GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1083
Display Settings
Translations
ਮਿਰਤ​ਲੋਕ​ਪਇਆਲ​ਸਮੀਪਤ​ਅਸਥਿਰ​ਥਾਨੁ​ਜਿਸੁ​ਹੈ​ਅਭਗਾ​॥੧੨॥​
ਮਾਤ ਲੋਕ ਵਿਚ, ਪਤਾਲ ਵਿਚ (ਸਭ ਜੀਵਾਂ ਦੇ) ਨੇੜੇ ਹੈ। ਉਸ ਦਾ ਥਾਂ ਸਦਾ ਕਾਇਮ ਰਹਿਣ ਵਾਲਾ ਹੈ, ਕਦੇ ਟੁੱਟਣ ਵਾਲਾ ਨਹੀਂ ॥੧੨॥
He is near this world and the nether regions of the underworld; His Place is permanent, ever-stable and imperishable. ||12||
मिरत लोक पइआल समीपत असथिर थानु जिसु है अभगा ॥१२॥
ਪਤਿਤ​ਪਾਵਨ​ਦੁਖ​ਭੈ​ਭੰਜਨੁ​॥​
ਪਰਮਾਤਮਾ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ ਹੈ, (ਜੀਵਾਂ ਦੇ) ਸਾਰੇ ਦੁੱਖ ਸਾਰੇ ਡਰ ਦੂਰ ਕਰਨ ਵਾਲਾ ਹੈ,
The Purifier of sinners, the Destroyer of pain and fear.
पतित पावन दुख भै भंजनु ॥
ਅਹੰਕਾਰ​ਨਿਵਾਰਣੁ​ਹੈ​ਭਵ​ਖੰਡਨੁ​॥​
ਅਹੰਕਾਰ ਦੂਰ ਕਰਨ ਵਾਲਾ ਹੈ ਅਤੇ ਜਨਮ ਮਰਨ ਦਾ ਗੇੜ ਨਾਸ ਕਰਨ ਵਾਲਾ ਹੈ।
The Eliminator of egotism, the Eradicator of coming and going.
अहंकार निवारणु है भव खंडनु ॥
ਭਗਤੀ​ਤੋਖਿਤ​ਦੀਨ​ਕ੍ਰਿਪਾਲਾ​ਗੁਣੇ​ਨ​ਕਿਤ​ਹੀ​ਹੈ​ਭਿਗਾ​॥੧੩॥​
ਦੀਨਾਂ ਉੱਤੇ ਕਿਰਪਾ ਕਰਨ ਵਾਲਾ ਪ੍ਰਭੂ ਭਗਤੀ ਨਾਲ ਖ਼ੁਸ਼ ਹੁੰਦਾ ਹੈ, ਕਿਸੇ ਭੀ ਹੋਰ ਗੁਣ ਨਾਲ ਨਹੀਂ ਪਤੀਜਦਾ ॥੧੩॥
He is pleased with devotional worship, and merciful to the meek; He cannot be appeased by any other qualities. ||13||
भगती तोखित दीन क्रिपाला गुणे न कित ही है भिगा ॥१३॥
ਨਿਰੰਕਾਰੁ​ਅਛਲ​ਅਡੋਲੋ​॥​
ਆਕਾਰ-ਰਹਿਤ ਪਰਮਾਤਮਾ ਨੂੰ ਮਾਇਆ ਛਲ ਨਹੀਂ ਸਕਦੀ, (ਮਾਇਆ ਦੇ ਹੱਲਿਆਂ ਅੱਗੇ) ਉਹ ਡੋਲਣ ਵਾਲਾ ਨਹੀਂ ਹੈ।
The Formless Lord is undeceivable and unchanging.
निरंकारु अछल अडोलो ॥
ਜੋਤਿ​ਸਰੂਪੀ​ਸਭੁ​ਜਗੁ​ਮਉਲੋ​॥​
ਉਹ ਨਿਰਾ ਨੂਰ ਹੀ ਨੂਰ ਹੈ (ਉਸ ਦੇ ਨੂਰ ਨਾਲ) ਸਾਰਾ ਜਗਤ ਖਿੜ ਰਿਹਾ ਹੈ।
He is the Embodiment of Light; through Him, the whole world blossoms forth.
जोति सरूपी सभु जगु मउलो ॥
ਸੋ​ਮਿਲੈ​ਜਿਸੁ​ਆਪਿ​ਮਿਲਾਏ​ਆਪਹੁ​ਕੋਇ​ਨ​ਪਾਵੈਗਾ​॥੧੪॥​
(ਉਸ ਪਰਮਾਤਮਾ ਨੂੰ ਉਹੀ ਮਨੁੱਖ (ਹੀ) ਮਿਲ ਸਕਦਾ ਹੈ, ਜਿਸ ਨੂੰ ਉਹ ਆਪ ਮਿਲਾਂਦਾ ਹੈ। (ਉਸ ਦੀ ਮਿਹਰ ਤੋਂ ਬਿਨਾ ਨਿਰੇ) ਆਪਣੇ ਉੱਦਮ ਨਾਲ ਕੋਈ ਭੀ ਮਨੁੱਖ ਉਸ ਨੂੰ ਮਿਲ ਨਹੀਂ ਸਕਦਾ ॥੧੪॥
He alone unites with Him, whom He unites with Himself. No one can attain the Lord by himself. ||14||
सो मिलै जिसु आपि मिलाए आपहु कोइ न पावैगा ॥१४॥
ਆਪੇ​ਗੋਪੀ​ਆਪੇ​ਕਾਨਾ​॥​
ਪਰਮਾਤਮਾ ਆਪ ਹੀ ਗੋਪੀਆਂ ਹੈ, ਆਪ ਹੀ ਕ੍ਰਿਸ਼ਨ ਹੈ।
He Himself is the milk-maid, and He Himself is Krishna.
आपे गोपी आपे काना ॥
ਆਪੇ​ਗਊ​ਚਰਾਵੈ​ਬਾਨਾ​॥​
ਪ੍ਰਭੂ ਆਪ ਹੀ ਗਊਆਂ ਨੂੰ ਬਿੰਦ੍ਰਾਬਨ ਵਿਚ ਚਾਰਦਾ ਹੈ।
He Himself grazes the cows in the forest.
आपे गऊ चरावै बाना ॥
ਆਪਿ​ਉਪਾਵਹਿ​ਆਪਿ​ਖਪਾਵਹਿ​ਤੁਧੁ​ਲੇਪੁ​ਨਹੀ​ਇਕੁ​ਤਿਲੁ​ਰੰਗਾ​॥੧੫॥​
ਹੇ ਪ੍ਰਭੂ! ਤੂੰ ਆਪ ਹੀ (ਜੀਵਾਂ ਨੂੰ) ਪੈਦਾ ਕਰਦਾ ਹੈਂ, ਆਪ ਹੀ ਨਾਸ ਕਰਦਾ ਹੈਂ। ਦੁਨੀਆ ਦੇ ਰੰਗ-ਤਮਾਸ਼ਿਆਂ ਦਾ ਤੇਰੇ ਉਤੇ ਰਤਾ ਭੀ ਅਸਰ ਨਹੀਂ ਹੁੰਦਾ ॥੧੫॥
You Yourself create, and You Yourself destroy. Not even a particle of filth attaches to You. ||15||
आपि उपावहि आपि खपावहि तुधु लेपु नही इकु तिलु रंगा ॥१५॥
ਏਕ​ਜੀਹ​ਗੁਣ​ਕਵਨ​ਬਖਾਨੈ​॥​
ਹੇ ਪ੍ਰਭੂ! (ਮੇਰੀ) ਇੱਕ ਜੀਭ (ਤੇਰੇ) ਕਿਹੜੇ ਕਿਹੜੇ ਗੁਣ ਬਿਆਨ ਕਰ ਸਕਦੀ ਹੈ?
Which of Your Glorious Virtues can I chant with my one tongue?
एक जीह गुण कवन बखानै ॥
ਸਹਸ​ਫਨੀ​ਸੇਖ​ਅੰਤੁ​ਨ​ਜਾਨੈ​॥​
ਹਜ਼ਾਰ ਫਣਾਂ ਵਾਲਾ ਸ਼ੇਸ਼ਨਾਗ (ਭੀ) (ਤੇਰੇ ਗੁਣਾਂ ਦਾ) ਅੰਤ ਨਹੀਂ ਜਾਣਦਾ।
Even the thousand-headed serpent does not know Your limit.
सहस फनी सेख अंतु न जानै ॥
ਨਵਤਨ​ਨਾਮ​ਜਪੈ​ਦਿਨੁ​ਰਾਤੀ​ਇਕੁ​ਗੁਣੁ​ਨਾਹੀ​ਪ੍ਰਭ​ਕਹਿ​ਸੰਗਾ​॥੧੬॥​
ਉਹ ਦਿਨ ਰਾਤ (ਤੇਰੇ) ਨਵੇਂ ਨਵੇਂ ਨਾਮ ਜਪਦਾ ਹੈ, ਪਰ, ਹੇ ਪ੍ਰਭੂ! ਉਹ ਤੇਰਾ ਇੱਕ ਭੀ ਗੁਣ ਬਿਆਨ ਨਹੀਂ ਕਰ ਸਕਦਾ ॥੧੬॥
One may chant new names for You day and night, but even so, O God, no one can describe even one of Your Glorious Virtues. ||16||
नवतन नाम जपै दिनु राती इकु गुणु नाही प्रभ कहि संगा ॥१६॥
ਓਟ​ਗਹੀ​ਜਗਤ​ਪਿਤ​ਸਰਣਾਇਆ​॥​
ਹੇ ਜਗਤ ਦੇ ਪਿਤਾ! ਮੈਂ ਤੇਰੀ ਓਟ ਲਈ ਹੈ, ਮੈਂ ਤੇਰੀ ਸਰਨ ਆਇਆ ਹਾਂ।
I have grasped the Support, and entered the Sanctuary of the Lord, the Father of the world.
ओट गही जगत पित सरणाइआ ॥
ਭੈ​ਭਇਆਨਕ​ਜਮਦੂਤ​ਦੁਤਰ​ਹੈ​ਮਾਇਆ​॥​
ਜਮਦੂਤ ਬੜੇ ਡਰਾਉਣੇ ਹਨ, ਬੜੇ ਡਰ ਦੇ ਰਹੇ ਹਨ। ਮਾਇਆ (ਇਕ ਅਜਿਹਾ ਸਮੁੰਦਰ ਹੈ ਜਿਸ) ਵਿਚੋਂ ਪਾਰ ਲੰਘਣਾ ਔਖਾ ਹੈ।
The Messenger of Death is terrifying and horrendous, and sea of Maya is impassable.
भै भइआनक जमदूत दुतर है माइआ ॥
ਹੋਹੁ​ਕ੍ਰਿਪਾਲ​ਇਛਾ​ਕਰਿ​ਰਾਖਹੁ​ਸਾਧ​ਸੰਤਨ​ਕੈ​ਸੰਗਿ​ਸੰਗਾ​॥੧੭॥​
ਹੇ ਪ੍ਰਭੂ! ਦਇਆਵਾਨ ਹੋਹੁ, ਮੈਨੂੰ ਕਿਰਪਾ ਕਰ ਕੇ ਸਾਧ ਸੰਗਤ ਵਿਚ ਰੱਖ ॥੧੭॥
Please be merciful, Lord, and save me, if it is Your Will; please lead me to join with the Saadh Sangat, the Company of the Holy. ||17||
होहु क्रिपाल इछा करि राखहु साध संतन कै संगि संगा ॥१७॥
ਦ੍ਰਿਸਟਿਮਾਨ​ਹੈ​ਸਗਲ​ਮਿਥੇਨਾ​॥​
ਹੇ ਗੋਬਿੰਦ! ਇਹ ਦਿੱਸਦਾ ਪਸਾਰਾ ਸਭ ਨਾਸਵੰਤ ਹੈ।
All that is seen is an illusion.
द्रिसटिमान है सगल मिथेना ॥
ਇਕੁ​ਮਾਗਉ​ਦਾਨੁ​ਗੋਬਿਦ​ਸੰਤ​ਰੇਨਾ​॥​
ਮੈਂ (ਤੇਰੇ ਪਾਸੋਂ) ਇਕ (ਇਹ) ਦਾਨ ਮੰਗਦਾ ਹਾਂ (ਕਿ ਮੈਨੂੰ) ਸੰਤ ਜਨਾਂ ਦੇ ਚਰਨਾਂ ਦੀ ਧੂੜ (ਮਿਲੇ)।
I beg for this one gift, for the dust of the feet of the Saints, O Lord of the Universe.
इकु मागउ दानु गोबिद संत रेना ॥
ਮਸਤਕਿ​ਲਾਇ​ਪਰਮ​ਪਦੁ​ਪਾਵਉ​ਜਿਸੁ​ਪ੍ਰਾਪਤਿ​ਸੋ​ਪਾਵੈਗਾ​॥੧੮॥​
(ਇਹ ਧੂੜ) ਮੈਂ (ਆਪਣੇ) ਮੱਥੇ ਉੱਤੇ ਲਾ ਕੇ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰਾਂ। ਜਿਸ ਦੇ ਭਾਗਾਂ ਵਿਚ ਤੂੰ ਜਿਸ ਚਰਨ-ਧੂੜ ਦੀ ਪ੍ਰਾਪਤੀ ਲਿਖੀ ਹੈ ਉਹੀ ਹਾਸਲ ਕਰ ਸਕਦਾ ਹੈ ॥੧੮॥
Applying it to my forehead, I obtain the supreme status; he alone obtains it, unto whom You give it. ||18||
मसतकि लाइ परम पदु पावउ जिसु प्रापति सो पावैगा ॥१८॥
ਜਿਨ​ਕਉ​ਕ੍ਰਿਪਾ​ਕਰੀ​ਸੁਖਦਾਤੇ​॥​
ਹੇ ਸੁਖਾਂ ਦੇ ਦੇਣ ਵਾਲੇ! ਜਿਨ੍ਹਾਂ ਉਤੇ ਤੂੰ ਮਿਹਰ ਕਰਦਾ ਹੈਂ,
Those, unto whom the Lord, the Giver of peace, grants His Mercy,
जिन कउ क्रिपा करी सुखदाते ॥
ਤਿਨ​ਸਾਧੂ​ਚਰਣ​ਲੈ​ਰਿਦੈ​ਪਰਾਤੇ​॥​
ਉਹ ਗੁਰੂ ਦੇ ਚਰਨਾਂ ਨੂੰ ਆਪਣੇ ਹਿਰਦੇ ਵਿਚ ਪ੍ਰੋ ਲੈਂਦੇ ਹਨ।
grasp the feet of the Holy, and weave them into their hearts.
तिन साधू चरण लै रिदै पराते ॥
ਸਗਲ​ਨਾਮ​ਨਿਧਾਨੁ​ਤਿਨ​ਪਾਇਆ​ਅਨਹਦ​ਸਬਦ​ਮਨਿ​ਵਾਜੰਗਾ​॥੧੯॥​
ਉਹਨਾਂ ਨੂੰ ਸਾਰੇ ਖ਼ਜ਼ਾਨਿਆਂ ਤੋਂ ਸ੍ਰੇਸ਼ਟ ਨਾਮ-ਖ਼ਜ਼ਾਨਾ ਮਿਲ ਜਾਂਦਾ ਹੈ। ਉਹਨਾਂ ਦੇ ਮਨ ਵਿਚ (ਮਾਨੋ) ਇਕ-ਰਸ ਵਾਜੇ ਵੱਜਣ ਲੱਗ ਪੈਂਦੇ ਹਨ ॥੧੯॥
They obtain all the wealth of the Naam, the Name of the Lord; the unstruck sound current of the Shabad vibrates and resounds within their minds. ||19||
सगल नाम निधानु तिन पाइआ अनहद सबद मनि वाजंगा ॥१९॥
ਕਿਰਤਮ​ਨਾਮ​ਕਥੇ​ਤੇਰੇ​ਜਿਹਬਾ​॥​
ਹੇ ਪ੍ਰਭੂ! (ਸਾਡੀ ਜੀਵਾਂ ਦੀ) ਜੀਭ ਤੇਰੇ ਉਹ ਨਾਮ ਉਚਾਰਦੀ ਹੈ ਜੋ ਨਾਮ (ਤੇਰੇ ਗੁਣ ਵੇਖ ਵੇਖ ਕੇ ਜੀਵਾਂ ਨੇ) ਬਣਾਏ ਹੋਏ ਹਨ।
With my tongue I chant the Names given to You.
किरतम नाम कथे तेरे जिहबा ॥
ਸਤਿ​ਨਾਮੁ​ਤੇਰਾ​ਪਰਾ​ਪੂਰਬਲਾ​॥​
ਪਰ 'ਸਤਿਨਾਮੁ' ਤੇਰਾ ਮੁੱਢ-ਕਦੀਮਾਂ ਦਾ ਨਾਮ ਹੈ (ਭਾਵ, ਤੂੰ 'ਹੋਂਦ ਵਾਲਾ' ਹੈਂ, ਤੇਰੀ ਇਹ 'ਹੋਂਦ' ਜਗਤ-ਰਚਨਾ ਤੋਂ ਪਹਿਲਾਂ ਭੀ ਮੌਜੂਦ ਸੀ)।
'Sat Naam' is Your perfect, primal Name.
सति नामु तेरा परा पूरबला ॥
ਕਹੁ​ਨਾਨਕ​ਭਗਤ​ਪਏ​ਸਰਣਾਈ​ਦੇਹੁ​ਦਰਸੁ​ਮਨਿ​ਰੰਗੁ​ਲਗਾ​॥੨੦॥​
ਨਾਨਕ ਆਖਦਾ ਹੈ- (ਹੇ ਪ੍ਰਭੂ!) ਤੇਰੇ ਭਗਤ ਤੇਰੀ ਸਰਨ ਪਏ ਰਹਿੰਦੇ ਹਨ, ਤੂੰ ਉਹਨਾਂ ਨੂੰ ਦਰਸਨ ਦੇਂਦਾ ਹੈਂ, ਉਹਨਾਂ ਦੇ ਮਨ ਵਿਚ ਆਨੰਦ ਬਣਿਆ ਰਹਿੰਦਾ ਹੈ ॥੨੦॥
Says Nanak, Your devotees have entered Your Sanctuary. Please bestow the Blessed Vision of Your Darshan; their minds are filled with love for You. ||20||
कहु नानक भगत पए सरणाई देहु दरसु मनि रंगु लगा ॥२०॥
ਤੇਰੀ​ਗਤਿ​ਮਿਤਿ​ਤੂਹੈ​ਜਾਣਹਿ​॥​
ਹੇ ਪ੍ਰਭੂ! ਤੂੰ ਕਿਹੋ ਜਿਹਾ ਹੈਂ ਤੇ ਕੇਡਾ ਵੱਡਾ ਹੈਂ-ਇਹ ਗੱਲ ਤੂੰ ਆਪ ਹੀ ਜਾਣਦਾ ਹੈਂ।
You alone know Your state and extent.
तेरी गति मिति तूहै जाणहि ॥
ਤੂ​ਆਪੇ​ਕਥਹਿ​ਤੈ​ਆਪਿ​ਵਖਾਣਹਿ​॥​
ਆਪਣੀ 'ਗਤਿ ਮਿਤਿ' ਤੂੰ ਦੱਸ ਸਕਦਾ ਹੈਂ ਤੇ ਆਪ ਹੀ ਬਿਆਨ ਕਰ ਸਕਦਾ ਹੈਂ।
You Yourself speak, and You Yourself describe it.
तू आपे कथहि तै आपि वखाणहि ॥
ਨਾਨਕ​ਦਾਸੁ​ਦਾਸਨ​ਕੋ​ਕਰੀਅਹੁ​ਹਰਿ​ਭਾਵੈ​ਦਾਸਾ​ਰਾਖੁ​ਸੰਗਾ​॥੨੧॥੨॥੧੧॥​
ਹੇ ਪ੍ਰਭੂ! ਨਾਨਕ ਨੂੰ ਆਪਣੇ ਦਾਸਾਂ ਦਾ ਦਾਸ ਬਣਾਈ ਰੱਖ। ਤੇ, ਹੇ ਹਰੀ! ਜੇ ਤੇਰੀ ਮਿਹਰ ਹੋਵੇ ਤਾਂ (ਨਾਨਕ ਨੂੰ) ਆਪਣੇ ਦਾਸਾਂ ਦੀ ਸੰਗਤ ਵਿਚ ਰੱਖ ॥੨੧॥੨॥੧੧॥
Please make Nanak the slave of Your slaves, O Lord; as it pleases Your Will, please keep him with Your slaves. ||21||2||11||
नानक दासु दासन को करीअहु हरि भावै दासा राखु संगा ॥२१॥२॥११॥
ਮਾਰੂ​ਮਹਲਾ​੫​॥​
Maaroo, Fifth Mahalaa:
मारू महला ५ ॥
ਅਲਹ​ਅਗਮ​ਖੁਦਾਈ​ਬੰਦੇ​॥​
ਹੇ ਅੱਲਾ ਦੇ ਬੰਦੇ! ਹੇ ਅਪਹੁੰਚ ਰੱਬ ਦੇ ਬੰਦੇ! ਹੇ ਖ਼ੁਦਾ ਦੇ ਬੰਦੇ!
O slave of the inaccessible Lord God Allah,
अलह अगम खुदाई बंदे ॥
ਛੋਡਿ​ਖਿਆਲ​ਦੁਨੀਆ​ਕੇ​ਧੰਧੇ​॥​
(ਨਿਰੇ) ਦੁਨੀਆ ਵਾਲੇ ਖ਼ਿਆਲ ਛੱਡ ਦੇਹ, (ਨਿਰੇ) ਦੁਨੀਆ ਦੇ ਝੰਬੇਲੇ ਛੱਡ ਦੇਹ।
forsake thoughts of worldly entanglements.
छोडि खिआल दुनीआ के धंधे ॥
ਹੋਇ​ਪੈ​ਖਾਕ​ਫਕੀਰ​ਮੁਸਾਫਰੁ​ਇਹੁ​ਦਰਵੇਸੁ​ਕਬੂਲੁ​ਦਰਾ​॥੧॥​
ਰੱਬ ਦੇ ਫ਼ਕੀਰਾਂ ਦੇ ਪੈਰਾਂ ਦੀ ਖ਼ਾਕ ਹੋ ਕੇ (ਦੁਨੀਆ ਵਿਚ) ਮੁਸਾਫ਼ਰ ਬਣਿਆ ਰਹੁ। ਇਹੋ ਜਿਹਾ ਫ਼ਕੀਰ ਰੱਬ ਦੇ ਦਰ ਤੇ ਕਬੂਲ ਹੋ ਜਾਂਦਾ ਹੈ ॥੧॥
Become the dust of the feet of the humble fakeers, and consider yourself a traveller on this journey. O saintly dervish, you shall be approved in the Court of the Lord. ||1||
होइ पै खाक फकीर मुसाफरु इहु दरवेसु कबूलु दरा ॥१॥
ਸਚੁ​ਨਿਵਾਜ​ਯਕੀਨ​ਮੁਸਲਾ​॥​
ਹੇ ਖ਼ੁਦਾ ਦੇ ਬੰਦੇ! ਸਦਾ ਕਾਇਮ ਰਹਿਣ ਵਾਲੇ ਰੱਬ ਦੇ ਨਾਮ (ਦੀ ਯਾਦ) ਨੂੰ (ਆਪਣੀ) ਨਿਮਾਜ਼ ਬਣਾ। ਰੱਬ ਉਤੇ ਭਰੋਸਾ-ਇਹ ਤੇਰਾ ਮੁਸੱਲਾ ਹੋਵੇ।
Let Truth be your prayer, and faith your prayer-mat.
सचु निवाज यकीन मुसला ॥
ਮਨਸਾ​ਮਾਰਿ​ਨਿਵਾਰਿਹੁ​ਆਸਾ​॥​
ਹੇ ਖ਼ੁਦਾ ਦੇ ਫ਼ਕੀਰ! (ਆਪਣੇ ਅੰਦਰੋਂ) ਮਨ ਦਾ ਫੁਰਨਾ ਮਾਰ ਕੇ ਮੁਕਾ ਦੇਹ-ਇਸ ਨੂੰ ਸੋਟਾ ਬਣਾ।
Subdue your desires, and overcome your hopes.
मनसा मारि निवारिहु आसा ॥
ਦੇਹ​ਮਸੀਤਿ​ਮਨੁ​ਮਉਲਾਣਾ​ਕਲਮ​ਖੁਦਾਈ​ਪਾਕੁ​ਖਰਾ​॥੨॥​
(ਤੇਰਾ ਇਹ) ਸਰੀਰ (ਤੇਰੀ) ਮਸੀਤ ਹੋਵੇ, (ਤੇਰਾ) ਮਨ (ਉਸ ਮਸੀਤ ਵਿਚ) ਮੁੱਲਾਂ (ਬਣਿਆ ਰਹੇ)। (ਇਸ ਮਨ ਨੂੰ ਸਦਾ) ਪਵਿੱਤਰ ਤੇ ਸਾਫ਼ ਰੱਖ-ਇਹ ਤੇਰੇ ਵਾਸਤੇ ਖ਼ੁਦਾਈ ਕਲਮਾ ਹੈ ॥੨॥
Let your body be the mosque, and your mind the priest. Let true purity be God's Word for you. ||2||
देह मसीति मनु मउलाणा कलम खुदाई पाकु खरा ॥२॥
ਸਰਾ​ਸਰੀਅਤਿ​ਲੇ​ਕੰਮਾਵਹੁ​॥​
ਹੇ ਖ਼ੁਦਾ ਦੇ ਬੰਦੇ! (ਖ਼ੁਦਾ ਦਾ ਨਾਮ) ਲੈ ਕੇ ਬੰਦਗੀ ਦੀ ਕਮਾਈ ਕਰਿਆ ਕਰ-ਇਹ ਹੈ ਅਸਲ ਸ਼ਰਹ ਸ਼ਰੀਅਤਿ (ਬਾਹਰਲੀ ਧਾਰਮਿਕ ਰਹਿਣੀ)।
Let your practice be to live the spiritual life.
सरा सरीअति ले कंमावहु ॥
ਤਰੀਕਤਿ​ਤਰਕ​ਖੋਜਿ​ਟੋਲਾਵਹੁ​॥​
ਹੇ ਰੱਬ ਦੇ ਬੰਦੇ! (ਆਪਾ-ਭਾਵ) ਤਿਆਗ ਕੇ (ਆਪਣੇ ਅੰਦਰ-ਵੱਸਦੇ ਰੱਬ ਨੂੰ) ਖੋਜ ਕੇ ਲੱਭ-ਇਹ ਹੈ ਮਨ ਨੂੰ ਸਾਫ਼ ਰੱਖਣ ਦਾ ਤਰੀਕਾ।
Let your spiritual cleansing be to renounce the world and seek God.
तरीकति तरक खोजि टोलावहु ॥
ਮਾਰਫਤਿ​ਮਨੁ​ਮਾਰਹੁ​ਅਬਦਾਲਾ​ਮਿਲਹੁ​ਹਕੀਕਤਿ​ਜਿਤੁ​ਫਿਰਿ​ਨ​ਮਰਾ​॥੩॥​
ਹੇ ਅਬਦਾਲ ਫ਼ਕੀਰ! ਆਪਣੇ ਮਨ ਨੂੰ ਵੱਸ ਵਿਚ ਰੱਖ-ਇਹ ਹੈ ਮਾਰਫ਼ਤਿ (ਆਤਮਕ ਜੀਵਨ ਦੀ ਸੂਝ)। ਰੱਬ ਨਾਲ ਮਿਲਿਆ ਰਹੁ-ਇਹ ਹੈ ਹਕੀਕਤਿ (ਚੌਥਾ ਪਦ)। (ਇਹ ਹਕੀਕਤਿ ਐਸੀ ਹੈ ਕਿ) ਇਸ ਦੀ ਰਾਹੀਂ ਮੁੜ ਆਤਮਕ ਮੌਤ ਨਹੀਂ ਹੁੰਦੀ ॥੩॥
Let control of the mind be your spiritual wisdom, O holy man; meeting with God, you shall never die again. ||3||
मारफति मनु मारहु अबदाला मिलहु हकीकति जितु फिरि न मरा ॥३॥
ਕੁਰਾਣੁ​ਕਤੇਬ​ਦਿਲ​ਮਾਹਿ​ਕਮਾਹੀ​॥​
ਹੇ ਖ਼ੁਦਾ ਦੇ ਬੰਦੇ! ਆਪਣੇ ਦਿਲ ਵਿਚ ਖ਼ੁਦਾ ਦੇ ਨਾਮ ਦੀ ਯਾਦ ਦੀ ਕਮਾਈ ਕਰਦਾ ਰਹੁ-ਇਹ ਹੈ ਕੁਰਾਨ, ਹੈ ਇਹ ਹੈ ਕਤੇਬਾਂ ਦੀ ਤਾਲੀਮ।
Practice within your heart the teachings of the Koran and the Bible;
कुराणु कतेब दिल माहि कमाही ॥
ਦਸ​ਅਉਰਾਤ​ਰਖਹੁ​ਬਦ​ਰਾਹੀ​॥​
ਹੇ ਖ਼ੁਦਾ ਦੇ ਬੰਦੇ! ਆਪਣੇ ਦਸ ਹੀ ਇੰਦ੍ਰਿਆਂ ਨੂੰ ਭੈੜੇ ਰਸਤੇ ਤੋਂ ਰੋਕ ਰੱਖ।
restrain the ten sensory organs from straying into evil.
दस अउरात रखहु बद राही ॥
ਪੰਚ​ਮਰਦ​ਸਿਦਕਿ​ਲੇ​ਬਾਧਹੁ​ਖੈਰਿ​ਸਬੂਰੀ​ਕਬੂਲ​ਪਰਾ​॥੪॥​
ਸਿਦਕ ਦੀ ਮਦਦ ਨਾਲ ਪੰਜ ਕਾਮਾਦਿਕ ਸੂਰਮਿਆਂ ਨੂੰ ਫੜ ਕੇ ਬੰਨ੍ਹ ਰੱਖ। ਸੰਤੋਖ ਦੇ ਖ਼ੈਰ ਦੀ ਬਰਕਤਿ ਨਾਲ ਤੂੰ ਖ਼ੁਦਾ ਦੇ ਦਰ ਤੇ ਕਬੂਲ ਹੋ ਜਾਹਿਂਗਾ ॥੪॥
Tie up the five demons of desire with faith, charity and contentment, and you shall be acceptable. ||4||
पंच मरद सिदकि ले बाधहु खैरि सबूरी कबूल परा ॥४॥
ਮਕਾ​ਮਿਹਰ​ਰੋਜਾ​ਪੈ​ਖਾਕਾ​॥​
ਹੇ ਖ਼ੁਦਾ ਦੇ ਬੰਦੇ! (ਦਿਲ ਵਿਚ ਸਭਨਾਂ ਵਾਸਤੇ) ਤਰਸ ਨੂੰ (ਹੱਜ-ਅਸਥਾਨ) ਮੱਕਾ (ਸਮਝ)। (ਸਭ ਦੇ) ਪੈਰਾਂ ਦੀ ਖ਼ਾਕ ਹੋਏ ਰਹਿਣਾ (ਅਸਲ) ਰੋਜ਼ਾ ਹੈ।
Let compassion be your Mecca, and the dust of the feet of the holy your fast.
मका मिहर रोजा पै खाका ॥
ਭਿਸਤੁ​ਪੀਰ​ਲਫਜ​ਕਮਾਇ​ਅੰਦਾਜਾ​॥​
ਗੁਰੂ ਦੇ ਬਚਨਾਂ ਉਤੇ ਪੂਰੇ ਤੌਰ ਤੇ ਤੁਰਨਾ-ਇਹ ਹੈ ਬਹਿਸ਼ਤ।
Let Paradise be your practice of the Prophet's Word.
भिसतु पीर लफज कमाइ अंदाजा ॥
ਹੂਰ​ਨੂਰ​ਮੁਸਕੁ​ਖੁਦਾਇਆ​ਬੰਦਗੀ​ਅਲਹ​ਆਲਾ​ਹੁਜਰਾ​॥੫॥​
ਖ਼ੁਦਾ ਦੇ ਨੂਰ ਦਾ ਜ਼ਹੂਰ ਹੀ ਹੂਰਾਂ ਹਨ, ਖ਼ੁਦਾ ਦੀ ਬੰਦਗੀ ਹੀ ਕਸਤੂਰੀ ਹੈ। ਖ਼ੁਦਾ ਦੀ ਬੰਦਗੀ ਹੀ ਸਭ ਤੋਂ ਵਧੀਆ ਹੁਜਰਾ ਹੈ (ਜਿੱਥੇ ਮਨ ਵਿਕਾਰਾਂ ਵੱਲੋਂ ਹਟ ਕੇ ਇੱਕ ਟਿਕਾਣੇ ਤੇ ਰਹਿ ਸਕਦਾ ਹੈ) ॥੫॥
God is the beauty, the light and the fragrance. Meditation on Allah is the secluded meditation chamber. ||5||
हूर नूर मुसकु खुदाइआ बंदगी अलह आला हुजरा ॥५॥