GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1210
Display Settings
Translations
ਗੁਣ​ਨਿਧਾਨ​ਮਨਮੋਹਨ​ਲਾਲਨ​ਸੁਖਦਾਈ​ਸਰਬਾਂਗੈ​॥​
ਹੇ ਗੁਣਾਂ ਦੇ ਖ਼ਜ਼ਾਨੇ! ਹੇ ਮਨ ਨੂੰ ਮੋਹਣ ਵਾਲੇ! ਹੇ ਸੋਹਣੇ ਲਾਲ! ਹੇ ਸਾਰੇ ਸੁਖ ਦੇਣ ਵਾਲੇ! ਹੇ ਸਭ ਜੀਵਾਂ ਵਿਚ ਵਿਆਪਕ!
The Treasure of Virtue, the Enticer of the mind, my Beloved is the Giver of peace to all.
गुण निधान मनमोहन लालन सुखदाई सरबांगै ॥
ਗੁਰਿ​ਨਾਨਕ​ਪ੍ਰਭ​ਪਾਹਿ​ਪਠਾਇਓ​ਮਿਲਹੁ​ਸਖਾ​ਗਲਿ​ਲਾਗੈ​॥੨॥੫॥੨੮॥​
ਹੇ ਪ੍ਰਭੂ! ਹੇ ਮਿੱਤਰ ਪ੍ਰਭੂ! ਮੈਨੂੰ ਨਾਨਕ (ਨੂੰ) ਗੁਰੂ ਨੇ (ਤੇਰੇ) ਪਾਸ ਭੇਜਿਆ ਹੈ, ਮੈਨੂੰ ਗਲ ਲੱਗ ਕੇ ਮਿਲ ॥੨॥੫॥੨੮॥
Guru Nanak has led me to You, O God. Join with me, O my Best Friend, and hold me close in Your Embrace. ||2||5||28||
गुरि नानक प्रभ पाहि पठाइओ मिलहु सखा गलि लागै ॥२॥५॥२८॥
ਸਾਰਗ​ਮਹਲਾ​੫​॥​
Saarang, Fifth Mahalaa:
सारग महला ५ ॥
ਅਬ​ਮੋਰੋ​ਠਾਕੁਰ​ਸਿਉ​ਮਨੁ​ਮਾਨਾਂ​॥​
ਹੁਣ ਮੇਰਾ ਮਨ ਮਾਲਕ-ਪ੍ਰਭੂ ਨਾਲ (ਸਦਾ) ਗਿੱਝਿਆ ਰਹਿੰਦਾ ਹੈ।
Now my mind is pleased and appeased by my Lord and Master.
अब मोरो ठाकुर सिउ मनु मानां ॥
ਸਾਧ​ਕ੍ਰਿਪਾਲ​ਦਇਆਲ​ਭਏ​ਹੈ​ਇਹੁ​ਛੇਦਿਓ​ਦੁਸਟੁ​ਬਿਗਾਨਾ​॥੧॥​ਰਹਾਉ​॥​
ਜਦੋਂ ਸੰਤ ਜਨ ਮੇਰੇ ਉੱਤੇ ਤ੍ਰੁੱਠ ਪਏ ਦਇਆਵਾਨ ਹੋਏ, (ਤਾਂ ਮੈਂ ਆਪਣੇ ਅੰਦਰੋਂ ਪਰਮਾਤਮਾ ਨਾਲੋਂ) ਇਹ ਭੈੜਾ ਓਪਰਾ-ਪਨ ਕੱਟ ਦਿੱਤਾ ॥੧॥ ਰਹਾਉ ॥
The Holy Saint has become kind and compassionate to me, and has destroyed this demon of duality. ||1||Pause||
साध क्रिपाल दइआल भए है इहु छेदिओ दुसटु बिगाना ॥१॥ रहाउ ॥
ਤੁਮ​ਹੀ​ਸੁੰਦਰ​ਤੁਮਹਿ​ਸਿਆਨੇ​ਤੁਮ​ਹੀ​ਸੁਘਰ​ਸੁਜਾਨਾ​॥​
ਹੁਣ, ਹੇ ਪ੍ਰਭੂ! ਤੂੰ ਹੀ ਮੈਨੂੰ ਸੋਹਣਾ ਲੱਗਦਾ ਹੈਂ, ਤੂੰ ਹੀ ਸਿਆਣਾ ਜਾਪਦਾ ਹੈਂ, ਤੂੰ ਹੀ ਸੋਹਣੀ ਆਤਮਕ ਘਾੜਤ ਵਾਲਾ ਤੇ ਸੁਜਾਨ ਦਿੱਸਦਾ ਹੈਂ।
You are so beautiful, and You are so wise; You are elegant and all-knowing.
तुम ही सुंदर तुमहि सिआने तुम ही सुघर सुजाना ॥
ਸਗਲ​ਜੋਗ​ਅਰੁ​ਗਿਆਨ​ਧਿਆਨ​ਇਕ​ਨਿਮਖ​ਨ​ਕੀਮਤਿ​ਜਾਨਾਂ​॥੧॥​
ਜੋਗ-ਸਾਧਨ, ਗਿਆਨ-ਚਰਚਾ ਕਰਨ ਵਾਲੇ ਅਤੇ ਸਮਾਧੀਆਂ ਲਾਣ ਵਾਲੇ-ਇਹਨਾਂ ਸਭਨਾਂ ਨੇ, ਹੇ ਪ੍ਰਭੂ! ਅੱਖ ਝਮਕਣ ਜਿਤਨੇ ਸਮੇ ਲਈ ਭੀ ਤੇਰੀ ਕਦਰ ਨਹੀਂ ਸਮਝੀ ॥੧॥
All the Yogis, spiritual teachers and meditators do not know even a bit of Your value. ||1||
सगल जोग अरु गिआन धिआन इक निमख न कीमति जानां ॥१॥
ਤੁਮ​ਹੀ​ਨਾਇਕ​ਤੁਮੑਹਿ​ਛਤ੍ਰਪਤਿ​ਤੁਮ​ਪੂਰਿ​ਰਹੇ​ਭਗਵਾਨਾ​॥​
ਹੇ ਭਗਵਾਨ! ਤੂੰ ਹੀ (ਸਭ ਜੀਵਾਂ ਦਾ) ਮਾਲਕ ਹੈਂ, ਤੂੰ ਹੀ (ਸਭ ਰਾਜਿਆਂ ਦਾ) ਰਾਜਾ ਹੈਂ, ਤੂੰ ਸਾਰੀ ਸ੍ਰਿਸ਼ਟੀ ਵਿਚ ਵਿਆਪਕ ਹੈਂ।
You are the Master, You are the Lord under the royal canopy; You are the perfectly pervading Lord God.
तुम ही नाइक तुमहि छत्रपति तुम पूरि रहे भगवाना ॥
ਪਾਵਉ​ਦਾਨੁ​ਸੰਤ​ਸੇਵਾ​ਹਰਿ​ਨਾਨਕ​ਸਦ​ਕੁਰਬਾਨਾਂ​॥੨॥੬॥੨੯॥​
ਹੇ ਹਰੀ! (ਮਿਹਰ ਕਰ, ਤੇਰੇ ਦਰ ਤੋਂ) ਮੈਂ ਸੰਤ ਜਨਾਂ ਦੀ ਸੇਵਾ ਦਾ ਖੈਰ ਹਾਸਲ ਕਰਾਂ, ਮੈਂ ਨਾਨਕ ਸੰਤ ਜਨਾਂ ਤੋਂ ਸਦਾ ਸਦਕੇ ਜਾਵਾਂ ॥੨॥੬॥੨੯॥
Please bless me with the gift of service to the Saints; O Nanak, I am a sacrifice to the Lord. ||2||6||29||
पावउ दानु संत सेवा हरि नानक सद कुरबानां ॥२॥६॥२९॥
ਸਾਰਗ​ਮਹਲਾ​੫​॥​
Saarang, Fifth Mahalaa:
सारग महला ५ ॥
ਮੇਰੈ​ਮਨਿ​ਚੀਤਿ​ਆਏ​ਪ੍ਰਿਅ​ਰੰਗਾ​॥​
(ਜਦੋਂ ਤੋਂ ਸਾਧ ਸੰਗਤ ਦੀ ਬਰਕਤਿ ਨਾਲ) ਪਿਆਰੇ ਪ੍ਰਭੂ ਦੇ ਕੌਤਕ ਮੇਰੇ ਮਨ ਵਿਚ ਮੇਰੇ ਚਿੱਤ ਵਿਚ ਆ ਵੱਸੇ ਹਨ,
The Love of my Beloved comes into my conscious mind.
मेरै मनि चीति आए प्रिअ रंगा ॥
ਬਿਸਰਿਓ​ਧੰਧੁ​ਬੰਧੁ​ਮਾਇਆ​ਕੋ​ਰਜਨਿ​ਸਬਾਈ​ਜੰਗਾ​॥੧॥​ਰਹਾਉ​॥​
ਮੈਨੂੰ ਮਾਇਆ ਵਾਲੀ ਭਟਕਣ ਭੁੱਲ ਗਈ ਹੈ, ਮਾਇਆ ਦੇ ਮੋਹ ਦੀ ਫਾਹੀ ਮੁੱਕ ਗਈ ਹੈ, ਮੇਰੀ ਸਾਰੀ ਉਮਰ-ਰਾਤ (ਵਿਕਾਰਾਂ ਨਾਲ) ਜੰਗ ਕਰਦਿਆਂ ਬੀਤ ਰਹੀ ਹੈ ॥੧॥ ਰਹਾਉ ॥
I have forgotten the entangling affairs of Maya, and I spend my life-night fighting with evil. ||1||Pause||
बिसरिओ धंधु बंधु माइआ को रजनि सबाई जंगा ॥१॥ रहाउ ॥
ਹਰਿ​ਸੇਵਉ​ਹਰਿ​ਰਿਦੈ​ਬਸਾਵਉ​ਹਰਿ​ਪਾਇਆ​ਸਤਸੰਗਾ​॥​
ਜਦੋਂ ਤੋਂ ਮੈਂ ਪ੍ਰਭੂ ਦੀ ਸਾਧ ਸੰਗਤ ਪ੍ਰਾਪਤ ਕੀਤੀ ਹੈ, ਮੈਂ ਪਰਮਾਤਮਾ ਦਾ ਸਿਮਰਨ ਕਰਦਾ ਰਹਿੰਦਾ ਹਾਂ, ਮੈਂ ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹਾਂ।
I serve the Lord; the Lord abides within my heart. I have found my Lord in the Sat Sangat, the True Congregation.
हरि सेवउ हरि रिदै बसावउ हरि पाइआ सतसंगा ॥
ਐਸੋ​ਮਿਲਿਓ​ਮਨੋਹਰੁ​ਪ੍ਰੀਤਮੁ​ਸੁਖ​ਪਾਏ​ਮੁਖ​ਮੰਗਾ​॥੧॥​
ਮਨ ਨੂੰ ਮੋਹਣ ਵਾਲਾ ਪ੍ਰੀਤਮ ਪ੍ਰਭੂ ਇਸ ਤਰ੍ਹਾਂ ਮੈਨੂੰ ਮਿਲ ਗਿਆ ਹੈ ਕਿ ਮੈਂ ਮੂੰਹ-ਮੰਗੇ ਸੁਖ ਹਾਸਲ ਕਰ ਲਏ ਹਨ ॥੧॥
So I have met with my enticingly beautiful Beloved; I have obtained the peace which I asked for. ||1||
ऐसो मिलिओ मनोहरु प्रीतमु सुख पाए मुख मंगा ॥१॥
ਪ੍ਰਿਉ​ਅਪਨਾ​ਗੁਰਿ​ਬਸਿ​ਕਰਿ​ਦੀਨਾ​ਭੋਗਉ​ਭੋਗ​ਨਿਸੰਗਾ​॥​
ਗੁਰੂ ਨੇ ਪਿਆਰਾ ਪ੍ਰਭੂ ਮੇਰੇ (ਪਿਆਰ ਦੇ) ਵੱਸ ਵਿਚ ਕਰ ਦਿੱਤਾ ਹੈ, ਹੁਣ (ਕਾਮਾਦਿਕਾਂ ਦੀ) ਰੁਕਾਵਟ ਤੋਂ ਬਿਨਾ ਮੈਂ ਉਸ ਦੇ ਮਿਲਾਪ ਦਾ ਆਤਮਕ ਆਨੰਦ ਮਾਣਦਾ ਰਹਿੰਦਾ ਹਾਂ।
The Guru has brought my Beloved under my control, and I enjoy Him with unrestrained pleasure.
प्रिउ अपना गुरि बसि करि दीना भोगउ भोग निसंगा ॥
ਨਿਰਭਉ​ਭਏ​ਨਾਨਕ​ਭਉ​ਮਿਟਿਆ​ਹਰਿ​ਪਾਇਓ​ਪਾਠੰਗਾ​॥੨॥੭॥੩੦॥​
ਹੇ ਨਾਨਕ! ਮੈਂ (ਜੀਵਨ ਦਾ) ਆਸਰਾ ਪ੍ਰਭੂ ਲੱਭ ਲਿਆ ਹੈ, ਮੇਰਾ ਹਰੇਕ ਡਰ ਮਿਟ ਗਿਆ ਹੈ, ਮੈਂ (ਕਾਮਾਦਿਕਾਂ ਦੇ ਹੱਲਿਆਂ ਦੇ ਖ਼ਤਰੇ ਤੋਂ) ਨਿਡਰ ਹੋ ਗਿਆ ਹਾਂ ॥੨॥੭॥੩੦॥
I have become fearless; O Nanak, my fears have been eradicated. Chanting the Word, I have found the Lord. ||2||7||30||
निरभउ भए नानक भउ मिटिआ हरि पाइओ पाठंगा ॥२॥७॥३०॥
ਸਾਰਗ​ਮਹਲਾ​੫​॥​
Saarang, Fifth Mahalaa:
सारग महला ५ ॥
ਹਰਿ​ਜੀਉ​ਕੇ​ਦਰਸਨ​ਕਉ​ਕੁਰਬਾਨੀ​॥​
ਮੈਂ ਪ੍ਰਭੂ ਜੀ ਦੇ ਦਰਸਨ ਤੋਂ ਸਦਕੇ ਹਾਂ।
I am a sacrifice to the Blessed Vision, the Darshan of my Dear Lord.
हरि जीउ के दरसन कउ कुरबानी ॥
ਬਚਨ​ਨਾਦ​ਮੇਰੇ​ਸ੍ਰਵਨਹੁ​ਪੂਰੇ​ਦੇਹਾ​ਪ੍ਰਿਅ​ਅੰਕਿ​ਸਮਾਨੀ​॥੧॥​ਰਹਾਉ​॥​
ਉਸ ਦੀ ਸਿਫ਼ਤ-ਸਾਲਾਹ ਦੇ ਗੀਤ ਮੇਰੇ ਕੰਨਾਂ ਵਿਚ ਭਰੇ ਰਹਿੰਦੇ ਹਨ, ਮੇਰਾ ਸਰੀਰ ਉਸ ਦੀ ਗੋਦ ਵਿਚ ਲੀਨ ਰਹਿੰਦਾ ਹੈ (ਇਹ ਸਾਰੀ ਗੁਰੂ ਦੀ ਹੀ ਕਿਰਪਾ ਹੈ) ॥੧॥ ਰਹਾਉ ॥
The Naad, the Sound-current of His Word fills my ears; my body has settled gently into the Lap of my Beloved. ||1||Pause||
बचन नाद मेरे स्रवनहु पूरे देहा प्रिअ अंकि समानी ॥१॥ रहाउ ॥
ਛੂਟਰਿ​ਤੇ​ਗੁਰਿ​ਕੀਈ​ਸੋੁਹਾਗਨਿ​ਹਰਿ​ਪਾਇਓ​ਸੁਘੜ​ਸੁਜਾਨੀ​॥​
ਗੁਰੂ ਨੇ ਮੈਨੂੰ ਛੁੱਟੜ ਤੋਂ ਸੁਹਾਗਣ ਬਣਾ ਦਿੱਤਾ ਹੈ, ਮੈਂ ਸੋਹਣੀ ਆਤਮਕ ਘਾੜਤ ਵਾਲੇ ਸੁਜਾਨ ਪ੍ਰਭੂ ਦਾ ਮਿਲਾਪ ਹਾਸਲ ਕਰ ਲਿਆ ਹੈ।
I was a discarded bride, and the Guru has made me a happy soul-bride. I have found the Elegant and All-knowing Lord.
छूटरि ते गुरि कीई सुोहागनि हरि पाइओ सुघड़ सुजानी ॥
ਜਿਹ​ਘਰ​ਮਹਿ​ਬੈਸਨੁ​ਨਹੀ​ਪਾਵਤ​ਸੋ​ਥਾਨੁ​ਮਿਲਿਓ​ਬਾਸਾਨੀ​॥੧॥​
(ਮੇਰੇ ਮਨ ਨੂੰ) ਉਹ (ਹਰਿ-ਚਰਨ-) ਥਾਂ ਵੱਸਣ ਲਈ ਮਿਲ ਗਿਆ ਹੈ, ਜਿਸ ਥਾਂ ਤੇ (ਅੱਗੇ ਇਹ ਕਦੇ) ਟਿਕਦਾ ਹੀ ਨਹੀਂ ਸੀ ॥੧॥
That home, in which I was not even allowed to sit - I have found that place in which I can dwell. ||1||
जिह घर महि बैसनु नही पावत सो थानु मिलिओ बासानी ॥१॥
ਉਨੑ​ਕੈ​ਬਸਿ​ਆਇਓ​ਭਗਤਿ​ਬਛਲੁ​ਜਿਨਿ​ਰਾਖੀ​ਆਨ​ਸੰਤਾਨੀ​॥​
ਭਗਤੀ ਨਾਲ ਪਿਆਰ ਕਰਨ ਵਾਲਾ ਪਰਮਾਤਮਾ ਜਿਸ ਨੇ (ਸਦਾ ਆਪਣੇ) ਸੰਤਾਂ ਦੀ ਲਾਜ ਰੱਖੀ ਹੈ ਉਹਨਾਂ ਸੰਤ ਜਨਾਂ ਦੇ ਪਿਆਰ ਦੇ ਵੱਸ ਵਿਚ ਆਇਆ ਰਹਿੰਦਾ ਹੈ।
God, the Love of His devotees, has come under the control of those who protect the honor of His Saints.
उन कै बसि आइओ भगति बछलु जिनि राखी आन संतानी ॥
ਕਹੁ​ਨਾਨਕ​ਹਰਿ​ਸੰਗਿ​ਮਨੁ​ਮਾਨਿਆ​ਸਭ​ਚੂਕੀ​ਕਾਣਿ​ਲੋੁਕਾਨੀ​॥੨॥੮॥੩੧॥​
ਨਾਨਕ ਆਖਦਾ ਹੈ- (ਸੰਤ ਜਨਾਂ ਦੀ ਕਿਰਪਾ ਨਾਲ) ਮੇਰਾ ਮਨ ਪਰਮਾਤਮਾ ਨਾਲ ਗਿੱਝ ਗਿਆ ਹੈ, (ਮੇਰੇ ਅੰਦਰੋਂ) ਲੋਕਾਂ ਦੀ ਮੁਥਾਜੀ ਮੁੱਕ ਗਈ ਹੈ ॥੨॥੮॥੩੧॥
Says Nanak, my mind is pleased and appeased with the Lord, and my subservience to other people has come to an end. ||2||8||31||
कहु नानक हरि संगि मनु मानिआ सभ चूकी काणि लुोकानी ॥२॥८॥३१॥
ਸਾਰਗ​ਮਹਲਾ​੫​॥​
Saarang, Fifth Mahalaa:
सारग महला ५ ॥
ਅਬ​ਮੇਰੋ​ਪੰਚਾ​ਤੇ​ਸੰਗੁ​ਤੂਟਾ​॥​
ਹੁਣ (ਕਾਮਾਦਿਕ) ਪੰਜਾਂ ਨਾਲੋਂ ਮੇਰਾ ਸਾਥ ਮੁੱਕ ਗਿਆ ਹੈ।
Now my association with the five thieves has come to an end.
अब मेरो पंचा ते संगु तूटा ॥
ਦਰਸਨੁ​ਦੇਖਿ​ਭਏ​ਮਨਿ​ਆਨਦ​ਗੁਰ​ਕਿਰਪਾ​ਤੇ​ਛੂਟਾ​॥੧॥​ਰਹਾਉ​॥​
(ਮੇਰੇ ਅੰਦਰ ਨਾਮ-ਖ਼ਜ਼ਾਨਾ ਲੁਕਿਆ ਪਿਆ ਸੀ, ਗੁਰੂ ਦੀ ਰਾਹੀਂ ਉਸ ਦਾ) ਦਰਸਨ ਕਰ ਕੇ ਮੇਰੇ ਮਨ ਵਿਚ ਖ਼ੁਸ਼ੀਆਂ ਹੀ ਖ਼ੁਸ਼ੀਆਂ ਬਣ ਗਈਆਂ ਹਨ। ਗੁਰੂ ਦੀ ਮਿਹਰ ਨਾਲ ਮੈਂ (ਕਾਮਾਦਿਕ ਦੀ ਮਾਰ ਤੋਂ) ਬਚ ਗਿਆ ਹਾਂ ॥੧॥ ਰਹਾਉ ॥
Gazing upon the Blessed Vision of the Lord's Darshan, my mind is in ecstasy; by Guru's Grace, I am released. ||1||Pause||
दरसनु देखि भए मनि आनद गुर किरपा ते छूटा ॥१॥ रहाउ ॥
ਬਿਖਮ​ਥਾਨ​ਬਹੁਤ​ਬਹੁ​ਧਰੀਆ​ਅਨਿਕ​ਰਾਖ​ਸੂਰੂਟਾ​॥​
ਜਿਸ ਥਾਂ ਨਾਮ-ਖ਼ਜ਼ਾਨੇ ਧਰੇ ਪਏ ਸਨ, ਉਥੇ ਅੱਪੜਨਾ ਬਹੁਤ ਹੀ ਔਖਾ ਸੀ (ਕਿਉਂਕਿ ਕਾਮਾਦਿਕ) ਅਨੇਕਾਂ ਸੂਰਮੇ (ਰਾਹ ਵਿਚ) ਰਾਖੇ ਬਣੇ ਪਏ ਸਨ।
The impregnable place is guarded by countless ramparts and warriors.
बिखम थान बहुत बहु धरीआ अनिक राख सूरूटा ॥
ਬਿਖਮ​ਗਾਰ੍ਹ​ਕਰੁ​ਪਹੁਚੈ​ਨਾਹੀ​ਸੰਤ​ਸਾਨਥ​ਭਏ​ਲੂਟਾ​॥੧॥​
(ਉਸ ਦੇ ਦੁਆਲੇ ਮਾਇਆ ਦੇ ਮੋਹ ਦੀ) ਬੜੀ ਔਖੀ ਖਾਈ ਬਣੀ ਹੋਈ ਸੀ, (ਉਸ ਖ਼ਜ਼ਾਨੇ ਤਕ) ਹੱਥ ਨਹੀਂ ਸੀ ਪਹੁੰਚਦਾ। ਜਦੋਂ ਸੰਤ ਜਨ ਮੇਰੇ ਸਾਥੀ ਬਣ ਗਏ, (ਉਹ ਟਿਕਾਣਾ) ਲੁੱਟ ਲਿਆ ॥੧॥
This impregnable fortress cannot be touched, but with the assistance of the Saints, I have entered and robbed it. ||1||
बिखम गार्ह करु पहुचै नाही संत सानथ भए लूटा ॥१॥
ਬਹੁਤੁ​ਖਜਾਨੇ​ਮੇਰੈ​ਪਾਲੈ​ਪਰਿਆ​ਅਮੋਲ​ਲਾਲ​ਆਖੂਟਾ​॥​
(ਸੰਤ ਜਨਾਂ ਦੀ ਕਿਰਪਾ ਨਾਲ) ਹਰਿ-ਨਾਮ ਦੇ ਅਮੋਲਕ ਤੇ ਅਮੁੱਕ ਲਾਲਾਂ ਦੇ ਬਹੁਤ ਖ਼ਜ਼ਾਨੇ ਮੈਨੂੰ ਮਿਲ ਗਏ।
I have found such a great treasure, a priceless, inexhaustible supply of jewels.
बहुतु खजाने मेरै पालै परिआ अमोल लाल आखूटा ॥
ਜਨ​ਨਾਨਕ​ਪ੍ਰਭਿ​ਕਿਰਪਾ​ਧਾਰੀ​ਤਉ​ਮਨ​ਮਹਿ​ਹਰਿ​ਰਸੁ​ਘੂਟਾ​॥੨॥੯॥੩੨॥​
ਹੇ ਦਾਸ ਨਾਨਕ! ਜਦੋਂ ਪ੍ਰਭੂ ਨੇ ਮੇਰੇ ਉਤੇ ਮਿਹਰ ਕੀਤੀ, ਤਦੋਂ ਮੈਂ ਆਪਣੇ ਮਨ ਵਿਚ ਹਰਿ-ਨਾਮ ਦਾ ਰਸ ਪੀਣ ਲੱਗ ਪਿਆ ॥੨॥੯॥੩੨॥
O servant Nanak, when God showered His Mercy on me, my mind drank in the sublime essence of the Lord. ||2||9||32||
जन नानक प्रभि किरपा धारी तउ मन महि हरि रसु घूटा ॥२॥९॥३२॥
ਸਾਰਗ​ਮਹਲਾ​੫​॥​
Saarang, Fifth Mahalaa:
सारग महला ५ ॥
ਅਬ​ਮੇਰੋ​ਠਾਕੁਰ​ਸਿਉ​ਮਨੁ​ਲੀਨਾ​॥​
ਹੁਣ ਮੇਰਾ ਮਨ ਠਾਕੁਰ-ਪ੍ਰਭੂ ਨਾਲ ਇਕ-ਮਿਕ ਹੋਇਆ ਰਹਿੰਦਾ ਹੈ।
Now my mind is absorbed in my Lord and Master.
अब मेरो ठाकुर सिउ मनु लीना ॥
ਪ੍ਰਾਨ​ਦਾਨੁ​ਗੁਰਿ​ਪੂਰੈ​ਦੀਆ​ਉਰਝਾਇਓ​ਜਿਉ​ਜਲ​ਮੀਨਾ​॥੧॥​ਰਹਾਉ​॥​
ਪੂਰੇ ਗੁਰੂ ਨੇ ਮੈਨੂੰ ਆਤਮਕ ਜੀਵਨ ਦੀ ਦਾਤ ਬਖ਼ਸ਼ੀ ਹੈ, ਮੈਨੂੰ ਠਾਕੁਰ ਪ੍ਰਭੂ ਨਾਲ ਇਉਂ ਜੋੜ ਦਿੱਤਾ ਹੈ ਜਿਵੇਂ ਮੱਛੀ ਪਾਣੀ ਨਾਲ ॥੧॥ ਰਹਾਉ ॥
The Perfect Guru has blessed me with the gift of the breath of life. I am involved with the Lord, like the fish with the water. ||1||Pause||
प्रान दानु गुरि पूरै दीआ उरझाइओ जिउ जल मीना ॥१॥ रहाउ ॥
ਕਾਮ​ਕ੍ਰੋਧ​ਲੋਭ​ਮਦ​ਮਤਸਰ​ਇਹ​ਅਰਪਿ​ਸਗਲ​ਦਾਨੁ​ਕੀਨਾ​॥​
ਮੈਂ (ਆਪਣੇ ਅੰਦਰੋਂ) ਕਾਮ ਕ੍ਰੋਧ ਲੋਭ ਹਉਮੈ ਈਰਖਾ (ਆਦਿਕ ਸਾਰੇ ਵਿਕਾਰ) ਸਦਾ ਲਈ ਕੱਢ ਦਿੱਤੇ ਹਨ।
I have cast out sexual desire, anger, greed, egotism and envy; I have offered all this as a gift.
काम क्रोध लोभ मद मतसर इह अरपि सगल दानु कीना ॥
ਮੰਤ੍ਰ​ਦ੍ਰਿੜਾਇ​ਹਰਿ​ਅਉਖਧੁ​ਗੁਰਿ​ਦੀਓ​ਤਉ​ਮਿਲਿਓ​ਸਗਲ​ਪ੍ਰਬੀਨਾ​॥੧॥​
ਜਦੋਂ ਤੋਂ ਗੁਰੂ ਨੇ (ਆਪਣਾ) ਉਪਦੇਸ਼ ਮੇਰੇ ਹਿਰਦੇ ਵਿਚ ਪੱਕਾ ਕਰ ਕੇ ਮੈਨੂੰ ਹਰਿ-ਨਾਮ ਦੀ ਦਵਾਈ ਦਿੱਤੀ ਹੈ, ਤਦੋਂ ਤੋਂ ਮੈਨੂੰ ਸਾਰੇ ਗੁਣਾਂ ਵਿਚ ਸਿਆਣਾ ਪ੍ਰਭੂ ਮਿਲ ਪਿਆ ਹੈ ॥੧॥
The Guru has implanted the medicine of the Lord's Mantra within me, and I have met with the All-knowing Lord God. ||1||
मंत्र द्रिड़ाइ हरि अउखधु गुरि दीओ तउ मिलिओ सगल प्रबीना ॥१॥
ਗ੍ਰਿਹੁ​ਤੇਰਾ​ਤੂ​ਠਾਕੁਰੁ​ਮੇਰਾ​ਗੁਰਿ​ਹਉ​ਖੋਈ​ਪ੍ਰਭੁ​ਦੀਨਾ​॥​
ਹੇ ਪ੍ਰਭੂ! (ਹੁਣ ਮੇਰਾ ਹਿਰਦਾ) ਤੇਰਾ ਘਰ ਬਣ ਗਿਆ ਹੈ, ਤੂੰ (ਸਚ-ਮੁਚ) ਮੇਰੇ (ਇਸ ਘਰ ਦਾ) ਮਾਲਕ ਬਣ ਗਿਆ ਹੈਂ। ਗੁਰੂ ਨੇ ਮੇਰੀ ਹਉਮੈ ਦੂਰ ਕਰ ਦਿੱਤੀ ਹੈ, ਮੈਨੂੰ ਪ੍ਰਭੂ ਮਿਲਾ ਦਿੱਤਾ ਹੈ।
My household belongs to You, O my Lord and Master; the Guru has blessed me with God, and rid me of egotism.
ग्रिहु तेरा तू ठाकुरु मेरा गुरि हउ खोई प्रभु दीना ॥