GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1071
Display Settings
Translations
ਵਿਚਿ​ਹਉਮੈ​ਸੇਵਾ​ਥਾਇ​ਨ​ਪਾਏ​॥​
ਹਉਮੈ-ਅਹੰਕਾਰ ਵਿਚ ਕੀਤੀ ਹੋਈ ਸੇਵਾ-ਭਗਤੀ ਪਰਵਾਨ ਨਹੀਂ ਹੁੰਦੀ,
One who serves in egotism is not accepted or approved.
विचि हउमै सेवा थाइ न पाए ॥
ਜਨਮਿ​ਮਰੈ​ਫਿਰਿ​ਆਵੈ​ਜਾਏ​॥​
ਉਹ ਮਨੁੱਖ (ਤਾਂ ਸਗੋਂ) ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ।
Such a person is born, only to die again, and come and go in reincarnation.
जनमि मरै फिरि आवै जाए ॥
ਸੋ​ਤਪੁ​ਪੂਰਾ​ਸਾਈ​ਸੇਵਾ​ਜੋ​ਹਰਿ​ਮੇਰੇ​ਮਨਿ​ਭਾਣੀ​ਹੇ​॥੧੧॥​
ਉਹੀ ਹੈ ਪੂਰਾ ਤਪ, ਉਹੀ ਹੈ ਸੇਵਾ-ਭਗਤੀ, ਜਿਹੜੀ ਮੇਰੇ ਪ੍ਰਭੂ ਦੇ ਮਨ ਵਿਚ ਪਿਆਰੀ ਲੱਗਦੀ ਹੈ (ਪ੍ਰਭੂ ਦੀ ਰਜ਼ਾ ਵਿਚ ਤੁਰਨਾ ਹੀ ਸਹੀ ਰਸਤਾ ਹੈ) ॥੧੧॥
Perfect is that penance and that service, which is pleasing to the Mind of my Lord. ||11||
सो तपु पूरा साई सेवा जो हरि मेरे मनि भाणी हे ॥११॥
ਹਉ​ਕਿਆ​ਗੁਣ​ਤੇਰੇ​ਆਖਾ​ਸੁਆਮੀ​॥​
ਹੇ ਮੇਰੇ ਮਾਲਕ! ਮੈਂ ਤੇਰੇ ਕਿਹੜੇ ਕਿਹੜੇ ਗੁਣ ਬਿਆਨ ਕਰਾਂ?
What Glorious Virtues of Yours should I chant, O my Lord and Master?
हउ किआ गुण तेरे आखा सुआमी ॥
ਤੂ​ਸਰਬ​ਜੀਆ​ਕਾ​ਅੰਤਰਜਾਮੀ​॥​
ਤੂੰ ਸਭ ਜੀਵਾਂ ਦੇ ਦਿਲ ਦੀ ਜਾਣਨ ਵਾਲਾ ਹੈਂ।
You are the Inner-knower, the Searcher of all souls.
तू सरब जीआ का अंतरजामी ॥
ਹਉ​ਮਾਗਉ​ਦਾਨੁ​ਤੁਝੈ​ਪਹਿ​ਕਰਤੇ​ਹਰਿ​ਅਨਦਿਨੁ​ਨਾਮੁ​ਵਖਾਣੀ​ਹੇ​॥੧੨॥​
ਹੇ ਕਰਤਾਰ! ਮੈਂ ਤੇਰੇ ਹੀ ਪਾਸੋਂ ਇਹ ਦਾਨ ਮੰਗਦਾ ਹਾਂ ਕਿ ਮੈਂ ਹਰ ਵੇਲੇ ਤੇਰਾ ਨਾਮ ਉਚਾਰਦਾ ਰਹਾਂ ॥੧੨॥
I beg for blessings from You, O Creator Lord; I repeat Your Name night and day. ||12||
हउ मागउ दानु तुझै पहि करते हरि अनदिनु नामु वखाणी हे ॥१२॥
ਕਿਸ​ਹੀ​ਜੋਰੁ​ਅਹੰਕਾਰ​ਬੋਲਣ​ਕਾ​॥​
ਕਿਸੇ ਦੇ ਅੰਦਰ ਚੰਗਾ ਬੋਲ ਸਕਣ ਦੇ ਅਹੰਕਾਰ ਦਾ ਤਾਣ ਹੈ।
Some speak in egotistical power.
किस ही जोरु अहंकार बोलण का ॥
ਕਿਸ​ਹੀ​ਜੋਰੁ​ਦੀਬਾਨ​ਮਾਇਆ​ਕਾ​॥​
ਕਿਸੇ ਨੂੰ ਮਾਇਆ ਦੇ ਆਸਰੇ ਦਾ ਤਾਣ ਹੈ।
Some have the power of authority and Maya.
किस ही जोरु दीबान माइआ का ॥
ਮੈ​ਹਰਿ​ਬਿਨੁ​ਟੇਕ​ਧਰ​ਅਵਰ​ਨ​ਕਾਈ​ਤੂ​ਕਰਤੇ​ਰਾਖੁ​ਮੈ​ਨਿਮਾਣੀ​ਹੇ​॥੧੩॥​
ਮੈਨੂੰ ਪਰਮਾਤਮਾ ਤੋਂ ਬਿਨਾ ਕੋਈ ਆਸਰਾ ਨਹੀਂ ਕੋਈ ਸਹਾਰਾ ਨਹੀਂ। ਹੇ ਕਰਤਾਰ! ਮੇਰੀ ਨਿਮਾਣੀ ਦੀ ਰੱਖਿਆ ਤੂੰ ਹੀ ਕਰ ॥੧੩॥
I have no other Support at all, except the Lord. O Creator Lord, please save me, meek and dishonored. ||13||
मै हरि बिनु टेक धर अवर न काई तू करते राखु मै निमाणी हे ॥१३॥
ਨਿਮਾਣੇ​ਮਾਣੁ​ਕਰਹਿ​ਤੁਧੁ​ਭਾਵੈ​॥​
ਹੇ ਸੁਆਮੀ! ਤੂੰ ਨਿਮਾਣੇ ਦਾ ਮਾਣ ਹੈਂ। ਜੋ ਤੈਨੂੰ ਚੰਗਾ ਲੱਗਦਾ ਹੈ, ਉਹੀ ਤੂੰ ਕਰਦਾ ਹੈਂ।
You bless the meek and dishonored with honor, as it pleases You, O Lord.
निमाणे माणु करहि तुधु भावै ॥
ਹੋਰ​ਕੇਤੀ​ਝਖਿ​ਝਖਿ​ਆਵੈ​ਜਾਵੈ​॥​
(ਤੇਰੀ ਰਜ਼ਾ ਤੋਂ ਲਾਂਭੇ ਜਾਣ ਦਾ ਜਤਨ ਕਰ ਕੇ) ਬੇਅੰਤ ਲੁਕਾਈ ਖ਼ੁਆਰ ਹੋ ਹੋ ਕੇ ਜਨਮ ਮਰਨ ਦੇ ਗੇੜ ਵਿਚ ਪੈਂਦੀ ਹੈ।
Many others argue in conflict, coming and going in reincarnation.
होर केती झखि झखि आवै जावै ॥
ਜਿਨ​ਕਾ​ਪਖੁ​ਕਰਹਿ​ਤੂ​ਸੁਆਮੀ​ਤਿਨ​ਕੀ​ਊਪਰਿ​ਗਲ​ਤੁਧੁ​ਆਣੀ​ਹੇ​॥੧੪॥​
ਹੇ ਸੁਆਮੀ! ਤੂੰ ਜਿਨ੍ਹਾਂ ਦਾ ਪੱਖ ਕਰਦਾ ਹੈਂ, ਉਹਨਾਂ ਦੀ ਗੱਲ ਹਰ ਥਾਂ ਮੰਨੀ ਜਾਂਦੀ ਹੈ ॥੧੪॥
Those people, whose side You take, O Lord and Master, are elevated and successful. ||14||
जिन का पखु करहि तू सुआमी तिन की ऊपरि गल तुधु आणी हे ॥१४॥
ਹਰਿ​ਹਰਿ​ਨਾਮੁ​ਜਿਨੀ​ਸਦਾ​ਧਿਆਇਆ​॥​
ਜਿਨ੍ਹਾਂ ਮਨੁੱਖਾਂ ਨੇ ਸਦਾ ਪਰਮਾਤਮਾ ਦਾ ਨਾਮ ਸਿਮਰਿਆ,
Those who meditate forever on the Name of the Lord, Har, Har,
हरि हरि नामु जिनी सदा धिआइआ ॥
ਤਿਨੀ​ਗੁਰ​ਪਰਸਾਦਿ​ਪਰਮ​ਪਦੁ​ਪਾਇਆ​॥​
ਉਹਨਾਂ ਗੁਰੂ ਦੀ ਕਿਰਪਾ ਨਾਲ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲਿਆ।
by Guru's Grace, obtain the supreme status.
तिनी गुर परसादि परम पदु पाइआ ॥
ਜਿਨਿ​ਹਰਿ​ਸੇਵਿਆ​ਤਿਨਿ​ਸੁਖੁ​ਪਾਇਆ​ਬਿਨੁ​ਸੇਵਾ​ਪਛੋਤਾਣੀ​ਹੇ​॥੧੫॥​
ਜਿਸ ਮਨੁੱਖ ਨੇ ਪਰਮਾਤਮਾ ਦੀ ਸੇਵਾ-ਭਗਤੀ ਕੀਤੀ, ਉਸ ਨੇ ਸੁਖ ਮਾਣਿਆ। ਪ੍ਰਭੂ ਦੀ ਸੇਵਾ-ਭਗਤੀ ਤੋਂ ਬਿਨਾ ਲੁਕਾਈ ਪਛੁਤਾਂਦੀ ਹੈ ॥੧੫॥
Those who serve the Lord find peace; without serving Him, they regret and repent. ||15||
जिनि हरि सेविआ तिनि सुखु पाइआ बिनु सेवा पछोताणी हे ॥१५॥
ਤੂ​ਸਭ​ਮਹਿ​ਵਰਤਹਿ​ਹਰਿ​ਜਗੰਨਾਥੁ​॥​
ਹੇ ਹਰੀ! ਤੂੰ ਜਗਤ ਦਾ ਨਾਥ ਹੈਂ। ਤੂੰ ਸਭ ਵਿਚ ਵਿਆਪਕ ਹੈਂ।
You are pervading all, O Lord of the world.
तू सभ महि वरतहि हरि जगंनाथु ॥
ਸੋ​ਹਰਿ​ਜਪੈ​ਜਿਸੁ​ਗੁਰ​ਮਸਤਕਿ​ਹਾਥੁ​॥​
ਉਹੀ ਮਨੁੱਖ ਪਰਮਾਤਮਾ ਦਾ ਨਾਮ ਜਪਦਾ ਹੈ ਜਿਸ ਦੇ ਮੱਥੇ ਉੱਤੇ ਗੁਰੂ ਦਾ ਹੱਥ ਹੁੰਦਾ ਹੈ।
He alone meditates on the Lord, upon whose forehead the Guru places His hand.
सो हरि जपै जिसु गुर मसतकि हाथु ॥
ਹਰਿ​ਕੀ​ਸਰਣਿ​ਪਇਆ​ਹਰਿ​ਜਾਪੀ​ਜਨੁ​ਨਾਨਕੁ​ਦਾਸੁ​ਦਸਾਣੀ​ਹੇ​॥੧੬॥੨॥​
(ਮੈਂ ਭੀ) ਹਰੀ ਦੀ ਸਰਨ ਪਿਆ ਹਾਂ, ਮੈਂ ਭੀ ਹਰੀ ਦਾ ਨਾਮ ਜਪਦਾ ਹਾਂ। ਦਾਸ ਨਾਨਕ ਹਰੀ ਦੇ ਦਾਸਾਂ ਦਾ ਦਾਸ ਹੈ ॥੧੬॥੨॥
Entering the Sanctuary of the Lord, I meditate on the Lord; servant Nanak is the slave of His slaves. ||16||2||
हरि की सरणि पइआ हरि जापी जनु नानकु दासु दसाणी हे ॥१६॥२॥
ਮਾਰੂ​ਸੋਲਹੇ​ਮਹਲਾ​੫​॥​
ਰਾਗ ਮਾਰੂ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਸੋਹਲੇ' (੧੬ ਬੰਦਾਂ ਵਾਲੀ ਬਾਣੀ)।
Maaroo, Solahas, Fifth Mahalaa:
मारू सोलहे महला ५ ॥
ੴ​ਸਤਿਗੁਰ​ਪ੍ਰਸਾਦਿ​॥​
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਕਲਾ​ਉਪਾਇ​ਧਰੀ​ਜਿਨਿ​ਧਰਣਾ​॥​
ਜਿਸ ਪਰਮਾਤਮਾ ਨੇ (ਆਪਣੇ ਹੀ ਅੰਦਰੋਂ) ਸ਼ਕਤੀ ਪੈਦਾ ਕਰ ਕੇ ਧਰਤੀ ਸਾਜੀ ਹੈ,
He infused His power into the earth.
कला उपाइ धरी जिनि धरणा ॥
ਗਗਨੁ​ਰਹਾਇਆ​ਹੁਕਮੇ​ਚਰਣਾ​॥​
ਜਿਸ ਨੇ ਆਪਣੇ ਹੁਕਮ ਦਾ ਹੀ ਆਸਰਾ ਦੇ ਕੇ ਆਕਾਸ਼ ਨੂੰ ਥੰਮ੍ਹ ਰੱਖਿਆ ਹੈ,
He suspends the heavens upon the feet of His Command.
गगनु रहाइआ हुकमे चरणा ॥
ਅਗਨਿ​ਉਪਾਇ​ਈਧਨ​ਮਹਿ​ਬਾਧੀ​ਸੋ​ਪ੍ਰਭੁ​ਰਾਖੈ​ਭਾਈ​ਹੇ​॥੧॥​
ਜਿਸ ਨੇ ਅੱਗ ਪੈਦਾ ਕਰ ਕੇ ਇਸ ਨੂੰ ਲੱਕੜਾਂ ਵਿਚ ਬੰਨ੍ਹ ਰੱਖਿਆ ਹੈ, ਉਹੀ ਪਰਮਾਤਮਾ (ਸਭ ਜੀਵਾਂ ਦੀ) ਰੱਖਿਆ ਕਰਦਾ ਹੈ ॥੧॥
He created fire and locked it into wood. That God protects all, O Siblings of Destiny. ||1||
अगनि उपाइ ईधन महि बाधी सो प्रभु राखै भाई हे ॥१॥
ਜੀਅ​ਜੰਤ​ਕਉ​ਰਿਜਕੁ​ਸੰਬਾਹੇ​॥​
ਜਿਹੜਾ ਪਰਮਾਤਮਾ ਸਾਰੇ ਹੀ ਜੀਵਾਂ ਨੂੰ ਰਿਜ਼ਕ ਅਪੜਾਂਦਾ ਹੈ,
He gives nourishment to all beings and creatures.
जीअ जंत कउ रिजकु संबाहे ॥
ਕਰਣ​ਕਾਰਣ​ਸਮਰਥ​ਆਪਾਹੇ​॥​
ਜੋ ਸ੍ਰਿਸ਼ਟੀ ਦਾ ਮੂਲ ਹੈ, ਜੋ ਸਭ ਤਾਕਤਾਂ ਦਾ ਮਾਲਕ ਤੇ ਨਿਰਲੇਪ ਹੈ,
He Himself is the all-powerful Creator, the Cause of causes.
करण कारण समरथ आपाहे ॥
ਖਿਨ​ਮਹਿ​ਥਾਪਿ​ਉਥਾਪਨਹਾਰਾ​ਸੋਈ​ਤੇਰਾ​ਸਹਾਈ​ਹੇ​॥੨॥​
ਜੋ ਇਕ ਛਿਨ ਵਿਚ ਪੈਦਾ ਕਰ ਕੇ ਨਾਸ ਕਰਨ ਦੀ ਸਮਰੱਥਾ ਰੱਖਦਾ ਹੈ, ਉਹੀ ਪਰਮਾਤਮਾ (ਹਰ ਵੇਲੇ) ਤੇਰਾ ਭੀ ਮਦਦਗਾਰ ਹੈ ॥੨॥
In an instant, He establishes and disestablishes; He is your help and support. ||2||
खिन महि थापि उथापनहारा सोई तेरा सहाई हे ॥२॥
ਮਾਤ​ਗਰਭ​ਮਹਿ​ਜਿਨਿ​ਪ੍ਰਤਿਪਾਲਿਆ​॥​
ਜਿਸ ਪਰਮਾਤਮਾ ਨੇ ਮਾਂ ਦੇ ਪੇਟ ਵਿਚ (ਤੇਰੀ) ਪਾਲਣਾ ਕੀਤੀ,
He cherished you in your mother's womb.
मात गरभ महि जिनि प्रतिपालिआ ॥
ਸਾਸਿ​ਗ੍ਰਾਸਿ​ਹੋਇ​ਸੰਗਿ​ਸਮਾਲਿਆ​॥​
ਤੇਰੇ ਹਰੇਕ ਸਾਹ ਦੇ ਨਾਲ ਤੇਰੀ ਹਰੇਕ ਗਿਰਾਹੀ ਦੇ ਨਾਲ ਤੇਰਾ ਸੰਗੀ ਬਣ ਕੇ ਤੇਰੀ ਸੰਭਾਲ ਕੀਤੀ,
With every breath and morsel of food, He is with you, and takes care of you.
सासि ग्रासि होइ संगि समालिआ ॥
ਸਦਾ​ਸਦਾ​ਜਪੀਐ​ਸੋ​ਪ੍ਰੀਤਮੁ​ਵਡੀ​ਜਿਸੁ​ਵਡਿਆਈ​ਹੇ​॥੩॥​
ਜਿਸ ਪਰਮਾਤਮਾ ਦੀ ਇਤਨੀ ਵੱਡੀ ਵਡਿਆਈ ਹੈ, ਉਸ ਪ੍ਰੀਤਮ ਪ੍ਰਭੂ ਨੂੰ ਸਦਾ ਹੀ ਸਦਾ ਹੀ ਜਪਣਾ ਚਾਹੀਦਾ ਹੈ ॥੩॥
Forever and ever, meditate on that Beloved; Great is His glorious greatness! ||3||
सदा सदा जपीऐ सो प्रीतमु वडी जिसु वडिआई हे ॥३॥
ਸੁਲਤਾਨ​ਖਾਨ​ਕਰੇ​ਖਿਨ​ਕੀਰੇ​॥​
ਉਹ ਪਰਮਾਤਮਾ ਪਾਤਿਸ਼ਾਹਾਂ ਤੇ ਖ਼ਾਨਾਂ ਨੂੰ ਇਕ ਛਿਨ ਵਿਚ ਕੀੜੇ (ਕੰਗਾਲ) ਬਣਾ ਦੇਂਦਾ ਹੈ,
The sultans and nobles are reduced to dust in an instant.
सुलतान खान करे खिन कीरे ॥
ਗਰੀਬ​ਨਿਵਾਜਿ​ਕਰੇ​ਪ੍ਰਭੁ​ਮੀਰੇ​॥​
ਗ਼ਰੀਬਾਂ ਨੂੰ ਉੱਚੇ ਕਰ ਕੇ ਅਮੀਰ ਬਣਾ ਦੇਂਦਾ ਹੈ।
God cherishes the poor, and makes them into rulers.
गरीब निवाजि करे प्रभु मीरे ॥
ਗਰਬ​ਨਿਵਾਰਣ​ਸਰਬ​ਸਧਾਰਣ​ਕਿਛੁ​ਕੀਮਤਿ​ਕਹੀ​ਨ​ਜਾਈ​ਹੇ​॥੪॥​
ਉਹ ਪਰਮਾਤਮਾ (ਅਹੰਕਾਰੀਆਂ ਦਾ) ਅਹੰਕਾਰ ਦੂਰ ਕਰਨ ਵਾਲਾ ਹੈ, ਉਹ ਪਰਮਾਤਮਾ ਸਭ ਦਾ ਆਸਰਾ ਹੈ, ਉਸ ਦਾ ਮੁੱਲ ਨਹੀਂ ਪਾਇਆ ਜਾ ਸਕਦਾ ॥੪॥
He is the Destroyer of egotistical pride, the Support of all. His value cannot be estimated. ||4||
गरब निवारण सरब सधारण किछु कीमति कही न जाई हे ॥४॥
ਸੋ​ਪਤਿਵੰਤਾ​ਸੋ​ਧਨਵੰਤਾ​॥​
ਉਹੀ (ਅਸਲ) ਇੱਜ਼ਤ-ਦਾਰ ਹੈ ਉਹੀ (ਅਸਲ) ਧਨਾਢ ਹੈ।
He alone is honorable, and he alone is wealthy,
सो पतिवंता सो धनवंता ॥
ਜਿਸੁ​ਮਨਿ​ਵਸਿਆ​ਹਰਿ​ਭਗਵੰਤਾ​॥​
ਜਿਸ ਮਨੁੱਖ ਦੇ ਮਨ ਵਿਚ ਹਰੀ ਭਗਵਾਨ ਆ ਵੱਸਦਾ ਹੈ।
within whose mind the Lord God abides.
जिसु मनि वसिआ हरि भगवंता ॥
ਮਾਤ​ਪਿਤਾ​ਸੁਤ​ਬੰਧਪ​ਭਾਈ​ਜਿਨਿ​ਇਹ​ਸ੍ਰਿਸਟਿ​ਉਪਾਈ​ਹੇ​॥੫॥​
ਜਿਸ ਪਰਮਾਤਮਾ ਨੇ ਇਹ ਸ੍ਰਿਸ਼ਟੀ ਪੈਦਾ ਕੀਤੀ ਹੈ, ਉਹੀ ਹੈ ਮਾਂ ਪਿਉ, ਉਹੀ ਹੈ ਪੁੱਤਰ ਰਿਸ਼ਤੇਦਾਰ ਤੇ ਭਰਾ (ਉਹੀ ਹੈ ਸਦਾ ਨਾਲ ਨਿਭਣ ਵਾਲਾ ਸਨਬੰਧੀ) ॥੫॥
He alone is my mother, father, child, relative and sibling, who created this Universe. ||5||
मात पिता सुत बंधप भाई जिनि इह स्रिसटि उपाई हे ॥५॥
ਪ੍ਰਭ​ਆਏ​ਸਰਣਾ​ਭਉ​ਨਹੀ​ਕਰਣਾ​॥​
ਪ੍ਰਭੂ ਦੀ ਸਰਨ ਪਿਆਂ ਕਿਸੇ ਕਿਸਮ ਦਾ ਡਰ ਕਰਨ ਦੀ ਲੋੜ ਨਹੀਂ ਰਹਿੰਦੀ।
I have come to God's Sanctuary, and so I fear nothing.
प्रभ आए सरणा भउ नही करणा ॥
ਸਾਧਸੰਗਤਿ​ਨਿਹਚਉ​ਹੈ​ਤਰਣਾ​॥​
ਗੁਰੂ ਦੀ ਸੰਗਤ ਵਿਚ ਰਿਹਾਂ ਜ਼ਰੂਰ (ਸਾਰੇ ਡਰਾਂ ਤੋਂ) ਪਾਰ-ਉਤਾਰਾ ਹੋ ਜਾਂਦਾ ਹੈ।
In the Saadh Sangat, the Company of the Holy, I am sure to be saved.
साधसंगति निहचउ है तरणा ॥
ਮਨ​ਬਚ​ਕਰਮ​ਅਰਾਧੇ​ਕਰਤਾ​ਤਿਸੁ​ਨਾਹੀ​ਕਦੇ​ਸਜਾਈ​ਹੇ​॥੬॥​
ਜਿਹੜਾ ਮਨੁੱਖ ਆਪਣੇ ਮਨ ਦੀ ਰਾਹੀਂ ਬਚਨਾਂ ਦੀ ਰਾਹੀਂ ਕੰਮਾਂ ਦੀ ਰਾਹੀਂ ਕਰਤਾਰ ਦਾ ਆਰਾਧਨ ਕਰਦਾ ਰਹਿੰਦਾ ਹੈ, ਉਸ ਨੂੰ ਕਦੇ ਕੋਈ ਕਸ਼ਟ ਨਹੀਂ ਪੋਹ ਸਕਦਾ ॥੬॥
One who adores the Creator in thought, word and deed, shall never be punished. ||6||
मन बच करम अराधे करता तिसु नाही कदे सजाई हे ॥६॥
ਗੁਣ​ਨਿਧਾਨ​ਮਨ​ਤਨ​ਮਹਿ​ਰਵਿਆ​॥​
ਜਿਹੜਾ ਮਨੁੱਖ ਆਪਣੇ ਮਨ ਵਿਚ ਆਪਣੇ ਤਨ ਵਿਚ ਪਰਮਾਤਮਾ ਨੂੰ ਯਾਦ ਰੱਖਦਾ ਹੈ,
One whose mind and body are permeated with the Lord, the treasure of virtue,
गुण निधान मन तन महि रविआ ॥
ਜਨਮ​ਮਰਣ​ਕੀ​ਜੋਨਿ​ਨ​ਭਵਿਆ​॥​
ਉਹ ਜਨਮ ਮਰਨ ਦੇ ਗੇੜ ਵਿਚ ਨਹੀਂ ਭਟਕਦਾ।
does not wander in birth, death and reincarnation.
जनम मरण की जोनि न भविआ ॥
ਦੂਖ​ਬਿਨਾਸ​ਕੀਆ​ਸੁਖਿ​ਡੇਰਾ​ਜਾ​ਤ੍ਰਿਪਤਿ​ਰਹੇ​ਆਘਾਈ​ਹੇ​॥੭॥​
ਉਸ ਦੇ ਸਾਰੇ ਦੁੱਖਾਂ ਦਾ ਨਾਸ ਹੋ ਜਾਂਦਾ ਹੈ, ਉਹ ਸਦਾ ਲਈ ਆਤਮਕ ਆਨੰਦ ਵਿਚ ਟਿਕਾਣਾ ਬਣਾ ਲੈਂਦਾ ਹੈ, ਕਿਉਂਕਿ ਉਹ (ਤ੍ਰਿਸ਼ਨਾ ਵਲੋਂ) ਪੂਰਨ ਤੌਰ ਤੇ ਰੱਜਿਆ ਰਹਿੰਦਾ ਹੈ ॥੭॥
Pain vanishes and peace prevails, when one is satisfied and fulfilled. ||7||
दूख बिनास कीआ सुखि डेरा जा त्रिपति रहे आघाई हे ॥७॥
ਮੀਤੁ​ਹਮਾਰਾ​ਸੋਈ​ਸੁਆਮੀ​॥​
ਉਹੀ ਮਾਲਕ-ਪ੍ਰਭੂ ਅਸਾਂ ਜੀਵਾਂ ਦਾ (ਅਸਲ) ਮਿੱਤਰ ਹੈ।
My Lord and Master is my best friend.
मीतु हमारा सोई सुआमी ॥