GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1224
Display Settings
Translations
ਨਾਨਕ​ਦਾਸੁ​ਦਰਸੁ​ਪ੍ਰਭ​ਜਾਚੈ​ਮਨ​ਤਨ​ਕੋ​ਆਧਾਰ​॥੨॥੭੮॥੧੦੧॥​
ਹੇ ਪ੍ਰਭੂ! (ਤੇਰਾ) ਦਾਸ ਨਾਨਕ ਤੇਰਾ ਦਰਸਨ ਮੰਗਦਾ ਹੈ, ਇਹੀ (ਇਸ ਦੇ) ਮਨ ਦਾ ਤਨ ਦਾ ਆਸਰਾ ਹੈ ॥੨॥੭੮॥੧੦੧॥
Slave Nanak asks for the Blessed Vision of God. It is the Support of his mind and body. ||2||78||101||
नानक दासु दरसु प्रभ जाचै मन तन को आधार ॥२॥७८॥१०१॥
ਸਾਰਗ​ਮਹਲਾ​੫​॥​
Saarang, Fifth Mahalaa:
सारग महला ५ ॥
ਮੈਲਾ​ਹਰਿ​ਕੇ​ਨਾਮ​ਬਿਨੁ​ਜੀਉ​॥​
ਪਰਮਾਤਮਾ ਦੇ ਨਾਮ ਤੋਂ ਬਿਨਾ ਜੀਵ ਵਿਕਾਰਾਂ ਨਾਲ ਭਰਿਆ ਰਹਿੰਦਾ ਹੈ।
Without the Name of the Lord, the soul is polluted.
मैला हरि के नाम बिनु जीउ ॥
ਤਿਨਿ​ਪ੍ਰਭਿ​ਸਾਚੈ​ਆਪਿ​ਭੁਲਾਇਆ​ਬਿਖੈ​ਠਗਉਰੀ​ਪੀਉ​॥੧॥​ਰਹਾਉ​॥​
(ਪਰ ਜੀਵ ਦੇ ਭੀ ਕੀਹ ਵੱਸ?) ਉਸ ਸਦਾ-ਥਿਰ ਪ੍ਰਭੂ ਨੇ ਆਪ ਹੀ ਇਸ ਨੂੰ ਕੁਰਾਹੇ ਪਾਇਆ ਹੋਇਆ ਹੈ ਕਿ ਵਿਸ਼ਿਆਂ ਦੀ ਠਗ-ਬੂਟੀ (ਘੋਟ ਘੋਟ ਕੇ) ਪੀਂਦਾ ਰਹੁ ॥੧॥ ਰਹਾਉ ॥
The True Lord God has Himself administered the intoxicating drug of corruption, and led the mortal astray. ||1||Pause||
तिनि प्रभि साचै आपि भुलाइआ बिखै ठगउरी पीउ ॥१॥ रहाउ ॥
ਕੋਟਿ​ਜਨਮ​ਭ੍ਰਮਤੌ​ਬਹੁ​ਭਾਂਤੀ​ਥਿਤਿ​ਨਹੀ​ਕਤਹੂ​ਪਾਈ​॥​
ਪਰਮਾਤਮਾ ਨਾਲੋਂ ਟੁੱਟਾ ਹੋਇਆ ਮਨੁੱਖ ਕਈ ਤਰੀਕਿਆਂ ਨਾਲ ਕ੍ਰੋੜਾਂ ਜਨਮਾਂ ਵਿਚ ਭਟਕਦਾ ਰਹਿੰਦਾ ਹੈ, ਕਿਤੇ ਭੀ (ਇਸ ਗੇੜ ਵਿਚੋਂ ਇਸ ਨੂੰ) ਖੁਲੀਰ ਨਹੀਂ ਮਿਲਦੀ।
Wandering through millions of incarnations in countless ways, he does not find stability anywhere.
कोटि जनम भ्रमतौ बहु भांती थिति नही कतहू पाई ॥
ਪੂਰਾ​ਸਤਿਗੁਰੁ​ਸਹਜਿ​ਨ​ਭੇਟਿਆ​ਸਾਕਤੁ​ਆਵੈ​ਜਾਈ​॥੧॥​
ਆਤਮਕ ਅਡੋਲਤਾ ਵਿਚ (ਅਪੜਾਣ ਵਾਲਾ) ਪੂਰਾ ਗੁਰੂ ਇਸ ਨੂੰ ਨਹੀਂ ਮਿਲਦਾ (ਇਸ ਵਾਸਤੇ ਸਦਾ) ਜੰਮਦਾ ਮਰਦਾ ਰਹਿੰਦਾ ਹੈ ॥੧॥
The faithless cynic does not intuitively meet with the Perfect True Guru; he continues coming and going in reincarnation. ||1||
पूरा सतिगुरु सहजि न भेटिआ साकतु आवै जाई ॥१॥
ਰਾਖਿ​ਲੇਹੁ​ਪ੍ਰਭ​ਸੰਮ੍ਰਿਥ​ਦਾਤੇ​ਤੁਮ​ਪ੍ਰਭ​ਅਗਮ​ਅਪਾਰ​॥​
ਹੇ ਸਭ ਤਾਕਤਾਂ ਦੇ ਮਾਲਕ ਪ੍ਰਭੂ! ਹੇ ਸਭ ਦਾਤਾਂ ਦੇਣ ਵਾਲੇ! ਅਸਾਂ ਜੀਵਾਂ ਵਾਸਤੇ ਤੂੰ ਅਪਹੁੰਚ ਹੈਂ ਬੇਅੰਤ ਹੈਂ, ਤੂੰ ਆਪ ਹੀ ਰੱਖਿਆ ਕਰ।
Please save me, O All-powerful Lord God, O Great Giver; O God, You are Inaccessible and Infinite.
राखि लेहु प्रभ संम्रिथ दाते तुम प्रभ अगम अपार ॥
ਨਾਨਕ​ਦਾਸ​ਤੇਰੀ​ਸਰਣਾਈ​ਭਵਜਲੁ​ਉਤਰਿਓ​ਪਾਰ​॥੨॥੭੯॥੧੦੨॥​
ਹੇ ਨਾਨਕ! (ਜਿਹੜਾ ਤੇਰਾ) ਦਾਸ ਤੇਰੀ ਸਰਨ ਆਉਂਦਾ ਹੈ, ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ॥੨॥੭੯॥੧੦੨॥
Slave Nanak seeks Your Sanctuary, to cross over the terrible world-ocean, and reach the other shore. ||2||79||102||
नानक दास तेरी सरणाई भवजलु उतरिओ पार ॥२॥७९॥१०२॥
ਸਾਰਗ​ਮਹਲਾ​੫​॥​
Saarang, Fifth Mahalaa:
सारग महला ५ ॥
ਰਮਣ​ਕਉ​ਰਾਮ​ਕੇ​ਗੁਣ​ਬਾਦ​॥​
ਪਰਮਾਤਮਾ ਦੇ ਗੁਣਾਂ ਦਾ ਉਚਾਰਨ-ਇਹ ਹੀ ਸਿਮਰਨ ਵਾਸਤੇ (ਸ੍ਰੇਸ਼ਟ ਦਾਤ ਹੈ)।
To chant the Glorious Praises of the Lord is Sublime.
रमण कउ राम के गुण बाद ॥
ਸਾਧਸੰਗਿ​ਧਿਆਈਐ​ਪਰਮੇਸਰੁ​ਅੰਮ੍ਰਿਤ​ਜਾ​ਕੇ​ਸੁਆਦ​॥੧॥​ਰਹਾਉ​॥​
ਜਿਸ ਪਰਮੇਸਰ ਦੇ (ਨਾਮ ਜਪਣ ਦੇ) ਰਸ ਆਤਮਕ ਜੀਵਨ ਦੇਣ ਵਾਲੇ ਹਨ, ਉਸ ਦਾ ਧਿਆਨ ਸਾਧ ਸੰਗਤ ਵਿਚ ਟਿਕ ਕੇ ਧਰਨਾ ਚਾਹੀਦਾ ਹੈ ॥੧॥ ਰਹਾਉ ॥
In the Saadh Sangat, the Company of the Holy, meditate on the Transcendent Lord God; The taste of His essence is Ambrosial Nectar. ||1||Pause||
साधसंगि धिआईऐ परमेसरु अंम्रित जा के सुआद ॥१॥ रहाउ ॥
ਸਿਮਰਤ​ਏਕੁ​ਅਚੁਤ​ਅਬਿਨਾਸੀ​ਬਿਨਸੇ​ਮਾਇਆ​ਮਾਦ​॥​
ਅਬਿਨਾਸੀ ਨਾਸ-ਰਹਿਤ ਪ੍ਰਭੂ ਦਾ ਨਾਮ ਸਿਮਰਦਿਆਂ ਮਾਇਆ ਦੇ ਸਾਰੇ ਨਸ਼ੇ ਨਾਸ ਹੋ ਜਾਂਦੇ ਹਨ।
Meditating in remembrance on the One Unmoving, Eternal, Unchanging Lord God, the intoxication of Maya wears off.
सिमरत एकु अचुत अबिनासी बिनसे माइआ माद ॥
ਸਹਜ​ਅਨਦ​ਅਨਹਦ​ਧੁਨਿ​ਬਾਣੀ​ਬਹੁਰਿ​ਨ​ਭਏ​ਬਿਖਾਦ​॥੧॥​
(ਸਿਮਰਨ ਵਾਲੇ ਦੇ ਅੰਦਰ) ਆਤਮਕ ਅਡੋਲਤਾ ਦੇ ਆਨੰਦ ਬਣੇ ਰਹਿੰਦੇ ਹਨ, ਸਿਫ਼ਤ-ਸਾਲਾਹ ਦੀ ਬਾਣੀ ਦੀ ਇਕ-ਰਸ ਰੌ ਜਾਰੀ ਹੋ ਜਾਂਦੀ ਹੈ, ਉਸ ਦੇ ਮਨ ਵਿਚ ਦੁੱਖ-ਕਲੇਸ਼ ਨਹੀਂ ਰਹਿ ਜਾਂਦੇ ॥੧॥
One who is blessed with intuitive peace and poise, and the vibrations of the Unstruck Celestial Bani, never suffers again. ||1||
सहज अनद अनहद धुनि बाणी बहुरि न भए बिखाद ॥१॥
ਸਨਕਾਦਿਕ​ਬ੍ਰਹਮਾਦਿਕ​ਗਾਵਤ​ਗਾਵਤ​ਸੁਕ​ਪ੍ਰਹਿਲਾਦ​॥​
ਸਨਕ ਆਦਿਕ ਬ੍ਰਹਮਾ ਦੇ ਚਾਰੇ ਪੁੱਤਰ, ਬ੍ਰਹਮਾ ਆਦਿਕ ਦੇਵਤੇ (ਉਸ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਗੀਤ) ਗਾਂਦੇ ਰਹਿੰਦੇ ਹਨ। ਸੁਕਦੇਵ ਰਿਸ਼ੀ ਪ੍ਰਹਿਲਾਦ ਭਗਤ ਆਦਿਕ ਉਸ ਦੇ ਗੁਣ ਗਾਂਦੇ ਹਨ।
Even Brahma and his sons sing God's Praises; Sukdayv and Prahlaad sing His Praises as well.
सनकादिक ब्रहमादिक गावत गावत सुक प्रहिलाद ॥
ਪੀਵਤ​ਅਮਿਉ​ਮਨੋਹਰ​ਹਰਿ​ਰਸੁ​ਜਪਿ​ਨਾਨਕ​ਹਰਿ​ਬਿਸਮਾਦ​॥੨॥੮੦॥੧੦੩॥​
ਹੇ ਨਾਨਕ! ਮਨ ਨੂੰ ਮੋਹਣ ਵਾਲੇ ਹਰੀ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਰਸ ਪੀਂਦਿਆਂ, ਹਰੀ ਦਾ ਨਾਮ ਜਪ ਜਪ ਕੇ ਮਨੁੱਖ ਦੇ ਅੰਦਰ ਉਹ ਅਵਸਥਾ ਪੈਦਾ ਹੋ ਜਾਂਦੀ ਹੈ ਕਿ ਜਿਥੇ ਇਹ ਸਦਾ ਵਾਹ-ਵਾਹ ਦੀ ਮਸਤੀ ਵਿਚ ਟਿਕਿਆ ਰਹਿੰਦਾ ਹੈ ॥੨॥੮੦॥੧੦੩॥
Drinking in the fascinating Ambrosial Nectar of the Lord's sublime essence, Nanak meditates on the Amazing Lord. ||2||80||103||
पीवत अमिउ मनोहर हरि रसु जपि नानक हरि बिसमाद ॥२॥८०॥१०३॥
ਸਾਰਗ​ਮਹਲਾ​੫​॥​
Saarang, Fifth Mahalaa:
सारग महला ५ ॥
ਕੀਨੑੇ​ਪਾਪ​ਕੇ​ਬਹੁ​ਕੋਟ​॥​
(ਹਰਿ-ਨਾਮ ਤੋਂ ਖੁੰਝ ਕੇ) ਮਨੁੱਖ ਪਾਪਾਂ ਦੀਆਂ ਅਨੇਕਾਂ ਵਲਗਣਾਂ (ਆਪਣੀ ਜਿੰਦ ਦੇ ਦੁਆਲੇ) ਖੜੀਆਂ ਕਰਦਾ ਜਾਂਦਾ ਹੈ।
He commits many millions of sins.
कीने पाप के बहु कोट ॥
ਦਿਨਸੁ​ਰੈਨੀ​ਥਕਤ​ਨਾਹੀ​ਕਤਹਿ​ਨਾਹੀ​ਛੋਟ​॥੧॥​ਰਹਾਉ​॥​
ਦਿਨ ਰਾਤ (ਪਾਪ ਕਰਦਿਆਂ) ਥੱਕਦਾ ਨਹੀਂ (ਸਾਧ ਸੰਗਤ ਤੋਂ ਬਿਨਾ ਹੋਰ) ਕਿਤੇ ਭੀ (ਪਾਪਾਂ ਤੋਂ) ਇਸ ਦੀ ਖ਼ਲਾਸੀ ਨਹੀਂ ਹੋ ਸਕਦੀ ॥੧॥ ਰਹਾਉ ॥
Day and night, he does not get tired of them, and he never finds release. ||1||Pause||
दिनसु रैनी थकत नाही कतहि नाही छोट ॥१॥ रहाउ ॥
ਮਹਾ​ਬਜਰ​ਬਿਖ​ਬਿਆਧੀ​ਸਿਰਿ​ਉਠਾਈ​ਪੋਟ​॥​
(ਹਰਿ-ਨਾਮ ਤੋਂ ਖੁੰਝ ਕੇ) ਮਨੁੱਖ ਬੜੇ ਕਰੜੇ ਅਤੇ ਆਤਮਕ ਮੌਤ ਲਿਆਉਣ ਵਾਲੇ ਰੋਗਾਂ ਦੀ ਪੋਟਲੀ (ਆਪਣੇ) ਸਿਰ ਉਤੇ ਚੁੱਕੀ ਰੱਖਦਾ ਹੈ।
He carries on his head a terrible, heavy load of sin and corruption.
महा बजर बिख बिआधी सिरि उठाई पोट ॥
ਉਘਰਿ​ਗਈਆਂ​ਖਿਨਹਿ​ਭੀਤਰਿ​ਜਮਹਿ​ਗ੍ਰਾਸੇ​ਝੋਟ​॥੧॥​
ਜਦੋਂ ਜਮਾਂ ਨੇ (ਆ ਕੇ) ਕੇਸਾਂ ਤੋਂ ਫੜ ਲਿਆ, ਤਦੋਂ ਇਕ ਖਿਨ ਵਿਚ ਹੀ (ਇਸ ਦੀਆਂ) ਅੱਖਾਂ ਉਘੜ ਆਉਂਦੀਆਂ ਹਨ (ਪਰ ਤਦੋਂ ਕੀਹ ਲਾਭ?) ॥੧॥
In an instant, he is exposed. The Messenger of Death seizes him by his hair. ||1||
उघरि गईआं खिनहि भीतरि जमहि ग्रासे झोट ॥१॥
ਪਸੁ​ਪਰੇਤ​ਉਸਟ​ਗਰਧਭ​ਅਨਿਕ​ਜੋਨੀ​ਲੇਟ​॥​
(ਪਾਪਾਂ ਦੀਆਂ ਪੰਡਾਂ ਦੇ ਕਾਰਨ) ਜੀਵ ਪਸ਼ੂ, ਪ੍ਰੇਤ, ਊਂਠ, ਖੋਤਾ ਆਦਿਕ ਅਨੇਕਾਂ ਜੂਨਾਂ ਵਿਚ ਰੁਲਦਾ ਫਿਰਦਾ ਹੈ।
He is consigned to countless forms of reincarnation, into beasts, ghosts, camels and donkeys.
पसु परेत उसट गरधभ अनिक जोनी लेट ॥
ਭਜੁ​ਸਾਧਸੰਗਿ​ਗੋਬਿੰਦ​ਨਾਨਕ​ਕਛੁ​ਨ​ਲਾਗੈ​ਫੇਟ​॥੨॥੮੧॥੧੦੪॥​
ਹੇ ਨਾਨਕ! ਸਾਧ ਸੰਗਤ ਵਿਚ ਟਿਕ ਕੇ ਪਰਮਾਤਮਾ ਦਾ ਭਜਨ ਕਰਿਆ ਕਰ, ਫਿਰ (ਜਮਾਂ ਦੀ) ਰਤਾ ਭਰ ਭੀ ਚੋਟ ਨਹੀਂ ਲੱਗੇਗੀ ॥੨॥੮੧॥੧੦੪॥
Vibrating and meditating on the Lord of the Universe in the Saadh Sangat, the Company of the Holy, O Nanak, you shall never be struck or harmed at all. ||2||81||104||
भजु साधसंगि गोबिंद नानक कछु न लागै फेट ॥२॥८१॥१०४॥
ਸਾਰਗ​ਮਹਲਾ​੫​॥​
Saarang, Fifth Mahalaa:
सारग महला ५ ॥
ਅੰਧੇ​ਖਾਵਹਿ​ਬਿਸੂ​ਕੇ​ਗਟਾਕ​॥​
(ਮਾਇਆ ਦੇ ਮੋਹ ਵਿਚ) ਅੰਨ੍ਹੇ ਹੋ ਚੁਕੇ ਮਨੁੱਖ ਆਤਮਕ ਮੌਤ ਲਿਆਉਣ ਵਾਲੇ ਪਦਾਰਥ ਹੀ ਖ਼ੁਸ਼ ਹੋ ਹੋ ਕੇ ਖਾਂਦੇ ਰਹਿੰਦੇ ਹਨ।
He is so blind! He is eating loads of poison.
अंधे खावहि बिसू के गटाक ॥
ਨੈਨ​ਸ੍ਰਵਨ​ਸਰੀਰੁ​ਸਭੁ​ਹੁਟਿਓ​ਸਾਸੁ​ਗਇਓ​ਤਤ​ਘਾਟ​॥੧॥​ਰਹਾਉ​॥​
(ਆਖ਼ਿਰ ਮੌਤ ਸਿਰ ਤੇ ਆ ਜਾਂਦੀ ਹੈ), ਅੱਖਾਂ, ਕੰਨ, ਸਰੀਰ-ਹਰੇਕ ਅੰਗ ਕੰਮ ਕਰਨੋਂ ਰਹਿ ਜਾਂਦਾ ਹੈ, ਤੇ, ਸਾਹ ਭੀ ਖ਼ਤਮ ਹੋ ਜਾਂਦਾ ਹੈ ॥੧॥ ਰਹਾਉ ॥
His eyes, ears and body are totally exhausted; he shall lose his breath in an instant. ||1||Pause||
नैन स्रवन सरीरु सभु हुटिओ सासु गइओ तत घाट ॥१॥ रहाउ ॥
ਅਨਾਥ​ਰਞਾਣਿ​ਉਦਰੁ​ਲੇ​ਪੋਖਹਿ​ਮਾਇਆ​ਗਈਆ​ਹਾਟਿ​॥​
(ਮਾਇਆ ਦੇ ਮੋਹ ਵਿਚ ਅੰਨ੍ਹੇ ਹੋ ਚੁਕੇ ਮਨੁੱਖ) ਕਮਜ਼ੋਰਾਂ ਨੂੰ ਦੁੱਖ ਦੇ ਦੇ ਕੇ ਆਪਣਾ ਪੇਟ ਪਾਲਦੇ ਰਹਿੰਦੇ ਹਨ (ਪਰ ਮੌਤ ਆਉਣ ਤੇ) ਉਹ ਮਾਇਆ ਭੀ ਸਾਥ ਛੱਡ ਦੇਂਦੀ ਹੈ।
Making the poor suffer, he fills his belly, but the wealth of Maya shall not go with him.
अनाथ रञाणि उदरु ले पोखहि माइआ गईआ हाटि ॥
ਕਿਲਬਿਖ​ਕਰਤ​ਕਰਤ​ਪਛੁਤਾਵਹਿ​ਕਬਹੁ​ਨ​ਸਾਕਹਿ​ਛਾਂਟਿ​॥੧॥​
ਅਜਿਹੇ ਮਨੁੱਖ ਪਾਪ ਕਰਦਿਆਂ ਕਰਦਿਆਂ ਪਛਤਾਂਦੇ ਭੀ ਹਨ, (ਪਰ ਇਹਨਾਂ ਪਾਪਾਂ ਨੂੰ) ਛੱਡ ਨਹੀਂ ਸਕਦੇ ॥੧॥
Committing sinful mistakes again and again, he regrets and repents, but he can never give them up. ||1||
किलबिख करत करत पछुतावहि कबहु न साकहि छांटि ॥१॥
ਨਿੰਦਕੁ​ਜਮਦੂਤੀ​ਆਇ​ਸੰਘਾਰਿਓ​ਦੇਵਹਿ​ਮੂੰਡ​ਉਪਰਿ​ਮਟਾਕ​॥​
(ਇਹੀ ਹਾਲ ਹੁੰਦਾ ਹੈ ਨਿੰਦਕ ਮਨੁੱਖ ਦਾ। ਨਿੰਦਕ ਸਾਰੀ ਉਮਰ ਸੰਤ ਜਨਾਂ ਉਤੇ ਦੂਸ਼ਣ ਲਾਂਦਾ ਰਹਿੰਦਾ ਹੈ, ਆਖ਼ਿਰ ਜਦੋਂ) ਜਮਦੂਤ ਨਿੰਦਕ ਨੂੰ ਆ ਫੜਦੇ ਹਨ, ਉਸ ਦੇ ਸਿਰ ਉੱਤੇ (ਮੌਤ ਦੀ) ਚੋਟ ਆ ਚਲਾਂਦੇ ਹਨ।
The Messenger of Death comes to slaughter the slanderer; he beats him on his head.
निंदकु जमदूती आइ संघारिओ देवहि मूंड उपरि मटाक ॥
ਨਾਨਕ​ਆਪਨ​ਕਟਾਰੀ​ਆਪਸ​ਕਉ​ਲਾਈ​ਮਨੁ​ਅਪਨਾ​ਕੀਨੋ​ਫਾਟ​॥੨॥੮੨॥੧੦੫॥​
ਹੇ ਨਾਨਕ! (ਸਾਰੀ ਉਮਰ) ਨਿੰਦਕ ਆਪਣੀ ਛੁਰੀ ਆਪਣੇ ਉੱਤੇ ਹੀ ਚਲਾਂਦਾ ਰਹਿੰਦਾ ਹੈ, ਆਪਣੇ ਹੀ ਮਨ ਨੂੰ ਨਿੰਦਾ ਦੇ ਜ਼ਖ਼ਮ ਲਾਂਦਾ ਰਹਿੰਦਾ ਹੈ ॥੨॥੮੨॥੧੦੫॥
O Nanak, he cuts himself with his own dagger, and damages his own mind. ||2||82||105||
नानक आपन कटारी आपस कउ लाई मनु अपना कीनो फाट ॥२॥८२॥१०५॥
ਸਾਰਗ​ਮਹਲਾ​੫​॥​
Saarang, Fifth Mahalaa:
सारग महला ५ ॥
ਟੂਟੀ​ਨਿੰਦਕ​ਕੀ​ਅਧ​ਬੀਚ​॥​
ਸੰਤ ਜਨਾਂ ਦੀ ਨਿੰਦਾ ਕਰਨ ਵਾਲੇ ਮਨੁੱਖ ਦੀ ਜ਼ਿੰਦਗੀ ਨਿਸਫਲ ਜਾਂਦੀ ਹੈ।
The slanderer is destroyed in mid-stream.
टूटी निंदक की अध बीच ॥
ਜਨ​ਕਾ​ਰਾਖਾ​ਆਪਿ​ਸੁਆਮੀ​ਬੇਮੁਖ​ਕਉ​ਆਇ​ਪਹੂਚੀ​ਮੀਚ​॥੧॥​ਰਹਾਉ​॥​
ਮਾਲਕ-ਪ੍ਰਭੂ ਆਪ ਆਪਣੇ ਸੇਵਕ ਦੀ ਰੱਖਿਆ ਕਰਨ ਵਾਲਾ ਹੈ, ਪਰ ਜਿਹੜਾ ਮਨੁੱਖ ਸੰਤ ਜਨਾਂ ਤੋਂ ਮੂੰਹ ਮੋੜੀ ਰੱਖਦਾ ਹੈ, ਉਹ ਆਤਮਕ ਮੌਤ ਸਹੇੜ ਲੈਂਦਾ ਹੈ ॥੧॥ ਰਹਾਉ ॥
Our Lord and Master is the Saving Grace, the Protector of His humble servants; those who have turned their backs on the Guru are overtaken by death. ||1||Pause||
जन का राखा आपि सुआमी बेमुख कउ आइ पहूची मीच ॥१॥ रहाउ ॥
ਉਸ​ਕਾ​ਕਹਿਆ​ਕੋਇ​ਨ​ਸੁਣਈ​ਕਹੀ​ਨ​ਬੈਸਣੁ​ਪਾਵੈ​॥​
ਸੰਤ ਜਨਾਂ ਦੀ ਨਿੰਦਾ ਕਰਨ ਵਾਲੇ ਮਨੁੱਖ ਦੀ ਗੱਲ ਉੱਤੇ ਕੋਈ ਇਤਬਾਰ ਨਹੀਂ ਕਰਦਾ, ਉਸ ਨੂੰ ਕਿਤੇ ਭੀ ਇੱਜ਼ਤ ਵਾਲੀ ਥਾਂ ਨਹੀਂ ਮਿਲਦੀ।
No one listens to what he says; he is not allowed to sit anywhere.
उस का कहिआ कोइ न सुणई कही न बैसणु पावै ॥
ਈਹਾਂ​ਦੁਖੁ​ਆਗੈ​ਨਰਕੁ​ਭੁੰਚੈ​ਬਹੁ​ਜੋਨੀ​ਭਰਮਾਵੈ​॥੧॥​
ਨਿੰਦਕ ਇਸ ਲੋਕ ਵਿਚ ਦੁੱਖ ਪਾਂਦਾ ਹੈ, (ਕਿਉਂਕਿ ਕੋਈ ਉਸ ਦੀ ਇੱਜ਼ਤ ਨਹੀਂ ਕਰਦਾ), ਪਰਲੋਕ ਵਿਚ ਉਹ ਨਰਕ ਭੋਗਦਾ ਹੈ, ਅਨੇਕਾਂ ਜੂਨਾਂ ਵਿਚ ਭਟਕਦਾ ਹੈ ॥੧॥
He suffers in pain here, and falls into hell hereafter. He wanders in endless reincarnations. ||1||
ईहां दुखु आगै नरकु भुंचै बहु जोनी भरमावै ॥१॥
ਪ੍ਰਗਟੁ​ਭਇਆ​ਖੰਡੀ​ਬ੍ਰਹਮੰਡੀ​ਕੀਤਾ​ਅਪਣਾ​ਪਾਇਆ​॥​
ਸੰਤ ਜਨਾਂ ਦੀ ਨਿੰਦਾ ਕਰਨ ਵਾਲਾ ਮਨੁੱਖ ਆਪਣੇ (ਇਸ) ਕੀਤੇ ਦਾ (ਇਹ) ਫਲ ਪਾਂਦਾ ਹੈ ਕਿ ਸਾਰੇ ਜਗਤ ਵਿਚ ਬਦਨਾਮ ਹੋ ਜਾਂਦਾ ਹੈ।
He has become infamous across worlds and galaxies; he receives according to what he has done.
प्रगटु भइआ खंडी ब्रहमंडी कीता अपणा पाइआ ॥
ਨਾਨਕ​ਸਰਣਿ​ਨਿਰਭਉ​ਕਰਤੇ​ਕੀ​ਅਨਦ​ਮੰਗਲ​ਗੁਣ​ਗਾਇਆ​॥੨॥੮੩॥੧੦੬॥​
ਹੇ ਨਾਨਕ! (ਪ੍ਰਭੂ ਦਾ ਸੇਵਕ) ਨਿਰਭਉ ਕਰਤਾਰ ਦੀ ਸਰਨ ਪਿਆ ਰਹਿੰਦਾ ਹੈ, ਪ੍ਰਭੂ ਦੇ ਗੁਣ ਗਾਂਦਾ ਹੈ, ਉਸ ਦੇ ਅੰਦਰ ਆਤਮਕ ਆਨੰਦ ਬਣਿਆ ਰਹਿੰਦਾ ਹੈ, ਆਤਮਕ ਖ਼ੁਸ਼ੀਆਂ ਬਣੀਆਂ ਰਹਿੰਦੀਆਂ ਹਨ ॥੨॥੮੩॥੧੦੬॥
Nanak seeks the Sanctuary of the Fearless Creator Lord; he sings His Glorious Praises in ecstasy and bliss. ||2||83||106||
नानक सरणि निरभउ करते की अनद मंगल गुण गाइआ ॥२॥८३॥१०६॥
ਸਾਰਗ​ਮਹਲਾ​੫​॥​
Saarang, Fifth Mahalaa:
सारग महला ५ ॥
ਤ੍ਰਿਸਨਾ​ਚਲਤ​ਬਹੁ​ਪਰਕਾਰਿ​॥​
(ਮਨੁੱਖ ਦੇ ਅੰਦਰ) ਤ੍ਰਿਸ਼ਨਾ ਕਈ ਤਰੀਕਿਆਂ ਨਾਲ ਦੌੜ-ਭੱਜ ਕਰਦੀ ਰਹਿੰਦੀ ਹੈ।
Desire plays itself out in so many ways.
त्रिसना चलत बहु परकारि ॥