GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1211
Display Settings
Translations
ਕਹੁ​ਨਾਨਕ​ਮੈ​ਸਹਜ​ਘਰੁ​ਪਾਇਆ​ਹਰਿ​ਭਗਤਿ​ਭੰਡਾਰ​ਖਜੀਨਾ​॥੨॥੧੦॥੩੩॥​
ਨਾਨਕ ਆਖਦਾ ਹੈ- (ਗੁਰੂ ਦੀ ਕਿਰਪਾ ਨਾਲ) ਮੈਂ ਆਤਮਕ ਅਡੋਲਤਾ ਦਾ ਸੋਮਾ ਲੱਭ ਲਿਆ ਹੈ। ਮੈਂ ਪਰਮਾਤਮਾ ਦੀ ਭਗਤੀ ਦੇ ਭੰਡਾਰੇ ਖ਼ਜ਼ਾਨੇ ਲੱਭ ਲਏ ਹਨ ॥੨॥੧੦॥੩੩॥
Says Nanak, I have found the Lord with intuitive ease, within the home of my own heart. Devotional worship of the Lord is a treasure over-flowing. ||2||10||33||
कहु नानक मै सहज घरु पाइआ हरि भगति भंडार खजीना ॥२॥१०॥३३॥
ਸਾਰਗ​ਮਹਲਾ​੫​॥​
Saarang, Fifth Mahalaa:
सारग महला ५ ॥
ਮੋਹਨ​ਸਭਿ​ਜੀਅ​ਤੇਰੇ​ਤੂ​ਤਾਰਹਿ​॥​
ਹੇ ਮੋਹਨ ਪ੍ਰਭੂ! (ਜਗਤ ਦੇ) ਸਾਰੇ ਜੀਵ ਤੇਰੇ ਹੀ (ਪੈਦਾ ਕੀਤੇ ਹੋਏ ਹਨ), ਤੂੰ ਹੀ (ਇਹਨਾਂ ਨੂੰ ਦੁੱਖਾਂ ਕਲੇਸ਼ਾਂ ਆਦਿਕ ਤੋਂ) ਪਾਰ ਲੰਘਾਂਦਾ ਹੈਂ।
O my Enticing Lord, all beings are Yours - You save them.
मोहन सभि जीअ तेरे तू तारहि ॥
ਛੁਟਹਿ​ਸੰਘਾਰ​ਨਿਮਖ​ਕਿਰਪਾ​ਤੇ​ਕੋਟਿ​ਬ੍ਰਹਮੰਡ​ਉਧਾਰਹਿ​॥੧॥​ਰਹਾਉ​॥​
ਤੇਰੀ ਰਤਾ ਜਿਤਨੀ ਮਿਹਰ (ਦੀ ਨਿਗਾਹ) ਨਾਲ ਵੱਡੇ ਵੱਡੇ ਨਿਰਦਈ ਬੰਦੇ ਭੀ ਅੱਤਿਆਚਾਰਾਂ ਵਲੋਂ ਹਟ ਜਾਂਦੇ ਹਨ ॥੧॥ ਰਹਾਉ ॥
Even a tiny bit of Your Mercy ends all cruelty and tyranny. You save and redeem millions of universes. ||1||Pause||
छुटहि संघार निमख किरपा ते कोटि ब्रहमंड उधारहि ॥१॥ रहाउ ॥
ਕਰਹਿ​ਅਰਦਾਸਿ​ਬਹੁਤੁ​ਬੇਨੰਤੀ​ਨਿਮਖ​ਨਿਮਖ​ਸਾਮੑਾਰਹਿ​॥​
ਹੇ ਮੋਹਨ! (ਤੇਰੇ ਪੈਦਾ ਕੀਤੇ ਜੀਵ ਤੇਰੇ ਹੀ ਦਰ ਤੇ) ਅਰਦਾਸ ਬੇਨਤੀ ਕਰਦੇ ਹਨ, (ਤੈਨੂੰ ਹੀ) ਪਲ ਪਲ ਹਿਰਦੇ ਵਿਚ ਵਸਾਂਦੇ ਹਨ।
I offer countless prayers; I remember You each and every instant.
करहि अरदासि बहुतु बेनंती निमख निमख सामारहि ॥
ਹੋਹੁ​ਕ੍ਰਿਪਾਲ​ਦੀਨ​ਦੁਖ​ਭੰਜਨ​ਹਾਥ​ਦੇਇ​ਨਿਸਤਾਰਹਿ​॥੧॥​
ਹੇ ਗਰੀਬਾਂ ਦੇ ਦੁੱਖ ਨਾਸ ਕਰਨ ਵਾਲੇ ਮੋਹਨ! ਜਦੋਂ ਤੂੰ ਦਇਆਵਾਨ ਹੁੰਦਾ ਹੈਂ, ਤਾਂ ਆਪਣੇ ਹੱਥ ਦੇ ਕੇ (ਜੀਵਾਂ ਨੂੰ ਦੁੱਖਾਂ ਤੋਂ) ਪਾਰ ਲੰਘਾ ਲੈਂਦਾ ਹੈਂ ॥੧॥
Please be merciful to me, O Destroyer of the pains of the poor; please give me Your hand and save me. ||1||
होहु क्रिपाल दीन दुख भंजन हाथ देइ निसतारहि ॥१॥
ਕਿਆ​ਏ​ਭੂਪਤਿ​ਬਪੁਰੇ​ਕਹੀਅਹਿ​ਕਹੁ​ਏ​ਕਿਸ​ਨੋ​ਮਾਰਹਿ​॥​
(ਹੇ ਮੋਹਨ!) ਇਹਨਾਂ ਵਿਚਾਰੇ ਰਾਜਿਆਂ ਦੀ ਕੋਈ ਪਾਂਇਆਂ ਨਹੀਂ ਕਿ ਇਹ ਕਿਸੇ ਨੂੰ ਮਾਰ ਸਕਣ (ਸਭ ਤੇਰਾ ਹੀ ਖੇਲ-ਤਮਾਸ਼ਾ ਹੈ)।
And what about these poor kings? Tell me, who can they kill?
किआ ए भूपति बपुरे कहीअहि कहु ए किस नो मारहि ॥
ਰਾਖੁ​ਰਾਖੁ​ਰਾਖੁ​ਸੁਖਦਾਤੇ​ਸਭੁ​ਨਾਨਕ​ਜਗਤੁ​ਤੁਮੑਾਰਹਿ​॥੨॥੧੧॥੩੪॥​
ਹੇ ਸੁਖਾਂ ਦੇ ਦੇਣ ਵਾਲੇ! (ਅਸਾਂ ਜੀਵਾਂ ਦੀ) ਰੱਖਿਆ ਕਰ, ਰੱਖਿਆ ਕਰ, ਰੱਖਿਆ ਕਰ। ਹੇ ਨਾਨਕ! ਸਾਰਾ ਜਗਤ ਤੇਰਾ ਹੀ (ਰਚਿਆ ਹੋਇਆ) ਹੈ ॥੨॥੧੧॥੩੪॥
Save me, save me, save me, O Giver of peace; O Nanak, all the world is Yours. ||2||11||34||
राखु राखु राखु सुखदाते सभु नानक जगतु तुमारहि ॥२॥११॥३४॥
ਸਾਰਗ​ਮਹਲਾ​੫​॥​
Saarang, Fifth Mahalaa:
सारग महला ५ ॥
ਅਬ​ਮੋਹਿ​ਧਨੁ​ਪਾਇਓ​ਹਰਿ​ਨਾਮਾ​॥​
(ਗੁਰੂ ਦੀ ਕਿਰਪਾ ਨਾਲ) ਹੁਣ ਮੈਂ ਪਰਮਾਤਮਾ ਦਾ ਨਾਮ-ਧਨ ਲੱਭ ਲਿਆ ਹੈ।
Now I have obtained the wealth of the Lord's Name.
अब मोहि धनु पाइओ हरि नामा ॥
ਭਏ​ਅਚਿੰਤ​ਤ੍ਰਿਸਨ​ਸਭ​ਬੁਝੀ​ਹੈ​ਇਹੁ​ਲਿਖਿਓ​ਲੇਖੁ​ਮਥਾਮਾ​॥੧॥​ਰਹਾਉ​॥​
(ਇਸ ਧਨ ਦੀ ਬਰਕਤਿ ਨਾਲ) ਮੈਂ ਬੇ-ਫ਼ਿਕਰ ਹੋ ਗਿਆ ਹਾਂ, (ਮੇਰੇ ਅੰਦਰੋਂ) ਸਾਰੀ (ਮਾਇਆ ਦੀ) ਤ੍ਰਿਸ਼ਨਾ ਮਿਟ ਗਈ ਹੈ (ਧੁਰ ਦਰਗਾਹ ਤੋਂ ਹੀ) ਇਹ (ਪ੍ਰਾਪਤੀ ਦਾ) ਲੇਖ ਮੱਥੇ ਉੱਤੇ ਲਿਖਿਆ ਹੋਇਆ ਸੀ ॥੧॥ ਰਹਾਉ ॥
I have become carefree, and all my thirsty desires are satisfied. Such is the destiny written on my forehead. ||1||Pause||
भए अचिंत त्रिसन सभ बुझी है इहु लिखिओ लेखु मथामा ॥१॥ रहाउ ॥
ਖੋਜਤ​ਖੋਜਤ​ਭਇਓ​ਬੈਰਾਗੀ​ਫਿਰਿ​ਆਇਓ​ਦੇਹ​ਗਿਰਾਮਾ​॥​
ਭਾਲ ਕਰਦਾ ਕਰਦਾ ਮੈਂ ਤਾਂ ਵੈਰਾਗੀ ਹੀ ਹੋ ਗਿਆ ਸਾਂ, ਆਖ਼ਿਰ ਭਟਕ ਭਟਕ ਕੇ (ਗੁਰੂ ਦੀ ਕਿਰਪਾ ਨਾਲ) ਮੈਂ ਸਰੀਰ-ਪਿੰਡ ਵਿਚ ਆ ਪਹੁੰਚਿਆ।
Searching and searching, I became depressed; I wandered all around, and finally came back to my body-village.
खोजत खोजत भइओ बैरागी फिरि आइओ देह गिरामा ॥
ਗੁਰਿ​ਕ੍ਰਿਪਾਲਿ​ਸਉਦਾ​ਇਹੁ​ਜੋਰਿਓ​ਹਥਿ​ਚਰਿਓ​ਲਾਲੁ​ਅਗਾਮਾ​॥੧॥​
ਕਿਰਪਾਲ ਗੁਰੂ ਨੇ ਇਹ ਵਣਜ ਕਰਾ ਦਿੱਤਾ ਕਿ (ਸਰੀਰ ਦੇ ਅੰਦਰੋਂ ਹੀ) ਮੈਨੂੰ ਪਰਮਾਤਮਾ ਦਾ ਨਾਮ ਅਮੋਲਕ ਲਾਲ ਮਿਲ ਗਿਆ ॥੧॥
The Merciful Guru made this deal, and I have obtained the priceless jewel. ||1||
गुरि क्रिपालि सउदा इहु जोरिओ हथि चरिओ लालु अगामा ॥१॥
ਆਨ​ਬਾਪਾਰ​ਬਨਜ​ਜੋ​ਕਰੀਅਹਿ​ਤੇਤੇ​ਦੂਖ​ਸਹਾਮਾ​॥​
(ਪਰਮਾਤਮਾ ਦੇ ਨਾਮ ਤੋਂ ਬਿਨਾ) ਹੋਰ ਜਿਹੜੇ ਜਿਹੜੇ ਭੀ ਵਣਜ ਵਪਾਰ ਕਰੀਦੇ ਹਨ, ਉਹ ਸਾਰੇ ਦੁੱਖ ਸਹਾਰਨ (ਦਾ ਸਬਬ ਬਣਦੇ ਹਨ)।
The other deals and trades which I did, brought only sorrow and suffering.
आन बापार बनज जो करीअहि तेते दूख सहामा ॥
ਗੋਬਿਦ​ਭਜਨ​ਕੇ​ਨਿਰਭੈ​ਵਾਪਾਰੀ​ਹਰਿ​ਰਾਸਿ​ਨਾਨਕ​ਰਾਮ​ਨਾਮਾ​॥੨॥੧੨॥੩੫॥​
ਹੇ ਨਾਨਕ! ਪਰਮਾਤਮਾ ਦੇ ਭਜਨ ਦੇ ਵਪਾਰੀ ਬੰਦੇ (ਦੁਨੀਆ ਦੇ) ਡਰਾਂ ਤੋਂ ਬਚੇ ਰਹਿੰਦੇ ਹਨ। ਉਹਨਾਂ ਦੇ ਪਾਸ ਪਰਮਾਤਮਾ ਦੇ ਨਾਮ ਦਾ ਸਰਮਾਇਆ ਟਿਕਿਆ ਰਹਿੰਦਾ ਹੈ ॥੨॥੧੨॥੩੫॥
Fearless are those traders who deal in meditation on the Lord of the Universe. O Nanak, the Lord's Name is their capital. ||2||12||35||
गोबिद भजन के निरभै वापारी हरि रासि नानक राम नामा ॥२॥१२॥३५॥
ਸਾਰਗ​ਮਹਲਾ​੫​॥​
Saarang, Fifth Mahalaa:
सारग महला ५ ॥
ਮੇਰੈ​ਮਨਿ​ਮਿਸਟ​ਲਗੇ​ਪ੍ਰਿਅ​ਬੋਲਾ​॥​
ਤਦੋਂ ਤੋਂ ਮੇਰੇ ਮਨ ਵਿਚ ਪਿਆਰੇ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਬਚਨ ਮਿੱਠੇ ਲੱਗ ਰਹੇ ਹਨ।
The Speech of my Beloved seems so sweet to my mind.
मेरै मनि मिसट लगे प्रिअ बोला ॥
ਗੁਰਿ​ਬਾਹ​ਪਕਰਿ​ਪ੍ਰਭ​ਸੇਵਾ​ਲਾਏ​ਸਦ​ਦਇਆਲੁ​ਹਰਿ​ਢੋਲਾ​॥੧॥​ਰਹਾਉ​॥​
ਜਦੋਂ ਤੋਂ ਗੁਰੂ ਨੇ (ਮੇਰੀ) ਬਾਂਹ ਫੜ ਕੇ (ਮੈਨੂੰ) ਪ੍ਰਭੂ ਦੀ ਸੇਵਾ-ਭਗਤੀ ਵਿਚ ਲਾਇਆ ਹੈ, (ਹੁਣ ਮੈਨੂੰ ਇਉਂ ਸਮਝ ਆ ਗਈ ਹੈ ਕਿ) ਪਿਆਰਾ ਹਰੀ ਸਦਾ ਹੀ (ਮੇਰੇ ਉੱਤੇ) ਦਇਆਵਾਨ ਹੈ ॥੧॥ ਰਹਾਉ ॥
The Guru has taken hold of my arm, and linked me to God's service. My Beloved Lord is forever merciful to me. ||1||Pause||
गुरि बाह पकरि प्रभ सेवा लाए सद दइआलु हरि ढोला ॥१॥ रहाउ ॥
ਪ੍ਰਭ​ਤੂ​ਠਾਕੁਰੁ​ਸਰਬ​ਪ੍ਰਤਿਪਾਲਕੁ​ਮੋਹਿ​ਕਲਤ੍ਰ​ਸਹਿਤ​ਸਭਿ​ਗੋਲਾ​॥​
ਹੇ ਪ੍ਰਭੂ! (ਜਦ ਤੋਂ ਗੁਰੂ ਨੇ ਮੈਨੂੰ ਤੇਰੀ ਸੇਵਾ ਵਿਚ ਲਾਇਆ ਹੈ, ਮੈਨੂੰ ਯਕੀਨ ਹੋ ਗਿਆ ਹੈ ਕਿ) ਤੂੰ (ਸਾਡਾ) ਮਾਲਕ ਹੈਂ, ਤੂੰ ਸਭ ਜੀਵਾਂ ਦਾ ਪਾਲਣਹਾਰ ਹੈਂ। ਮੈਂ (ਆਪਣੀ) ਇਸਤ੍ਰੀ (ਪਰਵਾਰ) ਸਮੇਤ-ਅਸੀਂ ਸਾਰੇ ਤੇਰੇ ਗ਼ੁਲਾਮ ਹਾਂ।
O God, You are my Lord and Master; You are the Cherisher of all. My wife and I are totally Your slaves.
प्रभ तू ठाकुरु सरब प्रतिपालकु मोहि कलत्र सहित सभि गोला ॥
ਮਾਣੁ​ਤਾਣੁ​ਸਭੁ​ਤੂਹੈ​ਤੂਹੈ​ਇਕੁ​ਨਾਮੁ​ਤੇਰਾ​ਮੈ​ਓਲੑਾ​॥੧॥​
ਹੇ ਪ੍ਰਭੂ! ਤੂੰ ਹੀ ਮੇਰਾ ਮਾਣ ਹੈਂ, ਤੂੰ ਹੀ ਮੇਰਾ ਤਾਣ ਹੈਂ। ਤੇਰਾ ਨਾਮ ਹੀ ਮੇਰਾ ਸਹਾਰਾ ਹੈ ॥੧॥
You are all my honor and power - You are. Your Name is my only Support. ||1||
माणु ताणु सभु तूहै तूहै इकु नामु तेरा मै ओला ॥१॥
ਜੇ​ਤਖਤਿ​ਬੈਸਾਲਹਿ​ਤਉ​ਦਾਸ​ਤੁਮੑਾਰੇ​ਘਾਸੁ​ਬਢਾਵਹਿ​ਕੇਤਕ​ਬੋਲਾ​॥​
ਜੇ ਤੂੰ ਮੈਨੂੰ ਤਖ਼ਤ ਉੱਤੇ ਬਿਠਾ ਦੇਵੇਂ, ਤਾਂ ਭੀ ਮੈਂ ਤੇਰਾ ਦਾਸ ਹਾਂ, ਜੇ ਤੂੰ (ਮੈਨੂੰ ਘਾਹੀ ਬਣਾ ਕੇ ਮੈਥੋਂ) ਘਾਹ ਵਢਾਏਂ, ਤਾਂ ਭੀ ਮੈਨੂੰ ਕੋਈ ਇਤਰਾਜ਼ ਨਹੀਂ।
If You seat me on the throne, then I am Your slave. If You make me a grass-cutter, then what can I say?
जे तखति बैसालहि तउ दास तुमारे घासु बढावहि केतक बोला ॥
ਜਨ​ਨਾਨਕ​ਕੇ​ਪ੍ਰਭ​ਪੁਰਖ​ਬਿਧਾਤੇ​ਮੇਰੇ​ਠਾਕੁਰ​ਅਗਹ​ਅਤੋਲਾ​॥੨॥੧੩॥੩੬॥​
ਹੇ ਦਾਸ ਨਾਨਕ ਦੇ ਪ੍ਰਭੂ! ਹੇ ਅਕਾਲ ਪੁਰਖ! ਹੇ ਰਚਨਹਾਰ! ਹੇ ਮੇਰੇ ਅਥਾਹ ਤੇ ਅਤੋਲ ਠਾਕੁਰ! ਹੇ ਪ੍ਰਭੂ! (ਮੈਂ ਤੇਰੀ ਰਜ਼ਾ ਵਿੱਚ ਹੀ ਰਾਜ਼ੀ ਹਾਂ) ॥੨॥੧੩॥੩੬॥
Servant Nanak's God is the Primal Lord, the Architect of Destiny, Unfathomable and Immeasurable. ||2||13||36||
जन नानक के प्रभ पुरख बिधाते मेरे ठाकुर अगह अतोला ॥२॥१३॥३६॥
ਸਾਰਗ​ਮਹਲਾ​੫​॥​
Saarang, Fifth Mahalaa:
सारग महला ५ ॥
ਰਸਨਾ​ਰਾਮ​ਕਹਤ​ਗੁਣ​ਸੋਹੰ​॥​
ਪਰਮਾਤਮਾ ਦੇ ਗੁਣ ਉਚਾਰਦਿਆਂ ਜੀਭ ਸੋਹਣੀ ਲੱਗਦੀ ਹੈ।
The tongue becomes beautiful, uttering the Glorious Praises of the Lord.
रसना राम कहत गुण सोहं ॥
ਏਕ​ਨਿਮਖ​ਓਪਾਇ​ਸਮਾਵੈ​ਦੇਖਿ​ਚਰਿਤ​ਮਨ​ਮੋਹੰ​॥੧॥​ਰਹਾਉ​॥​
ਉਹ ਪ੍ਰਭੂ ਅੱਖ ਝਮਕਣ ਜਿਤਨੇ ਸਮੇ ਵਿਚ ਪੈਦਾ ਕਰ ਕੇ (ਮੁੜ ਆਪਣੇ ਵਿਚ ਜਗਤ ਨੂੰ) ਲੀਨ ਕਰ ਸਕਦਾ ਹੈ। ਉਸ ਦੇ ਚੋਜ-ਤਮਾਸ਼ੇ ਵੇਖ ਕੇ ਮਨ ਮੋਹਿਆ ਜਾਂਦਾ ਹੈ ॥੧॥ ਰਹਾਉ ॥
In an instant, He creates and destroys. Gazing upon His Wondrous Plays, my mind is fascinated. ||1||Pause||
एक निमख ओपाइ समावै देखि चरित मन मोहं ॥१॥ रहाउ ॥
ਜਿਸੁ​ਸੁਣਿਐ​ਮਨਿ​ਹੋਇ​ਰਹਸੁ​ਅਤਿ​ਰਿਦੈ​ਮਾਨ​ਦੁਖ​ਜੋਹੰ​॥​
(ਹੇ ਪ੍ਰਭੂ! ਤੂੰ ਐਸਾ ਹੈਂ) ਜਿਸ ਦਾ ਨਾਮ ਸੁਣਿਆਂ ਮਨ ਵਿਚ ਬਹੁਤ ਖ਼ੁਸ਼ੀ ਪੈਦਾ ਹੁੰਦੀ ਹੈ, ਜਿਸ ਨੂੰ ਹਿਰਦੇ ਵਿਚ ਵਸਾਇਆਂ ਸਾਰੇ ਦੁੱਖਾਂ ਦਾ ਨਾਸ ਹੋ ਜਾਂਦਾ ਹੈ।
Listening to His Praises, my mind is in utter ecstasy, and my heart is rid of pride and pain.
जिसु सुणिऐ मनि होइ रहसु अति रिदै मान दुख जोहं ॥
ਸੁਖੁ​ਪਾਇਓ​ਦੁਖੁ​ਦੂਰਿ​ਪਰਾਇਓ​ਬਣਿ​ਆਈ​ਪ੍ਰਭ​ਤੋਹੰ​॥੧॥​
ਹੇ ਪ੍ਰਭੂ! ਜਿਸ ਮਨੁੱਖ ਦੀ ਪ੍ਰੀਤ ਤੇਰੇ ਨਾਲ ਬਣ ਜਾਂਦੀ ਹੈ, ਉਸ ਦਾ ਸਾਰਾ ਦੁੱਖ ਦੂਰ ਹੋ ਜਾਂਦਾ ਹੈ, ਉਹ ਸਦਾ ਸੁਖ ਮਾਣਦਾ ਹੈ ॥੧॥
I have found peace, and my pains have been taken away, since I became one with God. ||1||
सुखु पाइओ दुखु दूरि पराइओ बणि आई प्रभ तोहं ॥१॥
ਕਿਲਵਿਖ​ਗਏ​ਮਨ​ਨਿਰਮਲ​ਹੋਈ​ਹੈ​ਗੁਰਿ​ਕਾਢੇ​ਮਾਇਆ​ਦ੍ਰੋਹੰ​॥​
(ਜਿਸ ਮਨੁੱਖ ਨੇ ਜੀਭ ਨਾਲ ਰਾਮ-ਗੁਣ ਗਾਏ, ਉਸ ਦੇ ਅੰਦਰੋਂ) ਗੁਰੂ ਨੇ ਮਾਇਆ ਦੇ ਛਲ ਕੱਢ ਦਿੱਤੇ, ਉਸ ਦੇ ਸਾਰੇ ਪਾਪ ਦੂਰ ਹੋ ਗਏ, ਉਸ ਦਾ ਮਨ ਪਵਿੱਤਰ ਹੋ ਗਿਆ।
Sinful residues have been wiped away, and my mind is immaculate. The Guru has lifted me up and pulled me out of the deception of Maya.
किलविख गए मन निरमल होई है गुरि काढे माइआ द्रोहं ॥
ਕਹੁ​ਨਾਨਕ​ਮੈ​ਸੋ​ਪ੍ਰਭੁ​ਪਾਇਆ​ਕਰਣ​ਕਾਰਣ​ਸਮਰਥੋਹੰ​॥੨॥੧੪॥੩੭॥​
ਨਾਨਕ ਆਖਦਾ ਹੈ- (ਗੁਰੂ ਦੀ ਕਿਰਪਾ ਨਾਲ) ਮੈਂ ਉਹ ਪਰਮਾਤਮਾ ਲੱਭ ਲਿਆ ਹੈ, ਜੋ ਜਗਤ ਦਾ ਮੂਲ ਹੈ ਜੋ ਸਾਰੀਆਂ ਤਾਕਤਾਂ ਦਾ ਮਾਲਕ ਹੈ ॥੨॥੧੪॥੩੭॥
Says Nanak, I have found God, the All-powerful Creator, the Cause of causes. ||2||14||37||
कहु नानक मै सो प्रभु पाइआ करण कारण समरथोहं ॥२॥१४॥३७॥
ਸਾਰਗ​ਮਹਲਾ​੫​॥​
Saarang, Fifth Mahalaa:
सारग महला ५ ॥
ਨੈਨਹੁ​ਦੇਖਿਓ​ਚਲਤੁ​ਤਮਾਸਾ​॥​
(ਮੈਂ ਆਪਣੀ) ਅੱਖੀਂ (ਪਰਮਾਤਮਾ ਦਾ ਅਜਬ) ਕੌਤਕ ਵੇਖਿਆ ਹੈ (ਅਜਬ) ਤਮਾਸ਼ਾ ਵੇਖਿਆ ਹੈ।
With my eyes, I have seen the marvellous wonders of the Lord.
नैनहु देखिओ चलतु तमासा ॥
ਸਭ​ਹੂ​ਦੂਰਿ​ਸਭ​ਹੂ​ਤੇ​ਨੇਰੈ​ਅਗਮ​ਅਗਮ​ਘਟ​ਵਾਸਾ​॥੧॥​ਰਹਾਉ​॥​
ਉਹ ਪਰਮਾਤਮਾ (ਨਿਰਲੇਪ ਹੋਣ ਦੇ ਕਾਰਨ) ਸਭਨਾਂ ਜੀਵਾਂ ਤੋਂ ਦੂਰ (ਵੱਖਰਾ) ਹੈ, (ਸਰਬ-ਵਿਆਪਕ ਹੋਣ ਦੇ ਕਾਰਨ ਉਹ) ਸਭ ਜੀਵਾਂ ਤੋਂ ਨੇੜੇ, ਉਹ ਅਪਹੁੰਚ ਹੈ ਅਪਹੁੰਚ ਹੈ, ਪਰ ਉਂਞ ਸਭ ਸਰੀਰਾਂ ਵਿਚ ਉਸ ਦਾ ਨਿਵਾਸ ਹੈ ॥੧॥ ਰਹਾਉ ॥
He is far from all, and yet near to all. He is Inaccessible and Unfathomable, and yet He dwells in the heart. ||1||Pause||
सभ हू दूरि सभ हू ते नेरै अगम अगम घट वासा ॥१॥ रहाउ ॥
ਅਭੂਲੁ​ਨ​ਭੂਲੈ​ਲਿਖਿਓ​ਨ​ਚਲਾਵੈ​ਮਤਾ​ਨ​ਕਰੈ​ਪਚਾਸਾ​॥​
ਉਹ ਪਰਮਾਤਮਾ ਭੁੱਲਾਂ ਤੋਂ ਰਹਿਤ ਹੈ, ਉਹ ਕਦੇ ਕੋਈ ਗ਼ਲਤੀ ਨਹੀਂ ਕਰਦਾ, ਨਾਹ ਉਹ ਕੋਈ ਲਿਖਿਆ ਹੋਇਆ ਹੁਕਮ ਚਲਾਂਦਾ ਹੈ, ਨਾਹ ਉਹ ਬਹੁਤੀਆਂ ਸਲਾਹਾਂ ਹੀ ਕਰਦਾ ਹੈ।
The Infallible Lord never makes a mistake. He does not have to write His Orders, and He does not have to consult with anyone.
अभूलु न भूलै लिखिओ न चलावै मता न करै पचासा ॥
ਖਿਨ​ਮਹਿ​ਸਾਜਿ​ਸਵਾਰਿ​ਬਿਨਾਹੈ​ਭਗਤਿ​ਵਛਲ​ਗੁਣਤਾਸਾ​॥੧॥​
ਉਹ ਤਾਂ ਇਕ ਖਿਨ ਵਿਚ ਪੈਦਾ ਕਰ ਕੇ ਸੋਹਣਾ ਬਣਾ ਕੇ (ਖਿਨ ਵਿਚ ਹੀ) ਨਾਸ ਕਰ ਦੇਂਦਾ ਹੈ। ਉਹ ਪਰਮਾਤਮਾ ਭਗਤੀ ਨਾਲ ਪਿਆਰ ਕਰਨ ਵਾਲਾ ਹੈ, ਅਤੇ (ਬੇਅੰਤ) ਗੁਣਾਂ ਦਾ ਖ਼ਜ਼ਾਨਾ ਹੈ ॥੧॥
In an instant, He creates, embellishes and destroys. He is the Lover of His devotees, the Treasure of Excellence. ||1||
खिन महि साजि सवारि बिनाहै भगति वछल गुणतासा ॥१॥
ਅੰਧ​ਕੂਪ​ਮਹਿ​ਦੀਪਕੁ​ਬਲਿਓ​ਗੁਰਿ​ਰਿਦੈ​ਕੀਓ​ਪਰਗਾਸਾ​॥​
ਗੁਰੂ ਨੇ (ਜਿਸ ਮਨੁੱਖ ਦੇ) ਹਿਰਦੇ ਵਿਚ (ਪਰਮਾਤਮਾ ਦੇ ਨਾਮ ਦਾ) ਚਾਨਣ ਕਰ ਦਿੱਤਾ (ਉੱਥੇ, ਮਾਨੋ) ਘੁੱਪ ਹਨੇਰੇ ਵਾਲੇ ਖੂਹ ਵਿਚ ਦੀਵਾ ਬਲ ਪਿਆ।
Lighting the lamp in the deep dark pit, the Guru illumines and enlightens the heart.
अंध कूप महि दीपकु बलिओ गुरि रिदै कीओ परगासा ॥