GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1209
Display Settings
Translations
ਸਾਰਗ​ਮਹਲਾ​੫​ਦੁਪਦੇ​ਘਰੁ​੪​॥​
ਰਾਗ ਸਾਰੰਗ, ਘਰ ੪ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ-ਬੰਦਾਂ ਵਾਲੀ ਬਾਣੀ।
Saarang, Fifth Mahalaa, Du-Padas, Fourth House:
सारग महला ५ दुपदे घरु ४ ॥
ੴ​ਸਤਿਗੁਰ​ਪ੍ਰਸਾਦਿ​॥​
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਮੋਹਨ​ਘਰਿ​ਆਵਹੁ​ਕਰਉ​ਜੋਦਰੀਆ​॥​
ਹੇ ਮੋਹਨ-ਪ੍ਰਭੂ! ਮੈਂ ਮਿੰਨਤ ਕਰਦੀ ਹਾਂ ਮੇਰੇ ਹਿਰਦੇ-ਘਰ ਵਿਚ ਆ ਵੱਸ।
O my Fascinating Lord, I pray to You: come into my house.
मोहन घरि आवहु करउ जोदरीआ ॥
ਮਾਨੁ​ਕਰਉ​ਅਭਿਮਾਨੈ​ਬੋਲਉ​ਭੂਲ​ਚੂਕ​ਤੇਰੀ​ਪ੍ਰਿਅ​ਚਿਰੀਆ​॥੧॥​ਰਹਾਉ​॥​
ਹੇ ਮੋਹਨ! ਮੈਂ (ਸਦਾ) ਮਾਣ ਕਰਦੀ ਰਹਿੰਦੀ ਹਾਂ, ਮੈਂ (ਸਦਾ) ਅਹੰਕਾਰ ਨਾਲ ਗੱਲਾਂ ਕਰਦੀ ਹਾਂ, ਮੈਂ ਬਥੇਰੀਆਂ ਭੁੱਲਾਂ-ਚੁੱਕਾਂ ਕਰਦੀ ਹਾਂ, (ਫਿਰ ਭੀ) ਹੇ ਪਿਆਰੇ! ਮੈਂ ਤੇਰੀ (ਹੀ) ਦਾਸੀ ਹਾਂ ॥੧॥ ਰਹਾਉ ॥
I act in pride, and speak in pride. I am mistaken and wrong, but I am still Your hand-maiden, O my Beloved. ||1||Pause||
मानु करउ अभिमानै बोलउ भूल चूक तेरी प्रिअ चिरीआ ॥१॥ रहाउ ॥
ਨਿਕਟਿ​ਸੁਨਉ​ਅਰੁ​ਪੇਖਉ​ਨਾਹੀ​ਭਰਮਿ​ਭਰਮਿ​ਦੁਖ​ਭਰੀਆ​॥​
ਹੇ ਮੋਹਨ! ਮੈਂ ਸੁਣਦੀ ਹਾਂ (ਤੂੰ) ਨੇੜੇ (ਵੱਸਦਾ ਹੈਂ), ਪਰ ਮੈਂ (ਤੈਨੂੰ) ਵੇਖ ਨਹੀਂ ਸਕਦੀ। ਸਦਾ ਭਟਕ ਭਟਕ ਕੇ ਮੈਂ ਦੁੱਖਾਂ ਵਿਚ ਫਸੀ ਰਹਿੰਦੀ ਹਾਂ।
I hear that You are near, but I cannot see You. I wander in suffering, deluded by doubt.
निकटि सुनउ अरु पेखउ नाही भरमि भरमि दुख भरीआ ॥
ਹੋਇ​ਕ੍ਰਿਪਾਲ​ਗੁਰ​ਲਾਹਿ​ਪਾਰਦੋ​ਮਿਲਉ​ਲਾਲ​ਮਨੁ​ਹਰੀਆ​॥੧॥​
ਹੇ ਗੁਰੂ! ਜੇ ਤੂੰ ਦਇਆਵਾਨ ਹੋ ਕੇ (ਮੇਰੇ ਅੰਦਰੋਂ ਮਾਇਆ ਦੇ ਮੋਹ ਦਾ) ਪਰਦਾ ਦੂਰ ਕਰ ਦੇਵੇਂ, ਮੈਂ (ਸੋਹਣੇ) ਲਾਲ (ਪ੍ਰਭੂ) ਨੂੰ ਮਿਲ ਪਵਾਂ, ਤੇ, ਮੇਰਾ ਮਨ (ਆਤਮਕ ਜੀਵਨ ਨਾਲ) ਹਰ-ਭਰਾ ਹੋ ਜਾਏ ॥੧॥
The Guru has become merciful to me; He has removed the veils. Meeting with my Beloved, my mind blossoms forth in abundance. ||1||
होइ क्रिपाल गुर लाहि पारदो मिलउ लाल मनु हरीआ ॥१॥
ਏਕ​ਨਿਮਖ​ਜੇ​ਬਿਸਰੈ​ਸੁਆਮੀ​ਜਾਨਉ​ਕੋਟਿ​ਦਿਨਸ​ਲਖ​ਬਰੀਆ​॥​
ਜੇ ਅੱਖ ਝਮਕਣ ਜਿਤਨੇ ਸਮੇ ਲਈ ਭੀ ਮਾਲਕ-ਪ੍ਰਭੂ (ਮਨ ਤੋਂ) ਭੁੱਲ ਜਾਏ, ਤਾਂ ਮੈਂ ਇਉਂ ਸਮਝਦੀ ਹਾਂ ਕਿ ਕ੍ਰੋੜਾਂ ਦਿਨ ਲੱਖਾਂ ਵਰ੍ਹੇ ਲੰਘ ਗਏ ਹਨ।
If I were to forget my Lord and Master, even for an instant, it would be like millions of days, tens of thousands of years.
एक निमख जे बिसरै सुआमी जानउ कोटि दिनस लख बरीआ ॥
ਸਾਧਸੰਗਤਿ​ਕੀ​ਭੀਰ​ਜਉ​ਪਾਈ​ਤਉ​ਨਾਨਕ​ਹਰਿ​ਸੰਗਿ​ਮਿਰੀਆ​॥੨॥੧॥੨੪॥​
ਹੇ ਨਾਨਕ! ਜਦੋਂ ਮੈਨੂੰ ਸਾਧ ਸੰਗਤ ਦਾ ਸਮਾਗਮ ਪ੍ਰਾਪਤ ਹੋਇਆ, ਤਦੋਂ ਪਰਮਾਤਮਾ ਨਾਲ ਮੇਲ ਹੋ ਗਿਆ ॥੨॥੧॥੨੪॥
When I joined the Saadh Sangat, the Company of the Holy, O Nanak, I met my Lord. ||2||1||24||
साधसंगति की भीर जउ पाई तउ नानक हरि संगि मिरीआ ॥२॥१॥२४॥
ਸਾਰਗ​ਮਹਲਾ​੫​॥​
Saarang, Fifth Mahalaa:
सारग महला ५ ॥
ਅਬ​ਕਿਆ​ਸੋਚਉ​ਸੋਚ​ਬਿਸਾਰੀ​॥​
(ਤੇਰੇ ਨਾਮ ਦੀ ਬਰਕਤਿ ਨਾਲ) ਹੁਣ ਮੈਂ ਹੋਰ ਹੋਰ ਕਿਹੜੀਆਂ ਸੋਚਾਂ ਸੋਚਾਂ? ਮੈਂ ਹਰੇਕ ਸੋਚ ਵਿਸਾਰ ਦਿੱਤੀ ਹੈ।
Now what should I think? I have given up thinking.
अब किआ सोचउ सोच बिसारी ॥
ਕਰਣਾ​ਸਾ​ਸੋਈ​ਕਰਿ​ਰਹਿਆ​ਦੇਹਿ​ਨਾਉ​ਬਲਿਹਾਰੀ​॥੧॥​ਰਹਾਉ​॥​
(ਉਸ ਦੇ ਨਾਮ ਦਾ ਸਦਕਾ ਹੁਣ ਮੈਨੂੰ ਯਕੀਨ ਬਣ ਗਿਆ ਹੈ ਕਿ) ਜੋ ਕੁਝ ਕਰਨਾ ਚਾਹੁੰਦਾ ਹੈ ਉਹੀ ਕੁਝ ਉਹ ਕਰ ਰਿਹਾ ਹੈ। ਹੇ ਪ੍ਰਭੂ! ਮੈਨੂੰ ਆਪਣਾ ਨਾਮ ਬਖ਼ਸ਼, ਮੈਂ ਕੁਰਬਾਨ ਜਾਂਦਾ ਹਾਂ ॥੧॥ ਰਹਾਉ ॥
You do whatever You wish to do. Please bless me with Your Name - I am a sacrifice to You. ||1||Pause||
करणा सा सोई करि रहिआ देहि नाउ बलिहारी ॥१॥ रहाउ ॥
ਚਹੁ​ਦਿਸ​ਫੂਲਿ​ਰਹੀ​ਬਿਖਿਆ​ਬਿਖੁ​ਗੁਰ​ਮੰਤ੍ਰੁ​ਮੂਖਿ​ਗਰੁੜਾਰੀ​॥​
ਸਾਰੇ ਜਗਤ ਵਿਚ ਮਾਇਆ (ਸਪਣੀ) ਦੀ ਜ਼ਹਰ ਵਧ-ਫੁੱਲ ਰਹੀ ਹੈ (ਇਸ ਤੋਂ ਉਹੀ ਬਚਦਾ ਹੈ ਜਿਸ ਦੇ) ਮੂੰਹ ਵਿਚ ਗੁਰੂ ਦਾ ਉਪਦੇਸ਼ ਗਰੁੜ-ਮੰਤ੍ਰ ਹੈ।
The poison of corruption is flowering forth in the four directions; I have taken the GurMantra as my antidote.
चहु दिस फूलि रही बिखिआ बिखु गुर मंत्रु मूखि गरुड़ारी ॥
ਹਾਥ​ਦੇਇ​ਰਾਖਿਓ​ਕਰਿ​ਅਪੁਨਾ​ਜਿਉ​ਜਲ​ਕਮਲਾ​ਅਲਿਪਾਰੀ​॥੧॥​
ਜਿਸ ਮਨੁੱਖ ਨੂੰ ਪ੍ਰਭੂ ਆਪਣੇ ਹੱਥ ਦੇ ਕੇ ਆਪਣਾ ਬਣਾ ਕੇ ਰੱਖਿਆ ਕਰਦਾ ਹੈ, ਉਹ ਜਗਤ ਵਿਚ ਇਉਂ ਨਿਰਲੇਪ ਰਹਿੰਦਾ ਹੈ ਜਿਵੇਂ ਪਾਣੀ ਵਿਚ ਕੌਲ ਫੁੱਲ ॥੧॥
Giving me His Hand, He has saved me as His Own; like the lotus in the water, I remain unattached. ||1||
हाथ देइ राखिओ करि अपुना जिउ जल कमला अलिपारी ॥१॥
ਹਉ​ਨਾਹੀ​ਕਿਛੁ​ਮੈ​ਕਿਆ​ਹੋਸਾ​ਸਭ​ਤੁਮ​ਹੀ​ਕਲ​ਧਾਰੀ​॥​
ਨਾਹ ਹੁਣ ਹੀ ਮੇਰੀ ਕੋਈ ਪਾਂਇਆਂ ਹੈ, ਨਾਹ ਅਗਾਂਹ ਨੂੰ ਭੀ ਮੇਰੀ ਕੋਈ ਪਾਂਇਆਂ ਹੋ ਸਕਦੀ ਹੈ। ਹਰ ਥਾਂ ਤੂੰ ਹੀ ਆਪਣੀ ਸੱਤਿਆ ਟਿਕਾਈ ਹੋਈ ਹੈ।
I am nothing. What am I? You hold all in Your Power.
हउ नाही किछु मै किआ होसा सभ तुम ही कल धारी ॥
ਨਾਨਕ​ਭਾਗਿ​ਪਰਿਓ​ਹਰਿ​ਪਾਛੈ​ਰਾਖੁ​ਸੰਤ​ਸਦਕਾਰੀ​॥੨॥੨॥੨੫॥​
ਹੇ ਹਰੀ! (ਮਾਇਆ ਸਪਣੀ ਤੋਂ ਬਚਣ ਲਈ) ਮੈਂ ਨਾਨਕ ਭੱਜ ਕੇ ਤੇਰੇ ਸੰਤਾਂ ਦੀ ਸਰਨ ਪਿਆ ਹਾਂ, ਸੰਤ-ਸਰਨ ਦਾ ਸਦਕਾ ਮੇਰੀ ਰੱਖਿਆ ਕਰ ॥੨॥੨॥੨੫॥
Nanak has run to Your Sanctuary, Lord; please save him, for the sake of Your Saints. ||2||2||25||
नानक भागि परिओ हरि पाछै राखु संत सदकारी ॥२॥२॥२५॥
ਸਾਰਗ​ਮਹਲਾ​੫​॥​
Saarang, Fifth Mahalaa:
सारग महला ५ ॥
ਅਬ​ਮੋਹਿ​ਸਰਬ​ਉਪਾਵ​ਬਿਰਕਾਤੇ​॥​
ਹੁਣ ਮੈਂ ਹੋਰ ਸਾਰੇ ਹੀਲੇ ਛੱਡ ਦਿੱਤੇ ਹਨ।
Now I have abandoned all efforts and devices.
अब मोहि सरब उपाव बिरकाते ॥
ਕਰਣ​ਕਾਰਣ​ਸਮਰਥ​ਸੁਆਮੀ​ਹਰਿ​ਏਕਸੁ​ਤੇ​ਮੇਰੀ​ਗਾਤੇ​॥੧॥​ਰਹਾਉ​॥​
ਹੇ ਜਗਤ ਦੇ ਮੂਲ ਹਰੀ! ਹੇ ਸਾਰੀਆਂ ਤਾਕਤਾਂ ਦੇ ਮਾਲਕ ਸੁਆਮੀ! (ਗੁਰੂ ਨੂੰ ਮਿਲ ਕੇ ਮੈਨੂੰ ਨਿਸ਼ਚਾ ਹੋ ਗਿਆ ਹੈ ਕਿ) ਸਿਰਫ਼ ਤੇਰੇ ਦਰ ਤੋਂ ਹੀ ਮੇਰੀ ਉੱਚੀ ਆਤਮਕ ਅਵਸਥਾ ਬਣ ਸਕਦੀ ਹੈ ॥੧॥ ਰਹਾਉ ॥
My Lord and Master is the All-powerful Creator, the Cause of causes, my only Saving Grace. ||1||Pause||
करण कारण समरथ सुआमी हरि एकसु ते मेरी गाते ॥१॥ रहाउ ॥
ਦੇਖੇ​ਨਾਨਾ​ਰੂਪ​ਬਹੁ​ਰੰਗਾ​ਅਨ​ਨਾਹੀ​ਤੁਮ​ਭਾਂਤੇ​॥​
ਹੇ ਪ੍ਰਭੂ! ਮੈਂ (ਜਗਤ ਦੇ) ਅਨੇਕਾਂ ਕਈ ਕਿਸਮਾਂ ਦੇ ਰੂਪ ਰੰਗ ਵੇਖ ਲਏ ਹਨ, ਤੇਰੇ ਵਰਗਾ (ਸੋਹਣਾ) ਹੋਰ ਕੋਈ ਨਹੀਂ ਹੈ।
I have seen numerous forms of incomparable beauty, but nothing is like You.
देखे नाना रूप बहु रंगा अन नाही तुम भांते ॥
ਦੇਂਹਿ​ਅਧਾਰੁ​ਸਰਬ​ਕਉ​ਠਾਕੁਰ​ਜੀਅ​ਪ੍ਰਾਨ​ਸੁਖਦਾਤੇ​॥੧॥​
ਹੇ ਠਾਕੁਰ! ਹੇ ਜਿੰਦ ਦਾਤੇ! ਹੇ ਪ੍ਰਾਣ ਦਾਤੇ! ਹੇ ਸੁਖਦਾਤੇ! ਸਭ ਜੀਵਾਂ ਨੂੰ ਤੂੰ ਹੀ ਆਸਰਾ ਦੇਂਦਾ ਹੈਂ ॥੧॥
You give Your Support to all, O my Lord and Master; You are the Giver of peace, of the soul and the breath of life. ||1||
देंहि अधारु सरब कउ ठाकुर जीअ प्रान सुखदाते ॥१॥
ਭ੍ਰਮਤੌ​ਭ੍ਰਮਤੌ​ਹਾਰਿ​ਜਉ​ਪਰਿਓ​ਤਉ​ਗੁਰ​ਮਿਲਿ​ਚਰਨ​ਪਰਾਤੇ​॥​
ਭਟਕਦਿਆਂ ਭਟਕਦਿਆਂ ਜਦੋਂ ਮੈਂ ਥੱਕ ਗਿਆ, ਤਦੋਂ ਗੁਰੂ ਨੂੰ ਮਿਲ ਕੇ ਮੈਂ ਪਰਮਾਤਮਾ ਦੇ ਚਰਨਾਂ ਦੀ ਕਦਰ ਪਛਾਣ ਲਈ।
Wandering, wandering, I grew so tired; meeting the Guru, I fell at His Feet.
भ्रमतौ भ्रमतौ हारि जउ परिओ तउ गुर मिलि चरन पराते ॥
ਕਹੁ​ਨਾਨਕ​ਮੈ​ਸਰਬ​ਸੁਖੁ​ਪਾਇਆ​ਇਹ​ਸੂਖਿ​ਬਿਹਾਨੀ​ਰਾਤੇ​॥੨॥੩॥੨੬॥​
ਨਾਨਕ ਆਖਦਾ ਹੈ- ਹੁਣ ਮੈਂ ਸਾਰੇ ਸੁਖ ਦੇਣ ਵਾਲਾ ਪ੍ਰਭੂ ਲੱਭ ਲਿਆ ਹੈ, ਤੇ ਮੇਰੀ (ਜ਼ਿੰਦਗੀ ਦੀ) ਰਾਤ ਸੁਖ ਆਨੰਦ ਵਿਚ ਬੀਤ ਰਹੀ ਹੈ ॥੨॥੩॥੨੬॥
Says Nanak, I have found total peace; this life-night of mine passes in peace. ||2||3||26||
कहु नानक मै सरब सुखु पाइआ इह सूखि बिहानी राते ॥२॥३॥२६॥
ਸਾਰਗ​ਮਹਲਾ​੫​॥​
Saarang, Fifth Mahalaa:
सारग महला ५ ॥
ਅਬ​ਮੋਹਿ​ਲਬਧਿਓ​ਹੈ​ਹਰਿ​ਟੇਕਾ​॥​
ਹੁਣ ਮੈਂ ਪਰਮਾਤਮਾ ਦਾ ਆਸਰਾ ਲੱਭ ਲਿਆ ਹੈ।
Now I have found the Support of my Lord.
अब मोहि लबधिओ है हरि टेका ॥
ਗੁਰ​ਦਇਆਲ​ਭਏ​ਸੁਖਦਾਈ​ਅੰਧੁਲੈ​ਮਾਣਿਕੁ​ਦੇਖਾ​॥੧॥​ਰਹਾਉ​॥​
ਜਦੋਂ ਤੋਂ ਸਾਰੇ ਸੁਖ ਦੇਣ ਵਾਲੇ ਸਤਿਗੁਰੂ ਜੀ (ਮੇਰੇ ਉਤੇ) ਦਇਆਵਾਨ ਹੋਏ ਹਨ, ਮੈਂ ਅੰਨ੍ਹੇ ਨੇ ਨਾਮ-ਮੋਤੀ ਵੇਖ ਲਿਆ ਹੈ ॥੧॥ ਰਹਾਉ ॥
The Guru, the Giver of peace, has become merciful to me. I was blind - I see the jewel of the Lord. ||1||Pause||
गुर दइआल भए सुखदाई अंधुलै माणिकु देखा ॥१॥ रहाउ ॥
ਕਾਟੇ​ਅਗਿਆਨ​ਤਿਮਰ​ਨਿਰਮਲੀਆ​ਬੁਧਿ​ਬਿਗਾਸ​ਬਿਬੇਕਾ​॥​
(ਗੁਰੂ ਦੀ ਕਿਰਪਾ ਨਾਲ ਮੇਰੇ ਅੰਦਰੋਂ) ਆਤਮਕ ਜੀਵਨ ਵਲੋਂ ਬੇ-ਸਮਝੀ ਦੇ ਹਨੇਰੇ ਕੱਟੇ ਗਏ ਹਨ, ਮੇਰੀ ਬੁੱਧੀ ਨਿਰਮਲ ਹੋ ਗਈ ਹੈ, ਮੇਰੇ ਅੰਦਰ ਚੰਗੇ ਮੰਦੇ ਦੀ ਪਰਖ ਦੀ ਸ਼ਕਤੀ ਦਾ ਪਰਕਾਸ਼ ਹੋ ਗਿਆ ਹੈ।
I have cut away the darkness of ignorance and become immaculate; my discriminating intellect has blossomed forth.
काटे अगिआन तिमर निरमलीआ बुधि बिगास बिबेका ॥
ਜਿਉ​ਜਲ​ਤਰੰਗ​ਫੇਨੁ​ਜਲ​ਹੋਈ​ਹੈ​ਸੇਵਕ​ਠਾਕੁਰ​ਭਏ​ਏਕਾ​॥੧॥​
(ਮੈਨੂੰ ਸਮਝ ਆ ਗਈ ਹੈ ਕਿ) ਜਿਵੇਂ ਪਾਣੀ ਦੀਆਂ ਲਹਰਾਂ ਤੇ ਝੱਗ ਸਭ ਕੁਝ ਪਾਣੀ ਹੀ ਹੋ ਜਾਂਦਾ ਹੈ, ਤਿਵੇਂ ਮਾਲਕ-ਪ੍ਰਭੂ ਅਤੇ ਉਸ ਦੇ ਸੇਵਕ ਇਕ-ਰੂਪ ਹੋ ਜਾਂਦੇ ਹਨ ॥੧॥
As the waves of water and the foam become water again, the Lord and His servant become One. ||1||
जिउ जल तरंग फेनु जल होई है सेवक ठाकुर भए एका ॥१॥
ਜਹ​ਤੇ​ਉਠਿਓ​ਤਹ​ਹੀ​ਆਇਓ​ਸਭ​ਹੀ​ਏਕੈ​ਏਕਾ​॥​
(ਗੁਰੂ ਦੀ ਕਿਰਪਾ ਨਾਲ ਇਹ ਸਮਝ ਆ ਗਈ ਹੈ ਕਿ) ਜਿਸ ਪ੍ਰਭੂ ਤੋਂ ਇਹ ਜੀਵ ਉਪਜਦਾ ਹੈ ਉਸ ਵਿਚ ਹੀ ਲੀਨ ਹੁੰਦਾ ਹੈ, ਇਹ ਸਾਰੀ ਰਚਨਾ ਹੀ ਇਕ ਪਰਮਾਤਮਾ ਦਾ ਹੀ ਖੇਲ-ਪਸਾਰਾ ਹੈ।
He is taken in again, into what from which he came; all is one in the One Lord.
जह ते उठिओ तह ही आइओ सभ ही एकै एका ॥
ਨਾਨਕ​ਦ੍ਰਿਸਟਿ​ਆਇਓ​ਸ੍ਰਬ​ਠਾਈ​ਪ੍ਰਾਣਪਤੀ​ਹਰਿ​ਸਮਕਾ​॥੨॥੪॥੨੭॥​
ਹੇ ਨਾਨਕ! (ਗੁਰੂ ਦੀ ਕਿਰਪਾ ਨਾਲ) ਦਿੱਸ ਪਿਆ ਹੈ ਕਿ ਪ੍ਰਾਣਾਂ ਦਾ ਮਾਲਕ ਹਰੀ ਸਭਨੀਂ ਥਾਈਂ ਇਕ-ਸਮਾਨ ਵੱਸ ਰਿਹਾ ਹੈ ॥੨॥੪॥੨੭॥
O Nanak, I have come to see the Master of the breath of life, all-pervading everywhere. ||2||4||27||
नानक द्रिसटि आइओ स्रब ठाई प्राणपती हरि समका ॥२॥४॥२७॥
ਸਾਰਗ​ਮਹਲਾ​੫​॥​
Saarang, Fifth Mahalaa:
सारग महला ५ ॥
ਮੇਰਾ​ਮਨੁ​ਏਕੈ​ਹੀ​ਪ੍ਰਿਅ​ਮਾਂਗੈ​॥​
ਮੇਰਾ ਮਨ ਸਿਰਫ਼ ਪਿਆਰੇ ਪ੍ਰਭੂ ਦਾ ਹੀ ਦਰਸਨ ਮੰਗਦਾ ਹੈ।
My mind longs for the One Beloved Lord.
मेरा मनु एकै ही प्रिअ मांगै ॥
ਪੇਖਿ​ਆਇਓ​ਸਰਬ​ਥਾਨ​ਦੇਸ​ਪ੍ਰਿਅ​ਰੋਮ​ਨ​ਸਮਸਰਿ​ਲਾਗੈ​॥੧॥​ਰਹਾਉ​॥​
ਮੈਂ ਸਾਰੇ ਦੇਸ਼ ਸਾਰੇ ਥਾਂ ਵੇਖ ਆਇਆ ਹਾਂ, (ਉਹਨਾਂ ਵਿਚੋਂ ਕੋਈ ਭੀ ਸੁੰਦਰਤਾ ਵਿਚ) ਪਿਆਰੇ (ਪ੍ਰਭੂ) ਦੇ ਇਕ ਰੋਮ ਦੀ ਭੀ ਬਰਾਬਰੀ ਨਹੀਂ ਕਰ ਸਕਦਾ ॥੧॥ ਰਹਾਉ ॥
I have looked everywhere in every country, but nothing equals even a hair of my Beloved. ||1||Pause||
पेखि आइओ सरब थान देस प्रिअ रोम न समसरि लागै ॥१॥ रहाउ ॥
ਮੈ​ਨੀਰੇ​ਅਨਿਕ​ਭੋਜਨ​ਬਹੁ​ਬਿੰਜਨ​ਤਿਨ​ਸਿਉ​ਦ੍ਰਿਸਟਿ​ਨ​ਕਰੈ​ਰੁਚਾਂਗੈ​॥​
ਮੈਂ ਅਨੇਕਾਂ ਭੋਜਨ ਅਨੇਕਾਂ ਸੁਆਦਲੇ ਪਦਾਰਥ ਪਰੋਸ ਕੇ ਰੱਖਦਾ ਹਾਂ, (ਮੇਰਾ ਮਨ) ਉਹਨਾਂ ਵਲ ਨਿਗਾਹ ਭੀ ਨਹੀਂ ਕਰਦਾ, (ਇਸ ਦੀ) ਉਹਨਾਂ ਵਲ ਕੋਈ ਰੁਚੀ ਨਹੀਂ।
All sorts of delicacies and dainties are placed before me, but I do not even want to look at them.
मै नीरे अनिक भोजन बहु बिंजन तिन सिउ द्रिसटि न करै रुचांगै ॥
ਹਰਿ​ਰਸੁ​ਚਾਹੈ​ਪ੍ਰਿਅ​ਪ੍ਰਿਅ​ਮੁਖਿ​ਟੇਰੈ​ਜਿਉ​ਅਲਿ​ਕਮਲਾ​ਲੋਭਾਂਗੈ​॥੧॥​
ਜਿਵੇਂ ਭੌਰਾ ਕੌਲ ਫੁੱਲ ਵਾਸਤੇ ਲਲਚਾਂਦਾ ਹੈ, ਤਿਵੇਂ (ਮੇਰਾ ਮਨ) ਪਰਮਾਤਮਾ (ਦੇ ਨਾਮ) ਦਾ ਸੁਆਦ (ਹੀ) ਮੰਗਦਾ ਹੈ, ਮੂੰਹੋਂ 'ਹੇ ਪਿਆਰੇ ਪ੍ਰਭੂ! ਹੇ ਪਿਆਰੇ ਪ੍ਰਭੂ!' ਹੀ ਬੋਲਦਾ ਰਹਿੰਦਾ ਹੈ ॥੧॥
I long for the sublime essence of the Lord, calling, "Pri-o! Pri-o! - Beloved! Beloved!", like the Bumble bee longing for the lotus flower. ||1||
हरि रसु चाहै प्रिअ प्रिअ मुखि टेरै जिउ अलि कमला लोभांगै ॥१॥