GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1084
Display Settings
Translations
ਸਚੁ​ਕਮਾਵੈ​ਸੋਈ​ਕਾਜੀ​॥​
ਹੇ ਖ਼ੁਦਾ ਦੇ ਬੰਦੇ! ਜਿਹੜਾ ਮਨੁੱਖ ਸਦਾ ਕਾਇਮ ਰਹਿਣ ਵਾਲੇ ਅੱਲਾ ਦੀ ਬੰਦਗੀ ਕਰਦਾ ਹੈ ਉਹ ਹੈ (ਅਸਲ) ਕਾਜ਼ੀ।
He alone is a Qazi, who practices the Truth.
सचु कमावै सोई काजी ॥
ਜੋ​ਦਿਲੁ​ਸੋਧੈ​ਸੋਈ​ਹਾਜੀ​॥​
ਜਿਹੜਾ ਮਨੁੱਖ ਆਪਣੇ ਦਿਲ ਨੂੰ ਪਵਿੱਤਰ ਰੱਖਣ ਦਾ ਜਤਨ ਕਰਦਾ ਰਹਿੰਦਾ ਹੈ ਉਹੀ ਹੈ (ਅਸਲ) ਹੱਜ ਕਰਨ ਵਾਲਾ।
He alone is a Haji, a pilgrim to Mecca, who purifies his heart.
जो दिलु सोधै सोई हाजी ॥
ਸੋ​ਮੁਲਾ​ਮਲਊਨ​ਨਿਵਾਰੈ​ਸੋ​ਦਰਵੇਸੁ​ਜਿਸੁ​ਸਿਫਤਿ​ਧਰਾ​॥੬॥​
ਜਿਹੜਾ ਮਨੁੱਖ (ਆਪਣੇ ਅੰਦਰੋਂ) ਵਿਕਾਰਾਂ ਨੂੰ ਦੂਰ ਕਰਦਾ ਹੈ ਉਹ (ਅਸਲ) ਮੁੱਲਾਂ ਹੈ। ਜਿਸ ਮਨੁੱਖ ਨੂੰ ਖ਼ੁਦਾ ਦੀ ਸਿਫ਼ਤ-ਸਾਲਾਹ ਦਾ ਸਹਾਰਾ ਹੈ ਉਹ ਹੈ (ਅਸਲ) ਫ਼ਕੀਰ ॥੬॥
He alone is a Mullah, who banishes evil; he alone is a saintly dervish, who takes the Support of the Lord's Praise. ||6||
सो मुला मलऊन निवारै सो दरवेसु जिसु सिफति धरा ॥६॥
ਸਭੇ​ਵਖਤ​ਸਭੇ​ਕਰਿ​ਵੇਲਾ​॥​
ਹੇ ਖ਼ੁਦਾ ਦੇ ਬੰਦੇ! ਹਰ ਵਕਤ ਹਰ ਵੇਲੇ ਖ਼ਾਲਕ ਨੂੰ ਮੌਲਾ ਨੂੰ ਆਪਣੇ ਦਿਲ ਵਿਚ ਯਾਦ ਕਰਦਾ ਰਹੁ।
Always, at every moment,
सभे वखत सभे करि वेला ॥
ਖਾਲਕੁ​ਯਾਦਿ​ਦਿਲੈ​ਮਹਿ​ਮਉਲਾ​॥​
ਹਰ ਵੇਲੇ ਖ਼ੁਦਾ ਨੂੰ ਯਾਦ ਕਰਦੇ ਰਹੋ-ਇਹੀ ਹੈ ਤਸਬੀ।
remember God, the Creator within your heart.
खालकु यादि दिलै महि मउला ॥
ਤਸਬੀ​ਯਾਦਿ​ਕਰਹੁ​ਦਸ​ਮਰਦਨੁ​ਸੁੰਨਤਿ​ਸੀਲੁ​ਬੰਧਾਨਿ​ਬਰਾ​॥੭॥​
ਉਹ ਖ਼ੁਦਾ ਹੀ ਦਸਾਂ ਇੰਦ੍ਰਿਆਂ ਨੂੰ ਵੱਸ ਵਿਚ ਲਿਆ ਸਕਦਾ ਹੈ। ਹੇ ਖ਼ੁਦਾ ਦੇ ਬੰਦੇ! ਚੰਗਾ ਸੁਭਾਉ ਅਤੇ (ਵਿਕਾਰਾਂ ਵਲੋਂ) ਤਕੜਾ ਪਰਹੇਜ਼ ਹੀ ਸੁੰਨਤਿ (ਸਮਝ) ॥੭॥
Let your meditation beads be the subjugation of the ten senses. Let good conduct and self-restraint be your circumcision. ||7||
तसबी यादि करहु दस मरदनु सुंनति सीलु बंधानि बरा ॥७॥
ਦਿਲ​ਮਹਿ​ਜਾਨਹੁ​ਸਭ​ਫਿਲਹਾਲਾ​॥​
ਹੇ ਅੱਲਾ ਦੇ ਬੰਦੇ! ਸਾਰੀ ਰਚਨਾ ਨੂੰ ਆਪਣੇ ਦਿਲ ਵਿਚ ਨਾਸਵੰਤ ਜਾਣ।
You must know in your heart that everything is temporary.
दिल महि जानहु सभ फिलहाला ॥
ਖਿਲਖਾਨਾ​ਬਿਰਾਦਰ​ਹਮੂ​ਜੰਜਾਲਾ​॥​
ਹੇ ਭਾਈ! ਇਹ ਟੱਬਰ-ਟੋਰ (ਦਾ ਮੋਹ) ਸਭ ਫਾਹੀਆਂ (ਵਿਚ ਫਸਾਣ ਵਾਲਾ ਹੀ) ਹੈ।
Family, household and siblings are all entanglements.
खिलखाना बिरादर हमू जंजाला ॥
ਮੀਰ​ਮਲਕ​ਉਮਰੇ​ਫਾਨਾਇਆ​ਏਕ​ਮੁਕਾਮ​ਖੁਦਾਇ​ਦਰਾ​॥੮॥​
ਸ਼ਾਹ, ਪਾਤਿਸ਼ਾਹ, ਅਮੀਰ ਲੋਕ ਸਭ ਨਾਸਵੰਤ ਹਨ। ਸਿਰਫ਼ ਖ਼ੁਦਾ ਦਾ ਦਰ ਹੀ ਸਦਾ ਕਾਇਮ ਰਹਿਣ ਵਾਲਾ ਹੈ ॥੮॥
Kings, rulers and nobles are mortal and transitory; only God's Gate is the permanent place. ||8||
मीर मलक उमरे फानाइआ एक मुकाम खुदाइ दरा ॥८॥
ਅਵਲਿ​ਸਿਫਤਿ​ਦੂਜੀ​ਸਾਬੂਰੀ​॥​
ਹੇ ਖ਼ੁਦਾ ਦੇ ਬੰਦੇ! (ਤੇਰੀ ਉਮਰ ਦੇ) ਇਹ ਪੰਜ ਵੇਲੇ ਤੇਰੇ ਵਾਸਤੇ ਬੜੇ ਹੀ ਲਾਭਦਾਇਕ ਹੋ ਸਕਦੇ ਹਨ (ਜੇ ਤੂੰ) ਪਹਿਲੇ ਵਕਤ ਵਿਚ ਰੱਬ ਦੀ ਸਿਫ਼ਤ-ਸਾਲਾਹ ਕਰਦਾ ਰਹੇਂ, ਜੇ ਸੰਤੋਖ ਤੇਰੀ ਦੂਜੀ ਨਿਮਾਜ਼ ਹੋਵੇ,
First, is the Lord's Praise; second, contentment;
अवलि सिफति दूजी साबूरी ॥
ਤੀਜੈ​ਹਲੇਮੀ​ਚਉਥੈ​ਖੈਰੀ​॥​
ਨਿਮਾਜ਼ ਦੇ ਤੀਜੇ ਵਕਤ ਵਿਚ ਤੂੰ ਨਿਮ੍ਰਤਾ ਧਾਰਨ ਕਰੇਂ, ਜੇ ਚੌਥੇ ਵਕਤ ਵਿਚ ਤੂੰ ਸਭ ਦਾ ਭਲਾ ਮੰਗੇਂ,
third, humility, and fourth, giving to charities.
तीजै हलेमी चउथै खैरी ॥
ਪੰਜਵੈ​ਪੰਜੇ​ਇਕਤੁ​ਮੁਕਾਮੈ​ਏਹਿ​ਪੰਜਿ​ਵਖਤ​ਤੇਰੇ​ਅਪਰਪਰਾ​॥੯॥​
ਜੇ ਪੰਜਵੇਂ ਵਕਤ ਵਿਚ ਤੂੰ ਕਾਮਾਦਿਕ ਪੰਜਾਂ ਨੂੰ ਹੀ ਵੱਸ ਵਿਚ ਰੱਖੇਂ (ਤੇਰੀ ਉਮਰ ਦੇ) ਇਹ ਪੰਜ ਵੇਲੇ ਤੇਰੇ ਵਾਸਤੇ ਬੜੇ ਹੀ ਲਾਭਦਾਇਕ ਹੋ ਸਕਦੇ ਹਨ। (ਭਾਵ, ਰੱਬ ਦੀ ਸਿਫ਼ਤ-ਸਾਲਾਹ, ਸੰਤੋਖ, ਨਿਮ੍ਰਤਾ, ਸਭ ਦਾ ਭਲਾ ਮੰਗਣਾ, ਕਾਮਾਦਿਕ ਪੰਜਾਂ ਨੂੰ ਹੀ ਵੱਸ ਵਿਚ ਰੱਖਣਾ-ਇਹ ਪੰਜ ਹਨ ਆਤਮਕ ਜੀਵਨ ਦੀਆਂ ਪੰਜ ਨਿਮਾਜ਼ਾਂ, ਤੇ, ਇਹ ਜੀਵਨ ਨੂੰ ਬਹੁਤ ਉੱਚਾ ਕਰਦੀਆਂ ਹਨ) ॥੯॥
Fifth is to hold one's desires in restraint. These are the five most sublime daily prayers. ||9||
पंजवै पंजे इकतु मुकामै एहि पंजि वखत तेरे अपरपरा ॥९॥
ਸਗਲੀ​ਜਾਨਿ​ਕਰਹੁ​ਮਉਦੀਫਾ​॥​
ਹੇ ਅੱਲਾ ਦੇ ਬੰਦੇ! ਸਾਰੀ ਸ੍ਰਿਸ਼ਟੀ ਵਿਚ ਇਕੋ ਖ਼ੁਦਾ ਨੂੰ ਵੱਸਦਾ ਜਾਣ-ਇਸ ਨੂੰ ਤੂੰ ਆਪਣਾ ਹਰ ਵੇਲੇ ਦਾ ਰੱਬੀ ਸਲਾਮ ਦਾ ਪਾਠ ਬਣਾਈ ਰੱਖ।
Let your daily worship be the knowledge that God is everywhere.
सगली जानि करहु मउदीफा ॥
ਬਦ​ਅਮਲ​ਛੋਡਿ​ਕਰਹੁ​ਹਥਿ​ਕੂਜਾ​॥​
ਮੰਦੇ ਕਰਮ ਕਰਨੇ ਛੱਡ ਦੇ-ਇਹ ਪਾਣੀ ਦਾ ਲੋਟਾ ਤੂੰ ਆਪਣੇ ਹੱਥ ਵਿਚ ਫੜ (ਸਰੀਰਕ ਸੁਅੱਛਤਾ ਵਾਸਤੇ)।
Let renunciation of evil actions be the water-jug you carry.
बद अमल छोडि करहु हथि कूजा ॥
ਖੁਦਾਇ​ਏਕੁ​ਬੁਝਿ​ਦੇਵਹੁ​ਬਾਂਗਾਂ​ਬੁਰਗੂ​ਬਰਖੁਰਦਾਰ​ਖਰਾ​॥੧੦॥​
ਇਹ ਯਕੀਨ ਬਣਾ ਕਿ ਸਾਰੀ ਹੀ ਖ਼ਲਕਤ ਦਾ ਇਕੋ ਖ਼ੁਦਾ ਹੈ-ਇਹ ਸਦਾ ਬਾਂਗ ਦਿਆ ਕਰ। ਹੇ ਫ਼ਕੀਰ ਸਾਈਂ! ਖ਼ੁਦਾ ਦਾ ਚੰਗਾ ਪੁੱਤਰ ਬਣਨ ਦਾ ਜਤਨ ਕਰਿਆ ਕਰ-ਇਹ ਸਿੰਙ ਵਜਾਇਆ ਕਰ ॥੧੦॥
Let realization of the One Lord God be your call to prayer; be a good child of God - let this be your trumpet. ||10||
खुदाइ एकु बुझि देवहु बांगां बुरगू बरखुरदार खरा ॥१०॥
ਹਕੁ​ਹਲਾਲੁ​ਬਖੋਰਹੁ​ਖਾਣਾ​॥​
ਹੇ ਖ਼ੁਦਾ ਦੇ ਬੰਦੇ! ਹੱਕ ਦੀ ਕਮਾਈ ਕਰਿਆ ਕਰ-ਇਹ ਹੈ 'ਹਲਾਲ', ਇਹ, ਖਾਣਾ ਖਾਇਆ ਕਰ।
Let what is earned righteously be your blessed food.
हकु हलालु बखोरहु खाणा ॥
ਦਿਲ​ਦਰੀਆਉ​ਧੋਵਹੁ​ਮੈਲਾਣਾ​॥​
(ਦਿਲ ਵਿਚੋਂ ਵਿਤਕਰੇ ਕੱਢ ਕੇ) ਦਿਲ ਨੂੰ ਦਰੀਆ ਬਣਾਣ ਦਾ ਜਤਨ ਕਰ, (ਇਸ ਤਰ੍ਹਾਂ) ਦਿਲ ਦੀ (ਵਿਕਾਰਾਂ ਦੀ) ਮੈਲ ਧੋਇਆ ਕਰ।
Wash away pollution with the river of your heart.
दिल दरीआउ धोवहु मैलाणा ॥
ਪੀਰੁ​ਪਛਾਣੈ​ਭਿਸਤੀ​ਸੋਈ​ਅਜਰਾਈਲੁ​ਨ​ਦੋਜ​ਠਰਾ​॥੧੧॥​
ਹੇ ਅੱਲਾ ਦੇ ਬੰਦੇ! ਜਿਹੜਾ ਮਨੁੱਖ ਆਪਣੇ ਗੁਰੂ-ਪੀਰ (ਦੇ ਹੁਕਮ) ਨੂੰ ਪਛਾਣਦਾ ਹੈ, ਉਹ ਬਹਿਸ਼ਤ ਦਾ ਹੱਕਦਾਰ ਬਣ ਜਾਂਦਾ ਹੈ, ਅਜ਼ਰਾਈਲ ਉਸ ਨੂੰ ਦੋਜ਼ਕ ਵਿਚ ਨਹੀਂ ਸੁੱਟਦਾ ॥੧੧॥
One who realizes the Prophet attains heaven. Azraa-eel, the Messenger of Death, does not cast him into hell. ||11||
पीरु पछाणै भिसती सोई अजराईलु न दोज ठरा ॥११॥
ਕਾਇਆ​ਕਿਰਦਾਰ​ਅਉਰਤ​ਯਕੀਨਾ​॥​
ਹੇ ਖ਼ੁਦਾ ਦੇ ਬੰਦੇ! ਆਪਣੇ ਇਸ ਸਰੀਰ ਨੂੰ, ਜਿਸ ਦੀ ਰਾਹੀਂ ਸਦਾ ਚੰਗੇ ਮੰਦੇ ਕਰਮ ਕੀਤੇ ਜਾਂਦੇ ਹਨ ਆਪਣੀ ਵਫ਼ਾਦਾਰ ਔਰਤ (ਪਤਿਬ੍ਰਤਾ ਇਸਤ੍ਰੀ) ਬਣਾ,
Let good deeds be your body, and faith your bride.
काइआ किरदार अउरत यकीना ॥
ਰੰਗ​ਤਮਾਸੇ​ਮਾਣਿ​ਹਕੀਨਾ​॥​
(ਤੇ, ਵਿਕਾਰਾਂ ਦੇ ਰੰਗ-ਤਮਾਸ਼ੇ ਮਾਣਨ ਦੇ ਥਾਂ, ਇਸ ਪਤਿਬ੍ਰਤਾ ਇਸਤ੍ਰੀ ਦੀ ਰਾਹੀਂ) ਰੱਬੀ ਮਿਲਾਪ ਦੇ ਰੰਗ-ਤਮਾਸ਼ੇ ਮਾਣਿਆ ਕਰ।
Play and enjoy the Lord's love and delight.
रंग तमासे माणि हकीना ॥
ਨਾਪਾਕ​ਪਾਕੁ​ਕਰਿ​ਹਦੂਰਿ​ਹਦੀਸਾ​ਸਾਬਤ​ਸੂਰਤਿ​ਦਸਤਾਰ​ਸਿਰਾ​॥੧੨॥​
ਹੇ ਅੱਲਾ ਦੇ ਬੰਦੇ! (ਵਿਕਾਰਾਂ ਵਿਚ) ਮਲੀਨ ਹੋ ਰਹੇ ਮਨ ਨੂੰ ਪਵਿੱਤਰ ਕਰਨ ਦਾ ਜਤਨ ਕਰ-ਇਹੀ ਹੈ ਰੱਬੀ ਮਿਲਾਪ ਪੈਦਾ ਕਰਨ ਵਾਲੀ ਸ਼ਰਹ ਦੀ ਕਿਤਾਬ। (ਸੁੰਨਤਿ, ਲਬਾਂ ਕਟਾਣ ਆਦਿਕ ਸ਼ਰਹ ਨੂੰ ਛੱਡ ਕੇ) ਆਪਣੀ ਸ਼ਕਲ ਨੂੰ ਜਿਉਂ ਕਾ ਤਿਉਂ ਰੱਖ-ਇਹ (ਲੋਕ ਪਰਲੋਕ ਵਿਚ) ਇੱਜ਼ਤ-ਆਦਰ ਪ੍ਰਾਪਤ ਕਰਨ ਦਾ ਵਸੀਲਾ ਬਣ ਜਾਂਦਾ ਹੈ ॥੧੨॥
Purify what is impure, and let the Lord's Presence be your religious tradition. Let your total awareness be the turban on your head. ||12||
नापाक पाकु करि हदूरि हदीसा साबत सूरति दसतार सिरा ॥१२॥
ਮੁਸਲਮਾਣੁ​ਮੋਮ​ਦਿਲਿ​ਹੋਵੈ​॥​
ਹੇ ਖ਼ੁਦਾ ਦੇ ਬੰਦੇ! (ਅਸਲ) ਮੁਸਲਮਾਨ ਉਹ ਹੈ ਜੋ ਮੋਮ ਵਰਗੇ ਨਰਮ ਦਿਲ ਵਾਲਾ ਹੁੰਦਾ ਹੈ,
To be Muslim is to be kind-hearted,
मुसलमाणु मोम दिलि होवै ॥
ਅੰਤਰ​ਕੀ​ਮਲੁ​ਦਿਲ​ਤੇ​ਧੋਵੈ​॥​
ਅਤੇ ਜੋ ਆਪਣੇ ਦਿਲ ਤੋਂ ਅੰਦਰਲੀ (ਵਿਕਾਰਾਂ ਦੀ) ਮੈਲ ਧੋ ਦੇਂਦਾ ਹੈ।
and wash away pollution from within the heart.
अंतर की मलु दिल ते धोवै ॥
ਦੁਨੀਆ​ਰੰਗ​ਨ​ਆਵੈ​ਨੇੜੈ​ਜਿਉ​ਕੁਸਮ​ਪਾਟੁ​ਘਿਉ​ਪਾਕੁ​ਹਰਾ​॥੧੩॥​
(ਉਹ ਮੁਸਲਮਾਨ) ਦੁਨੀਆ ਦੇ ਰੰਗ-ਤਮਾਸ਼ਿਆਂ ਦੇ ਨੇੜੇ ਨਹੀਂ ਢੁਕਦਾ (ਜੋ ਇਉਂ ਪਵਿੱਤਰ ਰਹਿੰਦਾ ਹੈ) ਜਿਵੇਂ ਫੁੱਲ ਰੇਸ਼ਮ ਘਿਉ ਅਤੇ ਮ੍ਰਿਗਛਾਲਾ ਪਵਿੱਤਰ (ਰਹਿੰਦੇ ਹਨ) ॥੧੩॥
He does not even approach worldly pleasures; he is pure, like flowers, silk, ghee and the deer-skin. ||13||
दुनीआ रंग न आवै नेड़ै जिउ कुसम पाटु घिउ पाकु हरा ॥१३॥
ਜਾ​ਕਉ​ਮਿਹਰ​ਮਿਹਰ​ਮਿਹਰਵਾਨਾ​॥​
ਹੇ ਖ਼ੁਦਾ ਦੇ ਬੰਦੇ! ਜਿਸ ਮਨੁੱਖ ਉੱਤੇ ਮਿਹਰਵਾਨ (ਮੌਲਾ) ਦੀ ਹਰ ਵੇਲੇ ਮਿਹਰ ਰਹਿੰਦੀ ਹੈ,
One who is blessed with the mercy and compassion of the Merciful Lord,
जा कउ मिहर मिहर मिहरवाना ॥
ਸੋਈ​ਮਰਦੁ​ਮਰਦੁ​ਮਰਦਾਨਾ​॥​
(ਵਿਕਾਰਾਂ ਦੇ ਟਾਕਰੇ ਤੇ) ਉਹੀ ਮਨੁੱਖ ਸੂਰਮਾ ਮਰਦ (ਸਾਬਤ ਹੁੰਦਾ) ਹੈ।
is the manliest man among men.
सोई मरदु मरदु मरदाना ॥
ਸੋਈ​ਸੇਖੁ​ਮਸਾਇਕੁ​ਹਾਜੀ​ਸੋ​ਬੰਦਾ​ਜਿਸੁ​ਨਜਰਿ​ਨਰਾ​॥੧੪॥​
ਉਹੀ ਹੈ (ਅਸਲ) ਸ਼ੇਖ਼ ਮਸਾਇਕ ਤੇ ਹਾਜੀ, ਉਹੀ ਹੈ (ਅਸਲ) ਖ਼ੁਦਾ ਦਾ ਬੰਦਾ ਜਿਸ ਉੱਤੇ ਖ਼ੁਦਾ ਦੀ ਮਿਹਰ ਦੀ ਨਿਗਾਹ ਰਹਿੰਦੀ ਹੈ ॥੧੪॥
He alone is a Shaykh, a preacher, a Haji, and he alone is God's slave, who is blessed with God's Grace. ||14||
सोई सेखु मसाइकु हाजी सो बंदा जिसु नजरि नरा ॥१४॥
ਕੁਦਰਤਿ​ਕਾਦਰ​ਕਰਣ​ਕਰੀਮਾ​॥​
ਹੇ ਨਾਨਕ! ਹੇ ਖ਼ੁਦਾ ਦੇ ਬੰਦੇ! ਕਾਦਰ ਦੀ ਕੁਦਰਤਿ ਨੂੰ, ਬਖ਼ਸ਼ਿੰਦ ਮਾਲਕ ਦੇ ਰਚੇ ਜਗਤ ਨੂੰ,
The Creator Lord has Creative Power; the Merciful Lord has Mercy.
कुदरति कादर करण करीमा ॥
ਸਿਫਤਿ​ਮੁਹਬਤਿ​ਅਥਾਹ​ਰਹੀਮਾ​॥​
ਬੇਅੰਤ ਡੂੰਘੇ ਰਹਿਮ-ਦਿਲ ਖ਼ੁਦਾ ਦੀ ਮੁਹੱਬਤ ਤੇ ਸਿਫ਼ਤ-ਸਾਲਾਹ ਨੂੰ,
The Praises and the Love of the Merciful Lord are unfathomable.
सिफति मुहबति अथाह रहीमा ॥
ਹਕੁ​ਹੁਕਮੁ​ਸਚੁ​ਖੁਦਾਇਆ​ਬੁਝਿ​ਨਾਨਕ​ਬੰਦਿ​ਖਲਾਸ​ਤਰਾ​॥੧੫॥੩॥੧੨॥​
ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੇ ਹੁਕਮ ਨੂੰ, ਸਦਾ ਕਾਇਮ ਰਹਿਣ ਵਾਲੇ ਖ਼ੁਦਾ ਨੂੰ ਸਮਝ ਕੇ ਮਾਇਆ ਦੇ ਮੋਹ ਦੇ ਬੰਧਨਾਂ ਤੋਂ ਖ਼ਲਾਸੀ ਹੋ ਜਾਂਦੀ ਹੈ, ਤੇ, ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ ॥੧੫॥੩॥੧੨॥
Realize the True Hukam, the Command of the Lord, O Nanak; you shall be released from bondage, and carried across. ||15||3||12||
हकु हुकमु सचु खुदाइआ बुझि नानक बंदि खलास तरा ॥१५॥३॥१२॥
ਮਾਰੂ​ਮਹਲਾ​੫​॥​
Maaroo, Fifth Mahalaa:
मारू महला ५ ॥
ਪਾਰਬ੍ਰਹਮ​ਸਭ​ਊਚ​ਬਿਰਾਜੇ​॥​
ਪਰਮਾਤਮਾ ਸਭ ਤੋਂ ਉੱਚੇ (ਆਤਮਕ) ਟਿਕਾਣੇ ਉੱਤੇ ਟਿਕਿਆ ਰਹਿੰਦਾ ਹੈ,
The Abode of the Supreme Lord God is above all.
पारब्रहम सभ ऊच बिराजे ॥
ਆਪੇ​ਥਾਪਿ​ਉਥਾਪੇ​ਸਾਜੇ​॥​
ਉਹ ਆਪ ਹੀ (ਸਭ ਨੂੰ) ਪੈਦਾ ਕਰ ਕੇ ਆਪ ਹੀ ਨਾਸ ਕਰਦਾ ਹੈ, ਉਹ ਆਪ ਹੀ ਰਚਨਾ ਰਚਦਾ ਹੈ।
He Himself establishes, disestablishes and creates.
आपे थापि उथापे साजे ॥
ਪ੍ਰਭ​ਕੀ​ਸਰਣਿ​ਗਹਤ​ਸੁਖੁ​ਪਾਈਐ​ਕਿਛੁ​ਭਉ​ਨ​ਵਿਆਪੈ​ਬਾਲਕਾ​॥੧॥​
ਉਸ ਪਰਮਾਤਮਾ ਦਾ ਆਸਰਾ ਲਿਆਂ ਆਤਮਕ ਆਨੰਦ ਪ੍ਰਾਪਤ ਹੋਇਆ ਰਹਿੰਦਾ ਹੈ, ਮਾਇਆ ਦੇ ਮੋਹ ਦਾ ਡਰ ਰਤਾ ਵੀ ਆਪਣਾ ਜ਼ੋਰ ਨਹੀਂ ਪਾ ਸਕਦਾ ॥੧॥
Holding tight to the Sanctuary of God, peace is found, and one is not afflicted by the fear of Maya. ||1||
प्रभ की सरणि गहत सुखु पाईऐ किछु भउ न विआपै बालका ॥१॥
ਗਰਭ​ਅਗਨਿ​ਮਹਿ​ਜਿਨਹਿ​ਉਬਾਰਿਆ​॥​
ਜਿਸ ਪਰਮਾਤਮਾ ਨੇ (ਜੀਵ ਨੂੰ) ਮਾਂ ਦੇ ਪੇਟ ਦੀ ਅੱਗ ਵਿਚ ਬਚਾਈ ਰੱਖਿਆ,
He saved you from the fire of the womb,
गरभ अगनि महि जिनहि उबारिआ ॥
ਰਕਤ​ਕਿਰਮ​ਮਹਿ​ਨਹੀ​ਸੰਘਾਰਿਆ​॥​
ਜਿਸ ਨੇ ਮਾਂ ਦੀ ਰੱਤ ਦੇ ਕਿਰਮਾਂ ਵਿਚ (ਜੀਵ ਨੂੰ) ਮਰਨ ਨਾਹ ਦਿੱਤਾ,
and did not destroy you, when you were an egg in your mother's ovary.
रकत किरम महि नही संघारिआ ॥
ਅਪਨਾ​ਸਿਮਰਨੁ​ਦੇ​ਪ੍ਰਤਿਪਾਲਿਆ​ਓਹੁ​ਸਗਲ​ਘਟਾ​ਕਾ​ਮਾਲਕਾ​॥੨॥​
ਉਸ ਨੇ (ਤਦੋਂ) ਆਪਣੇ (ਨਾਮ ਦਾ) ਸਿਮਰਨ ਦੇ ਕੇ ਰੱਖਿਆ ਕੀਤੀ। ਉਹ ਪ੍ਰਭੂ ਸਾਰੇ ਜੀਵਾਂ ਦਾ ਮਾਲਕ ਹੈ ॥੨॥
Blessing you with meditative remembrance upon Himself, He nurtured you and cherished you; He is the Master of all hearts. ||2||
अपना सिमरनु दे प्रतिपालिआ ओहु सगल घटा का मालका ॥२॥
ਚਰਣ​ਕਮਲ​ਸਰਣਾਈ​ਆਇਆ​॥​
ਜਿਹੜਾ ਮਨੁੱਖ ਪ੍ਰਭੂ ਦੇ ਸੋਹਣੇ ਚਰਨਾਂ ਦੀ ਸਰਨ ਵਿਚ ਆ ਜਾਂਦਾ ਹੈ,
I have come to the Sanctuary of His lotus feet.
चरण कमल सरणाई आइआ ॥
ਸਾਧਸੰਗਿ​ਹੈ​ਹਰਿ​ਜਸੁ​ਗਾਇਆ​॥​
ਜਿਹੜਾ ਮਨੁੱਖ ਸਾਧ ਸੰਗਤ ਵਿਚ (ਰਹਿ ਕੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਹੈ,
In the Saadh Sangat, the Company of the Holy, I sing the Praises of the Lord.
साधसंगि है हरि जसु गाइआ ॥
ਜਨਮ​ਮਰਣ​ਸਭਿ​ਦੂਖ​ਨਿਵਾਰੇ​ਜਪਿ​ਹਰਿ​ਹਰਿ​ਭਉ​ਨਹੀ​ਕਾਲ​ਕਾ​॥੩॥​
ਪਰਮਾਤਮਾ ਉਸ ਦੇ ਸਾਰੀ ਉਮਰ ਦੇ ਦੁੱਖ ਦੂਰ ਕਰ ਦੇਂਦਾ ਹੈ। ਪਰਮਾਤਮਾ ਦਾ ਨਾਮ ਜਪ ਜਪ ਕੇ ਉਸ ਨੂੰ (ਆਤਮਕ) ਮੌਤ ਦਾ ਡਰ ਨਹੀਂ ਰਹਿ ਜਾਂਦਾ ॥੩॥
I have erased all the pains of birth and death; meditating on the Lord, Har, Har, I have no fear of death. ||3||
जनम मरण सभि दूख निवारे जपि हरि हरि भउ नही काल का ॥३॥
ਸਮਰਥ​ਅਕਥ​ਅਗੋਚਰ​ਦੇਵਾ​॥​
ਪਰਮਾਤਮਾ ਸਭ ਤਾਕਤਾਂ ਦਾ ਮਾਲਕ ਹੈ, ਉਸ ਦਾ ਸਰੂਪ ਸਹੀ ਤਰ੍ਹਾਂ ਬਿਆਨ ਨਹੀਂ ਕੀਤਾ ਜਾ ਸਕਦਾ, ਉਹ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, ਉਹ ਨੂਰ ਹੀ ਨੂਰ ਹੈ।
God is all-powerful, indescribable, unfathomable and divine.
समरथ अकथ अगोचर देवा ॥
ਜੀਅ​ਜੰਤ​ਸਭਿ​ਤਾ​ਕੀ​ਸੇਵਾ​॥​
ਸਾਰੇ ਜੀਆ-ਜੰਤਾਂ ਨੂੰ ਉਸੇ ਦਾ ਹੀ ਆਸਰਾ ਹੈ।
All beings and creatures serve Him.
जीअ जंत सभि ता की सेवा ॥
ਅੰਡਜ​ਜੇਰਜ​ਸੇਤਜ​ਉਤਭੁਜ​ਬਹੁ​ਪਰਕਾਰੀ​ਪਾਲਕਾ​॥੪॥​
ਅੰਡਜ ਜੇਰਜ ਸੇਤਜ ਉਤਭੁਜ-ਇਹਨਾਂ ਚੌਹਾਂ ਹੀ ਖਾਣੀਆਂ ਦੇ ਜੀਵਾਂ ਨੂੰ ਉਹ ਕਈ ਤਰੀਕਿਆਂ ਨਾਲ ਪਾਲਣ ਵਾਲਾ ਹੈ ॥੪॥
In so many ways, He cherishes those born from eggs, from the womb, from sweat and from the earth. ||4||
अंडज जेरज सेतज उतभुज बहु परकारी पालका ॥४॥
ਤਿਸਹਿ​ਪਰਾਪਤਿ​ਹੋਇ​ਨਿਧਾਨਾ​॥​
ਉਸ ਉਸ ਮਨੁੱਖ ਨੂੰ ਹੀ (ਨਾਮ ਦਾ) ਖ਼ਜ਼ਾਨਾ ਮਿਲਦਾ ਹੈ,
He alone obtains this wealth,
तिसहि परापति होइ निधाना ॥
ਰਾਮ​ਨਾਮ​ਰਸੁ​ਅੰਤਰਿ​ਮਾਨਾ​॥​
ਉਹੀ ਮਨੁੱਖ ਪਰਮਾਤਮਾ ਦੇ ਨਾਮ ਦਾ ਆਨੰਦ ਆਪਣੇ ਅੰਦਰ ਮਾਣਦੇ ਹਨ,
who savors and enjoys, deep within his mind, the Name of the Lord.
राम नाम रसु अंतरि माना ॥
ਕਰੁ​ਗਹਿ​ਲੀਨੇ​ਅੰਧ​ਕੂਪ​ਤੇ​ਵਿਰਲੇ​ਕੇਈ​ਸਾਲਕਾ​॥੫॥​
ਜਿਨ੍ਹਾਂ ਨੂੰ (ਉਹਨਾਂ ਦਾ) ਹੱਥ ਫੜ ਕੇ (ਪਰਮਾਤਮਾ ਮਾਇਆ ਦੇ ਮੋਹ ਦੇ) ਅੰਨ੍ਹੇ ਖੂਹ ਵਿਚੋਂ ਕੱਢ ਲੈਂਦਾ ਹੈ। ਪਰ, ਅਜਿਹੇ ਕੋਈ ਵਿਰਲੇ ਹੀ ਸੰਤ ਹੁੰਦੇ ਹਨ ॥੫॥
Grasping hold of his arm, God lifts him up and pulls him out of the deep, dark pit. Such a devotee of the Lord is very rare. ||5||
करु गहि लीने अंध कूप ते विरले केई सालका ॥५॥