GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1085
Display Settings
Translations
ਆਦਿ​ਅੰਤਿ​ਮਧਿ​ਪ੍ਰਭੁ​ਸੋਈ​॥​
ਉਹਨਾਂ ਮਨੁੱਖਾਂ ਨੂੰ (ਜਗਤ ਦੇ) ਆਦਿ ਵਿਚ ਹੁਣ ਅਖ਼ੀਰ ਵਿਚ (ਕਾਇਮ ਰਹਿਣ ਵਾਲਾ) ਉਹ ਪਰਮਾਤਮਾ ਹੀ ਦਿੱਸਦਾ ਹੈ,
God exists in the beginning, in the middle and in the end.
आदि अंति मधि प्रभु सोई ॥
ਆਪੇ​ਕਰਤਾ​ਕਰੇ​ਸੁ​ਹੋਈ​॥​
(ਉਹਨਾਂ ਨੂੰ ਨਿਸ਼ਚਾ ਹੁੰਦਾ ਹੈ ਕਿ) ਕਰਤਾਰ ਆਪ ਹੀ ਜੋ ਕੁਝ ਕਰਦਾ ਹੈ ਉਹੀ ਹੁੰਦਾ ਹੈ,
Whatever the Creator Lord Himself does, comes to pass.
आपे करता करे सु होई ॥
ਭ੍ਰਮੁ​ਭਉ​ਮਿਟਿਆ​ਸਾਧਸੰਗ​ਤੇ​ਦਾਲਿਦ​ਨ​ਕੋਈ​ਘਾਲਕਾ​॥੬॥​
ਸਾਧ ਸੰਗਤ ਦੀ ਬਰਕਤਿ ਨਾਲ ਜਿਨ੍ਹਾਂ ਮਨੁੱਖਾਂ ਦੀ ਹਰੇਕ ਭਟਕਣਾ ਜਿਨ੍ਹਾਂ ਦਾ ਹਰੇਕ ਡਰ ਦੂਰ ਹੋ ਜਾਂਦਾ ਹੈ। ਕੋਈ ਭੀ ਦੁੱਖ-ਕਲੇਸ਼ ਉਹਨਾਂ ਦੀ ਆਤਮਕ ਮੌਤ ਨਹੀਂ ਲਿਆ ਸਕਦੇ ॥੬॥
Doubt and fear are erased, in the Saadh Sangat, the Company of the Holy, and then one is not afflicted by deadly pain. ||6||
भ्रमु भउ मिटिआ साधसंग ते दालिद न कोई घालका ॥६॥
ਊਤਮ​ਬਾਣੀ​ਗਾਉ​ਗੋੁਪਾਲਾ​॥​
ਜੀਵਨ ਨੂੰ ਉੱਚਾ ਕਰਨ ਵਾਲੀ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਗਾਇਆ ਕਰੋ,
I sing the most Sublime Bani, the Word of the Lord of the Universe.
ऊतम बाणी गाउ गुोपाला ॥
ਸਾਧਸੰਗਤਿ​ਕੀ​ਮੰਗਹੁ​ਰਵਾਲਾ​॥​
(ਹਰ ਵੇਲੇ) ਸਾਧ ਸੰਗਤ ਦੀ ਚਰਨ-ਧੂੜ ਮੰਗਿਆ ਕਰੋ,
I beg for the dust of the feet of the Saadh Sangat.
साधसंगति की मंगहु रवाला ॥
ਬਾਸਨ​ਮੇਟਿ​ਨਿਬਾਸਨ​ਹੋਈਐ​ਕਲਮਲ​ਸਗਲੇ​ਜਾਲਕਾ​॥੭॥​
(ਇਸ ਤਰ੍ਹਾਂ ਆਪਣੇ ਅੰਦਰ ਦੀਆਂ) ਸਾਰੀਆਂ ਵਾਸਨਾਂ ਮਿਟਾ ਕੇ ਵਾਸਨਾ-ਰਹਿਤ ਹੋ ਜਾਈਦਾ ਹੈ, ਅਤੇ ਆਪਣੇ ਸਾਰੇ ਪਾਪ ਸਾੜ ਲਈਦੇ ਹਨ ॥੭॥
Eradicating desire, I have become free of desire; I have burnt away all my sins. ||7||
बासन मेटि निबासन होईऐ कलमल सगले जालका ॥७॥
ਸੰਤਾ​ਕੀ​ਇਹ​ਰੀਤਿ​ਨਿਰਾਲੀ​॥​
ਸੰਤ ਜਨਾਂ ਦੀ (ਦੁਨੀਆ ਦੇ ਲੋਕਾਂ ਨਾਲੋਂ) ਇਹ ਵੱਖਰੀ ਹੀ ਜੀਵਨ-ਚਾਲ ਹੈ,
This is the unique way of the Saints;
संता की इह रीति निराली ॥
ਪਾਰਬ੍ਰਹਮੁ​ਕਰਿ​ਦੇਖਹਿ​ਨਾਲੀ​॥​
ਕਿ ਉਹ ਪਰਮਾਤਮਾ ਨੂੰ (ਸਦਾ ਆਪਣੇ) ਨਾਲ ਹੀ ਵੱਸਦਾ ਵੇਖਦੇ ਹਨ।
they behold the Supreme Lord God with them.
पारब्रहमु करि देखहि नाली ॥
ਸਾਸਿ​ਸਾਸਿ​ਆਰਾਧਨਿ​ਹਰਿ​ਹਰਿ​ਕਿਉ​ਸਿਮਰਤ​ਕੀਜੈ​ਆਲਕਾ​॥੮॥​
ਸੰਤ ਜਨ ਹਰੇਕ ਸਾਹ ਦੇ ਨਾਲ ਪਰਮਾਤਮਾ ਦਾ ਆਰਾਧਨ ਕਰਦੇ ਰਹਿੰਦੇ ਹਨ (ਉਹ ਜਾਣਦੇ ਹਨ ਕਿ) ਪਰਮਾਤਮਾ ਦਾ ਨਾਮ ਸਿਮਰਦਿਆਂ ਕਦੇ ਆਲਸ ਨਹੀਂ ਕਰਨਾ ਚਾਹੀਦਾ ॥੮॥
With each and every breath, they worship and adore the Lord, Har, Har. How could anyone be too lazy to meditate on Him? ||8||
सासि सासि आराधनि हरि हरि किउ सिमरत कीजै आलका ॥८॥
ਜਹ​ਦੇਖਾ​ਤਹ​ਅੰਤਰਜਾਮੀ​॥​
ਹੇ ਹਰੇਕ ਦੇ ਦਿਲ ਦੀ ਜਾਣਨ ਵਾਲੇ! ਮੈਂ ਜਿਧਰ ਵੇਖਦਾ ਹਾਂ, ਉਧਰ (ਮੈਨੂੰ ਤੂੰ ਹੀ ਦਿੱਸਦਾ ਹੈਂ)।
Wherever I look, there I see the Inner-knower, the Searcher of hearts.
जह देखा तह अंतरजामी ॥
ਨਿਮਖ​ਨ​ਵਿਸਰਹੁ​ਪ੍ਰਭ​ਮੇਰੇ​ਸੁਆਮੀ​॥​
ਹੇ ਮੇਰੇ ਮਾਲਕ-ਪ੍ਰਭੂ! (ਮਿਹਰ ਕਰ, ਮੈਨੂੰ) ਅੱਖ ਝਮਕਣ ਜਿਤਨੇ ਸਮੇ ਲਈ ਭੀ ਨਾਹ ਵਿਸਰ।
I never forget God, my Lord and Master, even for an instant.
निमख न विसरहु प्रभ मेरे सुआमी ॥
ਸਿਮਰਿ​ਸਿਮਰਿ​ਜੀਵਹਿ​ਤੇਰੇ​ਦਾਸਾ​ਬਨਿ​ਜਲਿ​ਪੂਰਨ​ਥਾਲਕਾ​॥੯॥​
ਹੇ ਪ੍ਰਭੂ! ਤੇਰੇ ਦਾਸ ਤੈਨੂੰ ਸਿਮਰ ਸਿਮਰ ਕੇ ਆਤਮਕ ਜੀਵਨ ਹਾਸਲ ਕਰਦੇ ਰਹਿੰਦੇ ਹਨ। ਹੇ ਪ੍ਰਭੂ! ਤੂੰ ਜੰਗਲ ਵਿਚ ਜਲ ਵਿਚ ਥਲ ਵਿਚ (ਹਰ ਥਾਂ ਵੱਸਦਾ ਹੈਂ) ॥੯॥
Your slaves live by meditating, meditating in remembrance on the Lord; You are permeating the woods, the water and the land. ||9||
सिमरि सिमरि जीवहि तेरे दासा बनि जलि पूरन थालका ॥९॥
ਤਤੀ​ਵਾਉ​ਨ​ਤਾ​ਕਉ​ਲਾਗੈ​॥​
ਉਸ ਮਨੁੱਖ ਨੂੰ ਰਤਾ ਭਰ ਭੀ ਕੋਈ ਦੁੱਖ ਪੋਹ ਨਹੀਂ ਸਕਦਾ,
Even the hot wind does not touch one
तती वाउ न ता कउ लागै ॥
ਸਿਮਰਤ​ਨਾਮੁ​ਅਨਦਿਨੁ​ਜਾਗੈ​॥​
ਜਿਹੜਾ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਿਆਂ ਹਰ ਵੇਲੇ (ਵਿਕਾਰਾਂ ਦੇ ਹੱਲਿਆਂ ਵੱਲੋਂ) ਸੁਚੇਤ ਰਹਿੰਦਾ ਹੈ।
who remains awake in meditative remembrance, night and day.
सिमरत नामु अनदिनु जागै ॥
ਅਨਦ​ਬਿਨੋਦ​ਕਰੇ​ਹਰਿ​ਸਿਮਰਨੁ​ਤਿਸੁ​ਮਾਇਆ​ਸੰਗਿ​ਨ​ਤਾਲਕਾ​॥੧੦॥​
ਉਹ ਮਨੁੱਖ (ਜਿਉਂ ਜਿਉਂ) ਪਰਮਾਤਮਾ ਦੇ ਨਾਮ ਦਾ ਸਿਮਰਨ ਕਰਦਾ ਹੈ (ਤਿਉਂ ਤਿਉਂ) ਆਤਮਕ ਆਨੰਦ ਮਾਣਦਾ ਹੈ, ਉਸ ਦਾ ਮਾਇਆ ਦੇ ਨਾਲ ਡੂੰਘਾ ਸੰਬੰਧ ਨਹੀਂ ਬਣਦਾ ॥੧੦॥
He delights and enjoys meditative remembrance on the Lord; he has no attachment to Maya. ||10||
अनद बिनोद करे हरि सिमरनु तिसु माइआ संगि न तालका ॥१०॥
ਰੋਗ​ਸੋਗ​ਦੂਖ​ਤਿਸੁ​ਨਾਹੀ​॥​
ਉਸ ਉਸ ਮਨੁੱਖ ਨੂੰ ਕੋਈ ਰੋਗ ਸੋਗ ਦੁੱਖ ਪੋਹ ਨਹੀਂ ਸਕਦੇ,
Disease, sorrow and pain do not affect him;
रोग सोग दूख तिसु नाही ॥
ਸਾਧਸੰਗਿ​ਹਰਿ​ਕੀਰਤਨੁ​ਗਾਹੀ​॥​
ਜਿਹੜੇ ਗੁਰੂ ਦੀ ਸੰਗਤ ਵਿਚ ਟਿਕ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦੇ ਰਹਿੰਦੇ ਹਨ।
he sings the Kirtan of the Lord's Praises in the Saadh Sangat, the Company of the Holy.
साधसंगि हरि कीरतनु गाही ॥
ਆਪਣਾ​ਨਾਮੁ​ਦੇਹਿ​ਪ੍ਰਭ​ਪ੍ਰੀਤਮ​ਸੁਣਿ​ਬੇਨੰਤੀ​ਖਾਲਕਾ​॥੧੧॥​
ਹੇ ਪ੍ਰੀਤਮ ਪ੍ਰਭੂ! ਹੇ ਖ਼ਲਕਤ ਦੇ ਪੈਦਾ ਕਰਨ ਵਾਲੇ! (ਮੇਰੀ ਭੀ) ਬੇਨਤੀ ਸੁਣ, (ਮੈਨੂੰ ਭੀ) ਆਪਣਾ ਨਾਮ ਦੇਹ ॥੧੧॥
Please bless me with Your Name, O my Beloved Lord God; please listen to my prayer, O Creator. ||11||
आपणा नामु देहि प्रभ प्रीतम सुणि बेनंती खालका ॥११॥
ਨਾਮ​ਰਤਨੁ​ਤੇਰਾ​ਹੈ​ਪਿਆਰੇ​॥​
ਹੇ ਪਿਆਰੇ! ਤੇਰਾ ਨਾਮ ਬਹੁਤ ਹੀ ਕੀਮਤੀ ਪਦਾਰਥ ਹੈ।
Your Name is a jewel, O my Beloved Lord.
नाम रतनु तेरा है पिआरे ॥
ਰੰਗਿ​ਰਤੇ​ਤੇਰੈ​ਦਾਸ​ਅਪਾਰੇ​॥​
ਹੇ ਬੇਅੰਤ ਪ੍ਰਭੂ! ਤੇਰੇ ਦਾਸ ਤੇਰੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ।
Your slaves are imbued with Your Infinite Love.
रंगि रते तेरै दास अपारे ॥
ਤੇਰੈ​ਰੰਗਿ​ਰਤੇ​ਤੁਧੁ​ਜੇਹੇ​ਵਿਰਲੇ​ਕੇਈ​ਭਾਲਕਾ​॥੧੨॥​
ਹੇ ਪ੍ਰਭੂ! ਜਿਹੜੇ ਮਨੁੱਖ ਤੇਰੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ, ਉਹ ਤੇਰੇ ਵਰਗੇ ਹੋ ਜਾਂਦੇ ਹਨ। ਪਰ ਅਜਿਹੇ ਬੰਦੇ ਬਹੁਤ ਵਿਰਲੇ ਲੱਭਦੇ ਹਨ ॥੧੨॥
Those who are imbued with Your Love, become like You; it is so rare that they are found. ||12||
तेरै रंगि रते तुधु जेहे विरले केई भालका ॥१२॥
ਤਿਨ​ਕੀ​ਧੂੜਿ​ਮਾਂਗੈ​ਮਨੁ​ਮੇਰਾ​॥​
ਹੇ ਪ੍ਰਭੂ! ਮੇਰਾ ਮਨ ਉਹਨਾਂ ਦੇ ਚਰਨਾਂ ਦੀ ਧੂੜ ਮੰਗਦਾ ਹੈ,
My mind longs for the dust of the feet of those
तिन की धूड़ि मांगै मनु मेरा ॥
ਜਿਨ​ਵਿਸਰਹਿ​ਨਾਹੀ​ਕਾਹੂ​ਬੇਰਾ​॥​
ਜਿਨ੍ਹਾਂ ਮਨੁੱਖਾਂ ਨੂੰ ਤੂੰ ਕਿਸੇ ਭੀ ਵੇਲੇ ਭੁੱਲਦਾ ਨਹੀਂ।
who never forget the Lord.
जिन विसरहि नाही काहू बेरा ॥
ਤਿਨ​ਕੈ​ਸੰਗਿ​ਪਰਮ​ਪਦੁ​ਪਾਈ​ਸਦਾ​ਸੰਗੀ​ਹਰਿ​ਨਾਲਕਾ​॥੧੩॥​
(ਅਜਿਹੇ) ਉਹਨਾਂ ਮਨੁੱਖਾਂ ਦੀ ਸੰਗਤ ਵਿਚ ਮੈਂ ਭੀ (ਉਸ ਪ੍ਰਭੂ ਦੀ ਮਿਹਰ ਨਾਲ) ਉੱਚਾ ਆਤਮਕ ਦਰਜਾ ਹਾਸਲ ਕਰ ਸਕਾਂਗਾ, ਅਤੇ ਪਰਮਾਤਮਾ (ਮੇਰਾ) ਸਦਾ ਸਾਥੀ ਬਣਿਆ ਰਹੇਗਾ ॥੧੩॥
Associating with them, I obtain the supreme status; the Lord, my Companion, is always with me. ||13||
तिन कै संगि परम पदु पाई सदा संगी हरि नालका ॥१३॥
ਸਾਜਨੁ​ਮੀਤੁ​ਪਿਆਰਾ​ਸੋਈ​॥​
ਉਹੀ ਮਨੁੱਖ ਮੇਰਾ ਪਿਆਰਾ ਸਜਣ ਹੈ ਮਿੱਤਰ ਹੈ,
He alone is my beloved friend and companion,
साजनु मीतु पिआरा सोई ॥
ਏਕੁ​ਦ੍ਰਿੜਾਏ​ਦੁਰਮਤਿ​ਖੋਈ​॥​
ਜਿਹੜਾ ਮੇਰੀ ਖੋਟੀ ਮੱਤ ਦੂਰ ਕਰ ਕੇ (ਮੇਰੇ ਹਿਰਦੇ ਵਿਚ) ਇਕ (ਪਰਮਾਤਮਾ ਦੀ ਯਾਦ) ਨੂੰ ਪੱਕਾ ਕਰ ਦੇਵੇ,
who implants the Name of the One Lord within, and eradicates evil-mindedness.
एकु द्रिड़ाए दुरमति खोई ॥
ਕਾਮੁ​ਕ੍ਰੋਧੁ​ਅਹੰਕਾਰੁ​ਤਜਾਏ​ਤਿਸੁ​ਜਨ​ਕਉ​ਉਪਦੇਸੁ​ਨਿਰਮਾਲਕਾ​॥੧੪॥​
ਜਿਹੜਾ ਮੇਰੇ ਪਾਸੋਂ ਕਾਮ ਕ੍ਰੋਧ ਅਹੰਕਾਰ (ਦਾ ਖਹਿੜਾ) ਛਡਾ ਦੇਵੇ। ਉਸ ਮਨੁੱਖ ਨੂੰ ਅਜਿਹਾ ਉਪਦੇਸ਼ (ਫੁਰਦਾ ਹੈ ਜੋ ਸੁਣਨ ਵਾਲਿਆਂ ਨੂੰ) ਪਵਿੱਤਰ ਕਰ ਦੇਂਦਾ ਹੈ ॥੧੪॥
Immaculate are the teachings of that humble servant of the Lord, who casts out sexual desire, anger and egotism. ||14||
कामु क्रोधु अहंकारु तजाए तिसु जन कउ उपदेसु निरमालका ॥१४॥
ਤੁਧੁ​ਵਿਣੁ​ਨਾਹੀ​ਕੋਈ​ਮੇਰਾ​॥​
ਹੇ ਪ੍ਰਭੂ! ਤੈਥੋਂ ਬਿਨਾ ਮੇਰਾ ਕੋਈ (ਸਹਾਰਾ) ਨਹੀਂ।
Other than You, O Lord, no one is mine.
तुधु विणु नाही कोई मेरा ॥
ਗੁਰਿ​ਪਕੜਾਏ​ਪ੍ਰਭ​ਕੇ​ਪੈਰਾ​॥​
ਗੁਰੂ ਨੇ ਮੈਨੂੰ ਪ੍ਰਭੂ ਦੇ ਪੈਰ ਫੜਾਏ ਹਨ।
The Guru has led me to grasp the feet of God.
गुरि पकड़ाए प्रभ के पैरा ॥
ਹਉ​ਬਲਿਹਾਰੀ​ਸਤਿਗੁਰ​ਪੂਰੇ​ਜਿਨਿ​ਖੰਡਿਆ​ਭਰਮੁ​ਅਨਾਲਕਾ​॥੧੫॥​
ਮੈਂ ਪੂਰੇ ਗੁਰੂ ਤੋਂ ਸਦਕੇ ਜਾਂਦਾ ਹਾਂ ਜਿਸ ਨੇ ਮੇਰੀ ਭਟਕਣਾ ਨਾਸ ਕੀਤੀ ਹੈ, ਜਿਸ ਨੇ ਵਿਕਾਰਾਂ ਦਾ ਝੱਖੜ ਥੰਮ੍ਹ ਲਿਆ ਹੈ ॥੧੫॥
I am a sacrifice to the Perfect True Guru, who has destroyed the illusion of duality. ||15||
हउ बलिहारी सतिगुर पूरे जिनि खंडिआ भरमु अनालका ॥१५॥
ਸਾਸਿ​ਸਾਸਿ​ਪ੍ਰਭੁ​ਬਿਸਰੈ​ਨਾਹੀ​॥​
(ਜੇ ਪ੍ਰਭੂ ਦੀ ਮਿਹਰ ਹੋਵੇ ਤਾਂ) ਹਰੇਕ ਸਾਹ ਦੇ ਨਾਲ (ਉਸ ਨੂੰ ਸਿਮਰਦਾ ਰਹਾਂ, ਮੈਨੂੰ ਕਿਸੇ ਭੀ ਵੇਲੇ ਉਹ) ਭੁੱਲੇ ਨਾਹ।
With each and every breath, I never forget God.
सासि सासि प्रभु बिसरै नाही ॥
ਆਠ​ਪਹਰ​ਹਰਿ​ਹਰਿ​ਕਉ​ਧਿਆਈ​॥​
ਮੈਂ ਅੱਠੇ ਪਹਰ ਪ੍ਰਭੂ ਦਾ ਧਿਆਨ ਧਰਦਾ ਰਹਾਂ।
Twenty-four hours a day, I meditate on the Lord, Har, Har.
आठ पहर हरि हरि कउ धिआई ॥
ਨਾਨਕ​ਸੰਤ​ਤੇਰੈ​ਰੰਗਿ​ਰਾਤੇ​ਤੂ​ਸਮਰਥੁ​ਵਡਾਲਕਾ​॥੧੬॥੪॥੧੩॥​
ਹੇ ਨਾਨਕ! ਤੂੰ ਸਭ ਤਾਕਤਾਂ ਦਾ ਮਾਲਕ ਹੈਂ, ਤੂੰ ਸਭ ਤੋਂ ਵੱਡਾ ਹੈਂ, ਤੇਰੇ ਸੰਤ ਤੇਰੇ ਪ੍ਰੇਮ-ਰੰਗ ਵਿਚ ਸਦਾ ਰੰਗੇ ਰਹਿੰਦੇ ਹਨ ॥੧੬॥੪॥੧੩॥
O Nanak, the Saints are imbued with Your Love; You are the great and all-powerful Lord. ||16||4||13||
नानक संत तेरै रंगि राते तू समरथु वडालका ॥१६॥४॥१३॥
ਮਾਰੂ​ਮਹਲਾ​੫​॥​
ਰਾਗ ਮਾਰੂ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
Maaroo, Fifth Mahalaa:
मारू महला ५ ॥
ੴ​ਸਤਿਗੁਰ​ਪ੍ਰਸਾਦਿ​॥​
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਚਰਨ​ਕਮਲ​ਹਿਰਦੈ​ਨਿਤ​ਧਾਰੀ​॥​
(ਜੇ ਪ੍ਰਭੂ ਮਿਹਰ ਕਰੇ ਤਾਂ) ਮੈਂ (ਗੁਰੂ ਦੇ) ਸੋਹਣੇ ਚਰਣ ਸਦਾ (ਆਪਣੇ) ਹਿਰਦੇ ਵਿਚ ਟਿਕਾਈ ਰੱਖਾਂ,
I enshrine the Lord's lotus feet continually within my heart.
चरन कमल हिरदै नित धारी ॥
ਗੁਰੁ​ਪੂਰਾ​ਖਿਨੁ​ਖਿਨੁ​ਨਮਸਕਾਰੀ​॥​
ਪੂਰੇ ਗੁਰੂ ਨੂੰ ਹਰੇਕ ਖਿਨ ਨਮਸਕਾਰ ਕਰਦਾ ਰਹਾਂ,
Each and every moment, I humbly bow to the Perfect Guru.
गुरु पूरा खिनु खिनु नमसकारी ॥
ਤਨੁ​ਮਨੁ​ਅਰਪਿ​ਧਰੀ​ਸਭੁ​ਆਗੈ​ਜਗ​ਮਹਿ​ਨਾਮੁ​ਸੁਹਾਵਣਾ​॥੧॥​
ਆਪਣਾ ਤਨ ਆਪਣਾ ਮਨ ਸਭ ਕੁਝ (ਗੁਰੂ ਦੇ) ਅੱਗੇ ਭੇਟਾ ਕਰ ਕੇ ਰੱਖ ਦਿਆਂ (ਕਿਉਂਕਿ ਗੁਰੂ ਪਾਸੋਂ ਹੀ ਪਰਮਾਤਮਾ ਦਾ ਨਾਮ ਮਿਲਦਾ ਹੈ, ਤੇ) ਨਾਮ ਹੀ ਜਗਤ ਵਿਚ (ਜੀਵ ਨੂੰ) ਸੋਹਣਾ ਬਣਾਂਦਾ ਹੈ ॥੧॥
I dedicate my body, mind and everything, and place it in offering before the Lord. His Name is the most beautiful in this world. ||1||
तनु मनु अरपि धरी सभु आगै जग महि नामु सुहावणा ॥१॥
ਸੋ​ਠਾਕੁਰੁ​ਕਿਉ​ਮਨਹੁ​ਵਿਸਾਰੇ​॥​
ਹੇ ਭਾਈ! ਤੂੰ ਉਸ ਮਾਲਕ-ਪ੍ਰਭੂ ਨੂੰ (ਆਪਣੇ) ਮਨ ਤੋਂ ਕਿਉਂ ਭੁਲਾਂਦਾ ਹੈਂ,
Why forget the Lord and Master from your mind?
सो ठाकुरु किउ मनहु विसारे ॥
ਜੀਉ​ਪਿੰਡੁ​ਦੇ​ਸਾਜਿ​ਸਵਾਰੇ​॥​
ਜਿਹੜਾ ਜਿੰਦ ਦੇ ਕੇ ਸਰੀਰ ਦੇ ਕੇ ਪੈਦਾ ਕਰ ਕੇ ਸੋਹਣਾ ਬਣਾਂਦਾ ਹੈ?
He blessed you with body and soul, creating and embellishing you.
जीउ पिंडु दे साजि सवारे ॥
ਸਾਸਿ​ਗਰਾਸਿ​ਸਮਾਲੇ​ਕਰਤਾ​ਕੀਤਾ​ਅਪਣਾ​ਪਾਵਣਾ​॥੨॥​
ਹਰੇਕ ਸਾਹ ਦੇ ਨਾਲ ਹਰੇਕ ਗਿਰਾਹੀ ਦੇ ਨਾਲ (ਖਾਂਦਿਆਂ ਸਾਹ ਲੈਂਦਿਆਂ) ਕਰਤਾਰ ਨੂੰ ਆਪਣੇ ਹਿਰਦੇ ਵਿਚ ਸੰਭਾਲ ਰੱਖ। ਆਪਣੀ ਹੀ ਕੀਤੀ ਕਮਾਈ ਦਾ ਫਲ ਮਿਲਦਾ ਹੈ ॥੨॥
With every breath and morsel of food, the Creator takes care of His beings, who receive according to what they have done. ||2||
सासि गरासि समाले करता कीता अपणा पावणा ॥२॥
ਜਾ​ਤੇ​ਬਿਰਥਾ​ਕੋਊ​ਨਾਹੀ​॥​
ਜਿਸ (ਕਰਤਾਰ ਦੇ ਦਰ) ਤੋਂ ਕਦੇ ਕੋਈ ਖ਼ਾਲੀ ਨਹੀਂ ਮੁੜਦਾ,
No one returns empty-handed from Him;
जा ते बिरथा कोऊ नाही ॥
ਆਠ​ਪਹਰ​ਹਰਿ​ਰਖੁ​ਮਨ​ਮਾਹੀ​॥​
ਉਸ ਨੂੰ ਅੱਠੇ ਪਹਰ ਮਨ ਵਿਚ ਸਾਂਭ ਰੱਖ।
twenty-four hours a day, keep the Lord in your mind.
आठ पहर हरि रखु मन माही ॥