GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1222
Display Settings
Translations
ਸਾਰਗ​ਮਹਲਾ​੫​॥​
Saarang, Fifth Mahalaa:
सारग महला ५ ॥
ਹਰਿ​ਹਰਿ​ਸੰਤ​ਜਨਾ​ਕੀ​ਜੀਵਨਿ​॥​
ਸੰਤ ਜਨਾਂ ਦੀ ਇਹੀ ਜ਼ਿੰਦਗੀ ਹੈ-
The Lord, Har, Har, is the life of the humble Saints.
हरि हरि संत जना की जीवनि ॥
ਬਿਖੈ​ਰਸ​ਭੋਗ​ਅੰਮ੍ਰਿਤ​ਸੁਖ​ਸਾਗਰ​ਰਾਮ​ਨਾਮ​ਰਸੁ​ਪੀਵਨਿ​॥੧॥​ਰਹਾਉ​॥​
ਪਰਮਾਤਮਾ ਦੇ ਭਗਤ ਆਤਮਕ ਜੀਵਨ ਦੇਣ ਵਾਲੇ ਸੁਖਾਂ ਦੇ ਸਮੁੰਦਰ ਹਰਿ-ਨਾਮ ਦਾ ਰਸ (ਸਦਾ) ਪੀਂਦੇ ਰਹਿੰਦੇ ਹਨ, ਇਹੀ ਉਹਨਾਂ ਵਾਸਤੇ ਦੁਨੀਆ ਵਾਲੇ ਵਿਸ਼ੇ ਭੋਗਾਂ ਦਾ ਸੁਆਦ ਹੈ ॥੧॥ ਰਹਾਉ ॥
Instead of enjoying corrupt pleasures, they drink in the Ambrosial Essence of the Name of the Lord, the Ocean of Peace. ||1||Pause||
बिखै रस भोग अंम्रित सुख सागर राम नाम रसु पीवनि ॥१॥ रहाउ ॥
ਸੰਚਨਿ​ਰਾਮ​ਨਾਮ​ਧਨੁ​ਰਤਨਾ​ਮਨ​ਤਨ​ਭੀਤਰਿ​ਸੀਵਨਿ​॥​
ਸੰਤ ਜਨ ਪਰਮਾਤਮਾ ਦਾ ਨਾਮ-ਧਨ ਇਕੱਠਾ ਕਰਦੇ ਹਨ, ਨਾਮ-ਰਤਨ ਇਕੱਠੇ ਕਰਦੇ ਹਨ, ਅਤੇ ਆਪਣੇ ਮਨ ਵਿਚ ਹਿਰਦੇ ਵਿਚ (ਉਹਨਾਂ ਨੂੰ) ਪ੍ਰੋ ਰੱਖਦੇ ਹਨ।
They gather up the priceless wealth of the Lord's Name, and weave it into the fabric of their mind and body.
संचनि राम नाम धनु रतना मन तन भीतरि सीवनि ॥
ਹਰਿ​ਰੰਗ​ਰਾਂਗ​ਭਏ​ਮਨ​ਲਾਲਾ​ਰਾਮ​ਨਾਮ​ਰਸ​ਖੀਵਨਿ​॥੧॥​
ਪਰਮਾਤਮਾ ਦੇ ਨਾਮ-ਰੰਗ ਨਾਲ ਰੰਗੀਜ ਕੇ ਉਹਨਾਂ ਦਾ ਮਨ ਗੂੜ੍ਹੇ ਰੰਗ ਵਾਲਾ ਹੋਇਆ ਰਹਿੰਦਾ ਹੈ, ਉਹ ਹਰਿ-ਨਾਮ ਦੇ ਰਸ ਨਾਲ ਮਸਤ ਰਹਿੰਦੇ ਹਨ ॥੧॥
Imbued with the Lord's Love, their minds are dyed in the deep crimson color of devotional love; they are intoxicated with the sublime essence of the Lord's Name. ||1||
हरि रंग रांग भए मन लाला राम नाम रस खीवनि ॥१॥
ਜਿਉ​ਮੀਨਾ​ਜਲ​ਸਿਉ​ਉਰਝਾਨੋ​ਰਾਮ​ਨਾਮ​ਸੰਗਿ​ਲੀਵਨਿ​॥​
ਜਿਵੇਂ ਮੱਛੀ ਪਾਣੀ ਨਾਲ ਲਪਟੀ ਰਹਿੰਦੀ ਹੈ (ਪਾਣੀ ਤੋਂ ਬਿਨਾ ਜੀਊ ਨਹੀਂ ਸਕਦੀ) ਤਿਵੇਂ ਸੰਤ ਜਨ ਹਰਿ-ਨਾਮ ਵਿਚ ਲੀਨ ਰਹਿੰਦੇ ਹਨ।
As the fish is immersed in water, they are absorbed in the Lord's Name.
जिउ मीना जल सिउ उरझानो राम नाम संगि लीवनि ॥
ਨਾਨਕ​ਸੰਤ​ਚਾਤ੍ਰਿਕ​ਕੀ​ਨਿਆਈ​ਹਰਿ​ਬੂੰਦ​ਪਾਨ​ਸੁਖ​ਥੀਵਨਿ​॥੨॥੬੮॥੯੧॥​
ਹੇ ਨਾਨਕ! ਸੰਤ ਜਨ ਪਪੀਹੇ ਵਾਂਗ ਹਨ (ਜਿਵੇਂ ਪਪੀਹਾ ਸ੍ਵਾਂਤੀ ਨਛੱਤ੍ਰ ਦੀ ਵਰਖਾ ਦੀ ਬੂੰਦ ਪੀ ਕੇ ਤ੍ਰਿਪਤ ਹੁੰਦਾ ਹੈ, ਤਿਵੇਂ ਸੰਤ ਜਨ) ਪਰਮਾਤਮਾ ਦੇ ਨਾਮ ਦੀ ਬੂੰਦ ਪੀ ਕੇ ਸੁਖੀ ਹੁੰਦੇ ਹਨ ॥੨॥੬੮॥੯੧॥
O Nanak, the Saints are like the rainbirds; they are comforted, drinking in the drops of the Lord's Name. ||2||68||91||
नानक संत चात्रिक की निआई हरि बूंद पान सुख थीवनि ॥२॥६८॥९१॥
ਸਾਰਗ​ਮਹਲਾ​੫​॥​
Saarang, Fifth Mahalaa:
सारग महला ५ ॥
ਹਰਿ​ਕੇ​ਨਾਮਹੀਨ​ਬੇਤਾਲ​॥​
ਪਰਮਾਤਮਾ ਦੇ ਨਾਮ ਤੋਂ ਜੋ ਮਨੁੱਖ ਸੱਖਣੇ ਰਹਿੰਦੇ ਹਨ (ਆਤਮਕ ਜੀਵਨ ਦੀ ਕਸਵੱਟੀ ਅਨੁਸਾਰ) ਉਹ ਭੂਤ-ਪ੍ਰੇਤ ਹੀ ਹਨ।
Without the Name of the Lord, the mortal is a ghost.
हरि के नामहीन बेताल ॥
ਜੇਤਾ​ਕਰਨ​ਕਰਾਵਨ​ਤੇਤਾ​ਸਭਿ​ਬੰਧਨ​ਜੰਜਾਲ​॥੧॥​ਰਹਾਉ​॥​
(ਅਜਿਹੇ ਮਨੁੱਖ) ਜਿਤਨਾ ਕੁਝ ਕਰਦੇ ਹਨ ਜਾਂ ਕਰਾਂਦੇ ਹਨ, ਉਹਨਾਂ ਦੇ ਉਹ ਸਾਰੇ ਕੰਮ ਮਾਇਆ ਦੀਆਂ ਫਾਹੀਆਂ ਮਾਇਆ ਦੇ ਜੰਜਾਲ (ਵਧਾਂਦੇ ਹਨ) ॥੧॥ ਰਹਾਉ ॥
All the actions he commits are just shackles and bonds. ||1||Pause||
जेता करन करावन तेता सभि बंधन जंजाल ॥१॥ रहाउ ॥
ਬਿਨੁ​ਪ੍ਰਭ​ਸੇਵ​ਕਰਤ​ਅਨ​ਸੇਵਾ​ਬਿਰਥਾ​ਕਾਟੈ​ਕਾਲ​॥​
ਪਰਮਾਤਮਾ ਦੀ ਭਗਤੀ ਤੋਂ ਬਿਨਾ ਹੋਰ ਹੋਰ ਦੀ ਸੇਵਾ ਕਰਦਿਆਂ (ਮਨੁੱਖ ਆਪਣੀ ਜ਼ਿੰਦਗੀ ਦਾ) ਸਮਾ ਵਿਅਰਥ ਬਿਤਾਂਦਾ ਹੈ।
Without serving God, one who serves another wastes his time uselessly.
बिनु प्रभ सेव करत अन सेवा बिरथा काटै काल ॥
ਜਬ​ਜਮੁ​ਆਇ​ਸੰਘਾਰੈ​ਪ੍ਰਾਨੀ​ਤਬ​ਤੁਮਰੋ​ਕਉਨੁ​ਹਵਾਲ​॥੧॥​
ਹੇ ਪ੍ਰਾਣੀ! (ਜੇ ਤੂੰ ਹਰਿ-ਨਾਮ ਤੋਂ ਬਿਨਾ ਹੀ ਰਿਹਾ, ਤਾਂ) ਜਦੋਂ ਜਮਰਾਜ ਆ ਕੇ ਮਾਰਦਾ ਹੈ, ਤਦੋਂ (ਸੋਚ) ਤੇਰਾ ਕੀਹ ਹਾਲ ਹੋਵੇਗਾ? ॥੧॥
When the Messenger of Death comes to kill you, O mortal, what will your condition be then? ||1||
जब जमु आइ संघारै प्रानी तब तुमरो कउनु हवाल ॥१॥
ਰਾਖਿ​ਲੇਹੁ​ਦਾਸ​ਅਪੁਨੇ​ਕਉ​ਸਦਾ​ਸਦਾ​ਕਿਰਪਾਲ​॥​
ਹੇ ਸਦਾ ਹੀ ਦਇਆ ਦੇ ਸੋਮੇ! ਆਪਣੇ ਦਾਸ (ਨਾਨਕ) ਦੀ ਆਪ ਰੱਖਿਆ ਕਰ (ਤੇ, ਆਪਣਾ ਨਾਮ ਬਖ਼ਸ਼)।
Please protect Your slave, O Eternally Merciful Lord.
राखि लेहु दास अपुने कउ सदा सदा किरपाल ॥
ਸੁਖ​ਨਿਧਾਨ​ਨਾਨਕ​ਪ੍ਰਭੁ​ਮੇਰਾ​ਸਾਧਸੰਗਿ​ਧਨ​ਮਾਲ​॥੨॥੬੯॥੯੨॥​
ਹੇ ਨਾਨਕ! ਮੇਰਾ ਪ੍ਰਭੂ ਸਾਰੇ ਸੁਖਾਂ ਦਾ ਖ਼ਜ਼ਾਨਾ ਹੈ, ਉਸ ਦਾ ਨਾਮ-ਧਨ ਸਾਧ ਸੰਗਤ ਵਿਚ ਹੀ ਮਿਲਦਾ ਹੈ ॥੨॥੬੯॥੯੨॥
O Nanak, my God is the Treasure of Peace; He is the wealth and property of the Saadh Sangat, the Company of the Holy. ||2||69||92||
सुख निधान नानक प्रभु मेरा साधसंगि धन माल ॥२॥६९॥९२॥
ਸਾਰਗ​ਮਹਲਾ​੫​॥​
Saarang, Fifth Mahalaa:
सारग महला ५ ॥
ਮਨਿ​ਤਨਿ​ਰਾਮ​ਕੋ​ਬਿਉਹਾਰੁ​॥​
ਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਹਿਰਦੇ ਵਿਚ (ਸਦਾ) ਪਰਮਾਤਮਾ ਦਾ (ਨਾਮ ਸਿਮਰਨ ਦਾ ਹੀ) ਆਹਰ ਹੈ,
My mind and body deal only in the Lord.
मनि तनि राम को बिउहारु ॥
ਪ੍ਰੇਮ​ਭਗਤਿ​ਗੁਨ​ਗਾਵਨ​ਗੀਧੇ​ਪੋਹਤ​ਨਹ​ਸੰਸਾਰੁ​॥੧॥​ਰਹਾਉ​॥​
ਜਿਹੜੇ ਮਨੁੱਖ ਪ੍ਰਭੂ-ਪ੍ਰੇਮ ਅਤੇ ਹਰਿ-ਭਗਤੀ (ਦੇ ਮਤਵਾਲੇ ਹਨ) ਜੋ ਪ੍ਰਭੂ ਦੇ ਗੁਣ ਗਾਣ ਵਿਚ ਗਿੱਝੇ ਹੋਏ ਹਨ, ਉਹਨਾਂ ਨੂੰ ਜਗਤ (ਦਾ ਮੋਹ) ਪੋਹ ਨਹੀਂ ਸਕਦਾ ॥੧॥ ਰਹਾਉ ॥
Imbued with loving devotional worship, I sing His Glorious Praises; I am not affected by worldly affairs. ||1||Pause||
प्रेम भगति गुन गावन गीधे पोहत नह संसारु ॥१॥ रहाउ ॥
ਸ੍ਰਵਣੀ​ਕੀਰਤਨੁ​ਸਿਮਰਨੁ​ਸੁਆਮੀ​ਇਹੁ​ਸਾਧ​ਕੋ​ਆਚਾਰੁ​॥​
ਕੰਨਾਂ ਨਾਲ ਮਾਲਕ-ਪ੍ਰਭੂ ਦੀ ਸਿਫ਼ਤ-ਸਾਲਾਹ ਸੁਣਨੀ, (ਜੀਭ ਨਾਲ ਮਾਲਕ ਦਾ ਨਾਮ) ਸਿਮਰਨਾ-ਸੰਤ ਜਨਾਂ ਦੀ ਇਹ ਨਿੱਤ ਦੀ ਕਾਰ ਹੋਇਆ ਕਰਦੀ ਹੈ।
This is the way of life of the Holy Saint: he listens to the Kirtan, the Praises of his Lord and Master, and meditates in remembrance on Him.
स्रवणी कीरतनु सिमरनु सुआमी इहु साध को आचारु ॥
ਚਰਨ​ਕਮਲ​ਅਸਥਿਤਿ​ਰਿਦ​ਅੰਤਰਿ​ਪੂਜਾ​ਪ੍ਰਾਨ​ਕੋ​ਆਧਾਰੁ​॥੧॥​
ਉਹਨਾਂ ਦੇ ਹਿਰਦੇ ਵਿਚ ਪਰਮਾਤਮਾ ਦੇ ਸੋਹਣੇ ਚਰਨਾਂ ਦਾ ਸਦਾ ਟਿਕਾਉ ਬਣਿਆ ਰਹਿੰਦਾ ਹੈ, ਪ੍ਰਭੂ ਦੀ ਪੂਜਾ-ਭਗਤੀ ਉਹਨਾਂ ਦੇ ਪ੍ਰਾਣਾਂ ਦਾ ਆਸਰਾ ਹੁੰਦਾ ਹੈ ॥੧॥
He implants the Lord's Lotus Feet deep within his heart; worship of the Lord is the support of his breath of life. ||1||
चरन कमल असथिति रिद अंतरि पूजा प्रान को आधारु ॥१॥
ਪ੍ਰਭ​ਦੀਨ​ਦਇਆਲ​ਸੁਨਹੁ​ਬੇਨੰਤੀ​ਕਿਰਪਾ​ਅਪਨੀ​ਧਾਰੁ​॥​
ਹੇ ਦੀਨਾਂ ਉਤੇ ਦਇਆ ਕਰਨ ਵਾਲੇ ਪ੍ਰਭੂ! (ਮੇਰੀ) ਬੇਨਤੀ ਸੁਣ, (ਮੇਰੇ ਉਤੇ) ਆਪਣੀ ਮਿਹਰ ਕਰ!
O God, Merciful to the meek, please hear my prayer, and shower Your Blessings upon me.
प्रभ दीन दइआल सुनहु बेनंती किरपा अपनी धारु ॥
ਨਾਮੁ​ਨਿਧਾਨੁ​ਉਚਰਉ​ਨਿਤ​ਰਸਨਾ​ਨਾਨਕ​ਸਦ​ਬਲਿਹਾਰੁ​॥੨॥੭੦॥੯੩॥​
ਨਾਨਕ ਆਖਦਾ ਹੈ- ਤੇਰਾ ਨਾਮ ਹੀ (ਮੇਰੇ ਵਾਸਤੇ ਸਭ ਪਦਾਰਥਾਂ ਦਾ) ਖ਼ਜ਼ਾਨਾ ਹੈ (ਮਿਹਰ ਕਰ, ਮੈਂ ਇਹ ਨਾਮ) ਜੀਭ ਨਾਲ ਸਦਾ ਉਚਰਦਾ ਰਹਾਂ, ਅਤੇ ਤੈਥੋਂ ਸਦਾ ਸਦਕੇ ਹੁੰਦਾ ਰਹਾਂ ॥੨॥੭੦॥੯੩॥
I continually chant the treasure of the Naam with my tongue; Nanak is forever a sacrifice. ||2||70||93||
नामु निधानु उचरउ नित रसना नानक सद बलिहारु ॥२॥७०॥९३॥
ਸਾਰਗ​ਮਹਲਾ​੫​॥​
Saarang, Fifth Mahalaa:
सारग महला ५ ॥
ਹਰਿ​ਕੇ​ਨਾਮਹੀਨ​ਮਤਿ​ਥੋਰੀ​॥​
ਜਿਹੜੇ ਮਨੁੱਖ ਪਰਮਾਤਮਾ ਦੇ ਨਾਮ ਤੋਂ ਵਾਂਝੇ ਰਹਿੰਦੇ ਹਨ, ਉਹਨਾਂ ਦੀ ਮੱਤ ਹੋਛੀ ਜਿਹੀ ਹੀ ਬਣ ਜਾਂਦੀ ਹੈ।
Without the Name of the Lord, his intellect is shallow.
हरि के नामहीन मति थोरी ॥
ਸਿਮਰਤ​ਨਾਹਿ​ਸਿਰੀਧਰ​ਠਾਕੁਰ​ਮਿਲਤ​ਅੰਧ​ਦੁਖ​ਘੋਰੀ​॥੧॥​ਰਹਾਉ​॥​
ਉਹ ਲੱਖਮੀ-ਪਤੀ ਮਾਲਕ-ਪ੍ਰਭੂ ਦਾ ਨਾਮ ਨਹੀਂ ਸਿਮਰਦੇ। ਮਾਇਆ ਦੇ ਮੋਹ ਵਿਚ ਅੰਨ੍ਹੇ ਹੋ ਚੁਕੇ ਉਹਨਾਂ ਮਨੁੱਖਾਂ ਨੂੰ ਭਿਆਨਕ (ਆਤਮਕ) ਦੁੱਖ-ਕਲੇਸ ਵਾਪਰਦੇ ਰਹਿੰਦੇ ਹਨ ॥੧॥ ਰਹਾਉ ॥
He does not meditate in remembrance on the Lord, his Lord and Master; the blind fool suffers in terrible agony. ||1||Pause||
सिमरत नाहि सिरीधर ठाकुर मिलत अंध दुख घोरी ॥१॥ रहाउ ॥
ਹਰਿ​ਕੇ​ਨਾਮ​ਸਿਉ​ਪ੍ਰੀਤਿ​ਨ​ਲਾਗੀ​ਅਨਿਕ​ਭੇਖ​ਬਹੁ​ਜੋਰੀ​॥​
ਜਿਹੜੇ ਮਨੁੱਖ ਪਰਮਾਤਮਾ ਦੇ ਨਾਮ ਨਾਲ ਪਿਆਰ ਨਹੀਂ ਪਾਂਦੇ, ਪਰ ਅਨੇਕਾਂ ਧਾਰਮਿਕ ਭੇਖਾਂ ਨਾਲ ਪ੍ਰੀਤ ਜੋੜੀ ਰੱਖਦੇ ਹਨ,
He does not embrace love for the Name of the Lord; he is totally attached to various religious robes.
हरि के नाम सिउ प्रीति न लागी अनिक भेख बहु जोरी ॥
ਤੂਟਤ​ਬਾਰ​ਨ​ਲਾਗੈ​ਤਾ​ਕਉ​ਜਿਉ​ਗਾਗਰਿ​ਜਲ​ਫੋਰੀ​॥੧॥​
ਉਹਨਾਂ ਦੀ ਇਸ ਪ੍ਰੀਤ ਦੇ ਟੁੱਟਦਿਆਂ ਚਿਰ ਨਹੀਂ ਲੱਗਦਾ, ਜਿਵੇਂ ਟੁੱਟੀ ਹੋਈ ਗਾਗਰ ਵਿਚ ਪਾਣੀ ਨਹੀਂ ਠਹਿਰ ਸਕਦਾ ॥੧॥
His attachments are shattered in an instant; when the pitcher is broken, the water runs out. ||1||
तूटत बार न लागै ता कउ जिउ गागरि जल फोरी ॥१॥
ਕਰਿ​ਕਿਰਪਾ​ਭਗਤਿ​ਰਸੁ​ਦੀਜੈ​ਮਨੁ​ਖਚਿਤ​ਪ੍ਰੇਮ​ਰਸ​ਖੋਰੀ​॥​
ਹੇ ਪ੍ਰਭੂ! ਮਿਹਰ ਕਰ, ਮੈਨੂੰ ਆਪਣੀ ਭਗਤੀ ਦਾ ਸੁਆਦ ਬਖ਼ਸ਼, ਮੇਰਾ ਮਨ ਤੇਰੇ ਪ੍ਰੇਮ-ਰਸ ਦੀ ਖ਼ੁਮਾਰੀ ਵਿਚ ਮਸਤ ਰਹੇ।
Please bless me, that I may worship You in loving devotion. My mind is absorbed and intoxicated with Your Delicious Love.
करि किरपा भगति रसु दीजै मनु खचित प्रेम रस खोरी ॥
ਨਾਨਕ​ਦਾਸ​ਤੇਰੀ​ਸਰਣਾਈ​ਪ੍ਰਭ​ਬਿਨੁ​ਆਨ​ਨ​ਹੋਰੀ​॥੨॥੭੧॥੯੪॥​
(ਤੇਰਾ) ਦਾਸ ਨਾਨਕ ਤੇਰੀ ਸਰਨ ਆਇਆ ਹੈ। ਹੇ ਪ੍ਰਭੂ! ਤੈਥੋਂ ਬਿਨਾ ਮੇਰਾ ਕੋਈ ਹੋਰ ਦੂਜਾ ਸਹਾਰਾ ਨਹੀਂ ਹੈ ॥੨॥੭੧॥੯੪॥
Nanak, Your slave, has entered Your Sanctuary; without God, there is no other at all. ||2||71||94||
नानक दास तेरी सरणाई प्रभ बिनु आन न होरी ॥२॥७१॥९४॥
ਸਾਰਗ​ਮਹਲਾ​੫​॥​
Saarang, Fifth Mahalaa:
सारग महला ५ ॥
ਚਿਤਵਉ​ਵਾ​ਅਉਸਰ​ਮਨ​ਮਾਹਿ​॥​
ਮੈਂ ਤਾਂ ਆਪਣੇ ਮਨ ਵਿਚ ਉਸ ਮੌਕੇ ਨੂੰ ਉਡੀਕਦਾ ਰਹਿੰਦਾ ਹਾਂ,
In my mind, I think about that moment,
चितवउ वा अउसर मन माहि ॥
ਹੋਇ​ਇਕਤ੍ਰ​ਮਿਲਹੁ​ਸੰਤ​ਸਾਜਨ​ਗੁਣ​ਗੋਬਿੰਦ​ਨਿਤ​ਗਾਹਿ​॥੧॥​ਰਹਾਉ​॥​
ਜਦੋਂ ਮੈਂ ਸੰਤਾਂ ਸੱਜਣਾਂ ਨੂੰ ਮਿਲਾਂ ਜਿਹੜੇ ਨਿੱਤ ਇਕੱਠੇ ਹੋ ਕੇ ਪਰਮਾਤਮਾ ਦੇ ਗੁਣ ਗਾਂਦੇ ਰਹਿੰਦੇ ਹਨ ॥੧॥ ਰਹਾਉ ॥
when I join the Gathering of the Friendly Saints, constantly singing the Glorious Praises of the Lord of the Universe. ||1||Pause||
होइ इकत्र मिलहु संत साजन गुण गोबिंद नित गाहि ॥१॥ रहाउ ॥
ਬਿਨੁ​ਹਰਿ​ਭਜਨ​ਜੇਤੇ​ਕਾਮ​ਕਰੀਅਹਿ​ਤੇਤੇ​ਬਿਰਥੇ​ਜਾਂਹਿ​॥​
ਪਰਮਾਤਮਾ ਦੇ ਭਜਨ ਤੋਂ ਬਿਨਾ ਹੋਰ ਜਿਤਨੇ ਭੀ ਕੰਮ ਕੀਤੇ ਜਾਂਦੇ ਹਨ, ਉਹ ਸਾਰੇ (ਜਿੰਦ ਦੇ ਭਾ ਦੇ) ਵਿਅਰਥ ਚਲੇ ਜਾਂਦੇ ਹਨ।
Without vibrating and meditating on the Lord, whatever deeds you do will be useless.
बिनु हरि भजन जेते काम करीअहि तेते बिरथे जांहि ॥
ਪੂਰਨ​ਪਰਮਾਨੰਦ​ਮਨਿ​ਮੀਠੋ​ਤਿਸੁ​ਬਿਨੁ​ਦੂਸਰ​ਨਾਹਿ​॥੧॥​
ਸਰਬ-ਵਿਆਪਕ ਅਤੇ ਸਭ ਤੋਂ ਉੱਚੇ ਆਨੰਦ ਦੇ ਮਾਲਕ ਦਾ ਨਾਮ ਮਨ ਵਿਚ ਮਿੱਠਾ ਲੱਗਣਾ-ਇਹੀ ਹੈ ਅਸਲ ਲਾਹੇਵੰਦਾ ਕੰਮ, (ਕਿਉਂਕਿ) ਉਸ ਪਰਮਾਤਮਾ ਤੋਂ ਬਿਨਾ ਹੋਰ ਕੋਈ (ਸਾਥੀ) ਨਹੀਂ ਹੈ ॥੧॥
The Perfect Embodiment of Supreme Bliss is so sweet to my mind. Without Him, there is no other at all. ||1||
पूरन परमानंद मनि मीठो तिसु बिनु दूसर नाहि ॥१॥
ਜਪ​ਤਪ​ਸੰਜਮ​ਕਰਮ​ਸੁਖ​ਸਾਧਨ​ਤੁਲਿ​ਨ​ਕਛੂਐ​ਲਾਹਿ​॥​
ਜਪ ਤਪ ਸੰਜਮ ਆਦਿਕ ਹਠ-ਕਰਮ ਅਤੇ ਸੁਖ ਦੀ ਭਾਲ ਦੇ ਹੋਰ ਸਾਧਨ-ਪਰਮਾਤਮਾ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦੇ ਤੇ ਸੰਤ ਜਨ ਇਹਨਾਂ ਨੂੰ ਕੁਝ ਭੀ ਨਹੀਂ ਸਮਝਦੇ (ਤੁੱਛ ਸਮਝਦੇ ਹਨ)।
Chanting, deep meditation, austere self-discipline, good deeds and other techniques to bring peace - they are not equal to even a tiny bit of the Lord's Name.
जप तप संजम करम सुख साधन तुलि न कछूऐ लाहि ॥
ਚਰਨ​ਕਮਲ​ਨਾਨਕ​ਮਨੁ​ਬੇਧਿਓ​ਚਰਨਹ​ਸੰਗਿ​ਸਮਾਹਿ​॥੨॥੭੨॥੯੫॥​
ਹੇ ਨਾਨਕ! ਸੰਤ ਜਨਾਂ ਦਾ ਮਨ ਪਰਮਾਤਮਾ ਦੇ ਸੋਹਣੇ ਚਰਨਾਂ ਵਿਚ ਵਿੱਝਿਆ ਰਹਿੰਦਾ ਹੈ, ਸੰਤ ਜਨ ਪਰਮਾਤਮਾ ਦੇ ਚਰਨਾਂ ਵਿਚ ਹੀ ਲੀਨ ਰਹਿੰਦੇ ਹਨ ॥੨॥੭੨॥੯੫॥
Nanak's mind is pierced through by the Lotus Feet of the Lord; it is absorbed in His Lotus Feet. ||2||72||95||
चरन कमल नानक मनु बेधिओ चरनह संगि समाहि ॥२॥७२॥९५॥
ਸਾਰਗ​ਮਹਲਾ​੫​॥​
Saarang, Fifth Mahalaa:
सारग महला ५ ॥
ਮੇਰਾ​ਪ੍ਰਭੁ​ਸੰਗੇ​ਅੰਤਰਜਾਮੀ​॥​
ਸਭ ਦੇ ਦਿਲ ਦੀ ਜਾਣਨ ਵਾਲਾ ਮੇਰਾ ਪ੍ਰਭੂ (ਹਰ ਵੇਲੇ ਮੇਰੇ) ਨਾਲ ਹੈ-
My God is always with me; He is the Inner-knower, the Searcher of hearts.
मेरा प्रभु संगे अंतरजामी ॥
ਆਗੈ​ਕੁਸਲ​ਪਾਛੈ​ਖੇਮ​ਸੂਖਾ​ਸਿਮਰਤ​ਨਾਮੁ​ਸੁਆਮੀ​॥੧॥​ਰਹਾਉ​॥​
(ਜਿਸ ਮਨੁੱਖ ਨੂੰ ਅਜਿਹਾ ਨਿਸਚਾ ਬਣ ਜਾਂਦਾ ਹੈ, ਉਸ ਨੂੰ) ਮਾਲਕ-ਪ੍ਰਭੂ ਦਾ ਨਾਮ ਸਿਮਰਦਿਆਂ ਪਰਲੋਕ ਤੇ ਇਸ ਲੋਕ ਵਿਚ ਸਦਾ ਸੁਖ-ਆਨੰਦ ਬਣਿਆ ਰਹਿੰਦਾ ਹੈ ॥੧॥ ਰਹਾਉ ॥
I find happiness in the world hereafter, and peace and pleasure in this world, meditating in remembrance on the Name of my Lord and Master. ||1||Pause||
आगै कुसल पाछै खेम सूखा सिमरत नामु सुआमी ॥१॥ रहाउ ॥