GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1223
Display Settings
Translations
ਸਾਜਨ​ਮੀਤ​ਸਖਾ​ਹਰਿ​ਮੇਰੈ​ਗੁਨ​ਗੋੁਪਾਲ​ਹਰਿ​ਰਾਇਆ​॥​
(ਉਸ ਨੂੰ ਇਹ ਨਿਸਚਾ ਰਹਿੰਦਾ ਹੈ ਕਿ) ਪ੍ਰਭੂ ਹੀ ਮੇਰੇ ਵਾਸਤੇ ਸੱਜਣ ਮਿੱਤਰ ਹੈ, ਗੋਪਾਲ ਪ੍ਰਭੂ ਪਾਤਿਸ਼ਾਹ ਦੇ ਗੁਣ ਹੀ ਮੇਰੇ ਸਾਥੀ ਹਨ।
The Lord is my Best Friend, my Buddy, my Companion. I sing the Glorious Praises of my Sovereign Lord King.
साजन मीत सखा हरि मेरै गुन गुोपाल हरि राइआ ॥
ਬਿਸਰਿ​ਨ​ਜਾਈ​ਨਿਮਖ​ਹਿਰਦੈ​ਤੇ​ਪੂਰੈ​ਗੁਰੂ​ਮਿਲਾਇਆ​॥੧॥​
ਜਿਸ ਮਨੁੱਖ ਨੂੰ ਪੂਰੇ ਗੁਰੂ ਨੇ ਪਰਮਾਤਮਾ ਨਾਲ ਮਿਲਾ ਦਿੱਤਾ, ਉਸ ਦੇ ਹਿਰਦੇ ਤੋਂ ਪਰਮਾਤਮਾ ਦੀ ਯਾਦ ਅੱਖ ਝਮਕਣ ਜਿਤਨੇ ਸਮੇ ਲਈ ਭੀ ਨਹੀਂ ਭੁੱਲਦੀ ॥੧॥
I shall not forget Him in my heart, even for an instant; I have met with the Perfect Guru. ||1||
बिसरि न जाई निमख हिरदै ते पूरै गुरू मिलाइआ ॥१॥
ਕਰਿ​ਕਿਰਪਾ​ਰਾਖੇ​ਦਾਸ​ਅਪਨੇ​ਜੀਅ​ਜੰਤ​ਵਸਿ​ਜਾ​ਕੈ​॥​
ਜਿਸ ਪਰਮਾਤਮਾ ਦੇ ਵੱਸ ਵਿਚ ਸਾਰੇ ਜੀਅ ਜੰਤ ਹਨ, ਉਹ ਮਿਹਰ ਕਰ ਕੇ ਆਪਣੇ ਦਾਸਾਂ ਦੀ ਰੱਖਿਆ ਆਪ ਕਰਦਾ ਆਇਆ ਹੈ।
In His Mercy, He protects His slave; all beings and creatures are in His Power.
करि किरपा राखे दास अपने जीअ जंत वसि जा कै ॥
ਏਕਾ​ਲਿਵ​ਪੂਰਨ​ਪਰਮੇਸੁਰ​ਭਉ​ਨਹੀ​ਨਾਨਕ​ਤਾ​ਕੈ​॥੨॥੭੩॥੯੬॥​
ਹੇ ਨਾਨਕ! ਜਿਸ ਮਨੁੱਖ ਦੇ ਅੰਦਰ ਸਰਬ-ਵਿਆਪਕ ਪਰਮਾਤਮਾ ਦੀ ਹੀ ਹਰ ਵੇਲੇ ਪ੍ਰੀਤ ਹੈ, ਉਸ ਦੇ ਮਨ ਵਿਚ (ਕਿਸੇ ਤਰ੍ਹਾਂ ਦਾ ਕੋਈ) ਡਰ ਨਹੀਂ ਰਹਿੰਦਾ ॥੨॥੭੩॥੯੬॥
One who is lovingly attuned to the One, the Perfect Transcendent Lord God, O Nanak, is rid of all fear. ||2||73||96||
एका लिव पूरन परमेसुर भउ नही नानक ता कै ॥२॥७३॥९६॥
ਸਾਰਗ​ਮਹਲਾ​੫​॥​
Saarang, Fifth Mahalaa:
सारग महला ५ ॥
ਜਾ​ਕੈ​ਰਾਮ​ਕੋ​ਬਲੁ​ਹੋਇ​॥​
ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦੀ ਮਿਹਰ ਦਾ ਸਹਾਰਾ ਹੁੰਦਾ ਹੈ,
One who has the Lord's Power on his side
जा कै राम को बलु होइ ॥
ਸਗਲ​ਮਨੋਰਥ​ਪੂਰਨ​ਤਾਹੂ​ਕੇ​ਦੂਖੁ​ਨ​ਬਿਆਪੈ​ਕੋਇ​॥੧॥​ਰਹਾਉ​॥​
ਉਸ ਮਨੁੱਖ ਦੇ ਸਾਰੇ ਮਨੋਰਥ ਪੂਰੇ ਹੋ ਜਾਂਦੇ ਹਨ, ਉਸ ਉੱਤੇ ਕੋਈ ਦੁੱਖ ਆਪਣਾ ਜ਼ੋਰ ਨਹੀਂ ਪਾ ਸਕਦਾ ॥੧॥ ਰਹਾਉ ॥
- all his desires are fulfilled, and no pain afflicts him. ||1||Pause||
सगल मनोरथ पूरन ताहू के दूखु न बिआपै कोइ ॥१॥ रहाउ ॥
ਜੋ​ਜਨੁ​ਭਗਤੁ​ਦਾਸੁ​ਨਿਜੁ​ਪ੍ਰਭ​ਕਾ​ਸੁਣਿ​ਜੀਵਾਂ​ਤਿਸੁ​ਸੋਇ​॥​
ਜਿਹੜਾ ਮਨੁੱਖ ਪਰਮਾਤਮਾ ਦਾ ਖ਼ਾਸ ਆਪਣਾ ਦਾਸ ਭਗਤ ਬਣ ਜਾਂਦਾ ਹੈ, ਮੈਂ ਉਸ ਦੀ ਸੋਭਾ ਸੁਣ ਕੇ ਆਤਮਕ ਜੀਵਨ ਹਾਸਲ ਕਰਦਾ ਹਾਂ।
That humble devotee is a slave of his God, who listens to Him, and so lives.
जो जनु भगतु दासु निजु प्रभ का सुणि जीवां तिसु सोइ ॥
ਉਦਮੁ​ਕਰਉ​ਦਰਸਨੁ​ਪੇਖਨ​ਕੌ​ਕਰਮਿ​ਪਰਾਪਤਿ​ਹੋਇ​॥੧॥​
ਮੈਂ ਉਸ ਦਾ ਦਰਸਨ ਕਰਨ ਵਾਸਤੇ ਜਤਨ ਕਰਦਾ ਹਾਂ। ਪਰ (ਸੰਤ ਜਨ ਦਾ ਦਰਸਨ ਭੀ ਪਰਮਾਤਮਾ ਦੀ) ਮਿਹਰ ਨਾਲ ਹੀ ਹੁੰਦਾ ਹੈ ॥੧॥
I have made the effort to gaze upon the Blessed Vision of His Darshan; it is obtained only by good karma. ||1||
उदमु करउ दरसनु पेखन कौ करमि परापति होइ ॥१॥
ਗੁਰ​ਪਰਸਾਦੀ​ਦ੍ਰਿਸਟਿ​ਨਿਹਾਰਉ​ਦੂਸਰ​ਨਾਹੀ​ਕੋਇ​॥​
ਗੁਰੂ ਦੀ ਮਿਹਰ ਦਾ ਸਦਕਾ ਮੈਂ ਆਪਣੀ ਅੱਖੀਂ ਵੇਖ ਰਿਹਾ ਹਾਂ ਕਿ (ਪਰਮਾਤਮਾ ਦੇ ਬਰਾਬਰ ਦਾ) ਕੋਈ ਹੋਰ ਦੂਜਾ ਨਹੀਂ ਹੈ।
It is only by Guru's Grace that I see His Vision with my eyes which none can equal.
गुर परसादी द्रिसटि निहारउ दूसर नाही कोइ ॥
ਦਾਨੁ​ਦੇਹਿ​ਨਾਨਕ​ਅਪਨੇ​ਕਉ​ਚਰਨ​ਜੀਵਾਂ​ਸੰਤ​ਧੋਇ​॥੨॥੭੪॥੯੭॥​
ਹੇ ਨਾਨਕ! ਮੈਨੂੰ ਆਪਣੇ ਦਾਸ ਨੂੰ ਇਹ ਖ਼ੈਰ ਪਾ ਕਿ ਮੈਂ ਸੰਤ ਜਨਾਂ ਦੇ ਚਰਨ ਧੋ ਧੋ ਕੇ ਆਤਮਕ ਜੀਵਨ ਪ੍ਰਾਪਤ ਕਰਦਾ ਰਹਾਂ ॥੨॥੭੪॥੯੭॥
Please bless Nanak with this Gift, that he may wash the Feet of the Saints, and so live. ||2||74||97||
दानु देहि नानक अपने कउ चरन जीवां संत धोइ ॥२॥७४॥९७॥
ਸਾਰਗ​ਮਹਲਾ​੫​॥​
Saarang, Fifth Mahalaa:
सारग महला ५ ॥
ਜੀਵਤੁ​ਰਾਮ​ਕੇ​ਗੁਣ​ਗਾਇ​॥​
ਪਰਮਾਤਮਾ ਦੇ ਗੁਣ ਗਾ ਗਾ ਕੇ (ਮਨੁੱਖ) ਆਤਮਕ ਜੀਵਨ ਹਾਸਲ ਕਰ ਲੈਂਦਾ ਹੈ।
I live by singing the Glorious Praises of the Lord.
जीवतु राम के गुण गाइ ॥
ਕਰਹੁ​ਕ੍ਰਿਪਾ​ਗੋਪਾਲ​ਬੀਠੁਲੇ​ਬਿਸਰਿ​ਨ​ਕਬ​ਹੀ​ਜਾਇ​॥੧॥​ਰਹਾਉ​॥​
ਹੇ ਸ੍ਰਿਸ਼ਟੀ ਦੇ ਪਾਲਕ! ਹੇ ਨਿਰਲੇਪ ਪ੍ਰਭੂ! (ਮੇਰੇ ਉੱਤੇ) ਮਿਹਰ ਕਰ, (ਮੈਨੂੰ ਤੇਰਾ ਨਾਮ) ਕਦੇ ਭੀ ਨਾਹ ਭੁੱਲੇ ॥੧॥ ਰਹਾਉ ॥
Please be Merciful to me, O my Loving Lord of the Universe, that I may never forget You. ||1||Pause||
करहु क्रिपा गोपाल बीठुले बिसरि न कब ही जाइ ॥१॥ रहाउ ॥
ਮਨੁ​ਤਨੁ​ਧਨੁ​ਸਭੁ​ਤੁਮਰਾ​ਸੁਆਮੀ​ਆਨ​ਨ​ਦੂਜੀ​ਜਾਇ​॥​
ਹੇ (ਮੇਰੇ) ਮਾਲਕ! ਮੇਰਾ ਮਨ ਮੇਰਾ ਸਰੀਰ ਮੇਰਾ ਧਨ-ਇਹ ਸਭ ਕੁਝ ਤੇਰਾ ਹੀ ਦਿੱਤਾ ਹੋਇਆ ਹੈ। (ਤੈਥੋਂ ਬਿਨਾ) ਮੇਰਾ ਕੋਈ ਹੋਰ ਆਸਰਾ ਨਹੀਂ ਹੈ।
My mind, body, wealth and all are Yours, O my Lord and Master; there is nowhere else for me at all.
मनु तनु धनु सभु तुमरा सुआमी आन न दूजी जाइ ॥
ਜਿਉ​ਤੂ​ਰਾਖਹਿ​ਤਿਵ​ਹੀ​ਰਹਣਾ​ਤੁਮੑਰਾ​ਪੈਨੈੑ​ਖਾਇ​॥੧॥​
ਜਿਵੇਂ ਤੂੰ ਰੱਖਦਾ ਹੈਂ, ਤਿਵੇਂ ਹੀ (ਜੀਵ) ਰਹਿ ਸਕਦੇ ਹਨ। (ਹਰੇਕ ਜੀਵ) ਤੇਰਾ ਹੀ ਦਿੱਤਾ ਪਹਿਨਦਾ ਹੈ ਤੇਰਾ ਹੀ ਦਿੱਤਾ ਖਾਂਦਾ ਹੈ ॥੧॥
As You keep me, so do I survive; I eat and I wear whatever You give me. ||1||
जिउ तू राखहि तिव ही रहणा तुमरा पैनै खाइ ॥१॥
ਸਾਧਸੰਗਤਿ​ਕੈ​ਬਲਿ​ਬਲਿ​ਜਾਈ​ਬਹੁੜਿ​ਨ​ਜਨਮਾ​ਧਾਇ​॥​
ਮੈਂ ਸਾਧ ਸੰਗਤ ਤੋਂ ਸਦਾ ਸਦਕੇ ਜਾਂਦਾ ਹਾਂ, (ਸਾਧ ਸੰਗਤ ਦੀ ਬਰਕਤਿ ਨਾਲ ਜੀਵ) ਮੁੜ ਜਨਮਾਂ ਵਿਚ ਨਹੀਂ ਭਟਕਦਾ।
I am a sacrifice, a sacrifice to the Saadh Sangat, the Company of the Holy; I shall never again fall into reincarnation.
साधसंगति कै बलि बलि जाई बहुड़ि न जनमा धाइ ॥
ਨਾਨਕ​ਦਾਸ​ਤੇਰੀ​ਸਰਣਾਈ​ਜਿਉ​ਭਾਵੈ​ਤਿਵੈ​ਚਲਾਇ​॥੨॥੭੫॥੯੮॥​
ਹੇ ਪ੍ਰਭੂ! ਤੇਰਾ ਦਾਸ (ਨਾਨਕ) ਤੇਰੀ ਸਰਨ ਆਇਆ ਹੈ, ਜਿਵੇਂ ਤੈਨੂੰ ਚੰਗਾ ਲੱਗੇ, ਉਸੇ ਤਰ੍ਹਾਂ (ਮੈਨੂੰ) ਜੀਵਨ-ਰਾਹ ਉੱਤੇ ਤੋਰ ॥੨॥੭੫॥੯੮॥
Slave Nanak seeks Your Sanctuary, Lord; as it pleases Your Will, so do You guide him. ||2||75||98||
नानक दास तेरी सरणाई जिउ भावै तिवै चलाइ ॥२॥७५॥९८॥
ਸਾਰਗ​ਮਹਲਾ​੫​॥​
Saarang, Fifth Mahalaa:
सारग महला ५ ॥
ਮਨ​ਰੇ​ਨਾਮ​ਕੋ​ਸੁਖ​ਸਾਰ​॥​
ਹੇ (ਮੇਰੇ) ਮਨ! ਪਰਮਾਤਮਾ ਦਾ ਨਾਮ ਸਿਮਰਨ ਦਾ ਸੁਖ (ਹੋਰ ਸੁਖਾਂ ਨਾਲੋਂ) ਸ੍ਰੇਸ਼ਟ ਹੈ।
O my mind, the Naam is the most sublime peace.
मन रे नाम को सुख सार ॥
ਆਨ​ਕਾਮ​ਬਿਕਾਰ​ਮਾਇਆ​ਸਗਲ​ਦੀਸਹਿ​ਛਾਰ​॥੧॥​ਰਹਾਉ​॥​
ਹੇ ਮਨ! (ਨਿਰੀ) ਮਾਇਆ ਦੀ ਖ਼ਾਤਰ ਹੀ ਹੋਰ ਹੋਰ ਕੰਮ (ਆਤਮਕ ਜੀਵਨ ਵਾਸਤੇ) ਵਿਅਰਥ ਹਨ, ਉਹ ਸਾਰੇ ਸੁਆਹ (ਸਮਾਨ ਹੀ) ਦਿੱਸਦੇ ਹਨ ॥੧॥ ਰਹਾਉ ॥
Other affairs of Maya are corrupt. They are nothing more than dust. ||1||Pause||
आन काम बिकार माइआ सगल दीसहि छार ॥१॥ रहाउ ॥
ਗ੍ਰਿਹਿ​ਅੰਧ​ਕੂਪ​ਪਤਿਤ​ਪ੍ਰਾਣੀ​ਨਰਕ​ਘੋਰ​ਗੁਬਾਰ​॥​
(ਨਿਰੀ ਮਾਇਆ ਦੀ ਖ਼ਾਤਰ ਦੌੜ-ਭੱਜ ਕਰਨ ਵਾਲਾ) ਪ੍ਰਾਣੀ ਘੁੱਪ ਹਨੇਰੇ ਨਰਕ-ਸਮਾਨ ਗ੍ਰਿਹਸਤ ਦੇ ਅੰਨ੍ਹੇ ਖੂਹ ਵਿਚ ਡਿੱਗਾ ਰਹਿੰਦਾ ਹੈ।
The mortal has fallen into the deep dark pit of household attachment; it is a horrible, dark hell.
ग्रिहि अंध कूप पतित प्राणी नरक घोर गुबार ॥
ਅਨਿਕ​ਜੋਨੀ​ਭ੍ਰਮਤ​ਹਾਰਿਓ​ਭ੍ਰਮਤ​ਬਾਰੰ​ਬਾਰ​॥੧॥​
ਉਹ ਅਨੇਕਾਂ ਜੂਨਾਂ ਵਿਚ ਭਟਕਦਾ ਮੁੜ ਮੁੜ ਭਟਕਦਾ ਥੱਕ ਜਾਂਦਾ ਹੈ (ਜੀਵਨ-ਸੱਤਿਆ ਗਵਾ ਬੈਠਦਾ ਹੈ) ॥੧॥
He wanders in various incarnations, growing weary; he wanders through them again and again. ||1||
अनिक जोनी भ्रमत हारिओ भ्रमत बारं बार ॥१॥
ਪਤਿਤ​ਪਾਵਨ​ਭਗਤਿ​ਬਛਲ​ਦੀਨ​ਕਿਰਪਾ​ਧਾਰ​॥​
ਹੇ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲੇ! ਹੇ ਭਗਤੀ ਨਾਲ ਪਿਆਰ ਕਰਨ ਵਾਲੇ! ਹੇ ਗਰੀਬਾਂ ਉੱਤੇ ਮਿਹਰ ਕਰਨ ਵਾਲੇ!
O Purifier of sinners, O Lover of Your devotees, please shower Your Mercy on Your meek servant.
पतित पावन भगति बछल दीन किरपा धार ॥
ਕਰ​ਜੋੜਿ​ਨਾਨਕੁ​ਦਾਨੁ​ਮਾਂਗੈ​ਸਾਧਸੰਗਿ​ਉਧਾਰ​॥੨॥੭੬॥੯੯॥​
(ਤੇਰਾ ਦਾਸ) ਨਾਨਕ ਦੋਵੇਂ ਹੱਥ ਜੋੜ ਕੇ ਇਹ ਦਾਨ ਮੰਗਦਾ ਹੈ ਕਿ ਸਾਧ ਸੰਗਤ ਵਿਚ ਰੱਖ ਕੇ (ਮੈਨੂੰ ਮਾਇਆ-ਵੇੜ੍ਹੇ ਅੰਨ੍ਹੇ ਖੂਹ ਵਿਚੋਂ) ਬਚਾ ਲੈ ॥੨॥੭੬॥੯੯॥
With palms pressed together, Nanak begs for this blessing: O Lord, please save me in the Saadh Sangat, the Company of the Holy. ||2||76||99||
कर जोड़ि नानकु दानु मांगै साधसंगि उधार ॥२॥७६॥९९॥
ਸਾਰਗ​ਮਹਲਾ​੫​॥​
Saarang, Fifth Mahalaa:
सारग महला ५ ॥
ਬਿਰਾਜਿਤ​ਰਾਮ​ਕੋ​ਪਰਤਾਪ​॥​
(ਜਿਸ ਮਨੁੱਖ ਦੇ ਹਿਰਦੇ ਵਿਚ) ਪਰਮਾਤਮਾ ਦੇ ਨਾਮ ਦਾ ਬਲ ਆ ਟਿਕਦਾ ਹੈ,
The Glorious Radiance of the Lord has spread out everywhere.
बिराजित राम को परताप ॥
ਆਧਿ​ਬਿਆਧਿ​ਉਪਾਧਿ​ਸਭ​ਨਾਸੀ​ਬਿਨਸੇ​ਤੀਨੈ​ਤਾਪ​॥੧॥​ਰਹਾਉ​॥​
ਉਸ ਦੇ ਅੰਦਰੋਂ ਆਧੀ ਬਿਆਧੀ ਉਪਾਧੀ-ਇਹ ਤਿੰਨੇ ਹੀ ਤਾਪ ਬਿਲਕੁਲ ਮੁੱਕ ਜਾਂਦੇ ਹਨ ॥੧॥ ਰਹਾਉ ॥
The doubts of my mind and body are all erased, and I am rid of the three diseases. ||1||Pause||
आधि बिआधि उपाधि सभ नासी बिनसे तीनै ताप ॥१॥ रहाउ ॥
ਤ੍ਰਿਸਨਾ​ਬੁਝੀ​ਪੂਰਨ​ਸਭ​ਆਸਾ​ਚੂਕੇ​ਸੋਗ​ਸੰਤਾਪ​॥​
(ਜਿਸ ਮਨੁੱਖ ਦੇ ਅੰਦਰ ਹਰਿ-ਨਾਮ ਦਾ ਬਲ ਹੈ, ਉਸ ਦੀ) ਤ੍ਰਿਸ਼ਨਾ ਮਿਟ ਜਾਂਦੀ ਹੈ, ਉਸ ਦੀ ਹਰੇਕ ਆਸ ਪੂਰੀ ਹੋ ਜਾਂਦੀ ਹੈ, ਉਸ ਦੇ ਅੰਦਰੋਂ ਗਮ ਕਲੇਸ਼ ਮੁੱਕ ਜਾਂਦੇ ਹਨ।
My thirst is quenched, and my hopes have all been fulfilled; my sorrows and sufferings are over.
त्रिसना बुझी पूरन सभ आसा चूके सोग संताप ॥
ਗੁਣ​ਗਾਵਤ​ਅਚੁਤ​ਅਬਿਨਾਸੀ​ਮਨ​ਤਨ​ਆਤਮ​ਧ੍ਰਾਪ​॥੧॥​
ਅਬਿਨਾਸ਼ੀ ਅਤੇ ਨਾਸ-ਰਹਿਤ ਪ੍ਰਭੂ ਦੇ ਗੁਣ ਗਾਂਦਿਆਂ ਗਾਂਦਿਆਂ ਉਸ ਦਾ ਮਨ ਉਸ ਦਾ ਤਨ ਉਸ ਦੀ ਜਿੰਦ (ਤ੍ਰਿਸ਼ਨਾ ਵਲੋਂ) ਰੱਜ ਜਾਂਦੇ ਹਨ ॥੧॥
Singing the Glorious Praises of the Unmoving, Eternal, Unchanging Lord God, my mind, body and soul are comforted and encouraged. ||1||
गुण गावत अचुत अबिनासी मन तन आतम ध्राप ॥१॥
ਕਾਮ​ਕ੍ਰੋਧ​ਲੋਭ​ਮਦ​ਮਤਸਰ​ਸਾਧੂ​ਕੈ​ਸੰਗਿ​ਖਾਪ​॥​
ਹੇ ਪ੍ਰਭੂ! ਮੈਨੂੰ ਸਾਧ ਸੰਗਤ ਵਿਚ ਰੱਖ ਕੇ (ਮੇਰੇ ਅੰਦਰੋਂ) ਕਾਮ ਕ੍ਰੋਧ ਲੋਭ ਹਉਮੈ ਅਤੇ ਈਰਖਾ (ਆਦਿਕ ਵਿਕਾਰ) ਨਾਸ ਕਰ।
Sexual desire, anger, greed, pride and envy are destroyed in the Saadh Sangat, the Company of the Holy.
काम क्रोध लोभ मद मतसर साधू कै संगि खाप ॥
ਭਗਤਿ​ਵਛਲ​ਭੈ​ਕਾਟਨਹਾਰੇ​ਨਾਨਕ​ਕੇ​ਮਾਈ​ਬਾਪ​॥੨॥੭੭॥੧੦੦॥​
ਹੇ ਭਗਤੀ ਨਾਲ ਪਿਆਰ ਕਰਨ ਵਾਲੇ! ਹੇ ਸਾਰੇ ਡਰ ਦੂਰ ਕਰਨ ਵਾਲੇ! ਹੇ ਨਾਨਕ ਦੇ ਮਾਂ-ਪਿਉ (ਵਾਂਗ ਪਾਲਣਾ ਕਰਨ ਵਾਲੇ)! (ਮੇਰੀ ਨਾਨਕ ਦੀ ਇਹ ਬੇਨਤੀ ਪ੍ਰਵਾਨ ਕਰ) ॥੨॥੭੭॥੧੦੦॥
He is the Lover of His devotees, the Destroyer of fear; O Nanak, He is our Mother and Father. ||2||77||100||
भगति वछल भै काटनहारे नानक के माई बाप ॥२॥७७॥१००॥
ਸਾਰਗ​ਮਹਲਾ​੫​॥​
Saarang, Fifth Mahalaa:
सारग महला ५ ॥
ਆਤੁਰੁ​ਨਾਮ​ਬਿਨੁ​ਸੰਸਾਰ​॥​
(ਪਰਮਾਤਮਾ ਦੇ) ਨਾਮ ਨੂੰ ਭੁਲਾ ਕੇ ਜਗਤ ਵਿਆਕੁਲ ਹੋਇਆ ਰਹਿੰਦਾ ਹੈ,
Without the Naam, the Name of the Lord, the world is miserable.
आतुरु नाम बिनु संसार ॥
ਤ੍ਰਿਪਤਿ​ਨ​ਹੋਵਤ​ਕੂਕਰੀ​ਆਸਾ​ਇਤੁ​ਲਾਗੋ​ਬਿਖਿਆ​ਛਾਰ​॥੧॥​ਰਹਾਉ​॥​
ਇਸ ਸੁਆਹ-ਸਮਾਨ ਮਾਇਆ ਵਿਚ ਹੀ ਲੱਗਾ ਰਹਿੰਦਾ ਹੈ (ਚੰਬੜਿਆ ਰਹਿੰਦਾ ਹੈ) ਕੁੱਤੀ ਦੇ ਸੁਭਾਵ ਵਾਲੀ (ਜਗਤ ਦੀ) ਲਾਲਸਾ ਕਦੇ ਰੱਜਦੀ ਨਹੀਂ ॥੧॥ ਰਹਾਉ ॥
Like a dog, its desires are never satisfied; it clings to the ashes of corruption. ||1||Pause||
त्रिपति न होवत कूकरी आसा इतु लागो बिखिआ छार ॥१॥ रहाउ ॥
ਪਾਇ​ਠਗਉਰੀ​ਆਪਿ​ਭੁਲਾਇਓ​ਜਨਮਤ​ਬਾਰੋ​ਬਾਰ​॥​
(ਪਰ, ਜੀਵ ਦੇ ਭੀ ਕੀਹ ਵੱਸ? ਪਰਮਾਤਮਾ ਨੇ ਮਾਇਆ ਦੀ) ਠਗ-ਬੂਟੀ ਪਾ ਕੇ ਆਪ ਹੀ (ਜਗਤ ਨੂੰ) ਕੁਰਾਹੇ ਪਾ ਰਖਿਆ ਹੈ, (ਕੁਰਾਹੇ ਪੈ ਕੇ ਜੀਵ) ਮੁੜ ਮੁੜ ਜੂਨਾਂ ਵਿਚ ਰਹਿੰਦਾ ਹੈ,
Administering the intoxicating drug, God Himself leads the mortals astray; they are reincarnated again and again.
पाइ ठगउरी आपि भुलाइओ जनमत बारो बार ॥
ਹਰਿ​ਕਾ​ਸਿਮਰਨੁ​ਨਿਮਖ​ਨ​ਸਿਮਰਿਓ​ਜਮਕੰਕਰ​ਕਰਤ​ਖੁਆਰ​॥੧॥​
ਅੱਖ ਝਮਕਣ ਜਿਤਨੇ ਸਮੇ ਲਈ ਭੀ (ਜੀਵ) ਪਰਮਾਤਮਾ (ਦੇ ਨਾਮ) ਦਾ ਸਿਮਰਨ ਨਹੀਂ ਕਰਦਾ, ਜਮਦੂਤ ਇਸ ਨੂੰ ਖ਼ੁਆਰ ਕਰਦੇ ਰਹਿੰਦੇ ਹਨ ॥੧॥
He does not meditate in remembrance on the Lord, even for an instant, and so the Messenger of Death makes him suffer. ||1||
हरि का सिमरनु निमख न सिमरिओ जमकंकर करत खुआर ॥१॥
ਹੋਹੁ​ਕ੍ਰਿਪਾਲ​ਦੀਨ​ਦੁਖ​ਭੰਜਨ​ਤੇਰਿਆ​ਸੰਤਹ​ਕੀ​ਰਾਵਾਰ​॥​
ਹੇ ਗਰੀਬਾਂ ਦੇ ਦੁੱਖ ਨਾਸ ਕਰਨ ਵਾਲੇ! (ਦਾਸ ਨਾਨਕ ਉੱਤੇ) ਦਇਆਵਾਨ ਹੋ, (ਤੇਰਾ ਦਾਸ) ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਬਣਿਆ ਰਹੇ।
Please be merciful to me, O Destroyer of the pains of the meek and the poor; let me be the dust of the feet of the Saints.
होहु क्रिपाल दीन दुख भंजन तेरिआ संतह की रावार ॥