂ) ਨਾਨਕ ਇਹ ਦਾਨ ਮੰਗਦਾ ਹੈ (ਕਿ) ਹੇ ਮੇਰੇ ਕਰਤਾਰ! (ਮੇਰੇ ਮਨ ਤੋਂ ਕਦੇ) ਇਕ ਖਿਨ ਵਾਸਤੇ ਇਕ ਪਲ ਵਾਸਤੇ ਭੀ ਨਾਹ ਵਿਸਰ ॥੨॥੯੦॥੧੧੩॥
May I never forget You, even for an instant, O my Creator Lord; Nanak begs for this blessing. ||2||90||113||
खिनु पलु बिसरु नही मेरे करते इहु नानकु मांगै दानु ॥२॥९०॥११३॥
ਸਾਰਗ​ਮਹਲਾ​੫​॥​
Saarang, Fifth Mahalaa:
सारग महला ५ ॥
ਵੂਠਾ​ਸਰਬ​ਥਾਈ​ਮੇਹੁ​॥​
(ਜਿਵੇਂ) ਮੀਂਹ (ਟੋਏ ਟਿੱਬੇ) ਸਭਨੀਂ ਹੀ ਥਾਈਂ ਵਰ੍ਹਦਾ ਹੈ,
The rain has fallen everywhere.
वूठा सरब थाई मेहु ॥
ਅਨਦ​ਮੰਗਲ​ਗਾਉ​ਹਰਿ​ਜਸੁ​ਪੂਰਨ​ਪ੍ਰਗਟਿਓ​ਨੇਹੁ​॥੧॥​ਰਹਾਉ​॥​
(ਤਿਵੇਂ ਜਸ ਗਾਣ ਵਾਲਿਆਂ ਦੇ ਹਿਰਦਿਆਂ ਵਿਚ) ਆਨੰਦ ਤੇ ਖ਼ੁਸ਼ੀਆਂ ਦੀ ਵਰਖਾ ਹੁੰਦੀ ਹੈ, ਸਰਬ-ਵਿਆਪਕ ਪਰਮਾਤਮਾ ਦਾ ਪਿਆਰ (ਹਿਰਦੇ ਵਿਚ) ਪੈਦਾ ਹੋ ਜਾਂਦਾ ਹੈ। (ਇਸ ਕਰ ਕੇ) ਪਰਮਾਤਮਾ ਦਾ ਜਸ ਗਾਇਆ ਕਰੋ ॥੧॥ ਰਹਾਉ ॥
Singing the Lord's Praises with ecstasy and bliss, the Perfect Lord is revealed. ||1||Pause||
अनद मंगल गाउ हरि जसु पूरन प्रगटिओ नेहु ॥१॥ रहाउ ॥
ਚਾਰਿ​ਕੁੰਟ​ਦਹ​ਦਿਸਿ​ਜਲ​ਨਿਧਿ​ਊਨ​ਥਾਉ​ਨ​ਕੇਹੁ​॥​
(ਜੀਵਨ-) ਜਲ ਦਾ ਖ਼ਜ਼ਾਨਾ ਪ੍ਰਭੂ ਚੌਹਾਂ ਕੂਟਾਂ ਵਿਚ ਦਸੀਂ ਪਾਸੀਂ (ਹਰ ਥਾਂ ਮੌਜੂਦ ਹੈ) ਕੋਈ ਭੀ ਥਾਂ (ਉਸ ਦੀ ਹੋਂਦ ਤੋਂ) ਖ਼ਾਲੀ ਨਹੀਂ ਹੈ।
On all four sides and in the ten directions, the Lord is an ocean. There is no place where He does not exist.
चारि कुंट दह दिसि जल निधि ऊन थाउ न केहु ॥
ਕ੍ਰਿਪਾ​ਨਿਧਿ​ਗੋਬਿੰਦ​ਪੂਰਨ​ਜੀਅ​ਦਾਨੁ​ਸਭ​ਦੇਹੁ​॥੧॥​
(ਉਸ ਦਾ ਇਉਂ ਜਸ ਗਾਇਆ ਕਰੋ-) ਹੇ ਦਇਆ ਦੇ ਖ਼ਜ਼ਾਨੇ! ਹੇ ਗੋਬਿੰਦ! ਹੇ ਸਰਬ-ਵਿਆਪਕ! ਤੂੰ ਸਭ ਜੀਵਾਂ ਨੂੰ ਹੀ ਜੀਵਨ- ਦਾਤ ਦੇਂਦਾ ਹੈਂ ॥੧॥
O Perfect Lord God, Ocean of Mercy, You bless all with the gift of the soul. ||1||
क्रिपा निधि गोबिंद पूरन जीअ दानु सभ देहु ॥१॥
ਸਤਿ​ਸਤਿ​ਹਰਿ​ਸਤਿ​ਸੁਆਮੀ​ਸਤਿ​ਸਾਧਸੰਗੇਹੁ​॥​
ਪਰਮਾਤਮਾ ਸਦਾ ਹੀ ਅਟੱਲ ਰਹਿਣ ਵਾਲਾ ਹੈ (ਜਿੱਥੇ ਉਹ ਮਿਲਦਾ ਹੈ, ਉਹ) ਸਾਧ ਸੰਗਤ ਭੀ ਧੁਰ ਤੋਂ ਚਲੀ ਆ ਰਹੀ ਹੈ।
True, True, True is my Lord and Master; True is the Saadh Sangat, the Company of the Holy.
सति सति हरि सति सुआमी सति साधसंगेहु ॥
ਸਤਿ​ਤੇ​ਜਨ​ਜਿਨ​ਪਰਤੀਤਿ​ਉਪਜੀ​ਨਾਨਕ​ਨਹ​ਭਰਮੇਹੁ​॥੨॥੯੧॥੧੧੪॥​
ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਪਰਮਾਤਮਾ ਵਾਸਤੇ ਸਰਧਾ ਪੈਦਾ ਹੋ ਜਾਂਦੀ ਹੈ, ਹੇ ਨਾਨਕ! ਉਹ ਭੀ ਅਟੱਲ ਆਤਮਕ ਜੀਵਨ ਵਾਲੇ ਹੋ ਜਾਂਦੇ ਹਨ, ਉਹਨਾਂ ਨੂੰ ਕੋਈ ਭਟਕਣਾ ਨਹੀਂ ਰਹਿ ਜਾਂਦੀ ॥੨॥੯੧॥੧੧੪॥
True are those humble beings, within whom faith wells up; O Nanak, they are not deluded by doubt. ||2||91||114||
सति ते जन जिन परतीति उपजी नानक नह भरमेहु ॥२॥९१॥११४॥
ਸਾਰਗ​ਮਹਲਾ​੫​॥​
Saarang, Fifth Mahalaa:
सारग महला ५ ॥
ਗੋਬਿਦ​ਜੀਉ​ਤੂ​ਮੇਰੇ​ਪ੍ਰਾਨ​ਅਧਾਰ​॥​
ਹੇ ਪ੍ਰਭੂ ਜੀ! ਤੂੰ ਮੇਰੇ ਪ੍ਰਾਣਾਂ ਦਾ ਆਸਰਾ ਹੈਂ।
O Dear Lord of the Universe, You are the Support of my breath of life.
गोबिद जीउ तू मेरे प्रान अधार ॥
ਸਾਜਨ​ਮੀਤ​ਸਹਾਈ​ਤੁਮ​ਹੀ​ਤੂ​ਮੇਰੋ​ਪਰਵਾਰ​॥੧॥​ਰਹਾਉ​॥​
ਤੂੰ ਹੀ ਮੇਰਾ ਸੱਜਣ ਹੈਂ, ਤੂੰ ਹੀ ਮੇਰਾ ਮਿੱਤਰ ਹੈਂ, ਤੂੰ ਹੀ ਮੇਰੀ ਮਦਦ ਕਰਨ ਵਾਲਾ ਹੈਂ, ਤੂੰ ਹੀ ਮੇਰਾ ਪਰਵਾਰ ਹੈਂ ॥੧॥ ਰਹਾਉ ॥
You are my Best Friend and Companion, my Help and Support; You are my family. ||1||Pause||
साजन मीत सहाई तुम ही तू मेरो परवार ॥१॥ रहाउ ॥
ਕਰੁ​ਮਸਤਕਿ​ਧਾਰਿਓ​ਮੇਰੈ​ਮਾਥੈ​ਸਾਧਸੰਗਿ​ਗੁਣ​ਗਾਏ​॥​
ਹੇ ਪ੍ਰ੍ਰਭੂ! ਜਦੋਂ ਤੂੰ ਮੇਰੇ ਮੱਥੇ ਉੱਤੇ ਮੇਰੇ ਮਸਤਕ ਉੱਤੇ (ਆਪਣੀ ਮਿਹਰ ਦਾ) ਹੱਥ ਰੱਖਿਆ, ਤਦੋਂ ਮੈਂ ਸਾਧ ਸੰਗਤ ਵਿਚ (ਟਿਕ ਕੇ ਤੇਰੀ) ਸਿਫ਼ਤ-ਸਾਲਾਹ ਦੇ ਗੀਤ ਗਾਏ ਹਨ।
You placed Your Hand on my forehead; in the Saadh Sangat, the Company of the Holy, I sing Your Glorious Praises.
करु मसतकि धारिओ मेरै माथै साधसंगि गुण गाए ॥
ਤੁਮਰੀ​ਕ੍ਰਿਪਾ​ਤੇ​ਸਭ​ਫਲ​ਪਾਏ​ਰਸਕਿ​ਰਾਮ​ਨਾਮ​ਧਿਆਏ​॥੧॥​
ਹੇ ਪ੍ਰਭੂ! ਤੇਰੀ ਮਿਹਰ ਨਾਲ ਮੈਂ ਸਾਰੇ ਫਲ ਹਾਸਲ ਕੀਤੇ ਹਨ, ਅਤੇ ਪਿਆਰ ਨਾਲ ਤੇਰਾ ਨਾਮ ਸਿਮਰਿਆ ਹੈ ॥੧॥
By Your Grace, I have obtained all fruits and rewards; I meditate on the Lord's Name with delight. ||1||
तुमरी क्रिपा ते सभ फल पाए रसकि राम नाम धिआए ॥१॥
ਅਬਿਚਲ​ਨੀਵ​ਧਰਾਈ​ਸਤਿਗੁਰਿ​ਕਬਹੂ​ਡੋਲਤ​ਨਾਹੀ​॥​
ਸਤਿਗੁਰੂ ਨੇ (ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਹਰਿ-ਨਾਮ ਸਿਮਰਨ ਦੀ) ਅਟੱਲ ਨੀਂਹ ਰੱਖ ਦਿੱਤੀ, ਉਹ ਕਦੇ (ਮਾਇਆ ਵਿਚ) ਡੋਲਦੇ ਨਹੀਂ ਹਨ।
The True Guru has laid the eternal foundation; it shall never be shaken.
अबिचल नीव धराई सतिगुरि कबहू डोलत नाही ॥
ਗੁਰ​ਨਾਨਕ​ਜਬ​ਭਏ​ਦਇਆਰਾ​ਸਰਬ​ਸੁਖਾ​ਨਿਧਿ​ਪਾਂਹੀ​॥੨॥੯੨॥੧੧੫॥​
ਹੇ ਨਾਨਕ! ਜਦੋਂ ਸਤਿਗੁਰੂ ਜੀ ਦਇਆਵਾਨ ਹੁੰਦੇ ਹਨ, ਉਹ ਸਾਰੇ ਸੁਖਾਂ ਦੇ ਖ਼ਜ਼ਾਨੇ ਪਰਮਾਤਮਾ ਦਾ ਮਿਲਾਪ ਹਾਸਲ ਕਰ ਲੈਂਦੇ ਹਨ ॥੨॥੯੨॥੧੧੫॥
Guru Nanak has become merciful to me, and I have been blessed with the treasure of absolute peace. ||2||92||115||
गुर नानक जब भए दइआरा सरब सुखा निधि पांही ॥२॥९२॥११५॥
ਸਾਰਗ​ਮਹਲਾ​੫​॥​
Saarang, Fifth Mahalaa:
सारग महला ५ ॥
ਨਿਬਹੀ​ਨਾਮ​ਕੀ​ਸਚੁ​ਖੇਪ​॥​
ਪਰਮਾਤਮਾ ਦੇ ਨਾਮ ਦਾ ਸਦਾ ਕਾਇਮ ਰਹਿਣ ਵਾਲਾ ਵਪਾਰ ਦਾ ਲੱਦਿਆ ਮਾਲ ਜਿਸ ਜੀਵ-ਵਣਜਾਰੇ ਦੇ ਨਾਲ ਸਦਾ ਦਾ ਸਾਥ ਬਣਾ ਲੈਂਦਾ ਹੈ,
Only the true merchandise of the Naam, the Name of the Lord, stays with you.
निबही नाम की सचु खेप ॥
ਲਾਭੁ​ਹਰਿ​ਗੁਣ​ਗਾਇ​ਨਿਧਿ​ਧਨੁ​ਬਿਖੈ​ਮਾਹਿ​ਅਲੇਪ​॥੧॥​ਰਹਾਉ​॥​
ਉਹ ਜੀਵ-ਵਣਜਾਰਾ (ਸਦਾ) ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ, ਇਹੀ ਅਸਲ ਖੱਟੀ ਹੈ, ਇਹੀ ਅਸਲ ਖ਼ਜ਼ਾਨਾ ਹੈ ਇਹੀ ਅਸਲ ਧਨ ਹੈ, (ਇਸ ਦੀ ਬਰਕਤਿ ਨਾਲ) ਉਹ ਜੀਵ-ਵਣਜਾਰਾ (ਮਾਇਕ) ਪਦਾਰਥਾਂ ਵਿਚ ਨਿਰਲੇਪ ਰਹਿੰਦਾ ਹੈ ॥੧॥ ਰਹਾਉ ॥
Sing the Glorious Praises of the Lord, the treasure of wealth, and earn your profit; in the midst of corruption, remain untouched. ||1||Pause||
लाभु हरि गुण गाइ निधि धनु बिखै माहि अलेप ॥१॥ रहाउ ॥
ਜੀਅ​ਜੰਤ​ਸਗਲ​ਸੰਤੋਖੇ​ਆਪਨਾ​ਪ੍ਰਭੁ​ਧਿਆਇ​॥​
ਆਪਣੇ ਪ੍ਰਭੂ ਦਾ ਧਿਆਨ ਧਰ ਕੇ ਸਾਰੇ ਜੀਵ ਸੰਤੋਖ ਵਾਲਾ ਜੀਵਨ ਹਾਸਲ ਕਰ ਲੈਂਦੇ ਹਨ।
All beings and creatures find contentment, meditating on their God.
जीअ जंत सगल संतोखे आपना प्रभु धिआइ ॥
ਰਤਨ​ਜਨਮੁ​ਅਪਾਰ​ਜੀਤਿਓ​ਬਹੁੜਿ​ਜੋਨਿ​ਨ​ਪਾਇ​॥੧॥​
ਜਿਸ ਭੀ ਮਨੁੱਖ ਨੇ ਇਹ ਬੇਅੰਤ ਕੀਮਤੀ ਮਨੁੱਖਾ ਜਨਮ ਵਿਕਾਰਾਂ ਦੇ ਹੱਲਿਆਂ ਤੋਂ ਬਚਾ ਲਿਆ, ਉਹ ਮੁੜ ਮੁੜ ਜੂਨਾਂ ਵਿਚ ਨਹੀਂ ਪੈਂਦਾ ॥੧॥
The priceless jewel of infinite worth, this human life, is won, and they are not consigned to reincarnation ever again. ||1||
रतन जनमु अपार जीतिओ बहुड़ि जोनि न पाइ ॥१॥
ਭਏ​ਕ੍ਰਿਪਾਲ​ਦਇਆਲ​ਗੋਬਿਦ​ਭਇਆ​ਸਾਧੂ​ਸੰਗੁ​॥​
ਜਿਸ ਮਨੁੱਖ ਉੱਤੇ ਪ੍ਰਭੂ ਜੀ ਦਇਆਵਾਨ ਹੁੰਦੇ ਹਨ, ਉਸ ਨੂੰ ਗੁਰੂ ਦਾ ਮਿਲਾਪ ਹਾਸਲ ਹੁੰਦਾ ਹੈ।
When the Lord of the Universe shows His kindness and compassion, the mortal finds the Saadh Sangat, the Company of the Holy,
भए क्रिपाल दइआल गोबिद भइआ साधू संगु ॥
ਹਰਿ​ਚਰਨ​ਰਾਸਿ​ਨਾਨਕ​ਪਾਈ​ਲਗਾ​ਪ੍ਰਭ​ਸਿਉ​ਰੰਗੁ​॥੨॥੯੩॥੧੧੬॥​
ਹੇ ਨਾਨਕ! ਉਹ ਮਨੁੱਖ ਪ੍ਰਭੂ ਦੇ ਚਰਨਾਂ ਦੀ ਪ੍ਰੀਤ ਦਾ ਸਰਮਾਇਆ ਪ੍ਰਾਪਤ ਕਰ ਲੈਂਦਾ ਹੈ, ਉਸ ਦਾ ਪ੍ਰਭੂ ਨਾਲ ਪਿਆਰ ਬਣ ਜਾਂਦਾ ਹੈ ॥੨॥੯੩॥੧੧੬॥
Nanak has found the wealth of the Lotus Feet of the Lord; he is imbued with the Love of God. ||2||93||116||
हरि चरन रासि नानक पाई लगा प्रभ सिउ रंगु ॥२॥९३॥११६॥
ਸਾਰਗ​ਮਹਲਾ​੫​॥​
Saarang, Fifth Mahalaa:
सारग महला ५ ॥
ਮਾਈ​ਰੀ​ਪੇਖਿ​ਰਹੀ​ਬਿਸਮਾਦ​॥​
ਹੇ (ਮੇਰੀ) ਮਾਂ! (ਪ੍ਰਭੂ ਦੇ ਕੌਤਕ) ਵੇਖ ਕੇ ਮੈਂ ਹੈਰਾਨ ਹੋ ਰਹੀ ਹਾਂ।
O mother, I am wonder-struck, gazing upon the Lord.
माई री पेखि रही बिसमाद ॥
ਅਨਹਦ​ਧੁਨੀ​ਮੇਰਾ​ਮਨੁ​ਮੋਹਿਓ​ਅਚਰਜ​ਤਾ​ਕੇ​ਸ੍ਵਾਦ​॥੧॥​ਰਹਾਉ​॥​
ਜਿਸ ਪ੍ਰਭੂ ਦੀ ਜੀਵਨ-ਰੌ ਇਕ-ਰਸ (ਸਾਰੇ ਜਗਤ ਵਿਚ) ਰੁਮਕ ਰਹੀ ਹੈ ਉਸ ਨੇ ਮੇਰਾ ਮਨ ਮੋਹ ਲਿਆ ਹੈ, ਉਸ ਦੇ (ਮਿਲਾਪ ਦੇ) ਆਨੰਦ ਭੀ ਹੈਰਾਨ ਕਰਨ ਵਾਲੇ ਹਨ ॥੧॥ ਰਹਾਉ ॥
My mind is enticed by the unstruck celestial melody; its flavor is amazing! ||1||Pause||
अनहद धुनी मेरा मनु मोहिओ अचरज ता के स्वाद ॥१॥ रहाउ ॥
ਮਾਤ​ਪਿਤਾ​ਬੰਧਪ​ਹੈ​ਸੋਈ​ਮਨਿ​ਹਰਿ​ਕੋ​ਅਹਿਲਾਦ​॥​
ਹੇ ਮਾਂ! (ਸਭ ਜੀਵਾਂ ਦਾ) ਮਾਂ ਪਿਉ ਸਨਬੰਧੀ ਉਹ ਪ੍ਰਭੂ ਹੀ ਹੈ। (ਮੇਰੇ) ਮਨ ਵਿਚ ਉਸ ਪ੍ਰਭੂ (ਦੇ ਮਿਲਾਪ) ਦਾ ਹੁਲਾਰਾ ਆ ਰਿਹਾ ਹੈ।
He is my Mother, Father and Relative. My mind delights in the Lord.
मात पिता बंधप है सोई मनि हरि को अहिलाद ॥
ਸਾਧਸੰਗਿ​ਗਾਏ​ਗੁਨ​ਗੋਬਿੰਦ​ਬਿਨਸਿਓ​ਸਭੁ​ਪਰਮਾਦ​॥੧॥​
ਹੇ ਮਾਂ! ਜਿਸ ਮਨੁੱਖ ਨੇ ਸਾਧ ਸੰਗਤ ਵਿਚ (ਟਿਕ ਕੇ) ਉਸ ਦੀ ਸਿਫ਼ਤ-ਸਾਲਾਹ ਦੇ ਗੀਤ ਗਾਏ ਹਨ, ਉਸ ਦਾ ਸਾਰਾ ਭਰਮ-ਭੁਲੇਖਾ ਦੂਰ ਹੋ ਗਿਆ ॥੧॥
Singing the Glorious Praises of the Lord of the Universe in the Saadh Sangat, the Company of the Holy, all my illusions are dispelled. ||1||
साधसंगि गाए गुन गोबिंद बिनसिओ सभु परमाद ॥१॥
ਡੋਰੀ​ਲਪਟਿ​ਰਹੀ​ਚਰਨਹ​ਸੰਗਿ​ਭ੍ਰਮ​ਭੈ​ਸਗਲੇ​ਖਾਦ​॥​
ਜਿਸ ਮਨੁੱਖ ਦੇ ਚਿੱਤ ਦੀ ਡੋਰ ਪ੍ਰਭੂ ਦੇ ਚਰਨਾਂ ਨਾਲ ਜੁੜੀ ਰਹਿੰਦੀ ਹੈ, ਉਸ ਦੇ ਸਾਰੇ ਭਰਮ ਸਾਰੇ ਡਰ ਮੁੱਕ ਜਾਂਦੇ ਹਨ।
I am lovingly attached to His Lotus Feet; my doubt and fear are totally consumed.
डोरी लपटि रही चरनह संगि भ्रम भै सगले खाद ॥
ਏਕੁ​ਅਧਾਰੁ​ਨਾਨਕ​ਜਨ​ਕੀਆ​ਬਹੁਰਿ​ਨ​ਜੋਨਿ​ਭ੍ਰਮਾਦ​॥੨॥੯੪॥੧੧੭॥​
ਹੇ ਦਾਸ ਨਾਨਕ! ਜਿਸ ਨੇ ਸਿਰਫ਼ ਹਰਿ-ਨਾਮ ਨੂੰ ਆਪਣੀ ਜ਼ਿੰਦਗੀ ਦਾ ਆਸਰਾ ਬਣਾ ਲਿਆ, ਉਹ ਮੁੜ ਮੁੜ ਜੂਨਾਂ ਵਿਚ ਨਹੀਂ ਭਟਕਦਾ ॥੨॥੯੪॥੧੧੭॥
Servant Nanak has taken the Support of the One Lord. He shall not wander in reincarnation ever again. ||2||94||117||
एकु अधारु नानक जन कीआ बहुरि न जोनि भ्रमाद ॥२॥९४॥११७॥